ਕਈ ਵੇਰਾਂ ਸ਼ੁਰੂ ਵਿੱਚ ਇਹ ਰੋਗ ਏਨਾ ਗੰਭੀਰ ਨਹੀਂ ਹੁੰਦਾ ਤੇ ਇਸਨੂੰ ਪਛਾਨਣ ਵਿੱਚ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹਨ, ਕਿਉਂਕਿ ਆਮ ਭਾਵਨਾਵਾਂ ਵਿੱਚ ਅਤੇ ਰੋਗੀ ਭਾਵਨਾਵਾਂ ਵਿੱਚ ਉਸ ਵੇਲੇ ਫਰਕ ਬਹੁਤ ਘੱਟ ਨਜ਼ਰ ਆਉਂਦਾ ਹੈ। ਡਿਪਰੈਸ਼ਨ ਰੋਗ ਦੀ ਆਪਣੇ ਆਪ ਪਛਾਣ ਕਰਨੀ ਵੀ ਮੁਸ਼ਕਲ ਹੁੰਦੀ ਹੈ, ਕਿਉਂਕਿ ਸਾਡਾ ਆਪਣਾ ਮੂਡ ਸਾਡੀ ਆਪਣੇ ਆਪ ਬਾਰੇ ਸੂਝ ਉਤੇ ਅਸਰ ਪਾਉਂਦਾ ਹੈ। ਇਹ ਪਰਖਣਾ ਔਖਾ ਹੋ ਜਾਂਦਾ ਹੈ ਕਿ ਅਸੀਂ ਡਿਪਰੈਸ਼ਨ ਹੇਠ ਹਾਂ ਕਿ ਨਹੀਂ। ਇਸ ਲਈ ਕਈਆਂ ਨੂੰ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਨੂੰ ਡਿਪਰੈਸ਼ਨ ਰੋਗ ਹੈ ਅਤੇ ਉਨ੍ਹਾਂ ਨੂੰ ਇਸਦੇ ਇਲਾਜ ਦੀ ਜਰੂਰਤ ਹੈ। ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਸਹੇਲੀਆਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ੳੇਨ੍ਹਾਂ ਦੇ ਮੂਡ ਵਿੱਚ ਬਹੁਤ ਤਬਦੀਲੀ ਆਈ ਹੋਈ ਹੈ। ਹਰ ਕਿਸੇ ਵਿੱਚ ਡਿਪਰੈਸ਼ਨ ਦੇ ਲੱਛਣ ਵੱਖਰੇ ਵੱਖਰੇ ਹੋ ਸਕਦੇ ਹਨ। ਪਰ ਡਾਕਟਰੀ ਨਜ਼ਰੀਏ ਦੇ ਮੁਤਾਬਕ ਮੇਜਰ ਡਿਪਰੈਸ਼ਨ ਦੇ ਨੌਂ ਲੱਛਣ ਨਜ਼ਰ ਆ ਸਕਦੇ ਹਨ ਜਿਵੇਂ ਕਿ:
ਹਰ ਰੋਜ਼ ਉਦਾਸ ਮੂਡ ਜਾਂ ਖਾਲੀ ਜਿਹਾ ਮਹਿਸੂਸ ਹੋਣਾ, ਲੱਗਣਾ ਕਿ ਅੱਖਾਂ ਰੋਣ ਨਾਲ ਭਰੀਆਂ ਹੋਈਆਂ ਹਨ ਜਾਂ ਛੇਤੀ ਰੋਣ ਨਿਕਲ ਜਾਣਾ (ਦੋ ਹਫਤੇ ਜਾਂ ਦੋ ਹਫਤਿਆਂ ਤੋਂ ਵੱਧ ਮਹਿਸੂਸ ਕਰੇ)
ਹਰ ਰੋਜ਼ ਕੰਮ-ਕਾਰ ਵਿੱਚ ਦਿਲਚਸਪੀ ਘਟਣੀ, ਗਤੀਵਿਧੀਆਂ ਵਿੱਚ ਭਾਗ ਲੈਣ ਬਾਰੇ ਰੁਚੀ ਦੀ ਘਾਟ ਹੋਣਾ, ਲਗਾਉ ਘਟਣਾ, ਕਾਮ ਇੱਛਾ ਵਿੱਚ ਕਮੀਂ ਆਉਂਣੀ।
ਲਗਭਗ ਹਰ ਰੋਜ਼ ਭੁੱਖ ਘੱਟ ਲੱਗਣੀ ਜਾਂ ਵੱਧ ਲੱਗਣੀ, ਭਾਰ ਵਿੱਚ ਤਬਦੀਲੀ ਆਉੇਣੀ (ਉਦਾਹਰਣ ਦੇ ਤੌਰ ਇਕ ਮਹੀਨੇ ਵਿੱਚ ਭਾਰ ਵਿੱਚ ਪੰਜ ਪ੍ਰਤੀਸ਼ਤ ਤੋਂ ਵੱਧ ਫਰਕ ਪੈਣਾ)।
ਆਮ ਨਾਲੋਂ ਵਧੇਰੇ ਜਾਂ ਘੱਟ ਸੌਣਾ। ਸਵੱਖਤੇ ਨੀਂਦ ਖੁੱਲ ਜਾਣੀ ਫਿਰ ਨੀਂਦ ਨਾ ਆਉਣੀ।
ਲਗਭਗ ਹਰ ਰੋਜ਼ ਲੱਗਣਾ ਕਿ ਬੇਚੈਨੀ ਕਰਕੇ ਟਿਕਿਆ ਨਾਂ ਜਾਣਾ ਜਾਂ ਬਿਲਕੁੱਲ ਮੱਠੇ ਹੋ ਜਾਣਾ।
ਹਰ ਰੋਜ਼ ਬਹੁਤ ਥੱਕੇ ਥੱਕੇ ਮਹਿਸੂਸ ਕਰਨਾ, ਸੱਤਿਆ ਘੱਟਣੀ, ਤਾਕਤ ਘੱਟਣੀ।
ਲਗਭਗ ਹਰ ਰੋਜ਼ ਅਤੇ ਬਿਨਾ ਵਜਾ ਕਸੂਰਵਾਰ/ਦੋਸ਼ੀ ਅਤੇ ਬੇਕਾਰ ਮਹਿਸੂਸ ਕਰਨਾ, ਆਤਮ-ਵਿਸ਼ਵਾਸ ਵਿੱਚ ਕਮੀਂ, ਬੇਬਸ ਜਾਂ ਨਿਰਾਸ਼ਾ ਮਹਿਸੂਸ ਕਰਨੀ, ਨਮੋਸ਼ੀ ਦੀ ਭਾਵਨਾ ਆਉਣੀ।
ਲਗਭਗ ਹਰ ਰੋਜ਼ ਧਿਆਨ ਕੇਂਦਰਤ ਕਰਨ, ਯਾਦ ਕਰਨ ਅਤੇ ਛੋਟੇ ਮੋਟੇ ਫੈਸਲੇ ਲੈਣ ਵਿੱਚ ਮੁਸ਼ਕਲ ਆਉਣੀ।
ਮੌਤ, ਖੁਦਕਸ਼ੀ ਜਾ ਆਤਮਹੱਤਿਆ ਦੇ ਖਿਆਲ ਮੁੜ-ਮੁੜ ਆਉਣੇ ਜਾਂ ਆਤਮ-ਹੱਤਿਆ ਦੀ ਕੋਸ਼ਿਸ ਕਰਨੀ।
ਜੇ ਉੱਪਰ ਲਿਖੇ ਨੌਂ ਤਰ੍ਹਾਂ ਦੇ ਲੱਛਣਾ ਵਿੱਚੋਂ ਪੰਜ ਜਾਂ ਇਸ ਤੋਂ ਵੱਧ ਲੱਛਣ ਲਗਾਤਾਰ ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਹੋ ਰਹੇ ਹੋਣ ਜਿਸ ਕਰਕੇ ਉਸਨੂੰ ਕਸ਼ਟ (ਦਸਿਟਰੲਸਸ) ਮਹਿਸੂਸ ਹੋ ਰਿਹਾ ਹੋਵੇ ਜਾਂ ਉਸਦੀ ਘਰੇਲੂ ਜ਼ਿੰਦਗੀ, ਕੰਮ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਤੇ ਉੱਪਰ ਲਿਖੇ ਲੱਛਣਾ ਕਰਕੇ ਫਰਕ ਪੈਣ ਲੱਗ ਪਵੇ ਤਾਂ ਸਮਝੋ ਉਸ ਨੂੰ ਮੇਜਰ ਡਿਪਰੈਸ਼ਨ ਦਾ ਰੋਗ ਹੋਇਆ ਹੈ, ਜਿਸਦਾ ਇਲਾਜ ਕਰਵਾਉਣਾ ਜਰੂਰੀ ਹੈ|
ਮੇਜਰ ਦਾ ਮਤਲਬ ਹੁੰਦਾ ਹੈ ਵੱਡਾ। ਡਿਸਆਰਡਰ ਦਾ ਮਤਲਬ ਹੁੰਦਾ ਹੈ ਵਿਗਾੜ ਜਾਂ ਠੀਕ ਨਹੀਂ। ਮੇਜਰ ਡਿਪਰੈਸਿਵ ਡਿਸਆਰਡਰ ਉਸਨੂੰ ਕਹਿੰਦੇ ਹਨ ਜਦ ਔਰਤ ਡਿਪਰੈਸ਼ਨ ਦੇ ਨੌਂ ਤਰਾਂ ਦੇ ਲੱਛਣਾ ਵਿੱਚੋਂ ਪੰਜ ਜਾਂ ਇਸ ਤੋਂ ਵੱਧ ਨੂੰ ਲਗਾਤਾਰ ਦੋ ਹਫਤਿਆਂ ਤੋਂ ਵੱਧ ਮਹਿਸੂਸ ਕਰੇ ਅਤੇ ਉਸਦੀ ਘਰੇਲੂ ਜ਼ਿੰਦਗੀ, ਕੰਮ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਤੇ ਡਿਪਰੈਸ਼ਨ ਦੇ ਲੱਛਣਾ ਕਰਕੇ ਕਾਫੀ ਫਰਕ ਪੈਣ ਲੱਗ ਪਵੇ ਤਾਂ ਸਮਝੋ ਉਸ ਨੂੰ ਡਿਪਰੈਸ਼ਨ ਦਾ ਰੋਗ ਹੋਇਆ ਹੈ। ਜੇ ਕਾਫੀ ਤੀਬਰ ਅਤੇ ਵਿਆਪਕ ਹੋਵੇ ਤਾਂ ਮੇਜਰ ਡਿਪਰੈਸਿਵ ਡਿਸਆਰਡਰ ਹੈ ਕਈ ਵਾਰ ਡਾਕਟਰ ਕਹਿੰਦੇ ਨੇ ਕਿ ਮਾਈਨਰ ਡਿਪਰੈਸ਼ਨ ਹੈ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਲੱਛਣ ਡਿਪਰੈਸ਼ਨ ਵਾਲੇ ਹੀ ਹੁੰਦੇ ਹਨ ਪਰ ਉਹ ਏਨੇ ਤੇਜ ਅਤੇ ਸਖਤ ਨਹੀਂ ਹੁੰਦੇ ਅਤੇ ਹੋ ਸਕਦਾ ਕਿ ਥੋੜੇ ਸਮੇਂ ਵਾਸਤੇ ਹੀ ਰਹਿਣ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਲੱਛਣ ਜਿਵੇਂ ਸਰੀਰਕ ਪੀੜਾਂ ਦੀ ਸ਼ਿਕਾਇਤ ਰਹਿਣੀ, ਦਰਦ ਅਤੇ ਪੀੜਾਂ ਹੋਣੀਆਂ ਜਿਨ੍ਹਾਂ ਦਾ ਸਰੀਰਕ ਕਾਰਨ ਨਾ ਲੱਭਣਾ, ਚਿੰਤਾ ਅਤੇ ਘਬਰਾਹਟ ਰਹਿਣੀ, ਹੋਰ ਲੋਕਾਂ ਨਾਲ ਮਿਲਣ ਤੋਂ ਗੁਰੇਜ਼ ਕਰਨਾ, ਗਮ ਜਾਂ ਸੋਗ ਦੀਆਂ ਭਾਵਨਾਵਾਂ, ਸ਼ਰਾਬ ਅਤੇ ਨਸ਼ਿਆਂ ਜਾਂ ਕਈ ਦਵਾਈਆਂ ਦੀ ਬਹੁਤੀ ਵਰਤੋਂ ਕਰਨੀ ਵਰਗੇ ਲੱਛਣਾ ਵੱਲ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਕਿਤੇ ਡਿਪਰੈਸ਼ਨ ਕਰਕੇ ਤਾਂ ਨਹੀਂ ਹੋ ਰਿਹਾ। ਕਈ ਵਾਰ ਡਿਪਰੈਸ਼ਨ ਦੇ ਲੱਛਣ ਸਿਰਫ ਸਰੀਰਿਕ ਹੀ ਹੋ ਸਕਦੇ ਹਨ ਅਤੇ ਮਰੀਜ਼ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਡਿਪਰੈਸ਼ਨ ਹੈ। ਕੁਝ ਔਰਤਾਂ ਵਿੱਚ ਡਿਪਰੈਸ਼ਨ ਬਹੁਤ ਜਿਆਦਾ ਵੱਧ ਜਾਵੇ ਤਾਂ ਅਸਲੀਅਤ ਨਾਲੋਂ ਵਾਸਤਾ ਵੀ ਟੁੱਟ ਸਕਦਾ ਹੈ ਅਤੇ ਅਵਾਜਾਂ ਸੁਣਾਈ ਦੇਣੀਆਂ ਜਾਂ ਅਜੀਬ ਖਿਆਲ ਮਨ ਵਿੱਚ ਆਉੇਣੇ ਸ਼ੁਰੂ ਹੋ ਸਕਦੇ ਹਨ ਜੋ ਡਿਪਰੈਸ਼ਨ ਦਾ ਇਲਾਜ ਹੋਣ ਤੇ ਅਕਸਰ ਠੀਕ ਹੋ ਜਾਂਦੇ ਹਨ ਪਰ ਇਹ ਜਰੂਰੀ ਨਹੀਂ ਕਿ ਸਾਰੀਆਂ ਔਰਤਾਂ ਨੂੰ ਇਵੇਂ ਹੋਵੇ। ਕਈ ਵਾਰੀ ਡਿਪਰੈਸ਼ਨ ਦੇ ਕੁਝ ਲੱਛਣ ਏ-ਟਿਪੀਕਲ (ੳ-ਟੇਪਚਿੳਲ) ਕਿਸਮ ਦੇ ਵੀ ਹੋ ਸਕਦੇ ਹਨ ਭਾਵ ਆਮ ਨਾਲੋ ਹੱਟ ਕੇ ਹੁੰਦੇ ਹਨ। ਟਿਪੀਕਲ ਦਾ ਮਤਲਬ ਹੁੰਦਾ ਹੈ ਆਮ ਅਤੇ ਮੁਹਰੇ ਲੱਗੇ ਏ ਦਾ ਮਤਲਬ ਹੁੰਦਾ ਹੈ ਨਹੀਂ। ਏਟਿਪੀਕਲ ਲੱਛਣਾ ਦਾ ਮਤਲਬ ਹੁੰਦਾ ਹੈ ਆਮ ਲੱਛਣ ਨਹੀਂ। ਉਦਾਹਰਣ ਦੇ ਤੌਰ ਤੇ ਜਿਆਦਾ ਸੌਣਾ, ਜਿਆਦਾ ਖਾਣਾ, ਝੱਟ ਭੜਕ ਪੈਣਾ ਅਤੇ ਆਪਸੀ ਸਬੰਧਾਂ ਵਿੱਚ ਬਹੁਤ ਸੈਨਸੇਟਿਵ ਹੋ ਜਾਣਾ। ਆਪਸੀ ਸਬੰਧਾਂ ਵਿੱਚ ਬਹੁਤ ਸੈਨਸੇਟਿਵ ਹੋ ਜਾਣ ਦਾ ਭਾਵ ਕਿ ਨਿਕੀ ਜਿਹੀ ਨਾਂਹ ਜਾਂ ਦੂਸਰੇ ਤੋਂ ਹੋਈ ਨਿੱਕੀ ਜਿਹੀ ਅਣਗਹਿਲੀ ਨੂੰ ਬਹੁਤ ਮਹਿਸੂਸ ਕਰਨਾ।
ਸਰੋਤ : ਏ ਬੂਕਸ ਓਨ੍ਲਿਨੇ |
ਆਖਰੀ ਵਾਰ ਸੰਸ਼ੋਧਿਤ : 2/6/2020