ਅਲੈਕਟਰੋਕਾਰਡੀਓਗਰਾਮ (ਈ ਸੀ ਜੀ) ਇੱਕ ਟੈਸਟ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀ ਬਿਜਲਈ ਹਰਕਤ ਨੂੰ ਗਰਾਫ਼ ਉੱਤੇ ਰਿਕਾਰਡ ਕਰਦਾ ਹੈ।
ਦਿਮਾਗ਼ ਅੰਦਰ ਸੈੱਲ ਇੱਕ ਦੂਜੇ ਨਾਲ ਸੰਚਾਰ ਕਰਨ ਲਈ ਮੱਧਮ ਪੱਧਰ ਬਿਜਲੀ ਦੀ ਵਰਤੋਂ ਕਰਦੇ ਹਨ। ਅਲੈਕਟਰੌਨਸਫ਼ਲੋਗਰਾਮ (ਈ ਈ ਜੀ) ਸਮਾਂ ਪਾ ਕੇ ਇਸ ਬਿਜਲੀ ਨੂੰ ਮਾਪਦੇ ਹਨ।
ਐਕੋਕਾਰਡੀਓਗਰਾਮ ਨੂੰ ਸੰਖੇਪ ਵਿੱਚ ਐਕੋ (ਗੂੰਜ) ਵੀ ਕਿਹਾ ਜਾਂਦਾ ਹੈ। ਇਸ ਨਾਲ ਪੀੜ ਨਹੀਂ ਹੁੰਦੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ।
ਇਹ ਸੈੱਲਜ਼ ਨੂੰ ਅਲੱਗ ਹੋਣ ਅਤੇ ਨਵੇਂ ਸੈੱਲਜ਼ ਬਣਾਉਣ ਤੋਂ ਰੋਕ ਦਿੰਦੀ ਹੈ। ਇਹ ਐਟੋਪੋਸਾਈਡ ਕੈਪਸੂਲਾਂ ਅਤੇ ਇੰਜੈਕਸ਼ਨ ਰੂਪਾਂ ਵਿੱਚ ਆਉਂਦੀ ਹੈ।
ਐੱਚਆਈਵੀ (HIV) ਤੋਂ ਭਾਵ ਹੈ ਹਿਊਮਨ ਇਮਿਊਨੋਡੈਫ਼ੀਸ਼ੈਨਸੀ ਵਾਇਰਸ ਐੱਚਆਈਵੀ ਇੱਕ ਵਾਇਰਸ ਹੁੰਦਾ ਹੈ
ਸੰਘ ਦੀ ਖਰਖਰੀ (ਕਰੂਪ) ਬਚਪਨ ਵਿੱਚ ਹੋਣ ਵਾਲੀ ਇੱਕ ਆਮ ਬਿਮਾਰੀ ਹੈ ਜਿਹੜੀ ਵਾਇਰਸ ਨਾਲ ਲੱਗਣ ਵਾਲੀ ਲਾਗ ਕਾਰਨ ਹੁੰਦੀ ਹੈ।
ਕੰਨ ਪੇੜੇ ਇੱਕ ਸਖ਼ਤ (ਅਚਾਨਕ ਲੱਗਣ ਵਾਲੀ) ਬਿਮਾਰੀ ਹੈ ਜੋ ਪੈਰਾਮਿਕਸੋਵਾਇਰਸ (ਵਾਇਰਸਾਂ ਦਾ ਇੱਕ ਗਰੁਪ ਜਿਸ ਵਿੱਚ ਕੰਨ ਪੇੜੇ ਅਤੇ ਖਸਰਾ ਲਾਉਣ ਵਾਲੇ ਵਾਇਰਸ ਸ਼ਾਮਲ ਹੁੰਦੇ ਹਨ) ਨਾਂ ਦੇ ਵਾਇਰਸ ਕਾਰਨ ਲੱਗਦੀ ਹੈ।
ਖਸਰਾ ਇੱਕ ਵਾਇਰਸ ਦੇ ਕਾਰਨ ਲੱਗਣ ਵਾਲੀ ਲਾਗ ਹੁੰਦੀ ਹੈ। ਇਹ ਬਹੁਤੀ ਵਾਰੀ ਸਰਦੀ ਦੇ ਆਖੀਰ ਅਤੇ ਮੌਸਮ ਬਹਾਰ ਵਿੱਚ ਵਾਪਰਦਾ ਹੈ।
