ਹੋਮ / ਸਿਹਤ / ਜੀਵਨ ਦੇ ਸੱਚ / ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ

ਇਸ ਲੇਖ ਵਿੱਚ ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ ਦੇ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।

ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ

ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ ਬਾਰੇ ਸੂਚਨਾ ਵੰਡਣਾ ਅਤੇ ਉਸ ਦੇ ਅਨੁਸਾਰ ਕੰਮ ਕਰਨਾ ਕਿਉਂ ਜ਼ਰੂਰੀ ਹੈ।

ਖੰਘ, ਜੁਕਾਮ, ਗਲਾ ਖ਼ਰਾਬ ਹੋਣਾ ਅਤੇ ਨੱਕ ਵਗਣਾ ਬੱਚਿਆਂ ਦੇ ਜੀਵਨ ਦੀਆਂ ਆਮ ਘਟਨਾਵਾਂ ਹੁੰਦੀਆਂ ਹਨ।ਫਿਰ ਵੀ, ਕੁਝ ਮਾਮਲਿਆਂ ਵਿੱਚ, ਖਾਂਸੀ ਅਤੇ ਜੁਕਾਮ ਨਿਮੋਨੀਆ ਜਾਂ ਤਪਦਿਕ (ਟੀ. ਬੀ.) ਜਿਹੀਆਂ ਗੰਭੀਰ ਬਿਮਾਰੀਆਂ ਦੇ ਲੱਛਣ ਹੁੰਦੇ ਹਨ। ਸਾਲ 2000 ਵਿੱਚ 5 ਸਾਲ ਤੋਂ ਛੋਟੀ ਉਮਰ ਦੇ 20 ਲੱਖ ਬੱਚਿਆਂ ਦੀ ਮੌਤ ਸਾਹ ਤੰਤਰ ਦੇ ਸੰਕ੍ਰਮਿਤ ਹੋਣ ਦੀ ਵਜ੍ਹਾ ਨਾਲ ਹੋਈ।

ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ ਮੁੱਖ ਸੰਦੇਸ਼-1

ਜਿਸ ਬੱਚੇ ਨੂੰ ਖੰਘ ਜਾਂ ਸਰਦੀ-ਜੁਕਾਮ ਹੋਵੇ ਉਸ ਨੂੰ ਗਰਮ ਰੱਖਿਆ ਜਾਣਾ ਚਾਹੀਦਾ ਹੈ ਅਤੇ ਉਹ ਜਿੰਨਾ ਖਾ-ਪੀ ਸਕੇ ਓਨਾ ਹੀ ਖਾਣ-ਪੀਣ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਛੋਟੇ ਅਤੇ ਬਹੁਤ ਛੋਟੇ ਬੱਚੇ ਸਰੀਰ ਦੀ ਗਰਮੀ ਆਸਾਨੀ ਨਾਲ ਗੁਆ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਸਰਦੀ-ਜੁਕਾਮ ਜਾਂ ਖੰਘ ਹੋਵੇ ਤਾਂ ਉਨ੍ਹਾਂ ਨੂੰ ਕੱਪੜਾ ਲਪੇਟ ਕੇ ਗਰਮ ਰੱਖਿਆ ਜਾਣਾ ਚਾਹੀਦਾ ਹੈ।

ਜਿਨ੍ਹਾਂ ਬੱਚਿਆਂ ਨੂੰ ਖੰਘ, ਸਰਦੀ-ਜੁਕਾਮ, ਨੱਕ ਵਗਣਾ ਅਤੇ ਗਲਾ ਖ਼ਰਾਬ ਹੋਣ ਦੀ ਸ਼ਿਕਾਇਤ ਹੋਵੇ ਅਤੇ ਉਹ ਠੀਕ ਤਰੀਕੇ ਨਾਲ ਸਾਹ ਲੈ ਪਾ ਰਹੇ ਹੋਣ ਤਾਂ ਉਹ ਘਰ ਵਿੱਚ ਹੀ ਕਿਸੇ ਵੀ ਦਵਾਈ ਦੇ ਬਿਨਾਂ ਠੀਕ ਹੋ ਜਾਣਗੇ। ਉਨ੍ਹਾਂ ਨੂੰ ਗਰਮ ਰੱਖਣ ਦੀ ਲੋੜ ਹੈ, ਪਰ ਬਹੁਤ ਗਰਮ ਨਹੀਂ, ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਖਾਣਾ ਪੀਣਾ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਕੋਈ ਸਿਹਤ ਕਰਮਚਾਰੀ ਕਹੇ ਤਦ ਹੀ ਦਵਾਈ ਦੇਣੀ ਚਾਹੀਦੀ ਹੈ।

ਜਿਸ ਨੂੰ ਬੁਖਾਰ ਜਾਂ ਤਾਪ ਹੈ ਅਜਿਹੇ ਬੱਚੇ ਨੂੰ ਸਧਾਰਣ ਠੰਡੇ ਪਾਣੀ ਨਾਲ ਨਾ ਕਿ ਬਹੁਤ ਜ਼ਿਆਦਾ ਠੰਢੇ ਪਾਣੀ ਨਾਲ ਸਪੰਜ (ਗਿੱਲੇ ਕੱਪੜੇ ਨਾਲ ਸਰੀਰ ਪੂੰਝਣਾ) ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਮਲੇਰੀਆ ਦਾ ਪ੍ਰਕੋਪ ਹੈ ਅਜਿਹੇ ਖੇਤਰਾਂ ਵਿੱਚ, ਬੁਖਾਰ ਖ਼ਤਰਨਾਕ ਹੋ ਸਕਦਾ ਹੈ। ਬੱਚੇ ਨੂੰ ਤੁਰੰਤ ਸਿਹਤ ਕਰਮਚਾਰੀ ਨੂੰ ਦਿਖਾਇਆ ਜਾਣਾ ਚਾਹੀਦਾ ਹੈ।

ਖੰਘ ਜਾਂ ਸਰਦੀ-ਜੁਕਾਮ ਵਿੱਚ ਬੱਚੇ ਦੀ ਵਹਿੰਦੀ ਹੋਈ ਨੱਕ ਅਕਸਰ ਸਾਫ਼ ਕੀਤੀ ਜਾਣੀ ਚਾਹੀਦੀ ਹੈ, ਖਾਸ ਕਰਕੇ ਬੱਚੇ ਦੇ ਸੌਂਣ ਤੋਂ ਪਹਿਲਾਂ। ਨਮੀ ਯੁਕਤ ਵਾਤਾਵਰਣ ਸਾਹ ਲੈਣ ਵਿੱਚ ਮਦਦ ਕਰ ਸਕਦਾ ਹੈ ਅਤੇ ਜੇਕਰ ਬੱਚਾ ਉੱਬਲਦੇ ਹੋਏ ਪਾਣੀ ਦੇ ਪਤੀਲੇ ਨਾਲ ਤਾਂ ਨਹੀਂ ਪਰ ਗਰਮ ਪਾਣੀ ਦੇ ਪਤੀਲੇ ਨਾਲ ਸਾਹ ਦੇ ਦੁਆਰਾ ਭਾਫ਼ ਲਵੇ ਤਾਂ ਉਸ ਨੂੰ ਹੋਰ ਆਰਾਮ ਮਿਲ ਸਕਦਾ ਹੈ।

ਸਤਨਪਾਨ ਕਰਨ ਵਾਲੇ ਬੱਚੇ ਨੂੰ ਖੰਘ ਅਤੇ ਸਰਦੀ-ਜੁਕਾਮ ਦੇ ਦੌਰਾਨ ਦੁੱਧ ਪੀਣ ਵਿੱਚ ਕਠਿਨਾਈ ਹੋ ਸਕਦੀ ਹੈ। ਪਰ ਸਤਨਪਾਨ ਬਿਮਾਰੀ ਨਾਲ ਲੜਨ ਅਤੇ ਬੱਚੇ ਦੇ ਵਧਣ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ, ਇਸ ਲਈ ਮਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਦੁੱਧ ਪਿਲਾਉਣਾ ਜਾਰੀ ਰੱਖੋ। ਜੇਕਰ ਬੱਚਾ ਦੁੱਧ ਚੂਸ ਨਹੀਂ ਪਾ ਰਿਹਾ, ਤਾਂ ਛਾਤੀਆਂ ਦਾ ਦੁੱਧ ਇੱਕ ਸਾਫ਼ ਕੱਪ ਵਿੱਚ ਕੱਢ ਕੇ ਬੱਚੇ ਨੂੰ ਪਿਲਾਇਆ ਜਾ ਸਕਦਾ ਹੈ।

ਜੋ ਬੱਚੇ ਸਤਨਪਾਨ ਨਹੀਂ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਥੋੜ੍ਹੇ-ਥੋੜ੍ਹੇ ਵਕਫੇ ਤੇ ਥੋੜ੍ਹਾ ਜਿਹਾ ਖਾਣ-ਪੀਣ ਦੇ ਲਈ ਕਹਿਣਾ ਚਾਹੀਦਾ ਹੈ।ਜਦੋਂ ਬਿਮਾਰੀ ਖਤਮ ਹੋ ਜਾਵੇ ਤਾਂ ਬੱਚੇ ਨੂੰ ਘੱਟ ਤੋਂ ਘੱਟ ਇੱਕ ਹਫ਼ਤੇ ਤੱਕ ਇੱਕ ਸਮੇਂ ਹੋਰ ਜ਼ਿਆਦਾ ਭੋਜਨ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਤਕ ਬੱਚੇ ਦਾ ਵਜ਼ਨ ਬਿਮਾਰ ਹੋਣ ਤੋਂ ਪਹਿਲਾਂ ਜਿੰਨਾ ਸੀ, ਓਨਾ ਨਹੀਂ ਹੋ ਜਾਂਦਾ ਹੈ ਉਸ ਨੂੰ ਸਿਹਤਮੰਦ ਨਹੀਂ ਮੰਨਿਆ ਜਾਂਦਾ ਹੈ।

ਖੰਘ ਅਤੇ ਸਰਦੀ-ਜੁਕਾਮ ਆਸਾਨੀ ਨਾਲ ਫੈਲਦੇ ਹਨ। ਜਿਨ੍ਹਾਂ ਨੂੰ ਖੰਘ ਅਤੇ ਸਰਦੀ-ਜੁਕਾਮ ਹੈ ਉਨ੍ਹਾਂ ਲੋਕਾਂ ਨੂੰ ਬੱਚਿਆਂ ਦੇ ਆਸ-ਪਾਸ ਛਿਕਣਾ, ਖੰਘਣਾ ਜਾਂ ਥੁਕਣਾ ਨਹੀਂ ਚਾਹੀਦਾ।

ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ ਮੁੱਖ ਸੰਦੇਸ਼-2

ਕਦੇ-ਕਦੇ, ਖਾਂਸੀ ਅਤੇ ਸਰਦੀ-ਜੁਕਾਮ ਕਿਸੇ ਗੰਭੀਰ ਰੋਗ ਦੇ ਲੱਛਣ ਹੁੰਦੇ ਹਨ। ਜਿਸ ਬੱਚੇ ਨੂੰ ਅਜਿਹੇ ਵਿੱਚ ਸਾਹ ਲੈਣ ਵਿੱਚ ਕਠਿਨਾਈ ਹੋ ਰਹੀ ਹੋਵੇ ਜਾਂ ਉਹ ਛੇਤੀ-ਛੇਤੀ ਸਾਹ ਲੈ ਰਿਹਾ ਹੋਵੇ ਤਾਂ ਉਸ ਨੂੰ ਨਿਮੋਨੀਆ ਹੋ ਸਕਦਾ ਹੈ, ਜੋ ਫੇਫੜੇ ਦਾ ਇੱਕ ਸੰਕਰਮਣ ਹੈ। ਇਹ ਇੱਕ ਪ੍ਰਾਣ-ਘਾਤਕ ਬਿਮਾਰੀ ਹੈ ਅਤੇ ਉਸ ਬੱਚੇ ਨੂੰ ਤੁਰੰਤ ਕਿਸੇ ਸਿਹਤ ਸੇਵਾ ਕੇਂਦਰ ਤੋਂ ਇਲਾਜ ਦੀ ਲੋੜ ਹੈ।

ਖੰਘ ਅਤੇ ਸਰਦੀ-ਜੁਕਾਮ, ਗਲਾ ਖ਼ਰਾਬ ਹੋਣਾ ਅਤੇ ਵਹਿੰਦੀ ਨੱਕ ਦੇ ਜ਼ਿਆਦਾਤਰ ਦੌਰ ਦਵਾਈ ਦੀ ਲੋੜ ਦੇ ਬਿਨਾਂ ਹੀ ਠੀਕ ਹੋ ਜਾਂਦੇ ਹਨ। ਪਰ ਕਦੇ-ਕਦਾਈਂ ਇਹ ਬਿਮਾਰੀਆਂ ਨਿਮੋਨੀਆ ਦੇ ਲੱਛਣ ਹੁੰਦੇ ਹਨ, ਜੋ ਫੇਫੜੇ ਦਾ ਛੂਤ ਦਾ ਹੋਗ ਹੈ ਅਤੇ ਆਮ ਤੌਰ ਤੇ ਉਸ ਵਿੱਚ ਐਂਟੀਬਾਇਓਟਿਕਸ ਦੀ ਲੋੜ ਹੁੰਦੀ ਹੈ। ਜੇਕਰ ਕੋਈ ਸਿਹਤ ਕਰਮਚਾਰੀ ਨਿਮੋਨੀਆ ਦੇ ਇਲਾਜ ਦੇ ਲਈ ਐਂਟੀਬਾਇਓਟਿਕਸ ਦਿੰਦਾ ਹੈ, ਤਾਂ ਇਹ ਜ਼ਰੂਰੀ ਹੈ ਕਿ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ ਅਤੇ ਉਨ੍ਹਾਂ ਨਿਰਦੇਸ਼ਾਂ ਅਨੁਸਾਰ ਜਦੋਂ ਤੱਕ ਲੋੜ ਹੋਵੇ ਦਵਾਈ ਦਿੱਤੀ ਜਾਵੇ, ਚਾਹੇ ਬੱਚਾ ਠੀਕ ਹੀ ਕਿਉਂ ਨਾ ਹੋ ਜਾਵੇ।

ਮਾਤਾ-ਪਿਤਾ ਦੁਆਰਾ ਬਿਮਾਰੀ ਦੀ ਗੰਭੀਰਤਾ ਨਹੀਂ ਪਛਾਣ ਸਕਣ ਅਤੇ ਤੁਰੰਤ ਡਾਕਟਰੀ ਸਹੂਲਤ ਉਪਲਬਧ ਨਾ ਹੋਣ ਨਾਲ ਬਹੁਤ ਸਾਰੇ ਬੱਚੇ ਮਰ ਜਾਂਦੇ ਹਨ। ਨਿਮੋਨੀਆ ਦੇ ਕਾਰਨ ਮਰਨ ਵਾਲੇ ਬਹੁਤ ਸਾਰੇ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ, ਜੇਕਰ:

  • ਮਾਤਾ-ਪਿਤਾ ਅਤੇ ਸਰਪ੍ਰਸਤ ਇਹ ਸਮਝ ਜਾਣ ਕਿ ਤੇਜ਼ ਗਤੀ ਨਾਲ ਸਾਹ ਲੈਣਾ ਅਤੇ ਸਾਹ ਲੈਣ ਵਿੱਚ ਕਠਿਨਾਈ ਹੋਣਾ, ਦੋਵੇਂ ਹੀ ਖਤਰੇ ਦੇ ਲੱਛਣ ਹਨ ਅਤੇ ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ।
  • ਡਾਕਟਰੀ ਸਹਾਇਤਾ ਅਤੇ ਘੱਟ ਖਰਚੀਲੀਆਂ ਦਵਾਈਆਂ ਤੁਰੰਤ ਉਪਲਬਧ ਹੈ।
  • ਜੇ ਬੱਚੇ ਵਿੱਚ ਹੇਠ ਲਿਖੇ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਤੁਰੰਤ ਕਿਸੇ ਸਿੱਖਿਅਤ ਸਿਹਤ ਕਰਮਚਾਰੀ ਜਾਂ ਸਿਹਤ ਕੇਂਦਰ ਜਾਣਾ ਚਾਹੀਦਾ ਹੈ:
  • ਬੱਚਾ ਸਧਾਰਨ ਤੋਂ ਜ਼ਿਆਦਾ ਗਤੀ ਨਾਲ ਸਾਹ ਲੈ ਰਿਹਾ ਹੋਵੇ: 2 ਤੋਂ 12 ਮਹੀਨੇ ਦੇ ਬੱਚੇ ਦੇ ਲਈ-ਇੱਕ ਮਿੰਟ ਵਿੱਚ 50 ਜਾਂ ਵੱਧ ਵਾਰ ਸਾਹ; 12 ਮਹੀਨੇ ਤੋਂ 5 ਸਾਲ ਤਕ ਦੇ ਬੱਚੇ ਦੇ ਲਈ ਇੱਕ ਮਿੰਟ ਵਿੱਚ 40 ਜਾਂ ਵੱਧ ਵਾਰ ਸਾਹ ਲੈ ਰਿਹਾ ਹੋਵੇ
  • ਬੱਚਾ ਕਠਿਨਾਈ ਨਾਲ ਸਾਹ ਲੈ ਰਿਹਾ ਹੋਵੇ ਜਾਂ ਹਵਾ ਦੇ ਲਈ ਛਟਪਟਾ ਰਿਹਾ ਹੋਵੇ
  • ਜਦੋਂ ਬੱਚਾ ਸਾਹ ਅੰਦਰ ਖਿੱਚਦਾ ਹੈ ਤਾਂ ਛਾਤੀ ਦਾ ਹੇਠਲਾ ਹਿੱਸਾ ਅੰਦਰ ਧੱਸ ਰਿਹਾ ਹੋਵੇ, ਜਾਂ ਫਿਰ ਅਜਿਹਾ ਲੱਗ ਰਿਹਾ ਹੋਵੇ, ਜਿਵੇਂ ਢਿੱਡ ਉੱਪਰ-ਹੇਠਾਂ ਵੱਲ ਕਰ ਰਿਹਾ ਹੋਵੇ।
  • ਬੱਚੇ ਨੂੰ ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਖੰਘ ਹੋਵੇ।
  • ਬੱਚਾ ਸਤਨਪਾਨ ਕਰਨ ਜਾਂ ਕੁਝ ਪੀਣ ਵਿੱਚ ਅਸਮਰਥ ਹੋਵੇ।

ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ ਮੁੱਖ ਸੰਦੇਸ਼ -3

ਪਰਿਵਾਰ ਦੇ ਮੈਂਬਰ ਬੱਚੇ ਦਾ ਨਿਮੋਨੀਆ ਤੋਂ ਬਚਾਅ ਕਰ ਸਕਦੇ ਹਨ, ਬਸ਼ਰਤੇ ਕਿ ਬੱਚਿਆਂ ਨੂੰ ਜਨਮ ਤੋਂ ਛੇ ਮਹੀਨੇ ਤੱਕ ਪੂਰੀ ਤਰ੍ਹਾਂ ਨਾਲ ਜ਼ਿਆਦਾਤਰ ਸਤਨਪਾਨ ਕਰਵਾਇਆ ਜਾਵੇ ਅਤੇ ਸਾਰੇ ਬੱਚਿਆਂ ਨੂੰ ਚੰਗਾ ਪੋਸ਼ਕ ਆਹਾਰ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਸਾਰੇ ਟੀਕੇ ਲਗਾਏ ਜਾ ਚੁੱਕੇ ਹੋਣ।

ਮਾਂ ਦਾ ਦੁੱਧ ਬੱਚਿਆਂ ਨੂੰ ਨਿਮੋਨੀਆ ਅਤੇ ਹੋਰ ਬਿਮਾਰੀਆਂ ਤੋਂ ਬਚਾਉਂਦਾ ਹੈ। ਬੱਚੇ ਦੇ ਜੀਵਨ ਵਿੱਚ ਛੇ ਮਹੀਨੇ ਤੱਕ ਸਤਨਪਾਨ ਕਰਾਇਆ ਜਾਣਾ ਬਹੁਤ ਹੀ ਮਹੱਤਵਪੂਰਨ ਹੈ।

ਕਿਸੇ ਵੀ ਉਮਰ ਵਿੱਚ ਜਿਸ ਬੱਚੇ ਨੂੰ ਪੋਸ਼ਕ ਆਹਾਰ ਦਿੱਤਾ ਜਾਂਦਾ ਹੈ, ਉਸ ਦੇ ਬਿਮਾਰ ਹੋਣ ਜਾਂ ਮਰਨ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ।

ਵਿਟਾਮਿਨ ਏ ਜੀਵਨ ਨਾਲ ਸਬੰਧਿਤ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਅਤੇ ਹੋਰ ਰੋਗਾਂ ਤੋਂ ਬਚਾਅ ਕਰਦਾ ਹੈ ਅਤੇ ਤੇਜ਼ੀ ਨਾਲ ਸਿਹਤਮੰਦ ਕਰਦਾ ਹੈ। ਵਿਟਾਮਿਨ ਏ ਮਾਂ ਦੇ ਦੁੱਧ ਵਿੱਚ, ਲਾਲ ਪਾਮ ਤੇਲ ਵਿੱਚ, ਮੱਛੀ ਪਾਲਣ, ਡੇਅਰੀ ਉਤਪਾਦ, ਆਂਡੇ, ਸੰਤਰੇ ਅਤੇ ਪੀਲੇ ਰੰਗ ਦੇ ਫਲ ਅਤੇ ਸਬਜ਼ੀਆਂ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਪਾਇਆ ਜਾਂਦਾ ਹੈ।

ਬੱਚਾ ਇੱਕ ਸਾਲ ਦਾ ਹੋ ਜਾਵੇ ਇਸ ਤੋਂ ਪਹਿਲਾਂ ਟੀਕਾਕਰਣ ਪੂਰਾ ਹੋ ਜਾਣਾ ਚਾਹੀਦਾ ਹੈ। ਤਦ ਬੱਚਾ ਖਸਰਾ ਨਾਂ ਦੀ ਬਿਮਾਰੀ ਤੋਂ ਸੁਰੱਖਿਅਤ ਰਹੇਗਾ, ਜਿਸ ਦੇ ਕਾਰਨ ਨਿਮੋਨੀਆ ਜਾਂ ਹੋਰ ਸਾਹ ਸਬੰਧੀ ਬਿਮਾਰੀਆਂ, ਜਿਨ੍ਹਾਂ ਵਿੱਚ ਕਾਲੀ ਖੰਘ ਅਤੇ ਤਪਦਿਕ ਵੀ ਸ਼ਾਮਿਲ ਹੋ ਸਕਦੇ ਹਨ।

ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ ਮੁੱਖ ਸੰਦੇਸ਼-4

ਬੱਚੇ ਨੂੰ ਜੇਕਰ ਬਹੁਤ ਜ਼ਿਆਦਾ ਜੁਕਾਮ ਹੈ ਤਾਂ ਉਸ ਨੂੰ ਤੁਰੰਤ ਡਾਕਟਰੀ ਮਦਦ ਮਿਲਣੀ ਚਾਹੀਦੀ ਹੈ। ਬੱਚੇ ਨੂੰ ਤਪਦਿਕ ਹੋ ਸਕਦਾ ਹੈ, ਜੋ ਫੇਫੜਿਆਂ ਦਾ ਸੰਕਰਮਣ ਹੈ।

ਤਪਦਿਕ ਇੱਕ ਗੰਭੀਰ ਬਿਮਾਰੀ ਹੈ, ਜਿਸ ਨਾਲ ਬੱਚੇ ਦਾ ਫੇਫੜਾ ਹਮੇਸ਼ਾ ਦੇ ਲਈ ਤਬਾਹ ਹੋ ਸਕਦਾ ਹੈ ਜਾਂ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਤਪਦਿਕ ਤੋਂ ਬਚਾਅ ਕਰਨ ਵਿੱਚ ਪਰਿਵਾਰ ਸਾਥ ਦੇ ਸਕਦਾ ਹੈ ਜੇ ਉਹ ਇਸ ਗੱਲ ਦੀ ਪੁਸ਼ਟੀ ਕਰ ਲੈਣ ਕਿ ਉਨ੍ਹਾਂ ਦੇ ਬੱਚਿਆਂ ਨੂੰ:

ਜੇਕਰ ਸਿਹਤ ਕਰਮਚਾਰੀ ਤਪਦਿਕ ਦੇ ਲਈ ਵਿਸ਼ੇਸ਼ ਦਵਾਈਆਂ ਦਿੰਦਾ ਹੈ, ਬੱਚੇ ਨੂੰ ਉਹ ਸਾਰੀਆਂ ਦਵਾਈਆਂ ਸਮੇਂ ‘ਤੇ ਅਤੇ ਨਿਰਦੇਸ਼ਾਂ ਅਨੁਸਾਰ ਉਸੇ ਮਾਤਰਾ ਵਿੱਚ, ਓਨੇ ਸਮੇਂ ਦੇ ਲਈ ਦੇਣਾ ਬਹੁਤ ਜ਼ਰੂਰੀ ਹੈ, ਚਾਹੇ ਬੱਚਾ ਸਿਹਤਮੰਦ ਹੀ ਕਿਉਂ ਨਾ ਲੱਗੇ।

ਖੰਘ, ਜੁਕਾਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ ਮੁੱਖ ਸੰਦੇਸ਼-5

ਬੱਚੇ ਅਤੇ ਗਰਭਵਤੀ ਔਰਤਾਂ ਦੋਵਾਂ ਦਾ ਸੰਪਰਕ ਤੰਬਾਕੂ ਜਾਂ ਖਾਣਾ ਪਕਾਉਣ ਦੇ ਧੂੰਏਂ ਨਾਲ ਹੋ ਜਾਵੇ ਤਾਂ ਉਹ ਖਤਰੇ ਦੇ ਦਾਇਰੇ ਵਿੱਚ ਹੁੰਦੇ ਹਨ।

ਬੱਚੇ ਜੇਕਰ ਧੂੰਏਂ ਨਾਲ ਭਰੇ ਵਾਤਾਵਰਣ ਵਿੱਚ ਰਹੇ ਤਾਂ ਉਨ੍ਹਾਂ ਨੂੰ ਨਿਮੋਨੀਆ ਜਾਂ ਸਾਹ ਸਬੰਧੀ ਸਮੱਸਿਆ ਹੋ ਸਕਦੀ ਹੈ।

ਜਨਮ ਤੋਂ ਪਹਿਲਾਂ ਵੀ ਅਜਿਹੇ ਸੰਪਰਕ ਬੱਚਿਆਂ ਦੇ ਲਈ ਹਾਨੀਕਾਰਕ ਹਨ। ਗਰਭਵਤੀ ਔਰਤਾਂ ਨੂੰ ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਧੂੰਏਂ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।

ਤੰਬਾਕੂ ਦੀ ਵਰਤੋਂ ਆਮ ਤੌਰ ਤੇ ਕੱਚੀ ਉਮਰ ਦੇ ਦੌਰਾਨ ਸ਼ੁਰੂ ਹੁੰਦੀ ਹੈ। ਜੇਕਰ ਤੰਬਾਕੂ ਨਾਲ ਸੰਬੰਧਤ ਵਿਗਿਆਪਨ ਅਤੇ ਤੰਬਾਕੂ ਦੇ ਉਤਪਾਦ ਸਸਤੇ ਅਤੇ ਅਸਾਨੀ ਨਾਲ ਉਪਲਬਧ ਹਨ, ਜਾਂ ਉਨ੍ਹਾਂ ਦੇ ਆਸ-ਪਾਸ ਦੇ ਬਾਲਗ ਜੇਕਰ ਸਿਗਰਟਨੋਸ਼ੀ ਕਰਦੇ ਹੋਣ ਤਾਂ ਬਹੁਤ ਸੰਭਵ ਹੈ ਕਿ ਕਿਸ਼ੋਰ ਵੀ ਸਿਗਰਟਨੋਸ਼ੀ ਕਰਨਾ ਸ਼ੁਰੂ ਕਰ ਦੇਣ। ਨਾਬਾਲਿਗਾਂ ਨੂੰ ਸਿਗਰਟਨੋਸ਼ੀ ਛੱਡਣ ਦੇ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਵੀ ਇਸ ਦੇ ਖਤਰਿਆਂ ਦੇ ਬਾਰੇ ਜਾਣੂੰ ਕਰਵਾਇਆ ਜਾਣਾ ਚਾਹੀਦਾ ਹੈ।

3.1134751773
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top