ਕਈਆਂ ਨੂੰ ਡਿਪਰੈਸ਼ਨ ਇੱਕ ਵਾਰ ਹੀ ਹੁੰਦਾ ਹੈ ਤੇ ਫਿਰ ਨਹੀਂ ਹੁੰਦਾ ਪਰ ਕਈਆਂ ਨੂੰ ਅਕਸਰ ਇਹ ਮੁੜ ਮੁੜ ਹੁੰਦਾ ਹੈ ਅਤੇ ਉਨ੍ਹਾਂ ਦੀ ਜਿੰਦਗੀ ਤੇ ਬਹੁਤ ਜਿਆਦਾ ਅਸਰ ਪਾਉਂਦਾ ਹੈ। ਇਸ ਰੋਗ ਦੇ ਇੱਕ ਵਾਰ ਆਉਣ ਨੂੰ ਇੱਕ ਐਪੀਸੋਡ (ੲਪਸਿੋਦੲ) ਕਹਿੰਦੇ ਹਨ। ਕੈਨਮੈਟ ਗਾਈਡਲਾਈਨਜ਼ ਨੇ ਕੇਨੇਡੀਅਨ ਕਮਿਉਂਨਿਟੀ ਹੈਲਥ ਸਰਵੇ ਐਂਡ ਵੈੱਲਬੀਇਂਗ ਦਾ ਹਵਾਲਾ ਦਿੰਦਿਆਂ ਇਹ ਕਿਹਾ ਹੈ ਕਿ ਜਦ ਡਿਪਰੈਸ਼ਨ ਦੇ ਮਰੀਜਾਂ ਤੋ ਪੁਛਿਆ ਗਿਆ ਤਾਂ ੫੬% ਨੇ ਇੱਕ ਐਪੀਸੋਡ ਹੀ ਦਸਿਆ, ੨੮.੬% ਨੇ ਦੋ ਐਪੀਸੋਡ ਦੱਸੇ ਅਤੇ ੧੫.੪% ਨੇ ਤਿੰਨ ਜਾ ਵੱਧ ਐਪੀਸੋਡ ਦੱਸੇ। ਨੀਦਰਲੈਂਡ ਅਤੇ ਕਨੇਡਾ ਦੇ ਅੰਕੜਿਆਂ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਨੂੰ ਡਿਪਰੈਸ਼ਨ ਹੁੰਦਾ ਹੈ ਉਨ੍ਹਾਂ ਵਿੱਚੋਂ ੫੦% ਲੋਕ ਤਿੰਨ ਮਹੀਨਿਆਂ ਵਿੱਚ ਹੀ ਰਾਜ਼ੀ ਹੋ ਜਾਂਦੇ ਹਨ ਅਤੇ ਪੰਜਵਾਂ ਹਿੱਸਾ ਲੋਕਾਂ ਲਈ ਇਹ ਇੱਕ ਕਰੌਨਿਕ ਭਾਵ ਲੰਮੀਂ ਬਿਮਾਰੀ ਬਣ ਜਾਂਦੀ ਹੈ ਜੋ ਦੋ ਸਾਲਾਂ ਤੋਂ ਵੱਧ ਰਹਿ ਸਕਦੀ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਡਿਪਰੈਸ਼ਨ ਬਾਰ ਬਾਰ ਆਉਂਦਾ ਹੈ ਖਾਸ ਕਰ ਛੋਟੀ ਉਮਰ ਦੀਆਂ ਔਰਤਾਂ ਵਿੱਚ ਅਤੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਮਰਦਾਂ ਔਰਤਾਂ ਵਿੱਚ ਇਹ ਫਰਕ ਘੱਟਦਾ ਜਾਂਦਾ ਹੈ। ਜੇਕਰ ਪਰਿਵਾਰ ਵਿੱਚ ਪਹਿਲਾਂ ਇਹ ਰੋਗ ਚਲਿਆ ਆ ਰਿਹਾ ਹੋਵੇ, ਰੋਗ ਛੋਟੀ ਉਮਰ ਵਿੱਚ ਸ਼ੁਰੂ ਹੋਵੇ, ਇਸ ਰੋਗ ਦੇ ਨਾਲ ਘਬਰਾਹਟ ਜਾਂ ਹੋਰ ਮਾਨਸਿਕ ਰੋਗ ਨਾਲ ਹੋਵੇ ਤਾਂ ਇਹ ਰੋਗ ਦੇ ਬਾਰ ਬਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਡਿਪਰੈਸ਼ਨ ਦਾ ਅੰਦਾਜ਼ਾ ਇਸ ਦੀ ਵਿਆਪਕਤਾ (ਪੲਰਵੳਸਵਇਨੲਸਸ), ਤੀਖਣਤਾ (ਸੲਵੲਰਟਿੇ), ਲੰਮੇ ਸਮੇਂ ਤਕ ਲੱਗੇ ਰਹਿਣ ਤੋਂ ਅਤੇ ਆਮ ਸਮਾਜਿਕ ਅਤੇ ਮਾਨਸਿਕ ਪੱਖਾਂ ਵਿੱਚ ਦਖਲ ਅੰਦਾਜ਼ੀ ਤੋਂ ਲਾਇਆ ਜਾਂਦਾ ਹੈ। ਤੀਬਰਤਾ ਜਾਂ ਸਖਤੀ ਦੇ ਹਿਸਾਬ ਮੁਤਾਬਕ ਡਿਪਰੈਸ਼ਨ ਨੂੰ ਹਲਕਾ, ਦਰਮਿਆਨਾ ਅਤੇ ਤੇਜਫ਼ਸਖਤ ਕਿਹਾ ਜਾ ਸਕਦਾ ਹੈ। ਡਿਪਰੈਸ਼ਨ ਦਾ ਇਲਾਜ ਕਰਦਿਆਂ ਇਹ ਖਿਆਲ ਰਖਿਆ ਜਾਂਦਾ ਹੈ ਕਿ ਇਹ ਕਿੰਨਾਂ ਕੁ ਹੈ ਭਾਵ ਹਲਕਾ ਹੈ ਕਿ ਤੇਜ।ਹਲਕਾ ਡਿਪਰੈਸ਼ਨ ਉਹ ਹੁੰਦਾ ਹੈ ਜਦ ਲੱਛਣ ਥੋੜ੍ਹੇ ਹੁੰਦੇ ਹਨ ਜਿਹੜੇ ਆਮ ਹਰ ਰੋਜ਼ ਦੀ ਜਿੰਦਗੀ ਵਿੱਚ ਬਹੁਤ ਥੋੜ੍ਹਾ ਅਸਰ ਪਾਉਂਦੇ ਹਨ। ਦਰਮਿਆਨਾ ਡਿਪਰੈਸ਼ਨ ਉਹ ਹੁੰਦਾ ਹੈ ਜਦ ਲੱਛਣ ਹੋਰ ਜਿਆਦਾ ਹੁੰਦੇ ਹਨ ਜਿਹੜੇ ਆਮ ਹਰ ਰੋਜ਼ ਦੀ ਜਿੰਦਗੀ ਵਿੱਚ ਕਾਫੀ ਮੁਸ਼ਕਲਾਂ ਪੈਦਾ ਕਰਦੇ ਹਨ।
ਸਖਤ ਡਿਪਰੈਸ਼ਨ ਉਹ ਹੁੰਦਾ ਹੈ ਜਦ ਲੱਛਣ ਬਹੁਤ ਜਿਅਦਾ ਹੁੰਦੇ ਹਨ ਜਿੜ੍ਹੇ ਆਮ ਹਰ ਰੋਜ਼ ਦੀ ਜਿੰਦਗੀ ਵਿੱਚ ਬਹੁਤ ਹੀ ਜਿਆਦਾ ਮੁਸ਼ਕਲਾਂ ਪੈਦਾ ਕਰਦੇ ਹਨ। ਜੇਕਰ ਡਿਪਰੈਸ਼ਨ ਵਿੱਚ ਨਾਲ ਵਹਿਮ ਜਾਂ ਭਰਮ ਹੋ ਜਾਣ ਤਾਂ ਇਸਨੂੰ ਵੀ ਸਖਤ ਡਿਪਰੈਸ਼ਨ ਕਿਹਾ ਜਾਂਦਾ ਹੈ।
