ਹੋਮ / ਸਿਹਤ / ਪੋਸ਼ਕ ਆਹਾਰ / ਪੋਸ਼ਣ ਦੀ ਜਾਣਕਾਰੀ / ਕੁਪੋਸ਼ਣ ਦੀ ਰੋਕਥਾਮ ਲਈ ਪ੍ਰਣ ਲਓ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕੁਪੋਸ਼ਣ ਦੀ ਰੋਕਥਾਮ ਲਈ ਪ੍ਰਣ ਲਓ

ਨੌਜਵਾਨਾਂ ਨੂੰ ਆਪਣੀਆਂ ਪਤਨੀਆਂ ਦੀ ਗਰਭ ਅਵਸਥਾ ਦੌਰਾਨ ਉਹਨਾਂ ਦੀ ਸਭ ਤੋਂ ਵੱਧ ਦੇਖਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।

ਔਰਤਾਂ ਪ੍ਰਣ ਲੈਣ ਕਿ ਜਦੋਂ ਉਹਨਾਂ ਦੀ ਨਹੁੰ ਗਰਭਵਤੀ ਹੁੰਦੀ ਹੈ, ਤਾਂ ਉਹ ਉਸਦੇ ਆਰਾਮ ਦੀ ਪੂਰੀ ਸੰਭਾਲ ਕਰਨਗੀਆਂ, ਉਹਨਾਂ ਨੂੰ ਚੰਗੀ ਮਾਤਰਾ ਵਿੱਚ ਪੋਸ਼ਕ ਭੋਜਨ ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਆਂਡੇ, ਦੁੱਧ ਅਤੇ ਫ਼ਲ ਦੇਣਗੀਆਂ। ਉਹ ਉਸਨੂੰ ਗਰਮ ਆਇਓਡਾਇਜ਼ਡ ਨਮਕ ਵਾਲਾ ਭੋਜਨ ਅਤੇ ਲੋਹੇ ਦੇ ਤੱਤ ਲਈ ਫੋਲਿਕ ਐਸਿਡ ਦੀਆਂ ਗੋਲੀਆਂ ਦੇਣਗੀਆਂ।

ਨੌਜਵਾਨਾਂ ਨੂੰ ਆਪਣੀਆਂ ਪਤਨੀਆਂ ਦੀ ਗਰਭ ਅਵਸਥਾ ਦੌਰਾਨ ਉਹਨਾਂ ਦੀ ਸਭ ਤੋਂ ਵੱਧ ਦੇਖਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਉਹ ਸੁਨਿਸ਼ਚਿਤ ਕਰਨਗੇ ਕਿ ਉਹ ਸਹੀ ਸਮੇਂ ਤੇ ਖਾਵੇ ਅਤੇ ਉਚਿਤ ਆਰਾਮ ਕਰੇ। ਸੱਤਵੇਂ ਮਹੀਨੇ ਦੀ ਸ਼ੁਰੂਆਤ ਤੋਂ, ਉਹ ਸੁਨਿਸ਼ਚਿਤ ਕਰਨਗੇ ਕਿ ਉਹਨਾਂ ਦਾ ਬੱਚਾ ਘਰ ਵਿੱਚ ਪਕੇ ਹੋਰ ਪੋਸ਼ਕ ਭੋਜਨਾਂ ਦੇ ਨਾਲ-ਨਾਲ ਮਾਂ ਦਾ ਦੁੱਧ ਵੀ ਪੀਂਦਾ ਰਹੇ।

ਔਰਤਾਂ ਪ੍ਰਣ ਲੈਣ ਕਿ ਉਹ ਆਪਣੇ ਨਵਜਾਤ ਬੱਚੇ ਨੂੰ ਆਪਣਾ ਗਾੜ੍ਹਾ ਦੁੱਧ (ਕੋਲੋਸਟ੍ਰਮ) ਪਿਲਾਉਣਗੀਆਂ ਅਤੇ ਪਹਿਲੇ ਛੇ ਮਹੀਨਿਆਂ ਲਈ, ਉਹ ਆਪਣੇ ਬੱਚਿਆਂ ਨੂੰ ਕੇਵਲ ਸਤਨਪਾਨ ਕਰਵਾਉਣਗੀਆਂ। ਜਦੋਂ ਉਹਨਾਂ ਦਾ ਬੱਚਾ ਸੱਤਵੇਂ ਮਹੀਨੇ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਉਹ ਸਤਨਪਾਨ ਦੇ ਨਾਲ-ਨਾਲ, ਆਹਾਰ ਵਿੱਚ ਘਰ ਵਿੱਚ ਪਕਿਆ ਸਿਹਤਮੰਦ ਭੋਜਨ ਵੀ ਸ਼ਾਮਿਲ ਕਰਨਗੀਆਂ।

