ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਾਰ

ਜੀਵਨ ਦੇ ਜ਼ਰੂਰੀ ਤੱਥਾਂ ਦੇ ਸੰਦੇਸ਼

ਜੀਵਨ ਦੇ ਤੱਥਾਂ ਤੋਂ ਸੰਕਲਿਤ ਜ਼ਰੂਰੀ ਸੰਦੇਸ਼ ਲਿਖੇ ਹਨ-

 1. ਜਦੋਂ ਦੋ ਬੱਚਿਆਂ ਦੇ ਜਨਮ ਵਿੱਚ ਘੱਟ ਤੋਂ ਘੱਟ ਦੋ ਸਾਲ ਦਾ ਅੰਤਰ ਰੱਖਿਆ ਜਾਂਦਾ, 18 ਸਾਲ ਦੀ ਉਮਰ ਤੋਂ ਪਹਿਲਾਂ ਅਤੇ 35 ਸਾਲ ਦੀ ਉਮਰ ਦੇ ਬਾਅਦ ਗਰਭਧਾਰਣ ਤੋਂ ਬਚਿਆ ਜਾਂਦਾ ਹੈ ਅਤੇ ਜਦੋਂ ਇੱਕ ਮਹਿਲਾ ਚਾਰ ਵਾਰ ਤੋਂ ਵੱਧ ਗਰਭਧਾਰਣ ਨਹੀਂ ਕਰਦੀ ਹੈ, ਤਾਂ ਔਰਤਾਂ ਅਤੇ ਬੱਚਿਆਂ ਦੋਨਾਂ ਦੀ ਸਿਹਤ ਕਾਫੀ ਹੱਦ ਤੱਕ ਸੁਧਰ ਸਕਦੀ ਹੈ।
 2. ਸਾਰੀਆਂ ਗਰਭਵਤੀ ਔਰਤਾਂ ਜੱਚਾ ਸਬੰਧੀ ਦੇਖਭਾਲ ਦੇ ਲਈ ਸਿਹਤ ਕਰਮਚਾਰੀ ਦੇ ਕੋਲ ਜਾਣ ਅਤੇ ਜਣੇਪਾ ਕਿਸੇ ਕੁਸ਼ਲ ਜਣੇਪਾ ਪ੍ਰਚਾਰਿਕਾ ਦੀ ਦੇਖ-ਰੇਖ ਵਿੱਚ ਕਰਵਾਉਣ। ਸਾਰੀਆਂ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਗਰਭਧਾਰਣ ਦੇ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ਚੇਤਾਵਨੀ ਸੰਕੇਤਾਂ ਦੀ ਜਾਣਕਾਰੀ ਰੱਖਣ ਅਤੇ ਕੋਈ ਵੀ ਸਮੱਸਿਆ ਪੈਦਾ ਹੋਣ ਤੇ ਤਤਕਾਲ ਕੁਸ਼ਲ ਸਹਾਇਤਾ ਲੈਣ ਦੀ ਯੋਜਨਾ ਰੱਖਣ।
 3. ਬੱਚੇ ਜਨਮ ਦੇ ਸਮੇਂ ਤੋਂ ਹੀ ਸਿੱਖਣਾ ਸ਼ੁਰੂ ਕਰ ਦਿੰਦੇ ਹਨ। ਉਹ ਉਸ ਸਮੇਂ ਸਭ ਤੋਂ ਜ਼ਿਆਦਾ ਵਿਕਸਿਤ ਹੁੰਦੇ ਅਤੇ ਸਿੱਖਦੇ ਹਨ ਜਦੋਂ ਉਨ੍ਹਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਉਨ੍ਹਾਂ ਨੂੰ ਪਿਆਰ ਦਿੱਤਾ ਜਾਵੇ ਅਤੇ ਉਤਸ਼ਾਹਿਤ ਕੀਤਾ ਜਾਵੇ। ਇਸ ਦੇ ਇਲਾਵਾ ਚੰਗਾ ਪੋਸ਼ਣ ਅਤੇ ਉਚਿਤ ਸਿਹਤ ਸਹੂਲਤਾਂ ਵੀ ਉਨ੍ਹਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਦੇਖਣ ਅਤੇ ਖੁਦ ਨੂੰ ਜਾਰੀ ਕਰਨ ਦੇ ਲਈ ਉਤਸ਼ਾਹਿਤ ਕਰਨ, ਖੇਡਣ ਅਤੇ ਲੱਭਣ ਦੇਣ ਤੋਂ ਉਨ੍ਹਾਂ ਨੂੰ ਸਿੱਖਣ ਅਤੇ ਸਮਾਜਿਕ, ਸਰੀਰਕ ਅਤੇ ਬੌਧਿਕ ਰੂਪ ਨਾਲ ਵਿਕਸਿਤ ਹੋਣ ਵਿੱਚ ਮਦਦ ਮਿਲਦੀ ਹੈ।
 4. ਪਹਿਲੇ ਛੇ ਮਹੀਨੇ ਤਕ ਬੱਚੇ ਦੇ ਲਈ ਮਾਂ ਦਾ ਦੁੱਧ ਹੀ ਇੱਕਮਾਤਰ ਭੋਜਨ ਅਤੇ ਪੀਣ ਯੋਗ ਪਦਾਰਥ ਹੀ ਜ਼ਰੂਰੀ ਹੁੰਦਾ ਹੈ। ਛੇ ਮਹੀਨੇ ਦੇ ਬਾਅਦ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਇਲਾਵਾ ਹੋਰ ਖਾਧ ਸਮੱਗਰੀ ਦੀ ਜ਼ਰੂਰਤ ਹੁੰਦੀ ਹੈ।
 5. ਮਾਂ ਦੇ ਗਰਭਧਾਰਣ ਜਾਂ ਬੱਚੇ ਦੇ ਜਨਮ ਦੇ ਦੋ ਸਾਲ ਦੇ ਦੌਰਾਨ ਖਰਾਬ ਪੋਸ਼ਣ ਨਾਲ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਜੀਵਨ-ਭਰ ਦੇ ਲਈ ਧੀਮਾ ਪੈ ਸਕਦਾ ਹੈ। ਜਨਮ ਤੋਂ ਲੈ ਕੇ ਦੋ ਸਾਲ ਦੀ ਉਮਰ ਤਕ ਬੱਚਿਆਂ ਦਾ ਹਰ ਮਹੀਨੇ ਭਾਰ ਲੈਣਾ ਚਾਹੀਦਾ ਹੈ। ਜੇਕਰ ਕੋਈ ਬੱਚਾ ਦੋ ਮਹੀਨੇ ਵਿੱਚ ਭਾਰ ਹਾਸਿਲ ਨਹੀਂ ਕਰੇ, ਤਾਂ ਕੁਝ ਗੜਬੜ ਹੈ।
 6. ਹਰ ਬੱਚੇ ਨੂੰ ਜੀਵਨ ਦੇ ਪਹਿਲੇ ਸਾਲ ਦੇ ਦੌਰਾਨ ਕਈ ਤਰ੍ਹਾਂ ਦੇ ਟੀਕੇ ਦੀ ਜ਼ਰੂਰਤ ਹੁੰਦੀ ਹੈ, ਤਾਂ ਕਿ ਉਸ ਨੂੰ ਖਰਾਬ ਵਿਕਾਸ, ਵਿਕਲਾਂਗਤਾ ਅਤੇ ਮੌਤ ਵੱਲ ਲਿਜਾਉਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਗਰਭਧਾਰਣ ਦੇ ਯੋਗ ਸਾਰੀਆਂ ਔਰਤਾਂ ਨੂੰ ਟਿਟਨੈਸ ਨਾਲ ਬਚਾਇਆ ਜਾਣਾ ਚਾਹੀਦਾ ਹੈ। ਜੇਕਰ ਔਰਤ ਨੂੰ ਪਹਿਲਾਂ ਇਸ ਦਾ ਟੀਕਾ ਲੱਗਾ ਹੋਵੇ, ਤਾਂ ਵੀ ਉਸ ਨੂੰ ਸਿਹਤ ਕਰਮਚਾਰੀ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ।
 7. ਦਸਤ ਲੱਗੇ ਬੱਚੇ ਨੂੰ ਪੀਣ ਦੇ ਲਈ ਢੇਰ ਸਾਰੀਆਂ ਸਹੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ - ਮਾਂ ਦਾ ਦੁੱਧ, ਫਲਾਂ ਦਾ ਰਸ ਜਾਂ ਜੀਵਨ ਰੱਖਿਅਕ ਘੋਲ (ਓਰਲ ਡੀਹਾਈਡ੍ਰੇਸ਼ਨ ਸਾਲਟ) - ਸੰਖੇਪ ਵਿੱਚ ਓ.ਆਰ.ਐੱਸ.। ਜੇਕਰ ਦਸਤ ਖੂਨੀ ਅਤੇ ਲਗਾਤਾਰ ਪਤਲਾ ਦਸਤ ਹੋ ਰਿਹਾ ਹੈ, ਤਾਂ ਬੱਚਾ ਖਤਰੇ ਵਿੱਚ ਹੈ ਅਤੇ ਉਸ ਨੂੰ ਇਲਾਜ ਲਈ ਤੁਰੰਤ ਸਿਹਤ ਕੇਂਦਰ ਲੈ ਜਾਣਾ ਚਾਹੀਦਾ ਹੈ।
 8. ਖੰਘ ਜਾਂ ਸਰਦੀ ਤੋਂ ਪਰੇਸ਼ਾਨ ਜ਼ਿਆਦਾਤਰ ਬੱਚੇ ਆਪਣੇ ਆਪ ਠੀਕ ਹੋ ਜਾਂਦੇ ਹਨ। ਪਰ ਜੇਕਰ ਖੰਘ ਲੱਗਾ ਬੱਚਾ ਤੇਜ਼ੀ ਨਾਲ ਜਾਂ ਮੁਸ਼ਕਿਲ ਨਾਲ ਸਾਹ ਲੈ ਰਿਹਾ ਹੈ, ਤਾਂ ਬੱਚਾ ਖਤਰੇ ਵਿੱਚ ਹੈ ਅਤੇ ਉਸ ਨੂੰ ਇਲਾਜ ਲਈ ਤੁਰੰਤ ਸਿਹਤ ਕੇਂਦਰ ਲੈ ਜਾਣ ਦੀ ਜ਼ਰੂਰਤ ਹੈ।
 9. ਕਈ ਬਿਮਾਰੀਆਂ ਦਾ ਬਚਾਅ ਸਾਫ-ਸਫਾਈ ਦੀਆਂ ਚੰਗੀਆਂ ਆਦਤਾਂ ਦੇ ਜ਼ਰੀਏ ਕੀਤਾ ਜਾ ਸਕਦਾ ਹੈ - ਸਾਫ਼ ਪਖਾਨੇ ਜਾਂ ਟਾਇਲਟ ਦਾ ਇਸਤੇਮਾਲ ਕਰਕੇ, ਪਖਾਨਾ ਕਰਨ ਦੇ ਬਾਅਦ ਅਤੇ ਭੋਜਨ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਨਾਲ ਹੱਥਾਂ ਨੂੰ ਧੋ ਕੇ, ਸੁਰੱਖਿਅਤ ਜਗ੍ਹਾ ਦੇ ਪਾਣੀ ਦਾ ਇਸਤੇਮਾਲ ਕਰਕੇ, ਅਤੇ ਭੋਜਨ ਅਤੇ ਪਾਣੀ ਨੂੰ ਸਾਫ਼ ਰੱਖ ਕੇ।
 10. ਮਲੇਰੀਆ, ਜੋ ਕਿ ਮੱਛਰ ਕੱਟਣ ਨਾਲ ਫੈਲਦਾ ਹੈ, ਖਤਰਨਾਕ ਹੋ ਸਕਦਾ ਹੈ। ਜਿੱਥੇ ਵੀ ਮਲੇਰੀਆ ਆਮ ਹੈ, ਉੱਥੇ ਸੁਝਾਏ ਗਏ ਕੀਟਨਾਸ਼ਕਾਂ ਦਾ ਛਿੜਕਾਅ ਕੀਤੀ ਗਈ ਮੱਛਰਦਾਨੀ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਬੁਖ਼ਾਰ ਵਿੱਚ ਤਪ ਰਹੇ ਬੱਚੇ ਦੀ ਸਿੱਖਿਅਤ ਸਿਹਤ ਕਰਮਚਾਰੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਗਰਭਵਤੀ ਔਰਤਾਂ ਨੂੰ ਸਿਹਤ ਕਰਮਚਾਰੀ ਦੁਆਰਾ ਸੁਝਾਈਆਂ ਗਈਆਂ ਮਲੇਰੀਆ ਭਜਾਉਣ ਦੀ ਗੋਲੀ ਲੈਣੀ ਚਾਹੀਦੀ ਹੈ।
 11. ਏਡਜ਼ ਜਾਨਲੇਵਾ, ਪਰ ਰੋਕਿਆ ਜਾ ਸਕਣ ਵਾਲਾ ਰੋਗ ਹੈ। ਐੱਚ. ਆਈ. ਵੀ., ਏਡਜ਼ ਪੈਦਾ ਕਰਨ ਵਾਲੇ ਵਿਸ਼ਾਣੂ, ਅਸੁਰੱਖਿਅਤ ਸਰੀਰਕ ਰਿਸ਼ਤਾ ਬਣਾਉਣ; ਨਿਰੋਧ ਦੇ ਬਗੈਰ ਸੰਭੋਗ, ਬਿਨਾਂ ਪਰਖੇ ਖੂਨ ਚੜ੍ਹਾਉਣ, ਦੂਸ਼ਿਤ ਸੂਈ ਜਾਂ ਸਿਰਿੰਜ ਦਾ ਇਸਤੇਮਾਲ ਕਰਨ ਦੇ ਜ਼ਰੀਏ, ਅਤੇ ਸੰਕ੍ਰਮਿਤ ਔਰਤ ਨਾਲ ਗਰਭ-ਅਵਸਥਾ, ਜਣੇਪੇ ਜਾਂ ਆਪਣਾ ਦੁੱਧ ਪਿਲਾਉਣ ਦੇ ਦੌਰਾਨ ਬੱਚੇ ਤੱਕ ਫੈਲਦਾ ਹੈ।
 12. ਐੱਚ.ਆਈ.ਵੀ./ਏਡਜ਼ ਅਤੇ ਉਸ ਦੀ ਰੋਕਥਾਮ ਬਾਰੇ ਜਾਣਨਾ ਹਰ ਕਿਸੇ ਦੇ ਲਈ ਜ਼ਰੂਰੀ ਹੈ। ਜ਼ਿਆਦਾਤਰ ਸਰੀਰਕ ਰਿਸ਼ਤਿਆਂ ਨਾਲ ਹੋਣ ਵਾਲੇ ਸੰਕਰਮਣ ਦੇ ਖਤਰੇ ਨੂੰ ਸੁਰੱਖਿਅਤ ਸਰੀਰਕ ਰਿਸ਼ਤਿਆਂ ਦੇ ਜ਼ਰੀਏ ਘਟਾਇਆ ਜਾ ਸਕਦਾ ਹੈ। ਸੰਕਰਮਣ ਨਾਲ ਘਿਰੀ ਜਾਂ ਘਿਰ ਸਕਣ ਵਾਲੀਆਂ ਔਰਤਾਂ ਨੂੰ ਆਪਣੀ ਸਿਹਤ ਬਚਾਉਣ ਅਤੇ ਆਪਣੇ ਬੱਚਿਆਂ ਨੂੰ ਸੰਕਰਮਣ ਦਾ ਸ਼ਿਕਾਰ ਹੋ ਜਾਣ ਦੇ ਖਤਰਿਆਂ ਨੂੰ ਘੱਟ ਕਰਨ ਦੀ ਜ਼ਰੂਰੀ ਜਾਣਕਾਰੀ, ਸਲਾਹ ਅਤੇ ਜਾਂਚ ਦੀ ਸਹੂਲਤ ਉਪਾਧੀ ਪ੍ਰਾਪਤ ਸਿਹਤ ਕਰਮਚਾਰੀ ਤੋਂ ਲੈਣੀ ਚਾਹੀਦੀ ਹੈ।
 13. ਕਈ ਗੰਭੀਰ ਹਾਦਸਿਆਂ ਦਾ ਬਚਾਅ ਕੀਤਾ ਜਾ ਸਕਦਾ ਹੈ, ਜੇਕਰ ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲੇ ਛੋਟੇ ਬੱਚਿਆਂ ‘ਤੇ ਸਾਵਧਾਨੀ ਭਰੀ ਨਜ਼ਰ ਰੱਖੋ ਅਤੇ ਉਨ੍ਹਾਂ ਦਾ ਵਾਤਾਵਰਣ ਸੁਰੱਖਿਅਤ ਬਣਾਈ ਰੱਖੋ।
 14. ਸੰਕਟਕਾਲੀਨ ਜਾਂ ਐਮਰਜੈਂਸੀ ਦੇ ਹਾਲਾਤ ਵਿੱਚ, ਬੱਚਿਆਂ ਨੂੰ ਖਸਰੇ ਦਾ ਟੀਕਾਕਰਣ ਅਤੇ ਪੋਸ਼ਣ ਦੇ ਸੂਖਮ ਪੂਰਕਾਂ ਸਮੇਤ ਸਿਹਤ ਦੀ ਜ਼ਰੂਰੀ ਦੇਖਭਾਲ ਮਿਲਣੀ ਚਾਹੀਦੀ ਹੈ। ਤਣਾਅ ਭਰੇ ਮਾਹੌਲ ਵਿੱਚ ਬੱਚਿਆਂ ਦੇ ਲਈ ਇਹ ਹਮੇਸ਼ਾ ਚੰਗਾ ਹੋਵੇਗਾ ਕਿ ਉਨ੍ਹਾਂ ਦੀ ਦੇਖਭਾਲ ਮਾਤਾ-ਪਿਤਾ ਜਾਂ ਜਾਣਕਾਰ ਵੱਡੇ ਬਜ਼ੁਰਗ ਕਰਨ। ਸੰਕਟ ਦੀ ਘੜੀ ਵਿੱਚ ਮਾਂ ਦਾ ਦੁੱਧ ਖਾਸ ਤੌਰ ‘ਤੇ ਮਹੱਤਵਪੂਰਨ ਹੈ।

ਸਰੋਤ :ਯੂਨੀਸੈਫ

3.14388489209
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top