ਡੇਅਰੀ ਰਹਿੰਦ - ਖੁੰਦ ਤੋ ਊਰਜਾ ਦੀ ਪ੍ਰਾਪਤੀ ਲਈ ਉੱਚੀ ਸ਼੍ਰੇਣੀ ਦੀ ਬਾਇਓ-ਮੀਥੇਨੇਸ਼ਨ ਬਿਜਲੀ ਪਰਿਯੋਜਨਾ ਲੁਧਿਆਣਾ, ਹੈਬੋਵਾਲ ਵਿਖੇ ਮੋਜੂਦ ਹੈ।
ਨਵੀ ਅਤੇ ਨਵੀਨੀਕਰਣਯੋਗ ਊਰਜਾ ਮੰਤਰਾਲਿਆ, ਭਾਰਤ ਸਰਕਾਰ, ਦੇ ਯੂ.ਐਨ.ਡੀ.ਪੀ/ਗਲੋਬਲ ਐਨਵਾਇਰਮੈਂਟ ਫਸਿਲੀਟੀ (ਜੀ.ਈ.ਐਫ) ਪ੍ਰੋਗਰਾਮ ਅਧੀਨ, ਉੱਚੀ ਸ਼੍ਰੇਣੀ ਦੀ ਬਾਇਓ-ਮੀਥਾਨੇਸ਼ਨ ਪ੍ਰਕਿਰਿਆ ਦੇ ਵਿਕਾਸ ਲਈ ਇਹ ਪਰਿਯੋਜਨਾ ਆਪਣੀ ਤਰਾ ਦੀ ਪਹਿਲੀ ਪ੍ਰਮਾਣਿਤ ਪਰਿਯੋਜਨਾ ਤਿਆਰ ਕੀਤੀ ਗਈ ਹੈ। ਇਹ ਪਰਿਯੋਜਨਾ ਅਜਿਹੀ ੧੬ ਪਰਿਯੋਜਨਾਵਾ ਦੇ ਅਧੀਨ ਇਕ ਪਰਿਯੋਜਨਾ ਹੈ, ਜੋ ਦੇਸ਼ ਵਿਚ ਰਹਿੰਦ-ਖੁੰਦ ਦੇ ਵੱਖ-ਵੱਖ ਸ੍ਰੋਤਾ ਤੇ ਬਣਾਈ ਜਾ ਰਹੀ ਹੈ। ਇਸ ਪਰਿਯੋਜਨਾ ਦੇ ਮੁੱਖ ਉਦੇਸ਼ ਹਨ:
ਨਵੀ ਅਤੇ ਨਵੀਨੀਕਰਣਯੋਗ ਊਰਜਾ ਮੰਤਰਾਲਿਆ, ਭਾਰਤ ਸਰਕਾਰ, ਦੇ ਯੂ.ਐਨ.ਡੀ.ਪੀ/ਗਲੋਬਲ ਐਨਵਾਇਰਮੈਂਟ ਫਸਿਲੀਟੀ (ਜੀ.ਈ.ਐਫ) ਪ੍ਰੋਗਰਾਮ ਅਧੀਨ, ਉੱਚੀ ਸ਼੍ਰੇਣੀ ਦੀ ਬਾਇਓ-ਮੀਥਾਨੇਸ਼ਨ ਪ੍ਰਕਿਰਿਆ ਦੇ ਵਿਕਾਸ ਲਈ ਇਹ ਪਰਿਯੋਜਨਾ ਆਪਣੀ ਤਰਾ ਦੀ ਪਹਿਲੀ ਪ੍ਰਮਾਣਿਤ ਪਰਿਯੋਜਨਾ ਤਿਆਰ ਕੀਤੀ ਗਈ ਹੈ। ਇਹ ਪਰਿਯੋਜਨਾ ਅਜਿਹੀ ੧੬ ਪਰਿਯੋਜਨਾਵਾ ਦੇ ਅਧੀਨ ਇਕ ਪਰਿਯੋਜਨਾ ਹੈ, ਜੋ ਦੇਸ਼ ਵਿਚ ਰਹਿੰਦ-ਖੁੰਦ ਦੇ ਵੱਖ-ਵੱਖ ਸ੍ਰੋਤਾ ਤੇ ਬਣਾਈ ਜਾ ਰਹੀ ਹੈ। ਇਸ ਪਰਿਯੋਜਨਾ ਦੇ ਮੁੱਖ ਉਦੇਸ਼ ਹਨ:
- ਅਜਿਹੀ ਪਰਿਯੋਜਨਾ ਦੀ (ਇਥੇ ਅਤੇ ਹੋਰ ਡੇਅਰੀ ਕੰਪਲੈਕਸਾ ਵਿਖੇ) ਸਥਾਪਨਾ ਲਈ ਡੈਮੋਨਸਟ੍ਰੇਸ਼ਨ ਪਰਿਯੋਜਨਾ ਦਾ ਸਫਲਤਾਪੂਰਵਕ ਅਮਲੀਕਰਣ।
- ਗ੍ਰੀਨ ਹਾਉਸ ਗੈਸਾ (CH4) ਦੇ ਨਿਕਾਸ ਨੂੰ ਘੱਟ ਕਰਨਾ।
- ਸੰਭਾਵੀ ਪ੍ਰਤਿਰੂਪ ਲਈ ਤਕਨੀਕ ਦਾ ਹਿੱਸਾ ਬਨਣਾ।
ਇਹ ਪਰਿਯੋਜਨਾ ਹੈਬੋਵਾਲ ਡੇਅਰੀ ਕੰਪਲੈਕਸ, ਲੁਧਿਆਣਾ ਦੇ ਨੇਡ਼ੇ ਸਥਾਪਿਤ ਕੀਤੀ ਗਈ ਹੈ, ਜਿਥੇ ੧.੨੦ ਲੱਖ ਤੋ ਵੀ ਜਿਆਦਾ ਪਸ਼ੂ ਰਖੇ ਗਏ ਹਨ। ਇਸ ਪਰਿਯੋਜਨਾ ਨੂੰ ਪਸ਼ੂਆ ਦੇ ਰੋਜਾਨਾ ੨੩੫ ਟਨ ਮਲ ਦੀ ਵਰਤੋ ਨਾਲ ੧੮੦੦੦ ਕਿਲੋ ਵਾਟ ਬਿਜਲੀ ਊਰਜਾ ਹਾਸਿਲ ਕਰਨ ਲਈ ਤਿਆਰ ਕੀਤਾ ਗਿਆ ਹੈ। ਇਨ-ਹਾਉਸ ਬਿਜਲੀ ਦੀ ਲੋਡ਼ ਪੂਰੀ ਹੋਣ ਤੋ ਬਾਅਦ ਵਾਧੂ ਊਰਜਾ ਨੂੰ ਸਟੇਟ ਗ੍ਰਿਡ ਵਿਖੇ ਖਪਤ ਲਈ ਦੇ ਦਿਤਾ ਜਾਦਾ ਹੈ। ਬਿਜਲੀ ਊਰਜਾ ਦੇ ਅਲਾਵਾ, ਇਹ ਪਰਿਯੋਜਨਾ ਪ੍ਰਤੀ ਦਿਨ ੪੭ ਟਨ ਬਹੁਮੁੱਲੀ ਪੋਸ਼ਟਿਕ ਜੈਵਿਕ-ਖਾਦ ਵੀ ਪੈਦਾ ਕਰਦੀ ਹੈ। ਜਾਨਵਰਾ ਦਾ ਗੋਹਾ ਮੀਥੇਨ ਗੈਸ ਨਿਕਾਸੀ ਦਾ ਸਾਧਨ ਹੈ ਅਤੇ ਇਹ ਗ੍ਰੀਨ-ਹਾਉਸ ਗੈਸ ਗਲੋਬਲ ਵਾਰਮਿੰਗ ਵਿਚ ਹਿੱਸੇਦਾਰ ਹੈ। ਇਸ ਨਿਕਾਸੀ ਨੂੰ ਘੱਟ ਕਰਨ ਲਈ ਇਹਨਾ ਰਹਿੰਦ-ਖੁੰਦ ਤੋ ਬਿਜਲੀ ਊਰਜਾ ਦੀ ਪ੍ਰਾਪਤੀ ਇਕ ਚੰਗਾ ਵਿਕਲਪ ਹੈ। ਪਸ਼ੂਆ ਦਾ ਕੂਡ਼ਾ-ਕਰਕਟ ਪ੍ਰਦੂਸ਼ਣ ਅਤੇ ਸ਼ਹਿਰਾ ਵਿਚ ਦਮ ਘੋਟੂ ਸੀਵਰੇਜ ਪ੍ਰਣਾਲੀ ਦਾ ਵੱਡਾ ਜ਼ਰੀਆ ਹੈ, ਅਤੇ ਇਸ ਕਰਕੇ ਹੈਬੋਵਾਲ ਡੇਅਰੀ ਕੰਪਲੈਕਸ ਦੇ ਵਾਤਾਵਰਣ ਨੂੰ ਸੁਧਾਰਨ ਲਈ ਇਹ ਪਰਿਯੋਜਨਾ ਇਕ ਵਿਗਿਆਨਕ ਉਪਰਾਲਾ ਹੈ।