ਇਸ ਨੂੰ ਖ਼ੂਨ ਦੀ ਜਾਂਚ ਕਹਿੰਦੇ ਹਨ। ਖ਼ੂਨ ਲੈਣ ਲਈ, ਹਸਪਤਾਲ ਵਿੱਚ ਨਰਸ ਜਾਂ ਕੋਈ ਹੋਰ ਵਿਅਕਤੀ ਬੱਚੇ ਦੀ ਕਿਸੇ ਇੱਕ ਨਾੜੀ ਵਿੱਚ ਸੂਈ ਲਾਵੇਗਾ।
ਸਾਨੂੰ ਪਤਾ ਹੈ ਕਿ ਕਸਰਤ ਕਈ ਬੱਚਿਆਂ ਦੇ ਦਮੇ ਨੂੰ ਵਿਗਾੜ ਸਕਦੀ ਹੈ। ਕਸਰਤ ਦੌਰਾਨ ਜਾਂ ਕਸਰਤ ਦੇ ਪਿੱਛੋਂ ਬੱਚਿਆਂ ਵਿੱਚ ਚੇਤਾਵਨੀ ਦੇ ਚਿੰਨ੍ਹ ਦਿਸ ਸਕਦੇ ਹਨ।
ਗਿੱਟੇ ਦੀ ਮੋਚ ਤੋਂ ਭਾਵ ਹੈ ਗਿੱਟੇ ਵਾਲੀ ਜਗ੍ਹਾ ਹੱਡੀਆਂ ਨਾਲ ਜੁੜੇ ਇੱਕ ਜਾਂ ਵਧੇਰੇ ਯੋਜਕ ਤੰਤੂਆਂ (ਲਿਗਾਮੈਂਟਸ) ਦਾ ਖਿੱਚਿਆ ਜਾਣਾ।
ਜੇ ਤੁਹਾਡਾ ਬੱਚਾ ਕੈਮੋਥੇਰਿਪੀ ਕੈਪਸੂਲ ਪੂਰੇ ਦਾ ਪੂਰਾ ਨਿਗਲਣ ਤੋਂ ਅਸਰਮਰੱਥ ਹੈ ਤੁਹਾਨੂੰ ਕੈਪਸੂਲ ਨੂੰ ਖੋਲ੍ਹਣ ਦੀ ਜ਼ਰੂਰਤ ਹੋਵੇਗੀ।
ਬਾਲਗ਼ਾਂ ਤੋਂ ਉਲਟ, ਬੱਚਿਆਂ ਵਿੱਚ ਛਾਤੀ ਦਾ ਦਰਦ ਬਹੁਤ ਹੀ ਘੱਟ ਦਿਲ ਦੀ ਸਮੱਸਿਆ ਦੀ ਨਿਸ਼ਾਨੀ ਹੁੰਦਾ ਹੈ।
ਛੋਟੀ ਮਾਤਾ ਦੀ ਲਾਗ ਬੱਚਿਆਂ ਵਿੱਚ ਬਹੁਤ ਹੀ ਆਮ ਹੁੰਦੀ ਹੈ। ਇਹ ਵੈਰੀਸਲਾ-ਜ਼ਾਸਟਰ ਦੇ ਵਾਇਰਸ ਤੋਂ ਲੱਗਦੀ ਹੈ।
ਇਸ ਦਾ ਭਾਵ ਹੈ ਕਿ ਤੁਹਾਡਾ ਬੱਚਾ ਦਰਦ ਮਹਿਸੂਸ ਨਹੀਂ ਕਰੇਗਾ ਜਾਂ ਅਪਰੇਸ਼ਨ ਨੂੰ ਯਾਦ ਨਹੀ ਰੱਖੇਗਾ। ਜਦੋਂ ਬੱਚੇ ਦਾ ਅਪਰੇਸ਼ਨ, ਟੈਸਟ, ਜਾਂ ਇਲਾਜ ਹੁੰਦਾ ਹੈ ਤਾਂ ਜੈਨਰਲ ਅਨੱਸਥੀਸੀਆ ਦਿੱਤਾ ਜਾਂਦਾ ਹੈ।
ਡਾਇਬਿਟੀਜ਼ ਵਿੱਚ, ਸਰੀਰ ਉਸ ਗਲੂਕੋਜ਼ (ਚੀਨੀ) ਦਾ ਸਹੀ ਇਸਤੇਮਾਲ ਨਹੀਂ ਕਰ ਸਕਦਾ ਜੋ ਭੋਜਨ ਤੋਂ ਮਿਲਦਾ ਹੈ। ਤੁਹਾਡੀ ਪਾਚਕ ਗ੍ਰੰਥੀ ਇਨਸੁਲਿਨ ਬਣਾਉਂਦੀ ਹੈ ਜਿਸ ਨਾਲ ਖ਼ੂਨ ਦੇ ਪ੍ਰਵਾਹ ਵਿੱਚੋਂ ਗਲੂਕੋਜ਼ ਨੂੰ ਕੋਸ਼ਿਕਾਵਾਂ ਵਿੱਚ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ।
60 ਸਾਲ ਦੀ ਉਮਰ ਤੋਂ ਉਪਰ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਯਾਦ ਸ਼ਕਤੀ ਬਾਰੇ ਚਿੰਤਾ ਹੈ, ਪਰ ਮਨੋਵਿਕਲਪ (ਡਿਮੈਂਸ਼ੀਆ) ਅਤੇ ਐਲਜ਼ੈ੍ਹਮੀਰਜ਼ ਦੀ ਬੀਮਾਰੀ ਕੇਵਲ ਯਾਦ ਸ਼ਕਤੀ ਦੀਆਂ ਸਮੱਸਿਆਵਾਂ ਨਹੀਂ।
ਆਮ ਤੌਰ ਤੇ, ਸਰੀਰ ਬਹੁਤ ਧਿਆਨ ਨਾਲ ਇਨ੍ਹਾਂ ਅਮਲਾਂ ਦਾ ਸੰਤੁਲਨ ਬਣਾਉਂਦਾ ਹੈ, ਇਸ ਲਈ ਅਸੀਂ ਜਿੰਨਾ ਪਾਣੀ ਖ਼ਾਰਜ ਕਰਦੇ ਹਾਂ ਉਸ ਦੀ ਪੂਰਤੀ ਕਰ ਲੈਂਦੇ ਹਾਂ।
ਦਮਾ ਇੱਕ ਅਜਿਹੀ ਹਾਲਤ ਹੈ ਜਿਹੜੀ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ 'ਤੇ ਅਸਰ ਪਾਉਂਦੀ ਹੈ। ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਆਉਣੀ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਉਣੀ, ਦਮੇ ਦੇ ਆਮ ਚਿੰਨ੍ਹ ਹਨ।
ਦਸਤ ਉਹ ਹੁੰਦੇ ਹਨ ਜਦੋਂ ਤੁਹਾਡੇ ਬੱਚੇ ਨੂੰ ਵਾਰ ਵਾਰ ਟੱਟੀ ਆਉਂਦੀ ਹੈ ਅਤੇ ਟੱਟੀ ਢਿੱਲੀ ਜਾਂ ਪਾਣੀ ਵਾਂਗ ਪਤਲੀ ਹੁੰਦੀ ਹੈ।
ਪਲੱਸਤਰ ਸਰੀਰ ਦੇ ਹਿੱਸੇ ਨੂੰ ਥਾਂ ਸਿਰ ਪਕੜ ਕੇ ਰੱਖਦਾ ਹੈ।
ਪੀਲੀਆ ਚਮੜੀ, ਸਰੀਰ ਦੇ ਟਿਸ਼ੂਆਂ (ਤੰਤੂਆਂ), ਅਤੇ ਤਰਲਾਂ ਦਾ ਰੰਗ ਪੀਲਾ ਹੋ ਜਾਣ ਦਾ ਕਾਰਨ ਬਣਨ ਵਾਲੀ ਇੱਕ ਹਾਲਤ ਹੁੰਦੀ ਹੈ। ਇਹ ਰੰਗ ਤੁਸੀਂ ਚਮੜੀ ਜਾਂ ਅੱਖਾਂ ਦੇ ਚਿੱਟੇ ਹਿੱਸਿਆਂ `ਤੇ ਅਕਸਰ ਦੇਖਦੇ ਹੋ।
ਬਰਾਨਕਿਆਲਿਟੀਸ ਫੇਫੇੜਿਆਂ ਦੀ ਆਮ ਲਾਗ ਹੁੰਦੀ ਹੈ। ਇਹ ਵਾਇਰਸ ਤੋਂ ਲੱਗਦੀ ਹੈ। ਇਸ ਲਾਗ ਨਾਲ ਫੇਫੇੜਿਆਂ ਵਿਚਲੇ ਹਵਾ ਲਈ ਬਣੇ ਨਿੱਕੇ ਨਿੱਕੇ ਰਸਤੇ ਸੁੱਜ ਜਾਂਦੇ ਹਨ।
ਬਿਊਡੈਸੋਨਾਈਡ ਦਮੇ ਦੇ ਲੱਛਣਾਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਵਰਤੀ ਜਾਂਦੀ ਹੈ।
ਆਮ ਸਾਧਾਰਨ ਸਰੀਰ ਦਾ ਤਾਪਮਾਨ 37°C (98.6°F) ਹੁੰਦਾ ਹੈ, ਭਾਵੇਂ ਦਿਨ ਭਰ ਵਿੱਚ ਇਸ ਵਿੱਚ ਥੋੜ੍ਹਾ ਕੁ ਘਾਟਾ ਵਾਧਾ ਹੋ ਸਕਦਾ ਹੈ।
ਵਿਅਕਤੀ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ਼ ਦੁਆਲੇ ਤਰਲ ਦੀ ਲਾਗ ਨੂੰ ਮੈਨਿਨਜਾਈਟਿਸ ਕਹਿੰਦੇ ਹਨ। ਇਸ ਤਰਲ ਨੂੰ ਸਰੈਬਰੋਸਪਾਈਨਲ ਤਰਲ ਜਾਂ ਸੀ ਐੱਸ ਐੱਫ਼ ( CSF) ਕਿਹਾ ਜਾਂਦਾ ਹੈ।
ਇਹ ਵਾਇਰਸ ਲਾਗ ਲੱਗੀ ਵਾਲੇ ਥੁੱਕ ਨਾਲ ਅਗਾਂਹ ਫੈਲਦਾ ਹੈ। ਇਹ ਪੀਣ ਵਾਲੇ ਗਲਾਸ, ਬਰਤਨ, ਜਾਂ ਭੋਜਨ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਨਾਲ, ਜਾਂ ਖੰਘ, ਨਿੱਛਾਂ ਅਤੇ ਚੁੰਮਣ ਰਾਹੀਂ ਵੀ ਫੈਲ ਸਕਦਾ ਹੈ।
ਰੋਗਾਣੂਨਾਸ਼ਕ ਲੈਣ ਵਾਲੇ ਪੰਜ ਬੱਚਿਆਂ ਵਿੱਚੋਂ ਲਗਭਗ ਇੱਕ ਬੱਚੇ ਨੂੰ ਦਸਤ ਲੱਗ ਜਾਂਦੇ ਹਨ। ਇਹ ਕਿਸੇ ਵੀ ਕਿਸਮ ਦੇ ਰੋਗਾਣੂਨਾਸ਼ਕ ਨਾਲ ਲੱਗ ਸਕਦੇ ਹਨ।
ਸਿਰ ਦਰਦ ਸਿਰ ਦੇ ਕਿਸੇ ਹਿੱਸੇ ਵਿੱਚ ਹੋਣ ਵਾਲੇ ਦਰਦ ਨੂੰ ਕਿਹਾ ਜਾਂਦਾ ਹੈ। ਸਿਰ ਦਰਦ ਆਮ ਕਰ ਕੇ 13-19 ਸਾਲ ਦੀ ਉਮਰ ਦੇ ਯੁਵਕਾਂ ਜਾਂ ਵੱਡੇ ਬੱਚਿਆਂ ਵਿੱਚ ਹੁੰਦਾ ਹੈ।
ਸੈਲੂਲਾਈਟਿਸ (ਚਮੜੀ ਦੀ ਬਿਮਾਰੀ) ਚਮੜੀ ਦੀ ਇੱਕ ਆਮ ਲਾਗ ਹੈ ਜੋ ਜਰਾਸੀਮ (ਕੀਟਾਣੂਆਂ) ਦੁਆਰਾ ਲੱਗਦੀ ਹੈ।