ਪਿਆਰ-ਮੁਹੱਬਤ, ਗੁੱਸਾ-ਗਿਲਾ, ਖੁਸ਼ੀ-ਗਮੀਂ, ਇਹ ਸਾਰੀਆਂ ਭਾਵਨਾਵਾਂ (ੲਮੋਟੋਿਨਸ) ਇਨਸਾਨ ਨੂੰ ਉਸਦੀ ਇਨਸਾਨੀ ਹੋਂਦ ਦਾ ਅਹਿਸਾਸ ਦਿਵਾਉਂਦੀਆਂ ਹਨ। ਜਿਥੇ ਇਨਸਾਨ ਆਪਣੇ ਆਲੇ ਦੁਆਲੇ ਦੀ ਦੁਨੀਆਂ ਨਾਲ ਸਾਂਝ ਦਾ ਹੁੰਗਾਰਾ ਇਨ੍ਹਾਂ ਭਾਵਨਾਵਾਂ ਨਾਲ ਭਰਦਾ ਹੈ ਉਥੇ ਇਹ ਭਾਵਨਾਵਾਂ ਉਸਦੇ ਮਨ ਅੰਦਰਲੇ ਘੋਲਾਂ ਨੂੰ ਵੀ ਦਿਖਾਉਂਦੀਆਂ ਹਨ। ਉਦਾਸੀ (ਸੳਦਨੲਸਸ) ਵੀ ਇੱਕ ਭਾਵਨਾ ਹੈ। ਅਸੀਂ ਸਾਰੇ ਹੀ ਕਈ ਵਾਰੀ ਕਿਸੇ ਅਣਚਾਹੀ ਘਟਨਾ ਕਰਕੇ ਇਹ ਉਦਾਸੀ ਮਹਿਸੂਸ ਕਰਦੇ ਹਾਂ। ਸਾਡੇ ਮਨ ਦੀ ਹਾਲਤ ਵਿੱਚ ਇਹ ਤਬਦੀਲੀ ਵਕਤੀ ਤੌਰ ਤੇ ਹੁੰਦੀ ਹੈ ਅਤੇ ਸਾਡੇ ਆਪਸੀ ਸੰਬੰਧਾਂ, ਪੜਾਈ ਅਤੇ ਕਾਰੋਬਾਰੀ ਜ਼ਿੰਮੇਵਾਰੀਆਂ ਵਿੱਚ ਬਹੁਤਾ ਦਖਲ ਨਹੀਂ ਦਿੰਦੀ। ਕਿਸੇ ਵੀ ਹਾਲਾਤ ਕਾਰਨ ਪੈਦਾ ਹੋਈ ਉਦਾਸੀ ਦੇ ਘੇਰੇ ਦੀ ਹਦ ਹਰ ਇੱਕ ਕਲਚਰ (ਚੁਲਟੁਰੲ) ਵਿੱਚ ਵੱਖਰੀ ਵੱਖਰੀ ਹੋ ਸਕਦੀ ਹੈ ਅਤੇ ਸਾਧਾਰਣ ਉਦਾਸੀ ਅਕਸਰ ਉਸ ਘੇਰੇ ਵਿੱਚ ਹੀ ਰਹਿੰਦੀ ਹੈ। ਇਸ ਆਮ ਉਦਾਸੀ ਨੂੰ ਡਿਪਰੈਸ਼ਨ (ਦੲਪਰੲਸਸੋਿਨ ਉਦਾਸੀ-ਰੋਗ) ਉਦੋਂ ਕਿਹਾ ਜਾਂਦਾ ਹੈ ਜਦੋਂ ਇਹ ਉਸ ਘਟਨਾ, ਜਿਸ ਤੋਂ ਇਹ ਪੈਦਾ ਹੁੰਦੀ ਹੈ ਦੇ ਮੁਕਾਬਲੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਰੋਜਾਨਾਂ ਜੀਵਨ ਦੇ ਆਮ ਕੰਮ ਕਾਰ ਤੇ ਅਸਰ ਵੀ ਪਾਉਣ ਲੱਗ ਪੈਂਦੀ ਹੈ ਅਤੇ ਔਰਤ ਆਪਣੀਆਂ ਜਿੰਮੇਵਾਰੀਆਂ ਨੂੰ ਨੇਪਰੇ ਨਹੀਂ ਚਾੜ੍ਹ ਸਕਦੀ।ਪਰ ਕਈ ਵਾਰੀ ਉਦਾਸੀ ਦਾ ਕੋਈ ਜ਼ਾਹਰਾ (ਖਾਸ) ਕਾਰਨ ਨਜ਼ਰ ਵੀ ਨਹੀਂ ਆਉਂਦਾ ਅਤੇ ਇਹ ਦੋ ਹਫਤਿਆਂ ਤੋਂ ਵੱਧ ਚਲੀ ਆਉਂਦੀ ਹੈ ਅਤੇ ਨਾਲ ਨੀਂਦ ਅਤੇ ਭੁੱਖ ਵਿੱਚ ਫਰਕ ਪੈ ਜਾਂਦਾ ਹੈ, ਥਕੇਵਾਂ ਰਹਿੰਦਾ, ਧਿਆਨ ਨਹੀਂ ਲੱਗਦਾ, ਛੋਟੇ-ਮੋਟੇ ਫੈਸਲੇ ਕਰਨੇ ਮੁਸ਼ਕਿਲ ਲੱਗਦੇ ਹਨ, ਨਮੋਸ਼ੀ ਅਤੇ ਨਿਰਾਸਤਾ ਦੀਆਂ ਭਾਵਨਾਵਾਂ ਕਰਕੇ ਜ਼ਿੰਦਗੀ ਬੇਅਰਥ ਲਗੱਦੀ ਹੈ ਤਾਂ ਹੋ ਸਕਦਾ ਇਹ ਡਿਪਰੈਸ਼ਨ ਹੋਵੇ। ਭਾਵੇ ਡਿਪਰੈਸ਼ਨ ਵਿੱਚ ਉਦਾਸੀ ਦੀ ਭਾਵਨਾ ਮੁੱਖ ਹੁੰਦੀ ਹੈ|
(੧) ਸਰੀਰ ਤੇ ਅਸਰ ਪੈਣਾ। ਉਦਾਹਰਣ ਦੇ ਤੌਰ ਤੇ ਥਕੇਵਾਂ ਰਹਿਣਾ, ਨੀਂਦ ਤੇ ਭੁੱਖ ਵਿੱਚ ਫਰਕ ਪੈਣਾ।
(੨) ਭਾਵਨਾਵਾਂ ਤੇ ਅਸਰ ਪੈਣਾ।ਉਦਾਹਰਣ ਦੇ ਤੌਰ ਤੇ ਉਦਾਸ ਮੂਡ ਜਾਂ ਖਾਲੀ ਜਿਹਾ ਮਹਿਸੂਸ ਹੋਣਾ।
(੩) ਸੋਚ ਤੇ ਅਸਰ ਪੈਣਾ। ਉਦਾਹਰਣ ਦੇ ਤੌਰ ਤੇ ਧਿਆਨ ਨਾ ਲੱਗਣਾ, ਯਾਦਦਾਸ਼ਤ ਘੱਟਣੀ ਅਤੇ ਛੋਟੇ ਮੋਟੇ ਫੈਸਲੇ ਲੈਣ ਵਿੱਚ ਮੁਸ਼ਕਲ ਆਉਣੀ।
(੪) ਵਿਹਾਰ ਤੇ ਅਸਰ ਪੈਣਾ। ਉਦਾਹਰਣ ਦੇ ਤੌਰ ਤੇ ਕਿਤੇ ਜਾਣ ਨੂੰ ਜਾਂ ਕਿਸੇ ਨੂੰ ਮਿਲਣ ਨੂੰ ਜੀ ਨਾ ਕਰਨਾ ਜਾਂ ਬੇਚੈਨੀ ਕਰਕੇ ਟਿਕਾ ਨਾ ਆਉਣਾ ਜਾਂ ਬਿਲਕੁਲ ਮੱਠੇ ਪੈ ਜਾਣਾ।
ਜੇਕਰ ਡਿਪਰੈਸ਼ਨ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਨੂੰ ਆਪਣੇ ਆਪ ਠੀਕ ਹੋਣ ਵਿੱਚ ਬਹੁਤ ਦੇਰ ਵੀ ਲੱਗ ਸਕਦੀ ਹੈ ਅਤੇ ਇਸ ਦੌਰਾਨ ਡਿਪਰੈਸ਼ਨ ਵੱਧ ਵੀ ਸਕਦਾ ਹੈ। ਇਸ ਰੋਗ ਨਾਲ ਜਿੰਦਗੀ ਤੇ ਹੋ ਰਹੇ ਮਾੜੇ ਅਸਰ ਜਿਵੇਂ ਕੰਮਕਾਰ, ਪੜ੍ਹਾਈ, ਮਿਲਣ ਗਿਲਣ ਅਤੇ ਹੋਰ ਜਿਮੇਂਵਾਰੀਆਂ ਪੂਰੀਆਂ ਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ। ਜਿਨ੍ਹਾਂ ਨੂੰ ਖੁਦਕਸ਼ੀ ਦੇ ਖਿਆਲ ਆਉਂਦੇ ਹਨ ਉਹ ਆਪਣੀ ਜਾਨ ਗੁਆ ਸਕਦੇ ਹਨ। ਡਿਪਰੈਸ਼ਨ ਵਿੱਚ ਜ਼ਿੰਦਗੀ ਮਾਣ ਨਹੀਂ ਸਕਦੇ ਅਤੇ ਜ਼ਿੰਦਗੀ ਦੀ ਕੁਆਲਿਟੀ ਬਹੁਤ ਹੇਠਾਂ ਚਲੀ ਜਾਂਦੀ ਹੈ। ਡਿਪਰੈਸ਼ਨ ਕਰਕੇ ਕਈ ਸਰੀਰਕ ਬਿਮਾਰੀਆਂ ਲੱਗਣ ਦੇ ਮੌਕੇ ਵੱਧ ਜਾਂਦੇ ਹਨ ਅਤੇ ਜੇ ਕੋਈ ਬਿਮਾਰੀ ਲੱਗੀ ਹੋਈ ਹੈ ਤਾਂ ਉਸ ਦੇ ਇਲਾਜ ਅਤੇ ਉਸ ਤੋਂ ਠੀਕ ਹੋਣ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਕਿਉਂਕਿ ਡਿਪਰੈਸ਼ਨ ਵਿੱਚ ਲੋਕ ਆਪਣਾ ਅਤੇ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ, ਕਸਰਤ ਘਟ ਕਰਦੇ ਹਨ ਅਤੇ ਖਾਣ ਪੀਣ ਦਾ ਖਿਆਲ ਵੀ ਨਹੀਂ ਰੱਖਦੇ। ਸਰੀਰਕ ਬਿਮਾਰੀ ਤੋਂ ਠੀਕ ਹੋਣ ਅਤੇ ਤੰਦਰੁਸਤ ਰਹਿਣ ਵਾਸਤੇ ਜੋ ਕਰਨ ਦੀ ਲੋੜ ਹੁੰਦੀ ਹੈ ਡਿਪਰੈਸ਼ਨ ਕਰਕੇ ਉਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਸਰੀਰਕ ਬਿਮਾਰੀ ਦੇ ਇਲਾਜ ਅਤੇ ਪਰਹੇਜ਼ ਵਿੱਚ ਵੀ ਕੋਈ ਉਦਮ ਕਰਨਾ ਔਖਾ ਲਗਦਾ ਹੈ।
ਡਿਪਰੈਸ਼ਨ ਦੀਆਂ ਕਈ ਕਿਸਮਾਂ ਹਨ। ਮਾਨਸਿਕ ਰੋਗਾਂ ਦੇ ਲੱਛਣਾ ਨੂੰ ਦੇਖ ਕੇ ਇਹ ਨਿਰਣਾ ਕਰਨ ਲਈ ਕਿ ਕਿਹੜਾ ਰੋਗ ਹੈ ਮਾਹਿਰ ਜੋ ਮੈਨੁਅਲ ਵਰਤਦੇ ਹਨ ਉਸਦਾ ਨਾਂ ਹੈ ਧੳਿਗਨੋਸਟਚਿ ੳਨਦ ਸ਼ਟੳਟਸਿਟਚਿੳਲ ੳਨੁੳਲੲਨਟੳਲ ਧਸਿੋਰਦੲਰਸ ਅਤੇ ਡਿਪਰੈਸ਼ਨ ਦੀਆਂ ਕਿਸਮਾਂ ਬਾਰੇ ਜਾਣਕਾਰੀ ਇਸ ਦੇ ਮੁਤਾਬਕ ਦੇ ਰਹੇ ਹਾਂ।
ਸਰੋਤ : ਏ ਬੂਕਸ ਓਨ੍ਲਿਨੇ |
ਆਖਰੀ ਵਾਰ ਸੰਸ਼ੋਧਿਤ : 8/12/2020