অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਪਵਨ ਊਰਜਾ ਪਰਿਯੋਜਨਾ

ਪਵਨ ਊਰਜਾ ਪਰਿਯੋਜਨਾ

ਪਵਨ ਊਰਜਾ ਪਰਿਯੋਜਨਾ

ਭਾਰਤ ਜਰਮਨੀ, ਅਮਰੀਕਾ, ਡੈਨਮਾਰਕ ਅਤੇ ਸਪੇਨ ਤੋ ਬਾਅਦ ੧੮੭੦ ਮੇਗਾ ਵਾਟ ਦੀ ਪਵਨ ਊਰਜਾ ਉਤਪਾਦਨ ਸਮਰੱਥਾ ਦੇ ਨਾਲ ਦੁਨੀਆ ਦਾ ਪੰਜਵਾ ਵੱਡਾ ਪਵਨ ਊਰਜਾ ਉਤਪਾਦਕ ਹੈ। ਭਾਰਤ ਵਿਖੇ ਕੁੱਲ ਪਵਨ ਊਰਜਾ ਦੀ ਸੰਭਾਵਨਾ ੪੫੦੦੦ ਮੇਗਾ ਵਾਟ ਮੁਲੰਕਿਤ ਕੀਤੀ ਗਈ ਹੈ। ਇਹਨਾ ਪਰਿਯੋਜਨਾਵਾ ਤੋ ਵੱਖ-ਵੱਖ ਸਟੇਟ ਗ੍ਰਿਡਾ ਲਈ ਤਕਰੀਬਨ ੧੧.੩ ਬਿਲਿਯਨ ਦੀ ਖਪਤ ਕੀਤੀ ਜਾ ਚੁੱਕੀ ਹੈ। ਪਵਨ ਸੰਭਾਵਨਾ ਨੂੰ ਨਿਰਧਾਰਿਤ ਕਰਨ ਲਈ ਭਾਰਤ ਵਿਖੇ (ਪਵਨ ਸਰੋਤ ਨਿਰਧਾਰਣ ਪ੍ਰੋਗਰਾਮ) ਵਿੰਡ ਰਿਸੋਰਸ ਅਸੇਸਮੈਂਟ ਪ੍ਰੋਗਰਾਮ (ਡਬਲਿਉ.ਆਰ.ਏ.ਪੀ) ਚਲਾਇਆ ਜਾਦਾ ਹੈ। ਇਹ ਪ੍ਰੋਗਰਾਮ ਪਵਨ ਊਰਜਾ ਨਿਰੀਖਣ ਪਰਿਯੋਜਨਾ ਦੇ ਰਾਹੀ ਸਟੇਟ ਨੋਡਲ ਏਜੰਸੀਆ ਅਤੇ ਸੀ-ਵੈੱਟ ਦੁਆਰਾ ਅਮਲ ਵਿਚ ਲਿਆਦਾ ਜਾ ਰਿਹਾ ਹੈ।

ਸੀ-ਵੈੱਟ ਦੁਆਰਾ ਸ਼ੁਰੂ ਦੇ ਅਮਲ ਵਿਚ ਲਿਆਦੇ ਵਿੰਡ ਰਿਸੋਰਸ ਅਸੇਸਮੈਂਟ ਅਨੁਸਾਰ ਪੰਜਾਬ ਵਿਖੇ ਥੋਡ਼ੀ ਉੱਚਾਈ (੨੫ ਮੀਟਰ) ਤੇ ਹਵਾ ਦੀ ਚਾਲ ਬੰਦ ਨਹੀ ਹੁੰਦੀ। ਕਿਸੇ ਵੀ ਤਰਾਂ, ੧੦੦ ਮੀਟਰ ਦੀ ਉੱਚਾਈ ਦੇ ਨੇਡ਼ੇ ਹਵਾ ਦੀ ਤੇਜ਼ ਗਤੀ ਦੀ ਸੰਭਾਵਨਾ ਹੁੰਦੀ ਹੈ। ਰਾਜ ਦੀ ਐਨ.ਆਰ.ਐਸ.ਈ ਨੀਤੀ - ੨੦੦੬ ਅਧੀਨ, ਸਰਕਾਰ ਪਵਨ ਊਰਜਾ ਪਰਿਯੋਜਨਾਵਾਂ ਦੀ ਸਥਾਪਨਾ ਲਈ ਹਰੇਕ ਸਹਾਇਤਾ ਪ੍ਰਦਾਨ ਕਰਨ ਨੂੰ ਉਤਸੁਕ ਹੈ। ਰਾਜ ਵਿਖੇ ਵਧੇਰੇ ਉੱਚਾਈ ਤੇ ਸੰਤੋਸ਼ਜਨਕ ਪਵਨ ਊਰਜਾ ਸ਼ਕਤੀ ਦੀ ਸੰਭਾਵਨਾ ਮੋਜੂਦ ਹੈ, ਜਿਸ ਨੂੰ ਕਿ ਘੱਟ ਗਤੀ ਦੀ ਪਵਨ ਊਰਜਾ ਤਕਨੀਕ ਦੇ ਸੁਧਾਰ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਰਾਜ ਵਿਖੇ ਮੋਜੂਦਾ ਸ਼ਕਤੀ ਨੂੰ ਨਿਰਧਾਰਿਤ ਅਤੇ ਉਪਯੋਗ ਕਰਨ ਲਈ ਹਵਾ ਉਲੀਕਣ ਦੀ ਫੋਰੀ ਜਰੂਰਤ ਹੈ।

ਨਿਜੀ ਡਿਵੈਲਪਰਾ ਨੂੰ ਉਹਨਾ ਦੁਆਰਾ ਵਿੰਡ ਡਾਟਾ ਅਸੈਸਮੰਟ ਦੀ ਬੁਨਿਆਦ ਤੇ 'ਪਹਿਲਾ ਆਓ ਪਹਿਲਾ ਲਿਜਾਓ' ਦੇ ਆਧਾਰ ਤੇ ਚਲਾਏ ਜਾ ਰਹੇ ਪਵਨ ਬਿਜਲੀ ਪਰਿਯੋਜਨਾਵਾ ਦੀ ਮਨਜੂਰੀ ਦੇ ਕੇ ਇਸ ਖੇਤਰ ਵਿਚ ਸਵੈ-ਸਮੀਕਿਰਤ ਪਰਿਯੋਜਨਾਵਾ ਨੂੰ ਉਤਸਾਹਿਤ ਕੀਤਾ ਜਾਵੇਗਾ।

ਪੇਡਾ ਨੇ ਪਵਨ ਊਰਜਾ ਦੇ ਵਿਕਾਸ ਕਰਕੇ ਆਧੁਨਿਕ ਪਹਿਲ ਵਿਚ, ਵਿੰਡ ਰਿਸੋਰਸ ਅਸੇਸਮੈਂਟ ਅਤੇ ਪਵਨ ਗਤੀ ਨਿਰਧਾਰਣ ਦੀ ਸਮਾਪਤੀ 'ਤੇ ਰਾਜ ਵਿਖੇ ਪਵਨ ਊਰਜਾ ਪਰਿਯੋਜਨਾ ਦੀ ਸਥਾਪਨਾ ਲਈ ਦੋ ਵੱਡੀਆ ਪਵਨ ਕੰਪਨੀਆ ਨਾਲ ਐਮ.ਓ.ਯੂ. ਤੇ ਹਸਤਾਖਰ ਕੀਤੇ ਹਨ।

ਸਰੋਤ : www.peda.gov.in/

ਆਖਰੀ ਵਾਰ ਸੰਸ਼ੋਧਿਤ : 6/16/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate