ਇਹ ਪਰਿਯੋਜਨਾ ਅਜਿਹੀ ੧੬ ਪਰਿਯੋਜਨਾਵਾ ਦੇ ਅਧੀਨ ਇਕ ਪਰਿਯੋਜਨਾ ਹੈ, ਜੋ ਦੇਸ਼ ਵਿਚ ਰਹਿੰਦ-ਖੁੰਦ ਦੇ ਵੱਖ-ਵੱਖ ਸ੍ਰੋਤਾ ਤੇ ਬਣਾਈ ਜਾ ਰਹੀ ਹੈ।
ਪੰਜਾਬ ਨੂੰ ਸਾਲ ਦੇ ੩੩੦ ਦਿਨਾ ਤੋ ਜਿਆਦਾ ਚੰਗੀਆ ਸੂਰਜੀ ਕਿਰਣਾ ਨਾਲ ਸੂਰਜੀ ਪ੍ਰਕਾਸ਼ ਉਪਲਬ ਹੁੰਦਾ ਹੈ। ਇਸ ਊਰਜਾ ਨੂੰ ਦਿਨ ਦੇ ਸਮੇ ਦੋਰਾਨ ਬਿਜਲੀ ਉਤਪਾਦਨ ਅਤੇ ਰਾਤ ਨੂੰ ਭੰਡਾਰ ਦੇ ਵਿਕਲਪ ਲਈ ਵਰਤਿਆ ਜਾ ਸਕਦਾ ਹੈ।
ਪੰਜਾਬ ਦਾ ਪਾਣੀ ਤੋ ਊਰਜਾ ਬਨਾਉਣ ਦਾ ਲੰਬਾ ਇਤਿਹਾਸ ਹੈ। ਪਾਣੀ ਨੂੰ ਮਿੱਲਾ ਨੂੰ ਚਲਾਉਣ ਲਈ ਵਰਤਿਆ ਜਾਦਾ ਰਿਹਾ ਹੈ ਅਤੇ 20ਵੀਂ ਸਦੀ ਦੀ ਸ਼ੁਰੂਆਤ ਤੋ ਪਾਣੀ ਨੂੰ ਬਿਜਲੀ ਉਤਪਾਦਨ ਲਈ ਵਰਤਿਆ ਜਾਦਾ ਰਿਹਾ ਹੈ।
ਭਾਰਤ ਜਰਮਨੀ, ਅਮਰੀਕਾ, ਡੈਨਮਾਰਕ ਅਤੇ ਸਪੇਨ ਤੋ ਬਾਅਦ ੧੮੭੦ ਮੇਗਾ ਵਾਟ ਦੀ ਪਵਨ ਊਰਜਾ ਉਤਪਾਦਨ ਸਮਰੱਥਾ ਦੇ ਨਾਲ ਦੁਨੀਆ ਦਾ ਪੰਜਵਾ ਵੱਡਾ ਪਵਨ ਊਰਜਾ ਉਤਪਾਦਕ ਹੈ।
ਪੰਜਾਬ, ਖੇਤੀਬਾਡ਼ੀ ਵਿਚ ਪ੍ਰਬਲ ਅਮੀਰ ਹੈ ਅਤੇ ਭਾਰਤ ਦੇ ਅਨਾਜ ਦੇ ਵੱਡੇ ਹਿੱਸੇ ਦੀ ਪੂਰਤੀ ਕਰਦਾ ਹੈ। ਇਥੇ ਮੁੱਖ ਫਸਲਾ ਦਾ ਅਤਿਰਿਕਤ ਉਤਪਾਦਨ ਹੁੰਦਾ ਹੈ।
ਉਦਯੋਗ ਵਿਚ ਗਰਮੀ ਅਤੇ ਊਰਜਾ ਦੇ ਇਕੱਠੇ ਉਤਪਾਦਨ ਨੂੰ ਸਹਿਉਤਪਾਦਨ ਕਿਹਾ ਜਾਦਾ ਹੈ।
ਪੰਜਾਬ ਊਰਜਾ ਵਿਕਾਸ ਏਜੰਸੀ, ਚੰਡੀਗਡ਼ ਦੀ ਸਟੇਟ ਨੋਡਲ ਏਜੰਸੀ ਹੈ ਜੋ ਕਿ ਪੰਜਾਬ ਰਾਜ ਵਿਖੇ ਨਵੀ ਅਤੇ ਨਵੀਨੀਕਰਣਯੋਗ ਊਰਜਾ ਅਤੇ ਗੈਰ-ਪਰੰਪਰਾਗਤ ਊਰਜਾ ਦੇ ਵਿਕਾਸ ਦੀ ਜਿੰਮੇਵਾਰੀ ਨਿਭਾਉਦੀ ਹੈ।