অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਬਾਇਓ ਮਾਸ ਪਾਵਰ

ਬਾਇਓ ਮਾਸ ਪਾਵਰ ਪਰਿਯੋਜਨਾਵਾਂ

ਪੰਜਾਬ, ਖੇਤੀਬਾਡ਼ੀ ਵਿਚ ਪ੍ਰਬਲ ਅਮੀਰ ਹੈ ਅਤੇ ਭਾਰਤ ਦੇ ਅਨਾਜ ਦੇ ਵੱਡੇ ਹਿੱਸੇ ਦੀ ਪੂਰਤੀ ਕਰਦਾ ਹੈ। ਇਥੇ ਮੁੱਖ ਫਸਲਾ ਦਾ ਅਤਿਰਿਕਤ ਉਤਪਾਦਨ ਹੁੰਦਾ ਹੈ। ਇਹ ਦੇਸ਼ ਦੀ ੨੫% ਕਪਾਹ, ੨੨% ਕਣਕ ਅਤੇ ੫੫% ਚਾਵਲ ਪੈਦਾ ਕਰਦਾ ਹੈ ਭਾਵੇ ਕਿ ਇਸ ਕੋਲ ਪੂਰੇ ਦੇਸ਼ ਦਾ ਸਿਰਫ ੧.੫% ਉਪਜਾਉ ਖੇਤਰ ਹੈ। ਪੰਜਾਬ ਆਪਣੀਆ ਬਿਜਲੀ ਊਰਜਾ ਦੀ ਲੋਡ਼ਾਂ ਮੁੱਖ ਤੋਰ ਤੇ ਪਰੰਪਰਾਗਤ ਥਰਮਲ ਅਤੇ ਹਾਈਡਰੋ ਪਾਵਰ ਉਤਪਾਦਨ ਨਾਲ ਪੂਰਾ ਕਰਦਾ ਰਿਹਾ ਹੈ। ਹਾਈਡਰੋ ਪਾਵਰ ਉਤਪਾਦਨ ਦੀ ਪ੍ਰਵਿਰਤੀ ਪਾਣੀ ਦੀ ਉਪਲਬਧਤਾ ਤੇ ਨਿਰਭਰ ਹੁੰਦਿਆ ਘੱਟਦੀ-ਵੱਧਦੀ ਰਹਿੰਦੀ ਹੈ। ਥਰਮਲ ਪਾਵਰ ਉਤਪਾਦਨ ਨੂੰ ਕੋਲੇ ਤੇ ਨਿਰਭਰ ਰਹਿਣਾ ਪੈਂਦਾ ਹੈ ਜਿਸਨੂੰ ਕਿ ਭਾਰਤ ਦੇ ਪੂਰਵੀ ਕੋਨੇ ਤੋ ਲੰਬਾ ਰਸਤਾ ਤੈਅ ਕਰਕੇ ਲਿਆਇਆ ਜਾਦਾ ਹੈ। ਕੋਲੇ ਤੋ ਉਤਪਾਦਨ ਦਾ ਮੁੱਲ ਲਗਾਤਾਰ ਵਧਿਆ ਹੈ ਅਤੇ ਇਸ ਤੋ ਅਲਾਵਾ ਇਹ ਪ੍ਰਦੂਸ਼ਣ ਫੈਲਾਉਦਾ ਹੈ।

ਬਾਇਓ ਮਾਸ ਪਾਵਰ ਪਰਿਯੋਜਨਾ ਦੇ ਥਰਮਲ ਪਾਵਰ ਉਤਪਾਦਨ ਦੀ ਬਜਾਇ ਹੇਠ ਲਿਖੇ ਸਹਿਜ ਫਾਇਦੇ ਹਨ:

- ਇਹ ਵਾਤਾਵਰਣ ਅਨੁਰਾਗੀ ਹੈ ਬਜਾਇ ਕਿ ਕਾਰਬਨ ਡਾਈਆਕਸਾਈਡ ਦੇ ਪ੍ਰਦੂਸ਼ਣ ਫੈਲਾਉਣ ਦੇ।

- ਇਹ ਜੈਵਿਕ ਇੰਧਨ ਜਿਵੇ ਕਿ ਕੋਲੇ ਨੂੰ ਵਿਸਥਾਪਿਤ ਕਰਦਾ ਹੈ।

- ਇਹ ਵਿਸਰਜਿਤ ਕਰਨ ਵਾਲਾ ਹੈ, ਭਾਰ ਆਧਾਰਿਤ ਉਤਪਾਦਨ ਦੇ ਸਾਧਨ, ਕਿਉਂਕਿ ਇਹ ਸਥਾਨਕ ਤੋਰ ਤੇ ਬਣਾਇਆ ਅਤੇ ਵਰਤਿਆ ਜਾਦਾ ਹੈ, ਪਾਰਗਮਨ ਅਤੇ ਵੰਡ ਸੰਬਧੀ ਨੁਕਸਾਨ ਘੱਟ ਹੁੰਦੇ ਹਨ।

- ਇਹ ਸਥਾਨਕ ਲੋਕਾ ਨੂੰ ਰੁਜਗਾਰ ਦੇ ਮੋਕੇ ਦਿੰਦਾ ਹੈ।

- ਇਸਦੀ ਕ੍ਰਮਵਿਕਾਸ ਦੀ ਮਿਆਦ ਅਤੇ ਪੂੰਜੀਨਿਵੇਸ਼ ਘੱਟ ਹੈ।

- ਇਹ ਸਥਾਨਕ ਰੈਵੀਨਿਉ ਉਤਪਾਦਨ ਅਤੇ ਪੇੰਡੂ ਜਨਸੰਖਿਆ ਨੂੰ ਉੱਚਾ ਉਠਾਉਣ ਵਿਚ ਮਦਦ ਕਰਦਾ ਹੈ।

- ਇਹ ਨਿਸ਼ਚਿੰਤ ਅਤੇ ਵਪਾਰਕ ਤੋਰ ਤੇ ਜੀਉਣਯੋਗ ਤਕਨੀਕੀ ਵਿਕਲਪ ਹੈ।

- ਪੰਜਾਬ ਕੋਲ ਰਾਜ ਵਿਖੇ ਬਾਇਓ ਮਾਸ/ਖੇਤੀਬਾਡ਼ੀ ਕੂਡ਼ਾ-ਕਰਕਟ ਦੀ ਭਰਪੂਰ ਮੋਜੂਦਗੀ ਹੈ, ਜੋ ਕਿ ੧੦੦੦ ਮੇਗਾ ਵਾਟ ਬਿਜਲੀ ਬਨਾਉਣ ਲਈ ਸੰਤੋਸ਼ਜਨਕ ਹੈ।

ਪੇਡਾ ਨੇ ਬਾਇਓ ਮਾਸ/ਖੇਤੀਬਾਡ਼ੀ ਕੂਡ਼ਾ-ਕਰਕਟ ਉੱਤੇ ਆਧਾਰਿਤ ਪਰਿਯੋਜਨਾਵਾਂ ਦੇ ਸਥਾਪਨਾ ਅਤੇ ਪ੍ਰਸਾਰ ਦੇ ਮਕਸਦ ਨਾਲ ਕੁਝ ਉਪਲਬਧ ਸੰਭਾਵਿਤ ਤਾਲੁਕਾ/ਤਹਿਸੀਲ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ। ਪੇਡਾ ਨੇ ਤਿੰਨ ਅਵਸਥਾਵਾਂ ਅਧੀਨ ਕੁੱਲ ੩੩੨.੫ ਮੇਗਾ ਵਾਟ ਦੀ ਸਮਰੱਥਾ ਵਾਲੀਆਂ ਬਾਇਓ ਮਾਸ/ਖੇਤੀਬਾਡ਼ੀ ਕੂਡ਼ਾ-ਕਰਕਟ ਪਰਿਯੋਜਨਾਵਾਂ ਲਗਾਉਣ ਲਈ ਹੁਣ ਤਕ ੩੦ ਜਗਾਵਾਂ / ਤਹਸੀਲਾਂ ਨਿਰਧਾਰਿਤ ਕੀਤੀਆ ਹਨ।

ਰਾਜ ਵਿਖੇ ਬਾਇਓ ਮਾਸ ਪਾਵਰ ਪਰਿਯੋਜਨਾ ਦਾ ਕਾਰਜਰੂਪ

ਲਡ਼ੀ ਨੰ.ਕੰਪਨੀ ਦਾ ਨਾਂਜਗਹਿਸਮਰੱਥਾ
(੧) ਮੇਸ.ਮਾਲਵਾ ਪਾਵਰ ਸੀਮਿਤ ਪਿੰਡ. ਗੁਲਾਬੇਵਾਲਾ, ਤਹਿਸੀਲ ਮੁਕਤਸਰ ੬ ਮੇਗਾ ਵਾਟ

