ਹੋਮ / ਊਰਜਾ / ਵਾਤਾਵਰਣ / ਉਪਯੋਗੀ ਸੁਝਾਅ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਉਪਯੋਗੀ ਸੁਝਾਅ

ਇਹ ਭਾਗ ਵਾਤਾਵਰਣ ਅਨੁਕੂਲ ਅਤੇ ਧਾਰਣੀਯ ਵਿਕਾਸ ਨਾਲ ਜੁੜੇ ਸਧਾਰਨ ਅਤੇ ਉਪਯੋਗੀ ਸੁਝਾਵਾਂ ਦੀ ਜਾਣਕਾਰੀ ਦਿੰਦਾ ਹੈ।

ਗਰਮੀ ਤੋਂ ਛੁਟਕਾਰਾ ਪਾਉਣ ਦੇ ਵਾਤਾਵਰਣ ਦੇ ਅਨੁਕੂਲ ਤਰੀਕੇ

 • ਭਰਪੂਰ ਪਾਣੀ ਪੀਓ। ਬੋਤਲ ਬੰਦ ਪਾਣੀ ਤੋਂ ਬਚੋ ਕਿਉਂਕਿ ਇਹ ਬਰਬਾਦੀ ਨੂੰ ਬੜ੍ਹਾਵਾ ਦਿੰਦਾ ਹੈ ਅਤੇ ਕੁਦਰਤੀ ਸਰੋਤਾਂ ਦਾ ਨੁਕਸਾਨ ਕਰਦਾ ਹੈ।
 • ਕੈਫੀਨ ਯੁਕਤ ਪੀਣ ਯੋਗ ਪਦਾਰਥਾਂ ਤੋਂ ਬਚੋ, ਲੱਸੀ ਜਿਹੇ ਕੁਦਰਤੀ ਪੀਣ ਯੋਗ ਪਦਾਰਥ ਪੀਓ।
 • ਹਲਕੇ ਰੰਗਾਂ ਦੇ ਕੱਪੜੇ ਪਹਿਨੋ, ਜਿੱਥੋਂ ਤੱਕ ਹੋ ਸਕੇ ਸੂਤੀ ਕੱਪੜਿਆਂ ਦਾ ਇਸਤੇਮਾਲ ਕਰੋ।
 • ਡੀਹਾਈਡ੍ਰੇਸ਼ਨ ਤੋਂ ਬਚਣ ਦੇ ਲਈ ਭਰਪੂਰ ਪੀਣ ਯੋਗ ਪਦਾਰਥ ਲਵੋ। ਕੁਝ ਪ੍ਰਾਕਿਰਤਕ ਪੀਣ ਯੋਗ ਪਦਾਰਥ ਨਿੰਬੂ ਦਾ ਰਸ, ਕੱਚਾ ਨਾਰੀਅਲ, ਫਲਾਂ ਦੇ ਰਸ ਆਦਿ ਹਨ। ਕੱਚੇ ਨਾਰੀਅਲ ਦੇ ਪਾਣੀ ਵਿੱਚ ਵਿਟਾਮਿਨਾਂ ਅਤੇ ਖਣਿਜਾਂ ਨਾਲ ਸ਼ੱਕਰ, ਰੇਸ਼ਾ ਅਤੇ ਪ੍ਰੋਟੀਨ ਹੁੰਦੇ ਹਨ।