ਜਦ ਮੂਡ ਸਾਰਾ ਦਿਨ ਅਤੇ ਕਈ ਕਈ ਦਿਨ ਉਦਾਸ ਰਹਿੰਦਾ ਹੈ ਅਤੇ ਇਹ ਉਦਾਸ ਮੂਡ ਦੋ ਸਾਲਾ ਤੋ ਵੀ ਵੱਧ ਚਲਿਆ ਆ ਰਿਹਾ ਹੁੰਦਾ ਹੈ ਅਤੇ ਇਸ ਉਦਾਸ ਮੂਡ ਦੇ ਨਾਲ ਨਾਲ ਡਿਪਰੈਸ਼ਨ ਦੇ ਦੋ ਲੱਛਣ ਵੀ ਹਨ ਤਾਂ ਉਸਨੂੰ ਡਿਸਥੈਮਿਕ ਡਿਸਆਰਡਰ ਜਾਂ ਡਿਸਥੀਂਮੀਆਂ ਕਿਹਾ ਜਾਂਦਾ ਹੈ । ਇਸਦੇ ਲੱਛਣ ਵੱਡੇ ਡਿਪਰੈਸ਼ਨ ਜਾਂ ਮੇਜਰ ਡਿਪਰੈਸਿਵ ਡਿਸਆਰਡਰ ਦੇ ਲੱਛਣਾ ਨਾਲੋ ਘੱਟ ਤੇਜ ਜਾਂ ਘੱਟ ਸਖਤ ਹੁੰਦੇ ਹਨ ਅਤੇ ਔਰਤ ਦੀ ਜਿੰਦਗੀ ਵਿੱਚ ਮੇਜਰ ਡਿਪਰੈਸਿਵ ਡਿਸਆਰਡਰ ਨਾਲੋਂ ਘੱਟ ਮਾੜਾ ਅਸਰ ਪਾਉਂਦੇ ਹਨ ਪਰ ਔਰਤ ਤੰਦਰੁਸਤ ਮਹਿਸੂਸ ਨਹੀਂ ਕਰਦੀ। ਜਿਨ੍ਹਾਂ ਨੂੰ ਡਿਸਥੈਮਿਕ ਡਿਸਆਰਡਰ ਜਾਂ ਡਿਸਥੀਂਮੀਆਂ ਹੁੰਦਾ ਹੈ ਉਨ੍ਹਾਂ ਨੂੰ ਜਿੰਦਗੀ ਵਿੱਚ ਮੇਜਰ ਡਿਪਰੈਸਿਵ ਡਿਸਆਰਡਰ ਵੀ ਹੋ ਸਕਦਾ ਹੈ। ਕਈਆਂ ਨੂੰ ਡਿਪਰੈਸ਼ਨ ਤੋਂ ਡਿਸਥੀਂਮੀਆਂ ਤੇ ਡਿਸਥੀਂਮੀਆਂ ਤੋਂ ਡਿਪਰੈਸ਼ਨ ਦਾ ਗੇੜ ਰਹਿੰਦਾ ਹੈ ਅਤੇ ਇਸ ਦੌਰਾਨ ਔਰਤ ਤੰਦਰੁਸਤ ਮਹਿਸੂਸ ਨਹੀਂ ਕਰਦੀ। ਇਸ ਹਾਲਤ ਨੂੰ ਡਬਲ ਡਿਪਰੈਸ਼ਨ ਵੀ ਕਿਹਾ ਜਾਂਦਾ ਹੈ।
ਦੋ-ਧੁਰੇ ਰੋਗ (ਬਾਈਪੋਲਰ) ਨੂੰ ਪਹਿਲਾਂ ਮੈਨਿਕ ਡਿਪਰੈਸ਼ਨ ਕਿਹਾ ਜਾਂਦਾ ਸੀ। ਦੋ-ਧੁਰਾ ਰੋਗ (ਭਪਿੋਲੳਰ ਧਸਿੋਰਦੲਰ) ਇਸਨੂੰ ਇਸ ਲਈ ਕਹਿੰਦੇ ਹਨ ਕਿ ਇਸ ਰੋਗ ਵਿੱਚ ਔਰਤ ਦਾ ਮੂਡ ਕਦੀ ਬਹੁਤ ਉਦਾਸ (ਢਹਿੰਦੀ ਕਲਾ) ਅਤੇ ਕਦੀ ਇਹ ਉਤਾਂਹ ਵੱਲ ਨੂੰ (ਬਹੁਤ ਚੜ੍ਹਦੀ ਕਲਾ ਵਾਲਾ) ਹੁੰਦਾ ਹੈ।ਇਸ ਉਤਾਂਹ ਵੱਲ ਗਏ ਮੂਡ ਨੂੰ ਮੇਨੀਆ ਕਿਹਾ ਜਾਂਦਾ ਹੈ। ਉਤਾਂਹ ਵੱਲ ਨੂੰ ਮੂਡ ਅਤੇ ਆਮ ਖੁਸ਼ੀ ਵਿੱਚ ਇਹ ਫਰਕ ਹੁੰਦਾ ਹੈ ਕਿ ਇਸ ਵਿੱਚ ਖਿਝ ਬਹੁਤ ਛੇਤੀ ਆ ਜਾਂਦੀ ਹੈ, ਝਿਜਕ ਜਾਂਦੀ ਰਹਿੰਦੀ ਹੈ ਅਤੇ ਸੂਝ ਦੀ ਘਾਟ ਹੁੰਦੀ ਹੈ। ਇਹ ਸਾਰਾ ਕੁੱਝ ਉਸਦੇ ਸੁਭਾਅ ਮੁਤਾਬਕ ਨਹੀਂ ਹੁੰਦਾ। ਇਹ ਔਰਤਾਂ ਅਤੇ ਮਰਦਾਂ ਨੂੰ ਇੱਕੋ ਜਿਨਾਂ ਲਗਦਾ ਹੈ। ਇਹ ੧ ਤੋਂ ੨ ਫੀ ਸਦੀ ਲੋਕਾਂ ਨੂੰ ਉਨ੍ਹਾਂ ਦੇ ਜੀਵਨ-ਕਾਲ ਦੌਰਾਨ ਹੁੰਦਾ ਹੈ। ਇਸ ਵਿੱਚ ਵਿਅਕਤੀ ਇੱਕ ਮੂਡ ਤੋਂ ਦੂਸਰੇ ਮੂਡ ਵਿੱਚ ਤਬਦੀਲੀ ਕਈ ਮਹੀਨਿਆਂ ਦੇ ਫਰਕ ਨਾਲ ਹੋ ਸਕਦੀ ਹੈ ਪਰ ਕੁਝ ਬਾਈਪੋਲਰ ਦੇ ਮਰੀਜ਼ਾਂ ਵਿੱਚ ਇਹ ਤਬਦੀਲੀ ਬਹੁਤ ਛੇਤੀ ਛੇਤੀ ਹੁੰਦੀ ਹੈ। ਡਿਪਰੈਸ਼ਨ ਦੇ ਬਹੁਤੇ ਜਾਂ ਸਾਰੇ ਲੱਛਣਾਂ ਦੇ ਨਾਲ ਨਾਲ ਮੇਨੀਆ ਦੇ ਲੱਛਣ ਵੀ ਹੋ ਸਕਦੇ ਹਨ। ਭਾਵੇਂ ਇਹ ਬਿਮਾਰੀ ਪਹਿਲੀ ਵਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਪਰ ਇਹ ਜ਼ਿਆਦਾ ਕਰਕੇ ਵੀਹ ਕੁ ਸਾਲ ਦੀ ਉਮਰ ਵਿੱਚ ਪੈਦਾ ਹੁੰਦੀ ਹੈ। ਕਈ ਵਿਅਕਤੀਆਂ ਵਿੱਚ ਕਈ ਸਾਲਾਂ ਬਾਅਦ ਹੀ ਇਸਦੀ ਚੰਗੀ ਤਰਾਂ ਪਛਾਣ ਹੁੰਦੀ ਹੈ ਕਿਉਂਕਿ ਮਰੀਜ਼ ਅਕਸਰ ਡਾਕਟਰ ਨੂੰ ਉਦੋਂ ਵੇਖਦੇ ਹਨ ਜਦੋਂ ਉਹ ਡਿਪਰੈਸ਼ਨ ਵਿੱਚ ਹੁੰਦੇ ਹਨ ਅਤੇ ਕਈ ਵਾਰੀ ਡਾਕਟਰ ਨੂੰ ਬਾਈਪੋਲਰ ਰੋਗ ਦੀ ਪਛਾਣ ਕਰਨ ਲਈ ਸਹੀ ਸਵਾਲ ਪੁੱਛਣ ਦਾ ਮੌਕਾ ਨਹੀਂ ਮਿਲਦਾ। ਬਾਈਪੋਲਰ ਰੋਗ ਦੇ ਸ਼ੁਰੂ ਸ਼ੁਰੂ ਵਿੱਚ ਤਾਂ ਇਵੇਂ ਲੱਗਦਾ ਹੈ ਕਿ ਇਨਸਾਨ ਜ਼ਿਆਦਾ ਮਿਲਣਸਾਰ ਹੋ ਗਿਆ ਹੈ, ਗੱਲਾਂ ਕਾਫੀ ਕਰਦਾ ਹੈ ਅਤੇ ਉਸਦਾ ਸਵੈਮਾਨ ਬਹੁਤ ਵੱਧ ਜਾਂਦਾ ਹੈ ਪਰ ਜਿਉਂ ਜਿਉਂ ਰੋਗ ਵੱਧਦਾ ਹੈ ਤਾਂ ਹੇਠ ਲਿਖੇ ਲੱਛਣ ਨਜ਼ਰ ਆ ਸਕਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ |
ਆਖਰੀ ਵਾਰ ਸੰਸ਼ੋਧਿਤ : 8/21/2020