অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ ਯੋਜਨਾ ਦੀ ਸ਼ੁਰੂਆਤ ਸਾਲ ੨੦੦੯ ਵਿੱਚ ਜਲਵਾਯੂ ਪਰਿਵਰਤਨ ਉੱਤੇ ਰਾਸ਼ਟਰੀ ਕਾਰਜ ਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਕੀਤੀ ਗਈ। ਇਸ ਮਿਸ਼ਨ ਦਾ ਉਦੇਸ਼ ੨੦੨੨ ਤੱਕ ੨੦ ਹਜ਼ਾਰ ਮੈਗਾਵਾਟ ਸਮਰੱਥਾ ਵਾਲੀ ਗਰਿਡ ਨਾਲ ਜੋੜੀ ਜਾ ਸਕਣ ਵਾਲੀ ਸੌਰ ਬਿਜਲੀ ਦੀ ਸਥਾਪਨਾ ਅਤੇ ੨ ਹਜ਼ਾਰ ਮੈਗਾਵਾਟ ਦੇ ਬਰਾਬਰ ਗੈਰ-ਗ੍ਰਿਡ ਸੌਰ ਸੰਚਾਲਨ ਦੇ ਲਈ ਨੀਤੀਗਤ ਕਾਰਜ ਯੋਜਨਾ ਦਾ ਵਿਕਾਸ ਕਰਨਾ ਹੈ। ਇਸ ਵਿੱਚ ਸੌਰ ਤਾਪ ਅਤੇ ਪ੍ਰਕਾਸ਼-ਵੋਲਟੀਯ ਦੋਵੇਂ ਤਕਨੀਕਾਂ ਦੀ ਵਰਤੋਂ ਦਾ ਸਮਰਥਨ ਕੀਤਾ ਗਿਆ। ਇਸ ਮਿਸ਼ਨ ਦਾ ਉਦੇਸ਼ ਸੌਰ ਊਰਜਾ ਦੇ ਖੇਤਰ ਵਿੱਚ ਦੇਸ਼ ਨੂੰ ਵਿਸ਼ਵ ਪੱਧਰੀ ਨੇਤਾ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ।

ਮਿਸ਼ਨ ਦਾ ਉਦੇਸ਼

ਮਿਸ਼ਨ ਦੇ ਟੀਚੇ ਇਸ ਪ੍ਰਕਾਰ ਹਨ -

 • ੨੦੨੨ ਤੱਕ ੨੦ ਹਜ਼ਾਰ ਮੈਗਾਵਾਟ ਸਮਰੱਥਾ ਵਾਲੀ-ਗ੍ਰਿਡ ਨਾਲ ਜੁੜੀ ਸੌਰ ਬਿਜਲੀ ਪੈਦਾ ਕਰਨਾ,
 • ੨੦੨੨ ਤੱਕ ਦੋ ਕਰੋੜ ਸੌਰ ਲਾਈਟ ਸਹਿਤ ੨ ਹਜ਼ਾਰ ਮੈਗਾਵਾਟ ਸਮਰੱਥਾ ਵਾਲੀ ਗੈਰ-ਗ੍ਰਿਡ ਸੌਰ ਸੰਚਾਲਨ ਦੀ ਸਥਾਪਨਾ
 • ੨ ਕਰੋੜ ਵਰਗ ਮੀਟਰ ਦੀ ਸੌਰ ਤਾਪ ਸੰਗ੍ਰਾਹਕ ਖੇਤਰ ਦੀ ਸਥਾਪਨਾ
 • ਦੇਸ਼ ਵਿੱਚ ਸੌਰ ਉਤਪਾਦਨ ਦੀ ਸਮਰੱਥਾ ਵਧਾਉਣ ਵਾਲੀਆਂ ਅਨੁਕੂਲ ਪ੍ਰਸਥਿਤੀਆਂ ਦਾ ਨਿਰਮਾਣ ਅਤੇ
 • ੨੦੨੨ ਤਕ ਗਰਿਡ ਸਮਾਨਤਾ ਦਾ ਟੀਚਾ ਹਾਸਿਲ ਕਰਨ ਦੇ ਲਈ ਖੋਜ ਅਤੇ ਵਿਕਾਸ ਦੇ ਸਮਰਥਨ ਅਤੇ ਸਮਰੱਥਾ ਵਿਕਾਸ ਕਿਰਿਆਵਾਂ ਦਾ ਵਾਧਾ ਸ਼ਾਮਿਲ ਹੈ।

ਮਿਸ਼ਨ ਦੇ ਗੇੜ

ਇਸ ਮਿਸ਼ਨ ਨੂੰ ਤਿੰਨ ਹਿੱਸਿਆਂ ਵਿੱਚ ਲਾਗੂ ਕੀਤਾ ਜਾਣਾ ਹੈ।

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ ਯੋਜਨਾ ਦੇ ਅੰਤਰਗਤ ਨਿਰਧਾਰਤ ਕੀਤੇ ਗਏ ਟੀਚੇ ਚਰਨਬੱਧ ਪ੍ਰਣਾਲੀ (ਗੇੜ-੧, ੨, ੩) ਵਿੱਚ ਹਨ ਅਤੇ ਇਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ

ਗੇੜ

ਮਿਆਦ

ਸੰਚਯ ਟੀਚਾ (ਵਰਗਮੀਟਰ)

ਗੇੜ - ੧

ਸਾਲ ੨੦੧੩ ਤਕ

੭੦ ਲੱਖ

ਗੇੜ - ੨

ਸਾਲ ੨੦੧੩ - ੨੦੧੭ ਤਕ

੧.੫੦ ਕਰੋੜ

ਗੇੜ - ੩

ਸਾਲ ੨੦੧੭ - ੨੦੨੨ ਤਕ

੨ ਕਰੋੜ

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ ਦੇ ਪਹਿਲੇ ਪੜਾਅ ਦੇ ਟੀਚੇ

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ ਦੇ ਪਹਿਲੇ ਪੜਾਅ ਦੇ ਟੀਚੇ ਇਸ ਪ੍ਰਕਾਰ ਸਨ

 • ੧੦੦੦ ਮੈਗਾ ਵਾਟ ਗਰਿਡ ਨਾਲ ਜੁੜੇ ਬਿਜਲੀ ਪਲਾਂਟ
 • ੨੦੦ ਮੈਗਾ ਵਾਟ ਗਰਿਡ ਨਾਲ ਵਾਲਾ ਸੁਤੰਤਰ ਸੌਰ ਉਪਕਰਣ
 • ੭੦ ਲੱਖ ਵਰਗ ਮੀਟਰ ਵਿੱਚ ਫੈਲੇ ਸੌਰ ਊਸ਼ਮੀ ਸੰਗ੍ਰਹਕ ਖੇਤਰ

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ ਦੇ ਅੰਤਰਗਤ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਵਿਕੇਂਦਰੀਕ੍ਰਿਤ ਸੌਰ ਉਪਕਰਣਾਂ ਜਿਵੇਂ ਕਿ ਪ੍ਰਕਾਸ਼ ਦੇ ਉਪਕਰਣ, ਪਾਣੀ ਗਰਮ ਕਰਨ ਦੇ ਉਪਕਰਣ ਜਾਂ ਸੌਰ ਕੂਕਰ 'ਤੇ ੩੦ ਫੀਸਦੀ ਦਾ ਅਨੁਦਾਨ ਦਿੰਦੀ ਹੈ। ਪ੍ਰਕਾਸ਼ ਦੇਣ ਵਾਲੇ ਉਪਕਰਨਾਂ 'ਤੇ ਇਸ ਗ੍ਰਾਂਟ ਦੀ ਸੀਮਾ ੮੧ ਰੁਪਏ ਪ੍ਰਤੀ ਵਾਟ ਤੱਕ ਦੀ ਹੈ। ਸੰਗ੍ਰਹਕ ਖੇਤਰ ਦੇ ਉਪਕਰਣ ਤੇ ੩੦੦੦ ਤੋਂ ੩੩੦੦ ਰੁਪਏ ਪ੍ਰਤੀ ਵਰਗ ਮੀਟਰ ਤੱਕ ਹੈ ਅਤੇ ਸੌਰ ਕੂਕਰ ਦੇ ਲਈ ਸੰਗ੍ਰਹਕ ਖੇਤਰ ਦੇ ਪ੍ਰਤੀ ਵਰਗ ਮੀਟਰ ਤੇ ੩੬੦੦ ਰੁਪਏ ਹੈ। ਪੇਂਡੂ ਖੇਤਰਾਂ ਦੇ ਲਈ ਵੀ ਇਹ ਲਾਗੂ ਹੋਣਗੇ।

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ ਦੇ ਪਹਿਲੇ ਪੜਾਅ

ਮਿਸ਼ਨ ਦਾ ਪੜਾਅ -੧ ਪੂਰਾ ਕਰ ਲਿਆ ਗਿਆ ਹੈ ਅਤੇ ਗੇੜ-੧ ਦੇ ਅੰਤ ਤੱਕ ਪ੍ਰਾਪਤ ਉਪਲਬਧੀਆਂ ੭.੦੦੧ ਮਿਲੀਅਨ ਵਰਗ ਮੀਟਰ ਹਨ। ਬਿਜਲੀ, ਕੋਲਾ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ (ਸੁਤੰਤਰ) ਸ਼੍ਰੀ ਪਿਊਸ਼ ਗੋਇਲ ਨੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਗੇੜ-੧ ਦੇ ਅੰਤ ਤੱਕ ਪ੍ਰਾਪਤ ਉਪਲਬਧੀਆਂ ੭.੦੦੧ ਮਿਲੀਅਨ ਵਰਗ ਮੀਟਰ ਹੈ।

ਪਹਿਲੇ ਗੇੜ ਦੇ ਲਈ ਟੀਚਾ (੨੦੧੦ - ੨੦੧੩)

ਪਹਿਲੇ ਗੇੜ ਦੀਆਂ ਉਪਲਬਧੀਆਂ ਇਸ ਪ੍ਰਕਾਰ ਹਨ

 

ਆਫ-ਗ੍ਰਿਡ ਸੌਰ ਐਪਲੀਕੇਸ਼ਨਾਂ ਦੀ ਵੰਡ

 

੨੦੦ ਮੈਗਾਵਾਟ ੨੫੨.੫ ਮੈਗਾਵਾਟ

 

ਗ੍ਰਿਡ ਸੌਰ ਊਰਜਾ ੧,੧੦੦ ਮੈਗਾਵਾਟ

 

੧,੬੮੪.੪੩੫੫ ਮੈਗਾਵਾਟ

ਸੌਰ ਤਾਪਕ ਸੰਗ੍ਰਾਹਕ (ਐਸ.ਡਬਲਿਊ.ਐਚ.ਐਸ) ਸੌਰ ਖਾਣਾ ਪਕਾਉਣ, ਸੌਰ ਠੰਢਾ, ਉਦਯੋਗਿਕ ਪ੍ਰਕਿਰਿਆ ਗਰਮੀ ਐਪਲੀਕੇਸ਼ਨ ਆਦਿ)

੭੦ ਲੱਖ ਵਰਗਮੀਟਰ ੭੦.੦੧ ਲੱਖ ਵਰਗਮੀਟਰ

ਇਨ੍ਹਾਂ ਯੋਜਨਾਵਾਂ ਦੇ ਲਈ ਮਾਲੀ ਸਾਲ ੨੦੧੦-੨੦੧੧ ਤੋਂ ੨੦੧੨-੨੦੧੩ ਵਿਚ ਕੁੱਲ ੧੭੯੩.੬੮ ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ, ਜਿਸ ਵਿੱਚ ੧੭੫੮.੨੮ ਕਰੋੜ ਰੁਪਏ ਦੀ ਰਾਸ਼ੀ ਦਾ ਉਪਯੋਗ ਪਹਿਲੇ ਗੇੜ ਵਿੱਚ ਕੀਤਾ ਗਿਆ।

