ਬੱਚਿਆਂ ਦੀਆਂ ਸਾਰੀਆਂ ਬਿਮਾਰੀਆਂ ਅਤੇ ਮੌਤਾਂ ਵਿੱਚੋਂ ਅੱਧੀਆਂ ਘਟਨਾਵਾਂ ਗੰਦੇ ਹੱਥਾਂ ਨਾਲ, ਜਾਂ ਗੰਦੇ ਖਾਣੇ ਅਤੇ ਪਾਣੀ ਨਾਲ ਉਨ੍ਹਾਂ ਦੇ ਮੂੰਹ ਵਿੱਚ ਜਾਣ ਵਾਲੇ ਰੋਗਾਣੂਆਂ ਦੇ ਕਾਰਨ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਰੋਗਾਣੂ ਮਨੁੱਖ ਅਤੇ ਪਸ਼ੂਆਂ ਦੇ ਮਲ ਤੋਂ ਵੀ ਆਉਂਦੇ ਹਨ।
ਚੰਗੀਆਂ ਸਿਹਤ ਆਦਤਾਂ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਤੋਂ, ਖਾਸ ਕਰਕੇ ਡਾਇਰੀਆ ਤੋਂ ਬਚਾਅ ਹੋ ਸਕਦਾ ਹੈ।
ਸਾਰੇ ਪ੍ਰਕਾਰ ਦਾ ਮਲ ਪਖਾਨਾ-ਖੂਹ ਜਾਂ ਪਖਾਨੇ ਵਿੱਚ ਸੁੱਟਣਾ; ਬੱਚਿਆਂ ਦੇ ਮਲ ਨਾਲ ਸੰਪਰਕ ਕਰਨ ਦੇ ਬਾਅਦ ਜਾਂ ਬੱਚਿਆਂ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਜਾਂ ਖਾਣੇ ਨੂੰ ਛੂਹਣ ਤੋਂ ਪਹਿਲਾਂ ਹੱਥ ਸਾਬਣ ਅਤੇ ਪਾਣੀ ਦੇ ਨਾਲ ਜਾਂ ਸਵਾਹ ਅਤੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ ਕਰਨਾ; ਅਤੇ ਇਸ ਦੀ ਪੁਸ਼ਟੀ ਕਰ ਲੈਣਾ ਕਿ ਪਸ਼ੂਆਂ ਦਾ ਮਲ ਘਰ, ਰਸਤਾ, ਖੂਹ ਅਤੇ ਬੱਚਿਆਂ ਦੇ ਖੇਡਣ ਦੇ ਸਥਾਨ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।
ਇਕੱਠੇ ਹੋ ਕੇ ਪਖਾਨਾ-ਖੂਹ ਅਤੇ ਪਖਾਨੇ ਬਣਾਉਣਾ ਅਤੇ ਉਨ੍ਹਾਂ ਦਾ ਪ੍ਰਯੋਗ ਕਰਨਾ, ਜਲ ਸਰੋਤਾਂ ਦੀ ਸੁਰੱਖਿਆ ਕਰਨ ਅਤੇ ਕੂੜਾ ਅਤੇ ਹੋਰ ਗੰਦਗੀ, ਪਾਣੀ ਵਰਗੀਆਂ ਚੀਜ਼ਾਂ ਦਾ ਸੁਰੱਖਿਅਤ ਨਿਪਟਾਰਾ ਕੀਤੇ ਜਾਣ ਦੀ ਸਮਾਜ ਵਿੱਚ ਸਭ ਨੂੰ ਲੋੜ ਹੈ। ਸਰਕਾਰਾਂ ਦੁਆਰਾ ਸਮਾਜ ਨੂੰ ਘੱਟ ਖਰਚੀਲੇ ਪਖਾਨਾ-ਖੂਹ ਅਤੇ ਪਖਾਨੇ ਬਣਾਉਣ ਦੇ ਲਈ ਜ਼ਰੂਰੀ ਸੂਚਨਾ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਭ ਪਰਿਵਾਰਾਂ ਦੇ ਦੁਆਰਾ ਜ਼ਰੂਰੀ ਹੈ। ਨਗਰ ਨਿਗਮ ਖੇਤਰਾਂ ਵਿੱਚ, ਘੱਟ ਖਰਚੀਲੇ ਡ੍ਰੇਨੇਜ ਸਿਸਟਮ ਅਤੇ ਸਫਾਈ ਪ੍ਰਬੰਧ, ਸ਼ੁੱਧ ਜਲ-ਸਪਲਾਈ ਅਤੇ ਕੂੜਾ ਇਕੱਠਾ ਕਰਨ ਵਰਗੇ ਕੰਮਾਂ ਦੇ ਲਈ ਸਰਕਾਰੀ ਸਹਾਇਤਾ ਦੀ ਲੋੜ ਹੁੰਦੀ ਹੈ।
ਸਾਰਾ ਮਲ ਸੁਰੱਖਿਅਤ ਰੂਪ ਨਾਲ ਦੂਰ ਸਥਾਨ ‘ਤੇ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਪਖਾਨਾ-ਖੂਹ ਜਾਂ ਪਖਾਨੇ ਵਧੀਆ ਮਾਰਗ ਹੈ।
ਬਹੁਤ ਸਾਰੀਆਂ ਬਿਮਾਰੀਆਂ, ਖਾਸ ਕਰਕੇ ਦਸਤ (ਡਾਇਰੀਆ), ਮਨੁੱਖੀ ਮਲ ਵਿੱਚ ਪਾਏ ਜਾਣ ਵਾਲੇ ਰੋਗਾਣੂਆਂ ਦੇ ਕਾਰਨ ਹੁੰਦੀਆਂ ਹਨ। ਜੇਕਰ ਰੋਗਾਣੂ ਖਾਣਾ, ਜਾਂ ਪਾਣੀ, ਹੱਥ, ਬਰਤਨ, ਜਾਂ ਖਾਣਾ ਪਕਾਉਣ ਦੇ ਸਥਾਨ ਅਤੇ ਖਾਣਾ ਖਾਣ ਦੇ ਸਥਾਨ ਤੇ ਪਹੁੰਚ ਗਏ, ਤਾਂ ਉਹ ਮੂੰਹ ਦੇ ਦੁਆਰਾ ਨਿਗਲੇ ਵੀ ਜਾ ਸਕਦੇ ਹਨ ਅਤੇ ਇਸ ਪ੍ਰਕਾਰ ਬਿਮਾਰੀ ਫੈਲਾ ਸਕਦੇ ਹਨ।
ਰੋਗਾਣੂਆਂ ਨੂੰ ਫੈਲਣ ਤੋਂ ਰੋਕਣ ਦੇ ਲਈ ਸਭ ਤੋਂ ਉੱਤਮ ਉਪਰਾਲਾ ਹੈ- ਸਾਰੇ ਮਲ ਚਾਹੇ ਉਹ ਮਾਨਵ ਦਾ ਹੋਵੇ ਜਾਂ ਪਸ਼ੂਆਂ ਦਾ ਸੁਰੱਖਿਅਤ ਤਰੀਕੇ ਨਾਲ ਸੁੱਟਿਆ ਜਾਵੇ। ਮਨੁੱਖੀ ਮਲ ਨੂੰ ਪਖਾਨਾ-ਖੂਹ ਜਾਂ ਪਖਾਨੇ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ।
ਪਖਾਨਿਆਂ ਨੂੰ ਸਾਫ਼ ਰੱਖਿਆ ਜਾਣਾ ਚਾਹੀਦਾ ਹੈ। ਪਸ਼ੂਆਂ ਦਾ ਮਲ ਘਰ, ਰਸਤੇ ਅਤੇ ਬੱਚਿਆਂ ਦੇ ਖੇਡਣ ਦੇ ਸਥਾਨ ਤੋਂ ਦੂਰ ਰੱਖਣਾ ਚਾਹੀਦਾ ਹੈ। ਜੇਕਰ ਪਖਾਨਾ-ਖੂਹ ਜਾਂ ਪਖਾਨੇ ਦਾ ਪ੍ਰਯੋਗ ਕਰਨਾ ਸੰਭਵ ਨਾ ਹੋਵੇ ਤਾਂ, ਸਾਰਿਆਂ ਨੂੰ ਘਰ, ਰਸਤੇ, ਪਾਣੀ ਦੇ ਸਰੋਤ ਅਤੇ ਬੱਚਿਆਂ ਦੇ ਖੇਡਣ ਦੇ ਸਥਾਨ ਤੋਂ ਕਾਫੀ ਦੂਰ ਜਾ ਕੇ ਮਲ-ਤਿਆਗ ਕਰਨਾ ਚਾਹੀਦਾ ਹੈ ਅਤੇ ਮਲ ਨੂੰ ਤੁਰੰਤ ਮਿੱਟੀ ਵਿਚ ਦਬਾ ਦੇਣਾ ਚਾਹੀਦਾ ਹੈ।
ਸਾਰੇ ਪ੍ਰਕਾਰ ਦਾ ਮਲ, ਬਿਲਕੁਲ ਛੋਟੇ ਬੱਚਿਆਂ ਦਾ ਵੀ, ਰੋਗਾਣੂਆਂ ਦਾ ਸਥਾਨਾਂਤਰਣ ਕਰਦਾ ਹੈ ਅਤੇ ਇਸ ਲਈ ਖਤਰਨਾਕ ਹੈ।ਜੇ ਬੱਚੇ ਬਿਨਾਂ ਪਖਾਨਾ-ਖੂਹ ਜਾਂ ਪਖਾਨੇ ਦੇ, ਲੈਟਰੀਨ ਜਾਂ ਪੋਟੀ ਦੇ ਬਿਨਾਂ ਮਲ-ਤਿਆਗ ਕਰਨ ਤਾਂ ਉਨ੍ਹਾਂ ਦਾ ਮਲ ਤੁਰੰਤ ਪਖਾਨਾ-ਖੂਹ ਜਾਂ ਪਖਾਨੇ ਵਿੱਚ ਸੁੱਟ ਦੇਣਾ ਚਾਹੀਦਾ ਹੈ ਜਾਂ ਦੱਬ ਦੇਣਾ ਚਾਹੀਦਾ ਹੈ।
ਲੈਟਰੀਨ ਅਤੇ ਪਖਾਨੇ ਅਕਸਰ ਸਾਫ਼ ਰੱਖਣੇ ਚਾਹੀਦੇ ਹਨ। ਲੈਟਰੀਨ ਨੂੰ ਢਕ ਕੇ ਰੱਖਣਾ ਚਾਹੀਦਾ ਹੈ ਅਤੇ ਪਖਾਨਾ-ਖੂਹਾਂ ਵਿੱਚ ਫ਼ਲੱਸ਼ ਚਲਾ ਦੇਣਾ ਚਾਹੀਦਾ ਹੈ। ਸਥਾਨਕ ਸਰਕਾਰਾਂ ਅਤੇ ਐੱਨ.ਜੀ.ਓ. ਘੱਟ ਖਰਚ ਵਿੱਚ ਸੈਨਿਟਰੀ ਲੈਟਰੀਨ ਬਣਾਉਣ ਦੇ ਲਈ ਸਲਾਹ ਦੇ ਕੇ ਸਮੁਦਾਇਆਂ ਦੀ ਮਦਦ ਕਰ ਸਕਦੀਆਂ ਹਨ।
ਬੱਚਿਆਂ ਸਹਿਤ, ਪਰਿਵਾਰ ਦੇ ਸਾਰੇ ਮੈਂਬਰਾਂ ਦੇ ਲਈ, ਮਲ ਨਾਲ ਸੰਪਰਕ ਦੇ ਬਾਅਦ, ਭੋਜਨ ਨੂੰ ਛੂਹਣ ਤੋਂ ਪਹਿਲਾਂ ਅਤੇ ਬੱਚਿਆਂ ਨੂੰ ਖੁਆਉਣ ਤੋਂ ਪਹਿਲਾਂ ਹੱਥ ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ।
ਹੱਥ ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਣ ਨਾਲ ਰੋਗਾਣੂ ਨਿਕਲ ਜਾਂਦੇ ਹਨ। ਕੇਵਲ ਉਂਗਲੀਆਂ ਨੂੰ ਖੰਘਾਲਣਾ ਹੀ ਕਾਫ਼ੀ ਨਹੀਂ ਹੈ- ਦੋਨਾਂ ਹੱਥਾਂ ਨੂੰ ਸਾਬਣ ਜਾਂ ਸੁਆਹ ਨਾਲ ਧੋਣਾ ਚਾਹੀਦਾ ਹੈ। ਇਸ ਦੇ ਕਾਰਨ ਰੋਗਾਣੂਆਂ ਅਤੇ ਗੰਦਗੀ ਦਾ ਮੂੰਹ ਵਿੱਚ ਜਾਣ ਤੋਂ ਬਚਾਅ ਹੁੰਦਾ ਹੈ। ਹੱਥਾਂ ਨੂੰ ਧੋਣ ਨਾਲ ਕੀਟਾਣਾਆਂ ਦਾ ਸੰਕਰਮਣ ਵੀ ਦੂਰ ਰਹਿੰਦਾ ਹੈ। ਸਾਬਣ ਅਤੇ ਪਾਣੀ ਜਾਂ ਸਵਾਹ ਅਤੇ ਪਾਣੀ ਨੂੰ ਪਖਾਨਿਆਂ ਦੇ ਬਾਹਰ ਸੁਵਿਧਾ ਪੂਰਵਕ ਰੱਖਿਆ ਜਾਣਾ ਚਾਹੀਦਾ ਹੈ।
ਬੱਚੇ ਆਮ ਤੌਰ ਤੇ ਮੂੰਹ ਵਿੱਚ ਹੱਥ ਪਾਉਂਦੇ ਰਹਿੰਦੇ ਹਨ, ਇਸ ਲਈ ਬੱਚਿਆਂ ਦੇ ਹੱਥ ਅਕਸਰ ਧੋਣਾ ਮਹੱਤਵਪੂਰਣ ਹੈ, ਖਾਸ ਤੌਰ ਤੇ ਜਦੋਂ ਉਹ ਗੰਦਗੀ ਜਾਂ ਪਸ਼ੂਆਂ ਦੇ ਨਾਲ ਖੇਡ ਰਹੇ ਹੋਣ।
ਬੱਚੇ ਆਸਾਨੀ ਨਾਲ ਕੀਟਾਣੂ ਨਾਲ ਸੰਕ੍ਰਮਿਤ ਹੋ ਜਾਂਦੇ ਹਨ, ਜਿਸ ਨਾਲ ਸਰੀਰ ਦੇ ਪੋਸ਼ਕ ਤੱਤ ਘੱਟ ਜਾਂਦੇ ਹਨ। ਕੀਟ ਅਤੇ ਉਨ੍ਹਾਂ ਦੇ ਆਂਡੇ ਮਨੁੱਖੀ ਮਲ ਅਤੇ ਮੂਤਰ ਵਿੱਚ, ਸਤਹੀ ਪਾਣੀ ਅਤੇ ਜ਼ਮੀਨ ਵਿਚ, ਅਤੇ ਗੰਦੀ ਤਰ੍ਹਾਂ ਨਾਲ ਪਕਾਏ ਹੋਏ ਮਾਸ ਵਿੱਚ ਪਾਏ ਜਾਂਦੇ ਹਨ। ਬੱਚਿਆਂ ਨੂੰ ਪਖਾਨਿਆਂ ਦੇ ਕੋਲ ਜਾਂ ਮਲ-ਤਿਆਗ ਕਰਨ ਵਾਲੇ ਸਥਾਨ ਦੇ ਕੋਲ ਨਹੀਂ ਖੇਡਣਾ ਚਾਹੀਦਾ ਹੈ। ਪਖਾਨਾ-ਖੂਹਾਂ ਅਤੇ ਪਖਾਨਿਆਂ ਦੇ ਕੋਲ ਜੁੱਤੇ ਪਹਿਨਣ ਨਾਲ ਸੰਕਰਮਣ ਤੋਂ ਬਚਾਅ ਹੁੰਦਾ ਰਹਿੰਦਾ ਹੈ, ਇਸ ਨਾਲ ਜੰਤੂ ਪੈਰ ਦੀ ਚਮੜੀ ਦੇ ਰਾਹੀਂ ਸਰੀਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ।
ਸਾਬਣ ਅਤੇ ਪਾਣੀ ਨਾਲ ਰੋਜ਼ ਚਿਹਰਾ ਧੋਣ ਨਾਲ ਅੱਖਾਂ ਦੇ ਸੰਕਰਮਣ ਤੋਂ ਬਚਾਅ ਹੁੰਦਾ ਹੈ। ਵਿਸ਼ਵ ਦੇ ਕੁਝ ਹਿੱਸਿਆਂ ਵਿੱਚ, ਅੱਖਾਂ ਦਾ ਸੰਕਰਮਣ ਟ੍ਰਕੋਮਾ ਵੱਲ ਲੈ ਜਾਂਦਾ ਹੈ, ਜਿਸ ਦੇ ਕਾਰਨ ਅੰਧਰਾਤਾ ਵੀ ਆ ਸਕਦਾ ਹੈ।
ਪਾਣੀ ਕਿਸੇ ਸੁਰੱਖਿਅਤ ਸਰੋਤ ਤੋਂ ਹੀ ਲਵੋ ਜਾਂ ਫਿਰ ਸ਼ੁੱਧ ਕੀਤਾ ਹੋਇਆ ਪਾਣੀ ਹੀ ਵਰਤੋਂ ਕਰੋ। ਪਾਣੀ ਸਾਫ਼ ਰੱਖਣ ਦੇ ਲਈ ਪਾਣੀ ਦੇ ਬਰਤਨ ਢੱਕ ਕੇ ਰੱਖਣਾ ਜ਼ਰੂਰੀ ਹੈ।
ਪਰਿਵਾਰ ਅਤੇ ਸਮੁਦਾਇ ਆਪਣੇ ਪਾਣੀ ਦੇ ਸਰੋਤਾਂ ਨੂੰ ਇਸ ਪ੍ਰਕਾਰ ਸਾਫ਼ ਰੱਖ ਸਕਦੇ ਹਨ-
ਪਰਿਵਾਰ ਆਪਣੇ ਘਰ ਵਿੱਚ ਪਾਣੀ ਇਸ ਪ੍ਰਕਾਰ ਸਾਫ਼ ਰੱਖ ਸਕਦੇ ਹਨ:
ਜੇਕਰ ਪੀਣ ਦੇ ਪਾਣੀ ਦੇ ਬਾਰੇ ਵਿੱਚ ਕੋਈ ਵੀ ਅਨਿਸ਼ਚਿਤਤਾ ਹੋਵੇ, ਤਾਂ ਸਥਾਨਕ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਕੱਚਾ ਜਾਂ ਬਚਿਆ ਹੋਇਆ ਖਾਣਾ ਖਤਰਨਾਕ ਹੋ ਸਕਦਾ ਹੈ। ਕੱਚਾ ਖਾਣਾ ਧੋ ਕੇ ਅਤੇ ਪਕਾ ਕੇ ਖਾਓ। ਪੱਕਿਆ ਹੋਇਆ ਖਾਣਾ ਪੂਰੀ ਤਰ੍ਹਾਂ ਨਾਲ ਗਰਮ ਕਰਕੇ ਬਿਨਾਂ ਦੇਰੀ ਖਾਣਾ ਚਾਹੀਦਾ ਹੈ।
ਕੱਚਾ ਖਾਣਾ, ਖਾਸ ਕਰਕੇ ਪੋਲਟਰੀ ਅਤੇ ਸਮੁੰਦਰੀ ਖਾਣਾ, ਇਨ੍ਹਾਂ ਵਿੱਚ ਆਮ ਤੌਰ ਤੇ ਰੋਗਾਣੂ ਹੁੰਦੇ ਹਨ। ਪੱਕਿਆ ਹੋਇਆ ਖਾਣਾ ਕੱਚੇ ਖਾਣ ਵਿਚੋਂ ਰੋਗਾਣੂ ਲੈ ਸਕਦਾ ਹੈ। ਇਸ ਲਈ ਕੱਚੇ ਅਤੇ ਪਕੀਆਂ ਹੋਏ ਖਾਣ ਨੂੰ ਅਲੱਗ ਰੱਖਣਾ ਚਾਹੀਦਾ ਹੈ ਤਾਂ ਪਕੀਆਂ ਹੋਏ ਖਾਣ ਵਿੱਚ ਕੱਚੇ ਖਾਣ ਤੋਂ ਰੋਗਾਣੂ ਆ ਹੀ ਜਾਣਗੇ। ਚਾਕੂ, ਸਬਜ਼ੀ ਕੱਟਣ ਦੇ ਬੋਰਡਸ ਅਤੇ ਖਾਣਾ ਪਕਾਉਣ ਦੀ ਜਗ੍ਹਾ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਸਭ ਵਸਤੂਆਂ ਨੂੰ ਪ੍ਰਯੋਗ ਦੇ ਬਾਅਦ ਧੋ ਕੇ ਰੱਖਣਾ ਚਾਹੀਦਾ ਹੈ।
ਖਾਣਾ, ਬਰਤਨ ਅਤੇ ਖਾਣਾ ਪਕਾਉਣ ਦੇ ਸਥਾਨ ਨੂੰ ਸਾਫ ਰੱਖਣਾ ਚਾਹੀਦਾ ਹੈ। ਖਾਣਾ ਬਰਤਨਾਂ ਵਿੱਚ ਢੱਕ ਕੇ ਰੱਖਿਆ ਜਾਣਾ ਚਾਹੀਦਾ ਹੈ।
ਖਾਣੇ ‘ਤੇ ਬੈਠੇ ਹੋਏ ਰੋਗਾਣੂ ਨਿਗਲੇ ਜਾ ਸਕਦੇ ਹਨ ਅਤੇ ਬਿਮਾਰੀ ਲਿਆ ਸਕਦੇ ਹਨ। ਖਾਣੇ ਨੂੰ ਰੋਗਾਣੂਆਂ ਤੋਂ ਬਚਾਉਣ ਦੇ ਲਈ:
ਘਰ ਦੇ ਪੂਰੇ ਕੂੜੇ ਕਰਕਟ ਦਾ ਸੁਰੱਖਿਅਤ ਨਿਪਟਾਰਾ ਬਿਮਾਰੀਆਂ ਤੋਂ ਬਚਾਅ ਕਰਦਾ ਹੈ।
ਖਾਣੇ ‘ਤੇ ਬੈਠੇ ਹੋਏ ਰੋਗਾਣੂ ਨਿਗਲੇ ਜਾ ਸਕਦੇ ਹਨ ਅਤੇ ਬਿਮਾਰੀ ਲਿਆ ਸਕਦੇ ਹਨ। ਖਾਣੇ ਨੂੰ ਰੋਗਾਣੂਆਂ ਤੋਂ ਬਚਾਉਣ ਦੇ ਲਈ:
ਰੋਗਾਣੂਆਂ ਦਾ ਫੈਲਾਅ ਮੱਖੀਆਂ, ਤਿਲਚੱਟੇ ਅਤੇ ਚੂਹੇ ਦੇ ਦੁਆਰਾ ਹੁੰਦਾ ਹੈ ਜੋ ਕੂੜੇ ਕਰਕਟ ਵਿੱਚ ਖਾਣਾ ਲੱਭਣ ਲਈ ਵੜ ਕੇ ਰੋਗਾਣੂਆਂ ਨੂੰ ਜਗ੍ਹਾ ਦਿੰਦੇ ਹਨ। ਜਿਵੇਂ ਸਬਜ਼ੀਆਂ ਦੇ ਛਿਲਕੇ ਅਤੇ ਫਲਾਂ ਦੇ ਟੁਕੜੇ ਆਦਿ।
ਜੇਕਰ ਕੂੜੇ ਦਾ ਸਮੁਦਾਇਕ ਇਕੱਤ੍ਰੀਕਰਨ ਨਹੀਂ ਕੀਤਾ ਜਾ ਰਿਹਾ ਹੈ, ਤਾਂ ਹਰ ਪਰਿਵਾਰ ਨੂੰ ਇੱਕ ਕੂੜੇਦਾਨ ਦੀ ਲੋੜ ਹੋਵੇਗੀ, ਜਿੱਥੇ ਹਰ ਰੋਜ਼ ਘਰੇਲੂ ਕੂੜਾ ਜਲਾਇਆ ਜਾਂ ਦਬਾਇਆ ਜਾ ਸਕਦਾ ਹੈ।
ਆਸ-ਪਾਸ ਦੇ ਖੇਤਰ ਨੂੰ ਮਲ, ਕੂੜਾ ਆਦਿ, ਇਸਤੇਮਾਲ ਕੀਤਾ ਹੋਇਆ ਪਾਣੀ ਇਨ੍ਹਾਂ ਸਭ ਤੋਂ ਮੁਕਤ ਅਤੇ ਸਾਫ਼ ਰੱਖਣ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸਤੇਮਾਲ ਕੀਤਾ ਹੋਇਆ ਪਾਣੀ ਇਕੱਠਾ ਕਰਨ ਦੇ ਲਈ ਇੱਕ ਵੱਡਾ ਟੋਆ ਖੋਦਣਾ ਚਾਹੀਦਾ ਹੈ, ਜਿਸ ਨਾਲ ਕਿ ਇਹ ਪਾਣੀ ਕਿਚਨ ਗਾਰਡਨ ਜਾਂ ਖੇਤਾਂ ਵੱਲ ਕੱਢ ਦਿੱਤਾ ਜਾਵੇ।
ਕੀਟਨਾਸ਼ਕ ਅਤੇ ਵਣ-ਔਸ਼ਧੀਆਂ ਜਿਵੇਂ ਰਸਾਇਣ, ਜੇਕਰ ਉਨ੍ਹਾਂ ਦੀ ਇੱਕ ਬਹੁਤ ਹੀ ਛੋਟੀ ਮਾਤਰਾ ਵੀ ਖਾਣਾ, ਹੱਥ ਜਾਂ ਪੈਰ ਜਾਂ ਪਾਣੀ ਵਿੱਚ ਘੁਲ ਜਾਵੇ ਤਾਂ ਖਤਰਨਾਕ ਹੋ ਸਕਦੇ ਹਨ। ਰਸਾਇਣਾਂ ਦਾ ਕੰਮ ਕਰਦੇ ਹੋਏ ਇਸਤੇਮਾਲ ਕੀਤੇ ਹੋਏ ਕੱਪੜੇ ਅਤੇ ਕੰਟੇਨਰਾਂ ਨੂੰ ਘਰੇਲੂ ਇਸਤੇਮਾਲ ਕਰਨ ਵਾਲੇ ਪਾਣੀ ਦੇ ਸਰੋਤ ਦੇ ਕੋਲ ਨਾ ਧੋਵੋ।
ਕੀਟਨਾਸ਼ਕ ਅਤੇ ਹੋਰ ਰਸਾਇਣਾਂ ਦੀ ਵਰਤੋਂ ਘਰ ਦੇ ਨੇੜੇ-ਤੇੜੇ ਜਾਂ ਪਾਣੀ ਦੇ ਸਰੋਤ ਦੇ ਕੋਲ ਨਹੀਂ ਕੀਤੀ ਜਾਣੀ ਚਾਹੀਦੀ। ਰਸਾਇਣਾਂ ਦਾ ਸੰਗ੍ਰਹਿ ਪਾਣੀ ਦੇ ਸਰੋਤ ਜਾਂ ਖਾਣੇ ਦੇ ਸਥਾਨ ਦੇ ਕੋਲ ਨਹੀਂ ਕਰਨਾ ਚਾਹੀਦਾ ਹੈ। ਕਦੀ ਵੀ ਅਨਾਜ ਦਾ ਸੰਗ੍ਰਹਿ ਰਸਾਇਣਾਂ, ਕੀਟਨਾਸ਼ਕਾਂ ਦੇ ਡੱਬਿਆਂ ਆਦਿ ਵਿੱਚ ਨਾ ਕਰੋ।
ਸਰੋਤ :ਯੂਨੀਸੈਫ
ਆਖਰੀ ਵਾਰ ਸੰਸ਼ੋਧਿਤ : 8/12/2020