ਹੋਮ / ਸਿਹਤ / ਪੋਸ਼ਕ ਆਹਾਰ / ਆਪਣੀ ਸਿਹਤ ਦੀ ਦੇਖਭਾਲ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਆਪਣੀ ਸਿਹਤ ਦੀ ਦੇਖਭਾਲ

ਇਸ ਹਿੱਸੇ ਵਿੱਚ ਆਪਣੀ ਸਿਹਤ ਦੀ ਦੇਖਭਾਲ ਕਰਨ ਦੀ ਜਾਣਕਾਰੀ ਦੇ ਨਾਲ ਬਚਾਅ ਦੇ ਰਸਤੇ ਵੀ ਉਪਲਬਧ ਕਰਵਾਏ ਗਏ ਹਨ।

ਜਾਣ-ਪਛਾਣ

ਜਦੋਂ ਅਸੀਂ ਬਿਮਾਰ ਪੈਂਦੇ ਹਾਂ ਤਾਂ ਪਰਿਵਾਰ ਦੇ ਹੋਰ ਲੋਕਾਂ ਉੱਤੇ ਅਸਰ ਪੈਂਦਾ ਹੈ। ਬਿਮਾਰ ਦੀ ਦੇਖਭਾਲ ਕਰਨ ਲਈ ਘਰ ਦਾ ਹੋਰ ਲੋਕ ਵੀ ਖੇਤ-ਖਲਿਹਾਨ ਨਹੀਂ ਜਾ ਸਕਦੇ, ਤੇ ਬੱਚੇ ਵੀ ਸਕੂਲ ਨਹੀਂ ਜਾ ਸਕਦੇ ਹਨ। ਭਾਵ ਇਹ ਕਿ ਆਮਦਨੀ ਵਿੱਚ ਹੋਰ ਕਮੀ।

ਚਲੋ ਆਪਣੀ ਸਿਹਤ ਦੀ ਦੇਖਭਾਲ ਕਰਨ ਲਈ ਜਾਣਕਾਰੀ ਲਵੋ ਅਤੇ ਬਚਾਅ ਦਾ ਰਸਤਾ ਅਪਣਾਵੋ। ਸਾਡੀ ਸਿਹਤ ਤਦੇ ਚੰਗੀ ਰਹਿ ਸਕਦੀ ਹੈ, ਜਦ ਕਿ​ ਸਾਡੇ ਆਢ-ਗੁਆਂਢ ਦੇ ਲੋਕ ਸਾਡੇ ਮੁਹੱਲੇ ਅਤੇ ਪਿੰਡ ਦੇ ਲੋਕ ਵੀ ਓਨੇ ਸਿਹਤਮੰਦ ਹੋਣ, ਜਿਵੇਂ ਅਸੀਂ ਬਣਨਾ ਚਾਹੁੰਦੇ ਹਾਂ, ਕਿਉਂਕਿ​ ਸਿਹਤ ਦਾ ਸੰਬੰਧ ਆਸ-ਪਾਸ ਦੀ ਸਫਾਈ ਅਤੇ ਵਾਤਾਵਰਣ ਨਾਲ ਜੁੜਿਆ ਹੈ।

ਸਿਹਤ ਦੀ ਦੇਖਭਾਲ ਸਿਰਫ਼ ਇੱਕ ਪਰਿਵਾਰ ਦੀ ਸਮੱਸਿਆ ਨਹੀਂ ਹੈ, ਪੂਰੇ ਸਮੁਦਾਇ ਦੀ ਜ਼ਰੂਰਤ ਹੈ। ਇਸ ਲਈ ਬਿਮਾਰੀ ਤੋਂ ਬਚਾਅ ਭਲਾ।

ਚੰਗੀ ਸਿਹਤ ਦੇ ਲਈ ਕੀ ਖਾਈਏ

ਚੰਗੀ ਸਿਹਤ ਦੇ ਲਈ ਸਭ ਤੋਂ ਜ਼ਰੂਰੀ ਹੈ ਚੰਗਾ, ਸਾਫ਼ ਸੁਥਰਾ ਭੋਜਨ। ਚੰਗੇ ਭੋਜਨ ਦਾ ਮਤਲਬ ਜ਼ਿਆਦਾ ਭੋਜਨ ਨਹੀਂ ਹੈਂ। ਚੰਗੇ ਭੋਜਨ ਤੋਂ ਮਤਲਬ ਹੈ, ਉਹੋ ਜਿਹੀਆਂ ਸਭ ਖਾਣ ਦੀਆਂ ਚੀਜ਼ਾਂ ਜਿਨ੍ਹਾਂ ਵਿੱਚ ਸਾਡੀ ਤਾਕਤ ਦੇ ਲਈ ਚੰਗੀ ਸਿਹਤ ਦੇ ਲਈ ਸਾਰੇ ਗੁਣ ਹੋਣ।