ਪ੍ਰੋਗਰਾਮ ਨੂੰ ਹੱਲਾਸ਼ੇਰੀ ਦੇਣ ਲਈ ਕਦਮ ਚੁੱਕੇ ਗਏ

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਊਰਜਾ ਮਿਸ਼ਨ ਦੀ ਆਫ ਗਰਿਡ ਅਤੇ ਵਿਕੇਂਦਰੀਕ੍ਰਿਤ ਸੌਰ ਊਰਜਾ ਦੇ ਅੰਤਰਗਤ, ਮੰਤਰਾਲੇ ੨੭ ਰੁਪਏ ਪ੍ਰਤੀ ਡਬਲਿਊਪੀ ਤੋਂ ੧੩੫ ਰੁਪਏ ਪ੍ਰਤੀ ਡਬਲਿਊਪੀ ਦੇ ਵਿੱਚ ਸੌਰ ਊਰਜਾ ਪੀਵੀ ਪ੍ਰਣਾਲੀ ਅਤੇ ਬਿਜਲੀ ਪਲਾਂਟਾਂ ਦੀ ਸਥਾਪਨਾ ਦੇ ਲਈ ੩੦ ਪ੍ਰਤੀਸ਼ਤ ਪੂੰਜੀਗਤ ਸਬਸਿਡੀ ਪ੍ਰਦਾਨ ਕਰਦਾ ਹੈ। ਵਿਸ਼ੇਸ਼ ਸ਼੍ਰੇਣੀ ਦੇ ਰਾਜਾਂ ਅਰਥਾਤ ਉੱਤਰ-ਪੂਰਬੀ ਰਾਜਾਂ, ਸਿੱਕਮ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ, ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ ਦੀਪ ਦੇ ਲਈ ਮੰਤਰਾਲਾ ਸਰਕਾਰੀ ਸੰਗਠਨਾਂ (ਵਣਜ ਸੰਗਠਨਾਂ ਅਤੇ ਕਾਰਪੋਰੇਸ਼ਨਾਂ ਦੇ ਲਈ ਨਹੀਂ) ਦੇ ਲਈ ੮੧ ਰੁਪਏ ਪ੍ਰਤੀ ਡਬਲਿਊਪੀ ਤੋਂ ੪੦੫ ਰੁਪਏ ਪ੍ਰਤੀ ਡਬਲਿਊਪੀ ਦੇ ਵਿੱਚ ੯੦ ਪ੍ਰਤੀਸ਼ਤ ਪੂੰਜੀਗਤ ਸਬਸਿਡੀ ਪ੍ਰਦਾਨ ਕਰਦਾ ਹੈ। ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ, ਸੌਰ ਜਲ ਤਾਪਕ ਪ੍ਰਣਾਲੀ, ਸੌਰ ਲਾਲਟੈਣ, ਘਰਾਂ ਅਤੇ ਸੜਕਾਂ ਦੀਆਂ ਲਾਈਟਾਂ ਅਤੇ ਪੀਵੀ ਪਾਵਰ ਪਲਾਂਟਾਂ ਜਿਵੇਂ ਸੌਰ ਫ਼ੋਟੋ ਵੋਲਟੇਇਕ ਪ੍ਰਣਾਲੀਆਂ ਦੇ ਲਈ ੩੦ ਫੀਸਦੀ ਤੱਕ ਦੀ ਕੇਂਦਰੀ ਵਿੱਤੀ ਸਹਾਇਤਾ (ਸੀ.ਐੱਫ.ਏ.) ਉਪਲਬਧ ਕਰਵਾ ਰਿਹਾ ਹੈ। ਇਹ ਸੀ.ਐੱਫ.ਏ. ਪੂਰੇ ਦੇਸ਼ ਦੇ ਲਈ ਇੱਕ ਸਮਾਨ ਹੈ, ਪਰ ਵਿਸ਼ੇਸ਼ ਸ਼੍ਰੇਣੀ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਪਾਂ ਅਤੇ ਅੰਤਰਰਾਸ਼ਟਰੀ ਸੀਮਾ ਨਾਲ ਲੱਗੇ ਜ਼ਿਲ੍ਹਿਆਂ ਵਿੱਚ ਸੌਰ ਜਲ ਤਾਪਕ ਪ੍ਰਣਾਲੀ ਦੇ ਲਈ ਸੀ.ਐੱਫ.ਏ. ੬੦ ਫੀਸਦੀ ਤੱਕ ਅਤੇ ਕੁਝ ਸ਼੍ਰੇਣੀਆਂ ਦੀਆਂ ਸਰਕਾਰੀ ਸੰਸਥਾਵਾਂ ਦੇ ਲਈ ਸੌਰ ਫ਼ੋਟੋ ਵੋਲਟੇਇਕ ਪ੍ਰਣਾਲੀਆਂ ਦੇ ਲਈ ਇਹ ੯੦ ਫੀਸਦੀ ਤੱਕ ਹੈ।

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ (ਜੇ.ਐੱਨ.ਐੱਨ.ਐੱਸ.ਐੱਮ.) ਦੇ ਅੰਤਰਗਤ ਵਿਭਿੰਨ ਲਾਗੂ ਸਕੀਮਾਂ

ਜਵਾਹਰ ਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ (ਜੇ.ਐੱਨ.ਐੱਨ.ਐੱਸ.ਐੱਮ.) ਦੇ ਅੰਤਰਗਤ ਪਹਿਲੇ ਅਤੇ ਦੂਜੇ ਗੇੜ ਵਿੱਚ ਕਈ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

 • ਆਫ–ਗਰਿਡ ਅਤੇ ਵਿਕੇਂਦਰੀਕ੍ਰਿਤ ਸੌਰ ਪ੍ਰਯੋਗ
 • ਜੇ.ਐੱਨ.ਐੱਨ.ਐੱਸ.ਐੱਮ. ਦੇ ਗੇੜ-, ਬੈਚ-੧ ਅਤੇ ੨ ਦੇ ਅੰਤਰਗਤ ਨਵੀਂ ਗ੍ਰਿਡ-ਸੰਬੰਧੀ ਸੌਰ ਬਿਜਲੀ ਪਰਿਯੋਜਨਾਵਾਂ (ਤਾਪ ਬਿਜਲੀ ਦੇ ਨਾਲ ਮਿਸ਼ਰਣ)
 • ਰੂਫਟਾਪ ਪੀਵੀ ਅਤੇ ਛੋਟੇ ਸੌਰ ਬਿਜਲੀ ਉਤਪਾਦਨ ਪ੍ਰੋਗਰਾਮ (ਆਰ.ਪੀ.ਐੱਸ.ਐੱਸ.ਜੀ.ਪੀ.)
 • ਜੇ.ਐੱਨ.ਐੱਨ.ਐੱਸ.ਐੱਮ. ਦੇ ਬੈਚ - ੧, ਗੇੜ - ੨ (ਵਿਵਹਾਰਕ ਅੰਤਰਾਲ ਫੰਡ) ਦੇ ਅੰਤਰਗਤ ਨਵੀਨ ਗ੍ਰਿਡ-ਸੰਬੰਧੀ ਸੌਰ ਬਿਜਲੀ ਪਰਿਯੋਜਨਾਵਾਂ।

ਗ੍ਰਿਡ-ਸੰਬੰਧੀ ਸੌਰ ਬਿਜਲੀ ਪਰਿਯੋਜਨਾਵਾਂ ਦੀ ਸ਼ੁਰੂ ਕੀਤੀ ਗਈ ਸਮਰੱਥਾ ਦੀ ਰਾਜ–ਵਾਰ ਸਥਿਤੀ ਦਾ ਵੇਰਵਾ ਹੇਠ ਲਿਖੇ ਪ੍ਰਕਾਰ ਹੈ :

ਜੇ.ਐੱਨ.ਐੱਨ.ਐੱਸ.ਐੱਮ. ਦੇ ਅੰਤਰਗਤ ਗ੍ਰਿਡ-ਸੰਬੰਧੀ ਸੌਰ ਬਿਜਲੀ ਪਰਿਯੋਜਨਾਵਾਂ ਨੂੰ ਸ਼ੁਰੂ ਕੀਤੇ ਜਾਣ ਦੀ ਸਥਿਤੀ।

ਕ੍ਰ.ਸੰ.

ਰਾਜ/ਸੰਘ ਰਾਜ ਖੇਤਰ

ਸ਼ੁਰੂ ਕੀਤੀ ਗਈ ਕੁਲ ਸਮਰੱਥਾ

ਆਂਧਰ ਪ੍ਰਦੇਸ਼

੨੩੪.੮

ਅਰੁਣਾਚਲ ਪ੍ਰਦੇਸ਼

੦.੦੩.

ਛੱਤੀਸਗੜ੍ਹ

੭.੬੦

ਗੁਜਰਾਤ

੯੧੯.੦੫

ਹਰਿਆਣਾ

੧੨.੮੦

ਝਾਰਖੰਡ

੧੬.੦੦

ਕਰਨਾਟਕ

੫੭.੦੦

ਕੇਰਲ

੦.੦੩

ਮੱਧ ਪ੍ਰਦੇਸ਼

੩੫੩.੫੮

੧੦

ਮਹਾਰਾਸ਼ਟਰ

੨੮੬.੯੦

੧੧

ਓਡੀਸ਼ਾ

੩੧.੫੦

੧੨

ਪੰਜਾਬ

੫੫.੭੭

੧੩

ਰਾਜਸਥਾਨ

੮੩੫.੫੦

੧੪

ਤਾਮਿਲਨਾਡੂ

੧੦੪.੨੦

੧੫

ਉੱਤਰ ਪ੍ਰਦੇਸ਼

੨.੫੧

੧੬

ਉੱਤਰਾਖੰਡ

੫.੦੦

੧੭

ਪੱਛਮੀ ਬੰਗਾਲ

੭.੨੧

੧੮

ਅੰਡੇਮਾਨ ਅਤੇ ਨਿਕੋਬਾਰ

੫.੧੦

੧੯

ਦਿੱਲੀ

੫.੪੭

੨੦

ਲਕਸ਼ਦੀਪ

੦.੭੫

੨੧

ਪੁਡੂਚੇਰੀ

੦.੦੩

੨੨

ਚੰਡੀਗੜ੍ਹ

੨.੦੦

੨੩

ਹੋਰ

੦.੭੯

੨੪

ਕੁਲ

੨੯੭੦.੬੬

ਭਾਰਤ ਵਿੱਚ ਪੇਂਡੂ ਅਤੇ ਨਾਲ ਹੀ ਸ਼ਹਿਰੀ ਖੇਤਰਾਂ ਵਿੱਚ ਜੇ.ਐੱਨ.ਐੱਨ.ਐੱਸ.ਐੱਮ. ਦੀ ਸੌਰ ਆਫ-ਗ੍ਰਿਡ ਐਪਲੀਕੇਸ਼ਨ ਯੋਜਨਾ ਦੇ ਅੰਤਰਗਤ ਸੌਰ ਪ੍ਰਕਾਸ਼ ਪ੍ਰਣਾਲੀਆਂ, ਸੌਰ ਪੀਵੀ ਬਿਜਲੀ ਪਲਾਂਟ ਅਤੇ ਸੂਰਜੀ ਪੰਪ ਵਰਗੀਆਂ ਐੱਸਪੀਵੀ ਪ੍ਰਯੋਗ ਦੀ ਸਥਾਪਨਾ ਕਰਨ ਲਈ ੩੦ ਫੀਸਦੀ ਪੂੰਜੀ ਸਬਸਿਡੀ ਪ੍ਰਦਾਨ ਕਰ ਰਿਹਾ ਹੈ।

ਸ੍ਰੋਤ : ਸਥਾਨਕ ਸਮਾਚਾਰ, ਪੱਤਰ ਸੂਚਨਾ ਦਫ਼ਤਰ

ਆਖਰੀ ਵਾਰ ਸੰਸ਼ੋਧਿਤ : 3/26/2020© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate