ਕੋਈ ਸਮਾਜ ਔਰਤ ਨੂੰ ਕਿਨੀ ਕੁ ਇਜ਼ਤ ਦਿੰਦਾ ਹੈ ਇਹ ਬਹੁਤ ਮਹੱਤਵ ਪੂਰਨ ਗੱਲ ਹੈ। ਜਿਸ ਸਮਾਜ ਵਿੱਚ ਔਰਤ ਦੀ ਇਜ਼ੱਤ ਨਹੀਂ ਅਤੇ ਉਸਤੇ ਕੰਮ ਅਤੇ ਜਿਮੇਂਵਾਰੀਆਂ ਦਾ ਬੋਝ ਵੀ ਜਿਆਦਾ ਹੈ ਤਾਂ ਔਰਤ ਨੂੰ ਡਿਪਰੈਸ਼ਨ ਹੋਣ ਦਾ ਖਤਰਾ ਜਿਆਦਾ ਹੋ ਜਾਂਦਾ ਹੈ। ਇਸਦਾ ਇਹ ਮਤਲਬ ਨਹੀਂ ਕਿ ਔਰਤ ਕੰਮਜ਼ੋਰ ਹੈ ਪਰ ਕੁਝ ਕਾਰਨਾ ਵੱਲ ਧਿਆਨ ਦੇਣ ਦੀ ਜਰੂਰਤ ਹੈ ਜਿਵੇਂ ਕਿ:
(੧) ਪਤੀ ਪਤਨੀ ਦੇ ਸੰਬਧਾਂ ਵਿੱਚ ਮਾਰਕੁਟਾਈ ਜਾਂ ਪਤੀ ਵੱਲੋ ਕੋਈ ਹੋਰ ਵਧੀਕੀਆਂ ਕਰਨੀਆਂ, ਪਤੀ ਸ਼ਰਾਬੀ ਜਾਂ ਕੋਈ ਹੋਰ ਨਸ਼ਾ ਕਰਦਾ ਹੋਵੇ। ਇਨ੍ਹਾਂ ਦੁੱਖਾਂ ਕਰਕੇ ਡਿਪਰੈਸ਼ਨ ਸ਼ੁਰੂ ਹੋ ਸਕਦਾ ਹੈ ਜਾਂ ਜੇ ਪਹਿਲਾਂ ਹੈ ਤਾਂ ਵੱਧ ਸਕਦਾ ਹੈ।
(੨) ਘਰ ਵਿੱਚ ਬਰਾਬਰਤਾ ਨਾਂ ਹੋਣੀ। ਔਰਤ ਨੂੰ ਬਾਹਰ ਵੀ ਨੌਕਰੀ ਕਰਨੀ ਪੈਣੀ ਅਤੇ ਘਰ ਦਾ ਸਾਰਾ ਕੰੰਮ ਅਤੇ ਬੱਚਿਆਂ ਦੀ ਦੇਖਭਾਲ ਦਾ ਬੋਝ ਔਰਤ ਨੂੰ ਸਰੀਰਕ ਤੌਰ ਤੇ ਹੀ ਨਹੀਂ ਮਾਨਸਿਕ ਤੌਰ ਤੇ ਵੀ ਰੋਗੀ ਕਰ ਸਕਦਾ ਹੈ।
(੩) ਇਮੀਗ੍ਰੈਂਟ ਔਰਤਾਂ ਨਾਲ ਨਸਲੀ ਵਿਤਕਰਾ ਵੀ ਹੋ ਜਾਣਾ। ਕਈ ਵਾਰੀ ਪਿਛਲੀ ਕੀਤੀ ਪੜ੍ਹਾਈ ਦੀ ਇੱਥੇ ਕਦਰ ਨਹੀਂ ਪੈਂਦੀ ਅਤੇ ਔਰਤ ਆਪਣੇ ਆਪਨੂੰ ਬੇਕਾਰ ਸਮਝਣ ਲੱਗ ਪੈਂਦੀ ਹੈ। ਕਈ ਵਾਰੀ ਅੰਗ੍ਰੇਜੀ ਚੰਗੀ ਤਰ੍ਹਾਂ ਨਾ ਆਉਣ ਕਰਕੇ ਵੀ ਨਵੇਂ ਮੁਲਕ ਵਿੱਚ ਆਪਣੇ ਹੱਕਾ ਅਤੇ ਕਾਨੂੰਨਾ ਦਾ ਪਤਾ ਨਹੀਂ ਹੁੰਦਾ।
(੪) ਬਚਪਨ ਅਤੇ ਜਵਾਨੀ ਵੇਲੇ ਹੋਇਆ ਦੁਰਵਿਹਾਰ (ੳਬੁਸੲ), ਭਾਵਨਾਤਮਿਕ ਸਰੀਰਕ ਪਹੇਸਚਿੳਲ ਅਤੇ ਸੈਕਸ ਦੇ ਮਸਲੇ ਵਿੱਚ ਸੲਣੁੳਲ ਦੁਰਵਿਹਾਰ, ਔਰਤ ਵਿੱਚ ਡਿਪਰੈਸ਼ਨ ਲਿਆ ਸਕਦਾ ਹੈ।
ਸਰੀਰਕ ਤਬਦੀਲੀਆਂ:
ਔਰਤ ਸਰੀਰਕ ਤੌਰ ਤੇ ਬਹੁਤ ਤਬਦੀਲੀਆਂ ਵਿੱਚੋਂ ਲੰਘਦੀ ਹੈ ਜਿਵੇਂ ਮੁਟਿਆਰ ਹੁੰਦੀ ਹੈ, ਮਾਂ ਬਣਦੀ ਹੈ, ਹਰ ਮਹੀਨੇ ਮਹਾਵਾਰੀ ਦੌਰਾਨ ਮੂਡ ਵਿੱਚ ਵੀ ਬਹੁਤ ਤਬਦੀਲੀਆਂ ਆ ਸਕਦੀਆਂ ਹਨ:
(੧) ੧੪ ਤੋਂ ੧੮ ਸਾਲ ਦੀ ਉਮਰ ਦੌਰਾਨ ਕੁੜੀਆਂ ਮੁੰਡਿਆਂ ਨਾਲੋ ਵਧੇਰੇ ਡਿਪਰੈਸ਼ਨ ਵਿੱਚ ਆਉਂਦੀਆਂ ਹਨ ਸ਼ਾਇਦ ਸਰੀਰਕ ਦਿੱਖ ਬਾਰੇ ਕੁੜੀ ਨੂੰ ਜਿਆਦਾ ਫਿਕਰ ਰਹਿੰਦਾ ਹੈ।
(੨) ਮਹਾਵਾਰੀ ਤੋਂ ਪਹਿਲਾਂ ਅਤੇ ਮਹਾਵਾਰੀ ਦੌਰਾਨ ਔਰਤ ਸਰੀਰਕ ਔਖਿਆਈਆਂ ਮਹਿਸੂਸ ਕਰਦੀ ਹੈ ਜਿਵੇਂ ਸਿਰਦਰਦ, ਹਲਕਾ ਅਫਰੇਵਾਂ, ਦਰਦ, ਛਾਤੀਆਂ ਕੋਮਲ ਹੋ ਜਾਣੀਆਂ। ਭਾਵਨਾਵਾਂ ਵਿੱਚ ਤਬਦੀਲੀ ਆਉਂਦੀ ਹੈ ਜਿਵੇਂ ਖਿਝ, ਘਬਰਾਹਟ ਅਤੇ ਉਦਾਸੀ।
(੩) ਗਰਭ ਅਵਸਥਾ ਦੌਰਾਨ ਅਤੇ ਬੱਚਾ ਪੈਦਾ ਹੋਣ ਤੋ ਬਾਅਦ ਹਾਰਮੋਨਾ ਵਿੱਚ ਬਹੁਤ ਜਿਆਦਾ ਤਬਦੀਲੀਆਂ ਆਉਂਦੀਆਂ ਹਨ ਜੋ ਮੂਡ ਤੇ ਬਹੁਤ ਅਸਰ ਪਾ ਸਕਦੀਆਂ ਹਨ।
(੪) ਜਦ ਔਰਤ ਮਾਂ ਨਹੀਂ ਬਣ ਸਕਦੀ ਤਾਂ ਇਸ ਲਈ ਜੋ ਹਾਰਮੋਨ ਦੇ ਕੇ ਇਲਾਜ ਕੀਤਾ ਜਾਂਦਾ ਹੈ ਉਹ ਵੀ ਡਿਪਰੈਸ਼ਨ ਪੈਦਾ ਕਰ ਸਕਦਾ ਹੈ।
(੫) ਜਦ ਢਲਦੀ ਉਮਰ ਵਿੱਚ ਮਾਹਵਾਰੀ ਬੰਦ ਹੁੰਦੀ ਹੈ (ਮੀਨੋਪਾਜ਼) ਤਦ ਵੀ ਡਿਪਰੈਸ਼ਨ ਸ਼ੁਰੂ ਹੋਣ ਦੇ ਮੌਕੇ ਵੱਧ ਜਾਂਦੇ ਹਨ|
ਡਿਪਰੈਸ਼ਨ ਹੋਣ ਦਾ ਖਤਰਾਂ ਵਧਾਉਣ ਵਾਲੀਆਂ ਗੱਲਾਂ:
ਡਿਪਰੈਸ਼ਨ ਹੋਣ ਦਾ ਖਤਰਾਂ ਵਧਾਉਣ ਵਾਲੀਆਂ ਕੁਝ ਗੱਲਾਂ ਮਰਦਾਂ ਅਤੇ ਔਰਤਾਂ ਵਿੱਚ ਉਹੀ ਹਨ। ਔਰਤਾਂ ਵਿੱਚ ਵੀ ਡਿਪਰੈਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ ਜੇਕਰ ਪਰਿਵਾਰ ਵਿੱਚ ਡਿਪਰੈਸ਼ਨ ਪਹਿਲਾਂ ਕਿਸੇ ਮਾਪੇ ਨੂੰ ਹੋਵੇ ਜਾਂ ਛੋਟੀ ਉਮਰ ਵਿੱਚ ਮਾਂ ਜਾਂ ਪਿਉ ਦਾ ਮਰ ਜਾਣਾ, ਜੀਵਨ ਸਾਥੀ ਦਾ ਮਰ ਜਾਣਾ। ਕਈ ਵਾਰੀ ਕਿਸੇ ਸਰੀਰਕ ਰੋਗ ਕਰਕੇ ਜਾਂ ਕਿਸੇ ਦਵਾਈ ਕਰਕੇ ਵੀ ਡਿਪਰੈਸ਼ਨ ਛਿੜ ਸਕਦਾ ਹੈ। ਅਸੀਂ ਇਥੇ ੳੇਨ੍ਹਾਂ ਸਾਰੇ ਕਾਰਨਾ ਦੀ ਲਿਸਟ ਦੇ ਰਹੇ ਹਾਂ ਜਿਨ੍ਹਾਂ ਕਰਕੇ ਡਿਪਰੈਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ:
ਸਰੀਰਕ ਬਿਮਾਰੀ: ਕੱਝ ਸਰੀਰਕ ਬਿਮਾਰੀਆਂ ਹਨ ਜੋ ਡਿਪਰੈਸ਼ਨ ਪੈਦਾ ਕਰ ਸਕਦੀਆਂ ਹਨ ਜਿਵੇਂ ਕਿ ਥਾਈਰੋਇਡ, ਗੰਠੀਆ ਅਤੇ ਲੂਪਸ, ਨਮੋਨੀਆਂ, ਡੀਮੈਨਸ਼ੀਆ, ਅਧਰੰਗ, ਕੈਂਸਰ, ਦਿਲ ਦੀ ਬਿਮਾਰੀ, ਸ਼ੂਗਰ ਰੋਗ, ਵਿਟਾਮਿਨ ਬੀ ੧੨ ਦੀ ਘਾਟ।
ਦਵਾਈਆਂ: ਬਿਮਾਰੀਆਂ ਤੋਂ ਠੀਕ ਹੋਣ ਲਈ ਜੋ ਅਸੀਂ ਦਵਾਈਆਂ ਖਾਂਦੇ ਹਾਂ ਉਨ੍ਹਾਂ ਵਿੱਚੋ ਕੁੱਝ ਡਿਪਰੈਸ਼ਨ ਪੈਦਾ ਕਰ ਸਕਦੀਆਂ ਹਨ। ਇਸ ਬਾਰੇ ਤੁਸੀਂ ਆਪਣੇ ਡਾਕਟਰ ਜਾਂ ਫਾਰਮਾਸਿਸਟ ਨਾਲ ਗੱਲ ਕਰੋ।
ਨੀਂਦ ਮਾੜੀ ਆਉਂਣੀ: ਡਿਪਰੈਸ਼ਨ ਕਰਕੇ ਵੀ ਨੀਂਦ ਵਿੱਚ ਵਿਘਨ ਪੈਂਦਾ ਹੈ ਪਰ ਮਾੜੀ ਨੀਂਦ ਨਾਲ ਵੀ ਡਿਪਰੈਸ਼ਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸ਼ਰਾਬ, ਅਫੀਮ ਅਤੇ ਹੋਰ ਨਸ਼ੀਲੀਆਂ ਡਰੱਗਾਂ: ਸ਼ਰਾਬ, ਡੋਡੇ, ਅਫੀਮ ਤੇ ਅਫੀਮ ਤੋਂ ਬਣੇ ਹੋਰ ਨਸ਼ੇ ਅਤੇ ਹੋਰ ਨਸ਼ੀਲੀਆਂ ਡਰੱਗਾਂ ਨਾਲ ਡਿਪਰੈਸ਼ਨ ਪੈਦਾ ਕਰ ਸਕਦੇ ਹਨ।
ਮਹੌਲ ਕਰਕੇ: ਜ਼ਿੰਦਗੀ ਵਿੱਚ ਕਈ ਵਾਰ ਹਾਲਾਤ ਹੀ ਅਜਿਹੇ ਹੋ ਜਾਂਦੇ ਹਨ ਕਿ ਡਿਪਰੈਸ਼ਨ ਪੈਦਾ ਹੋ ਜਾਂਦਾ ਹੈ ਜਿਵੇਂ ਕਿ:
(੧) ਕਿਸੇ ਪਿਆਰੇ ਦਾ ਵਿੱਛੜ ਜਾਣਾ।
(੨) ਜੀਵਨ ਸਾਥੀ ਦਾ ਮਰ ਜਾਣਾ।
(੩) ਕੋਈ ਘਾਟਾ ਪੈ ਜਾਣਾ, ਨੌਕਰੀ ਚਲੀ ਜਾਣੀ, ਬੇਰੁਜਗਾਰੀ ਹੋ ਜਾਣੀ।
(੪) ਸਹਾਰਾ ਜਾਂ ਆਸਰਾ ਨਾ ਰਹਿਣਾ।
(੫) ਜ਼ਿੰਦਗੀ ਦਾ ਸੁਪਨਾ ਪੂਰਾ ਹੁੰਦਾ ਨਾ ਦਿਸਣਾ ।
ਮਾਨਸਿਕ ਕਾਰਨ ਇਸ ਤਰਾਂ ਹੋ ਸਕਦੇ ਹਨ:
(੧) ਸਵੈਮਾਨ ਬਹੁਤ ਘੱਟ ਹੋਣਾ, ਆਪਣੇ ਆਪ ਨੂੰ ਕਿਸੇ ਗੱਲ ਦੇ ਕਾਬਲ ਹੀ ਨਾ ਸਮਝਣਾ।
(੨) ਦੂਸਰਿਆਂ ਤੇ ਬਹੁਤਾ ਜ਼ਿਆਦਾ ਨਿਰਭਰ ਹੋਣਾ।
(੩) ਜਜ਼ਬਾਤਾਂ ਨੂੰ ਪ੍ਰਗਟਾਉਣ ਦਾ ਮੌਕਾ ਨਾ ਮਿਲਣਾ, ਖਾਸ ਕਰ ਗੁੱਸੇ ਅਤੇ ਰੋਹ ਨੂੰ।
(੪) ਸੰਪੂਰਨਤਾ ਤੇ ਸੁਚੱਜਤਾ ਦੀ ਲੋੜ ਹੱਦ ਤੋ ਜ਼ਿਆਦਾ ਹੋਣੀ।
(੫) ੧੦ ਸਾਲ ਦੀ ਉਮਰ ਤੋਂ ਪਹਿਲਾਂ ਮਾਂ ਜਾਂ ਪਿਓ ਦਾ ਮਰ ਜਾਣਾ।
(੬) ਮਨ ਦੀ ਸਿਹਤ ਦਾ ਖਿਆਲ ਨਾ ਰੱਖਣਾ ਖਾਸ ਕਰ ਨੀਂਦ ਜਾਂ ਰੋਟੀਨ ਨਾ ਰੱਖਣਾ।
ਆਤਮਿਕ ਸਿਹਤ ਦੀ ਅਣਗਹਿਲੀ ਕਰਕੇ: ਸਰੀਰਕ, ਮਾਨਸਿਕ ਅਤੇ ਆਤਮਿਕ ਤਿੰਨੇ ਤਰ੍ਹਾਂ ਦੀ ਸਿਹਤ ਸੰਭਾਲ ਜਰੂਰੀ ਹੈ। ਕਈ ਵਾਰੀ ਜਦ ਅਸੀਂ ਆਪਣੀ ਆਤਮਿਕ ਸਿਹਤ ਨੂੰ ਅਣਗੌਲਿਆਂ ਕਰਦੇ ਹਾਂ ਤਾਂ ਇਹ ਵੀ ਬਾਕੀ ਕਾਰਨਾ ਨਾਲ ਰਲ ਕੇ ਡਿਪਰੈਸ਼ਨ ਪੈਦਾ ਕਰ ਸਕਦੀ ਹੈ।
ਪਰਿਵਾਰ ਵਿੱਚ ਪਹਿਲਾਂ ਚਲਦੇ ਆ ਰਹੇ ਰੋਗ: ਜੇਕਰ ਪਰਿਵਾਰ ਵਿੱਚ ਪਹਿਲਾਂ ਇਹ ਰੋਗ ਚਲਦਾ ਆ ਰਿਹਾ ਹੈ ਭਾਵ ਕਿ ਮਾਂ ਜਾਂ ਨਾਨਕਿਆਂ ਵਿੱਚ ਕਿਸੇ ਨੂੰ ਹੈ ਅਤੇ ਇਵੇਂ ਹੀ ਜੇ ਪਿਉ ਜਾਂ ਦਾਦਕਿਆਂ ਵਿੱਚ ਕਿਸੇ ਨੂੰ ਹੈ ਤਾਂ ਡਿਪਰੈਸ਼ਨ ਹੋਣ ਦੇ ਚਾਨਸ ਵੱਧ ਜਾਂਦੇ ਹਨ ਪਰ ਇਸ ਦਾ ਇਹ ਮਤਲੱਬ ਨਹੀਂ ਕਿ ਡਿਪਰੈਸ਼ਨ ਜਰੂਰ ਹੋਣਾ ਹੈ। ਜੇਕਰ ਪਰਿਵਾਰ ਵਿੱਚ ਆਤਮ ਹੱਤਿਆ ਅਤੇ ਸ਼ਰਾਬ ਰੋਗ ਸਨ ਤਾਂ ਵੀ ਡਿਪਰੈਸ਼ਨ ਹੋਣ ਦੇ ਸੰਭਾਵਨਾ ਵੱਧ ਜਾਂਦੀ ਹੈ।
ਸਰੋਤ : ਏ ਬੂਕਸ ਓਨ੍ਲਿਨੇ |
ਆਖਰੀ ਵਾਰ ਸੰਸ਼ੋਧਿਤ : 8/21/2020