ਡਿਪਰੈਸ਼ਨ ਦੀਆਂ ਕੁਝ ਕਿਸਮਾਂ ਐਸੀਆਂ ਹਨ ਜੋ ਸਿਰਫ ਔਰਤਾਂ ਵਿੱਚ ਹੀ ਪਾਈਆਂ ਜਾਂਦੀਆ ਹਨ ਜਿਵੇਂ ਗਰਭ-ਅਵਸਥਾ ਅਤੇ ਬੱਚਾ ਪੈਦਾ ਹੋਣ ਤੋਂ ਬਾਅਦ ਦਾ ਡਿਪਰੈਸ਼ਨ (ਪੈਰੀਨੇਟਲ ਡਿਪਰੈਸ਼ਨ) ਗਰਭ-ਅਵਸਥਾ ਦੌਰਾਨ ਔਰਤ ਦੇ ਸਰੀਰ ਅਤੇ ਮਨ ਵਿੱਚ ਬਹੁਤ ਤਬਦੀਲੀਆਂ ਆਉੇਂਦੀਆਂ ਹਨ। ਇਸ ਦੌਰਾਨ ਔਰਤ ਨੂੰ ਜਾਣਕਾਰੀ ਅਤੇ ਸਹਾਰੇ ਦੀ ਜਰੂਰਤ ਹੁੰਦੀ ਹੈ। ਜਿਨ੍ਹਾਂ ਔਰਤਾਂ ਨੂੰ ਜਿੰਦਗੀ ਵਿੱਚ ਪਹਿਲਾਂ ਡਿਪਰੈਸ਼ਨ ਹੋਇਆ ਹੋਵੇ ਉਨ੍ਹਾਂ ਨੂੰ ਗਰਭ-ਅਵਸਥਾ ਦੌਰਾਨ ਅਤੇ ਬੱਚਾ ਪੈਦਾ ਹੋਣ ਤੋਂ ਬਾਅਦ ਡਿਪਰੈਸ਼ਨ ਹੋਣ ਦੀ ਸੰਭਾਵਨਾ ਬਹੁਤ ਹੁੰਦੀ ਹੈ। ਪਰ ਕਈਆਂ ਨੂੰ ਪਹਿਲਾਂ ਕਦੀ ਡਿਪਰੈਸ਼ਨ ਨਹੀਂ ਹੋਇਆ ਹੁੰਦਾ ਪਰ ਗਰਭ-ਅਵਸਥਾ ਦੌਰਾਨ ਅਤੇ ਬੱਚਾ ਪੈਦਾ ਹੋਣ ਤੋਂ ਬਾਅਦ ਡਿਪਰੈਸ਼ਨ ਸ਼ੁਰੂ ਹੋ ਸਕਦਾ ਹੈ। ਭਾਵੇਂ ਅਜੇ ਹੋਰ ਖੋਜ ਦੀ ਜਰੂਰਤ ਹੈ ਪਰ ਖੋਜ ਇਹ ਦਸਦੀ ਹੈ ਕਿ ੨੦% ਤਕ ਗਰਭਵਤੀ ਔਰਤਾਂ ਡਿਪਰੈਸ਼ਨ 'ਚੋਂ ਲੰਘਦੀਆਂ ਹਨ। ਬੱਚਾ ਪੈਦਾ ਹੋਣ ਤੋਂ ਬਾਅਦ ਦਾ ਡਿਪਰੈਸ਼ਨ ੧੦-੧੫% ਮਾਵਾਂ ਨੂੰ ਹੁੰਦਾ ਹੈ ਅਤੇ ਛੋਟੀ ਉਮਰ ਦੀਆਂ ਮਾਵਾਂ ਵਿੱਚ ਇਹ ਦਰ ਹੋਰ ਵੀ ਵੱਧ ਹੈ। ਬਹੁਤੀ ਵਾਰੀ ਤਾਂ ਡਿਪਰੈਸ਼ਨ ਦੀ ਪਛਾਣ ਹੀ ਨਹੀਂ ਹੁੰਦੀ ਕਿਉਂਕਿ ਪਹਿਲੀ ਤਿਮਾਹੀ ਅਤੇ ਤੀਸਰੀ ਤਿਮਾਹੀ ਵਿੱਚ ਇਹ ਲੱਛਣ ਉੋਸੇ ਤਰਾਂ ਦੇ ਹੁੰਦੇ ਹਨ ਜੋ ਆਮ ਤੌਰ ਤੇ ਇਸ ਵੇਲੇ ਔਰਤਾਂ ਗਰਭ-ਅਵਸਥਾ ਦੌਰਾਨ ਮਹਿਸੂਸ ਕਰਦੀਆਂ ਹਨ। ਪਰ ਪਹਿਲੀ ਤਿਮਾਹੀ ਦੌਰਾਨ ਜਾਂ ਇਸ ਤੋਂ ਬਾਅਦ ਵੀ ਜੇ ਔਰਤ ਉਦਾਸ ਅਤੇ ਬੇਚੈਨ ਮਹਿਸੂਸ ਕਰਦੀ ਹੈ, ਰੋਣ ਝੱਟ ਹੀ ਨਿਕਲ ਆਉਂਦਾ ਹੈ, ਥਕੇਵਾਂ ਰਹਿੰਦਾ ਹੈ ਅਤੇ ਮਾੜੇ ਖਿਆਲ ਮਨ ਵਿੱਚ ਆਉਂਦੇ ਹਨ ਤਾਂ ਹੋ ਸਕਦਾ ਹੈ ਕਿ ਇਹ ਡਿਪਰੈਸ਼ਨ ਹੋਵੇ ਜਿਸਦੇ ਬਾਰੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ|
ਬੱਚਾ ਪੈਦਾ ਹੋਣ ਤੋਂ ਬਾਅਦ ਦੇ ਡਿਪਰੈਸ਼ਨ ਦੀ ਜਦ ਗੱਲ ਕਰਦੇ ਹਾਂ ਤਾਂ ਅਸੀਂ ਉਸ ਅਵਸਥਾ ਦੀ ਗੱਲ ਨਹੀਂ ਕਰ ਰਹੇ ਜਿਹੜੀ ਬੱਚਾ ਪੈਦਾ ਹੋਣ ਤੋਂ ਬਾਅਦ ਤਿੰਨ-ਚਾਰ ਦਿਨ ਵਕਤੀ ਤੌਰ ਤੇ ਹੁੰਦੀ ਹੈ ਜਿਸਨੂੰ 'ਬੇਬੀ ਬਲੂਜ਼' ਆਖਦੇ ਹਨ। ਇਹ 'ਬੇਬੀ ਬਲੂਜ਼' ੫੦% ਤੋਂ ਲੈ ਕੇ ੮੦% ਤਕ ਔਰਤਾਂ ਨੂੰ ਹੁੰਦੀ ਹੈ ਅਤੇ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ। ਪਰ ਬੱਚਾ ਪੈਦਾ ਹੋਣ ਤੋਂ ਬਾਅਦ ਦਾ ਡਿਪਰੈਸ਼ਨ ਕਈ ਹਫਤੇ, ਕਈ ਮਹੀਨੇ, ਇਥੋਂ ਤਕ ਕਿ ਸਾਲਾਂ ਤਕ ਵੀ ਰਹਿ ਸਕਦਾ ਹੈ। ਜਿਨ੍ਹਾਂ ਔਰਤਾਂ ਨੂੰ ਜਿੰਦਗੀ ਵਿੱਚ ਪਹਿਲਾਂ ਡਿਪਰੈਸ਼ਨ ਹੋਇਆ ਹੋਵੇ ਅਤੇ ਗਰਭ-ਅਵਸਥਾ ਦੀ ਤੀਸਰੀ ਤਿਮਾਹੀ ਵਿੱਚ ਡਿਪਰੈਸ਼ਨ ਹੋ ਜਾਵੇ ੳਨ੍ਹਾਂ ਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਡਿਪਰੈਸ਼ਨ ਹੋਣ ਦੀ ਸੰਭਾਵਨਾ ਜਿਆਦਾ ਵੱਧ ਜਾਂਦੀ ਹੈ। ਗਰਭ-ਅਵਸਥਾ ਦੌਰਾਨ ਅਤੇ ਬੱਚਾ ਪੈਦਾ ਹੋਣ ਤੋਂ ਬਾਅਦ ਦੇ ਡਿਪਰੈਸ਼ਨ ਵਿੱਚ ਡਿਪਰੈਸ਼ਨ ਦੇ ਲੱਛਣ ਤਾਂ ਹੁੰਦੇ ਹੀ ਹਨ ਪਰ ਬਹੁਤ ਵਾਰ ਨਾਲ ਬੇਚੈਨੀ ਅਤੇ ਘਬਰਾਹਟ ਵੀ ਰਲੀ ਹੁੰਦੀ ਹੈ। ਡਿਪਰੈਸ਼ਨ ਅਤੇ ਬੇਚੈਨੀ ਦੇ ਹੇਠ ਲਿਖੇ ਲੱਛਣ (ਸੇਮਪਟੋਮਸ ਡਫੲਰਨਿੳਟੳਲ ਧੲਪਰੲਸਸੋਨ) ਆਮ ਵੇਖਣ ਵਿੱਚ ਆਉਂਦੇ ਹਨ:
