ਹਰ ਸਾਲ 7,50,000 ਬੱਚਿਆਂ ਦੀ ਸੱਟ ਕਾਰਨ ਮੌਤ ਹੋ ਜਾਂਦੀ ਹੈ। ਹੋਰ 40 ਕਰੋੜ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਹਨ। ਇਨ੍ਹਾਂ ਵਿੱਚੋਂ ਕਈ ਸੱਟਾਂ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਜਾਂ ਸਥਾਈ ਨੁਕਸਾਨ ਪਹੁੰਚਾਉਣ ਵਾਲੀਆਂ ਹੁੰਦੀਆਂ ਹਨ। ਬੱਚਿਆਂ ਵਿੱਚ ਮੌਤ ਅਤੇ ਵਿਕਲਾਂਗਤਾ ਦਾ ਪ੍ਰਮੁੱਖ ਕਾਰਨ ਸੱਟ ਜਾਂ ਹਾਨੀ ਪਹੁੰਚਣਾ ਹੈ।
ਸਭ ਤੋਂ ਆਮ ਹਾਨੀ ਡਿੱਗਣ, ਜਲਣ ਜਾਂ ਸੜਕ ਦੁਰਘਟਨਾ ਤੋਂ ਹੁੰਦੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਾਨੀਆਂ ਘਰ ਦੇ ਆਸ-ਪਾਸ ਹੀ ਘਟਿਤ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਹਰੇਕ ਦਾ ਬਚਾਅ ਕੀਤਾ ਜਾ ਸਕਦਾ ਹੈ। ਜੇਕਰ ਮਾਤਾ-ਪਿਤਾ ਨੂੰ ਇਹ ਪਤਾ ਹੋਵੇ ਕਿ ਸੱਟ ਪਹੁੰਚਣ ਦੇ ਬਾਅਦ ਕੀ ਕੀਤਾ ਜਾਣਾ ਚਾਹੀਦਾ ਹੈ ਤਾਂ ਇਨ੍ਹਾਂ ਵਿੱਚੋਂ ਕਈ ਦੀ ਗੰਭੀਰਤਾ ਘੱਟ ਕੀਤੀ ਜਾ ਸਕਦੀ ਹੈ।
ਜੇਕਰ ਮਾਤਾ-ਪਿਤਾ ਜਾਂ ਬੱਚਿਆਂ ਦਾ ਧਿਆਨ ਰੱਖਣ ਵਾਲੇ ਵਿਅਕਤੀ ਸਾਵਧਾਨ ਰਹਿਣ ਅਤੇ ਬੱਚਿਆਂ ਦੇ ਖੇਡਣ ਦੇ ਸਥਾਨ ਨੂੰ ਸੁਰੱਖਿਅਤ ਰੱਖਿਆ ਜਾਵੇ ਤਾਂ ਬਹੁਤ ਸਾਰੀਆਂ ਹਾਨੀਆਂ ਟਾਲੀਆਂ ਜਾ ਸਕਦੀਆਂ ਹਨ।
18 ਮਹੀਨੇ ਨਾਲ ਲਗਾ ਕੇ 4 ਸਾਲ ਤਕ ਦੇ ਬੱਚਿਆਂ ਨੂੰ ਜੋਖਮ ਅਤੇ ਮੌਤ ਤੋਂ ਬਚਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਾਦਸੇ ਘਰ ‘ਤੇ ਹੀ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਹਰੇਕ ਦਾ ਬਚਾਅ ਕੀਤਾ ਜਾ ਸਕਦਾ ਹੈ।
ਘਰ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਦੇ ਮੁੱਖ ਕਾਰਣ ਹਨ।
ਬੱਚਿਆਂ ਨੂੰ ਅੱਗ, ਰਸੋਈ ਚੁੱਲ੍ਹਾ, ਲੈਂਪ, ਮਾਚਿਸ ਅਤੇ ਬਿਜਲੀ ਉਪਕਰਣਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।
ਜਲਣ, ਛੋਟੇ ਬੱਚਿਆਂ ਵਿੱਚ ਆਮ ਤੌਰ ਤੇ ਹੋਣ ਵਾਲੀ ਦੁਰਘਟਨਾ ਦੀ ਉਦਾਹਰਣ ਹੈ। ਬੱਚਿਆਂ ਨੂੰ ਖਾਣਾ ਪਕਾਉਣ ਦਾ ਚੁੱਲ੍ਹਾ, ਉਬਲਦਾ ਹੋਇਆ ਪਾਣੀ, ਗਰਮ ਖਾਣਾ ਅਤੇ ਗਰਮ ਪ੍ਰੈਸ ਆਦਿ ਨੂੰ ਛੂਹਣ ਤੋਂ ਮਨ੍ਹਾ ਕੀਤਾ ਜਾਣਾ ਚਾਹੀਦਾ ਹੈ। ਜਲਣ ਤੋਂ ਗੰਭੀਰ ਨੁਕਸਾਨ ਅਤੇ ਸਥਾਈ ਦਾਗ ਪੈ ਸਕਦੇ ਹਨ ਅਤੇ ਕਈ ਜ਼ਖਮ ਖਤਰਨਾਕ ਵੀ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ।
ਜਲਣ ਤੋਂ ਸੁਰੱਖਿਆ ਕੀਤੀ ਜਾ ਸਕਦੀ ਹੈ :
ਬੱਚੇ ਜੇਕਰ ਪਾਵਰ ਸਾਕੇਟ ਵਿੱਚ ਹੱਥ ਪਾਉਂਦੇ ਹਨ, ਤਦ ਉਨ੍ਹਾਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਪਾਵਰ ਸਾਕੇਟਸ ਨੂੰ ਸਹੀ ਤਰੀਕੇ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਉਹ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਣ।
ਬਿਜਲੀ ਦੀਆਂ ਤਾਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਖੁੱਲ੍ਹੇ ਬਿਜਲਈ ਤਾਰ ਖਾਸ ਕਰਕੇ ਜ਼ਿਆਦਾ ਖਤਰਨਾਕ ਹੁੰਦੇ ਹਨ।
ਬੱਚਿਆਂ ਨੂੰ ਉੱਪਰ ਚੜ੍ਹਨਾ ਬਹੁਤ ਚੰਗਾ ਲੱਗਦਾ ਹੈ। ਪੌੜੀਆਂ, ਬਾਲਕਨੀ, ਛੱਤ, ਖਿੜਕੀ ‘ਤੇ ਖੇਡਣ ਦਾ ਸਥਾਨ ਸੁਰੱਖਿਅਤ ਰਹੇ, ਜਿਸ ਨਾਲ ਬੱਚਿਆਂ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ।
ਸੱਟ, ਹੱਡੀ ਟੁੱਟਣ ਅਤੇ ਗੰਭੀਰ ਸੱਟਾਂ ਦਾ ਮੁੱਖ ਕਾਰਨ ਬੱਚਿਆਂ ਦਾ ਡਿਗਣਾ ਹੁੰਦਾ ਹੈ ਅਤੇ ਇਸ ਪ੍ਰਕਾਰ ਦੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ:
ਚਾਕੂ, ਕੈਂਚੀ, ਤੇਜ਼ ਧਾਰ ਵਾਲੇ ਜਾਂ ਨੋਕ ਵਾਲੇ ਉਪਕਰਣ ਜਾਂ ਟੁੱਟਿਆ ਹੋਇਆ ਕੱਚ, ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੀਆਂ ਵਸਤੂਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।
ਟੁੱਟੇ ਹੋਏ ਕੱਚ ਨਾਲ ਸਰੀਰ ਦੇ ਅੰਗ ਕਟ ਸਕਦੇ ਹਨ ਅਤੇ ਉਸ ਨਾਲ ਖੂਨ ਨਿਕਲ ਸਕਦਾ ਅਤੇ ਸੰਕਰਮਣ ਵੀ ਫੈਲ ਸਕਦਾ ਹੈ।ਕੱਚ ਦੀਆਂ ਬੋਤਲਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਖੇਡਣ ਦੇ ਸਥਾਨ ਨੂੰ ਟੁੱਟੇ ਸ਼ੀਸ਼ਿਆਂ ਤੋਂ ਅਲੱਗ ਰੱਖਣਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਇਹ ਸਿਖਾਇਆ ਜਾਵੇ ਕਿ ਉਹ ਟੁੱਟੇ ਹੋਏ ਕੱਚ ਨੂੰ ਹੱਥ ਨਾ ਲਗਾਉਣ, ਥੋੜ੍ਹੇ ਵੱਡੇ ਬੱਚਿਆਂ ਨੂੰ ਉਨ੍ਹਾਂ ਨੂੰ ਸਹੀ ਸਥਾਨ ਉੱਤੇ ਸੁੱਟਣ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ
ਚਾਕੂ, ਰੇਜ਼ਰ ਅਤੇ ਕੈਂਚੀ ਨੂੰ ਛੋਟੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਵੱਡੇ ਬੱਚਿਆਂ ਨੂੰ ਇਨ੍ਹਾਂ ਦੇ ਸੁਰੱਖਿਅਤ ਉਪਯੋਗ ਦਾ ਤਰੀਕਾ ਸਿਖਾਇਆ ਜਾਣਾ ਚਾਹੀਦਾ ਹੈ
ਧਾਰਦਾਰ ਸੰਦ, ਮਸ਼ੀਨ ਅਤੇ ਜੰਗ ਲੱਗੀ ਹੋਈ ਕੇਨ ਦੇ ਕਾਰਨ ਸੰਕ੍ਰਮਿਤ ਜ਼ਖਮ ਹੋ ਸਕਦੇ ਹਨ। ਬੱਚਿਆਂ ਦੇ ਖੇਡਣ ਦਾ ਸਥਾਨ ਇਨ੍ਹਾਂ ਸਭ ਤੋਂ ਦੂਰ ਹੋਣਾ ਚਾਹੀਦਾ ਹੈ। ਘਰ ਦਾ ਕਚਰਾ, ਜਿਸ ਵਿੱਚ ਟੁੱਟੀਆਂ ਹੋਈਆਂ ਬੋਤਲਾਂ ਅਤੇ ਪੁਰਾਣੇ ਡੱਬੇ ਆਦਿ ਹੋਣ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਸੁੱਟਿਆ ਜਾਣਾ ਚਾਹੀਦਾ ਹੈ
