ਬਚਪਨ ਦੇ ਪਹਿਲੇ ਅੱਠ ਸਾਲ ਬੇਹੱਦ ਮਹੱਤਵਪੂਰਣ ਹੁੰਦੇ ਹਨ, ਖਾਸ ਕਰਕੇ ਪਹਿਲੇ ਤਿੰਨ ਸਾਲ। ਇਹ ਸਮਾਂ ਭਵਿੱਖ ਦੀ ਸਿਹਤ, ਵਾਧੇ ਅਤੇ ਵਿਕਾਸ ਦੀ ਬੁਨਿਆਦ ਹੁੰਦੀ ਹੈ। ਦੂਜੇ ਕਿਸੇ ਵੀ ਸਮੇਂ ਦੇ ਮੁਕਾਬਲੇ ਇਸ ਦੌਰਾਨ ਬੱਚੇ ਤੇਜ਼ੀ ਨਾਲ ਸਿੱਖਦੇ ਹਨ। ਸ਼ਿਸ਼ੂ ਅਤੇ ਬੱਚੇ ਤਦ ਹੋਰ ਛੇਤੀ ਵਿਕਸਤ ਅਤੇ ਕਿਤੇ ਜ਼ਿਆਦਾ ਤੇਜ਼ੀ ਨਾਲ ਸਿੱਖਦੇ ਹਨ, ਜਦੋਂ ਉਨ੍ਹਾਂ ਨੂੰ ਪਿਆਰ ਅਤੇ ਲਗਾਅ, ਧਿਆਨ, ਹੱਲਾਸ਼ੇਰੀ ਅਤੇ ਮਾਨਸਿਕ ਉਤੇਜਨਾ ਦੇ ਨਾਲ ਹੀ ਪੋਸ਼ਕ ਭੋਜਨ ਅਤੇ ਸਿਹਤ ਦੀ ਚੰਗੀ ਦੇਖਭਾਲ ਮਿਲਦੀ ਹੈ। ਸਭ ਬੱਚਿਆਂ ਨੂੰ ਜਨਮ ਦੇ ਸਮੇਂ ਕਾਨੂੰਨੀ ਪੰਜੀਕਰਣ, ਸਿਹਤ ਦੀ ਦੇਖਭਾਲ, ਚੰਗਾ ਪੋਸ਼ਣ, ਸਿੱਖਿਆ ਅਤੇ ਨੁਕਸਾਨ ਦੀ ਪੂਰਤੀ, ਬਦਸਲੂਕੀ ਅਤੇ ਭੇਦਭਾਵ ਨੂੰ ਸੁਰੱਖਿਆ ਪਾਉਣ ਦਾ ਅਧਿਕਾਰ ਹੈ। ਇਹ ਨਿਸ਼ਚਿਤ ਕਰਨਾ ਮਾਤਾ-ਪਿਤਾ ਅਤੇ ਸਰਕਾਰਾਂ ਦਾ ਫ਼ਰਜ਼ ਹੈ ਕਿ ਇਨ੍ਹਾਂ ਅਧਿਕਾਰਾਂ ਨੂੰ ਸਨਮਾਨਿਤ, ਸੁਰੱਖਿਅਤ ਅਤੇ ਪੂਰਾ ਕੀਤਾ ਜਾ ਰਿਹਾ ਹੈ ਜਾਂ ਨਹੀਂ।
ਪਹਿਲੇ ਅੱਠ ਸਾਲਾਂ ਵਿੱਚ, ਅਤੇ ਖਾਸ ਕਰਕੇ ਪਹਿਲੇ ਤਿੰਨ ਸਾਲਾਂ ਦੌਰਾਨ, ਬੱਚੇ ਦੀ ਦੇਖਭਾਲ ਅਤੇ ਧਿਆਨ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਅਸਰ ਬੱਚੇ ਦੇ ਪੂਰੇ ਜੀਵਨ ਉੱਤੇ ਪੈਂਦਾ ਹੈ।
ਸ਼ੁਰੂਆਤੀ ਸਾਲਾਂ ਵਿੱਚ ਦੇਖਭਾਲ ਅਤੇ ਧਿਆਨ ਬੱਚਿਆਂ ਦੇ ਫਲਨ-ਫੁੱਲਣ ਵਿੱਚ ਮਦਦ ਦਿੰਦਾ ਹੈ। ਬੱਚਿਆਂ ਨੂੰ ਫੜਨਾ, ਗੋਦ ਲੈਣਾ ਅਤੇ ਗੱਲਾਂ ਕਰਨਾ ਉਨ੍ਹਾਂ ਦੇ ਵਾਧੇ ਨੂੰ ਉਕਸਾਉਂਦਾ ਹੈ। ਮਾਂ ਦੇ ਕਰੀਬ ਅਤੇ ਭੁੱਖਾ ਹੁੰਦਿਆਂ ਹੀ ਉਸ ਨੂੰ ਮਾਂ ਦਾ ਦੁੱਧ ਮਿਲਣਾ, ਬੱਚੇ ਵਿੱਚ ਸੁਰੱਖਿਆ ਦੀ ਭਾਵਨਾ ਭਰਨ ਦਾ ਕੰਮ ਕਰਦਾ ਹੈ। ਬੱਚਿਆਂ ਨੂੰ ਮਾਂ ਦੇ ਦੁੱਧ ਦੀ ਜ਼ਰੂਰਤ ਪੋਸ਼ਣ ਅਤੇ ਸੁੱਖ-ਚੈਨ ਦੋਨਾਂ ਦੇ ਲਈ ਹੁੰਦੀ ਹੈ।
ਮੁੰਡਾ ਹੋਵੇ ਜਾਂ ਕੁੜੀ, ਦੋਨਾਂ ਦੀਆਂ ਇੱਕੋ ਜਿਹੀਆਂ ਸਰੀਰਕ, ਭਾਵਨਾਤਮਕ, ਮਾਨਸਿਕ ਅਤੇ ਸਮਾਜਿਕ ਜ਼ਰੂਰਤਾਂ ਹੁੰਦੀਆਂ ਹਨ। ਸਿੱਖਣ ਦੀ ਸਮਰੱਥਾ ਦੋਨਾਂ ਵਿੱਚ ਬਰਾਬਰ ਹੁੰਦੀ ਹੈ। ਲਾਡ, ਧਿਆਨ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਦੋਨਾਂ ਨੂੰ ਹੁੰਦੀ ਹੈ।
ਛੋਟੇ ਬੱਚੇ ਰੋ ਕੇ ਆਪਣੀਆਂ ਜ਼ਰੂਰਤਾਂ ਦੱਸਦੇ ਹਨ। ਬੱਚੇ ਦੇ ਰੋਣ ਤੇ ਝੱਟ ਹਰਕਤ ਵਿੱਚ ਆਉਣਾ, ਉਸ ਨੂੰ ਉਠਾਉਣਾ ਅਤੇ ਮਜ਼ੇ ਨਾਲ ਗੱਲਾਂ ਕਰਨਾ ਉਸ ਵਿੱਚ ਵਿਸ਼ਵਾਸ ਅਤੇ ਸੁਰੱਖਿਆ ਦੀ ਸਮਝ ਪੈਦਾ ਕਰੇਗਾ।
ਜਿਨ੍ਹਾਂ ਬੱਚਿਆਂ ਵਿੱਚ ਖੂਨ ਦੀ ਕਮੀ ਹੋਵੇ, ਕੁਪੋਸ਼ਿਤ ਹੋਣ ਜਾਂ ਬਾਰ-ਬਾਰ ਬਿਮਾਰ ਪੈ ਜਾਂਦੇ ਹੋਣ, ਉਹ ਸਿਹਤਮੰਦ ਬੱਚਿਆਂ ਦੇ ਮੁਕਾਬਲੇ ਡਰ ਅਤੇ ਪ੍ਰੇਸ਼ਾਨੀ ਦਾ ਸ਼ਿਕਾਰ ਆਸਾਨੀ ਨਾਲ ਹੋ ਸਕਦੇ ਹਨ ਅਤੇ ਜੋ ਉਨ੍ਹਾਂ ਵਿੱਚ ਖੇਡਣ-ਕੁੱਦਣ, ਖੋਜਬੀਨ ਕਰਨ ਜਾਂ ਦੂਜਿਆਂ ਨੂੰ ਮਿਲਣ-ਜੁਲਣ ਦੀ ਚਾਹਤ ਦੀ ਘਾਟ ਉਤਪੰਨ ਕਰੇਗਾ।
ਅਜਿਹੇ ਬੱਚਿਆਂ ਨੂੰ ਖਾਣ-ਪੀਣ ਲਈ ਵਿਸ਼ੇਸ਼ ਧਿਆਨ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਹੈ।
ਬੱਚਿਆਂ ਦੀਆਂ ਭਾਵਨਾਵਾਂ ਸੱਚੀਆਂ ਅਤੇ ਤਾਕਤਵਰ ਹੁੰਦੀਆਂ ਹਨ। ਜੇਕਰ ਬੱਚੇ ਕੁਝ ਕਰ ਸਕਣ ਜਾਂ ਜੋ ਆਪਣੀ ਪਸੰਦ ਦੀ ਚੀਜ਼ ਪਾਉਣ ਵਿੱਚ ਅਸਮਰਥ ਹਨ, ਤਾਂ ਉਹ ਗੁੱਸੇ ਹੋ ਸਕਦੇ ਹਨ। ਬੱਚੇ ਅਕਸਰ ਅਜਨਬੀ ਲੋਕਾਂ ਤੋਂ ਜਾਂ ਹਨ੍ਹੇਰੇ ਤੋਂ ਡਰਦੇ ਹਨ। ਜਿਨ੍ਹਾਂ ਬੱਚਿਆਂ ਦੀਆਂ ਹਰਕਤਾਂ ਉੱਤੇ ਹੱਸਿਆ ਜਾਂਦਾ ਹੈ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਉਹ ਵੱਡੇ ਹੋ ਕੇ ਸ਼ਰਮੀਲੇ ਅਤੇ ਆਪਣੀਆਂ ਭਾਵਨਾਵਾਂ ਸਧਾਰਨ ਤੌਰ ਤੇ ਰੱਖਣ ਵਿੱਚ ਅਸਮਰਥ ਹੋ ਸਕਦੇ ਹਨ। ਦੇਖਭਾਲ ਕਰਨ ਵਾਲੇ ਜੇਕਰ ਬੱਚਿਆਂ ਦੇ ਮਨ ਦੀਆਂ ਭਾਵਨਾਵਾਂ ਦੇ ਪ੍ਰਤਿ ਧੀਰਜ ਅਤੇ ਹਮਦਰਦੀ ਰੱਖਿਆ ਜਾਂਦਾ ਹੈ ਤਾਂ ਉਸ ਦੇ ਹੱਸਮੁਖ, ਸੁਰੱਖਿਅਤ ਅਤੇ ਸੰਤੁਲਿਤ ਤਰੀਕੇ ਨਾਲ ਵਧਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਸਰੀਰਕ ਸਜ਼ਾ ਜਾਂ ਹਿੰਸਾ ਦਾ ਪ੍ਰਦਰਸ਼ਨ ਬੱਚੇ ਦੇ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਗੁੱਸੇ ਵਿੱਚ ਜਿਨ੍ਹਾਂ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਖੁਦ ਉਨ੍ਹਾਂ ਦੇ ਹਿੰਸਕ ਹੋਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਸਪਸ਼ਟ ਗੱਲ ਕਿ ਬੱਚਿਆਂ ਨੂੰ ਕੀ ਕਰਨੀ ਚਾਹੀਦਾ ਹੈ, ਠੋਸ ਨਿਯਮ ਕਿ ਕੀ ਨਹੀਂ ਕਰਨਾ ਚਾਹੀਦਾ ਅਤੇ ਚੰਗੇ ਵਿਵਹਾਰ ਦੀ ਸ਼ਾਬਾਸ਼ੀ, ਬੱਚਿਆਂ ਨੂੰ ਸਮੁਦਾਇ ਅਤੇ ਪਰਿਵਾਰ ਦਾ ਖਰਾ ਅਤੇ ਉਤਪਾਦਕ ਹਿੱਸਾ ਬਣਾਏ ਜਾਣ ਦੇ ਕਿਤੇ ਵੱਧ ਪ੍ਰਭਾਵਸ਼ਾਲੀ ਤਰੀਕੇ ਹਨ।
ਦੋਵਾਂ ਮਾਤਾ-ਪਿਤਾ ਦੇ ਨਾਲ ਹੀ ਪਰਿਵਾਰ ਦੇ ਦੂਜੇ ਜੀਆਂ ਨੂੰ ਵੀ ਬੱਚਿਆਂ ਦੀ ਦੇਖਭਾਲ ਵਿੱਚ ਸ਼ਾਮਿਲ ਕੀਤੇ ਜਾਣ ਦੀ ਜ਼ਰੂਰਤ ਹੈ। ਪਿਤਾ ਦੀ ਭੂਮਿਕਾ ਖਾਸ ਤੌਰ ਤੇ ਮਹੱਤਵਪੂਰਣ ਹੁੰਦੀ ਹੈ। ਪਿਤਾ ਪਿਆਰ, ਲਗਾਅ ਅਤੇ ਉਤੇਜਨਾ ਪਾਉਣ ਦੀ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਉਪਰਾਲੇ ਨੂੰ ਯਕੀਨੀ ਬਣਾ ਸਕਦਾ ਹੈ ਕਿ ਬੱਚੇ ਨੂੰ ਚੰਗੀ ਸਿੱਖਿਆ, ਚੰਗਾ ਪੋਸ਼ਣ ਮਿਲੇ ਅਤੇ ਉਸ ਦੀ ਸਿਹਤ ਦੀ ਸਹੀ ਦੇਖਭਾਲ ਹੋਵੇ। ਪਿਤਾ ਸੁਰੱਖਿਅਤ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ਨੂੰ ਵੀ ਯਕੀਨੀ ਬਣਾ ਸਕਦਾ ਹੈ। ਪਿਤਾ ਘਰੇਲੂ ਕੰਮ ਵਿੱਚ ਵੀ ਹੱਥ ਵੰਡਵਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਮਾਂ ਬੱਚੇ ਨੂੰ ਦੁੱਧ ਪਿਲਾ ਰਹੀ ਹੋਵੇ।
ਦੋਵਾਂ ਮਾਤਾ-ਪਿਤਾ ਦੇ ਨਾਲ ਹੀ ਪਰਿਵਾਰ ਦੇ ਦੂਜੇ ਜੀਆਂ ਨੂੰ ਵੀ ਬੱਚਿਆਂ ਦੀ ਦੇਖਭਾਲ ਵਿੱਚ ਸ਼ਾਮਿਲ ਕੀਤੇ ਜਾਣ ਦੀ ਜ਼ਰੂਰਤ ਹੈ। ਪਿਤਾ ਦੀ ਭੂਮਿਕਾ ਖਾਸ ਤੌਰ ਤੇ ਮਹੱਤਵਪੂਰਣ ਹੁੰਦੀ ਹੈ। ਪਿਤਾ ਪਿਆਰ, ਲਗਾਅ ਅਤੇ ਉਤੇਜਨਾ ਪਾਉਣ ਦੀ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਉਪਰਾਲੇ ਨੂੰ ਯਕੀਨੀ ਬਣਾ ਸਕਦਾ ਹੈ ਕਿ ਬੱਚੇ ਨੂੰ ਚੰਗੀ ਸਿੱਖਿਆ, ਚੰਗਾ ਪੋਸ਼ਣ ਮਿਲੇ ਅਤੇ ਉਸ ਦੀ ਸਿਹਤ ਦੀ ਸਹੀ ਦੇਖਭਾਲ ਹੋਵੇ। ਪਿਤਾ ਸੁਰੱਖਿਅਤ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ਨੂੰ ਵੀ ਯਕੀਨੀ ਬਣਾ ਸਕਦਾ ਹੈ। ਪਿਤਾ ਘਰੇਲੂ ਕੰਮ ਵਿੱਚ ਵੀ ਹੱਥ ਵੰਡਵਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਮਾਂ ਬੱਚੇ ਨੂੰ ਦੁੱਧ ਪਿਲਾ ਰਹੀ ਹੋਵੇ।
ਪੈਦਾ ਹੋਣ ਦੇ ਨਾਲ ਹੀ ਬੱਚੇ ਤੇਜ਼ੀ ਨਾਲ ਸਿੱਖਣੇ ਲੱਗਦੇ ਹਨ। ਜੇਕਰ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਅਤੇ ਸਿਹਤ ਦੀ ਸਹੀ ਦੇਖਭਾਲ ਦੇ ਨਾਲ ਲਾਡ, ਧਿਆਨ ਅਤੇ ਸ਼ਾਬਾਸੀ ਮਿਲੇ ਤਾਂ ਉਹ ਤੇਜ਼ੀ ਨਾਲ ਵਧਦੇ ਹਨ ਅਤੇ ਛੇਤੀ ਸਿੱਖਦੇ ਹਨ।
ਆਪਣੇ ਨਾਲ ਚਿਪਕਾ ਕੇ ਰੱਖਣਾ ਅਤੇ ਪੈਦਾ ਹੋਣ ਦੇ ਇੱਕ ਘੰਟੇ ਦੇ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਆਉਣਾ, ਬੱਚਿਆਂ ਦੇ ਬਿਹਤਰ ਵਾਧੇ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ ਅਤੇ ਮਾਂ ਦੇ ਨਾਲ ਬੱਚੇ ਦਾ ਖਾਸ ਰਿਸ਼ਤਾ ਕਾਇਮ ਕਰਦਾ ਹੈ।
ਛੂਹਣਾ, ਸੁਣਨਾ, ਸੁੰਘਣਾ, ਦੇਖਣਾ ਅਤੇ ਚਖਣਾ, ਸਿੱਖਣ ਦੇ ਉਹ ਸੰਦ ਹਨ, ਜਿਨ੍ਹਾਂ ਨਾਲ ਬੱਚਾ ਆਪਣੇ ਆਸ-ਪਾਸ ਦੀ ਦੁਨੀਆ ਨੂੰ ਪਰਖਣ ਦੀ ਕੋਸ਼ਿਸ਼ ਕਰਦਾ ਹੈ।
ਜਦੋਂ ਬੱਚਿਆਂ ਨੂੰ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਛੂਹਿਆ ਜਾਂਦਾ ਹੈ ਅਤੇ ਗਲੇ ਲਗਾਇਆ ਜਾਂਦਾ ਹੈ, ਅਤੇ ਜਦੋਂ ਉਹ ਜਾਣੇ-ਪਛਾਣੇ ਚਿਹਰੇ ਦੇਖਦੇ ਹਨ, ਜਾਣਕਾਰ ਆਵਾਜ਼ਾਂ ਸੁਣਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਫੜਦੇ ਹਨ ਤਾਂ ਉਨ੍ਹਾਂ ਦਾ ਦਿਮਾਗ ਤੇਜ਼ੀ ਨਾਲ ਵਧਦਾ ਹੈ। ਜਨਮ ਤੋਂ ਹੀ ਜਦੋਂ ਉਹ ਪਿਆਰ ਅਤੇ ਸੁਰੱਖਿਆ ਦਾ ਅਨੁਭਵ ਕਰਦੇ ਹਨ ਅਤੇ ਜਦੋਂ ਲਗਾਤਾਰ ਖੇਡਦੇ ਹਨ ਅਤੇ ਪਰਿਵਾਰ ਦੇ ਲੋਕਾਂ ਨਾਲ ਘੁਲਦੇ-ਮਿਲਦੇ ਹਨ, ਤਾਂ ਤੇਜ਼ੀ ਨਾਲ ਸਿੱਖਦੇ ਹਨ। ਸੁਰੱਖਿਆ ਦਾ ਅਨੁਭਵ ਕਰਨ ਵਾਲੇ ਬੱਚੇ ਆਮ ਤੌਰ ਤੇ ਸਕੂਲ ਵਿੱਚ ਅੱਵਲ ਹੁੰਦੇ ਹਨ ਅਤੇ ਜੀਵਨ ਦੀਆਂ ਔਕੜਾਂ ਦਾ ਸਾਮ੍ਹਣਾ ਆਸਾਨੀ ਨਾਲ ਕਰਦੇ ਹਨ।
ਮੰਗੇ ਜਾਣ ਤੇ ਪਹਿਲਾਂ ਛੇ ਮਹੀਨੇ ਤਕ ਸਿਰਫ਼ ਮਾਂ ਦਾ ਦੁੱਧ, ਛੇ ਮਹੀਨੇ ਦੀ ਉਮਰ ਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਮਿਲਣ ਦੀ ਸਹੀ ਸਮੇਂ ਤੇ ਸ਼ੁਰੂਆਤ, ਅਤੇ ਦੋ ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਤਕ ਮਾਂ ਦੇ ਦੁੱਧ ਦਾ ਸੇਵਨ ਬੱਚੇ ਨੂੰ ਪੋਸ਼ਣ ਅਤੇ ਸਿਹਤ ਲਾਭ ਉਪਲਬਧ ਕਰਾਉਂਦਾ ਹੈ, ਨਾਲ ਹੀ ਨਾਲ ਦੇਖਭਾਲ ਕਰਨ ਵਾਲਿਆਂ ਨਾਲ ਲਗਾਅ ਅਤੇ ਸੰਬੰਧ ਬਣਾਉਂਦਾ ਹੈ।
ਬੱਚਿਆਂ ਦੇ ਲਈ ਵਿਕਾਸ ਅਤੇ ਸਿੱਖਿਆ ਦਾ ਸਭ ਤੋਂ ਜ਼ਰੂਰੀ ਰਸਤਾ ਦੂਜਿਆਂ ਨਾਲ ਉਨ੍ਹਾਂ ਦਾ ਮੇਲ-ਜੋਲ ਹੁੰਦਾ ਹੈ। ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਬੱਚੇ ਦੇ ਨਾਲ ਜਿੰਨੀਆਂ ਗੱਲਾਂ ਕਰਨਗੇ ਅਤੇ ਉਸ ਤੇ ਧਿਆਨ ਦੇਣਗੇ, ਬੱਚਾ ਓਨੀ ਹੀ ਤੇਜ਼ੀ ਨਾਲ ਸਿੱਖੇਗਾ। ਨਵਜਾਤ ਅਤੇ ਛੋਟੇ ਬੱਚਿਆਂ ਦੇ ਸਾਹਮਣੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਗੱਲ ਕਰਨਾ, ਪੜ੍ਹਨਾ ਅਤੇ ਗਾਉਣਾ ਚਾਹੀਦਾ ਹੈ। ਬੱਚੇ ਜੇਕਰ ਸ਼ਬਦ ਸਮਝਣ ਲਾਇਕ ਨਾ ਹੋਣ ਤਾਂ ਵੀ ਇਹ ਗੱਲਬਾਤ ਉਨ੍ਹਾਂ ਦੀ ਭਾਸ਼ਾ ਅਤੇ ਸਿੱਖਣ ਦੀ ਸਮਰੱਥਾ ਦਾ ਵਿਕਾਸ ਕਰਦੀ ਹੈ।
ਦੇਖਭਾਲ ਕਰਨ ਵਾਲੇ ਬੱਚਿਆਂ ਨੂੰ ਦੇਖਣ, ਸੁਣਨ, ਫੜਨ ਅਤੇ ਖੇਡਣ ਲਈ ਨਵੀਆਂ ਅਤੇ ਦਿਲਚਸਪ ਚੀਜ਼ਾਂ ਦੇ ਕੇ ਉਨ੍ਹਾਂ ਦੇ ਸਿੱਖਣ ਅਤੇ ਵਧਣ ਵਿੱਚ ਮਦਦ ਕਰ ਸਕਦੇ ਹਨ।
ਬਾਲਕਾਂ ਅਤੇ ਛੋਟੇ ਬੱਚਿਆਂ ਨੂੰ ਲੰਮੇ ਸਮੇਂ ਦੇ ਲਈ ਇਕੱਲੇ ਨਹੀਂ ਛੱਡਿਆ ਜਾਣਾ ਚਾਹੀਦਾ। ਇਹ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਗਤੀ ਨੂੰ ਧੀਮਾ ਕਰ ਦਿੰਦਾ ਹੈ।
ਕੁੜੀਆਂ ਨੂੰ ਵੀ ਭੋਜਨ, ਧਿਆਨ, ਲਗਾਅ ਅਤੇ ਦੇਖਭਾਲ ਦੀ ਓਨੀ ਹੀ ਜ਼ਰੂਰਤ ਹੁੰਦੀ ਹੈ, ਜਿੰਨੀ ਮੁੰਡਿਆਂ ਨੂੰ। ਸਿੱਖਣ ਜਾਂ ਕੁਝ ਨਵਾਂ ਕਹਿਣ ਤੇ ਸਾਰੇ ਬੱਚਿਆਂ ਨੂੰ ਹੱਲਾਸ਼ੇਰੀ ਅਤੇ ਉਨ੍ਹਾਂ ਦੀ ਤਾਰੀਫ਼ ਕੀਤੇ ਜਾਣ ਦੀ ਜ਼ਰੂਰਤ ਹੈ।
ਜੇਕਰ ਬੱਚੇ ਦਾ ਸਰੀਰਕ ਜਾਂ ਮਾਨਸਿਕ ਵਾਧਾ ਠੀਕ ਤਰ੍ਹਾਂ ਨਹੀਂ ਹੋ ਰਿਹਾ ਹੈ ਤਾਂ ਮਾਤਾ-ਪਿਤਾ ਨੂੰ ਸਿਹਤ ਕਰਮਚਾਰੀ ਤੋਂ ਸਲਾਹ ਲੈਣ ਦੀ ਜ਼ਰੂਰਤ ਹੈ।
ਮਾਂ-ਬੋਲੀ ਵਿੱਚ ਬੱਚਿਆਂ ਦੀ ਪੜ੍ਹਾਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੋਚਣ ਅਤੇ ਖੁਦ ਨੂੰ ਜ਼ਾਹਿਰ ਕਰਨ ਦੀ ਸਮਰੱਥਾ ਦੇ ਵਿਕਾਸ ਵਿੱਚ ਮਦਦ ਕਰਦਾ ਹੈ। ਗਾਣਿਆਂ, ਨਾਨੀ-ਦਾਦੀ ਦੀਆਂ ਕਹਾਣੀਆਂ, ਕਵਿਤਾਵਾਂ ਅਤੇ ਖੇਡਾਂ ਦੇ ਜ਼ਰੀਏ ਬੱਚੇ ਭਾਸ਼ਾ ਨੂੰ ਛੇਤੀ ਅਤੇ ਆਸਾਨੀ ਨਾਲ ਸਿੱਖਦੇ ਹਨ।
ਜਿਨ੍ਹਾਂ ਬੱਚਿਆਂ ਦਾ ਸਮੇਂ ਸਿਰ ਟੀਕਾਕਰਣ ਪੂਰਾ ਹੋਇਆ ਹੋਵੇ ਅਤੇ ਜਿਨ੍ਹਾਂ ਨੂੰ ਲੋੜੀਂਦਾ ਪੋਸ਼ਣ ਮਿਲ ਰਿਹਾ ਹੋਵੋ, ਉਨ੍ਹਾਂ ਦੇ ਜੀਵਤ ਰਹਿਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਉਨ੍ਹਾਂ ਵਿੱਚ ਘੁਲਣ-ਮਿਲਣ, ਖੇਡਣ-ਕੁੱਦਣ ਅਤੇ ਸਿੱਖਣ ਦਾ ਰੁਝਾਨ ਵੱਧ ਹੁੰਦਾ ਹੈ। ਇਹ ਸਿਹਤ ਉੱਤੇ ਪਰਿਵਾਰ ਦੇ ਖਰਚ, ਬਿਮਾਰੀ ਦੇ ਕਾਰਨ ਸਕੂਲ ਨੂੰ ਬੱਚੇ ਦੀ ਗੈਰ-ਹਾਜ਼ਰੀ ਅਤੇ ਬਿਮਾਰ ਬੱਚੇ ਦੀ ਦੇਖਭਾਲ ਵਿੱਚ ਮਾਤਾ-ਪਿਤਾ ਦੀ ਆਮਦਨੀ ਦੇ ਨੁਕਸਾਨ ਨੂੰ ਘੱਟ ਕਰੇਗਾ।
ਖੇਡਣ ਅਤੇ ਖੋਜਬੀਨ ਦੇ ਲਈ ਮਿਲਣ ਵਾਲੀ ਹੱਲਾਸ਼ੇਰੀ ਬੱਚਿਆਂ ਨੂੰ ਸਿੱਖਣ ਅਤੇ ਉਨ੍ਹਾਂ ਵਿੱਚ ਸਮਾਜਿਕ, ਭਾਵਨਾਤਮਕ, ਸਰੀਰਕ ਅਤੇ ਦਿਮਾਗੀ ਵਿਕਾਸ ਵਿੱਚ ਮਦਦ ਕਰਦੀ ਹੈ।
ਬੱਚੇ ਆਨੰਦ ਦੇ ਲਈ ਖੇਡਦੇ ਹਨ, ਪਰ ਖੇਡ ਉਨ੍ਹਾਂ ਦੇ ਸਿੱਖਣ ਅਤੇ ਵਿਕਾਸ ਕਰਨ ਦੀ ਕੁੰਜੀ ਵੀ ਹੈ। ਖੇਡਣ ਨਾਲ ਬੱਚਿਆਂ ਦੇ ਗਿਆਨ ਅਤੇ ਅਨੁਭਵ ਨੂੰ ਆਕਾਰ ਲੈਣ ਅਤੇ ਉਨ੍ਹਾਂ ਦੀ ਉਤਸੁਕਤਾ ਅਤੇ ਵਿਸ਼ਵਾਸ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ।
ਬੱਚੇ ਚੀਜ਼ਾਂ ਨੂੰ ਪਰਖਦੇ ਹੋਏ, ਨਤੀਜਿਆਂ ਦੀ ਤੁਲਨਾ ਕਰਦੇ ਹੋਏ, ਸਵਾਲ ਪੁੱਛਦੇ ਹੋਏ ਅਤੇ ਚੁਣੌਤੀ ਦਾ ਸਾਮ੍ਹਣਾ ਕਰਦੇ ਹੋਏ ਸਿੱਖਦੇ ਹਨ। ਖੇਡਣਾ, ਭਾਸ਼ਾ ਸਿੱਖਣ, ਸੋਚਣ, ਯੋਜਨਾ ਬਣਾਉਣ, ਸੰਗਠਿਤ ਹੋਣ ਅਤੇ ਫੈਸਲਾ ਲੈਣ ਦੇ ਹੁਨਰ ਦਾ ਵਿਕਾਸ ਕਰਦਾ ਹੈ।
ਜੇਕਰ ਬੱਚਾ ਵਿਕਲਾਂਗ ਹੈ, ਤਾਂ ਉਤੇਜਨਾ ਅਤੇ ਖੇਡ ਦੀ ਜ਼ਰੂਰਤ ਖਾਸ ਤੌਰ ਉੱਤੇ ਵਧ ਜਾਂਦੀ ਹੈ।
ਕੁੜੀਆਂ ਅਤੇ ਮੁੰਡਿਆਂ ਦੇ ਖੇਡਣ ਅਤੇ ਪਰਿਵਾਰ ਦੇ ਸਾਰੇ ਜੀਆਂ ਨਾਲ ਘੁਲਣ-ਮਿਲਣ ਦੇ ਸਮਾਨ ਮੌਕਿਆਂ ਦੀ ਜ਼ਰੂਰਤ ਹੁੰਦੀ ਹੈ। ਪਿਤਾ ਦੇ ਨਾਲ ਖੇਡ ਅਤੇ ਮੇਲ-ਜੋਲ ਦੋਨਾਂ ਦੇ ਵਿੱਚ ਮਜ਼ਬੂਤ ਰਿਸ਼ਤਾ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ।
ਪਰਿਵਾਰ ਦੇ ਲੋਕ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਬੱਚਿਆਂ ਨੂੰ ਸਾਫ-ਸਾਫ ਹਦਾਇਤਾਂ ਦੇ ਨਾਲ ਮਾਮੂਲੀ ਕੰਮ ਸੌਂਪ ਕੇ, ਖੇਡਣ ਦੀਆਂ ਚੀਜ਼ਾਂ ਦੇ ਕੇ ਅਤੇ ਖੇਡ ਉੱਤੇ ਦਬਦਬਾ ਬਣਾਏ ਬਗੈਰ ਨਵੀਆਂ ਗਤੀਵਿਧੀਆਂ ਸੁਝਾ ਕੇ ਸਿੱਖਣ ਵਿੱਚ ਬੱਚਿਆਂ ਦੀ ਮਦਦ ਕਰ ਸਕਦੇ ਹਨ। ਬੱਚੇ ਉੱਤੇ ਕਰੀਬੀ ਨਿਗਾਹ ਰੱਖੋ ਅਤੇ ਉਨ੍ਹਾਂ ਦੇ ਵਿਚਾਰਾਂ ਉੱਤੇ ਗੌਰ ਕਰੋ।
ਬਿਨਾਂ ਕਿਸੇ ਦੀ ਮਦਦ ਦੇ ਛੋਟਾ ਬੱਚਾ ਜੇਕਰ ਕੋਈ ਕੰਮ ਕਰਨ ਦੀ ਜ਼ਿੱਦ ਕਰੇ ਤਾਂ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਧੀਰਜ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਬੱਚੇ ਸਫਲਤਾ ਮਿਲਣ ਤਕ ਕੋਸ਼ਿਸ਼ ਕਰਕੇ ਸਿੱਖਦੇ ਹਨ। ਜਦੋਂ ਤਕ ਬੱਚਾ ਕਿਸੇ ਖਤਰੇ ਤੋਂ ਦੂਰ ਹੈ, ਨਵਾਂ ਅਤੇ ਮੁਸ਼ਕਲ ਕੰਮ ਕਰਨ ਦੀ ਜੱਦੋ-ਜਹਿਦ ਬੱਚੇ ਦੇ ਵਿਕਾਸ ਦੇ ਲਈ ਚੰਗਾ ਕਦਮ ਹੈ।
ਸਾਰੇ ਬੱਚਿਆਂ ਨੂੰ ਆਪਣੇ ਵਿਕਾਸ ਦੀ ਹਾਲਤ ਦੇ ਮੁਤਾਬਿਕ ਤਰ੍ਹਾਂ-ਤਰ੍ਹਾਂ ਦੀਆਂ ਸਰਲ ਚੀਜ਼ਾਂ ਨਾਲ ਖੇਡਣ ਦੀ ਜ਼ਰੂਰਤ ਹੈ। ਪਾਣੀ, ਰੇਤ, ਗੱਤੇ ਦੇ ਬਕਸੇ, ਲੱਕੜੀ ਦੇ ਗੁਟਕੇ, ਬਰਤਨ ਅਤੇ ਢੱਕਣ ਖੇਡਣ ਦਾ ਓਨਾ ਹੀ ਚੰਗਾ ਸਾਮਾਨ ਹਨ, ਜਿੰਨੇ ਕਿ ਦੁਕਾਨ ਤੋਂ ਖਰੀਦੇ ਗਏ ਖਿਡੌਣੇ।
ਬੱਚੇ ਲਗਾਤਾਰ ਯੋਗਤਾਵਾਂ ਨੂੰ ਬਦਲਦੇ ਅਤੇ ਵਿਕਸਤ ਕਰਦੇ ਹਨ।
ਬੱਚਿਆਂ ਦੇ ਨਾਲ ਵਿਹਾਰ ਕਿਸ ਤਰ੍ਹਾਂ ਕੀਤਾ ਜਾਵੇ ? ਬੱਚੇ ਆਪਣੇ ਕਰੀਬੀ ਲੋਕਾਂ ਦੇ ਵਿਹਾਰ ਦੀ ਨਕਲ ਉਤਾਰ ਕੇ ਸਿੱਖਦੇ ਹਨ।
ਦੂਜਿਆਂ ਨੂੰ ਦੇਖਦੇ ਅਤੇ ਉਨ੍ਹਾਂ ਵਰਗਾ ਬਣਦੇ ਹੋਏ ਛੋਟਿਆਂ ਬੱਚੇ ਸਮਾਜਿਕ ਵਿਹਾਰ ਦਾ ਤੌਰ-ਤਰੀਕਾ ਸਿੱਖਦੇ ਹਨ। ਉਹ ਸਿੱਖਦੇ ਹਨ ਕਿ ਕਿਹੜਾ ਵਿਹਾਰ ਠੀਕ ਹੈ ਅਤੇ ਕਿਹੜਾ ਨਹੀਂ।
ਵੱਡੇ-ਬਜ਼ੁਰਗਾਂ ਅਤੇ ਆਪਣੇ ਤੋਂ ਵੱਡੇ ਬੱਚਿਆਂ ਦੀ ਉਦਾਹਰਣ ਬੱਚੇ ਦੇ ਵਿਹਾਰ ਅਤੇ ਵਿਅਕਤੀਤਵ ਦੇ ਨਿਰਮਾਣ ਵਿੱਚ ਵੱਡਾ ਅਸਰ ਪਾਉਂਦੀ ਹੈ। ਬੱਚੇ ਦੂਜਿਆਂ ਦੀ ਨਕਲ ਕਰਕੇ ਸਿੱਖਦੇ ਹਨ, ਨਾ ਕਿ ਦੂਜਿਆਂ ਦੇ ਦੱਸਣ ਨਾਲ ਕਿ ਇਹ ਕਰੋ।
ਜੇਕਰ ਵੱਡੇ ਚੀਕਦੇ-ਚਿੱਲਾਉਂਦੇ ਅਤੇ ਹਿੰਸਕ ਵਿਹਾਰ ਕਰਦੇ ਹਨ, ਤਾਂ ਬੱਚੇ ਵੀ ਉਹੀ ਸਿੱਖਣਗੇ। ਵੱਡੇ ਜੇਕਰ ਦੂਜਿਆਂ ਦੇ ਨਾਲ ਭਲਾਈ, ਇੱਜ਼ਤ ਅਤੇ ਧੀਰਜ ਦੇ ਨਾਲ ਪੇਸ਼ ਆਉਂਦੇ ਹਨ, ਤਾਂ ਬੱਚਾ ਵੀ ਇਸ ਨੂੰ ਦੁਹਰਾਏਗਾ।
ਬੱਚੇ ਬਹਾਨੇ ਬਣਾਉਂਦੇ ਹਨ। ਇਸ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ, ਇਸ ਲਈ ਕਿ ਬਹਾਨਾ ਬਣਾਉਣਾ ਬੱਚਿਆਂ ਦੇ ਕਲਪਨਾਸ਼ੀਲਤਾ ਦਾ ਵਿਕਾਸ ਕਰਦਾ ਹੈ। ਇਹ ਬੱਚਿਆਂ ਨੂੰ ਦੂਜੇ ਲੋਕਾਂ ਦੇ ਵਿਹਾਰ ਦੇ ਤਰੀਕਿਆਂ ਨੂੰ ਸਮਝਣ ਅਤੇ ਉਸ ਨੂੰ ਪ੍ਰਵਾਨ ਕਰਨ ਵਿੱਚ ਵੀ ਮਦਦ ਕਰਦਾ ਹੈ।
ਮਾਤਾ-ਪਿਤਾ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਨੂੰ ਖਤਰੇ ਦੇ ਉਨ੍ਹਾਂ ਨਿਸ਼ਾਨਾਂ ਨੂੰ ਜਾਣਨਾ ਚਾਹੀਦਾ ਹੈ ਜੋ ਦਰਸਾਉਂਦੇ ਹਨ ਕਿ ਬੱਚਿਆਂ ਦਾ ਵਾਧਾ ਅਤੇ ਵਿਕਾਸ ਡਗਮਗ ਹੈ।
ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਅਹਿਮ ਪੜਾਵਾਂ ਨੂੰ ਜਾਣਨ ਦੀ ਜ਼ਰੂਰਤ ਹੈ, ਜੋ ਦਰਸਾਉਂਦੇ ਹਨ ਕਿ ਬੱਚੇ ਦਾ ਵਿਕਾਸ ਸਧਾਰਨ ਤੌਰ ਤੇ ਹੋ ਰਿਹਾ ਹੈ। ਉਨ੍ਹਾਂ ਨੂੰ ਇਹ ਵੀ ਜਾਣਨ ਦੀ ਜ਼ਰੂਰਤ ਹੈ ਕਿ ਸਰੀਰਕ ਜਾਂ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦੀ ਕਦੋਂ ਮਦਦ ਕੀਤੀ ਜਾਣੀ ਹੈ ਅਤੇ ਉਨ੍ਹਾਂ ਨੂੰ ਦੇਖਭਾਲ ਅਤੇ ਪਿਆਰ ਦਾ ਮਾਹੌਲ ਕਿਸ ਤਰ੍ਹਾਂ ਦਿੱਤਾ ਜਾਣਾ ਹੈ।
ਸਭ ਬੱਚੇ ਇੱਕੋ ਜਿਹੇ ਤਰੀਕਿਆਂ ਨਾਲ ਵਧਦੇ ਅਤੇ ਵਿਕਸਤ ਹੁੰਦੇ ਹਨ, ਪਰ ਹਰੇਕ ਬੱਚੇ ਦੇ ਵਿਕਾਸ ਦੀ ਆਪਣੀ ਗਤੀ ਹੁੰਦੀ ਹੈ।
ਇਹ ਗੌਰ ਕਰੋ ਕਿ ਬੱਚਾ ਛੋਹ, ਧੁਨੀ ਅਤੇ ਦ੍ਰਿਸ਼ਾਂ ਉੱਤੇ ਕੀ ਪ੍ਰਤੀਕਿਰਿਆ ਕਰਦਾ ਹੈ। ਮਾਤਾ-ਪਿਤਾ ਵਿਕਾਸ ਨਾਲ ਜੁੜੀਆਂ ਦਿੱਕਤਾਂ ਜਾਂ ਅਸਮਰਥਤਾ ਦੀ ਪਛਾਣ ਕਰ ਸਕਦੇ ਹਨ। ਜੇਕਰ ਬੱਚਾ ਧੀਮੀ ਗਤੀ ਨਾਲ ਵਿਕਸਤ ਹੋ ਰਿਹਾ ਹੈ ਤਾਂ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਬੱਚਿਆਂ ਦੇ ਨਾਲ ਵਾਧੂ ਸਮਾਂ ਗੁਜ਼ਾਰ ਕੇ, ਖੇਡ ਕੇ ਅਤੇ ਉਸ ਨਾਲ ਗੱਲਾਂ ਕਰਕੇ, ਅਤੇ ਬੱਚੇ ਦੀ ਮਾਲਸ਼ ਕਰਕੇ ਮਦਦ ਕਰ ਸਕਦੇ ਹਨ।
ਉਤੇਜਿਤ ਕਰਨ ਅਤੇ ਧਿਆਨ ਖਿੱਚੇ ਜਾਣ ਦੇ ਬਾਵਜੂਦ ਜੇਕਰ ਬੱਚਾ ਬੇਅਸਰ ਰਹਿੰਦਾ ਹੈ ਤਾਂ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਕਿਸੇ ਸਿੱਖਿਅਤ ਸਿਹਤ ਕਰਮਚਾਰੀ ਤੋਂ ਮਦਦ ਲੈਣ ਦੀ ਜ਼ਰੂਰਤ ਹੈ। ਅਪਾਹਜ ਬੱਚਿਆਂ ਦੀਆਂ ਸਮਰੱਥਾਵਾਂ ਦੇ ਪੂਰਨ ਵਿਕਾਸ ਵਿੱਚ ਮਦਦ ਦੇ ਲਈ ਸ਼ੁਰੂਆਤੀ ਪਹਿਲ ਬਹੁਤ ਜ਼ਰੂਰੀ ਹੈ। ਬੱਚੇ ਦੀ ਸਮਰੱਥਾ ਵੱਧ ਨੂੰ ਵੱਧ ਵਿਕਸਤ ਕਰਨ ਲਈ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੇ ਜਾਣ ਦੀ ਜ਼ਰੂਰਤ ਹੈ।
ਅਪੰਗਤਾ ਦਾ ਸ਼ਿਕਾਰ ਮੁੰਡਾ ਜਾਂ ਕੁੜੀ ਨੂੰ ਕੁਝ ਜ਼ਿਆਦਾ ਲਾਡ ਦਿੱਤੇ ਜਾਣ ਅਤੇ ਅਹਿਤਿਆਤ ਵਰਤੇ ਜਾਣ ਦੀ ਜ਼ਰੂਰਤ ਹੁੰਦੀ ਹੈ। ਸਭ ਬੱਚਿਆਂ ਦੀ ਤਰ੍ਹਾਂ ਵਿਕਲਾਂਗ ਬੱਚਿਆਂ ਦੇ ਲਈ ਵੀ ਜਨਮ ਦੇ ਸਮੇਂ ਜਾਂ ਉਸ ਦੇ ਝੱਟ ਬਾਅਦ ਜਨਮ ਪੰਜੀਕਰਣ, ਮਾਂ ਦਾ ਦੁੱਧ, ਟੀਕਾਕਰਣ, ਪੌਸ਼ਟਿਕ ਭੋਜਨ ਅਤੇ ਬਦਸਲੂਕੀ ਅਤੇ ਹਿੰਸਾ ਤੋਂ ਬਚਾਅ ਦੀ ਜ਼ਰੂਰਤ ਹੈ। ਅਪਾਹਜ ਬੱਚਿਆਂ ਨੂੰ ਖੇਡਣ ਅਤੇ ਦੂਜੇ ਬੱਚਿਆਂ ਨਾਲ ਘੁਲਣ-ਮਿਲਣ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ।
ਜੋ ਬੱਚਾ ਖੁਸ਼ ਨਹੀਂ ਹੈ ਜਾਂ ਜਜ਼ਬਾਤੀ ਅਤੇ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਹੈ, ਉਸ ਦਾ ਵਿਹਾਰ ਗੈਰ ਮਾਮੂਲੀ ਹੋ ਸਕਦਾ ਹੈ। ਮਿਸਾਲ ਦੇ ਤੌਰ ਤੇ ਅਚਾਨਕ ਗੈਰ ਦੋਸਤਾਨਾ, ਦੁਖੀ, ਆਲਸੀ, ਅਸਹਿਯੋਗੀ ਅਤੇ ਸ਼ਰਾਰਤੀ ਹੋ ਜਾਣਾ, ਅਕਸਰ ਰੋਣਾ, ਦੂਜੇ ਬੱਚਿਆਂ ਦੇ ਪ੍ਰਤੀ ਹਿੰਸਕ ਹੋ ਜਾਣਾ, ਦੋਸਤਾਂ ਦੇ ਨਾਲ ਖੇਡਣ ਦੀ ਬਜਾਇ ਇਕੱਲੇ ਰਹਿਣਾ ਜਾਂ ਅਚਾਨਕ ਰੋਜ਼ਾਨਾ ਦੇ ਕੰਮਾਂ ਜਾਂ ਪੜ੍ਹਾਈ-ਲਿਖਾਈ ਵਿੱਚ ਦਿਲਚਸਪੀ ਨਾ ਲੈਣਾ, ਭੁੱਖ ਅਤੇ ਨੀਂਦ ਵਿੱਚ ਕਮੀ ਆ ਜਾਣਾ।
ਸਰਪ੍ਰਸਤਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਸੁਣਨ। ਸਮੱਸਿਆ ਜੇਕਰ ਦੂਰ ਨਹੀਂ ਹੁੰਦੀ ਹੋਵੇ, ਤਾਂ ਅਧਿਆਪਕ ਜਾਂ ਸਿਹਤ ਕਰਮਚਾਰੀ ਦੀ ਮਦਦ ਲਵੋ।
ਜੇਕਰ ਬੱਚੇ ਨੂੰ ਦਿਮਾਗੀ ਜਾਂ ਜਜ਼ਬਾਤੀ ਪਰੇਸ਼ਾਨੀ ਹੈ ਜਾਂ ਉਸ ਦੇ ਨਾਲ ਬਦਸਲੂਕੀ ਹੋਈ ਹੋਵੇ ਤਾਂ ਅਗਲੀਆਂ ਮੁਸ਼ਕਿਲਾਂ ਤੋਂ ਬਚਾਉਣ ਲਈ ਉਸ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ।
ਅੱਗੇ ਦਿੱਤੇ ਗਏ ਦਿਸ਼ਾ-ਨਿਰਦੇਸ਼ ਮਾਤਾ-ਪਿਤਾ ਨੂੰ ਇਹ ਜਾਣਕਾਰੀ ਦਿੰਦੇ ਹਨ ਕਿ ਬੱਚੇ ਕਿਸ ਤਰ੍ਹਾਂ ਵਿਕਸਤ ਹੁੰਦੇ ਹਨ।ਸਭ ਬੱਚਿਆਂ ਦਾ ਵਾਧਾ ਅਤੇ ਉਨ੍ਹਾਂ ਦੇ ਵਿਕਾਸ ਵਿੱਚ ਅੰਤਰ ਹੁੰਦਾ ਹੈ। ਧੀਮੀ ਪ੍ਰਗਤੀ ਸਧਾਰਨ ਹੋ ਸਕਦੀ ਹੈ ਜਾਂ ਜ਼ਰੂਰਤ ਤੋਂ ਘੱਟ ਪੋਸ਼ਣ, ਖਰਾਬ ਸਿਹਤ, ਉਤੇਜਨਾ ਦੀ ਘਾਟ ਜਾਂ ਕਿਤੇ ਜ਼ਿਆਦਾ ਗੰਭੀਰ ਦਿੱਕਤਾਂ ਦੇ ਕਾਰਨ ਹੋ ਸਕਦੀ ਹੈ। ਬੱਚੇ ਦੀ ਪ੍ਰਗਤੀ ਦੇ ਬਾਰੇ ਮਾਤਾ-ਪਿਤਾ ਸਿੱਖਿਅਤ ਸਿਹਤ ਕਰਮਚਾਰੀ ਜਾਂ ਅਧਿਆਪਕ ਨਾਲ ਗੱਲ ਕਰਨ ਦੀ ਇੱਛਾ ਕਰ ਸਕਦੇ ਹਨ।
ਬੱਚਾ ਕਰਨ ਵਿੱਚ ਸਮਰੱਥ ਹੋਵੇ:
ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ
ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ-
ਬੱਚਾ ਕਰਨ ਵਿੱਚ ਸਮਰੱਥ ਹੋਵੇ
ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ
ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ
ਬੱਚਾ ਕਰਨ ਵਿੱਚ ਸਮਰੱਥ ਹੋਵੇ
ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ
ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ
ਬੱਚਾ ਕਰਨ ਵਿੱਚ ਸਮਰੱਥ ਹੋਵੇ
ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ
ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ
ਬੱਚਾ ਕਰਨ ਵਿੱਚ ਸਮਰੱਥ ਹੋਵੇ
ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ
ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ
ਬੱਚਾ ਕਰਨ ਵਿੱਚ ਸਮਰੱਥ ਹੋਵੇ
ਮਾਤਾ-ਪਿਤਾ ਅਤੇ ਪਾਲਣ ਵਾਲਿਆਂ ਨੂੰ ਸਲਾਹ
ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ
ਸਰੋਤ :ਪੋਰਟਲ ਵਿਸ਼ਾ ਸਮੱਗਰੀ ਟੀਮ।
ਆਖਰੀ ਵਾਰ ਸੰਸ਼ੋਧਿਤ : 8/12/2020