 • ਭਰਪੂਰ ਮਾਤਰਾ ਵਿੱਚ ਸਲਾਦ ਅਤੇ ਤਰਬੂਜ਼ ਜਿਵੇਂ ਫਲ ਖਾਓ - ਇਨ੍ਹਾਂ ਵਿੱਚ ਕੁਦਰਤੀ ਰੂਪ ਨਾਲ ਪਾਣੀ ਹੁੰਦਾ ਹੈ। ਅਸਲ ਵਿੱਚ ਇਸ ਫਲ ਵਿੱਚ ਲਗਭਗ ੯੨% ਪਾਣੀ ਹੁੰਦਾ ਹੈ ਅਤੇ ੧੪% ਤੱਕ ਵਿਟਾਮਿਨ ਸੀ ਪਸੀਨੇ ਦੇ ਜ਼ਰੀਏ ਘੱਟ ਹੋ ਗਈ ਨਮੀ ਦੀ ਮਾਤਰਾ ਦੀ ਪੂਰਤੀ ਵਿੱਚ ਇਹ ਮਦਦ ਕਰਦਾ ਹੈ। ਇਸ ਫਲ ਵਿੱਚ ਛੋਟੀ ਮਾਤਰਾ 'ਚ ਵਿਟਾਮਿਨ ਬੀ ਅਤੇ ਪੋਟਾਸ਼ੀਅਮ ਵੀ ਪਾਏ ਜਾਂਦੇ ਹਨ।
 • ਮਿੱਟੀ ਦੇ ਬਰਤਨਾਂ ਵਿੱਚ ਭੰਡਾਰਿਤ ਪਾਣੀ ਪੀਓ।
 • ਤੇਲਯੁਕਤ ਭੋਜਨ ਤੋਂ ਬਚੋ ਅਤੇ ਖਾਸ ਤੌਰ ਤੇ ਰੇਹੜੀ ਵਾਲਿਆਂ ਦੁਆਰਾ ਵੇਚੇ ਜਾ ਰਹੇ ਕੱਟੇ ਫਲ ਖਾਣ ਤੋਂ ਬਚੋ ਕਿਉਂਕਿ ਉਹ ਮੱਖੀਆਂ ਅਤੇ ਧੂੜ ਦੇ ਕਾਰਨ ਦੂਸ਼ਿਤ ਹੋਇਆ ਹੋ ਸਕਦਾ ਹੈ।
 • ਉਪਯੋਗ ਦੇ ਲਈ ਹੱਥ ਦਾ ਪੱਖਾ ਰੱਖੋ। ਇਹ ਬਿਜਲੀ ਦੀ ਕਟੌਤੀ ਹੋਣ ਦੇ ਸਮੇਂ ਵੀ ਕੰਮ ਦਿੰਦਾ ਹੈ।
 • ਖੁੱਲ੍ਹੀ ਖਿੜਕੀ 'ਤੇ ਵੇਟੀਵੇਰੀਆ ਦੀ ਬਣੀ ਹੋਈ ਚਾਦਰ ਲਟਕਾਓ। ਇਹ ਘਰ ਵਿੱਚ ਠੰਡੀ ਹਵਾ ਦੇ ਪ੍ਰਸਾਰ ਵਿੱਚ ਮਦਦ ਕਰਦੀ ਹੈ।

ਪਰਸਨਲ ਕੰਪਿਊਟਰ ਦੇ ਵਿਕੀਰਣ ਤੋਂ ਬਚਣ ਦੇ ੬ ਉਪਾਅ

ਕੀ ਤੁਸੀਂ ਕਦੇ ਸੋਚਿਆ ਹੈ, ਤੁਹਾਡੇ ਕੰਪਿਊਟਰ/ਲੈਪਟਾੱਪ ਵਿੱਚੋਂ ਨਿਕਲਣ ਵਾਲਾ ਵਿਕੀਰਣ ਕਿੰਨਾ ਹਾਨੀਕਾਰਕ ਹੋ ਸਕਦਾ ਹੈ ?

ਅਧਿਐਨ ਤੋਂ ਪਤਾ ਚੱਲਦਾ ਹੈ ਕਿ ਤੁਹਾਡੇ ਪੀ.ਸੀ. ਅਤੇ ਇਸ ਦੇ ਪ੍ਰਿੰਟਰ, मॉडम ਅਤੇ ਹਾਈ-ਫਾਈ ਉਪਕਰਣਾਂ ਜਿਹੇ ਹਿੱਸਿਆਂ ਵਿੱਚੋਂ ਨਿਕਲਣ ਵਾਲਾ ਬਿਜਲਈ ਚੁੰਬਕੀ ਵਿਕੀਰਣ ਸੋਨੇ ਨਾਲ ਜੁੜੀਆਂ ਬਿਮਾਰੀਆਂ ਤੋਂ ਲੈ ਕੇ, ਅਲਰਜੀ ਅਤੇ ਦਿਲ ਦੇ ਰੋਗ ਪੈਦਾ ਕਰ ਸਕਦੇ ਹਨ। ਉਦਾਹਰਣ ਦੇ ਲਈ ਸੀ.ਆਰ.ਟੀ. ਕੰਪਿਊਟਰ ਮਾਨੀਟਰ ੪ ਸੈਂ.ਮੀ. ਤੇ ੩ ਮਿਲੀਗਾਸ ਵਿਕੀਰਣ ਅਤੇ ਕਿਨਾਰੇ ਤੋਂ ੪ ਮਿਲੀਗਾਸ ਵਿਕੀਰਣ ਮੁਕਤ ਕਰਦਾ ਹੈ।

ਇੱਥੇ ਕੁਝ ਨੁਸਖ਼ੇ ਦੱਸੇ ਜਾ ਰਹੇ ਹਨ, ਜਿਸ ਦੇ ਜ਼ਰੀਏ ਤੁਸੀਂ ਆਪਣੇ ਕੰਪਿਊਟਰ ਦੇ ਰੇਡੀਏਸ਼ਨ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਨ :

 • ਸਭ ਤੋਂ ਪਹਿਲਾਂ ਤੁਸੀਂ ਆਪਣੇ ਪੁਰਾਣੇ ਪੀ.ਸੀ. ਨੂੰ ਹਟਾ ਦਿਓ, ਖਾਸ ਕਰਕੇ ਜੇਕਰ ਉਹ ਸੀ.ਆਰ.ਟੀ. ਮਾਨੀਟਰ ਵਾਲੇ ਹਨ ਤਾਂ ਉਸ ਨੂੰ ਤਾਂ ਸਭ ਤੋਂ ਪਹਿਲਾਂ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਪੁਰਾਣੇ ਬਕਸੇ ਦੇ ਆਕਾਰ ਦੇ ਕੈਥੋਡ-ਰੇ-ਟਿਊਬ (ਸੀ.ਆਰ.ਟੀ.) ਵੱਡੀ ਮਾਤਰਾ ਵਿਚ ਵਿਕੀਰਣ ਪੈਦਾ ਕਰਦਾ ਹੈ। ਉਥੇ ਐੱਲ.ਸੀ.ਡੀ. ਮਾਨੀਟਰ ਮੁਕਾਬਲਤਨ ਘੱਟ ਮਾਤਰਾ ਵਿੱਚ ਵਿਕੀਰਣ ਮੁਕਤ ਕਰਦਾ ਹੈ। ਇਹ ਕਾਫੀ ਘੱਟ ਆਵ੍ਰਿਤੀ ਵਾਲਾ ਵਿਕੀਰਣ (EMF) ਛੱਡਦਾ ਹੈ, ਜੋ ੩੦ ਸੈਂ.ਮੀ. ਤੇ ੦.੩ ਮਿਲੀਗਾਸ-ਅੱਗੇ ਅਤੇ ਪਿੱਛੇ ਤੋਂ ਅਤੇ ਬਗਲਾਂ ਤੋਂ ਕੁਝ ਵੀ ਵਿਕੀਰਣ ਨਹੀਂ ਨਿਕਲਦਾ ਹੈ। ਅਧਿਐਨ ਇਹ ਵੀ ਦੱਸਦੇ ਹਨ ਕਿ ਪੁਰਾਣੇ ਕੰਪਿਊਟਰ ਨਵੇਂ ਮਾਡਲਾਂ ਦੀ ਤੁਲਨਾ ਵਿੱਚ ਲਗਭਗ ਦੁੱਗਣਾ ਵਿਕੀਰਣ ਮੁਕਤ ਕਰਦੇ ਹਨ, ਕਿਉਂਕਿ ਨਵੇਂ ਮਾਡਲਾਂ ਵਿਚ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
 • ਕੰਪਿਊਟਰ ਦੀ ਸਕ੍ਰੀਨ 'ਤੇ ਰੇਡੀਏਸ਼ਨ ਫਿਲਟਰ ਚੜ੍ਹਾਉਣ ਨਾਲ ਕੰਪਿਊਟਰ ਤੋਂ ਨਿਕਲਣ ਵਾਲਾ ਰੇਡੀਏਸ਼ਨ ਦਾ ਪ੍ਰਭਾਵ ਘੱਟ ਹੁੰਦਾ ਹੈ। ਨਾਲ ਹੀ ਕੰਪਿਊਟਰ ਦੇ ਆਸ-ਪਾਸ ਕਿਸੇ ਧਾਤੂ ਵਾਲੀਆਂ ਚੀਜ਼ਾਂ ਨੂੰ ਨਾ ਰੱਖੋ, ਕਿਉਂਕਿ ਉਹ ਬਿਜਲਈ ਚੁੰਬਕੀ ਤਰੰਗਾਂ ਉਤਸਰਜਿਤ ਕਰਦੇ ਹਨ।
 • ਆਪਣੇ ਕੰਪਿਊਟਰ ਸਕ੍ਰੀਨ ਦੀ ਬ੍ਰਾਈਟਨੈੱਸ ਨੂੰ ਸਿਰਫ ਓਨਾ ਹੀ ਰੱਖੋ, ਜਿਸ ਨਾਲ ਤੁਹਾਨੂੰ ਦੇਖਣ ਵਿੱਚ ਸਹੂਲਤ ਹੋਵੇ। ਕਿਉਂਕਿ ਸਕ੍ਰੀਨ ਜਿੰਨਾ ਚਮਕੀਲਾ ਹੁੰਦਾ ਹੈ, ਰੇਡੀਏਸ਼ਨ ਓਨਾ ਹੀ ਤੇਜ਼ ਹੁੰਦਾ ਹੈ। ਨਾਲ ਹੀ ਇਹ ਵੀ ਧਿਆਨ ਵਿਚ ਰੱਖੋ ਕਿ ਸਕ੍ਰੀਨ ਦੀ ਬ੍ਰਾਈਟਨੈੱਸ ਇੰਨੀ ਘੱਟ ਵੀ ਨਾ ਹੋਵੇ ਕਿ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਜਾਵੇ। ਸਕ੍ਰੀਨ ਦੇ ਸਾਹਮਣੇ ਦੇਖਣ ਦੇ ਲਈ ਆਦਰਸ਼ ਦੂਰੀ ੫੦ ਤੋਂ ੭੫ ਸੈਂ.ਮੀ. ਹੈ।
 • ਪੀ.ਸੀ. ਦੀ ਹਾਨੀਕਾਰਕ ਰੇਡੀਏਸ਼ਨ ਦੇ ਪ੍ਰਭਾਵ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਕੰਪਿਊਟਰ ਨੂੰ ਰੱਖਣ ਦੀ ਜਗ੍ਹਾ ਨੂੰ ਤੈਅ ਕਰਨਾ ਹੋਵੇਗਾ। ਤੁਹਾਡਾ ਕੰਪਿਊਟਰ ਦਾ ਪਿਛਲਾ ਭਾਗ ਇਸ ਤਰ੍ਹਾਂ ਰੱਖਿਆ ਹੋਵੇ ਕਿ ਇਹ ਕਿਸੇ ਬੈਠੇ ਹੋਏ ਵਿਅਕਤੀ ਦੇ ਵੱਲ ਨਾ ਹੋਵੇ। ਅਧਿਐਨ ਮੁਤਾਬਕ ਇਸ ਦਾ ਪਿਛਲਾ ਹਿੱਸਾ ਜ਼ਿਆਦਾ ਤੇਜ਼ ਰੇਡੀਏਸ਼ਨ ਛੱਡਦਾ ਹੈ, ਜਦੋਂ ਕਿ ਅਗਲਾ ਹਿੱਸਾ ਘੱਟ ਤੇਜ਼ ਰੇਡੀਏਸ਼ਨ ਮੁਕਤ ਕਰਦਾ ਹੈ।
 • ਸੁਣਨ ਵਿੱਚ ਇਹ ਅਜੀਬ ਜਿਹਾ ਲੱਗੇ, ਪਰ ਇਹ ਪ੍ਰਭਾਵਸ਼ਾਲੀ ਹੁੰਦਾ ਹੈ। ਅਧਿਐਨ ਮੁਤਾਬਕ ਕੈਕਟਸ ਦੇ ਬੂਟਿਆਂ ਵਿੱਚ ਰੇਡੀਏਸ਼ਨ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਆਪਣੇ ਵਰਕ-ਸਟੇਸ਼ਨ ਤੇ ਤੁਸੀਂ ਕੈਕਟਸ ਦੇ ਪੌਦੇ ਲਗਾਓ, ਤਾਂ ਕਿ ਤੁਹਾਡੇ ਤੱਕ ਘੱਟ ਤੋਂ ਘੱਟ ਵਿਕੀਰਣ ਪਹੁੰਚੇ।
 • ਕੰਪਿਊਟਰ ਸਕ੍ਰੀਨ ਵਿੱਚੋਂ ਕੈਂਸਰ ਪੈਦਾ ਕਰਨ ਵਾਲੇ ਵਿਕੀਰਣ ਨਿਕਲਦੇ ਹਨ, ਜੋ ਤੁਹਾਡੀ ਸਿਹਤ ਦੇ ਲਈ ਕਾਫੀ ਹਾਨੀਕਾਰਕ ਹੁੰਦਾ ਹੈ। ਇਸ ਨੂੰ ਆਪਣੇ ਕਮਰੇ ਵਿੱਚ ਉਚਿਤ ਵਾਤਾਯਨ ਕਰਕੇ ਘੱਟ ਕੀਤਾ ਜਾ ਸਕਦਾ ਹੈ। ਆਪਣੇ ਪੀ.ਸੀ. ਦੇ ਕੋਲ ਵੈਟੀਲੇਟਡ ਕੂਲਰ/ਪੱਖੇ ਲਾ ਕੇ ਵੀ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ। ਆਪਣੇ ਕੰਪਿਊਟਰ 'ਤੇ ਕੰਮ ਕਰਦੇ ਸਮੇਂ ਤੁਸੀਂ ਵਿੱਚ-ਵਿੱਚ ਆਪਣੇ ਚਿਹਰੇ ਧੋਂਦੇ ਰਹੋ, ਤਾਂ ਕਿ ਵਿਕੀਰਣ ਦੇ ਦੌਰਾਨ ਡਿੱਗਣ ਵਾਲੇ ਬਿਜਲਈ ਚੁੰਬਕੀ ਕਣ ਤੁਹਾਡੇ ਚਿਹਰੇ 'ਤੇ ਜ਼ਿਆਦਾ ਦੇਰ ਤੱਕ ਨਾ ਰਹੇ। ਇਨ੍ਹਾਂ ਉਪਰਾਲਿਆਂ ਨੂੰ ਲਾਗੂ ਕਰਕੇ ਤੁਸੀਂ ਆਪਣੇ ਕੰਪਿਊਟਰ ਤੋਂ ਨਿਕਲਣ ਵਾਲੇ ਹਾਨੀਕਾਰਕ ਵਿਕੀਰਣ ਦੇ ੭੦% ਹਿੱਸਿਆਂ ਤੋਂ ਆਪਣਾ ਬਚਾਅ ਕਰ ਸਕਦੇ ਹੋ।

ਸੈਲ ਫੋਨ ਰੇਡੀਏਸ਼ਨ (ਵਿਕੀਰਣ) ਦੇ ਪ੍ਰਭਾਵ ਨੂੰ ਘੱਟ ਕਰਨ ਦੀਆਂ ਸਕੀਮਾਂ

ਦੂਜੇ ਕੌਲਰ ਨੂੰ ਵਾਈਸ (ਆਵਾਜ਼) ਅਤੇ ਟੈਕਸਟ ਸੰਵਾਦ ਭੇਜਣ ਲਈ ਸੈਲ ਫੋਨ ਵਿੱਚ ਰੇਡੀਏਸ਼ਨ ਉਤਸਰਜਿਤ ਹੁੰਦੇ ਹਨ। ਹਾਲਾਂਕਿ ਸਿਹਤ ਸੰਬਧੀ ਜੋਖਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ, ਫਿਰ ਵੀ ਕੁਝ ਅਧਿਐਨਾਂ ਵਿੱਚ (ਸਾਰੇ ਅਧਿਐਨਾਂ 'ਚ ਨਹੀਂ) ਪਾਇਆ ਗਿਆ ਹੈ ਕਿ ਜੋ ਵਿਅਕਤੀ ਸੈਲ ਫੋਨ ਦਾ ਉਪਯੋਗ ਬਹੁਤ ਜ਼ਿਆਦਾ ਕਰਦੇ ਹਨ, ਉਨ੍ਹਾਂ ਦੇ ਦਿਮਾਗ (ਬਰੇਨ) ਅਤੇ ਮੂੰਹ ਵਿੱਚ ਟਿਊਮਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਇਸ ਨਾਲ ਬੱਚਿਆਂ ਦੇ ਵਿਵਹਾਰ ਸੰਬੰਧੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਰੇਡੀਏਸ਼ਨ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਹੇਠ ਲਿਖੇ ਟਿਪਸ ਅਪਣਾਉ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ।

 1. ਘੱਟ ਰੇਡੀਏਸ਼ਨ ਵਾਲਾ ਫੋਨ ਖਰੀਦੋ
  ਆਪਣੇ ਫੋਨ ਦੇ ਬਾਰੇ ਵਿੱਚ EWG's buyer's guide ਤੇ ਜਾਣਕਾਰੀ ਲਵੋ। (ਤੁਹਾਡੇ ਫੋਨ ਦਾ ਮਾਡਲ ਨੰਬਰ ਤੁਹਾਡੀ ਬੈਟਰੀ ਦੇ ਹੇਠਾਂ ਪ੍ਰਿੰਟਡ ਹੋ ਸਕਦਾ ਹੈ।)ਆਪਣੇ ਫੋਨ ਨੂੰ ਬਦਲ ਕੇ ਉਹੋ ਜਿਹਾ ਫੋਨ ਲਵੋ, ਜਿਸ ਵਿੱਚੋਂ ਰੇਡੀਏਸ਼ਨ ਘੱਟ ਨਿਕਲਦੇ ਹਨ ਅਤੇ ਤੁਹਾਡੀ ਲੋੜ ਵੀ ਪੂਰੀ ਹੁੰਦੀ ਹੈ।
 2. ਹੈਂਡ-ਸੈੱਟ ਜਾਂ ਸਪੀਕਰ ਦਾ ਪ੍ਰਯੋਗ ਕਰੋ
  ਫੋਨ ਦੀ ਤੁਲਨਾ ਵਿੱਚ ਹੈਂਡ-ਸੈੱਟ ਵਿੱਚੋਂ ਘੱਟ ਰੇਡੀਏਸ਼ਨ ਨਿਕਲਦਾ ਹੈ। ਸਾਡੀ cell phone headset guide ਦਾ ਉਪਯੋਗ ਕਰਕੇ ਵਾਇਰਯੁਕਤ ਜਾਂ ਵਾਇਰਲੈੱਸ ਫੋਨ (ਦੋਨਾਂ ਵਿੱਚੋਂ ਕੌਣ ਜ਼ਿਆਦਾ ਸੁਰੱਖਿਅਤ ਹੈ ਇਸ ਸਬੰਧ ਵਿਚ ਮਾਹਿਰਾਂ ਵਿੱਚ ਇਕਮੱਤ ਨਹੀਂ ਹੈ) ਵਿੱਚੋਂ ਇੱਕ ਚੁਣੋ। ਕੁਝ ਵਾਇਰਲੈਸ ਹੈਂਡ-ਸੈੱਟ ਵਿੱਚੋਂ ਲਗਾਤਾਰ ਹੇਠਲੇ ਦਰਦੇ ਦੇ ਰੇਡੀਏਸ਼ਨ ਨਿਕਲਦੇ ਰਹਿੰਦੇ ਹਨ ਇਸ ਲਈ ਜਦੋਂ ਤੁਸੀਂ ਗੱਲ ਨਹੀਂ ਕਰ ਰਹੇ ਹੁੰਦੇ ਹੋ ਤਾਂ ਇਸ ਨੂੰ ਆਪਣੇ ਕੰਨ ਤੋਂ ਹਟਾ ਲਵੋ। ਸਪੀਕਰ ਮੋਡ ਵਿੱਚ ਆਪਣੇ ਫੋਨ ਦੀ ਵਰਤੋਂ ਕਰਨ ਨਾਲ ਵੀ ਦਿਮਾਗ ਵਿੱਚ ਰੇਡੀਏਸ਼ਨ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ।
 3. ਸੁਣੋ ਜ਼ਿਆਦਾ ਅਤੇ ਬੋਲੋ ਘੱਟ
  ਜਦੋਂ ਤੁਸੀਂ ਆਪਣੇ ਫੋਨ 'ਤੇ ਬੋਲਦੇ ਹੋ ਜਾਂ ਫਿਰ ਟੈਕਸਟ ਸੰਵਾਦ ਭੇਜਦੇ ਹੋ ਤਾਂ ਤੁਹਾਡੇ ਫੋਨ ਤੋਂ ਰੇਡੀਏਸ਼ਨ ਜ਼ਿਆਦਾ ਹੁੰਦਾ ਹੈ ਪਰ ਜਦੋਂ ਤੁਸੀਂ ਸੰਵਾਦ ਪ੍ਰਾਪਤ ਕਰਦੇ ਹੋ ਤਾਂ ਰੇਡੀਏਸ਼ਨ ਘੱਟ ਨਿਕਲਦਾ ਹੈ। ਇਸ ਲਈ ਜ਼ਿਆਦਾ ਸੁਣਨ ਅਤੇ ਘੱਟ ਬੋਲਣ ਨਾਲ ਤੁਸੀਂ ਸੁਰੱਖਿਅਤ ਰਹਿੰਦੇ ਹੋ।
 4. ਫੋਨ ਨੂੰ ਆਪਣੇ ਸਰੀਰ ਤੋਂ ਦੂਰ ਰੱਖੋ
  ਜਦੋਂ ਤੁਸੀਂ (ਹੈਂਡ-ਸੈੱਟ ਜਾਂ ਸਪੀਕਰ ਦੇ ਨਾਲ) ਫੋਨ 'ਤੇ ਗੱਲ ਕਰਦੇ ਹੋ ਤਾਂ ਆਪਣੇ ਸਰੀਰ ਦੇ ਛਾਤੀ ਜਾਂ ਪੇਟ ਵਾਲੇ ਭਾਗ ਤੋਂ ਫੋਨ ਦੂਰ ਕਿਸੇ ਜੇਬ੍ਹ ਵਿੱਚ ਜਾਂ ਆਪਣੀ ਬੈਲਟ ਤੇ ਰੱਖੋ, ਜਿੱਥੇ ਮੁਲਾਇਮ ਊਤਕ ਰੇਡੀਏਸ਼ਨ ਸੋਖ ਸਕਦੇ ਹਨ।
 5. ਗੱਲ ਕਰਨ ਤੋਂ ਵੱਧ ਟੈਕਸਟਿੰਗ (ਮੈਸੇਜ ਭੇਜਣਾ) ਕਰੋ
  ਵਾਈਸ ਭੇਜਣ ਦੀ ਤੁਲਨਾ ਵਿੱਚ ਟੈਕਸਟ ਭੇਜਣ ਲਈ ਫੋਨ ਨੂੰ ਘੱਟ ਪਾਵਰ (ਘੱਟ ਰੇਡੀਏਸ਼ਨ) ਦੀ ਲੋੜ ਹੁੰਦੀ ਹੈ।ਅਤੇ ਗੱਲ ਕਰਦੇ ਸਮੇਂ ਜਿਸ ਤਰ੍ਹਾਂ ਤੁਹਾਡਾ ਫੋਨ ਤੁਹਾਡੇ ਕੰਨ ਦੇ ਕੋਲ ਹੁੰਦਾ ਹੈ ਟੈਕਸਟਿੰਗ ਕਰਦੇ ਸਮੇਂ ਇਹ ਰੇਡੀਏਸ਼ਨ ਨੂੰ ਤੁਹਾਡੇ ਹੈਡ ਤੋਂ ਦੂਰ ਰੱਖਦਾ ਹੈ।
 6. ਖਰਾਬ ਸਿਗਨਲ ? ਫੋਨ ਤੋਂ ਬਿਲਕੁਲ ਦੂਰ ਰਹੋ
  ਜੇਕਰ ਤੁਹਾਡੇ ਫੋਨ ਵਿੱਚ ਸਿਗਨਲ ਬਾਰ ਘੱਟ ਹੋਵੇ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਟਾਵਰ ਤੋਂ ਸਿਗਨਲ ਪ੍ਰਾਪਤ ਕਰਨ ਦੇ ਲਈ ਇਸ ਤੋਂ ਵੱਧ ਰੇਡੀਏਸ਼ਨ ਨਿਕਲਦਾ ਹੈ। ਜਦੋਂ ਤੁਹਾਡੇ ਫੋਨ ਵਿੱਚ ਜ਼ਿਆਦਾ ਸਿਗਨਲ ਹੋਣ ਉਦੋਂ ਹੀ ਕਾਲ ਕਰੋ ਅਤੇ ਸੁਣੋ।
 7. ਬੱਚਿਆਂ ਨੂੰ ਫੋਨ ਦਾ ਪ੍ਰਯੋਗ ਕਰਨ ਤੋਂ ਰੋਕੋ
  ਇੱਕ ਬਾਲਗ ਦੀ ਤੁਲਨਾ ਵਿੱਚ ਬੱਚਿਆਂ ਦਾ ਦਿਮਾਗ ਸੈਲ ਫੋਨ ਰੇਡੀਏਸ਼ਨ ਦਾ ਦੁੱਗਣਾ ਸੋਖਦਾ ਹੈ। EWG ਨੇ ਘੱਟ ਤੋਂ ਘੱਟ ੬ ਦੇਸ਼ਾਂ ਵਿੱਚ ਸਿਹਤ ਏਜੰਸੀਆਂ ਦੇ ਨਾਲ ਜੁੜ ਕੇ ਇਹ ਸਿਫਾਰਸ਼ ਕੀਤੀ ਹੈ ਕਿ ਬੱਚਿਆਂ ਦੁਆਰਾ ਫੋਨ ਦੇ ਉਪਯੋਗ ਨੂੰ ਸੀਮਤ ਕੀਤਾ ਜਾਵੇ ਅਤੇ ਸਿਰਫ ਐਮਰਜੈਂਸੀ ਸਥਿਤੀ ਵਿੱਚ ਹੀ ਉਨ੍ਹਾਂ ਦੇ ਦੁਆਰਾ ਇਸ ਦੀ ਵਰਤੋਂ ਕੀਤੀ ਜਾਵੇ।
 8. ਰੇਡੀਏਸ਼ਨ ਸ਼ੀਲਡ ਤੋਂ ਬਚੋ
  ਐਂਟੀਨਾ ਕੈਪ ਜਾਂ ਕੀ-ਪੈਡ ਕਵਰ ਜਿਵੇਂ ਰੇਡੀਏਸ਼ਨ ਸ਼ੀਲਡ ਨਾਲ ਕਨੈਕਸ਼ਨ ਦੀ ਗੁਣਵੱਤਾ ਘੱਟ ਹੋ ਜਾਂਦੀ ਹੈ ਅਤੇ ਇਸ ਕਾਰਨ ਫੋਨ ਤੋਂ ਵੱਧ ਪਾਵਰ ਦੇ ਨਾਲ ਜ਼ਿਆਦਾ ਰੇਡੀਏਸ਼ਨ ਉਤਸਰਜਿਤ ਹੁੰਦਾ ਹੈ।

ਸਰੋਤ:ਪੋਰਟਲ ਵਿਸ਼ਾ ਸਮੱਗਰੀ ਟੀਮ

ਸੰਬੰਧਤ ਸਰੋਤ

 1. ਦਾ ਟਾਈਮਸ ਆਫ ਇੰਡੀਆ
3.65131578947
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top