ਹੋਮ / ਸਿਹਤ / ਜੀਵਨ ਦੇ ਸੱਚ / ਜਨਮ ਦਾ ਸਮਾਂ ਨਿਰਧਾਰਣ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜਨਮ ਦਾ ਸਮਾਂ ਨਿਰਧਾਰਣ

ਇਸ ਲੇਖ ਵਿੱਚ ਜਨਮ ਦਾ ਸਮਾਂ ਨਿਰਧਾਰਣ ਦੇ ਵਿਸ਼ੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਬਹੁਤ ਵਾਰ ਜਨਮ ਦੇਣਾ, ਇੱਕ ਦੇ ਬਾਅਦ ਇੱਕ ਜਨਮ ਦੇਣਾ ਅਤੇ ਨਾਬਾਲਿਗ ਉਮਰ ਦੀਆਂ ਕੁੜੀਆਂ ਜਾਂ 35 ਸਾਲ ਤੋਂ ਵੱਧ ਉਮਰ ਦੀ ਔਰਤ ਦੁਆਰਾ ਜਨਮ ਦੇਣਾ, ਉਸ ਦਾ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੰਦਾ ਹੈ ਅਤੇ ਬੱਚਿਆਂ ਦੀਆਂ ਹੋਣ ਵਾਲੀਆਂ ਕੁੱਲ ਮੌਤਾਂ ਵਿੱਚ ਲਗਭਗ ਇੱਕ-ਤਿਹਾਈ ਦਾ ਜ਼ਿੰਮੇਵਾਰ ਬਣ ਜਾਂਦਾ ਹੈ।

ਪਰਿਵਾਰ ਨਿਯੋਜਨ ਔਰਤਾਂ ਅਤੇ ਬੱਚੇ ਦੀ ਸਿਹਤ ਵਿੱਚ ਸੁਧਾਰ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚ ਇੱਕ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਵਿਆਹੁਤਾ ਜਾਂ ਪੁਰਸ਼ਾਂ ਦੇ ਨਾਲ ਰਹਿ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਗਰਭ ਨਿਰੋਧ ਦੀਆਂ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਸਕਦੀਆਂ ਹਨ। ਨਾਬਾਲਿਗ ਉਮਰ ਦੇ ਬੱਚਿਆਂ ਸਮੇਤ ਸਭ ਦੀ ਵਿਸ਼ਵ ਪੱਧਰ ਦੀ ਸਿੱਖਿਆ ਦੇ ਨਾਲ ਹੀ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਤਕ ਪਹੁੰਚ, ਖਾਸ ਕਰਕੇ ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਘੱਟ ਉਮਰ ਵਿੱਚ ਸ਼ਾਦੀ ਹੋ ਜਾਂਦੀ ਹੈ, ਮਾਂ ਅਤੇ ਬੱਚੇ ਦੀ ਮੌਤ ਅਤੇ ਅਪੰਗਤਾ ਤੋਂ ਬਚਾਅ ਕਰ ਸਕੇਗੀ।

ਜਨਮ ਦਾ ਸਮਾਂ ਨਿਰਧਾਰਣ ਮੁੱਖ ਸੰਦੇਸ਼ -1

18 ਸਾਲ ਦੀ ਉਮਰ ਤੋਂ ਪਹਿਲਾਂ ਜਾਂ 35 ਸਾਲ ਦੀ ਉਮਰ ਦੇ ਬਾਅਦ ਗਰਭਧਾਰਣ, ਔਰਤ ਅਤੇ ਉਸ ਦੇ ਬੱਚੇ ਦੀ ਸਿਹਤ ਦੇ ਖਤਰਿਆਂ ਨੂੰ ਵਧਾ ਦਿੰਦਾ ਹੈ।

ਹਰ ਸਾਲ ਕੋਈ 515 ਲੱਖ ਔਰਤਾਂ ਗਰਭਧਾਰਣ ਅਤੇ ਜਣੇਪੇ ਨਾਲ ਜੁੜੀਆਂ ਦਿੱਕਤਾਂ ਦੇ ਕਾਰਨ ਮਰ ਜਾਂਦੀਆਂ ਹਨ। ਮਰਨ ਵਾਲੀ ਹਰ ਔਰਤ ਦੇ ਪਿੱਛੇ ਔਸਤਨ 30 ਹੋਰ ਔਰਤਾਂ ਅਸਮਰਥਤਾ ਪੈਦਾ ਕਰਨ ਵਾਲੀਆਂ ਗੰਭੀਰ ਦਿੱਕਤਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਪਰਿਵਾਰ ਨਿਯੋਜਨ ਇਨ੍ਹਾਂ ਮੌਤਾਂ ਅਤੇ ਕਾਫੀ ਹੱਦ ਤਕ ਇਸ ਅਸਮਰਥਤਾ ਨੂੰ ਰੋਕ ਸਕਦਾ ਹੈ।

ਕੁੜੀ ਦੇ ਘੱਟ ਤੋਂ ਘੱਟ 18 ਸਾਲ ਦੀ ਉਮਰ ਹੋਣ ਤਕ ਗਰਭਧਾਰਣ ਨੂੰ ਟਾਲਣਾ, ਸੁਰੱਖਿਅਤ ਗਰਭਧਾਰਣ ਅਤੇ ਜਣੇਪੇ ਨੂੰ ਨਿਸ਼ਚਿਤ ਕਰੇਗਾ, ਅਤੇ ਉਸ ਦੇ ਬੱਚੇ ਦੇ ਘੱਟ ਵਜ਼ਨ ਦਾ ਪੈਦਾ ਹੋਣ ਦੇ ਖਤਰਿਆਂ ਨੂੰ ਘੱਟ ਕਰੇਗਾ। ਇਹ ਖਾਸ ਤੌਰ ਤੇ ਉਨ੍ਹਾਂ ਦੇਸ਼ਾਂ ਦੇ ਲਈ ਮਹੱਤਵਪੂਰਣ ਹੈ, ਜਿੱਥੇ ਘੱਟ ਉਮਰ ਵਿੱਚ ਵਿਆਹ ਕਰ ਦਿੱਤੇ ਜਾਣ ਦਾ ਰਿਵਾਜ ਹੈ। 18 ਸਾਲ ਦੀ ਉਮਰ ਹੋਣ ਤਕ ਕੁੜੀ ਸਰੀਰਕ ਤੌਰ ਤੇ ਢਿੱਡ ਵਿੱਚ ਬੱਚਾ ਪਾਲਣ ਲਾਇਕ ਨਹੀਂ ਹੁੰਦੀ। ਬਾਲਗ ਔਰਤ ਦੇ ਮੁਕਾਬਲੇ ਘੱਟ ਉਮਰ ਦੀਆਂ ਕੁੜੀਆਂ ਲਈ ਜਣੇਪੇ ਦੇ ਮੁਸ਼ਕਲ ਅਤੇ ਖਤਰਨਾਕ ਹੋਣ ਦਾ ਅੰਦੇਸ਼ਾ ਜ਼ਿਆਦਾ ਰਹਿੰਦਾ ਹੈ। ਬਹੁਤ ਘੱਟ ਉਮਰ ਦੀਆਂ ਮਾਤਾਵਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਜੀਵਨ ਦੇ ਪਹਿਲੇ ਸਾਲ ਵਿੱਚ ਮਰ ਜਾਣ ਦਾ ਅੰਦੇਸ਼ਾ ਹੋਰ ਵੀ ਜ਼ਿਆਦਾ ਹੁੰਦਾ ਹੈ। ਮਾਂ ਜਿੰਨੀ ਛੋਟੀ ਹੋਵੇਗੀ, ਉਸ ਉੱਤੇ ਤੇ ਉਸ ਦੇ ਬੱਚੇ ਉੱਤੇ ਖਤਰਾ ਓਨਾ ਹੀ ਵੱਡਾ ਹੋਵੇਗਾ।

ਗਰਭਧਾਰਣ ਨੂੰ ਟਾਲਣ ਲਈ ਨੌਜਵਾਨ ਔਰਤਾਂ ਨੂੰ ਖਾਸ ਮਦਦ ਦੀ ਜ਼ਰੂਰਤ ਹੁੰਦੀ ਹੈ। ਸਮੇਂ ਤੋਂ ਪਹਿਲਾਂ ਗਰਭਧਾਰਣ ਦੇ ਖਤਰਿਆਂ ਅਤੇ ਉਸ ਨੂੰ ਟਾਲਣ ਦੇ ਬਾਰੇ ਨੌਜਵਾਨ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।

35 ਸਾਲ ਦੀ ਉਮਰ ਦੇ ਬਾਅਦ ਗਰਭਾਧਾਰਣ ਅਤੇ ਬੱਚਾ ਜਨਮ ਦੇ ਖਤਰੇ ਫਿਰ ਵਧਣ ਲੱਗਦੇ ਹਨ। ਜੇਕਰ ਕੋਈ ਔਰਤ 35 ਸਾਲ ਦੀ ਹੈ ਅਤੇ ਚਾਰ ਜਾਂ ਵੱਧ ਵਾਰ ਗਰਭਵਤੀ ਹੋ ਗਈ ਹੈ, ਤਾਂ ਇੱਕ ਹੋਰ ਗਰਭਧਾਰਨ ਉਸ ਦੇ ਅਤੇ ਉਸ ਦੇ ਭਰੂਣ ਦੀ ਸਿਹਤ ਦੇ ਲਈ ਗੰਭੀਰ ਖਤਰਾ ਬਣ ਸਕਦਾ ਹੈ।

ਜਨਮ ਦਾ ਸਮਾਂ ਨਿਰਧਾਰਣ ਮੁੱਖ ਸੰਦੇਸ਼ -2

ਜੇਕਰ ਦੋ ਬੱਚਿਆਂ ਦੀ ਪੈਦਾਇਸ਼ ਦੇ ਵਿੱਚ ਦੋ ਸਾਲ ਤੋਂ ਘੱਟ ਦਾ ਅੰਤਰ ਹੈ ਤਾਂ ਛੋਟੇ ਬੱਚਿਆਂ ਦੀ ਮੌਤ ਦਾ ਖਤਰਾ 50 ਗੁਣਾ ਵਧ ਜਾਂਦਾ ਹੈ।

ਦੋ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਸਿਹਤ ਅਤੇ ਉਸ ਦੇ ਵਾਧੇ ਲਈ ਸਭ ਤੋਂ ਵੱਡਾ ਖਤਰਾ ਨਵੇਂ ਬੱਚੇ ਦੀ ਪੈਦਾਇਸ਼ ਹੁੰਦਾ ਹੈ। ਇਸ ਤੋਂ ਵੱਡੇ ਬੱਚੇ ਦੇ ਲਈ ਮਾਂ ਦਾ ਦੁੱਧ ਪੀਣਾ ਬਹੁਤ ਛੇਤੀ ਰੁਕ ਜਾਂਦਾ ਹੈ, ਅਤੇ ਬੱਚੇ ਦੀ ਜ਼ਰੂਰਤ ਦੇ ਹਿਸਾਬ ਨਾਲ ਖਾਸ ਤੌਰ ਤੇ ਭੋਜਨ ਤਿਆਰ ਕਰਨ ਲਈ ਮਾਂ ਨੂੰ ਘੱਟ ਸਮਾਂ ਮਿਲਦਾ ਹੈ। ਹੋ ਸਕਦਾ ਹੈ ਕਿ ਉਹ ਵੱਡੇ ਬੱਚੇ ਦੀ ਓਨੀ ਦੇਖਭਾਲ ਅਤੇ ਧਿਆਨ ਨਾ ਕਰ ਸਕੇ, ਜਿੰਨੀ ਕਿ ਉਸ ਨੂੰ ਜ਼ਰੂਰਤ ਹੈ, ਖਾਸ ਕਰਕੇ ਜਦੋਂ ਬੱਚਾ ਬਿਮਾਰ ਹੋਵੇ। ਨਤੀਜੇ ਵਿੱਚ, ਦੋ ਸਾਲ ਜਾਂ ਉਸ ਤੋਂ ਵੱਧ ਸਮੇਂ ਦੇ ਅੰਤਰ ਨਾਲ ਪੈਦਾ ਹੋਏ ਬੱਚਿਆਂ ਦੇ ਮੁਕਾਬਲੇ, ਦੋ ਸਾਲ ਤੋਂ ਘੱਟ ਸਮੇਂ ਦੇ ਅੰਤਰ ਉੱਤੇ ਪੈਦਾ ਹੋਏ ਬੱਚਿਆਂ ਦਾ ਸਰੀਰਕ ਜਾਂ ਮਾਨਸਿਕ ਵਿਕਾਸ ਆਮ ਤੌਰ ਤੇ ਠੀਕ ਤਰ੍ਹਾਂ ਨਹੀਂ ਹੋ ਸਕਦਾ ਹੈ।

ਗਰਭਧਾਰਣ ਅਤੇ ਜਣੇਪੇ ਦੀ ਪੂਰਤੀ ਦੇ ਲਈ ਔਰਤ ਦੇ ਸਰੀਰ ਨੂੰ ਦੋ ਸਾਲ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜੇਕਰ ਦੋ ਜਨਮ ਦੇ ਵਿੱਚ ਦਾ ਸਮਾਂ ਬਹੁਤ ਘੱਟ ਹੋਵੇ ਤਾਂ ਮਾਂ ਦੀ ਸਿਹਤ ਉੱਤੇ ਖਤਰਾ ਰਹਿੰਦਾ ਹੈ। ਦੁਬਾਰਾ ਗਰਭਧਾਰਣ ਤੋਂ ਪਹਿਲਾਂ ਮਾਂ ਨੂੰ ਆਪਣੀ ਸਿਹਤ, ਪੋਸ਼ਣ ਦੀ ਹਾਲਤ ਅਤੇ ਊਰਜਾ ਨੂੰ ਵਾਪਸ ਪਾਉਣ ਵਿੱਚ ਸਮੇਂ ਦੀ ਜ਼ਰੂਰਤ ਹੁੰਦੀ ਹੈ।

ਪੁਰਸ਼ਾਂ ਨੂੰ ਦੋ ਸਾਲ ਦੇ ਅੰਤਰ ਉੱਤੇ ਹੋਣ ਵਾਲਾ ਜਨਮ ਦੇ ਮਹੱਤਵ ਨੂੰ ਲੈ ਕੇ ਸੁਚੇਤ ਰਹਿਣ ਅਤੇ ਪਰਿਵਾਰ ਦੀ ਸਿਹਤ ਨੂੰ ਬਚਾਉਣ ਵਿੱਚ ਮਦਦ ਕਰਨ ਲਈ ਗਰਭਧਾਰਣ ਦੀ ਸੰਖਿਆ ਘੱਟ ਕਰਨ ਦੀ ਜ਼ਰੂਰਤ ਹੈ।

ਪਿਛਲੇ ਗਰਭਧਾਰਣ ਦੀ ਪੂਰੀ ਪੂਰਤੀ ਤੋਂ ਪਹਿਲਾਂ ਜੇਕਰ ਔਰਤ ਫਿਰ ਗਰਭਵਤੀ ਹੋ ਜਾਂਦੀ ਹੈ, ਤਾਂ ਇਸ ਦੀ ਵੱਡੀ ਸੰਭਾਵਨਾ ਹੈ ਕਿ ਉਹ ਬੱਚੇ ਦੀ ਪੈਦਾਇਸ਼ ਸਮੇਂ ਤੋਂ ਬਹੁਤ ਪਹਿਲਾਂ ਹੋਵੇਗੀ ਅਤੇ ਉਸ ਦਾ ਵਜ਼ਨ ਬਹੁਤ ਘੱਟ ਹੋਵੇਗਾ। ਸਧਾਰਨ ਵਜ਼ਨ ਦੇ ਪੈਦਾ ਹੋਏ ਬੱਚਿਆਂ ਦੇ ਮੁਕਾਬਲੇ ਘੱਟ ਵਜ਼ਨ ਦੇ ਪੈਦਾ ਹੋਏ ਬੱਚਿਆਂ ਦੇ ਸਹੀ ਵਾਧੇ ਦੀ ਸੰਭਾਵਨਾ ਘੱਟ ਹੁੰਦੀ ਹੈ, ਬਿਮਾਰ ਪੈਣ ਦੀ ਜ਼ਿਆਦਾ ਸੰਭਾਵਨਾ ਅਤੇ ਜੀਵਨ ਦੇ ਪਹਿਲੇ ਸਾਲ ਵਿੱਚ ਮਰ ਜਾਣ ਦੀ ਸੰਭਾਵਨਾ ਚਾਰ ਗੁਣਾ ਜ਼ਿਆਦਾ ਹੋਵੇਗੀ।

ਜਨਮ ਦਾ ਸਮਾਂ ਨਿਰਧਾਰਣ ਮੁੱਖ ਸੰਦੇਸ਼ -3

ਚਾਰ ਵਾਰ ਗਰਭਵਤੀ ਹੋਣ ਦੇ ਬਾਅਦ ਗਰਭਧਾਰਣ ਅਤੇ ਜਣੇਪੇ ਨਾਲ ਸਿਹਤ ਉੱਤੇ ਖਤਰੇ ਵਧ ਜਾਂਦੇ ਹਨ।

ਲਗਾਤਾਰ ਗਰਭਧਾਰਣ, ਜਣੇਪਾ, ਬੱਚੇ ਨੂੰ ਆਪਣਾ ਦੁੱਧ ਪਿਲਾਉਣ ਅਤੇ ਛੋਟੇ ਬੱਚੇ ਦੀ ਦੇਖਭਾਲ ਨਾਲ ਔਰਤ ਦਾ ਸਰੀਰ ਆਸਾਨੀ ਨਾਲ ਨਿਢਾਲ ਹੋ ਸਕਦਾ ਹੈ। ਚਾਰ ਵਾਰ ਗਰਭਧਾਰਣ ਦੇ ਬਾਅਦ, ਖਾਸ ਕਰਕੇ ਜੇਕਰ ਦੋ ਜਨਮ ਦੇ ਵਿੱਚ ਦੋ ਸਾਲ ਤੋਂ ਵੀ ਘੱਟ ਸਮੇਂ ਦਾ ਫਾਸਲਾ ਹੈ, ਤਾਂ ਉਸ ਨੂੰ ਅਨੀਮੀਆ (ਖੂਨ ਦੀ ਕਮੀ) ਅਤੇ ਹੈਮਰੇਜ ਵਰਗੀ ਸਿਹਤ ਨਾਲ ਜੁੜੀਆਂ ਗੰਭੀਰ ਦਿੱਕਤਾਂ ਦੇ ਵਧੇ ਹੋਏ ਖਤਰਿਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ।

ਜੇਕਰ ਮਾਂ ਚਾਰ ਜਾਂ ਉਸ ਤੋਂ ਵੱਧ ਵਾਰ ਗਰਭਵਤੀ ਹੋਈ ਹੈ, ਤਾਂ ਉਸ ਦੇ ਬੱਚੇ ਦੀ ਮੌਤ ਦਾ ਖਤਰਾ ਬਹੁਤ ਵੱਧ ਹੁੰਦਾ ਹੈ।

ਜਨਮ ਦਾ ਸਮਾਂ ਨਿਰਧਾਰਣ ਮੁੱਖ ਸੰਦੇਸ਼ -4

ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਲੋਕਾਂ ਨੂੰ ਇਹ ਯੋਜਨਾ ਬਣਾਉਣ ਦਾ ਗਿਆਨ ਅਤੇ ਉਸ ਦੇ ਤਰੀਕੇ ਉਪਲਬਧ ਕਰਾਉਂਦੀਆਂ ਹਨ ਕਿ ਬੱਚਾ ਪੈਦਾ ਕਰਨਾ ਕਦੋਂ ਸ਼ੁਰੂ ਹੋਵੇ, ਕਿੰਨੇ ਬੱਚੇ ਪੈਦਾ ਕਰੀਏ, ਅਤੇ ਉਨ੍ਹਾਂ ਦੇ ਵਿੱਚ ਕਿੰਨੀ ਦੂਰੀ ਰੱਖੀਏ, ਅਤੇ ਕਦੋਂ ਰੁਕੀਏ। ਗਰਭਧਾਰਣ ਨੂੰ ਟਾਲਣ ਦੇ ਕਈ ਸੁਰੱਖਿਅਤ ਅਤੇ ਪ੍ਰਵਾਨਿਤ ਤਰੀਕੇ ਉਪਲਬਧ ਹਨ।

ਸਿਹਤ ਕੇਂਦਰਾਂ ਨੂੰ ਪਰਿਵਾਰ ਨਿਯੋਜਨ ਦੇ ਉਨ੍ਹਾਂ ਤਰੀਕਿਆਂ ਨੂੰ ਚੁਣਨ ਵਿੱਚ ਲੋਕਾਂ ਦੀ ਮਦਦ ਕਰਨ ਲਈ ਸਲਾਹ ਦੇਣ ਦੀ ਪੇਸ਼ਕਸ਼ ਕਰਨੀ ਚਾਹੀਦੀ ਜੋ ਮੰਨਣਯੋਗ, ਸੁਰੱਖਿਅਤ, ਸੁਵਿਧਾਜਨਕ, ਕਾਰਗਰ ਅਤੇ ਘੱਟ ਖਰਚੀਲੇ ਹੋਣ।

ਗਰਭ ਨਿਰੋਧ ਦੇ ਵਿਭਿੰਨ ਤਰੀਕਿਆਂ ਵਿੱਚ, ਸਿਰਫ਼ ਨਿਰੋਧ ਹੀ ਗਰਭਧਾਰਣ ਅਤੇ ਐੱਚ.ਆਈ.ਵੀ./ਏਡਜ਼ ਸਮੇਤ ਯੌਨ ਜਨਿਤ ਰੋਗਾਂ ਤੋਂ ਬਚਾਅ ਕਰਦਾ ਹੈ।

ਬੱਚੇ ਨੂੰ ਸਿਰਫ ਮਾਂ ਦਾ ਦੁੱਧ ਪਿਆਉਣਾ ਮਾਂ ਦੇ ਕੁੱਖ ਦੇ ਹਰੇਪਨ ਦੀ ਵਾਪਸੀ ਨੂੰ ਲਗਭਗ ਛੇ ਮਹੀਨੇ ਤਕ ਦੇ ਲਈ ਰੋਕ ਸਕਦਾ ਹੈ। ਸਿਰਫ਼ ਮਾਂ ਦਾ ਦੁੱਧ ਪਿਆਉਣਾ ਗਰਭਧਾਰਣ ਤੋਂ ਔਰਤ ਦਾ 98 ਫੀਸਦੀ ਬਚਾਅ ਕਰਦਾ ਹੈ। ਪਰ ਸਿਰਫ਼ ਤਦੇ ਜੇਕਰ ਉਸ ਦਾ ਬੱਚਾ ਛੇ ਮਹੀਨੇ ਤੋਂ ਘੱਟ ਉਮਰ ਦਾ ਹੈ, ਮਾਂ ਦੀ ਮਾਹਵਾਰੀ ਦੁਬਾਰਾ ਸ਼ੁਰੂ ਨਹੀਂ ਹੋਈ ਹੈ, ਅਤੇ ਬੱਚੇ ਦੀ ਜ਼ਰੂਰਤ ਉੱਤੇ ਉਸ ਨੂੰ ਸਿਰਫ਼ ਮਾਂ ਦਾ ਦੁੱਧ ਦਿੱਤਾ ਜਾ ਰਿਹਾ ਹੈ-ਕੋਈ ਵੀ ਫਲ ਜਾਂ ਤਰਲ ਚੀਜ਼ ਨਹੀਂ ਦਿੱਤੀ ਜਾ ਰਹੀ ਹੈ।

ਜਨਮ ਦਾ ਸਮਾਂ ਨਿਰਧਾਰਣ ਮੁੱਖ ਸੰਦੇਸ਼ -5

ਪਰਿਵਾਰ ਨਿਯੋਜਨ ਪੁਰਸ਼ ਅਤੇ ਔਰਤ ਦੋਨਾਂ ਦਾ ਜ਼ਿੰਮੇਵਾਰੀ ਹੈ, ਸਭਨਾਂ ਨੂੰ ਸਿਹਤ ਨਾਲ ਜੁੜੇ ਫਾਇਦਿਆਂ ਦੇ ਬਾਰੇ ਜਾਣਨ ਦੀ ਜ਼ਰੂਰਤ ਹੈ।

ਪੁਰਸ਼ ਅਤੇ ਔਰਤ ਦੋਨਾਂ ਨੂੰ ਗੈਰ ਤੈਅਸ਼ੁਦਾ ਗਰਭਧਾਰਣ ਤੋਂ ਬਚਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਦੇ ਕੋਲ ਜਾਣਕਾਰੀ ਅਤੇ ਸਿਹਤ ਕਾਰਕੁੰਨ ਦੀ ਸਲਾਹ ਹੋਣੀ ਚਾਹੀਦੀ ਹੈ, ਤਾਂ ਕਿ ਪਰਿਵਾਰ ਨਿਯੋਜਨ ਦੇ ਉਪਲਬਧ ਵਿਭਿੰਨ ਸਾਧਨਾਂ ਦੇ ਬਾਰੇ ਉਹ ਸੁਚੇਤ ਰਹਿਣ।

ਜਾਣਕਾਰੀ ਡਾਕਟਰ, ਨਰਸ, ਅਧਿਆਪਕ, ਪਰਿਵਾਰ ਨਿਯੋਜਨ ਕੇਂਦਰ ਅਤੇ ਯੁਵਾ ਜਾਂ ਮਹਿਲਾ ਸੰਗਠਨਾਂ ਤੋਂ ਵੀ ਹਾਸਿਲ ਕੀਤੀ ਜਾ ਸਕਦੀ ਹੈ।

ਸਰੋਤ : ਪੋਰਟਲ ਵਿਸ਼ਾ ਸਮੱਗਰੀ ਟੀਮ।

3.13103448276
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top