18 ਸਾਲ ਤੋਂ ਘੱਟ ਦੀ ਲੜਕੀ ਸਰੀਰਿਕ ਅਤੇ ਮਾਨਸਿਕ ਤੌਰ ਤੇ ਤਿਆਰ ਨਹੀਂ ਹੁੰਦੀ ਅਤੇ ਮਾਂ ਬਣਨ ਦੀ ਜ਼ਿੰਮੇਵਾਰੀ ਲਈ ਤਿਆਰ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ, ਉਸਦਾ ਬੱਚਾ ਹਮੇਸ਼ਾ ਕੁਪੋਸ਼ਣ ਦੇ ਖ਼ਤਰੇ ਵਿੱਚ ਹੁੰਦਾ ਹੈ। ਇਹੀ ਕਾਰਨ ਹੈ ਕਿ ਕਿਰਪਾ ਕਰਕੇ ਆਪਣੀ ਬੇਟੀ ਦਾ ਵਿਆਹ 18 ਸਾਲ ਤੋਂ ਪਹਿਲਾਂ ਕਰਨ ਬਾਰੇ ਸੋਚੋ ਵੀ ਨਾ।

ਮਾਪਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਬੇਟੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਕਰਨਗੇ। ਅਤੇ ਉਹ ਸੁਨਿਸ਼ਚਿਤ ਕਰਨਗੇ ਕਿ ਭਵਿੱਖ ਵਿੱਚ ਉਸਦਾ ਹੋਣ ਵਾਲਾ ਬੱਚਾ ਕੁਪੋਸ਼ਣ ਤੋਂ ਸੁਰੱਖਿਅਤ ਰਹੇ।

ਨੌਜਵਾਨ ਪ੍ਰਣ ਲੈਣ ਕਿ ਉਹ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਨਹੀਂ ਕਰਨਗੇ ਤਾਂ ਜੋ ਉਹਨਾਂ ਦਾ ਭਵਿੱਖ ਦਾ ਬੱਚਾ ਕੁਪੋਸ਼ਣ ਤੋਂ ਸੁਰੱਖਿਅਤ ਰਹੇ।

ਸਰਪੰਚ (ਪਿੰਡ ਦੀ ਮੁਖੀ ਔਰਤ) ਪ੍ਰਣ ਲਵੇ ਕਿ ਉਹ ਆਪਣੇ ਪਿੰਡ ਵਿੱਚ ਹੋਣ ਵਾਲੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੇ ਵਿਆਹ ਨੂੰ ਰੋਕੇਗੀ, ਇਸ ਨਾਲ ਉਹ ਸੁਨਿਸ਼ਚਿਤ ਕਰੇਗੀ ਕਿ ਉਸਦੇ ਪਿੰਡ ਦਾ ਕੋਈ ਵੀ ਬੱਚਾ ਕੁਪੋਸ਼ਣ ਦਾ ਸ਼ਿਕਾਰ ਨਾ ਹੋਵੇ ਅਤੇ ਇਸ ਨਾਲ ਪੀੜਿਤ ਨਾ ਹੋਵੇ।

ਇਸ ਵੀਡਿਓ ਦਾ ਉਦੇਸ਼ ਕੁਪੋਸ਼ਣ ਦੇ ਲੱਛਣਾਂ ਅਤੇ ਖਤਰਨਾਕ ਨਤੀਜਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੁਪੋਸ਼ਣ ਨੂੰ ਰੋਕਣ ਲਈ ਸਮੁਦਾਇ ਨੂੰ ਉਤਸਾਹਿਤ ਕਰਨਾ ਅਤੇ ਇੱਕ ਵਿਅਕਤੀ ਨੂੰ ਉਹਨਾਂ ਕੰਮਾਂ ਦੀ ਜਾਣਕਾਰੀ ਦੇਣਾ ਹੈ ਜੋ ਉਹ ਕਰ ਸਕਦਾ ਹੈ।

ਇਹ ਵਿਆਪਕ ਸਤਰ ਤੇ ਸਮੁਦਾਇ ਨੂੰ ਜਾਣਕਾਰੀ ਦੇਣ ਲਈ ਹੈ।

ਤਿਆਰਕਰਤਾ : ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ

3.39647577093
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top