ਕ੍ਰਿਆਸ਼ੀਲ ਖੇਤਰਪੰਜਾਬ ਊਰਜਾ ਵਿਕਾਸ ਏਜੰਸੀ ਹੇਠ ਲਿਖੇ ਵੱਡੇ ਕ੍ਰਿਆਸ਼ੀਲ ਖੇਤਰਾ ਵਿਚ ਕੰਮ ਕਰ ਰਹੀ ਹੈ :- ਨਹਿਰੀ ਕਨਾਲ ਦੇ ਛੋਟੇ/ਮਾਈਕਰੋ ਹਾਈਡਲ ਪਰਿਯੋਜਨਾਵਾਂ ਦਾ ਪ੍ਰਸਾਰ ਅਤੇ ਵਿਕਾਸ। ਬਾਇਓ ਮਾਸ / ਖੇਤੀਬਾੜੀ ਦੀ ਰਹਿੰਦ-ਖੁੰਦ ਤੇ ਆਧਾਰਿਤ ਪਰਿਯੋਜਨਾ ਦਾ ਪ੍ਰਸਾਰ ਅਤੇ ਵਿਕਾਸ। ਸ਼ੂਗਰ ਮਿੱਲ ਅਤੇ ਕਾਗਜ਼ ਉਦਯੋਗ ਵਿਖੇ ਸਹਿ-ਉਤਪਾਦਨ ਊਰਜਾ ਪਰਿਯੋਜਨਾ। ਕੂੜਾ-ਕਰਕਟ ਤੋ ਊਰਜਾ ਪਰਿਯੋਜਨਾ ਦਾ ਪ੍ਰਸਾਰ ਅਤੇ ਵਿਕਾਸ। ਸੋਲਰ ਫੋਟੋਵੋਲਟੇਇਕ ਆਧਾਰਿਤ ਤਕਨੀਕ ਦਾ ਪ੍ਰਸਾਰ ਅਤੇ ਵਿਕਾਸ। ਬਾਇਓ ਮਾਸ ਆਧਾਰਿਤ ਗੈਸੀਫਾਇਰ ਦਾ ਪ੍ਰਸਾਰ ਅਤੇ ਵਿਕਾਸ। ਸੋਲਰ ਥਰਮਲ ਪ੍ਰਣਾਲੀ ਦਾ ਪ੍ਰਸਾਰ ਅਤੇ ਵਿਕਾਸ। ਊਰਜਾ ਬਚਾਓ ਕਾਨੂੰਨ ਨੂੰ ਲਾਗੂ ਕਰਨਾ। ਊਰਜਾ ਬਚਾਓ। ਸੋਲਰ ਪੈਸਿਵ ਭਵਨ ਨਿਰਮਾਣ। ਚਲਦੀ-ਫਿਰਦੀ ਪ੍ਰਦਰਸ਼ਨਯੁਕਤ ਵੈਨ ਦਾ ਨਿਰਮਾਣ। <ਆਮ ਜਨਤਾ ਵਿਚ ਗੈਰ-ਪਰੰਪਰਾਗਤ ਊਰਜਾ ਸਰੋਤਾਂ ਅਤੇ ਊਰਜਾ ਬਚਾਓ/ਰੱਖਿਆ ਨੂੰ ਅਪਨਾਉਣ ਪ੍ਰਤੀ ਜਾਗਰੂਕਤਾ ਅਤੇ ਪ੍ਰਚਾਰ ਕਰਨਾ। ਸਰੋਤ : www.peda.gov.in/