ਹੋਮ / ਸਿਹਤ / ਜੀਵਨ ਦੇ ਸੱਚ / ਸੁਰੱਖਿਅਤ ਜੱਚਾ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੁਰੱਖਿਅਤ ਜੱਚਾ

ਸ ਲੇਖ ਵਿੱਚ ਸੁਰੱਖਿਅਤ ਜੱਚਾ ਦੇ ਵਿਸ਼ੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਹਰ ਸਾਲ ਕੋਈ 1,400 ਔਰਤਾਂ ਗਰਭਧਾਰਣ ਅਤੇ ਜਣੇਪੇ ਨਾਲ ਜੁੜੀਆਂ ਦਿੱਕਤਾਂ ਦੇ ਕਾਰਨ ਮਰ ਜਾਂਦੀਆਂ ਹਨ। ਗਰਭ-ਅਵਸਥਾ ਦੇ ਦੌਰਾਨ ਸੈਂਕੜੇ ਦੂਜੀਆਂ ਔਰਤਾਂ ਪੇਚੀਦਗੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ, ਇਨ੍ਹਾਂ ਵਿੱਚੋਂ ਕਈ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਜਾਨਲੇਵਾ ਹੁੰਦੀਆਂ ਹਨ, ਜਾਂ ਉਨ੍ਹਾਂ ਨੂੰ ਗੰਭੀਰ ਤੌਰ ਤੇ ਨਕਾਰਾ ਬਣਾ ਕੇ ਛੱਡ ਦਿੰਦੀਆਂ ਹਨ।

ਜਣੇਪੇ ਦੇ ਖਤਰਿਆਂ ਨੂੰ ਬਹੁਤ ਘਟਾਇਆ ਜਾ ਸਕਦਾ ਹੈ, ਜੇਕਰ ਔਰਤ ਗਰਭ-ਅਵਸਥਾ ਤੋਂ ਪਹਿਲਾਂ ਸਿਹਤਮੰਦ ਹੋਵੇ ਅਤੇ ਪੋਸ਼ਣ ਨਾਲ ਭਰਪੂਰ ਹੋਵੇ, ਜੇਕਰ ਹਰੇਕ ਗਰਭਧਾਰਣ ਦੌਰਾਨ ਘੱਟੋ-ਘੱਟ ਚਾਰ ਵਾਰ ਸਿੱਖਿਅਤ ਸਿਹਤ ਕਾਰਕੁੰਨ ਦੁਆਰਾ ਉਸ ਦਾ ਜਾਂਚ ਹੋਵੇ, ਅਤੇ ਜੇਕਰ ਡਾਕਟਰ, ਨਰਸ, ਜਾਂ ਦਾਈ ਵਰਗੇ ਸਿਖਲਾਈ ਪ੍ਰਾਪਤ ਦੇ ਜ਼ਰੀਏ ਉਸ ਦਾ ਜਣੇਪਾ ਕਰਾਇਆ ਗਿਆ ਹੋਵੇ। ਬੱਚੇ ਦੀ ਪੈਦਾਇਸ਼ ਦੇ 12 ਘੰਟੇ ਬਾਅਦ ਅਤੇ ਜਣੇਪੇ ਦੇ ਛੇ ਹਫ਼ਤੇ ਬਾਅਦ ਵੀ ਔਰਤ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਦੇ ਬਾਅਦ ਦੀਆਂ ਸੇਵਾਵਾਂ ਉਪਲਬਧ ਕਰਾਉਣ, ਜਣੇਪੇ ਵਿੱਚ ਮਦਦ ਦੇ ਲਈ ਸਿਹਤ ਕਾਰਕੁੰਨਾਂ ਨੂੰ ਸਿਖਲਾਈ ਦੇਣ, ਅਤੇ ਗਰਭ-ਅਵਸਥਾ ਅਤੇ ਜਣੇਪੇ ਦੇ ਦੌਰਾਨ ਗੰਭੀਰ ਦਿੱਕਤਾਂ ਨਾਲ ਘਿਰੀਆਂ ਔਰਤਾਂ ਦੇ ਲਈ ਦੇਖਭਾਲ ਅਤੇ ਅੱਗੇ ਵਧੀਆ ਸਿਹਤ ਸੇਵਾਵਾਂ ਦਾ ਖਾਸ ਇੰਤਜ਼ਾਮ ਕਰਨ ਦੀ ਮੁੱਖ ਜ਼ਿੰਮੇਵਾਰੀ ਸਰਕਾਰਾਂ ਦੀ ਹੈ।

ਜ਼ਿਆਦਾਤਰ ਸਰਕਾਰਾਂ ਨੇ ਔਰਤਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਦੇ ਖ਼ਾਤਮੇ ਦੇ ਸੰਮੇਲਨ ਦੇ ਅੰਤਰਰਾਸ਼ਟਰੀ ਸਮਝੌਤੇ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਜ਼ਰੂਰਤਮੰਦ ਗਰਭਵਤੀ ਔਰਤਾਂ ਦੇ ਲਈ ਸੇਵਾਵਾਂ ਉਪਲਬਧ ਕਰਾਉਣ ਦੀ ਕਾਨੂੰਨੀ ਮਜਬੂਰੀ ਸ਼ਾਮਿਲ ਹੈ।

ਸੁਰੱਖਿਅਤ ਜੱਚਾ ਮੁੱਖ ਸੰਦੇਸ਼ -1

ਸਾਰੇ ਪਰਿਵਾਰਾਂ ਦੇ ਲਈ ਗਰਭ-ਅਵਸਥਾ ਅਤੇ ਜਣੇਪੇ ਦੇ ਖਤਰਿਆਂ ਦੇ ਨਿਸ਼ਾਨ ਦੀ ਪਛਾਣ ਕਰਨ ਵਿੱਚ ਸਮਰੱਥ ਹੋਣਾ ਅਤੇ ਜੇਕਰ ਸਮੱਸਿਆ ਉਠਦੀ ਹੈ ਤਾਂ ਝੱਟ ਸਿੱਖਿਅਤ ਲੋਕਾਂ ਤੋਂ ਮਦਦ ਹਾਸਿਲ ਕਰਨ ਲਈ ਯੋਜਨਾ ਅਤੇ ਸੰਸਾਧਨਾਂ ਦਾ ਹੋਣਾ ਮਹੱਤਵਪੂਰਣ ਹੈ।

ਹਰੇਕ ਗਰਭ-ਅਵਸਥਾ ਵਿੱਚ ਕੁਝ ਗੜਬੜ ਹੋ ਜਾਣ ਦਾ ਖਤਰਾ ਰਹਿੰਦਾ ਹੈ। ਇਨ੍ਹਾਂ ਕਈ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ। ਮਾਂ ਅਤੇ ਬੱਚੇ ਦੋਨਾਂ ਦੇ ਲਈ ਪਹਿਲਾ ਜਣੇਪਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ।

ਗਰਭਵਤੀ ਔਰਤ ਨੂੰ ਹਰੇਕ ਗਰਭਧਾਰਣ ਦੌਰਾਨ ਕਲੀਨਿਕ ਜਾਂ ਸਿਹਤ ਕੇਂਦਰਾਂ ਉੱਤੇ ਘੱਟੋ-ਘੱਟ ਚਾਰ ਵਾਰ ਜਾਂਚੇ ਜਾਣ ਦੀ ਜ਼ਰੂਰਤ ਹੁੰਦੀ ਹੈ। ਇਸ ਬਾਰੇ ਵਿਚ ਕਿ ਬੱਚਾ ਕਿੱਥੇ ਪੈਦਾ ਹੋਣਾ ਚਾਹੀਦਾ ਹੈ, ਜਣੇਪੇ ਦੇ ਲਈ ਸਿੱਖਿਅਤ ਕਾਮਿਆਂ ਦੀ ਸਲਾਹ ਲੈਣੀ ਵੀ ਮਹੱਤਵਪੂਰਣ ਹੈ ; ਜਿਵੇਂ ਡਾਕਟਰ, ਨਰਸ ਜਾਂ ਦਾਈ।

ਕਿਉਂਕਿ ਗਰਭ-ਅਵਸਥਾ ਦੇ ਦੌਰਾਨ ਬਿਨਾਂ ਚਿਤਾਵਨੀ ਦੇ ਖਤਰਨਾਕ ਦਿੱਕਤ ਖੜ੍ਹੀ ਹੋ ਸਕਦੀ ਹੈ, ਇਸ ਲਈ ਜਣੇਪੇ ਤੋਂ ਪਹਿਲਾਂ ਜਾਂ ਜਣੇਪੇ ਦੇ ਝੱਟ ਬਾਅਦ ਪਰਿਵਾਰ ਦੇ ਸਾਰੇ ਜੀਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਨਜ਼ਦੀਕੀ ਹਸਪਤਾਲ ਜਾਂ ਸਿਹਤ ਕੇਂਦਰ ਕਿੱਥੇ ਹੈ, ਅਤੇ ਕਿਸੇ ਵੀ ਸਮੇਂ ਔਰਤ ਨੂੰ ਉੱਥੇ ਤਕ ਲਿਜਾਉਣ ਦੇ ਲਈ ਯੋਜਨਾ ਅਤੇ ਪੈਸੇ ਦਾ ਇੰਤਜ਼ਾਮ ਕਰਨ ਦੀ ਜ਼ਰੂਰਤ ਹੈ। ਜੇਕਰ ਸੰਭਵ ਹੈ ਤਾਂ ਮਾਂ ਬਣਨ ਵਾਲੀ ਔਰਤ ਨੂੰ ਫੌਰੀ ਤੌਰ ਤੇ ਸਿਹਤ ਕੇਂਦਰ ਜਾਂ ਹਸਪਤਾਲ ਦਾ ਨਜਦੀਕ ਲੈ ਜਾਣਾ ਚਾਹੀਦਾ ਹੈ, ਤਾਂ ਕਿ ਉਹ ਡਾਕਟਰੀ ਮਦਦ ਦੀ ਪਹੁੰਚ ਵਿੱਚ ਰਹੇ।

ਪਰਿਵਾਰ ਨੂੰ ਜੇਕਰ ਪਤਾ ਹੋਵੇ ਕਿ ਜਣੇਪਾ ਮੁਸ਼ਕਲ ਜਾਂ ਖਤਰਨਾਕ ਹੋ ਸਕਦਾ ਹੈ ਤਾਂ ਜਣੇਪੇ ਨੂੰ ਹਸਪਤਾਲ ਜਾਂ ਜੱਚਾ-ਬੱਚਾ ਕੇਂਦਰ ਵਿੱਚ ਹੋਣਾ ਚਾਹੀਦਾ ਹੈ। ਸਾਰੇ ਜਣੇਪੇ, ਖਾਸ ਕਰਕੇ ਪਹਿਲਾ ਜਣੇਪਾ, ਜੱਚਾ-ਬੱਚਾ ਕੇਂਦਰ ਜਾਂ ਹਸਪਤਾਲ ਵਿੱਚ ਜ਼ਿਆਦਾ ਸੁਰੱਖਿਅਤ ਹੁੰਦਾ ਹੈ।

ਸਾਰੇ ਪਰਿਵਾਰਾਂ ਨੂੰ ਖਾਸ ਖਤਰਿਆਂ ਦੇ ਬਾਰੇ ਜਾਣਨ ਅਤੇ ਕਦੀ ਵੀ ਆਉਣ ਵਾਲੀਆਂ ਦਿੱਕਤਾਂ ਦੇ ਖਤਰਿਆਂ ਦੇ ਨਿਸ਼ਾਨਾਂ ਦੀ ਪਛਾਣ ਵਿੱਚ ਸਮਰੱਥ ਹੋਣ ਦੀ ਜ਼ਰੂਰਤ ਹੈ।

ਗਰਭ-ਅਵਸਥਾ ਤੋਂ ਪਹਿਲਾਂ ਦੇ ਖਤਰਿਆਂ ਦੇ ਕਾਰਕ

 • ਪਿਛਲੇ ਜਣੇਪੇ ਦੇ ਬਾਅਦ ਦੋ ਸਾਲ ਤੋਂ ਵੀ ਘੱਟ ਦੇ ਸਮੇਂ ਦਾ ਅੰਤਰ ਹੋਵੇ।
 • ਕੁੜੀ ਦੀ ਉਮਰ 18 ਸਾਲ ਤੋਂ ਘੱਟ ਜਾਂ ਔਰਤ ਦੀ ਉਮਰ 35 ਸਾਲ ਨੂੰ ਜ਼ਿਆਦਾ ਹੋਵੇ।
 • ਔਰਤ ਦੇ ਪਹਿਲਾਂ ਤੋਂ ਹੀ ਚਾਰ ਜਾਂ ਉਸ ਤੋਂ ਵੱਧ ਬੱਚੇ ਹੋਣ।
 • ਔਰਤ ਦਾ ਪਿਛਲਾ ਜਣੇਪਾ ਸਮੇਂ ਤੋਂ ਪਹਿਲਾਂ ਹੋਇਆ ਹੋਵਾਂ ਜਾਂ ਉਸ ਦਾ ਬੱਚਾ ਜਨਮ ਦੇ ਸਮੇਂ 2 ਕਿਲੋਗ੍ਰਾਮ ਤੋਂ ਵੀ ਘੱਟ ਵਜ਼ਨ ਦਾ ਰਿਹਾ ਹੋਵੇ।
 • ਔਰਤ ਨੂੰ ਪਿਛਲੇ ਜਣੇਪੇ ਵਿੱਚ ਵੀ ਦਿੱਕਤ ਆਈ ਹੋਵੇ ਜਾਂ ਆਪਰੇਸ਼ਨ ਨਾਸ ਜਣੇਪਾ ਹੋਇਆ ਹੋਵੇ।
 • ਪਿਛਲੀ ਵਾਰ ਗਰਭ ਡਿਗ ਚੁੱਕਿਆ ਹੋਵੇ ਜਾਂ ਔਰਤ ਨੂੰ ਮਰਿਆ ਬੱਚਾ ਹੋਇਆ ਹੋਵੇ।
 • ਔਰਤ ਦਾ ਵਜ਼ਨ 38 ਕਿਲੋਗ੍ਰਾਮ ਤੋਂ ਘੱਟ ਹੋਵੇ।
 • ਔਰਤ ਦਾ ਖਤਨਾ ਹੋਇਆ ਹੋਵੇ ਜਾਂ ਉਸ ਦੇ ਯੌਨ ਅੰਗ ਕੱਟੇ ਗਏ ਹੋਣ।

ਗਰਭ-ਅਵਸਥਾ ਦੇ ਦੌਰਾਨ ਖਤਰੇ ਦੇ ਨਿਸ਼ਾਨ

 • ਵਜ਼ਨ ਦਾ ਨਾ ਵਧਣਾ ; ਗਰਭ-ਅਵਸਥਾ ਦੌਰਾਨ ਘੱਟੋ-ਘੱਟ 6 ਕਿਲੋਗ੍ਰਾਮ ਵਧਣਾ ਚਾਹੀਦਾ ਹੈ।
 • ਖੂਨ ਦੀ ਕਮੀ, ਪਲਕਾਂ ਦੇ ਅੰਦਰ ਪੀਲਾਪਨ; ਸਿਹਤਮੰਦ ਪਲਕਾਂ ਲਾਲ ਜਾਂ ਗੁਲਾਬੀ ਹੁੰਦੀਆਂ ਹਨ, ਬਹੁਤ ਥਕਾਨ ਜਾਂ ਸਾਹ ਫੁੱਲਣਾ।
 • ਪੈਰ, ਹੱਥ ਜਾਂ ਚਿਹਰੇ ਉੱਤੇ ਗੈਰ ਮਾਮੂਲੀ ਸੋਜ।
 • ਗਰਭ ਦਾ ਚਲਣਾ ਬਹੁਤ ਘੱਟ ਜਾਂ ਬਿਲਕੁਲ ਨਹੀਂ।

ਮਦਦ ਦੀ ਝੱਟ ਜ਼ਰੂਰਤ ਵਾਲੇ ਨਿਸ਼ਾਨ

 • ਗਰਭ-ਅਵਸਥਾ ਦੇ ਦੌਰਾਨ ਯੋਨੀ ਵਿੱਚੋਂ ਖੂਨ ਜਾਂ ਉਸ ਦਾ ਗਤਲਾ ਆਉਣਾ ਜਾਂ ਜਣੇਪੇ ਦੇ ਬਾਅਦ ਖੂਨ ਦਾ ਜ਼ਿਆਦਾ ਜਾਂ ਲਗਾਤਾਰ ਆਉਣਾ।
 • ਸਿਰ ਜਾਂ ਢਿੱਡ ਵਿੱਚ ਜ਼ਬਰਦਸਤ ਦਰਦ ਹੋਣਾ।
 • ਗੰਭੀਰ ਤੌਰ ਤੇ ਜਾਂ ਲਗਾਤਾਰ ਉਲਟੀ ਹੋਣੀ।
 • ਤੇਜ਼ ਬੁਖ਼ਾਰ ਆਉਣਾ।
 • ਬੱਚੇ ਦੀ ਪੈਦਾਇਸ਼ ਦੇ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਪਾਣੀ ਆਉਣਾ।
 • ਮਰੋੜਾ ਹੋਣਾ।
 • ਤੇਜ਼ ਦਰਦ ਹੋਣਾ।
 • ਜਣੇਪੇ ਦਾ ਲੰਮਾ ਖਿੱਚਣਾ।

ਸੁਰੱਖਿਅਤ ਜੱਚਾ ਮੁੱਖ ਸੰਦੇਸ਼ -2

ਡਾਕਟਰ, ਨਰਸ ਜਾਂ ਸਿੱਖਿਅਤ ਦਾਈ ਜਿਹੇ ਜਣੇਪੇ ਦੇ ਲਈ ਸਿੱਖਿਅਤ ਲੋਕਾਂ ਤੋਂ ਗਰਭ-ਅਵਸਥਾ ਦੌਰਾਨ ਘੱਟੋ-ਘੱਟ ਚਾਰ ਵਾਰ ਔਰਤ ਦੀ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਹਰੇਕ ਜਣੇਪੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।

ਹਰੇਕ ਗਰਭ-ਅਵਸਥਾ ਧਿਆਨ ਦਿੱਤੇ ਜਾਣ ਦੀ ਮੰਗ ਕਰਦੀ ਹੈ, ਇਸ ਲਈ ਕਿ ਕੁਝ ਗੜਬੜ ਹੋ ਜਾਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਕਈ ਖਤਰਿਆਂ ਨੂੰ ਟਾਲਿਆ ਜਾ ਸਕਦਾ ਹੈ, ਜੇਕਰ ਔਰਤ ਨੂੰ ਗਰਭ ਠਹਿਰਨ ਦਾ ਅੰਦੇਸ਼ਾ ਹੋਵੇ ਤਾਂ ਉਸ ਨੂੰ ਛੇਤੀ ਸਿਹਤ ਕੇਂਦਰ ਜਾਂ ਜਣੇਪੇ ਦੇ ਲਈ ਸਿੱਖਿਅਤ ਲੋਕਾਂ ਤੋਂ ਮਦਦ ਲੈਣੀ ਚਾਹੀਦੀ ਹੈ। ਇਸ ਦੇ ਬਾਅਦ ਹਰੇਕ ਗਰਭ-ਅਵਸਥਾ ਦੇ ਦੌਰਾਨ ਉਸ ਦੀ ਘੱਟੋ-ਘੱਟ ਚਾਰ ਵਾਰ ਜਾਂਚ ਹੋਣੀ ਚਾਹੀਦੀ ਹੈ ਅਤੇ ਹਰ ਜਣੇਪੇ ਦੇ 12 ਘੰਟੇ ਬਾਅਦ ਅਤੇ ਛੇ ਹਫ਼ਤੇ ਬਾਅਦ ਵੀ ਜਾਂਚ ਕਰਾਈ ਜਾਣੀ ਚਾਹੀਦੀ ਹੈ।

ਗਰਭ-ਅਵਸਥਾ ਦੌਰਾਨ ਜੇਕਰ ਖੂਨ ਰਿਸ ਰਿਹਾ ਹੋਵੇ ਜਾਂ ਢਿੱਡ ਵਿੱਚ ਦਰਦ ਹੋਵੇ ਜਾਂ ਉੱਪਰ ਦਰਜ ਕੀਤੇ ਗਏ ਖਤਰੇ ਦਾ ਕੋਈ ਵੀ ਨਿਸ਼ਾਨ ਹੋਵੇ, ਤਾਂ ਝੱਟ ਸਿਹਤ ਕਾਰਕੁੰਨ ਜਾਂ ਲੋਕਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਜਣੇਪੇ ਦੇ ਸਮੇਂ ਸਿੱਖਿਅਤ ਕਾਮਿਆਂ ਦਾ ਸਹਿਯੋਗ ਅਤੇ ਜਣੇਪੇ ਦੇ 12 ਘੰਟੇ ਬਾਅਦ ਹੋਈ ਮਾਂ ਦੀ ਜਾਂਚ, ਮਾਂ ਜਾਂ ਬੱਚੇ ਦੇ ਬਿਮਾਰ ਪੈਣ ਜਾਂ ਮਰ ਜਾਣ ਦੀ ਸੰਭਾਵਨਾ ਘਟਾ ਦਿੰਦੀ ਹੈ।

ਸਿੱਖਿਅਤ ਕਾਮਿਆਂ, ਜਿਵੇਂ ਡਾਕਟਰ-ਨਰਸ ਜਾਂ ਸਿੱਖਿਅਤ ਦਾਈ ਸੁਰੱਖਿਅਤ ਗਰਭ-ਅਵਸਥਾ ਅਤੇ ਬੱਚੇ ਦੇ ਸਿਹਤਮੰਦ ਹੋਣ ਵਿੱਚ ਇਸ ਤਰ੍ਹਾਂ ਮਦਦ ਕਰੇਗਾ-

 • ਗਰਭ-ਅਵਸਥਾ ਪ੍ਰਗਤੀ ਦੀ ਜਾਂਚ, ਤਾਂ ਕਿ ਕੋਈ ਸਮੱਸਿਆ ਆਉਣ ਤੇ ਜਣੇਪੇ ਦੇ ਲਈ ਔਰਤ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ।
 • ਉੱਚ ਬਲੱਡ-ਪ੍ਰੈਸ਼ਰ ਦੀ ਜਾਂਚ, ਜੋ ਮਾਂ ਅਤੇ ਬੱਚੇ ਦੋਨਾਂ ਦੇ ਲਈ ਖਤਰਨਾਕ ਹੋ ਸਕਦਾ ਹੈ।
 • ਨਿਯਮਿਤ ਤੌਰ ਤੇ ਖੂਨ ਕਮੀ ਦੀ ਜਾਂਚ ਅਤੇ ਆਇਰਨ/ਫੋਲਿਕ ਪੂਰਕ ਦੇ ਕੇ ਉਸ ਦੀ ਪੂਰਤੀ।
 • ਮਾਂ ਅਤੇ ਨਵਜੰਮੇ ਬੱਚੇ ਨੂੰ ਸੰਕਰਮਣ ਤੋਂ ਬਚਾਉਣ ਲਈ ਵਿਟਾਮਿਨ ਦੀ ਲੋੜੀਂਦੀ ਖੁਰਾਕ ਦਾ ਨੁਸਖ਼ਾ ਦੇ ਕੇ; ਵਿਟਾਮਿਨ ਏ ਦੀ ਕਮੀ ਵਾਲੇ ਇਲਾਕਿਆਂ ਵਿੱਚ।
 • ਗਰਭ-ਅਵਸਥਾ ਦੌਰਾਨ ਕਿਸੇ ਵੀ ਸੰਕਰਮਣ, ਖਾਸ ਕਰਕੇ ਪਿਸ਼ਾਬ ਦੇ ਰਸਤੇ ਦੇ ਸੰਕਰਮਣ ਦੀ ਜਾਂਚ ਅਤੇ ਐਂਟੀਬਾਇਓਟਿਕ ਨਾਲ ਉਸ ਦਾ ਇਲਾਜ ਕਰਕੇ।
 • ਮਾਂ ਅਤੇ ਨਵਜੰਮੇ ਬੱਚੇ ਨੂੰ ਟਿਟਨੇਸ ਤੋਂ ਬਚਾਅ ਦੇ ਲਈ ਗਰਭਵਤੀ ਔਰਤ ਨੂੰ ਟਿਟਨੇਸ ਦੇ ਦੋ ਇੰਜੈਕਸ਼ਨ ਦੇ ਕੇ।
 • ਘੇਂਘਾ ਰੋਗ ਤੋਂ ਖੁਦ ਨੂੰ ਅਤੇ ਆਪਣੇ ਬੱਚੇ ਨੂੰ ਸੰਭਾਵਿਤ ਦਿਮਾਗੀ ਅਤੇ ਸਰੀਰਕ ਅਪੰਗਤਾ ਤੋਂ ਬਚਾਉਣ ਵਿੱਚ ਮਦਦ ਦੇ ਲਈ ਸਭ ਗਰਭਵਤੀ ਔਰਤਾਂ ਨੂੰ ਭੋਜਨ ਵਿੱਚ ਸਿਰਫ਼ ਆਇਓਡੀਨ ਲੂਣ ਦੇ ਇਸਤੇਮਾਲ ਨੂੰ ਹੱਲਾਸ਼ੇਰੀ ਦੇ ਕੇ।
 • ਇਹ ਜਾਂਚ ਕਰਕੇ ਕਿ ਗਰਭ ਦਾ ਵਾਧਾ ਠੀਕ ਹੈ ਜਾਂ ਨਹੀਂ।
 • ਜੇਕਰ ਜ਼ਰੂਰੀ ਹੋਵੇ ਤਾਂ ਮਲੇਰੀਆ ਰੋਕੂ ਗੋਲੀ ਦੇਣਾ।
 • ਜਣੇਪੇ ਦੇ ਅਨੁਭਵਾਂ ਦੇ ਲਈ ਮਾਂ ਨੂੰ ਤਿਆਰ ਕਰਨਾ ਅਤੇ ਉਸ ਨੂੰ ਖ਼ੁਦ ਅਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਅਤੇ ਆਪਣਾ ਦੁੱਧ ਪਿਆਉਣ ਦੇ ਬਾਰੇ ਸਲਾਹ ਦੇ ਕੇ ਤਿਆਰ ਕਰਨਾ।
 • ਗਰਭਵਤੀ ਔਰਤ ਅਤੇ ਉਸ ਦੇ ਪਰਿਵਾਰ ਨੂੰ ਸਲਾਹ ਦੇ ਕੇ ਕਿ ਬੱਚਾ ਕਿੱਥੇ ਪੈਦਾ ਹੋਵੇ ਅਤੇ ਜੇਕਰ ਜਣੇਪਾ ਜਾਂ ਜਣੇਪੇ ਦੇ ਝੱਟ ਬਾਅਦ ਕੋਈ ਦਿੱਕਤ ਆਵੇ ਤਾਂ ਮਦਦ ਕਿਸ ਤਰ੍ਹਾਂ ਹਾਸਿਲ ਕੀਤੀ ਜਾਵੇ।
 • ਇਹ ਸਲਾਹ ਦੇ ਕੇ ਕਿ ਯੌਨ-ਜਨਿਤ ਸੰਕਰਮਣਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
 • ਐੱਚ.ਆਈ.ਵੀ. ਦੀ ਸਵੈ-ਇੱਛੁਕ ਅਤੇ ਗੁਪਤ ਜਾਂਚ ਅਤੇ ਸਲਾਹ ਉਪਲਬਧ ਕਰਾ ਕੇ। ਸਾਰੀਆਂ ਔਰਤਾਂ ਨੂੰ ਐੱਚ.ਆਈ.ਵੀ. ਦੀ ਸਵੈ-ਇੱਛੁਕ ਅਤੇ ਗੁਪਤ ਜਾਂਚ ਅਤੇ ਸਲਾਹ ਦਾ ਅਧਿਕਾਰ ਹੈ। ਜੋ ਗਰਭਵਤੀ ਅਤੇ ਨਵੀਂ ਮਾਤਾਵਾਂ ਸੰਕਰਮਣ ਦਾ ਸ਼ਿਕਾਰ ਹਨ ਜਾਂ ਉਨ੍ਹਾਂ ਨੂੰ ਅੰਦੇਸ਼ਾ ਰਹਿੰਦਾ ਹੈ ਕਿ ਉਹ ਕਿਤੇ ਸੰਕਰਮਣ ਦਾ ਸ਼ਿਕਾਰ ਤਾਂ ਨਹੀਂ ਹਨ। ਉਨ੍ਹਾਂ ਨੂੰ ਸਿੱਖਿਅਤ ਸਿਹਤ ਕਾਰਕੁੰਨ ਤੋਂ ਸਲਾਹ ਲੈਣੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਨੂੰ ਸੰਕਰਮਣ ਦੇ ਖਤਰਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ, ਅਤੇ ਕਿਵੇਂ ਆਪਣੀ ਦੇਖਭਾਲ ਕੀਤੀ ਜਾ ਸਕਦੀ ਹੈ।

ਸਿੱਖਿਅਤ ਵਿਅਕਤੀ ਜਾਣਦਾ ਹੈ ਕਿ ਜਣੇਪੇ ਦੌਰਾਨ-

 • ਜਣੇਪਾ ਕਾਲ ਲੰਮਾ ਖਿੱਚ ਰਿਹਾ ਹੈ (12 ਘੰਟੇ ਤੋਂ ਵੱਧ) ਤਾਂ ਉਸ ਨੂੰ ਕਦੋਂ ਹਸਪਤਾਲ ਲਿਜਾਉਣ ਦੀ ਜ਼ਰੂਰਤ ਹੈ।
 • ਡਾਕਟਰੀ ਮਦਦ ਦੀ ਕਦੋਂ ਜ਼ਰੂਰਤ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਹਾਸਿਲ ਕੀਤਾ ਜਾਵੇ।
 • ਸੰਕਰਮਣ ਦੇ ਖਤਰਿਆਂ ਨੂੰ ਕਿਵੇਂ ਘੱਟ ਕੀਤਾ ਜਾਵੇ; ਸਾਫ਼-ਸੁਥਰੇ ਹੱਥ, ਸਾਫ-ਸੁਥਰੇ ਸੰਦ ਅਤੇ ਜਣੇਪੇ ਦੀ ਸਾਫ਼-ਸੁਥਰੀ ਜਗ੍ਹਾ।
 • ਜੇਕਰ ਬੱਚੇ ਦੀ ਸਥਿਤੀ ਸਹੀ ਨਹੀਂ ਹੈ ਤਾਂ ਕੀ ਕੀਤਾ ਜਾਵੇ।
 • ਜੇਕਰ ਮਾਂ ਨੂੰ ਬਹੁਤ ਖੂਨ ਆ ਰਿਹਾ ਹੈ ਤਾਂ ਕੀ ਕੀਤਾ ਜਾਵੇ।
 • ਧੁੰਨੀ ਨਾੜ ਕਦੋਂ ਕੱਟੀ ਜਾਵੇ ਅਤੇ ਉਸ ਦੀ ਦੇਖਭਾਲ ਕਿਸ ਤਰ੍ਹਾਂ ਕੀਤੀ ਜਾਵੇ।
 • ਜੇਕਰ ਸਹੀ ਤਰੀਕੇ ਨਾਲ ਬੱਚਾ ਸਾਹ ਲੈਣਾ ਸ਼ੁਰੂ ਨਹੀਂ ਕਰਦਾ ਤਾਂ ਕੀ ਕੀਤਾ ਜਾਵੇ।
 • ਜਨਮ ਦੇ ਬਾਅਦ ਬੱਚੇ ਨੂੰ ਸੁੱਕਾ ਅਤੇ ਗਰਮ ਕਿਵੇਂ ਰੱਖਿਆ ਜਾਵੇ।
 • ਜਨਮ ਦੇ ਝਟਪਟ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਕਿਸ ਤਰ੍ਹਾਂ ਪਿਲਾਇਆ ਜਾਵੇ।
 • ਜਨਮ ਦੇ ਬਾਅਦ ਕਿਹੜੀ ਸਾਵਧਾਨੀ ਵਰਤੀ ਜਾਵੇ ਅਤੇ ਮਾਂ ਦੀ ਦੇਖਭਾਲ ਕਿਵੇਂ ਕੀਤੀ ਜਾਵੇ।
 • ਅੰਨ੍ਹੇਪਣ ਤੋਂ ਬਚਾਉਣ ਲਈ ਸੁਝਾਈਆਂ ਗਈਆਂ ਬੂੰਦਾਂ ਨਵਜਾਤ ਬੱਚੇ ਦੀ ਅੱਖ ਵਿੱਚ ਕਿਵੇਂ ਪਾਈਆਂ ਜਾਣ।

ਜਣੇਪੇ ਦੇ ਬਾਅਦ ਸਿੱਖਿਅਤ ਕਾਮਿਆਂ ਨੂੰ ਚਾਹੀਦਾ ਹੈ ਕਿ -

 • ਜਨਮ ਦੇ 12 ਘੰਟੇ ਦੇ ਅੰਦਰ ਅਤੇ ਛੇ ਹਫ਼ਤੇ ਦੇ ਬਾਅਦ, ਔਰਤ ਦੀ ਸਿਹਤ ਦੀ ਜਾਂਚ ਕਰੋ।
 • ਅਗਲੇ ਗਰਭਧਾਰਣ ਨੂੰ ਰੋਕਣ ਜਾਂ ਟਾਲਣ ਲਈ ਔਰਤ ਨੂੰ ਸਲਾਹ ਦਿਉ।
 • ਔਰਤ ਨੂੰ ਸਲਾਹ ਦਿਉ ਕਿ ਐੱਚ.ਆਈ.ਵੀ. ਜਿਵੇਂ ਯੌਨ ਜਨਿਤ ਸੰਕਰਮਣ ਤੋਂ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਜਾਂ ਬੱਚਿਆਂ ਦੇ ਸੰਕਰਮਣ ਦਾ ਸ਼ਿਕਾਰ ਹੋ ਜਾਣ ਦੇ ਖਤਰਿਆਂ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ ਹੈ।

ਸੁਰੱਖਿਅਤ ਜੱਚਾ ਮੁੱਖ ਸੰਦੇਸ਼-3

ਸਭ ਗਰਭਵਤੀ ਔਰਤਾਂ ਨੂੰ ਗਰਭ-ਅਵਸਥਾ ਦੇ ਦੌਰਾਨ ਆਮ ਦਿਨਾਂ ਤੋਂ ਕਿਤੇ ਜ਼ਿਆਦਾ ਖਾਸ ਕਰਕੇ ਪੌਸ਼ਟਿਕ ਭੋਜਨ ਅਤੇ ਆਰਾਮ ਦੀ ਜ਼ਰੂਰਤ ਹੁੰਦੀ ਹੈ।

ਗਰਭਵਤੀ ਔਰਤ ਨੂੰ ਪਰਿਵਾਰ ਵਿੱਚ ਉਪਲਬਧ ਬਿਹਤਰ ਭੋਜਨ ਦੀ ਜ਼ਰੂਰਤ ਹੁੰਦੀ ਹੈ-ਦੁੱਧ, ਫਲ, ਸਬਜ਼ੀਆਂ, ਮਾਸ, ਮੱਛੀ, ਆਂਡਾ, ਅਨਾਜ, ਮਟਰ ਅਤੇ ਫਲ਼ੀਆਂ। ਗਰਭ-ਅਵਸਥਾ ਦੌਰਾਨ ਇਹ ਸਾਰੇ ਭੋਜਨ ਸੁਰੱਖਿਅਤ ਹੁੰਦੇ ਹਨ।

ਜੇਕਰ ਔਰਤਾਂ ਆਇਰਨ, ਵਿਟਾਮਿਨ ਏ ਅਤੇ ਫੌਲਿਕ ਐਸਿਡ ਨਾਲ ਭਰਪੂਰ ਭੋਜਨ ਕਰਦੀਆਂ ਹਨ ਤਾਂ ਉਹ ਗਰਭ-ਅਵਸਥਾ ਦੇ ਦੌਰਾਨ ਖੁਦ ਨੂੰ ਤਾਕਤਵਰ ਅਤੇ ਸਿਹਤਮੰਦ ਮਹਿਸੂਸ ਕਰਨਗੀਆਂ। ਇਸ ਭੋਜਨ ਵਿੱਚ ਸ਼ਾਮਿਲ ਹੈ- ਮਾਸ, ਮੱਛੀ, ਆਂਡਾ, ਪੱਤੇਦਾਰ ਹਰੀਆਂ ਸਬਜ਼ੀਆਂ ਅਤੇ ਨਾਰੰਗੀ ਜਾਂ ਪੀਲੇ ਫਲ ਅਤੇ ਸਬਜ਼ੀਆਂ। ਸਿਹਤ ਕਾਰਕੁੰਨ ਖੂਨ ਦੀ ਕਮੀ ਤੋਂ ਬਚਣ ਜਾਂ ਉਸ ਦਾ ਇਲਾਜ ਕਰਨ ਲਈ ਗਰਭਵਤੀ ਔਰਤਾਂ ਨੂੰ ਆਇਰਨ ਦੀਆਂ ਗੋਲੀਆਂ, ਅਤੇ ਵਿਟਾਮਿਨ ਏ ਦੀ ਕਮੀ ਵਾਲੇ ਇਲਾਕਿਆਂ ਵਿੱਚ ਸੰਕਰਮਣ ਦੀ ਰੋਕਥਾਮ ਦੇ ਲਈ ਵਿਟਾਮਿਨ ਏ ਦੀ ਲੋੜੀਂਦੀ ਖੁਰਾਕ ਦੇ ਸਕਦਾ ਹੈ।

ਗਰਭਵਤੀ ਔਰਤਾਂ ਨੂੰ ਵਿਟਾਮਿਨ ਏ ਦੀਆਂ ਰੋਜ਼ਾਨਾ 10,000 ਅੰਤਰਰਾਸ਼ਟਰੀ ਇਕਾਈਆਂ (ਆਈ.ਯੂ.) ਜਾਂ ਹਫ਼ਤੇ ਵਿੱਚ 25,000 ਆਈ.ਯੂ. ਤੋਂ ਜ਼ਿਆਦਾ ਨਹੀਂ ਲੈਣੀਆਂ ਚਾਹੀਦੀਆਂ।

ਇਸਤੇਮਾਲ ਕੀਤਾ ਜਾ ਰਿਹਾ ਲੂਣ ਆਇਓਡੀਨ ਵਾਲਾ ਹੋਣਾ ਚਾਹੀਦਾ ਹੈ। ਜਿਨ੍ਹਾਂ ਔਰਤਾਂ ਦੇ ਭੋਜਨ ਵਿੱਚ ਲੋੜੀਂਦਾ ਆਇਓਡੀਨ ਨਹੀਂ ਹੁੰਦਾ, ਉਨ੍ਹਾਂ ਨੂੰ ਬੱਚਾ ਡਿਗ ਜਾਣ ਅਤੇ ਬੱਚੇ ਦਾ ਦਿਮਾਗੀ ਜਾਂ ਸਰੀਰਕ ਤੌਰ ਉੱਤੇ ਨਕਾਰਾ ਹੋ ਜਾਣ ਦਾ ਖਤਰਾ ਰਹਿੰਦਾ ਹੈ। ਘੇਂਘਾ (ਗਲੇ ਦੇ ਸਾਹਮਣੇ ਸੋਜ) ਸਾਫ਼ ਕਰ ਦਿੰਦਾ ਹੈ ਕਿ ਔਰਤ ਨੂੰ ਲੋੜੀਂਦਾ ਆਇਓਡੀਨ ਨਹੀਂ ਮਿਲ ਰਿਹਾ ਹੈ।

ਜੇਕਰ ਖੂਨ ਦੀ ਕਮੀ, ਮਲੇਰੀਆ ਜਾਂ ਹੁਕਵਰਮ ਹੋਣ ਦਾ ਅੰਦੇਸ਼ਾ ਹੈ ਤਾਂ ਗਰਭਵਤੀ ਔਰਤ ਨੂੰ ਸਿਹਤ ਕਾਰਕੁੰਨ ਤੋਂ ਸਲਾਹ ਲੈਣੀ ਚਾਹੀਦੀ ਹੈ।

ਸੁਰੱਖਿਅਤ ਜੱਚਾ ਮੁੱਖ ਸੰਦੇਸ਼-4

ਬੀੜੀ-ਸਿਗਰਟ, ਸ਼ਰਾਬ, ਨਸ਼ੀਲੀਆਂ ਦਵਾਈਆਂ, ਜ਼ਹਿਰੀਲੇ ਪਦਾਰਥ ਆਦਿ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦੇ ਲਈ ਨੁਕਸਾਨਦਾਇਕ ਹੁੰਦੇ ਹਨ।

ਤੰਬਾਕੂ ਪੀ ਕੇ ਜਾਂ ਅਜਿਹੇ ਵਾਤਾਵਰਣ ਵਿੱਚ ਰਹਿ ਕੇ ਜਿੱਥੇ ਦੂਜੇ ਲੋਕ ਤੰਬਾਕੂ ਪੀਂਦੇ ਹਨ, ਜਾਂ ਸ਼ਰਾਬ ਪੀ ਕੇ ਜਾਂ ਨਸ਼ੀਲੀਆਂ ਦਵਾਈਆਂ ਲੈ ਕੇ ਗਰਭਵਤੀ ਔਰਤ ਖੁਦ ਆਪਣੀ ਸਿਹਤ ਨੂੰ ਅਤੇ ਭਰੂਣ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਮਹੱਤਵਪੂਰਣ ਹੈ ਕਿ ਜਦੋਂ ਤਕ ਇੱਕਦਮ ਜ਼ਰੂਰੀ ਨਾ ਹੋ ਜਾਵੇ ਅਤੇ ਸਿੱਖਿਅਤ ਸਿਹਤ ਕਾਰਕੁੰਨ ਦੇ ਨੁਸਖ਼ੇ ਵਿੱਚ ਸ਼ਾਮਿਲ ਨਾ ਹੋਵੇ, ਗਰਭ-ਅਵਸਥਾ ਦੌਰਾਨ ਦਵਾਈਆਂ ਨਾ ਲਈਆਂ ਜਾਣ।

ਗਰਭਵਤੀ ਔਰਤ ਜੇਕਰ ਤੰਬਾਕੂ ਪੀਂਦੀ ਹੈ ਤਾਂ ਉਸ ਦਾ ਬੱਚਾ ਘੱਟ ਵਜ਼ਨ ਦਾ ਪੈਦਾ ਹੋ ਸਕਦਾ ਹੈ ਅਤੇ ਉਸ ਦੇ ਖੰਘ, ਸਰਦੀ, ਗਲੇ ਵਿੱਚ ਸੋਜ, ਨਿਮੋਨੀਆ ਜਾਂ ਸਾਹ ਨਾਲ ਜੁੜੀਆਂ ਦੂਜੀਆਂ ਦਿੱਕਤਾਂ ਦੇ ਘੇਰੇ ਵਿੱਚ ਆ ਜਾਣ ਦਾ ਅੰਦੇਸ਼ਾ ਜ਼ਿਆਦਾ ਹੋ ਸਕਦਾ ਹੈ।

ਬੱਚੇ ਦੇ ਸਰੀਰਕ ਵਾਧੇ ਅਤੇ ਦਿਮਾਗੀ ਵਿਕਾਸ ਨੂੰ ਤੈਅ ਕਰਨ ਲਈ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਤੰਬਾਕੂ ਜਾਂ ਭੋਜਨ ਪਕਾਉਣ ਦੀ ਅੱਗ ਦੇ ਧੂੰਏਂ ਨਾਲ, ਕੀਟਨਾਸ਼ਕਾਂ, ਨਦੀਨ ਨਾਸ਼ਕਾਂ ਅਤੇ ਦੂਜੇ ਜ਼ਹਿਰ ਤੋਂ, ਅਤੇ ਸੀਸਾ; ਜੋ ਸੀਸੇ ਨਾਲ ਬਣੇ ਪਾਣੀ ਦੀ ਸਪਲਾਈ ਵਾਲੇ ਪਾਈਪ ਵਿੱਚ ਮਿਲਦਾ ਹੈ, ਗੱਡੀ ਦੇ ਧੂੰਏਂ ਅਤੇ ਕੁਝ ਪੇਂਟ ਆਦਿ ਅਸ਼ੁੱਧੀਕਾਰਕਾਂ ਤੋਂ ਬਚਾਏ ਜਾਣ ਦੀ ਜ਼ਰੂਰਤ ਹੈ।

ਸੁਰੱਖਿਅਤ ਜੱਚਾ ਮੁੱਖ ਸੰਦੇਸ਼-5

ਕਈ ਸਮੁਦਾਇਆਂ ਵਿੱਚ ਔਰਤਾਂ ਅਤੇ ਬੱਚਿਆਂ ਦੇ ਨਾਲ ਸਰੀਰਕ ਬਦਸਲੂਕੀ ਜਨਤਕ ਸਿਹਤ ਦੀ ਗੰਭੀਰ ਸਮੱਸਿਆ ਹੈ। ਗਰਭ-ਅਵਸਥਾ ਦੌਰਾਨ ਹੋਈ ਬਦਸਲੂਕੀ ਮਹਿਲਾ ਅਤੇ ਭਰੂਣ ਦੋਨਾਂ ਦੇ ਲਈ ਖਤਰਨਾਕ ਹੁੰਦੀ ਹੈ।

ਜੇਕਰ ਗਰਭਵਤੀ ਔਰਤ ਦੇ ਨਾਲ ਸਰੀਰਕ ਬਦਸਲੂਕੀ ਹੋਈ ਹੈ ਤਾਂ ਉਸ ਨੂੰ ਅਤੇ ਉਸ ਦੇ ਗਰਭ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਸਰੀਰਕ ਬਦਸਲੂਕੀ ਦੀਆਂ ਸ਼ਿਕਾਰ ਔਰਤਾਂ ਬੱਚਾ ਪੈਦਾ ਕਰਨ ਵਿੱਚ ਨਾਕਾਬਿਲ ਹੋ ਸਕਦੀਆਂ ਹਨ।

ਘਰ ਦੇ ਲੋਕਾਂ ਨੂੰ ਇਨ੍ਹਾਂ ਖਤਰਿਆਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ ਅਤੇ ਬਦਸਲੂਕੀ ਕਰਨ ਵਾਲਿਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।

ਸੁਰੱਖਿਅਤ ਜੱਚਾ ਮੁੱਖ ਸੰਦੇਸ਼-6

ਜੋ ਕੁੜੀਆਂ ਸਿੱਖਿਅਤ ਅਤੇ ਸਿਹਤਮੰਦ ਹਨ ਅਤੇ ਜਿਨ੍ਹਾਂ ਨੂੰ ਬਚਪਨ ਅਤੇ ਨਾਬਾਲਿਗ ਉਮਰ ਵਿੱਚ ਚੰਗਾ ਭੋਜਨ ਮਿਲਦਾ ਰਿਹਾ ਹੈ, ਉਨ੍ਹਾਂ ਨੂੰ ਗਰਭ-ਅਵਸਥਾ ਅਤੇ ਜਣੇਪੇ ਦੇ ਦੌਰਾਨ ਪਰੇਸ਼ਾਨੀ ਦਾ ਸਾਮ੍ਹਣਾ ਨਹੀਂ ਕਰਨਾ ਪੈਂਦਾ।

ਪੜ੍ਹਨ ਅਤੇ ਲਿਖਣ ਦੀ ਸਮਰੱਥਾ ਔਰਤਾਂ ਨੂੰ ਆਪਣੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਦੀ ਹਿਫਾਜਤ ਕਰਨ ਵਿੱਚ ਮਦਦ ਕਰਦੀ ਹੈ। ਘੱਟ ਤੋਂ ਘੱਟ ਸੱਤ ਸਾਲ ਦੀ ਸਕੂਲੀ ਪੜ੍ਹਾਈ ਕਰਨ ਵਾਲੀਆਂ ਕੁੜੀਆਂ ਦੇ ਨਾਬਾਲਿਗ ਉਮਰ ਵਿੱਚ ਗਰਭਵਤੀ ਹੋ ਜਾਣ ਦਾ ਖਤਰਾ, ਘੱਟ ਪੜ੍ਹੀਆਂ-ਲਿਖੀਆਂ ਜਾਂ ਇੱਕਦਮ ਅਨਪੜ੍ਹ ਕੁੜੀਆਂ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਅਤੇ ਉਨ੍ਹਾਂ ਦੀ ਦੇਰ ਨਾਲ ਸ਼ਾਦੀ ਹੋਣ ਦੀ ਉਮੀਦ ਜ਼ਿਆਦਾ ਹੁੰਦੀ ਹੈ।

ਬਚਪਨ ਅਤੇ ਨਾਬਾਲਿਗ ਉਮਰ ਵਿੱਚ ਮਿਲਿਆ ਪੌਸ਼ਟਿਕ ਭੋਜਨ ਗਰਭ-ਅਵਸਥਾ ਅਤੇ ਜਣੇਪੇ ਵਿੱਚ ਆਉਣ ਵਾਲੀਆਂ ਦਿੱਕਤਾਂ ਘਟਾ ਦਿੰਦਾ ਹੈ। ਪੌਸ਼ਟਿਕ ਭੋਜਨ ਵਿੱਚ ਸ਼ਾਮਿਲ ਹਨ- ਫਲੀਆਂ ਅਤੇ ਹੋਰ ਦਾਲਾਂ, ਅਨਾਜ, ਪੱਤੇਦਾਰ ਹਰੀਆਂ ਸਬਜ਼ੀਆਂ, ਅਤੇ ਲਾਲ/ਪੀਲੇ/ਨਾਰੰਗੀ ਸਬਜ਼ੀਆਂ ਅਤੇ ਫਲ। ਜਦੋਂ ਵੀ ਸੰਭਵ ਹੋਵੇ, ਦੁੱਧ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ, ਆਂਡਾ, ਮੱਛੀ, ਮੁਰਗਾ ਅਤੇ ਮਾਸ ਵੀ ਭੋਜਨ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ।

ਔਰਤਾਂ ਅਤੇ ਕੁੜੀਆਂ ਦਾ ਖਤਨਾ ਯੋਨੀ ਅਤੇ ਪਿਸ਼ਾਬ ਦੇ ਰਸਤੇ ਦੇ ਗੰਭੀਰ ਸੰਕ੍ਰਮਣ ਦਾ ਕਾਰਨ ਬਣ ਸਕਦਾ ਹੈ, ਜਿਸ ਦਾ ਨਤੀਜਾ ਬਾਂਝਪਨ ਜਾਂ ਮੌਤ ਹੋ ਸਕਦੀ ਹੈ। ਔਰਤਾਂ ਦਾ ਖਤਨਾ ਜਣੇਪੇ ਦੌਰਾਨ ਖਤਰਨਾਕ ਪਰੇਸ਼ਾਨੀ ਪੈਦਾ ਕਰ ਸਕਦਾ ਹੈ ਅਤੇ ਕੁੜੀਆਂ ਅਤੇ ਔਰਤਾਂ ਦੀ ਦਿਮਾਗੀ ਸਿਹਤ ਦੇ ਲਈ ਬੜੀਆਂ ਦਿੱਕਤਾਂ ਖੜ੍ਹੀਆਂ ਕਰ ਸਕਦਾ ਹੈ।

ਸੁਰੱਖਿਅਤ ਜੱਚਾ ਮੁੱਖ ਸੰਦੇਸ਼-7

ਹਰੇਕ ਔਰਤ ਨੂੰ ਸਿਹਤ ਦੀ ਦੇਖਭਾਲ ਦਾ ਅਧਿਕਾਰ ਹੈ, ਖਾਸ ਕਰਕੇ ਗਰਭ-ਅਵਸਥਾ ਅਤੇ ਜਣੇਪੇ ਦੌਰਾਨ। ਸਿਹਤ ਦੀ ਦੇਖਭਾਲ ਕਰਨ ਵਾਲਿਆਂ ਨੂੰ ਤਕਨੀਕੀ ਤੌਰ ਤੇ ਸਿੱਖਿਅਤ ਹੋਣਾ ਚਾਹੀਦਾ ਹੈ ਅਤੇ ਔਰਤਾਂ ਦੇ ਨਾਲ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ।

ਗਰਭ-ਅਵਸਥਾ ਦੇ ਦੌਰਾਨ, ਜਣੇਪੇ ਦੌਰਾਨ ਅਤੇ ਜਨਮ ਦੇ ਬਾਅਦ ਜੇਕਰ ਮਹਿਲਾ ਦੀ ਸਿਹਤ ਦੇਖਭਾਲ ਅਤੇ ਪੇਸ਼ੇਵਰ ਸਲਾਹ ਤਕ ਪਹੁੰਚ ਹੈ ਤਾਂ ਗਰਭ-ਅਵਸਥਾ ਅਤੇ ਜਣੇਪੇ ਦੇ ਕਈਆਂ ਖਤਰਿਆਂ ਨੂੰ ਟਾਲਿਆ ਜਾ ਸਕਦਾ ਹੈ।

ਸਭ ਔਰਤਾਂ ਨੂੰ ਡਾਕਟਰ, ਨਰਸ ਜਾਂ ਦਾਈ ਜਿਵੇਂ ਜਣੇਪੇ ਦੇ ਸਿੱਖਿਅਤ ਲੋਕਾਂ ਦੀਆਂ ਸੇਵਾਵਾਂ ਅਤੇ ਜ਼ਰੂਰਤ ਪੈਣ ਤੇ ਜਣੇਪੇ ਨਾਲ ਜੁੜੀ ਸੰਕਟਕਾਲੀਨ ਦੇਖਭਾਲ ਦੀਆਂ ਸੇਵਾਵਾਂ ਹਾਸਿਲ ਕਰਨ ਦਾ ਅਧਿਕਾਰ ਹੈ।

ਜਾਣਕਾਰੀ ਅਤੇ ਸਲਾਹ ਦੇ ਜ਼ਰੀਏ ਸਿਹਤ ਦੀ ਬਿਹਤਰ ਦੇਖਭਾਲ ਔਰਤਾਂ ਨੂੰ ਆਪਣੀ ਸਿਹਤ ਦੇ ਬਾਰੇ ਫੈਸਲਾ ਲੈਣ ਵਿੱਚ ਸਮਰੱਥ ਬਣਾਉਂਦੀ ਹੈ। ਜੱਚਾ ਦੇਖਭਾਲ ਦੀ ਜ਼ਰੂਰਤ ਵਾਲੀ ਔਰਤ ਦੇ ਲਈ ਸਿਹਤ ਦੀਆਂ ਸਹੂਲਤਾਂ ਤਕ ਪਹੁੰਚਣਾ ਆਸਾਨ ਹੋਣਾ ਚਾਹੀਦਾ ਹੈ, ਅਤੇ ਇਸ ਦਾ ਖਰਚ ਇਨ੍ਹਾਂ ਸੇਵਾਵਾਂ ਦੇ ਇਸਤੇਮਾਲ ਤੋਂ ਉਸ ਨੂੰ ਰੋਕਣ ਵਾਲਾ ਨਹੀਂ ਹੋਣਾ ਚਾਹੀਦਾ। ਸਿਹਤ ਦੀ ਦੇਖਭਾਲ ਵਿੱਚ ਲੱਗੇ ਲੋਕਾਂ ਨੂੰ ਗੁਣਵੱਤਾਪਰਕ ਦੇਖਭਾਲ ਦੇ ਹੁਨਰ ਵਿੱਚ ਪ੍ਰਵੀਣ ਹੋਣਾ ਚਾਹੀਦਾ ਹੈ।

ਉਨ੍ਹਾਂ ਨੂੰ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ਕਿ ਔਰਤਾਂ ਦੇ ਨਾਲ ਇੱਜ਼ਤ ਨਾਲ ਪੇਸ਼ ਆਉਣ, ਸੰਸਕ੍ਰਿਤਕ ਤੌਰ-ਤਰੀਕਿਆਂ ਦੇ ਪ੍ਰਤੀ ਸੰਵੇਦਨਸ਼ੀਲ ਹੋਣ, ਅਤੇ ਭੇਦ ਅਤੇ ਨਿਜਤਾ ਦੇ ਮਹਿਲਾ ਅਧਿਕਾਰਾਂ ਨੂੰ ਸਨਮਾਨ ਦੇਣ।

ਹਰ ਸਾਲ ਕੋਈ 1,400 ਔਰਤਾਂ ਗਰਭਧਾਰਣ ਅਤੇ ਜਣੇਪੇ ਨਾਲ ਜੁੜੀਆਂ ਦਿੱਕਤਾਂ ਦੇ ਕਾਰਨ ਮਰ ਜਾਂਦੀਆਂ ਹਨ। ਗਰਭ-ਅਵਸਥਾ ਦੌਰਾਨ ਸੈਂਕੜੇ ਹੋਰ ਔਰਤਾਂ ਪੇਚੀਦਗੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ, ਇਨ੍ਹਾਂ ਵਿੱਚੋਂ ਕਈ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਜਾਨਲੇਵਾ ਹੁੰਦੀਆਂ ਹਨ, ਜਾਂ ਉਨ੍ਹਾਂ ਨੂੰ ਗੰਭੀਰ ਤੌਰ ਤੇ ਨਕਾਰਾ ਬਣਾ ਕੇ ਛੱਡ ਦਿੰਦੀਆਂ ਹਨ।

ਜਣੇਪੇ ਦੇ ਖਤਰਿਆਂ ਨੂੰ ਬਹੁਤ ਘਟਾਇਆ ਜਾ ਸਕਦਾ ਹੈ, ਜੇਕਰ ਔਰਤ ਗਰਭ-ਅਵਸਥਾ ਤੋਂ ਪਹਿਲਾਂ ਸਿਹਤਮੰਦ ਹੋਵੇ ਅਤੇ ਪੋਸ਼ਣ ਨਾਲ ਭਰਪੂਰ ਹੋਵੇ, ਜੇਕਰ ਹਰੇਕ ਗਰਭਧਾਰਣ ਦੌਰਾਨ ਘੱਟੋ-ਘੱਟ ਚਾਰ ਵਾਰ ਸਿੱਖਿਅਤ ਸਿਹਤ ਕਾਰਕੁੰਨ ਦੁਆਰਾ ਉਸ ਦੀ ਜਾਂਚ ਹੋਵੇ, ਅਤੇ ਜੇਕਰ ਡਾਕਟਰ, ਨਰਸ, ਜਾਂ ਦਾਈ ਵਰਗੇ ਸਿਖਲਾਈ ਯੁਕਤ ਦੇ ਜ਼ਰੀਏ ਉਸ ਦਾ ਜਣੇਪਾ ਕਰਾਇਆ ਗਿਆ ਹੋਵੇ। ਬੱਚੇ ਦੀ ਪੈਦਾਇਸ਼ ਦੇ 12 ਘੰਟੇ ਬਾਅਦ ਅਤੇ ਜਣੇਪੇ ਦੇ ਛੇ ਹਫ਼ਤੇ ਬਾਅਦ ਵੀ ਔਰਤ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਦੇ ਬਾਅਦ ਦੀਆਂ ਸੇਵਾਵਾਂ ਉਪਲਬਧ ਕਰਾਉਣ, ਜਣੇਪੇ ਵਿੱਚ ਮਦਦ ਦੇ ਲਈ ਸਿਹਤ ਕਾਰਕੁੰਨਾਂ ਨੂੰ ਸਿਖਲਾਈ ਦੇਣ, ਅਤੇ ਗਰਭ-ਅਵਸਥਾ ਅਤੇ ਜਣੇਪੇ ਦੇ ਦੌਰਾਨ ਗੰਭੀਰ ਦਿੱਕਤਾਂ ਨਾਲ ਘਿਰੀਆਂ ਔਰਤਾਂ ਦੇ ਲਈ ਦੇਖਭਾਲ ਅਤੇ ਅੱਗੇ ਵਧੀਆਂ ਸਿਹਤ ਸੇਵਾਵਾਂ ਦਾ ਖਾਸ ਇੰਤਜ਼ਾਮ ਕਰਨ ਦੀ ਮੁੱਖ ਜ਼ਿੰਮੇਵਾਰੀ ਸਰਕਾਰਾਂ ਦੀ ਹੈ।

ਸਰੋਤ: ਪੋਰਟਲ ਵਿਸ਼ਾ ਸਮੱਗਰੀ ਟੀਮ

3.15602836879
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top