ਬੀ.ਓ.ਓ ਆਧਾਰਿਤ ਬਾਇਓ ਮਾਸ ਪਾਵਰ ਪਰਿਯੋਜਨਾ ਪੰਜਾਬ ਰਾਜ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ

ਅਵਸਥਾ - ੨ :  ਕੁੱਲ ਸਮਰੱਥਾ ੪੬ ਮੇਗਾ ਵਾਟ( 3ਜਗਾਂ)

ਤਿੰਨ ਕੰਪਨੀਆ ਨੂੰ ਬੀ.ਓ.ਓ ਆਧਾਰਿਤ ਬਾਇਓ ਮਾਸ ਪਰਿਯੋਜਨਾ (ਸਮਰੱਥਾ ੪੯ ਮੇਗਾ ਵਾਟ) ਦੀ ਸਥਾਪਨਾ ਲਈ ਗੈਰ-ਸਰਕਾਰੀ ਡਿਵੈਲਪਰਾਂ ਨੂੰ ਤਿੰਨ ਤਾਲੁਕਾ ਜਗਿਹ ਨਿਯਤ ਕੀਤੀਆ ਸਨ।

ਲਡ਼ੀ ਨੰ.ਕੰਪਨੀ ਦਾ ਨਾਂਜਗਿਹ/ਤਾਲੁਕਾ ਅਤੇ ਤਹਿਸੀਲ ਦਾ ਨਾਂਸਮਰਥਾ (ਮੇਗਾ ਵਾਟ)ਕਾਰਜਰੂਪ ਦੀ ਸਮਾਂਸੂਚੀ
ਮੇਸ.ਡੀ.ਡਿਵੈਲਪਰ ਨਿਜੀ ਸੀਮਿਤ, ਫਰੀਦਾਬਾਦ ਅਬੋਹਰ ੨੮.੩.੦੯
ਮੇਸ.ਸੀ.ਸਕਾਈ ਕਾਰਗੋ ਅਤੇ ਟ੍ਰੈਵਲ ਸੀਮਿਤ ਅਜਨਾਲਾ ੧੦ ੨੮.੩.੦੯
ਮੇਸ.ਮੀਨਾਕਸ਼ੀ ਇਨਫਰਾਸਟਰਕਚਰ ਨਿਜੀ ਸੀਮਿਤ, ਹੈਦਰਾਬਾਦ ਸੁਨਾਮ ੩੧ ੨੮.੩.੦੯
ਕੁੱਲ ੪੯ ਮੇਗਾ ਵਾਟ

ਹੋਰ ੫੦ ਮੇਗਾ ਵਾਟ ਦੇ ਸਹਿਉਤਪਾਦਨ ਪਰਿਯੋਜਨਾਵਾਂ ਭਵਿੱਖ ਵਿਚ ਸਥਾਪਿਤ ਕਰਨ ਲਈ ਪ੍ਰਸਤਾਵਿਤ ਕੀਤੀਆ ਜਾ ਰਹੀਆ ਹਨ, ਜਿਸਨੂੰ ਪੇਡਾ ਦਾ ਸਹਿਯੋਗ ਪ੍ਰਾਪਤ ਹੋਵੇਗਾ।

ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੁਆਪਰੇਟਿਵ (ਜੇ.ਬੀ.ਆਈ.ਸੀ) ਨੇ ਗੁਰਦਾਸਪੁਰ, ਬੁੱਧੇਵਾਲ, ਅਜਨਾਲਾ ਅਤੇ ਮੋਰਿੰਡਾ ਵਿਖੇ ਪੰਜਾਬ ਸ਼ੂਗਰ ਮਿੱਲਾਂ ਵਿਚ ਸਹਿਯੋਗ ਦੇਣ ਲਈ ਪਹਿਲੀ ਪ੍ਰਾਥਮਿਕ ਪਰਿਯੋਜਨਾ ਦੇ ਤੋਰ ਤੇ ਕੁੱਲ ੪੦ ਮੇਗਾ ਵਾਟ ਦੀਆ ੪ ਸਹਿਉਤਪਾਦਨ ਪਰਿਯੋਜਨਾਵਾਂ ਦਾ ਜਿੰਮਾ ਲਿਆ ਹੈ। ਜੇ.ਬੀ.ਆਈ.ਸੀ ਓ.ਡੀ.ਏ ਦਾ ਲੋਨ ਆਸਾਨ ਸ਼ਰਤਾ ਤੇ ਪ੍ਰਦਾਨ ਕੀਤਾ ਜਾਵੇਗਾ। ਪਾਵਰ ਪਲਾਂਟ ਸ਼ੂਗਰ ਮਿੱਲਾ ਤੋ ਇੰਧਨ ਦੇ ਰੂਪ ਵਿਚ ਬਗਾਸੀ ਪ੍ਰਾਪਤ ਕਰੇਗਾ। ਸ਼ੂਗਰ ਮਿੱਲਾ, ਜਗਾ ਅਤੇ ਗੰਨੇ ਦੀ ਉਪਲਬਧਤਾ ਤੇ ਨਿਰਭਰ ਹੁੰਦਿਆ ਸਾਲ ਵਿਚ ੧੦੦ ਤੋ ੧੮੦ ਦਿਨ ਕੰਮ ਕਰ ਰਹੀਆ ਹਨ। ਸ਼ੂਗਰ ਮਿੱਲਾ ਦੇ ਗੈਰ-ਅਨੁਕੁਲ ਮੌਸਮ ਦੋਰਾਨ, ਪਾਵਰ ਪਲਾਂਟ ਖੇਤੀਬਾਡ਼ੀ ਦੀ ਰਹਿੰਦ - ਖੁੰਦ (ਜਿਵੇ ਕਿ ਚਾਵਲਾ ਦੀ ਪਰਾਲੀ, ਗੰਨੇ ਦਾ ਕੂਡ਼ਾ-ਕਰਕਟ, ਚਾਵਲਾ ਦੇ ਛਿਲਕੇ ਅਤੇ ਹੋਰ ਲਕਡ਼ੀ ਦੇ  ਬਾਇਓਮਾਸ) ਨੂੰ ਇਕੱਠਾ ਕਰਕੇ ਅਤੇ ਇੰਧਨ ਦੇ ਰੂਪ ਵਿਚ ਜਲਾ ਕੇ ਆਪਣਾ ਕੰਮ ਜਾਰੀ ਰਖੇਗਾ।  ਜੇ.ਬੀ.ਆਈ.ਸੀ ਦੇ ਪ੍ਰਤੀਨਿਧੀ-ਮੰਡਲ ਨੇ ਅਨੇਕਾ ਨਿਰੀਖਣ ਕੀਤੇ ਹਨ ਅਤੇ ਇਹ ਆਪਣੀ ਅਤਿੰਮ ਸਥਿਤੀ ਤੇ ਪਹੁੰਚ ਗਿਆ ਹੈ।

ਇਸਦੀ ਯੋਜਨਾ ਸਹਿਉਤਪਾਦਨ ਦੇ ਜਰੀਏ ਅਗਲੇ ਤਿੰਨ ਸਾਲਾ ਵਿਚ ੫੦੦ ਮੇਗਾ ਵਾਟ ਦਾ ਟੀਚਾ ਹਾਸਿਲ ਕਰਨਾ ਹੈ। ਰਾਜ ਸਰਕਾਰ ਨੇ ੨੦੦੬ ਵਿਖੇ ਇਕ ਨਵੀ ਅਤੇ ਨਵੀਨੀਕਰਣਯੋਗ ਊਰਜਾ ਸਰੋਤਾ ਦੀ ਨੀਤੀ (ਐਨ.ਆਰ.ਐਸ.ਈ) ਨਿਯਮਬੱਧ ਕੀਤੀ ਹੈ। ੬੭ ਬਾਰ, ਦਬਾਓ ਜਾਂ ਇਸਤੋ ਜਿਆਦਾ ਦੀ ਸਹਿ-ਉਤਪਾਦਨ ਪਰਿਯੋਜਨਾਵਾ ਸੀਮਿਤ ਮਾਪਦੰਡ ਨਾਲ ਅਰਥਾਤ ਟਾਪਿੰਗ ਸਾਈਕਲ ਤਰੀਕੇ ਅਧੀਨ ਸਹਿ-ਉਤਪਾਦਨ ਸੁਵਿਧਾ ਨੂੰ ਉਪਯੁਕਤ ਬਣਾਉਣ ਲਈ, ਉਪਯੋਗੀ ਪਾਵਰ ਉਤਪਾਦਨ ਅਤੇ ਹਿਤਕਾਰੀ ਥਰਮਲ ਦੇ ਅੱਧੇ ਹਿੱਸੇ ਦਾ ਯੋਗਫਲ ਸੁਵਿਧਾ ਦੀ ਊਰਜਾ ਖਪਤ ਦੇ 45% ਤੋ ਜਿਆਦਾ ਹੋਵੇ, ਤਾਂ ਹੀ ਉਹ ਇਸ ਨੀਤੀ ਅਧੀਨ ਵਿਚਾਰ ਕਰਨ ਲਈ ਚੁਣੀ ਜਾਵੇਗੀ।

ਸਹਿਉਤਪਾਦਨ ਪਰਿਯੋਜਨਾਵਾਂ ਲਈ ਸਰਕਾਰ ਨੇ ਹੇਠ ਲਿਖੇ ਵਿੱਤੀ ਅਤੇ ਫਿਸਕਲ ਇਨਸੈੰਟਿਵ ਪੇਸ਼ ਕੀਤੇ ਹਨ:

ਐਨ.ਆਰ.ਐਸ.ਈ ਸਾਧਨ ਅਤੇ ਪ੍ਰਣਾਲੀਆਂ, ਅਤੇ ਐਨ.ਆਰ.ਐਸ.ਈ ਪਾਵਰ ਪ੍ਰੋਜੈਕਟਾਂ ਲਈ ਲੋਡ਼ੀਦੇ ਉਪਕਰਣ/ ਮਸ਼ੀਨਰੀ ਦੇ ਨਿਰਮਾਣ ਅਤੇ ਸੇਲ ਨੂੰ ਪ੍ਰੋਤਸਾਹਿਤ ਕਰਨ ਲਈ, ੪% ਵੈਲਯੂ ਏਡਿਡ ਟੈਕਸ (ਵੈਟ) ਵਸੂਲਿਆ ਜਾਵੇਗਾ।

- ਓਕਟਰਾਈ: ਊਰਜਾ ਉਤਪਾਦਨ 'ਤੇ, ਅਤੇ ਐਨ.ਆਰ.ਐਸ.ਈ ਸਾਧਨ /ਉਪਕਰਣ/ ਐਨ.ਆਰ.ਐਸ.ਈ ਪਾਵਰ ਪ੍ਰੋਜੈਕਟਾਂ ਮਸ਼ੀਨਰੀ ਤੇ ਛੋਟ ਹੋਵੇਗੀ।

- ਵੀਲਿੰਗ: ਪੀ.ਐਸ.ਈ.ਬੀ/ਲਾਇਸੈੰਸਧਾਰਕ ਰਾਜ ਦੇ ਅੰਦਰ ਜਾਂ ਬਾਹਰ ਲਗਾਈ ਗਈ ਐਨ.ਆਰ.ਐਸ.ਈ ਪਰਿਯੋਜਨਾ ਤੋ ਉਤਪਾਦਿਤ ਬਿਜਲੀ ਨੂੰ ਆਪਣੇ ਗ੍ਰਿਡ ਦੁਆਰਾ ਪ੍ਰਸਾਰਿਤ ਕਰਨ ਦੀ ਜਿੰਮੇਵਾਰੀ ਲਏਗਾ ਅਤੇ ਇਸਨੂੰ ਰਾਜ ਵਿਚ ਸਥਾਪਿਤ ਉਸੇ ਕੰਪਨੀ ਦੀ ਇਕਾਈਆ ਵਿਚ ਕੈਪਟਿਵ ਵਰਤੋ ਲਈ ਉਪਲਬਧ ਕਰਾਏਗਾ ਜਾਂ  ਰਾਜ ਦੇ ਅੰਦਰ ਗ੍ਰਿਡ ਨੂੰ ਦਿਤੀ ਊਰਜਾ ਦੇ ੨% ਇਕਰੂਪ ਵੀਲਿੰਗ ਚਾਰਜ ਉੱਤੇ ਉਤਪਾਦਨ ਸਟੇਸ਼ਨ ਤੋ ਨਿਰਪੇਖ ਦੂਰੀ ਤੇ ਕਿਸੇ ਤੀਸਰੇ ਨੂੰ ਵੇਚ ਦੇਵੇਗਾ।

- ਊਰਜਾ ਦੀ ਵਿਕਰੀ: ਬਾਇਓਗੈਸ/ਬਾਇਓਮਾਸ ਸਹਿਉਤਪਾਦਨ ਪਰਿਯੋਜਨਾਵਾਂ- ੩.੪੯ ਰੂ./ਇਕਾਈ (ਆਧਾਰਿਤ ਸਾਲ ੨੦੦੬-੨੦੦੭) ਪੰਜ ਸਾਲਾਨਾ ਵਾਧੇ ਨਾਲ @ ੩% ੨੦੧੧-੨੦੧੨ ਤਕ।

- ਬੈਕਿੰਗ: ਪੀ.ਐਸ.ਈ.ਬੀ/ਲਾਇਸੈੰਸੀ ਦੁਆਰਾ ਊਰਜਾ ਉਤਪਾਦਨ ਵਾਸਤੇ ਇਕ ਸਾਲ ਦੇ ਸਮੇ ਲਈ ਬੈਕਿੰਗ ਸਹੂਲਤ ਦੀ ਮਨਜੂਰੀ ਹੋਵੇਗੀ।

ਬਿਜਲੀ ਡਿਉਟੀ ਤੋ ਛੋਟ:

(੧) ਐਨ.ਆਰ.ਐਸ.ਈ ਪਰਿਯੋਜਨਾਵਾਂ ਤੋ ਬਿਜਲੀ ਉਤਪਾਦਨ ਨੂੰ ਬਿਜਲੀ ਡਿਉਟੀ ਦੀ ਵਸੂਲੀ ਤੋ ਛੋਟ ਹੋਵੇਗੀ।

(੨) ਪੀ.ਐਸ.ਈ.ਬੀ/ਲਾਇਸੈੰਸੀ ਗੈਰ-ਪਰੰਪਰਾਗਤ ਊਰਜਾ ਸਰੋਤਾ ਦੀ ਪੂਰੀ ਉਪਯੋਗਿਤਾ ਨੂੰ ਯਕੀਨੀ ਬਨਾਉਣ ਲਈ ਹਾਈ ਫਰੀਕਵੈਂਸੀ ਵਾਲੇ ਘੰਟਿਆ ਦੋਰਾਨ ਊਰਜਾ ਨੂੰ ਪੂਰਣ ਤੋਰ ਤੇ ਪ੍ਰਾਪਤ ਕਰੇਗਾ।

(੩) ਪੀ.ਐਸ.ਈ.ਬੀ/ਲਾਇਸੈੰਸੀ ਅਟਲ ਅਤੇ ਸੋਚ ਵਿਚਾਰ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ, ਕਿਸੇ ਵੀ ਰਾਸ਼ਟਰੀਕ੍ਰਿਤ ਬੈਂਕ ਵਲੋ ਲੈਟਰ ਆਫ ਕਰੈਡਿਟ ਪ੍ਰਕਾਸ਼ਿਤ ਕੀਤੀ ਜਾਦੀ ਹੈ। ਲੈਟਰ ਆਫ ਕਰੈਡਿਟ ਦੀ ਰਕਮ ਪਿਛਲੇ ਤਿੰਨ ਮਹੀਨਿਆ ਦੀ ਔਸਤ ਦੇ ਆਧਾਰ ਤੇ ਇਕ ਮਹੀਨੇ ਦੇ ਬਿੱਲ ਦੀ ਰਕਮ ਦੇ ਬਰਾਬਰ ਹੋਵੇਗੀ। ਲੈਟਰ ਆਫ ਕਰੈਡਿਟ ਦੇ ਸਾਰੇ ਖਰਚੇ ਪਾਵਰ ਉਤਪਾਦਨਕਰਤਾ ਦੁਆਰਾ ਸਹਾਰੇ ਜਾਣਗੇ। ਸਹਿ-ਉਤਪਾਦਨ ਪਰਿਯੋਜਨਾਵਾਂ ਆਰਥਿਕ ਅਤੇ ਮਾਲੀ ਤੋਰ ਤੇ ਉਚਿਤ ਹਨ, ਜਿਸ ਵਿਚ ਪੰਜ ਸਾਲ ਤੋ ਘੱਟ ਸਮੇ ਦਾ ਵਿਰਾਮ ਅਤੇ ਚੰਗਾ ਆਈ.ਆਰ.ਆਰ ੧੬-੧੮% ਹੈ।

ਸਰੋਤ : www.peda.gov.in/

ਆਖਰੀ ਵਾਰ ਸੰਸ਼ੋਧਿਤ : 4/21/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate