ਸੰਕਟਕਾਲੀਨ ਜਾਂ ਹੰਗਾਮੀ ਹਾਲਤ ਵਿੱਚ ਬੱਚਿਆਂ ‘ਤੇ ਜਲਦੀ ਅਤੇ ਗੰਭੀਰ ਨਤੀਜੇ ਹੁੰਦੇ ਹਨ, ਅਜਿਹੇ ਵਿੱਚ ਉਨ੍ਹਾਂ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ
ਵਿਸ਼ਵ ਦੇ 2 ਕਰੋੜ 70 ਲੱਖ ਸ਼ਰਨਾਰਥੀ ਅਤੇ ਆਪਣੇ ਸਥਾਨ ਤੋਂ ਹਟਾਏ ਗਏ ਵਿਅਕਤੀਆਂ ਵਿੱਚੋਂ 80 ਫੀਸਦੀ ਔਰਤਾਂ ਅਤੇ ਬੱਚੇ ਹਨ। ਲਗਭਗ 1 ਅਰਬ ਆਬਾਦੀ ਨੂੰ 1990 ਤੋਂ 1999 ਦੇ ਵਿਚਕਾਰ ਆਫਤਾਂ ਦਾ ਸ਼ਿਕਾਰ ਹੋਣਾ ਪਿਆ ਹੈ।
ਆਫਤਾਂ ਗਰੀਬਾਂ ਨੂੰ ਕਾਫੀ ਹੱਦ ਤਕ ਪ੍ਰਭਾਵਿਤ ਕਰਦੀਆਂ ਹਨ। ਸੰਕਟ ਨਾਲ ਸੰਬੰਧਤ 90 ਫੀਸਦੀ ਮੌਤ ਵਿਕਾਸਸ਼ੀਲ ਦੇਸ਼ਾਂ ਵਿੱਚ ਹੁੰਦੀ ਹੈ।
ਇਸ ਦੌਰਾਨ ਵਿਸ਼ਵ ਭਰ ਵਿੱਚ 9 ਕਰੋੜ ਬੱਚੇ ਜਾਂ ਤਾਂ ਮਾਰ ਦਿੱਤੇ ਗਏ, ਜ਼ਖਮੀ ਹੋਏ ਜਾਂ ਯਤੀਮ ਹੋਏ ਹਨ ਜਾਂ ਫਿਰ ਵਿਵਾਦਾਂ ਦੇ ਚਲਦੇ ਆਪਣੇ ਮਾਤਾ-ਪਿਤਾ ਤੋਂ ਵੱਖ ਹੋ ਗਏ ਹਨ।
ਸੰਕਟਕਾਲੀਨ ਜਾਂ ਹੰਗਾਮੀ ਹਾਲਤ ਵਿੱਚ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਖਾਸ ਕਰਕੇ ਉਨ੍ਹਾਂ ਦੀ ਸਿਹਤ ‘ਤੇ। ਇਸ ਵਿੱਚ ਖਸਰੇ ਦਾ ਟੀਕਾ, ਸਹੀ ਭੋਜਨ ਅਤੇ ਪੋਸ਼ਕ ਆਹਾਰ ਸ਼ਾਮਿਲ ਹੈ।
ਜਦੋਂ ਕਾਫੀ ਲੋਕ ਇਕੱਠੇ ਹੁੰਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਬਿਮਾਰੀ ਕਾਫੀ ਛੇਤੀ ਫੈਲ ਸਕਦੀ ਹੈ। ਇਕੱਠਿਆਂ, ਘੁਟਣ ਭਰੇ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਵਾਲੇ ਬੱਚਿਆਂ ਦਾ ਛੇਤੀ ਤੋਂ ਛੇਤੀ ਖਸਰੇ ਦਾ ਟੀਕਾਕਰਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਵਿਟਾਮਿਨ ਏ ਦੀ ਖੁਰਾਕ ਵੀ ਦਿੱਤੀ ਜਾਣੀ ਚਾਹੀਦੀ ਹੈ।
ਇਸ ਪ੍ਰਕਾਰ ਦਾ ਸਾਰੇ ਟੀਕਾਕਰਣ ਇੱਕ ਵਾਰ ਵਿੱਚ ਹੀ ਆਪਣੇ ਆਪ ਕਾਰਜਹੀਣ ਹੋ ਜਾਣ ਵਾਲੇ ਸਰਿੰਜ ਦੇ ਮਾਧਿਅਮ ਨਾਲ ਕੀਤਾ ਜਾਣਾ ਚਾਹੀਦਾ ਹੈ।
ਜਦੋਂ ਬੱਚੇ ਕੁਪੋਸ਼ਿਤ ਹੋਣ ਜਾਂ ਖਰਾਬ ਹਾਲਤ ਵਿੱਚ ਰਹਿ ਰਹੇ ਹੋਣ, ਅਜਿਹੀ ਸਥਿਤੀ ਵਿੱਚ ਖਸਰਾ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ।
ਕਿਉਂਕਿ ਖਸਰਾ ਛੇਤੀ ਫੈਲਦਾ ਹੈ, ਅਜਿਹੇ ਵਿੱਚ ਖਸਰੇ ਨਾਲ ਬਿਮਾਰ ਬੱਚੇ ਨੂੰ ਹੋਰ ਬੱਚਿਆਂ ਤੋਂ ਅਲੱਗ, ਸਿਹਤ ਕਰਮਚਾਰੀਆਂ ਦੀ ਦੇਖਭਾਲ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਸ ਨੂੰ ਵਿਟਾਮਿਨ ਏ ਦੀ ਵਾਧੂ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ।
ਖਸਰੇ ਦੇ ਕਾਰਨ ਬਹੁਤ ਛੇਤੀ ਡਾਇਰੀਆ ਹੋ ਜਾਂਦਾ ਹੈ, ਇਸ ਲਈ ਖਸਰੇ ਦਾ ਟੀਕਾ ਲੱਗੇ ਹੋਏ ਬੱਚੇ ਡਾਇਰੀਆ ਤੋਂ ਬਚੇ ਰਹਿੰਦੇ ਹਨ। ਨਾਲ ਹੀ, ਉਸ ਨੂੰ ਨਿਮੋਨੀਆ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
ਜੇਕਰ ਕਿਸੇ ਬੱਚੇ ਦਾ ਪਹਿਲੇ ਸਾਲ ਵਿੱਚ ਸਹੀ ਟੀਕਾਕਰਣ ਨਹੀਂ ਹੋਇਆ ਹੈ ਤਾਂ ਅਜਿਹੇ ਵਿੱਚ ਜਿੰਨੀ ਛੇਤੀ ਹੋ ਸਕੇ ਉਸ ਦਾ ਟੀਕਾਕਰਣ ਜ਼ਰੂਰੀ ਹੁੰਦਾ ਹੈ।
ਐਮਰਜੈਂਸੀ ਸਥਿਤੀ ਵਿੱਚ ਸਤਨਪਾਨ ਬਹੁਤ ਜ਼ਿਆਦਾ ਮਹੱਤਵਪੂਰਣ ਹੈ।
ਪਰਿਵਾਰ ਦੇ ਮੈਂਬਰ, ਹੋਰ ਮਾਵਾਂ ਅਤੇ ਸਿਹਤ ਕਰਮਚਾਰੀਆਂ ਦੁਆਰਾ ਸਤਨਪਾਨ ਕਰਵਾਉਣ ਵਾਲੀਆਂ ਮਾਵਾਂ ਨੂੰ ਇਹ ਮਹੱਤਵਪੂਰਣ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਬੱਚੇ ਨੂੰ ਪਹਿਲੇ 6 ਮਹੀਨੇ ਤੱਕ ਸਿਰਫ ਸਤਨਪਾਨ ਤੇ ਰੱਖਣ ਅਤੇ ਆਉਣ ਵਾਲੇ 2 ਸਾਲਾਂ ਤੱਕ ਉਸ ਨੂੰ ਸਤਨਪਾਨ ਕਰਵਾਉਣ। ਛੇ ਮਹੀਨੇ ਦੇ ਬਾਅਦ, ਬੱਚਿਆਂ ਨੂੰ ਦੁੱਧ ਦੇ ਇਲਾਵਾ ਵੀ ਹੋਰ ਪੋਸ਼ਕ ਆਹਾਰ ਦਿੱਤਾ ਜਾਣਾ ਚਾਹੀਦਾ ਹੈ।
ਖਾਸ ਕਰਕੇ ਉਨ੍ਹਾਂ ਮਾਵਾਂ ‘ਤੇ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਜੋ ਸਤਨਪਾਨ ਕਰਵਾ ਰਹੀਆਂ ਹਨ ਅਤੇ ਤਨਾਅਪੂਰਣ ਸਥਿਤੀ ਨਾਲ ਗੁਜ਼ਰ ਰਹੀਆਂ ਹਨ ਕਿਉਂਕਿ ਤਣਾਅ ਦੇ ਕਾਰਨ ਸਤਨਪਾਨ ‘ਤੇ ਅਸਰ ਪੈਂਦਾ ਹੈ।
ਉਨ੍ਹਾਂ ਛੋਟੇ ਬੱਚਿਆਂ ਵੱਲ ਵੀ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਜੋ 6 ਮਹੀਨੇ ਤੋਂ ਘੱਟ ਉਮਰ ਦੇ ਹਨ ਅਤੇ ਕੇਵਲ ਸਤਨਪਾਨ ‘ਤੇ ਹੀ ਨਿਰਭਰ ਹਨ।
ਜੇਕਰ ਸ਼ਿਸ਼ੂ ਆਹਾਰ ਦੇਣਾ ਜ਼ਰੂਰੀ ਹੈ, ਤਦ ਇਸ ਦੀ ਜਾਂਚ ਸਿਹਤ ਕਰਮਚਾਰੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਬਨਾਉਟੀ ਆਹਾਰ ਉੱਤੇ ਪਲਣ ਵਾਲੇ ਬੱਚਿਆਂ ਨੂੰ ਬਹੁਤ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਜਦੋਂ ਵੀ ਉਹ ਬੋਤਲ ਨਾਲ ਦੁੱਧ ਲੈ ਰਹੇ ਹੋਣ ਤਾਂ ਉਨ੍ਹਾਂ ਨੂੰ ਇਕੱਲਾ ਨਹੀਂ ਛੱਡਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਦੁੱਧ ਆਦਿ ਤਰਲ ਪਦਾਰਥ ਕੱਪ ਨਾਲ ਪਿਆਉਣਾ ਜ਼ਿਆਦਾ ਉਚਿਤ ਹੋਵੇਗਾ।
ਵਿਵਾਦ ਆਦਿ ਦੀ ਸਥਿਤੀ ਵਿੱਚ ਇਹ ਸਭ ਤੋਂ ਠੀਕ ਹੋਵੇਗਾ ਕਿ ਬੱਚਿਆਂ ਦੀ ਦੇਖਭਾਲ ਉਨ੍ਹਾਂ ਦੇ ਮਾਤਾ-ਪਿਤਾ ਜਾਂ ਫਿਰ ਘਰ ਦਾ ਕੋਈ ਬਾਲਗ ਕਰੇ। ਇਸ ਨਾਲ ਉਨ੍ਹਾਂ ‘ਚ ਸੁਰੱਖਿਆ ਦੀ ਭਾਵਨਾ ਆਉਂਦੀ ਹੈ।
ਕਿਸੇ ਵੀ ਪ੍ਰਕਾਰ ਦੀ ਸੰਕਟਕਾਲੀਨ ਸਥਿਤੀ ਵਿੱਚ, ਇਹ ਸਰਕਾਰ ਦਾ ਕਰਤੱਵ ਹੈ, ਜਾਂ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀਆਂ ਦਾ ਕਰਤੱਵ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਬੱਚੇ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ਤੋਂ ਅਲੱਗ ਨਾ ਹੋਣ।
ਜੇਕਰ ਕਿਸੇ ਕਾਰਨ ਬੱਚੇ ਅਲੱਗ ਹੁੰਦੇ ਹਨ, ਤਦ ਇਹ ਸਰਕਾਰ ਜਾਂ ਹੋਰ ਪ੍ਰਤੀਨਿਧੀਆਂ ਦਾ ਕਰਤੱਵ ਹੈ ਕਿ ਅਜਿਹੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸਰਕਾਰ ਅਤੇ ਹੋਰ ਪ੍ਰਤੀਨਿਧੀਆਂ ਦਾ ਇਹ ਵੀ ਕਰਤੱਵ ਬਣਦਾ ਹੈ ਕਿ ਉਹ ਬੱਚਿਆਂ ਦੇ ਮਾਤਾ-ਪਿਤਾ ਦੀ ਖੋਜ ਕਰਨ ਅਤੇ ਉਨ੍ਹਾਂ ਦੇ ਕੋਲ ਬੱਚਿਆਂ ਦੇ ਭੇਜਣ ਦੀ ਵਿਵਸਥਾ ਕਰਨ। ਐਮਰਜੈਂਸੀ ਸਥਿਤੀ ਵਿੱਚ ਵੱਖ ਹੋਏ ਬੱਚਿਆਂ ਨੂੰ ਅੰਤਰਿਮ ਰਾਹਤ ਪਹੁੰਚਾਉਣੀ ਜ਼ਰੂਰੀ ਹੈ। ਜਦੋਂ ਤੱਕ ਬੱਚਾ ਆਪਣੇ ਪਰਿਵਾਰ ਜਾਂ ਗੋਦ ਲਏ ਹੋਏ ਪਰਿਵਾਰ ਤੱਕ ਨਹੀਂ ਪਹੁੰਚ ਜਾਂਦਾ, ਉਸ ਦੀ ਸੁਰੱਖਿਆ ਅਤੇ ਦੇਖਭਾਲ ਕਰਨਾ ਸਰਕਾਰ ਦਾ ਕਰਤੱਵ ਹੈ।
ਘਰ ਜਾਂ ਬਾਹਰ ਹੋਣ ਵਾਲੀ ਹਿੰਸਾ ਜਾਂ ਵਿਵਾਦ ਬੱਚਿਆਂ ਵਿੱਚ ਡਰ ਦਾ ਨਿਰਮਾਣ ਕਰ ਸਕਦੇ ਹਨ। ਜਦੋਂ ਅਜਿਹੀਆਂ ਸਥਿਤੀ ਪੈਦਾ ਹੁੰਦੀ ਹੈ, ਤਦ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਨੂੰ ਵਾਧੂ ਪ੍ਰੇਮ ਦੇਣਾ, ਉਨ੍ਹਾਂ ਦੇ ਅਨੁਭਵਾਂ ਨੂੰ ਸੁਣਨਾ ਅਤੇ ਸਮਝਣਾ ਜ਼ਰੂਰੀ ਹੁੰਦਾ ਹੈ।
ਜਦੋਂ ਤੁਹਾਡੇ ਆਪਣੇ ਸਥਾਨ, ਵਸਤੂਆਂ ਤੁਹਾਡੇ ਨਾਲ ਨਹੀਂ ਰਹਿੰਦੇ ਜਾਂ ਡਰ ਦਾ ਮਾਹੌਲ ਹੁੰਦਾ ਹੈ, ਤਦ ਬਾਲਗ ਵੀ ਆਪਣਾ ਸੁਭਾਅ ਭੁੱਲ ਜਾਂਦੇ ਹਨ ਜਾਂ ਡਰੇ ਰਹਿੰਦੇ ਹਨ। ਅਜਿਹੇ ਵਿੱਚ ਬੱਚੇ ਵੀ ਡਰ ਦੇ ਸਾਏ ਵਿੱਚ ਜਿਊਂਦੇ ਹਨ। ਸੰਕਟ ਦੀ ਹਾਲਤ ਵਿੱਚ ਮਾਤਾ-ਪਿਤਾ ਦੇ ਲਈ ਆਪਣੇ ਬੱਚਿਆਂ ਨੂੰ ਪਿਆਰ ਅਤੇ ਸੁਰੱਖਿਆ ਦੀ ਅਨੁਭੂਤੀ ਦੇਣਾ ਬਹੁਤ ਮੁਸ਼ਕਿਲ ਹੁੰਦਾ ਹੈ।
ਕਿਸੇ ਲੜਾਈ ਜਾਂ ਦਰਦ ਭਰੇ ਹਿੰਸਾਤਮਕ ਅਨੁਭਵ ਦੇ ਬਾਅਦ, ਇਹ ਸੰਭਵ ਹੈ ਕਿ ਬੱਚਿਆਂ ‘ਚ ਤਣਾਅ ਦੀ ਪੇਸ਼ਕਾਰੀ ਦੇ ਲੱਛਣ ਦਿਖਾਈ ਦੇਣ। ਕੁਝ ਬੱਚੇ ਇਕਦਮ ਅੰਤਰਮੁਖੀ ਹੋ ਜਾਂਦੇ ਹਨ ਤਾਂ ਕੁਝ ਅਚਾਨਕ ਹਿੰਸਾਤਮਕ ਹੋ ਉੱਠਦੇ ਹਨ। ਕੁਝ ਬੱਚੇ ਆਪਣੇ ਡਰ ਨੂੰ ਮਨ ਵਿੱਚ ਰੱਖਦੇ ਹੋਏ ਵੀ ਕਾਫੀ ਵਧੀਆ ਤਰੀਕੇ ਨਾਲ ਵਿਵਹਾਰ ਕਰ ਲੈਂਦੇ ਹਨ। ਸੰਭਵ ਹੈ ਕਿ ਬੱਚੇ ਲੰਬੀ ਚੱਲਣ ਵਾਲੀ ਹਿੰਸਾ ਦੇ ਆਦੀ ਹੋ ਜਾਣ, ਪਰ ਇਹ ਗੱਲ ਉਨ੍ਹਾਂ ਨੂੰ ਤਕਲੀਫ ਜ਼ਰੂਰ ਦਿੰਦੀ ਹੈ।
ਜੇਕਰ ਬੱਚਿਆਂ ਨੂੰ ਕੋਈ ਸਮਝਣ ਵਾਲਾ ਵੀ ਨਹੀਂ ਮਿਲਦਾ ਤਾਂ ਉਹ ਹੋਰ ਜ਼ਿਆਦਾ ਦੁਖੀ ਹੋ ਸਕਦੇ ਹਨ।
ਨਿਯਮਿਤ ਗਤੀਵਿਧੀ: ਰੋਜ਼ਾਨਾ ਸਮੇਂ ‘ਤੇ ਸਕੂਲ ਜਾਣਾ, ਸਮੇਂ ‘ਤੇ ਖਾਣਾ ਅਤੇ ਖੇਡਣ ਵਰਗੀ ਨਿਯਮਿਤ ਗਤੀਵਿਧੀ ਬੱਚਿਆਂ ਨੂੰ ਸੁਰੱਖਿਆ ਦਿੰਦੀ ਹੈ।
ਬੱਚਿਆਂ ਨੂੰ ਮਨੋਰੰਜਕ ਗਤੀਵਿਧੀਆਂ ਦੇ ਜ਼ਰੀਏ ਵੀ ਉਸ ਦੇ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ। ਅਜਿਹੀ ਕੁਝ ਵਿਵਸਥਾ ਕੀਤੀ ਜਾ ਸਕਦੀ ਹੈ ਕਿ ਸ਼ਰਨਾਰਥੀ ਕੈਂਪਾਂ ਵਿਚ ਕੋਈ ਸਥਾਨ ਸੁਰੱਖਿਅਤ ਅਤੇ ਸੰਵਾਦ ਭਰੇ ਖੇਡਾਂ ਦੇ ਲਈ ਰੱਖਿਆ ਜਾਵੇ, ਜਿਸ ਤੋਂ ਬਿਨਾਂ ਕਿਸੇ ਤਣਾਅ ਦੇ ਸਾਰੇ ਪੀੜਤ ਪਰਿਵਾਰਾਂ ਦੇ ਬੱਚੇ ਉੱਥੇ ਆ ਕੇ ਖੇਡ ਸਕਣ। ਚਿੱਤਰਕਾਰੀ ਅਤੇ ਖਿਡੌਣਿਆਂ ਦੇ ਨਾਲ ਖੇਡਣਾ ਅਤੇ ਕਠਪੁਤਲੀਆਂ ਦਾ ਪ੍ਰਦਰਸ਼ਨ ਵੀ ਬੱਚਿਆਂ ਨੂੰ ਆਪਣੇ ਮਨ ਦਾ ਡਰ ਦੂਰ ਕਰਨ ਵਿੱਚ ਸਹਾਇਕ ਹੁੰਦੇ ਹਨ। ਆਪਣੇ ਨਾਲ ਹੋਈ ਘਟਨਾ ਨੂੰ ਭੁਲਾਉਣ ਦਾ, ਇਹ ਬੱਚਿਆਂ ਦਾ ਤਰੀਕਾ ਹੁੰਦਾ ਹੈ।
ਬੱਚਿਆਂ ਨੂੰ ਇਹ ਕਹਿਣ ਦੇ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਚੀਜ਼ ਦੇ ਕਾਰਨ ਤਕਲੀਫ ਹੋ ਰਹੀ ਹੈ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਪਰ ਇਸ ਗੱਲ ਦਾ ਦਬਾਅ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਪਹਿਲਾਂ ਕੁਝ ਸੁਣਾਇਆ ਜਾਵੇ ਤਾਂ ਉਹ ਅਸਾਨੀ ਨਾਲ ਕਹਿ ਸਕਦੇ ਹਨ ਕਿ ਉਨ੍ਹਾਂ ਨੂੰ ਕੀ ਮਹਿਸੂਸ ਹੋ ਰਿਹਾ ਹੈ।
3 ਤੋਂ 6 ਸਾਲ ਦੇ ਵਿਚਕਾਰ ਦੇ ਬੱਚੇ ਕਿਸੇ ਘਟਨਾ ਦੀ ਜ਼ਿੰਮੇਵਾਰੀ ਨੂੰ ਸਮਝਦੇ ਹਨ। ਇਸ ਵਿਚਾਰ ਦੇ ਚਲਦੇ ਉਨ੍ਹਾਂ ਵਿੱਚ ਅਪਰਾਧ ਦੀ ਭਾਵਨਾ ਘਰ ਕਰ ਸਕਦੀ ਹੈ। ਇਸ ਪ੍ਰਕਾਰ ਦੇ ਬੱਚਿਆਂ ਨੂੰ ਬਾਲਗਾਂ ਦਾ ਸਾਥ ਅਤੇ ਸਹਾਰਾ ਚਾਹੀਦਾ ਹੁੰਦਾ ਹੈ।
ਬੱਚਿਆਂ ਨੂੰ ਵਾਰੀ-ਵਾਰ ਭਰੋਸੇ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਡਾਂਟ ਜਾਂ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਜੇਕਰ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਦੂਰ ਜਾਣਾ ਪੈ ਰਿਹਾ ਹੋਵੇ, ਤਦ ਬੱਚੇ ਨੂੰ ਪਹਿਲਾਂ ਤੋਂ ਇਹ ਗੱਲ ਦੱਸੀ ਜਾਣੀ ਚਾਹੀਦੀ ਹੈ। ਬੱਚੇ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਵਿਅਕਤੀ ਕਿੱਥੇ ਜਾ ਰਿਹਾ ਹੈ ਅਤੇ ਉਸ ਦੀ ਗੈਰ-ਹਾਜ਼ਰੀ ਵਿੱਚ ਉਸ ਦੀ ਦੇਖਭਾਲ ਕੌਣ ਕਰਨ ਵਾਲਾ ਹੈ।
ਕਿਉਂਕਿ ਕਿਸ਼ੋਰ ਹੁੰਦੇ ਬੱਚਿਆਂ ਵਿੱਚ ਕਿਸੇ ਵੀ ਯੁੱਧ ਜਾਂ ਸੰਕਟ ਦੀ ਬਿਹਤਰ ਸਮਝ ਹੁੰਦੀ ਹੈ, ਉਨ੍ਹਾਂ ਵਿੱਚ ਅਪਰਾਧ ਭਾਵਨਾ ਬਲਵਾਨ ਹੁੰਦੀ ਹੈ ਕਿ ਉਹ ਇਸ ਘਟਨਾ ਨੂੰ ਹੋਣ ਤੋਂ ਰੋਕ ਨਹੀਂ ਸਕੇ। ਅਜਿਹੇ ਵਿੱਚ ਉਨ੍ਹਾਂ ਨੂੰ ਸੰਭਾਲਣਾ ਹੋਰ ਵੀ ਮੁਸ਼ਕਿਲ ਹੋ ਸਕਦਾ ਹੈ। ਸੰਭਵ ਹੈ ਕਿ ਉਹ ਸਾਧਾਰਣ ਵਿਵਹਾਰ ਕਰ ਰਹੇ ਹੋਣ, ਪਰ ਇਸ ਪ੍ਰਕਾਰ ਦੀ ਸਥਿਤੀ ਤੋਂ ਉਭਰਨਾ ਉਨ੍ਹਾਂ ਦੇ ਲਈ ਮੁਸ਼ਕਿਲ ਹੁੰਦਾ ਹੈ। ਅੱਲੜ੍ਹ ਉਮਰ ਵਿੱਚ ਕਈ ਵਾਰ ਬਹੁਤ ਜ਼ਿਆਦਾ ਗਰਮ ਜਾਂ ਡਿਪ੍ਰੈਸ਼ਨ ਨਾਲ ਭਰਿਆ ਵਿਵਹਾਰ ਦੇਖਣ ਨੂੰ ਮਿਲਦਾ ਹੈ। ਉਹ ਅਧਿਕਾਰੀਆਂ ਦੇ ਖਿਲਾਫ ਬਗਾਵਤ ਕਰ ਸਕਦੇ ਹਨ ਜਾਂ ਨਸ਼ੀਲੀਆਂ ਦਵਾਈਆਂ ਦਾ ਸੇਵਨ, ਚੋਰੀ ਆਦਿ ਕਰ ਸਕਦੇ ਹਨ ਜਾਂ ਇੱਕਦਮ ਚੁੱਪ ਹੋ ਕੇ ਸਥਿਤੀ ਦੇ ਸਾਹਮਣੇ ਸਮਰਪਣ ਵੀ ਕਰ ਸਕਦੇ ਹਨ।
ਬੱਚਿਆਂ ਨੂੰ ਅੱਲੜ੍ਹ ਉਮਰ ਵਿੱਚ, ਬਾਲਗਾਂ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ। ਸਮਾਜ ਵਿੱਚ ਉਨ੍ਹਾਂ ਨੂੰ ਸਥਾਨ ਦੇਣਾ ਅਤੇ ਸਮੂਹਿਕ ਗਤੀਵਿਧੀਆਂ ਵਿੱਚ ਸਰਗਰਮ ਬਣਾਉਣਾ ਕਾਫੀ ਮਦਦ ਕਰ ਸਕਦਾ ਹੈ।
ਜੋ ਕਿਸ਼ੋਰ ਆਪਣੇ ਪਰਿਵਾਰ ‘ਤੇ ਮੁਕਾਬਲਤਨ ਘੱਟ ਨਿਰਭਰ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਸਹਿਪਾਠੀ, ਅਧਿਆਪਕ ਅਤੇ ਸਮਾਜ ਦੇ ਮੈਂਬਰ ਇਸ ਪ੍ਰਕਾਰ ਦੀ ਸਥਿਤੀ ਤੋਂ ਮੁਕਤ ਹੋਣ ਵਿੱਚ ਮਦਦ ਕਰ ਸਕਦੇ ਹਨ। ਨਾਬਾਲਿਗਾਂ ਨੂੰ ਆਪਣੇ ਅਨੁਭਵਾਂ ਦੇ ਵਿਸ਼ੇ ਵਿੱਚ ਬੋਲਣ ਅਤੇ ਵਿਸ਼ਵਾਸ ਕਰਨ ਲਾਇਕ ਬਾਲਗਾਂ ਦੇ ਨਾਲ ਆਪਣੇ ਮਨ ਦੀਆਂ ਗੱਲਾਂ ਕਹਿਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਸਮੂਹਿਕ ਗਤੀਵਿਧੀਆਂ ਵਿੱਚ ਸਰਗਰਮ ਕੀਤਾ ਜਾਣਾ ਚਾਹੀਦਾ ਹੈ।
ਜੇਕਰ ਬੱਚਿਆਂ ਦੀ ਤਨਾਅਪੂਰਣ ਸਥਿਤੀ ਲੰਬੇ ਸਮੇਂ ਤੱਕ ਚੱਲਦੀ ਰਹੇ ਤਾਂ ਉਨ੍ਹਾਂ ਨੂੰ ਮਾਹਿਰਾਂ ਦੀ ਸਲਾਹ ਦੀ ਜ਼ਰੂਰਤ ਹੁੰਦੀ ਹੈ।
ਬਾਰੂਦੀ ਸੁਰੰਗ ਅਤੇ ਗੋਲਾ ਬਾਰੂਦ ਅਤਿਅੰਤ ਜੋਖਮ ਭਰੇ ਹੁੰਦੇ ਹਨ। ਉਨ੍ਹਾਂ ਦਾ ਸਪਰਸ਼ ਜਾਂ ਉਨ੍ਹਾਂ ਨੂੰ ਪਾਰ ਕਰ ਕੇ ਜਾਣਾ ਖਤਰਨਾਕ ਹੁੰਦਾ ਹੈ। ਅਜਿਹੇ ਵਿੱਚ ਬੱਚਿਆਂ ਦੇ ਲਈ ਸੁਰੱਖਿਅਤ ਖੇਡਣ ਦਾ ਸਥਾਨ ਹੋਣਾ ਜ਼ਰੂਰੀ ਹੈ। ਨਾਲ ਹੀ, ਉਨ੍ਹਾਂ ਨੂੰ ਹਿਦਾਇਤ ਦਿੱਤੀ ਜਾਵੇ ਕਿ ਉਹ ਕਿਸੇ ਅਨਜਾਣੀ ਵਸਤੂ ਨੂੰ ਨਾ ਛੂਹਣ।
ਸੁਰੰਗਾਂ ਕਈ ਪ੍ਰਕਾਰ, ਆਕਾਰ ਅਤੇ ਰੰਗਾਂ ਦੀਆਂ ਹੁੰਦੀਆਂ ਹਨ। ਖਾਨਾਂ ਨੂੰ ਜ਼ਮੀਨ ਦੇ ਅੰਦਰ, ਪਰਾਲੀ ਵਿਚ ਜਾਂ ਘਾਹ ਵਿੱਚ ਲੁਕਾਇਆ ਜਾ ਸਕਦਾ ਹੈ। ਜੰਗ ਲੱਗਾਂ ਹੋਈਆਂ ਖਦਾਨਾਂ ਭਲੇ ਹੀ ਦਿਖਾਈ ਨਾ ਦੇਣ ਪਰ ਉਹ ਓਨੀਆਂ ਹੀ ਖਤਰਨਾਕ ਹੁੰਦੀਆਂ ਹਨ।
ਸੁਰੰਗਾਂ ਸਧਾਰਨ ਤੌਰ ਤੇ ਦਿਖਾਈ ਨਹੀਂ ਦਿੰਦੀਆਂ। ਯੁੱਧ-ਅਭਿਆਸ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਸੁਰੱਖਿਆ ਵਰਤਣੀ ਜ਼ਰੂਰੀ ਹੈ। ਸੁਰੰਗ ਵਾਲੇ ਖੇਤਰਾਂ ਨੂੰ ਖੋਪੜੀ ਜਾਂ ਹੱਡੀਆਂ ਦੇ ਨਿਸ਼ਾਨ ਨਾਲ ਦਰਸਾਇਆ ਜਾ ਸਕਦਾ ਹੈ। ਕਿਸੇ ਨੂੰ ਵੀ ਇਨ੍ਹਾਂ ਸਥਾਨਾਂ ਤੇ ਨਹੀਂ ਜਾਣਾ ਚਾਹੀਦਾ।
ਸੁਰੰਗਾਂ ਜਾਂ ਗੋਲਾ-ਬਾਰੂਦ ਨੂੰ ਛੂਹਿਆ ਨਹੀਂ ਜਾਣਾ ਚਾਹੀਦਾ। ਕਈ ਵਾਰ ਇਹ ਉਪਕਰਣ ਜ਼ਮੀਨ ਦੇ ਸੰਪਰਕ ਵਿੱਚ ਆਉਣ ਤੇ ਧਮਾਕਾ ਕਰਦੇ ਹਨ। ਕਈ ਵਾਰ ਇਨ੍ਹਾਂ ਨੂੰ ਕੁਝ ਨਹੀਂ ਹੁੰਦਾ। ਫਿਰ ਵੀ, ਇਹ ਹਮੇਸ਼ਾ ਹੀ ਖਤਰਨਾਕ ਹੁੰਦੇ ਹਨ।
ਕਿਸੇ ਸਥਾਨ ਨੂੰ ਜਲਾ ਦੇਣ ਨਾਲ ਸੁਰੰਗਾਂ ਦਾ ਕੁਝ ਨਹੀਂ ਵਿਗੜਦਾ ਅਤੇ ਉਸ ਸਥਾਨ ਨੂੰ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ
ਕੁਝ ਸੁਰੰਗਾਂ ਵਜ਼ਨ ਹਟਾਉਣ ਤੇ, ਕੁਝ ਨੂੰ ਖਿੱਚਣ ‘ਤੇ ਜਾਂ ਕਿਸੇ ਨੂੰ ਹਿਲਾਉਣ ਜਾਂ ਛੂਹਣ ‘ਤੇ ਧਮਾਕਾ ਹੁੰਦਾ ਹੈ। ਕਿਸੇ ਨੂੰ ਵੀ ਅਜਿਹੇ ਸਥਾਨ ਤੇ ਨਹੀਂ ਜਾਣਾ ਚਾਹੀਦਾ, ਜਿੱਥੇ ਇਨ੍ਹਾਂ ਦੇ ਹੋਣ ਦੀ ਸੰਭਾਵਨਾ ਹੋਵੇ। ਜਿੱਥੇ ਕਿਤੇ ਵੀ ਇਕ ਸੁਰੰਗ ਹੁੰਦੀ ਹੈ, ਹੋਰ ਸੁਰੰਗਾਂ ਦੇ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ।
ਜੇਕਰ ਸੁਰੰਗਾਂ ਦੇ ਕਾਰਨ ਦੁਰਘਟਨਾ ਹੁੰਦੀ ਹੈ:
ਖੂਨ ਦਾ ਰਿਸਾਅ ‘ਤੇ ਉਸ ਦੇ ਰੁਕਣ ਤੱਕ ਸਹੀ ਦਬਾਅ ਬਣਾਈ ਰੱਖੋ
ਜੇਕਰ ਖੂਨ ਦਾ ਰਿਸਾਅ ਬੰਦ ਨਹੀਂ ਹੋ ਰਿਹਾ ਹੈ, ਤਦ ਜ਼ਖਮ ਦੇ ਉੱਪਰ ਇੱਕ ਪੱਟੀ ਬੰਨ੍ਹ ਦਿਓ ਅਤੇ ਡਾਕਟਰੀ ਸਹਾਇਤਾ ਪ੍ਰਾਪਤ ਕਰੋ। ਜੇਕਰ ਮਦਦ ਮਿਲਣ ਵਿੱਚ ਦੇਰ ਹੁੰਦੀ ਹੈ, ਤਦ ਹਰੇਕ ਘੰਟੇ ਵਿੱਚ ਪੱਟੀ ਨੂੰ ਖੋਲ੍ਹ ਕੇ ਖੂਨ ਦੇ ਰਿਸਾਅ ਦੀ ਜਾਂਚ ਕਰੋ। ਜੇਕਰ ਖੂਨ ਦਾ ਰਿਸਾਅ ਬੰਦ ਹੋ ਜਾਂਦਾ ਹੈ, ਤਦ ਪੱਟੀ ਨੂੰ ਖੋਲ੍ਹ ਦਿਓ।
ਜੇਕਰ ਬੱਚਾ ਸਾਹ ਲੈ ਰਿਹਾ ਹੈ ਪਰ ਬੇਹੋਸ਼ ਹੈ ਤਾਂ ਉਸ ਨੂੰ ਇੱਕ ਤੋਂ ਦੂਜੀ ਦਿਸ਼ਾ ਵਿੱਚ ਧੱਕੋ ਜਿਸ ਨਾਲ ਉਸ ਦੀ ਜੀਭ ਦੇ ਕਾਰਨ ਸਾਹ ਲੈਣ ਵਿੱਚ ਰੁਕਾਵਟ ਪੈਦਾ ਨਾ ਹੋਵੇ। ਵਪਾਰਕ ਰੂਪ ਨਾਲ ਇਹ ਧਰਵਾਸ ਕਰ ਲੈਣਾ ਠੀਕ ਹੋਵੇਗਾ ਕਿ ਇਹ ਖੇਤਰ ਸੁਰੱਖਿਅਤ ਹੈ ਜਾਂ ਨਹੀਂ।
ਸਰੋਤ :ਯੂਨੀਸੈਫ
ਆਖਰੀ ਵਾਰ ਸੰਸ਼ੋਧਿਤ : 2/6/2020