ਤਾਕਤ ਦੇਣ ਵਾਲੇ ਭੋਜਨ

 • ਅਨਾਜ : ਕਣਕ, ਚਾਵਲ, ਮੱਕੀ
 • ਦਾਲ : ਛੋਲੇ, ਅਰਹਰ, ਮੂੰਗ, ਮਾਂਹ, ਮਸਰ
 • ਮਾਰੀਦਾਰ : ਆਲੂ, ਸ਼ਕਰਕੰਦੀ, ਜਿਮੀਕੰਦ, ਅਰਬੀ, ਮੂਲੀ
 • ਹਰੀ ਸਬਜ਼ੀ ਅਤੇ ਸਾਗ
 • ਪੀਲੀ ਸਬਜ਼ੀ : ਕੱਦੂ
 • ਫਲ : ਅਮਰੂਦ, ਅੰਬ, ਪਪੀਤਾ, ਕੇਲਾ
 • ਦੁੱਧ :ਦਹੀਂ, ਪਨੀਰ, ਲੱਸੀ
 • ਆਂਡਾ, ਮੁਰਗਾ, ਮਾਸ, ਮੱਛੀ
 • ਤੇਲ, ਘਿਉ, ਮੱਖਣ
 • ਗੁੜ, ਖੰਡ, ਸ਼ਹਿਦ
 • ਤਰ੍ਹਾਂ-ਤਰ੍ਹਾਂ ਦੇ ਮਸਾਲੇ

ਸਾਡੇ ਭੋਜਨ ਵਿੱਚ ਉਪਰ ਦਿੱਤੀਆਂ ਗਈਆਂ ਸਾਰੀਆਂ ਚੀਜ਼ਾਂ ਦਾ ਥੋੜ੍ਹਾ-ਥੋੜ੍ਹਾ ਹਿੱਸਾ ਜ਼ਰੂਰ ਹੋਣਾ ਚਾਹੀਦਾ ਹੈ। ਸਿਰਫ਼ ਚਾਵਲ, ਰੋਟੀ ਅਤੇ ਸਬਜ਼ੀ ਖਾਣ ਨਾਲ ਚੰਗੀ ਸਿਹਤ ਨਹੀਂ ਪਾਈ ਜਾ ਸਕਦੀ।

ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਦਾ ਭੋਜਨ

ਜਦੋਂ ਮਾਂ ਦੀ ਕੁੱਖ ਵਿੱਚ ਬੱਚਾ ਪਲ ਰਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੋਰ ਵਧੇਰੇ ਤਾਕਤ ਦੇਣ ਵਾਲੇ ਭੋਜਨ ਦੀ ਜ਼ਰੂਰਤ ਪੈਂਦੀ ਹੈ। ਮਾਂ ਤੋਂ ਇਲਾਵਾ ਢਿੱਡ ਵਿੱਚ ਪਲ ਰਿਹਾ ਬੱਚਾ ਵੀ ਮਾਂ ਦੇ ਭੋਜਨ ਉੱਤੇ ਜਿਊਂਦਾ ਹੈ।

ਜੇਕਰ ਗਰਭ ਦੇ ਸਮੇਂ ਮਾਂ ਤਾਕਤ ਦੇਣ ਵਾਲਾ ਭੋਜਨ ਨਹੀਂ ਲੈਂਦੀ ਹੈ ਤਾਂ:

 • ਬੱਚਾ ਕਮਜ਼ੋਰ ਘੱਟ ਵੜਨ ਵਾਲਾ ਅਤੇ ਛੋਟਾ ਹੁੰਦਾ ਹੈ
 • ਜਨਮ ਦੇ ਸਮੇਂ ਉਹ ਮਰ ਵੀ ਸਕਦਾ ਹੈ

ਇਸ ਸਮੇਂ ਆਪਣਾ ਅਤੇ ਦੁੱਧ ਪਿਲਾਉਣ ਤਕ ਮਾਂ ਨੂੰ ਰੋਟੀ, ਚਾਵਲ, ਦਾਲ, ਸੋਇਆਬੀਨ, ਫਲ, ਦੁੱਧ, ਮਾਸ-ਮੱਛੀ ਉਚਿਤ ਮਾਤਰਾ ਵਿੱਚ ਦੇਣੀ ਚਾਹੀਦੀ ਹੈ ਤਾਂ ਕਿ​ ਮਾਂ ਅਤੇ ਬੱਚਾ ਸਿਹਤਮੰਦ ਰਹਿਣ। ਜ਼ਿਆਦਾ ਦੁੱਧ ਮਿਲੇ ਤਾਂ ਕਿ​ ਬੱਚਾ ਕਮਜ਼ੋਰ ਨਾ ਹੋ ਜਾਏ।

ਛੋਟੇ ਬੱਚਿਆਂ ਦੇ ਲਈ ਸਿਹਤ ਵਾਲਾ ਭੋਜਨ

 • ਜਨਮ ਤੋਂ ਚਾਰ ਮਹੀਨੇ ਦੇ ਬੱਚਿਆਂ ਦੇ ਲਈ:
 • ਬੱਚੇ ਦੇ ਜਨਮ ਤੋਂ ਇਕਦਮ ਬਾਅਦ ਮਾਂ ਨੂੰ ਆਪਣਾ ਪਹਿਲਾ ਦੁੱਧ - ਪੀਲਾ ਅਤੇ ਗਾੜ੍ਹਾ - ਜ਼ਰੂਰ ਪਿਆਉਣਾ ਚਾਹੀਦਾ ਹੈ। ਇਹ ਬੱਚਿਆਂ ਦੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ।
 • ਬੱਚੇ ਨੂੰ ਡੱਬੇ ਵਾਲਾ ਦੁੱਧ ਕਦੀ ਨਹੀਂ ਪਿਲਾਉਣਾ ਚਾਹੀਦਾ। ਇਹ ਦੁੱਧ ਜਾਨਲੇਵਾ ਹੁੰਦਾ ਹੈ।
 • ਚਾਰ ਮਹੀਨੇ ਤਕ ਮਾਂ ਨੂੰ ਬੱਚੇ ਨੂੰ ਆਪਣਾ ਦੁੱਧ ਹੀ ਪਿਆਉਣਾ ਚਾਹੀਦਾ ਹੈ। ਉਸ ਨੂੰ ਕਿਸੇ ਹੋਰ ਭੋਜਨ ਜਾਂ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ।
 • ਜੇਕਰ ਮਾਂ ਦਾ ਪੂਰਾ ਦੁੱਧ ਨਾ ਨਿਕਲੇ ਤਾਂ ਮਾਂ ਨੂੰ ਵਧੇਰੇ ਪਾਣੀ ਪੀਣਾ ਚਾਹੀਦਾ ਹੈ। ਪੱਤੇਦਾਰ ਸਾਗ, ਪਪੀਤਾ, ਲਸ੍ਹਣ, ਦੁੱਧ, ਮਾਸ, ਆਂਡਾ, ਮੱਛੀ ਖਾਣੀ ਚਾਹੀਦੀ ਹੈ।
 • ਜੇਕਰ ਬਿਲਕੁਲ ਦੁੱਧ ਨਾ ਨਿਕਲੇ ਤਾਂ ਵੀ ਬੱਚੇ ਨੂੰ ਆਪਣਾ ਥਣ ਚੂਸਣ ਦਿਉ। ਕਦੀ ਨਾ ਕਦੀ ਦੁੱਧ ਜ਼ਰੂਰ ਨਿਕਲੇਗਾ। ਇਸ ਦੌਰਾਨ ਗਾਂ, ਬੱਕਰੀ ਜਾਂ ਮੱਝ ਦੇ ਦੁੱਧ ਵਿੱਚ ਪਾਣੀ ਅਤੇ ਥੋੜ੍ਹੀ ਖੰਡ ਮਿਲਾ ਕੇ ਬੱਚੇ ਨੂੰ ਪਿਲਾਉ। ਦੁੱਧ ਨੂੰ ਉਬਾਲ ਕੇ ਠੰਢਾ ਹੋਣ ਤੇ ਹੀ ਦਿਉ।

ਚਾਰ ਮਹੀਨੇ ਤੋਂ ਇੱਕ ਸਾਲ ਤਕ ਦੇ ਬੱਚਿਆਂ ਦਾ ਭੋਜਨ

 • ਜਦੋਂ ਬੱਚਾ ਚਾਰ ਮਹੀਨੇ ਦਾ ਹੋ ਜਾਏ ਤਾਂ ਮਾਂ ਨੂੰ ਆਪਣੇ ਦੁੱਧ ਦੇ ਨਾਲ-ਨਾਲ ਦੂਜੇ ਤਰ੍ਹਾਂ ਦਾ ਵੀ ਭੋਜਨ ਦੇਣਾ ਜ਼ਰੂਰੀ ਹੈ। ਬੱਚਿਆਂ ਦੇ ਭੋਜਨ ਨੂੰ ਚੰਗੀ ਤਰ੍ਹਾਂ ਪਕਾਓ ਅਤੇ ਮਸਲੋ।

ਛੇ ਮਹੀਨੇ ਇੱਕ ਸਾਲ ਤਕ - ਮਸਲੇ ਹੋਏ ਚਾਵਲ, ਰੋਟੀ, ਦਾਲ ਦੇ ਨਾਲ ਹਰੀਆਂ ਸਬਜ਼ੀਆਂ, ਮਸਲੇ ਹੋਏ ਫਲ, ਪੀਲਾ ਫਲ ਅਤੇ ਸਬਜ਼ੀ

 • ਗਾਜਰ (ਉਬਲੀ ਅਤੇ ਮਸਲੀ ਹੋਈ)
 • ਕੱਦੂ (ਨਹੀਂ)
 • ਪਪੀਤਾ (ਮਸਲ ਕੇ)

- ਥੋੜ੍ਹਾ-ਥੋੜ੍ਹਾ ਖਾਣਾ ਦਿਨ ਵਿੱਚ ਪੰਜ ਤੋਂ ਛੇ ਵਾਰੀ

- ਦੁੱਧ ਪਿਲਾਉਣਾ ਬੰਦ ਨਾ ਕਰੋ

ਜੇਕਰ ਅਸੀਂ ਸਿਹਤ ਠੀਕ ਰੱਖਣ ਵਾਲਾ ਭੋਜਨ ਨਾ ਲਈਏ ਤਾਂ ਕੀ ਹੋਵੇਗਾ ?

ਬੱਚਿਆਂ ਵਿੱਚ ਕਿਸੇ ਵੀ ਵਿਅਕਤੀ ਵਿੱਚ

- ਵਜ਼ਨ ਨਹੀਂ ਵਧੇਗਾ - ਕਮਜ਼ੋਰੀ ਅਤੇ ਥਕਾਵਟ

- ਚੱਲਣਾ, ਬੋਲਣਾ ਅਤੇ ਸੋਚਣਾ - ਭੁੱਖ ਖਤਮ ਹੋਣੀ

- ਹੌਲੀ-ਹੌਲੀ ਹੋਵੇਗਾ - ਖੂਨ ਦੀ ਕਮੀ

- ਉਦਾਸੀ ਅਤੇ ਕਮਜ਼ੋਰੀ - ਜੀਭ ਤੇ ਜ਼ਖਮ

- ਫੁੱਲਿਆ ਹੋਇਆ ਢਿੱਡ - ਪੈਰ ਦਾ ਫੁਲਣਾ ਤੇ ਸੁੰਨ ਹੋਣਾ

- ਪਤਲੀਆਂ-ਪਤਲੀਆਂ ਲੱਤਾਂ ਅਤੇ ਹੱਥ

- ਲੰਬੀਆਂ ਬਿਮਾਰੀਆਂ

- ਵਾਲਾਂ ਦਾ ਝੜਨਾ

- ਸੁੱਕੀਆਂ-ਸੁੱਕੀਆਂ ਅੱਖਾਂ,

- ਪੈਰ, ਚਿਹਰਾ, ਹੱਥਾਂ ਦਾ ਫੁੱਲ ਜਾਣਾ

- ਦਸਤ

- ਸਿਰ ਪੀੜ

- ਮਸੂੜ੍ਹਿਆਂ ਵਿੱਚੋਂ ਖੂਨ ਨਿਕਲਣਾ

ਸਰੋਤ : ਸੰਸਰਗ, ਜ਼ੇਵੀਅਰ ਸਮਾਜ ਸੇਵਾ ਸੰਸਥਾਨ

3.22459893048
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top