ਹੋਰ ਚੋਟਾਂ ਤੋਂ ਬਚਾਅ ਦੇ ਲਈ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਸਿਖਾਏ ਜਾ ਸਕਦੇ ਹਨ, ਜਿਵੇਂ - ਪੱਥਰ ਨਾ ਸੁੱਟਣਾ, ਧਾਰਦਾਰ ਵਸਤੂਆਂ ਦਾ ਉਪਯੋਗ ਨਾ ਕਰਨਾ, ਜਿਵੇਂ ਚਾਕੂ ਅਤੇ ਕੈਂਚੀ ਆਦਿ
ਬੱਚਿਆਂ ਨੂੰ ਵਸਤਾਂ ਆਪਣੇ ਮੂੰਹ ਵਿੱਚ ਪਾਉਣਾ ਚੰਗਾ ਲੱਗਦਾ ਹੈ। ਅਜਿਹੇ ਵਿੱਚ ਛੋਟੀਆਂ ਵਸਤੂਆਂ ਉਨ੍ਹਾਂ ਦੀ ਪਹੁੰਚ ਤੋਂ ਦੂਰ ਰੱਖੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨਾਲ ਉਹ ਉਨ੍ਹਾਂ ਦੇ ਗਲੇ ਵਿੱਚ ਫਸ ਨਾ ਜਾਣ
ਖੇਡਣ ਅਤੇ ਸੌਂਣ ਦੇ ਸਥਾਨ ਨੂੰ ਛੋਟੀਆਂ ਵਸਤੂਆਂ ਜਿਵੇਂ ਬਟਨ, ਸਿੱਕੇ, ਬੀਜਾਂ ਆਦਿ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ
ਬਹੁਤ ਛੋਟੇ ਬੱਚਿਆਂ ਨੂੰ ਮੂੰਗਫਲੀ, ਛੋਟੇ ਹਿੱਸਿਆਂ ਵਿੱਚ ਵੰਡਿਆ ਹੋਇਆ ਖਾਣਾ ਜਾਂ ਛੋਟੀਆਂ ਹੱਡੀਆਂ ਅਤੇ ਬੀਜਾਂ ਨਾਲ ਯੁਕਤ ਖਾਣਾ ਨਹੀਂ ਦਿੱਤਾ ਜਾਣਾ ਚਾਹੀਦਾ।
ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਭੋਜਨ ਦੇ ਸਮੇਂ ਕਦੇ ਵੀ ਇਕੱਲਾ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਦੇ ਭੋਜਨ ਨੂੰ ਸੁਵਿਧਾਜਨਕ ਬਣਾ ਕੇ ਦਿੱਤਾ ਜਾਣਾ ਚਾਹੀਦਾ ਹੈ
ਖੰਘ ਆਉਣਾ, ਸਾਹ ਰੁਕਣਾ ਅਤੇ ਉੱਚੀ ਆਵਾਜ਼ ਵਿੱਚ ਜ਼ੋਰ ਨਾਲ ਚੀਕਣਾ ਜਾਂ ਸਾਹ ਲੈਣ ਅਤੇ ਆਵਾਜ਼ ਕੱਢਣ ‘ਚ ਪਰੇਸ਼ਾਨੀ ਹੋਣਾ, ਇਹ ਗਲੇ ਵਿੱਚ ਕਿਸੇ ਚੀਜ਼ ਦੇ ਫਸ ਜਾਣ ਦੇ ਲੱਛਣ ਹਨ। ਗਲੇ ਵਿੱਚ ਕੁਝ ਵੀ ਫਸਣਾ, ਜਾਨ ਜੋਖਮ ਵਿੱਚ ਪਾਉਣ ਵਾਲੀ ਐਮਰਜੈਂਸੀ ਸਥਿਤੀ ਹੁੰਦੀ ਹੈ
ਜੇ ਬੱਚੇ ਨੂੰ ਕਿਸੇ ਨੇ ਵੀ ਕੋਈ ਵਸਤੂ ਮੂੰਹ ਵਿੱਚ ਲੈਂਦੇ ਹੋਏ ਨਾ ਦੇਖਿਆ ਹੋਵੇ, ਤਦ ਵੀ ਜੇਕਰ ਬੱਚਾ ਕਿਸੇ ਪ੍ਰਕਾਰ ਦਾ ਅਲੱਗ ਲੱਛਣ ਦਿਖਾਉਂਦਾ ਹੈ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਉਸ ਦੇ ਗਲੇ ਦੀ ਜਾਂਚ ਕਰਨੀ ਚਾਹੀਦੀ ਹੈ
ਜ਼ਹਿਰ, ਦਵਾਈਆਂ, ਬਲੀਚ, ਐਸਿਡ ਅਤੇ ਤਰਲ ਈਂਧਨ ਜਿਵੇਂ ਪੈਰਾਫਿਨ ਨੂੰ ਕਦੀ ਵੀ ਪਾਣੀ ਦੀਆਂ ਬੋਤਲਾਂ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਹੈ। ਇਸ ਪ੍ਰਕਾਰ ਦੇ ਸਾਰੇ ਤਰਲ ਪਦਾਰਥਾਂ ਨੂੰ ਵਿਸ਼ੇਸ਼ ਬੋਤਲਾਂ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਜੋ ਕਿ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਣ
ਬੱਚਿਆਂ ਨੂੰ ਜ਼ਹਿਰ ਦਾ ਅਸਰ ਹੋਣਾ ਬਹੁਤ ਖਤਰਨਾਕ ਹੋ ਸਕਦਾ ਹੈ। ਬਲੀਚ, ਕੀਟਾਣੂਨਾਸ਼ਕ ਅਤੇ ਚੂਹਾ ਮਾਰ ਦਵਾਈ, ਪੈਰਾਫਿਨ ਅਤੇ ਘਰੇਲੂ ਡਿਟਰਜੈਂਟ ਨਾਲ ਬੱਚਿਆਂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ
ਕਈ ਜ਼ਹਿਰ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਸਿਰਫ ਨਿਕਲਿਆ ਜਾਣਾ ਹੀ ਜ਼ਹਿਰੀਲਾ ਨਹੀਂ ਹੁੰਦਾ ਸਗੋਂ ਹੇਠ ਲਿਖੇ ਪ੍ਰਕਾਰ ਨਾਲ ਸਰੀਰ ਵਿੱਚ ਜਾਣ ਤੇ ਵੀ ਉਹ ਦਿਮਾਗ ਅਤੇ ਅੱਖਾਂ ਨੂੰ ਸਥਾਈ ਨੁਕਸਾਨ ਪਹੁੰਚਾ ਸਕਦੇ ਹਨ, ਜੇਕਰ ਉਨ੍ਹਾਂ ਨੂੰ-
ਜੇਕਰ ਜ਼ਹਿਰ ਨੂੰ ਕੋਲਡ ਡਰਿੰਕ, ਬੀਅਰ ਦੀ ਬੋਤਲ, ਜਾਰ ਜਾਂ ਕੱਪ ‘ਚ ਰੱਖਿਆ ਜਾਵੇ, ਤਦ ਬੱਚੇ ਗਲਤੀ ਨਾਲ ਉਨ੍ਹਾਂ ਨੂੰ ਪੀ ਸਕਦੇ ਹਨ। ਸਾਰੇ ਜ਼ਹਿਰ, ਰਸਾਇਣ ਅਤੇ ਦਵਾਈਆਂ ਨੂੰ ਉਨ੍ਹਾਂ ਦੀਆਂ ਸਹੀ ਬੋਤਲਾਂ ਅਤੇ ਬਰਤਨਾਂ ਵਿੱਚ ਸਹੀ ਤਰੀਕੇ ਨਾਲ ਬੰਦ ਕਰਕੇ ਰੱਖਿਆ ਜਾਣਾ ਚਾਹੀਦਾ ਹੈ।
ਡਿਟਰਜੈਂਟ, ਬਲੀਚ, ਰਸਾਇਣ ਅਤੇ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਸਹੀ ਤਰੀਕੇ ਨਾਲ ਬੰਦ ਕਰਕੇ ਲੇਬਲ ਲਗਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਕਿਸੇ ਪੇਟੀ ਵਿੱਚ ਬੰਦ ਕਰਕੇ ਜਾਂ ਕਾਫੀ ਉਚਾਈ ਉੱਤੇ ਰੱਖਿਆ ਜਾਣਾ ਚਾਹੀਦਾ ਹੈ, ਜਿਸ ਨਾਲ ਬੱਚੇ ਉੱਥੇ ਪਹੁੰਚ ਨਾ ਸਕਣ। ਬਾਲਗਾਂ ਦੇ ਲਈ ਬਣਾਈਆਂ ਗਈਆਂ ਦਵਾਈਆਂ ਛੋਟੇ ਬੱਚਿਆਂ ਦੇ ਲਈ ਖਤਰਨਾਕ ਹੋ ਸਕਦੀਆਂ ਹਨ। ਬੱਚਿਆਂ ਨੂੰ ਸਿਰਫ ਉਨ੍ਹਾਂ ਦੇ ਲਈ ਲਿਖੇ ਗਏ ਨੁਸਖ਼ੇ ਦੇ ਅਨੁਸਾਰ ਹੀ ਦਵਾਈ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਕਿਸੇ ਬਾਲਗ ਜਾਂ ਹੋਰ ਬੱਚੇ ਦੇ ਲਈ ਲਿਖੀ ਗਈ ਦਵਾਈ।
ਐਂਟੀਬਾਇਓਟਿਕਸ ਦੀ ਜ਼ਿਆਦਾ ਜਾਂ ਗਲਤ ਵਰਤੋਂ ਕਰਨ ਨਾਲ ਬੱਚਿਆਂ ਵਿੱਚ ਬੋਲ਼ੇਪਨ ਦੀ ਸਮੱਸਿਆ ਆ ਸਕਦੀ ਹੈ। ਬੱਚਿਆਂ ਨੂੰ ਦਵਾਈ ਸਹੀ ਨੁਸਖ਼ੇ ਦੇ ਅਨੁਸਾਰ ਹੀ ਦਿੱਤੀ ਜਾਣੀ ਚਾਹੀਦੀ ਹੈ।
ਐਸਪ੍ਰਿਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਇਸ ਲਈ ਇਸ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
ਬੱਚੇ ਮੁਸ਼ਕਿਲ ਨਾਲ ਦੋ ਮਿੰਟ ਦੇ ਸਮੇਂ ਵਿੱਚ ਹੀ ਪਾਣੀ ਵਿੱਚ ਡੁੱਬ ਸਕਦੇ ਹਨ ਅਤੇ ਕਾਫੀ ਘੱਟ ਮਾਤਰਾ ਵਿੱਚ ਪਾਣੀ ਹੋਣ ਤੇ ਵੀ ਇਹ ਹੋਣ ਦੀ ਸੰਭਾਵਨਾ ਹੁੰਦੀ ਹੈ। ਪਾਣੀ ਦੇ ਨੇੜੇ ਹੋਣ ਤੇ ਬੱਚਿਆਂ ਨੂੰ ਕਦੀ ਵੀ ਇਕੱਲੇ ਨਹੀਂ ਛੱਡਣਾ ਚਾਹੀਦਾ
ਖੂਹ, ਟਿਊਬ ਅਤੇ ਪਾਣੀ ਦੀਆਂ ਬਾਲਟੀਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ
ਬੱਚਿਆਂ ਨੂੰ ਥੋੜ੍ਹਾ ਵੱਡਾ ਹੋਣ ਤੇ ਤੈਰਾਕੀ ਸਿਖਾਉਣੀ ਚਾਹੀਦੀ ਹੈ, ਜਿਸ ਨਾਲ ਉਹ ਡੁੱਬਣ ਤੋਂ ਬਚ ਸਕਣ
ਬੱਚਿਆਂ ਨੂੰ ਤਿੱਖੇ ਵੇਗ ਨਾਲ ਵਹਿੰਦੇ ਹੋਏ ਪਾਣੀ ਵਿੱਚ ਜਾਂ ਇੱਕਲੇ ਵਿੱਚ ਤੈਰਨ ਦੀ ਇਜਾਜ਼ਤ ਨਾ ਦਿਉ
5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਸਤੇ ‘ਤੇ ਜ਼ਿਆਦਾ ਖਤਰਾ ਹੁੰਦਾ ਹੈ। ਉਨ੍ਹਾਂ ਦੇ ਨਾਲ ਹਮੇਸ਼ਾ ਕੋਈ ਨਾ ਕੋਈ ਹੋਣਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਸੜਕ ‘ਤੇ ਸੁਰੱਖਿਅਤ ਚੱਲਣ ਦੇ ਤਰੀਕੇ ਸਮਝਾ ਸਕਣ, ਜਿਸ ਨਾਲ ਉਹ ਅੱਗੇ ਚੱਲ ਕੇ ਸੜਕ ਉੱਤੇ ਸੁਰੱਖਿਅਤ ਰਹਿਣ
ਛੋਟੇ ਬੱਚੇ ਸੜਕ ‘ਤੇ ਦੌੜਨ ਤੋਂ ਪਹਿਲਾਂ ਸੋਚਦੇ ਨਹੀਂ ਹਨ। ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ
ਬੱਚਿਆਂ ਨੂੰ ਸੜਕ ਦੇ ਨੇੜੇ ਨਹੀਂ ਖੇਡਣਾ ਚਾਹੀਦਾ, ਖਾਸ ਕਰਕੇ ਜੇਕਰ ਉਹ ਗੇਂਦ ਨਾਲ ਖੇਡ ਰਹੇ ਹੋਣ।
ਬੱਚਿਆਂ ਨੂੰ ਸੜਕ ਦੇ ਇਕ ਪਾਸੇ ਚੱਲਣਾ ਸਿਖਾਇਆ ਜਾਣਾ ਚਾਹੀਦਾ ਹੈ
ਸੜਕ ਪਾਰ ਕਰਦੇ ਸਮੇਂ ਬੱਚਿਆਂ ਨੂੰ ਸਿਖਾਓ ਕਿ ਉਹ
ਵੱਡੇ ਬੱਚਿਆਂ ਨੂੰ ਛੋਟੇ ਬੱਚਿਆਂ ਦਾ ਧਿਆਨ ਰੱਖਣ ਦੇ ਲਈ ਕਿਹਾ ਜਾਣਾ ਚਾਹੀਦਾ ਹੈ
ਵੱਡੇ ਬੱਚਿਆਂ ਵਿੱਚ ਸਾਈਕਲ ਦੇ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਆਮ ਹੈ। ਪਰਿਵਾਰ ਆਪਣੇ ਸਾਈਕਲ ਚਲਾਉਣ ਵਾਲੇ ਬੱਚਿਆਂ ਨੂੰ ਬਚਾ ਸਕਦੇ ਹਨ, ਜੇਕਰ ਉਨ੍ਹਾਂ ਨੂੰ ਸਹੀ ਸੜਕ ਨਿਯਮਾਂ ਦਾ ਗਿਆਨ ਹੋਵੇ। ਸਾਈਕਲ ਚਲਾਉਂਦੇ ਸਮੇਂ ਬੱਚਿਆਂ ਦੁਆਰਾ ਹੈਲਮਟ ਜਾਂ ਸਿਰ ਦੀ ਸੁਰੱਖਿਆ ਕਰਨ ਵਾਲੇ ਸਾਧਨ ਪਾਉਣੇ ਚਾਹੀਦੇ ਹਨ
ਬੱਚੇ ਜੇਕਰ ਕਾਰ ਦੀ ਪਹਿਲੀ ਸੀਟ ਤੇ ਜਾਂ ਅਸੁਰੱਖਿਅਤ ਰੂਪ ਨਾਲ ਟਰੱਕ ਵਿੱਚ ਸਫ਼ਰ ਕਰ ਰਹੇ ਹੋਣ ਤਾਂ ਉਹ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੁੰਦੇ ਹਨ
ਸਹੀ ਇਲਾਜ ਦੀ ਸਹੂਲਤ ਉਪਲਬਧ ਹੋਣ ਤੱਕ ਹੇਠ ਲਿਖੀ ਮੁਢਲੀ ਚਿਕਿਤਸਾ ਨੂੰ ਉਪਯੋਗ ਵਿੱਚ ਲਿਆਇਆ ਜਾਣਾ ਚਾਹੀਦਾ ਹੈ।
ਛੋਟੇ ਕਟਾਅ ਅਤੇ ਛਿੱਲਣਾ
ਡੂੰਘੇ ਜ਼ਖਮਾਂ ਦੇ ਲਈ
ਨਵਜਾਤ ਸ਼ਿਸ਼ੂ ਅਤੇ ਛੋਟੇ ਬੱਚਿਆਂ ਦੇ ਲਈ:
ਸਿਰ ਅਤੇ ਗਲੇ ਨੂੰ ਸਹਾਰਾ ਦਿਓ। ਬੱਚੇ ਦੇ ਮੂੰਹ ਨੂੰ ਹੇਠਾਂ ਰੱਖਣ ਦਾ ਯਤਨ ਕਰੋ। ਮੋਢੇ ਦੇ ਵਿਚਕਾਰ ਪੰਜ ਵਾਰ ਘਸੁੰਨ ਮਾਰੋ। ਹੁਣ ਬੱਚੇ ਨੂੰ ਸਿੱਧਾ ਕਰਕੇ ਉਸ ਦੀ ਛਾਤੀ ਤੇ ਦਬਾ ਕੇ ਵਸਤੂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ। ਇਸ ਪ੍ਰਕਿਰਿਆ ਨੂੰ ਦੋ-ਤਿੰਨ ਵਾਰ ਦੁਹਰਾਓ ਜਦੋਂ ਤੱਕ ਕਿ ਫਸੀ ਹੋਈ ਚੀਜ਼ ਬਾਹਰ ਨਹੀਂ ਨਿਕਲ ਜਾਂਦੀ। ਜੇਕਰ ਤੁਸੀਂ ਇਸ ਤਰੀਕੇ ਨਾਲ ਵਸਤੂ ਨੂੰ ਨਹੀਂ ਕੱਢ ਪਾ ਰਹੇ ਹੋ, ਤਦ ਛੇਤੀ ਨਾਲ ਡਾਕਟਰੀ ਸਹਾਇਤਾ ਲਵੋ।
ਵੱਡੇ ਬੱਚਿਆਂ ਦੇ ਲਈ:
ਬੱਚੇ ਦੇ ਪਿੱਛੇ ਖੜ੍ਹੇ ਰਹਿ ਕੇ ਉਸ ਦੀ ਛਾਤੀ ਤੇ ਆਪਣੇ ਹੱਥ ਰੱਖੋ। ਹੁਣ ਉਸ ਨੂੰ ਪਸਲੀਆਂ ਦੇ ਕੋਲ ਤੋਂ ਜ਼ੋਰ ਨਾਲ ਦਬਾਓ। ਪਿੱਛੇ ਤੋਂ ਵੀ ਦਬਾਉਂਦੇ ਹੋਏ ਵਸਤੂ ਦੇ ਬਾਹਰ ਨਿਕਲ ਜਾਣ ਤੱਕ ਇਸ ਪ੍ਰਕਿਰਿਆ ਨੂੰ ਦੁਹਰਾਓ। ਜੇਕਰ ਇਨ੍ਹਾਂ ਯਤਨਾਂ ਨਾਲ ਵਸਤੂ ਬਾਹਰ ਨਹੀਂ ਨਿਕਲਦੀ ਹੈ, ਤਦ ਡਾਕਟਰੀ ਸਹਾਇਤਾ ਲਓ।
ਸਾਹ ਦੀ ਤਕਲੀਫ ਜਾਂ ਡੁੱਬਣ ਤੇ ਸ਼ੁਰੂਆਤੀ ਇਲਾਜ:
ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਬੱਚੇ ਦਾ ਸਿਰ ਜਾਂ ਗਲਾ ਨੁਕਸਾਨ ਹੋਇਆ ਹੈ, ਤਦ ਉਸ ਨੂੰ ਨਾ ਹਿਲਾਓ ਅਤੇ ਹੇਠ ਲਿਖੀਆਂ ਸਾਵਧਾਨੀਆਂ ਦਾ ਪਾਲਣ ਕਰੋ-
ਸਰੋਤ : ਯੂਨੀਸੈਫ
ਆਖਰੀ ਵਾਰ ਸੰਸ਼ੋਧਿਤ : 2/6/2020