ਨਵੀਨ ਅਤੇ ਨਵੀਨੀਕਰਣਯੋਗ ਊਰਜਾ ਮੰਤਰਾਲਿਆ ਤੋਂ ਗ੍ਰਾਂਟ, ਸਰਵਿਸ ਚਾਰਜ ਆਦਿ ਸੰਬੰਧਿਤ ਸਾਲਾਨਾ ਰਾਸ਼ੀ ਪ੍ਰਾਪਤ ਹੁੰਦੀ ਹੈ। ਜੋ ਕਿ ਖਾਸਤੋਰ ਤੇ ਰਾਜ ਸ੍ਵੀਕਰਿਤ ਏਜੰਸੀਆ ਦੁਆਰਾ ਉਹਨਾ ਦੇ ਮਿਆਦੀ ਅਤੇ ਬੇ-ਮਿਆਦੀ ਖਰਚਿਆ ਖਿਲਾਫ ਉਪਯੋਗ ਕੀਤੀ ਜਾਦੀ ਹੈ।
ਸਾਰੇ ਪ੍ਰੋਗਰਾਮਾਂ / ਪਰਿਯੋਜਨਾਵਾਂ ਦਾ ਨਵੀਨ ਅਤੇ ਨਵੀਨੀਕਰਣਯੋਗ ਊਰਜਾ ਮੰਤਰਾਲਿਆ, ਭਾਰਤ ਸਰਕਾਰ, ਦੀਆ ਹਿਦਾਇਤਾ, ਜਿਨਾ ਨੂੰ ਪ੍ਰੋਗਰਾਮ / ਪਰਿਯੋਜਨਾ ਲਾਗੂਕਰਨ/ਹਿਦਾਇਤਾ ਨਾਲ ਵੰਡਿਆ ਗਿਆ ਸੀ, ਅਨੁਸਾਰ ਨਿਰੀਖਣ ਕੀਤਾ ਜਾਦਾ ਹੈ।
ਨਵੀਨ ਅਤੇ ਨਵੀਨੀਕਰਣਯੋਗ ਊਰਜਾ ਮੰਤਰਾਲਿਆ, ਭਾਰਤ ਸਰਕਾਰ, ਸਾਰੇ ਪ੍ਰੋਗਰਾਮਾਂ / ਪਰਿਯੋਜਨਾਵਾਂ ਦਾ ਪ੍ਰੋਗਰਾਮ / ਪਰਿਯੋਜਨਾ ਲਾਗੂਕਰਣ ਦੀ ਪੁਸ਼ਟੀ/ਹਿਦਾਇਤਾ ਅਨੁਸਾਰ ਨਿਰੀਖਣ ਕਰਦਾ ਹੈ। ਹਰੇਕ ਪ੍ਰੋਗਰਾਮ/ ਪਰਿਯੋਜਨਾ ਦਾ ਨਿਰੀਖਣ ਫੀਲਡ ਸਟਾਫ ਦੇ ਨਾਲ-ਨਾਲ ਪੇਡਾ ਦੇ ਮੁੱਖ-ਦਫਤਰ ਦੁਆਰਾ ਵੀ ਕੀਤਾ ਜਾਦਾ ਹੈ। ਪ੍ਰੋਗਰਾਮ ਦਾ ਮੁਲਾਕਣ ਅਤੇ ਐਮ.ਐਨ.ਆਰ.ਈ ਨੂੰ ਰਿਪੋਰਟ ਕਰਨਾ ਉਸਦੇ ਰਿਪੋਰਟਿੰਗ ਫਾਰਮੈਟ/ਪਰਫੋਰਮੇ ਅਨੁਸਾਰ ਹੁੰਦਾ ਹੈ। ਇਹ ਪਰਫੋਰਮੇ ਭੋਤਿਕ ਅਤੇ ਵਿੱਤੀ, ਦੋਹਾ ਦੇ ਮੁਲਾਕਣ ਲਈ ਹਨ।
ਪੇਡਾ, ਜ਼ਿਲਾ/ਬਲਾਕ ਪੱਧਰ ਤੇ ਕਾਇਮ ਆਪਣੇ ਵਪਾਰੀ ਨੈਟਵਰਕ ਰਾਹੀ ਊਰਜਾ ਦੇ ਨਵੇ ਅਤੇ ਨਵੀਨੀਕਰਣਯੋਗ ਉਪਕਰਣ / ਪ੍ਰਣਾਲੀ ਨੂੰ ਨਿਰਧਾਰਿਤ ਕਰ ਰਿਹਾ ਹੈ। ਇਸੇ ਤਰਾ ਗੈਰ-ਸਰਕਾਰੀ ਡੀਲਰਾ ਦੀ ਇਕ ਲੜੀ ਤਿਆਰ ਕੀਤੀ ਗਈ ਹੈ, ਜੋ ਕਿ ਰਾਜ ਦੇ ਲਾਭਕਾਰਾਂ ਨੂੰ ਇਹ ਸੇਵਾਵਾ ਪ੍ਰਦਾਨ ਕਰਦੀ ਹੈ। ਖੁਦਮੁਖਤਿਆਰ ਮੁਲਾਜ਼ਮਾ ਨੂੰ ਅਨੇਕਾ ਐਨ.ਆਰ.ਐਸ.ਈ ਉਪਕਰਣਾ/ਪ੍ਰਣਾਲੀ ਦੇ ਪ੍ਰਸਾਰ ਲਈ ਸਿਖਲਾਈ ਦਿਤੀ ਜਾਂਦੀ ਹੈ ਅਤੇ ਨਾਲ ਹੀ ਵਿਕਣ/ਸਥਾਪਨਾ ਤੋਂ ਬਾਅਦ ਉਹਨਾ ਦੇ ਕਿਰਿਆ ਖੇਤਰ ਵਿਚ ਲੋਕਾ ਨੂੰ ਸੇਵਾਵਾਂ ਦੇਣ ਦੀ ਸਿਖਲਾਈ ਦਿਤੀ ਜਾਦੀ ਹੈ।
ਪੇੰਡੂ, ਖੇਤਰਾ ਵਿਚ ਜ਼ਿਆਦਾਤਰ ਊਰਜਾ ਨਵੀਨੀਕਰਣਯੋਗ ਪ੍ਰੋਗਰਾਮ ਮੁੱਖ-ਦਫਤਰ ਤੋ ਪ੍ਰਾਪਤ ਦਿਸ਼ਾ ਨਿਰਦੇਸ਼/ਨਿਯੰਤਰਣ ਅਨੁਸਾਰ ਅਮਲ ਵਿਚ ਲਿਆਏ ਜਾਦੇ ਹਨ। ਪੇਡਾ ਵੱਲੋ ਊਰਜਾ ਨਵੀਨੀਕਰਣਯੋਗ ਪਰਿਯੋਜਨਾ ਦੇ ਵਿਕਾਸ ਲਈ ਗੈਰ-ਸਰਕਾਰੀ ਡਿਵੈਲਪਰਾ ਨੂੰ ਸਹੂਲਤਾ ਮੁਹੱਈਆ ਕਰਾਉਣ ਤੇ ਜ਼ੋਰ ਦਿਤਾ ਜਾਦਾ ਹੈ, ਰਾਜ ਸਰਕਾਰ ਦੁਆਰਾ ਨਵੀਨ ਅਤੇ ਨਵੀਨੀਕਰਣਯੋਗ ਊਰਜਾ ਦੇ ਸਰੋਤਾ ਦੀ ਨੀਤੀ-2006 ਨੂੰ ਨਿਯਮਬੱਧ ਕੀਤਾ ਗਿਆ ਅਤੇ ਮਾਨਤਾ ਦਿਤੀ ਗਈ ਹੈ, ਜੋ ਰਾਜ ਵਿਚ ਊਰਜਾ ਨਵੀਨੀਕਰਣਯੋਗ ਦੀਆ ਸੰਭਾਵਨਾਵਾ ਦੇ ਵਿਕਾਸ ਵਿਚ ਗੈਰ-ਸਰਕਾਰੀ ਖੇਤਰ ਦੀ ਹਿੱਸੇਦਾਰੀ ਨੂੰ ਵਧਾਉਦੀ ਹੈ।
ਸਾਡੀ ਨਵੀ ਐਨ.ਆਰ.ਐਸ.ਈ ਨੀਤੀ 2006 ਅਨੁਸਾਰ, ਪੇਡਾ, ਐਨ.ਆਰ.ਐਸ.ਈ ਪਰਿਯੋਜਨਾਵਾ ਲਈ ਗੈਰ-ਸਰਕਾਰੀ ਡਿਵੈਲਪਰਾ ਨੂੰ ਸਿੰਗਲ ਵਿੰਡੋ ਮੰਜੂਰੀ ਪ੍ਰਦਾਨ ਕਰਨ ਵਾਲੀ ਪ੍ਰਮੁੱਖ ਏਜੰਸੀ ਹੋਵੇਗੀ ਅਤੇ ਪੁਸ਼ਟੀਕਰਨ ਪ੍ਰਦਾਨ ਕਰਨ ਲਈ ਵੱਖ-ਵੱਖ ਸਰਕਾਰੀ ਵਿਭਾਗਾ ਅਤੇ ਸੰਗਠਨਾ ਨਾਲ ਤਾਲ-ਮੇਲ ਅਤੇ ਪ੍ਰਭਾਵ ਸਥਾਪਿਤ ਕਰੇਗੀ। ਨਵੀਨੀਕਰਣਯੋਗ ਊਰਜਾ ਨੀਤੀ ਨੂੰ ਸਿੰਗਲ ਵਿੰਡੋ ਪੁਸ਼ਟੀਕਰਨ ਪ੍ਰਦਾਨ ਕਰਦੀ ਹੈ ਜਿਸ ਅਨੁਸਾਰ ਨਵੀ ਪਰਿਯੋਜਨਾਵਾਂ ਨੂੰ ਪੁਸ਼ਟੀਕਰਨ ਅਤੇ ਮਾਨਤਾ ਪ੍ਰਦਾਨ ਕਰਨ ਲਈ ਇਕ ਸ਼ਕਤੀਸ਼ਾਲੀ ਕਮੇਟੀ ਸਥਾਪਿਤ ਕੀਤੀ ਗਈ ਹੈ। ਪੁਸ਼ਟੀਕਰਨ ਦੀ ਕਾਰਜ-ਪ੍ਰਣਾਲੀ ਦੀ ਮਾਨਤਾ ਦਾ ਵੇਰਵਾ ਇਸ ਨੀਤੀ ਵਿਚ ਸ਼ਾਮਿਲ ਕੀਤਾ ਗਿਆ ਹੈ।
ਪੇਡਾ, ਰਾਜ ਵਿਖੇ ਨਵੀਨੀਕਰਣਯੋਗ ਊਰਜਾ ਪਰਿਯੋਜਨਾ ਨੂੰ ਵਿਕਸਿਤ ਕਰਨ ਵਾਸਤੇ ਅੰਤਰਾਸ਼ਟਰੀ ਕੋਸ਼ ਦੀ ਪ੍ਰਾਪਤੀ ਲਈ ਖਾਸ ਧਿਆਨ ਦੇ ਰਿਹਾ ਹੈ। ਇਸ ਖੇਤਰ ਵਿਚ ਪੇਡਾ ਦੁਆਰਾ ਕੀਤੀਆ ਕੋਸ਼ਿਸ਼ਾ ਦੇ ਨਵੀਨੀਕਰਣਯੋਗ ਊਰਜਾ ਸ਼ਕਤੀ ਉਤਪਾਦਨ ਪਰਿਯੋਜਨਾ ਦੀ ਸਥਾਪਨਾ ਦੇ ਰੂਪ ਵਿਚ ਮਹੱਤਵਪੂਰਣ ਨਤੀਜੇ ਨਿਕਲੇ ਹਨ।
ਪੇਡਾ - ਊਰਜਾ ਉੱਨਤੀ ਦੇ ਭਵਿੱਖ ਵੱਲ ਨੂੰ ਕੰਮ ਕਰ ਰਿਹਾ ਹੈ।
ਸਰੋਤ : www.peda.gov.in/
ਆਖਰੀ ਵਾਰ ਸੰਸ਼ੋਧਿਤ : 4/22/2020