ਹੋਮ / ਊਰਜਾ / ਵਾਤਾਵਰਣ / ਪਲਾਸਟਿਕ ਕਚਰਾ ਪ੍ਰਬੰਧਨ ਨਿਯਮ, ੨੦੧੬ - ਨਵੇਂ ਮਾਨੀਟਰਿੰਗ ਪਹਿਲੂ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪਲਾਸਟਿਕ ਕਚਰਾ ਪ੍ਰਬੰਧਨ ਨਿਯਮ, ੨੦੧੬ - ਨਵੇਂ ਮਾਨੀਟਰਿੰਗ ਪਹਿਲੂ

ਇਸ ਲੇਖ ਵਿੱਚ ਪਲਾਸਟਿਕ ਕਚਰਾ ਪ੍ਰਬੰਧਨ ਨਿਯਮ, 2016 ਅਧਿਸੂਚਿਤ ਕੀਤੇ ਗਏ ਨਵੇਂ ਮਾਨੀਟਰਿੰਗ ਪਹਿਲੂਆਂ ਦਾ ਜ਼ਿਕਰ ਕੀਤਾ ਗਿਆ ਹੈ।

ਜਾਣ-ਪਛਾਣ

ਕੇਂਦਰ ਸਰਕਾਰ ਨੇ ਪਲਾਸਟਿਕ ਕਚਰੇ ਨੂੰ ਲੈ ਕੇ ਨਿਯਮ ਸਖਤ ਕੀਤੇ; ਪਲਾਸਟਿਕ ਕੈਰੀ ਬੈਗ ਦੀ ਨਿਊਨਤਮ ਮੋਟਾਈ ੪੦ ਮਾਈਕ੍ਰਾਨ ਤੋਂ ਵਧਾ ਕੇ ੫੦ ਮਾਈਕ੍ਰਾਨ ਕਰ ਦਿੱਤੀ ਗਈ ਹੈ। ਸਰਕਾਰ ਨੇ ਪੂਰਵਵਰਤੀ ਪਲਾਸਟਿਕ ਕਚਰਾ (ਪ੍ਰਬੰਧਨ ਅਤੇ ਸੰਚਾਲਨ) ਨਿਯਮ, ੨੦੧੧ ਨੂੰ ਦਰਕਿਨਾਰ ਕਰਕੇ ਉਨ੍ਹਾਂ ਦੇ ਸਥਾਨ ਉੱਤੇ ਪਲਾਸਟਿਕ ਕਚਰਾ ਪ੍ਰਬੰਧਨ ਨਿਯਮ, ੨੦੧੬ ਅਧਿਸੂਚਿਤ ਕੀਤੇ ਹਨ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਪਲਾਸਟਿਕ ਕੈਰੀ ਬੈਗ ਦੀ ਨਿਊਨਤਮ ਮੋਟਾਈ ੪੦ ਮਾਈਕ੍ਰਾਨ ਤੋਂ ਵਧਾ ਕੇ ੫੦ ਮਾਈਕ੍ਰਾਨ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰ ਦਿਨ ੧੫,੦੦੦ ਟਨ ਪਲਾਸਟਿਕ ਕਚਰਾ ਸਿਰਜਤ ਹੁੰਦਾ ਹੈ, ਜਿਸ ਨਾਲ ੯,੦੦੦ ਟਨ ਨੂੰ ਇਕੱਠੇ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ, ਪਰ ੬,੦੦੦ ਟਨ ਪਲਾਸਟਿਕ ਕਚਰੇ ਨੂੰ ਇਕੱਠਾ ਨਹੀਂ ਕੀਤਾ ਜਾ ਰਿਹਾ ਹੈ। ਸ਼੍ਰੀ ਜਾਵਡੇਕਰ ਨੇ ਇਹ ਵੀ ਕਿਹਾ ਕਿ ਜੋ ਨਿਯਮ ਪਹਿਲਾਂ ਨਗਰ ਨਿਗਮ ਦੇ ਖੇਤਰਾਂ ਤੱਕ ਹੀ ਸਵੀਕਾਰ ਸਨ, ਉਨ੍ਹਾਂ ਨੂੰ ਹੁਣ ਸਾਰੇ ਪਿੰਡਾਂ ਤੱਕ ਵਧਾ ਦਿੱਤਾ ਗਿਆ ਹੈ। ਨਵੇਂ ਪਲਾਸਟਿਕ ਕਚਰਾ ਪ੍ਰਬੰਧਨ ਨਿਯਮਾਂ ਨੂੰ ਅਧਿਸੂਚਿਤ ਕੀਤਾ ਜਾਣਾ ਸਾਰੇ ਕਚਰਾ ਪ੍ਰਬੰਧਨ ਨਿਯਮਾਂ 'ਚ ਬਦਲਾਅ ਦਾ ਹੀ ਇੱਕ ਹਿੱਸਾ ਹੈ।

ਮਸੌਦਾ ਨਿਯਮਾਂ, ਅਰਥਾਤ ਪਲਾਸਟਿਕ ਕਚਰਾ ਪ੍ਰਬੰਧਨ ਨਿਯਮ ੨੦੧੫ ਨੂੰ ਭਾਰਤ ਸਰਕਾਰ ਦੁਆਰਾ ਭਾਰਤ ਦੇ ਰਾਜ-ਪੱਤਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਲਈ ਜੀ.ਐੱਸ.ਆਰ. ੪੨੩ (ਈ.), ਮਿਤੀ ੨੫ ਮਈ, ੨੦੧੫ ਨੂੰ ਦੇਖੋ। ਪਲਾਸਟਿਕ ਕਚਰਾ ਪ੍ਰਬੰਧਨ ਨਿਯਮ, ੨੦੧੬ ਦੇ ਉਦੇਸ਼ ਇਹ ਹਨ:

 • ਪਲਾਸਟਿਕ ਕੈਰੀ ਬੈਗ ਦੀ ਨਿਊਨਤਮ ਮੋਟਾਈ ਨੂੰ ੪੦ ਮਾਈਕ੍ਰਾਨ ਤੋਂ ਵਧਾ ਕੇ ੫੦ ਮਾਈਕ੍ਰਾਨ ਕਰਨਾ
 • ਨਿਯਮਾਂ 'ਤੇ ਅਮਲ ਦੇ ਦਾਇਰੇ ਨੂੰ ਨਗਰਪਾਲਿਕਾ ਖੇਤਰ ਤੋਂ ਵਧਾ ਕੇ ਪੇਂਡੂ ਖੇਤਰਾਂ ਤੱਕ ਕਰ ਦੇਣਾ, ਕਿਉਂਕਿ ਪਲਾਸਟਿਕ ਪੇਂਡੂ ਖੇਤਰਾਂ ਵਿੱਚ ਵੀ ਪਹੁੰਚ ਗਿਆ ਹੈ
 • ਪਲਾਸਟਿਕ ਕੈਰੀ ਬੈਗ ਦੇ ਉਤਪਾਦਕਾਂ, ਬਰਾਮਦਕਾਰਾਂ ਅਤੇ ਇਨ੍ਹਾਂ ਨੂੰ ਵੇਚਣ ਵਾਲੇ ਵੈਂਡਰਾਂ ਦੇ ਪੂਰਵ-ਪੰਜੀਕਰਣ ਦੇ ਮਾਧਿਅਮ ਨਾਲ ਪਲਾਸਟਿਕ ਕਚਰਾ ਪ੍ਰਬੰਧਨ ਫੀਸ ਦੇ ਸੰਗ੍ਰਹਿ ਦੀ ਸ਼ੁਰੂਆਤ ਕਰਨਾ

ਸਰਕਾਰ ਨੇ ਪਲਾਸਟਿਕ ਕਚਰੇ ਨੂੰ ਲੈ ਕੇ ਨਿਯਮ ਸਖਤ ਕੀਤੇ

ਕੇਂਦਰ ਸਰਕਾਰ ਨੇ ਪਲਾਸਟਿਕ ਕਚਰੇ ਨਾਲ ਨਜਿੱਠਣ ਲਈ ਪਾਲੀਥੀਨ ਦੀਆਂ ਥੈਲੀਆਂ ਦੀ ਨਿਊਨਤਮ ਮੋਟਾਈ ੫੦ ਮਾਈਕਰੋਨ ਤੈਅ ਕਰ ਦਿੱਤੀ ਹੈ। ਇਸ ਤੋਂ ਘੱਟ ਮਾਈਕਰੋਨ ਦੀਆਂ ਥੈਲੀਆਂ ਦੀ ਵਿਕਰੀ ਅਤੇ ਇਸਤੇਮਾਲ ਨੂੰ ਪ੍ਰਤੀਬੰਧਿਤ ਕੀਤਾ ਗਿਆ ਹੈ। ਪਹਿਲਾਂ ਇਸ ਦੀ ਸੀਮਾ ੪੦ ਮਾਈਕਰੋਨ ਰੱਖੀ ਗਈ ਸੀ। ਨਵੇਂ ਨਿਯਮਾਂ ਦੇ ਲਾਗੂ ਹੋਣ ਦੇ ਬਾਅਦ ਪਾਲੀਥੀਨ ਦੀਆਂ ਥੈਲੀਆਂ, ਕੈਰੀ ਬੈਗ ਆਦਿ ਦੀਆਂ ਕੀਮਤਾਂ ੨੦ ਫੀਸਦੀ ਤੱਕ ਵਧਣਗੀਆਂ।

ਨਵੇਂ ਨਿਯਮਾਂ ਵਿੱਚ ਇਹ ਵੀ ਪ੍ਰਾਵਧਾਨ ਕੀਤਾ ਗਿਆ ਹੈ ਕਿ ਪਲਾਸਟਿਕ ਥੈਲੀਆਂ ਅਤੇ ਕੈਰੀ ਬੈਗ ਦਾ ਨਿਰਮਾਣ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਉਸ ਦੇ ਕਚਰੇ ਨੂੰ ਇਕੱਠਾ ਕਰਨ ਦੀ ਵੀ ਹੋਵੇਗੀ। ਇਸ ਦੇ ਲਈ ਸਾਰੇ ਉਤਪਾਦਕਾਂ ਜਾਂ ਵਿਦੇਸ਼ ਤੋਂ ਅਜਿਹੀ ਸਮੱਗਰੀ ਆਯਾਤ ਕਰਨ ਵਾਲਿਆਂ ਨੂੰ ਰਾਜਾਂ ਵਿਚ ਪੰਜੀਕਰਣ ਕਰਵਾਉਣਾ ਹੋਵੇਗਾ। ਉਨ੍ਹਾਂ ਨੂੰ ਆਪਣਾ ਕਚਰਾ ਪ੍ਰਬੰਧਨ ਤੰਤਰ ਖੜ੍ਹਾ ਕਰਨਾ ਹੋਵੇਗਾ। ਉਨ੍ਹਾਂ ਨੂੰ ਇਸ ਦੇ ਲਈ ਕਿਰਾਇਆ ਵੀ ਭਰਨਾ ਹੋਵੇਗਾ। ਮਕਸਦ ਇਹ ਹੈ ਕਿ ਇਨ੍ਹਾਂ ਥੈਲੀਆਂ ਦੀਆਂ ਕੀਮਤਾਂ ਵਧਣ ਅਤੇ ਫੁਟਕਰ ਵਿਕ੍ਰੇਤਾ ਵੀ ਉਪਭੋਗਤਾ ਨੂੰ ਇਹ ਥੈਲੀਆਂ ਦਿੰਦੇ ਸਮੇਂ ਟੈਕਸ ਵਸੂਲੇ ਤਾਂ ਜੋ ਲੋਕ ਇਨ੍ਹਾਂ ਦਾ ਇਸਤੇਮਾਲ ਕਰਨਾ ਛੱਡਣ।

ਨਵੇਂ ਨਿਯਮਾਂ ਵਿੱਚ ਪਲਾਸਟਿਕ ਥੈਲੀਆਂ, ਕੈਰੀ ਬੈਗ ਅਤੇ ਪੈਕੇਜਿੰਗ ਸਮੱਗਰੀ 'ਤੇ ਉਸ ਦੇ ਨਿਰਮਾਤਾ ਦਾ ਨਾਮ ਪਤਾ ਦਰਜ ਕਰਨਾ ਜ਼ਰੂਰੀ ਹੋਵੇਗਾ। ਬਿਨਾਂ ਨਾਮ-ਪਤੇ ਵਾਲੀਆਂ ਪਲਾਸਟਿਕ ਥੈਲੀਆਂ ਦੀ ਵਿਕਰੀ ਗੈਰ-ਕਾਨੂੰਨੀ ਹੋਵੇਗੀ। ਇਸੇ ਤਰ੍ਹਾਂ ਦੁਕਾਨਾਂ ਦੇ ਲਈ ਵੀ ਪ੍ਰਾਵਧਾਨ ਕੀਤਾ ਗਿਆ ਹੈ ਕਿ ਉਹ ਅਜਿਹੀਆਂ ਥੈਲੀਆਂ ਦਾ ਇਸਤੇਮਾਲ ਸਾਮਾਨ ਵੇਚਣ ਲਈ ਨਾ ਕਰਨ।

ਇਨ੍ਹਾਂ ਨਿਯਮਾਂ ਵਿੱਚ ਲੋਕਾਂ ਨੂੰ ਵੀ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਕੋਈ ਸਮਾਰੋਹ ਦਾ ਆਯੋਜਨ ਕਰਦਾ ਹੈ ਤਾਂ ਉਸ ਦੌਰਾਨ ਪੈਦਾ ਹੋਣ ਵਾਲੇ ਪਲਾਸਟਿਕ ਨੂੰ ਇਕੱਠਾ ਕਰਨ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ। ਅਜਿਹਾ ਨਾ ਕਰਨ ਤੇ ਪ੍ਰਬੰਧਕ ਦੇ ਖਿਲਾਫ ਵਾਤਾਵਰਣ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

 • ਰੋਜ਼ ਪੈਦਾ ਹੁੰਦਾ ਹੈ, ੧੫ ਹਜ਼ਾਰ ਟਨ ਪਲਾਸਟਿਕ ਕਚਰਾ
 • ੯ ਹਜ਼ਾਰ ਟਨ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ।
 • ਛੇ ਹਜ਼ਾਰ ਟਨ ਕਚਰਾ ਖਿੱਲਰਿਆ ਰਹਿੰਦਾ ਹੈ।

ਬਾਇਓ ਮੈਡੀਕਲ ਕਚਰਾ ਪ੍ਰਬੰਧਨ ਨਿਯਮ, ੨੦੧੬ ਦੀਆਂ ਮੁੱਖ ਗੱਲਾਂ

 • ਮਨੁੱਖੀ ਅਤੇ ਪਸ਼ੂ ਦੇ ਸਰੀਰਕ ਫਾਲਤੂ ਪਦਾਰਥ, ਇਲਾਜ ਅਤੇ ਖੋਜ ਦੀ ਪ੍ਰਕਿਰਿਆ ਵਿੱਚ ਸਿਹਤ ਦੇਖਭਾਲ ਸਹੂਲਤਾਂ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਇਲਾਜ ਉਪਕਰਣ ਜਿਵੇਂ ਸੂਈਆਂ, ਸਰਿੰਜਾਂ ਅਤੇ ਹੋਰ ਸਮੱਗਰੀਆਂ ਨੂੰ ਬਾਇਓ ਮੈਡੀਕਲ ਕਚਰਾ ਕਿਹਾ ਜਾਂਦਾ ਹੈ।
 • ਇਹ ਕਚਰਾ ਹਸਪਤਾਲਾਂ, ਨਰਸਿੰਗ ਹੋਮ, ਪੈਥੋਲਾਜੀਕਲ ਪ੍ਰਯੋਗਸ਼ਾਲਾਵਾਂ, ਬਲੱਡ ਬੈਂਕ ਆਦਿ ਵਿੱਚ ਡਾਇਗਨੋਸਿਸ, ਇਲਾਜ ਜਾਂ ਟੀਕਾਕਰਣ ਦੇ ਦੌਰਾਨ ਪੈਦਾ ਹੁੰਦਾ ਹੈ।
 • ਇਸ ਨਵੇਂ ਨਿਯਮ ਦਾ ਉਦੇਸ਼ ਦੇਸ਼ ਭਰ ਦੀਆਂ ੧੬੮੮੬੯ ਸਿਹਤ ਦੇਖਭਾਲ ਸਹੂਲਤਾਂ (ਐੱਚ.ਸੀ.ਐੱਫ.) ਤੋਂ ਰੋਜ਼ਾਨਾ ਪੈਦਾ ਹੋਣ ਵਾਲੇ 484 ਟਨ ਬਾਇਓ ਮੈਡੀਕਲ ਕਚਰੇ ਦਾ ਉਚਿਤ ਪ੍ਰਬੰਧ ਕਰਨਾ ਹੈ।
 • ਨਿਯਮ ਦੇ ਦਾਇਰੇ ਨੂੰ ਵਧਾਇਆ ਗਿਆ ਹੌ ਅਤੇ ਇਸ ਵਿੱਚ ਟੀਕਾਕਰਣ ਕੈਂਪਾਂ, ਖੂਨ ਦਾਨ ਕੈਂਪਾਂ, ਸਰਜਰੀ ਕੈਂਪਾਂ ਜਾਂ ਹੋਰ ਸਿਹਤ ਦੇਖਭਾਲ ਗਤੀਵਿਧੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
 • ਕਲੋਰੀਨ ਯੁਕਤ ਪਲਾਸਟਿਕ ਦੀਆਂ ਥੈਲੀਆਂ, ਦਸਤਾਨੇ ਅਤੇ ਖੂਨ ਦੀਆਂ ਥੈਲੀਆਂ ਨੂੰ ਦੋ ਸਾਲ ਦੇ ਅੰਦਰ ਚਰਨਬੱਧ ਤਰੀਕੇ ਨਾਲ ਹਟਾ ਦਿੱਤਾ ਜਾਵੇਗਾ।
 • ਪ੍ਰਯੋਗਸ਼ਾਲਾ ਕਚਰੇ, ਸੂਖਮ ਜੂਵ ਵਿਗਿਆਨੀ ਕਚਰੇ, ਖੂਨ ਦੇ ਨਮੂਨਿਆਂ ਅਤੇ ਖੂਨ ਦੀਆਂ ਥੈਲੀਆਂ ਨੂੰ ਕੀਟਾਣੂ-ਸੋਧਣ ਜਾਂ ਆਨ-ਸਾਈਟ ਵਿਸੰਕ੍ਰਮਣ ਦੇ ਜ਼ਰੀਏ ਪਹਿਲਾਂ ਇਲਾਜ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਜਾਂ ਰਾਸ਼ਟਰੀ ਏਡਜ਼ ਨਿਯੰਤਰਣ ਸੰਗਠਨ (ਐੱਨ.ਸੀ.ਓ.) ਦੁਆਰਾ ਨਿਰਧਾਰਤ ਤਰੀਕੇ ਨਾਲ ਕੀਤਾ ਜਾਵੇਗਾ।
 • ਸਾਰੇ ਸਿਹਤ ਸੇਵਾ ਕਰਮਚਾਰੀਆਂ ਨੂੰ ਨਿਯਮਿਤ ਰੂਪ ਨਾਲ ਸਿਖਲਾਈ ਅਤੇ ਟੀਕਾਕਰਣ ਦਿੱਤਾ ਜਾਵੇਗਾ।
 • ਬਾਇਓ ਮੈਡੀਕਲ ਕਚਰਾ ਰੱਖਣ ਵਾਲੀਆਂ ਥੈਲੀਆਂ ਜਾਂ ਕੰਟੇਨਰਾਂ ਨੂੰ ਨਸ਼ਟ ਕਰਨ ਦੇ ਲਈ ਬਾਰ-ਕੋਡ ਪ੍ਰਣਾਲੀ ਬਣਾਈ ਜਾਵੇਗੀ।
 • ਸੈਕੰਡਰੀ ਚੈਂਬਰ 'ਚ ਧਾਰਨ ਸਮੇਂ ਦੇ ਲਈ ਮਾਪਦੰਡਾਂ ਨੂੰ ਪ੍ਰਾਪਤ ਕਰਨ ਲਈ ਮੌਜੂਦਾ ਭੱਠੀ ਅਤੇ ਦੋ ਸਾਲਾਂ ਦੇ ਅੰਦਰ ਡਾਈਓਕਸਿਨ ਅਤੇ ਫਿਊਰਨਸ ਦੀ ਵਿਵਸਥਾ।
 • ਕਚਰੇ ਨੂੰ ਅਲੱਗ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਦੇ ਲਈ ਬਾਇਓ ਮੈਡੀਕਲ ਕਚਰੇ ਨੂੰ ਹੁਣ ਮੌਜੂਦਾ ੧੦ ਸ਼੍ਰੇਣੀਆਂ ਦੀ ਜਗ੍ਹਾ ੪ ਸ਼੍ਰੇਣੀਆਂ ਵਿਚ ਵੰਡਿਆ ਜਾਵੇਗਾ।
 • ਪ੍ਰਾਧੀਕਰਣ ਨੂੰ ਸਰਲ ਬਣਾਉਣ ਦੀ ਪ੍ਰਕਿਰਿਆ ਦੇ ਤਹਿਤ ਵਾਲੇ ਹਸਪਤਾਲਾਂ ਦੇ ਲਈ ਆਟੋਮੈਟਿਕ ਆਥਰਾਈਜੇਸ਼ਨ ਦੀ ਆਗਿਆ ਹੋਵੇਗੀ। ਬਿਸਤਰੇ ਵਾਲੀ ਸਿਹਤ ਸੇਵਾ ਸਹੂਲਤਾਂ ਦੇ ਲਈ ਪ੍ਰਾਧੀਕਰਣ ਦੀ ਵੈਧਤਾ ਸਹਿਮਤੀ ਹੁਕਮ ਦੀ ਮਿਆਦ ਦੇ ਸਮਰੂਪ ਕੀਤਾ ਗਿਆ ਹੈ।
 • ਨਵੇਂ ਨਿਯਮ ਵਿੱਚ ਦੇ ਭੱਠੀਆਂ ਦੇ ਲਈ ਮਿਆਰ ਹੋਰ ਸਖਤ ਕੀਤੇ ਗਏ ਹਨ ਤਾਂ ਜੋ ਵਾਤਾਵਰਣ ਵਿੱਚ ਪ੍ਰਦੂਸ਼ਕਾਂ ਦੇ ਉਤਸਰਜਨ ਨੂੰ ਘੱਟ ਕੀਤਾ ਜਾ ਸਕੇ।
 • ਡਾਈ ਆਕਸੀਨ ਅਤੇ ਫਿਊਰਨਸ ਦੇ ਲਈ ਉਤਸਰਜਨ ਸੀਮਾ ਨਿਰਧਾਰਤ ਕੀਤੀ ਗਈ।
 • ਰਾਜ ਸਰਕਾਰ ਆਮ ਬਾਇਓ-ਮੈਡੀਕਲ ਕਚਰਾ ਇਲਾਜ ਅਤੇ ਨਿਪਟਾਰਾ ਸਹੂਲਤ ਬਣਾਉਣ ਦੇ ਲਈ ਜ਼ਮੀਨ ਮੁਹੱਈਆ ਕਰਵਾਏਗੀ।
 • ਜੇਕਰ ਆਮ ਬਾਇਓ-ਮੈਡੀਕਲ ਕਚਰਾ ਇਲਾਜ ਸਹੂਲਤ ਪਝੱਤਰ ਕਿਲੋਮੀਟਰ ਦੀ ਦੂਰੀ ਤੇ ਉਪਲਬਧ ਹੈ ਤਾਂ ਕੋਈ ਵੀ ਠੇਕੇਦਾਰ ਆਨਸਾਈਟ ਟ੍ਰੀਟਮੈਂਟ ਜਾਂ ਨਿਪਟਾਰਾ ਸਹੂਲਤ ਨਹੀਂ ਬਣਾਵੇਗਾ।
 • ਆਮ ਬਾਇਓ-ਮੈਡੀਕਲ ਕਚਰਾ ਇਲਾਜ ਅਤੇ ਨਿਪਟਾਰਾ ਸਹੂਲਤ ਦੇ ਸੰਚਾਲਕ ਨੂੰ ਐੱਚ.ਸੀ.ਐੱਫ. ਤੋਂ ਸਮੇਂ ਤੇ ਬਾਇਓ-ਮੈਡੀਕਲ ਕਚਰਾ ਉਠਾਉਣਾ ਯਕੀਨੀ ਕਰਨਾ ਹੋਵੇਗਾ ਅਤੇ ਐੱਚ.ਸੀ.ਐੱਫ. ਨੂੰ ਸਿਖਲਾਈ ਪ੍ਰਬੰਧ ਕਰਨ ਵਿੱਚ ਸਹਿਯੋਗ ਦੇਣਾ ਹੋਵੇਗਾ।

ਇਹ ਨਿਯਮ ਮਾਰਚ ੨੦੧੬ ਵਿੱਚ ਅਧਿਸੂਚਿਤ ਹੋਰ ਕਚਰਾ ਪ੍ਰਬੰਧਨ ਨਿਯਮਾਂ ਦੇ ਇਲਾਵਾ ਹੈ।

ਹੋਰ ਅਧਿਸੂਚਿਤ ਨਿਯਮ

ਹੋਰ ਅਧਿਸੂਚਿਤ ਨਿਯਮ ਇਸ ਪ੍ਰਕਾਰ ਹੈ : -

 • ਪਲਾਸਟਿਕ ਕਚਰਾ ਪ੍ਰਬੰਧਨ ਨਿਯਮ, ੨੦੧੬
 • ਈ-ਕਚਰਾ ਪ੍ਰਬੰਧਨ ਨਿਯਮ, ੨੦੧੬
 • ਕੰਸਟ੍ਰਕਸ਼ਨ ਐਂਡ ਡੈਮੋਲਿਸ਼ਨ ਵੇਸਟ ਮੈਨੇਜਮੈਂਟ ਰੂਲਸ, ੨੦੧੬

ਸਰੋਤ : ਪੱਤਰ ਸੂਚਨਾ ਦਫ਼ਤਰ

3.64052287582
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top