(੧) ਉਦਾਸ ਮੂਡ, ਲੱਗਣਾ ਕਿ ਅੱਖਾਂ ਰੋਣ ਨਾਲ ਭਰੀਆਂ ਹੋਈਆਂ ਹਨ ਜਾਂ ਛੇਤੀ ਰੋਣ ਨਿਕਲ ਜਾਣਾ
(੨) ਥਕੇਵਾਂ ਰਹਿਣਾ, ਛੇਤੀ ਹੰਭ ਜਾਣਾ, ਸਤਿਆ ਘੱਟਣੀ (ਸਰੀਰ ਐਵੇਂ ਜਿਵੇਂ ਮਿਟੀ ਦਾ ਬਣਿਆ ਹੁੰਦਾ)
(੩) ਕਸੂਰਵਾਰ/ਦੋਸ਼ੀ ਅਤੇ ਨਿਕੰਮੀ ਮਹਿਸੂਸ ਕਰਨਾ
(੪) ਨੀਂਦ ਅਤੇ ਭੁੱਖ ਦੀਆਂ ਮੁਸ਼ਕਿਲਾਂ ਆਉਂਣੀਆਂ
(੫) ਬੱਚੇ ਦਾ ਲੋੜੋਂ ਵੱਧ ਫਿਕਰ ਕਰਨਾ ਜਾਂ ਇਸ ਦੇ ਉਲਟ ਬੱਚੇ ਵਿੱਚ ਕੋਈ ਦਿਲਚਸਪੀ ਨਾ ਲੈਣੀ
(੬) ਕਾਮ ਇੱਛਾ ਵਿੱਚ ਕਮੀਂ ਆਉਂਣੀ|
(੭) ਸੋਚਣ, ਧਿਆਨ ਲਗਾਉਣ ਜਾਂ ਛੋਟੇ ਮੋਟੇ ਫੈਸਲੇ ਲੈਣ ਵਿੱਚ ਮੁਸ਼ਕਲ ਆਉਣੀ
(੮) ਬੇਚੈਨੀ ਅਤੇ ਘਬਰਾਹਟ ਮਹਿਸੂਸ ਹੋਣੀ।
(੯) ਮੌਤ, ਖੁਦਕਸ਼ੀ ਜਾ ਆਤਮਹੱਤਿਆ ਦੇ ਖਿਆਲ ਆਉਣੇ।
ਉੱਪਰ ਲਿਖੇ ਲੱਛਣ ਤਾਂ ਜਾਨਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਪਰ ਕੁਝ ਹੋਰ ਅਜਿਹੇ ਖਿਆਲ ਅਤੇ ਅਜਿਹੀਆਂ ਭਾਵਨਾਵਾਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਬਾਰੇ ਕਈ ਵਾਰੀ ਔਰਤ ਕਿਸੇ ਨਾਲ ਗੱਲ ਨਹੀਂ ਕਰਦੀ ਜਾ ਗੱਲ ਕਰਨ ਤੋਂ ਬਹੁਤ ਝਿਜਕਦੀ ਹੈ। ਇਹ ਅਕਸਰ ਐਸੇ ਖਿਆਲ ਹੁੰਦੇ ਹਨ ਜੋ ਬੱਚੇ ਨੂੰ ਨੁਕਸਾਨ ਪਹੁੰਚਾਣ ਬਾਰੇ ਹੁੰਦੇ ਹਨ ਜੋ ਮਨ ਵਿੱਚ ਜ਼ਬਰਨ (ਬਦੋਬਦੀ) ਅਤੇ ਵਾਰ ਵਾਰ ਆਉਂਦੇ ਹਨ। ਇਨ੍ਹਾਂ ਨਾਲ ਉਸਦੇ ਮਨ ਵਿੱਚ ਡਰ ਵੀ ਬੈਠ ਸਕਦਾ ਹੈ ਜੋ ਬੱਚੇ ਨਾਲ ਉਸਦੇ ਸੰਬਧਾਂ ਤੇ ਅਸਰ ਪਾ ਸਕਦਾ ਹੈ। ਬੱਚਾ ਪੈਦਾ ਹੋਣ ਤੋਂ ਬਾਅਦ ਦੇ ਡਿਪਰੈਸ਼ਨ ਦਾ ਇੱਕ ਹੋਰ ਗੰਭੀਰ ਰੂਪ ਹੈ ਜੋ ਹਜਾਰ ਮਗਰ ਦੋ ਔਰਤਾਂ ਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਹੁੰਦਾ ਹੈ ਜਿਸ ਵਿੱਚ ਔਰਤ ਦਾ ਅਸਲੀਅਤ ਨਾਲੋਂ ਨਾਤਾ ਟੁੱਟ ਜਾਂਦਾ ਹੈ ਅਤੇ ਅਵਾਜਾਂ ਸੁਣਾਈ ਦੇਣੀਆਂ ਜਾਂ ਅਜੀਬ ਖਿਆਲ ਮਨ ਵਿੱਚ ਆਉੇਣੇ ਸ਼ੁਰੂ ਹੋ ਸਕਦੇ ਹਨ ਅਤੇ ਵਹਿਮ ਹੋ ਸਕਦੇ ਹਨ। ਉਸਨੂੰ ਆਪਣੀ ਇਸ ਹਾਲਤ ਬਾਰੇ ਸੂਝ ਘਟ ਹੁੰਦੀ ਹੈ ਇਸਲਈ ਇਸ ਦੌਰਾਨ ਔਰਤ ਆਪਣੇ ਆਪ ਨੂੰ ਅਤੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਵੇਲੇ ਉਸਨੂੰ ਹਸਪਤਾਲ ਦਾਖਲ ਕਰਵਾਉਂਣ ਦੀ ਲੋੜ ਵੀ ਹੋ ਸਕਦੀ ਹੈ। ਇਸ ਹਾਲਤ ਨੂੰ ਸਾਈਕੌਸਿਸ (ਫਸੇਚਹੋਸਸਿ) ਕਿਹਾ ਜਾਂਦਾ ਹੈ। ਸਾਈਕੌਸਿਸ ਵਿੱਚ ਭਰਮ (ਹੳਲਲੁਚਨਿੳਟੋਿਨਸ) ਹੋ ਜਾਂਦੇ ਹਨ ਵਿਅਕਤੀ ਉਨ੍ਹਾਂ ਚੀਜ਼ਾਂ ਨੂੰ ਵੇਖ, ਸੁਣ, ਸੁੰਘ ਚੱਖ ਜਾਂ ਮਹਿਸੂਸ ਕਰ. ਸਕਦਾ ਹੈ ਜਿਹੜੀਆਂ ਕਿ ਅਸਲੀਅਤ ਵਿੱਚ ਉੱਥੇ ਨਹੀਂ ਹੁੰਦੀਆਂ। ਵਹਿਮ (ਦੲਲੁਸੋਿਨਸ) ਹੋ ਜਾਂਦੇ ਹਨ। ਇਹ ਸਾਰਾ ਕੁਝ ਏਨਾ ਸੱਚ ਲਗਦਾ ਹੈ ਕਿ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਸਨੂੰ ਇਹ ਸਾਰਾ ਕੁਝ ਰੋਗ ਕਰਕੇ ਹੋ ਰਿਹਾ ਹੈ। ਬੋਲਚਾਲ ਵਿੱਚ ਕਈ ਤਰਾਂ ਨਾਲ ਬੇਤਰਤੀਬੀ (ਦਸਿੋਰਗੳਨਜ਼ਇਦ ਸਪੲੲਚਹ) ਆ ਸਕਦੀ ਹੈ ਅਤੇ ਵਿਹਾਰ ਵੀ ਬੇਤਰਤੀਬਾ ਹੋ ਸਕਦਾ ਹੈ।
ਸਰੋਤ : ਏ ਬੂਕਸ ਓਨ੍ਲਿਨੇ |
ਆਖਰੀ ਵਾਰ ਸੰਸ਼ੋਧਿਤ : 8/12/2020