ਇਸ ਪਰਿਯੋਜਨਾ ਲਈ ਨਗਰ ਨਿਗਮ, ਲੁਧਿਆਣਾ ਵਲੋ ਪੇਡਾ ਨੂੰ ੨੫ ਸਾਲਾ ਦੇ ਸਮੇ ਲਈ @ ਰੂ.੧/-ਵਰਗ ਮੀਟਰ ਲੀਜ਼ ਦੇ ਆਧਾਰ ਤੇ ੨.੪੨ ਏਕਡ਼ ਜਮੀਨ ਦਿਤੀ ਗਈ ਹੈ, ਜਿਸਦੇ ਲਈ ਲੀਜ਼ ਦੇ ਸਮਝੋਤੇ ਤੇ ਹਸਤਾਖਰ ਕੀਤੇ ਜਾ ਚੁੱਕੇ ਹਨ।
ਇਹ ਪਰਿਯੋਜਨਾ ਨਵੰਬਰ ੨੦੦੪ ਵਿਖੇ ਸ਼ੁਰੂ ਕੀਤੀ ਗਈ ਅਤੇ ਉਸੇ ਸਮੇ ਪੀ.ਐਸ.ਈ.ਬੀ ਗ੍ਰਿਡ ਨਾਲ ਜੋਡ਼ੀ ਗਈ। ਪਰਿਯੋਜਨਾ ਰੋਜਾਨਾ ਲਗਭਗ ੧੩ ਮੇਗਾ ਵਾਟ/ਘੰਟਾ ਬਿਜਲੀ ਪੈਦਾ ਕਰਦੀ ਹੈ। ਪਰਿਯੋਜਨਾ ਤੋ ਪੈਦਾ ਕੀਤੀ ਬਿਜਲੀ ਪੀ.ਐਸ.ਈ.ਬੀ ਗ੍ਰਿਡ ਨੂੰ ਭੇਜੀ ਜਾਦੀ ਹੈ। ਬਾਇਓਗੈਸ ਇਨਡਿਉਸਡ ਮਿਕਸਿੰਗ ਅਰੇੰਜਮੈੰਟ ਡਾਈਜੈਸਟਰ ਤਕਨੀਕ(ਬੀ.ਆਈ.ਐਮ.ਏ) ਤੇ ਆਧਾਰਿਤ ਪਰਿਯੋਜਨਾ ਮੇਸ.ਏਨਟੇਕ ਆਸਟ੍ਰੀਆ ਦੁਆਰਾ ਪੇਟੰਟ ਹੈ, ਜਿਸਨੂੰ ਐਮ.ਐਨ.ਆਰ.ਈ, ਭਾਰਤ ਸਰਕਾਰ ਵਲੋ ਅੰਤਰਾਸ਼ਟਰੀ ਨਿਲਾਮੀ ਦੇ ਆਧਾਰ ਤੇ ਚੁਣਿਆ ਗਿਆ ਹੈ। ਪੇਡਾ ਦੀ ਇਸ ਪਰਿਯੋਜਨਾ ਨੂੰ ਸਤੰਬਰ 2005 ਵਿਚ ਬੈੰਕਾਕ ਵਿਖੇ ਏਸ਼ੀਅਨ ਪਾਵਰ ਵਲੋ "ਬੇਸਟ ਗ੍ਰੀਨ ਪਾਵਰ ਪਲਾਂਟ ਇਨ ਏਸ਼ੀਆ" ਅਵਾਰਡ ਨਾਲ ਨਿਵਾਜਿਆ ਗਿਆ ਹੈ।
ਸ੍ਰੋਤ : www.peda.gov.in/
ਆਖਰੀ ਵਾਰ ਸੰਸ਼ੋਧਿਤ : 1/28/2020