ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਊਰਜਾ ਬਚਾਵ

ਭਾਰਤੀ ਅਰਥਵਿਵਸਥਾ ਦੇ ਹਰੇਕ ਖੇਤਰ-ਖੇਤੀਬਾਡ਼ੀ, ਉਦਯੋਗ, ਆਵਾਜਾਈ, ਵਪਾਰਕ ਅਤੇ ਘਰੇਲੂ, ਵਿਖੇ ਆਰਥਿਕ ਵਿਕਾਸ ਲਈ ਊਰਜਾ ਬੁਨਿਆਦੀ ਜ਼ਰੂਰਤ ਹੈ।

ਭੂਮਿਕਾ

ਭਾਰਤੀ ਅਰਥਵਿਵਸਥਾ ਦੇ ਹਰੇਕ ਖੇਤਰ-ਖੇਤੀਬਾਡ਼ੀ, ਉਦਯੋਗ, ਆਵਾਜਾਈ, ਵਪਾਰਕ ਅਤੇ ਘਰੇਲੂ, ਵਿਖੇ ਆਰਥਿਕ ਵਿਕਾਸ ਲਈ ਊਰਜਾ ਬੁਨਿਆਦੀ ਜ਼ਰੂਰਤ ਹੈ। ਫਲ ਸਰੂਪ, ਊਰਜਾ ਦੇ ਵਿਭਿੰਨ ਰੂਪਾ ਵਿਚ ਊਰਜਾ ਦੀ ਖਪਤ ਪੂਰੇ ਦੇਸ਼ ਅਤੇ ਜਿਆਦਾਤਰ ਪੰਜਾਬ ਵਰਗੇ ਰਾਜਾ ਵਿਚ ਅਡੋਲ ਵੱਧ ਰਹੀ ਹੈ, ਜਿਨਾ ਨੇ ਪਿਛਲੇ ਸਮੇ ਵਿਚ ਅਚਲ ਵਿਕਾਸ ਦੇ ਢਾਂਚੇ ਨੂੰ ਕਾਇਮ ਰਖਿਆ ਅਤੇ ਇਹ ਰੁਝਾਨ ਭਵਿੱਖ ਵਿਚ ਲਗਾਤਾਰ ਸੰਭਵ ਹੋਵੇਗਾ। ਇਸ ਨੇ ਜੈਵਿਕ ਇੰਧਨ ਅਤੇ ਬਿਜਲੀ ਉੱਤੇ ਰਾਜ ਦੀ ਨਿਰਭਰਤਾ ਵਧਾ ਦਿਤੀ ਹੈ।

ਪਿਛਲੇ ਤਿੰਨ ਦਹਾਕਿਆ ਨੇ ਵਿਗਿਆਨ, ਪ੍ਰਯੋਗ ਅਤੇ ਊਰਜਾ ਦੀ ਨਿਪੁੰਨਤਾ ਦੇ ਪ੍ਰਭਾਵ ਵਿਚ ਮਹਤੱਵਪੁਰਣ ਵਿਕਾਸ ਦੇਖਿਆ ਹੈ। ਊਰਜਾ ਕੁਸ਼ਲਤਾ, ਅੱਜ ਦੇ ਰਾਸ਼ਟਰ ਦੁਆਰਾ ਸਹੇ ਜਾ ਰਹੇ ਪੂਰਤੀ-ਮੰਗ ਵਿਚਾਲੇ ਦੱਰੇ ਨੂੰ ਸੰਕੁਚਿਤ ਕਰਨ ਲਈ ਸ਼ਕਤੀਸ਼ਾਲੀ, ਕਿਫਾਇਤੀ ਅਤੇ ਵਾਤਾਵਰਣ ਅਨੁਕੂਲਿਤ ਨੀਤੀ ਸਾਧਨ ਦੇ ਸਮਰਥਨ ਵਜੋ ਕ੍ਰਮਵਾਰ ਉਭਰੀ ਹੈ।

ਇੰਟੇਗ੍ਰੇਟਿਡ ਊਰਜਾ ਰਿਪੋਰਟ ਅਨੁਸਾਰ, ਊਰਜਾ ਬਚਾਵ ਪ੍ਰੋਗਰਾਮ, ਜੇਕਰ ਉਚਿਤ ਢੰਗ ਨਾਲ ਤਿਆਰ ਅਤੇ ਅਮਲੀ ਰੂਪ ਵਿਚ ਲਿਆਇਆ ਜਾਏ, ਤਾਂ 25000 ਮੇਗਾ ਵਾਟ ਦੀ ਅਤਿਰਿਕਤ ਉਤਪਾਦਨ ਸਮਰੱਥਾ ਤੋ ਛੁਟਕਾਰਾ ਪਾਇਆ ਜਾ ਸਕਦਾ ਹੈ। ਅਰਥਵਿਵਸਥਾ ਲਈ ਸੰਭਾਵਿਤ ਊਰਜਾ ਬਚਾਵ ਪੂਰੀ ਤਰਾ ਉਦਯੋਗਿਕ ਅਤੇ ਖੇਤੀਬਾਡ਼ੀ ਖੇਤਰਾ (ਯੋਜਨਾ ਕਮੀਸ਼ਨ, ਭਾਰਤ ਸਰਕਾਰ, ਅਗਸਤ 2006) ਵਿਚ ਅਧਿਕਤਮ ਸੰਭਾਵਨਾ ਦੇ ਨਾਲ 23% ਨਿਰਧਾਰਿਤ ਕੀਤਾ ਗਿਆ ਹੈ।

ਊਰਜਾ ਬਚਾਵ ਦੀ ਵਿਸ਼ਾਲ ਸੰਭਾਵਨਾ ਅਤੇ ਊਰਜਾ ਨਿਪੁੰਣਤਾ ਨੂੰ ਧਿਆਨ ਵਿਚ ਰਖਦੇ ਹੋਏ, ਭਾਰਤ ਸਰਕਾਰ ਨੇ ਅਕਤੂਬਰ 2001 ਵਿਚ ਊਰਜਾ ਬਚਾਵ ਕਾਨੂੰਨ 2001 ਬਣਾਇਆ ਹੈ। ਊਰਜਾ ਬਚਾਵ ਕਾਨੂੰਨ ,2001, ਮਾਰਚ 1,2002 ਤੋ ਪ੍ਰਭਾਵਸ਼ਾਲੀ ਬਣਾਇਆ ਗਿਆ। ਦੇਸ਼ ਵਿਖੇ ਊਰਜਾ ਕੁਸ਼ਲਤਾ ਕਾਰਜਕ੍ਰਮਾ ਲਈ ਇਹ ਕਾਨੂੰਨ, ਸਥਾਪਿਤ ਅਤੇ ਮਜਬੂਤ ਵੰਡ ਦੀ ਰਚਨਾ ਪ੍ਰਕਿਰਿਆ ਪ੍ਰਦਾਨ ਕਰਦਾ ਹੈ ਅਤੇ ਵੱਖ-ਵੱਖ ਸਰਕਾਰੀ ਹੋਂਦਾ ਵਿਚਕਾਰ ਬੇਹੱਦ ਲੋਡ਼ੀਦੇ ਤਾਲ-ਮੇਲ ਲਈ ਢਾਂਚਾ ਤਿਆਰ ਕਰਦਾ ਹੈ।

ਇਹ ਕਾਨੂੰਨ ਕੇੰਦਰੀ ਅਤੇ ਰਾਜ ਸਰਕਾਰ ਦੇ ਪੱਧਰ ਤੇ ਕਾਨੂੰਨੀ ਢਾਂਚਾ ਅਤੇ ਪ੍ਰਸ਼ਾਸਨਿਕ ਕਾਰਜਵਿਧੀ ਵੀ ਪ੍ਰਦਾਨ ਕਰਦਾ ਹੈ। ਊਰਜਾ ਬਚਾਵ ਕਾਨੂੰਨ ਦੇ ਅਨੁਸਾਰ, ਭਾਰਤ ਸਰਕਾਰ ਨੇ, ਸਵੈ-ਅਧਿਨਿਯਮ ਅਤੇ ਬਾਜਾਰ ਦੇ ਸਿਧਾਤਾਂ ਤੇ ਹਮਲੇ ਨਾਲ ਊਰਜਾ ਬਚਾਵ ਕਾਨੂੰਨ 2001 ਦੇ ਸੰਪੂਰਨ ਢਾਂਚੇ ਦੇ ਅੰਦਰ, ਭਾਰਤੀ ਆਰਥਿਕਤਾ ਦੀ ਊਰਜਾ ਪ੍ਰਬਲਤਾ ਨੂੰ ਘਟਾਉਣ ਦੇ ਮੁੱਖ ਉਦੇਸ਼ ਨਾਲ ਨੀਤੀ ਅਤੇ ਰੂਪਰੇਖਾ ਦੇ ਵਿਕਾਸ ਦੇ ਟੀਚੇ ਸਮੇਤ ਬਿਓਰੋ ਆਫ ਏਨਰਜੀ ਏਫੀਸ਼ੇੰਸੀ ਸਥਾਪਿਤ ਕੀਤੀ ਹੈ।

ਇਹ ਸਾਰੇ ਸਟੇਕਹੋਲਡਰਾ ਦੀ ਕ੍ਰਿਆਸ਼ੀਲ ਭਾਗੀਦਾਰੀ ਨਾਲ ਹਾਸਿਲ ਕੀਤਾ ਜਾਵੇਗਾ, ਫਲਸਰੂਪ ਸਾਰੇ ਖੇਤਰਾ'ਚ ਊਰਜਾ ਕੁਸ਼ਲਤਾ ਦੀ ਪ੍ਰਮਾਣਿਤ ਸ੍ਵੀਕਿਰਤੀ ਵਿਚ ਤੇਜੀ ਆਏਗੀ। ਰਾਜ ਸਰਕਾਰ ਦੁਆਰਾ ਬੀ.ਈ.ਈ ਦੀ ਸਲਾਹ ਨਾਲ ਰਾਜ ਅੰਦਰ ਹੀ ਵਿਭਿੰਨ ਅਨੁਸ਼ਾਸਿਤ ਅਤੇ ਪ੍ਰੋਤਸਾਹਿਤ ਸਾਧਨਾ ਰਾਹੀ ਕਾਨੂੰਨ ਨੂੰ ਲਾਗੂ ਕਰਣ ਦੀ ਜਿੰਮੇਵਾਰੀ ਦੇ ਨਾਲ ਪ੍ਰਮੁੱਖ ਸਟੇਕਹੋਲਡਰਾਂ ਵਿਚਾਲੇ ਰਾਜ ਮਨੋਨੀਤ ਏਜੰਸੀ ਸਥਾਪਿਤ ਕੀਤੀ ਗਈ ਹੈ।

ਈ.ਸੀ. ਕਾਨੂੰਨ - 2001 ਲਡੀ ਪੇਡਾ-ਮਨੋਨੀਤ ਏਜੰਸੀ

ਏਨਰਜੀ ਕੰਨਜਰਵੇਸ਼ਨ ਬਿਲਡਿੰਗ ਕੋਡ(ਈ.ਸੀ.ਬੀ.ਸੀ)

ਭਾਰਤ ਵਿਖੇ ਵਪਾਰਕ ਇਮਾਰਤੀ ਖੇਤਰ 9%ਤੋ ਉੱਤੇ ਪ੍ਰਤੀ ਸਾਲ ਦੀ ਤੇਜੀ ਨਾਲ ਫੈਲ ਰਿਹਾ ਹੈ, ਜੋ ਕਿ ਸੇਵਾਵਾਂ ਖੇਤਰ ਵਿਚ ਸ਼ਕਤੀਸ਼ਾਲੀ ਵਿਕਾਸ ਦੁਆਰਾ ਉਤੇਜਿੱਤ ਹੈ। ਭਾਰਤ ਦੇ ਵਪਾਰਕ ਖੇਤਰ ਦੀ ਬਿਜਲੀ ਖਪਤ ਮੋਜੂਦਾ ਸਮੇ ਵਿਚ ਬਿਜਲੀ ਵਰਤੋ ਦੁਆਰਾ ਸਪਲਾਈ ਕੀਤੀ ਗਈ ਕੁੱਲ ਬਿਜਲੀ ਦਾ 8% ਹੈ ਅਤੇ 11-12% ਸਾਲਾਨਾ ਦੀ ਦਰ ਤੇ ਵਿਕਸਿਤ ਹੋ ਰਹੀ ਹੈ। ਇਹ ਖਾਸ ਤੋਰ ਤੇ ਨਵਨਿਰਮਿਤ ਵਪਾਰਕ ਇਮਾਰਤਾ ਦੀ ਵੱਧਦੀ ਊਰਜਾ ਪ੍ਰਬਲਤਾ ਨੂੰ ਜਿੰਮੇਵਾਰ ਠਹਿਰਾਉਦਾ ਹੈ।

ਦੇਸ਼ ਵਿਚ ਹੋਏ ਅਨੇਕਾ ਸ਼ੋਧਾ ਤੋ ਇਹ ਪਤਾ ਚਲਦਾ ਹੈ ਕਿ ਜਦੋ ਨਵੀ ਇਮਾਰਤਾ ਤਿਆਰ ਕੀਤੀ ਜਾਦੀਆ ਹਨ ਤਾ ਊਰਜਾ ਕੁਸ਼ਲਤਾ ਲੋਡ਼ੀਦਾ ਧਿਆਨ ਪ੍ਰਾਪਤ ਨਹੀ ਕਰਦੀਆ। ਨਵੀ ਇਮਾਰਤਾ ਦੀ ਡਿਜ਼ਾਈਨ ਸਥਿਤੀ ਤੇ ਊਰਜਾ ਨਿਪੁੰਣਤਾ ਵਿਵਸਥਾ ਦੀ ਸ਼ਮੂਲਿਅਤ ਨਾਜ਼ੁਕ ਹੈ ਅਤੇ ਛੇਤੀ ਹੀ ਇਹ ਲਾਜ਼ਮੀ ਬਣ ਜਾਵੇਗਾ- ਉਤਸੁਕ ਬਣਨਾ ਠੀਕ ਹੈ ਬਜਾਇ ਕਿ ਊਰਜਾ ਬਚਾਵ ਕਾਨੂੰਨ 2001 ਨੂੰ ਖਿਆਲ ਵਿਚ ਰਖਣਾ। ਬਿਓਰੋ ਆਫ ਏਨਰਜੀ ਏਫੀਸ਼ੇੰਸੀ ਨੇ  ਯੂਸੈਡ ਤੋ ਤਕਨੀਕੀ ਸਹਾਇਤਾ ਨਾਲ ਏਨਰਜੀ ਕੰਜਰਵੇਸ਼ਨ ਐੰਡ ਕਮਰਸ਼ਿਅਲਾਈਜ਼ੇਸ਼ਨ ਪ੍ਰੋਜੈਕਟ ਅਧੀਨ, ਏਨਰਜੀ ਕੰਜਰਵੇਸ਼ਨ ਬਿਲਡਿੰਗ ਕੋਡ ਵਿਕਸਿਤ ਕੀਤਾ ਹੈ।

ਈ.ਸੀ.ਬੀ.ਸੀ, ਭਾਰਤ ਵਿਚ ਪੰਜ ਜਲ-ਵਾਯੂ ਸੰਬੰਧੀ ਜੋਨਾ ਦਾ ਵਿਚਾਰ ਕਰ ਰਿਹਾ ਹੈ, ਅਤੇ ਜਿਸਨੇ ਕੀ 500 ਕਿਲੋ ਵਾਟ ਜਾਂ ਜਿਆਦਾ ਜਾਂ 600 ਕਿਲੋ ਵਾਟ ਦੀ ਠੇਕਾ ਮੰਗ ਜਾਂ ਉਸਤੋ ਜਿਆਦਾ ਦੇ ਲੋਡ ਨਾਲ ਜੁਡ਼ੀ ਹੋਈ ਅਤੇ 1000 ਵਰਗ ਮੀਟਰ ਜਾਂ ਉਸਤੋ ਜਿਆਦਾ ਦੇ ਸ਼ਰਤੀਆ ਖੇਤਰ ਨਾਲ ਸੰਬੰਧਿਤ ਵੱਡੀ ਵਪਾਰਕ ਇਮਾਰਤਾ

ਲਈ ਘੱਟ ਤੋ ਘੱਟ ਊਰਜਾ ਸੰਪੰਨਤਾ ਦੇ ਸਤਰ ਨਿਸ਼ਚਿਤ ਕੀਤੇ  ਹਨ। ਦੇਸ਼ ਵਿਚ ਸ਼ਰਤੀਆ ਵਪਾਰਕ ਇਮਾਰਤਾ ਵਿਚ ਸਾਲਾਨਾ ਊਰਜਾ ਖਪਤ 200 ਕਿਲੋ ਵਾਟ ਪ੍ਰਤੀ ਘੰਟਾ ਜਾਂ ਜਮੀਨੀ ਖੇਤਰ ਦੇ ਪ੍ਰਤੀ ਵਰਗ ਮੀਟਰ ਤੋ ਜਿਆਦਾ ਅਨੁਮਾਨ ਕੀਤੀ ਗਈ ਹੈ। ਈ.ਸੀ.ਬੀ.ਸੀ ਅਧੀਨ ਇਮਾਰਤਾ ਵਿਚ 20-40% ਊਰਜਾ ਬਚਤ ਸੰਭਾਵਨਾ ਵਿਖਾਉਦੇ ਹੋਏ, ਜੋ ਦਿਨ ਦੇ ਸਮੇ ਦੋਰਾਨ ਇਮਾਰਤੀ ਵਰਤੋ ਦੇ ਘੰਟਿਆ, ਜਲ-ਵਾਯੂ ਬਦਲਾਵ ਆਦਿ ਤੇ ਨਿਰਭਰ ਹੁੰਦਾ ਹੈ, ਬਿਜਲੀ ਖਪਤ 120-160 ਕਿਲੋ ਵਾਟ ਪ੍ਰਤੀ ਘੰਟਾ ਘਟਾਈ ਜਾ ਸਕਦੀ ਹੈ। ਸੰਪੁਰਣ ਭਾਰਤ ਵਿਖੇ ਵੋਲੈਨਟਰੀ ਆਧਾਰ ਤੇ ਵਪਾਰਕ ਇਮਾਰਤਾ ਵਿਚ ਇਸਦੇ ਅਮਲੀਕਰਣ ਲਈ ਬਿਜਲੀ ਮੰਤ੍ਰਾਲਿਆ, ਭਾਰਤ ਸਰਕਾਰ ਵਲੋ ਵੋਲੈਨਟਰੀ ਸਮੇਕਾਲ ਦੋਰਾਨ ਹਾਸਿਲ ਕੀਤੇ ਤਜਰਬੇ ਤੇ ਨਿਰਭਰ ਕਰਦਿਆ ਅਗਲੇ ਕੁਝ ਸਾਲਾ ਵਿਚ ਇਸਨੂੰ ਲਾਜ਼ਮੀ ਬਣਾਏ ਜਾਣ ਦੇ ਖਿਆਲ ਨਾਲ 27 ਮਈ 2007 ਨੂੰ ਈ.ਸੀ.ਬੀ.ਸੀ 2007 ਸ਼ੁਰੂ ਕੀਤਾ ਗਿਆ।

ਥਰਮਲ ਅਤੇ ਦ੍ਰਿਸ਼ਟੀ ਸੰਬੰਧੀ ਸੋਖ ਅਤੇ ਮਾਲਕ ਦੇ ਉਪਜ ਦੇ ਵਾਧੇ ਦੋਰਾਨ, ਈ.ਸੀ.ਬੀ.ਸੀ, ਸਾਰੇ ਇਮਾਰਤੀ ਤੱਤਾਂ ਅਤੇ ਪ੍ਰਣਾਲੀਆਂ ਜਿਵੇ ਕਿ ਬਿਲਡਿੰਗ ਇਨਵੈਲਪ, ਰੋਸ਼ਨੀ, ਹੀਟਿੰਗ ਵੈਨਟੀਲੇਸ਼ਨ ਐੰਡ ਏਅਰ ਕੰਡੀਸ਼ਨਿੰਗ (ਐਚ.ਵੀ.ਏ.ਸੀ), ਸਰਵਿਸ ਵਾਟਰ ਹੀਟਿੰਗ, ਬਿਜਲੀ ਅਤੇ ਮੋਟਰ ਸਹਿਤ ਇਮਾਰਤੀ ਸਹੂਲਤਾ ਲਈ ਊਰਜਾ ਕੁਸ਼ਲਤਾ ਨੂੰ ਉਤਸਾਹਿਤ ਕਰਦਾ ਹੈ।

ਈ.ਸੀ.ਬੀ.ਸੀ ਅਧਿਆਦੇਸ਼ ਭਾਰਤ ਵਿਖੇ ਪੰਜ ਜਲਵਾਯੂ ਸੰਬੰਧੀ ਜੋਨਾ ਲਈ ਇਨਸੂਲੇਸ਼ਨ ਅਸੈੰਬਲੀ ਦਾ ਯੂ-ਫੈਕਟਰ ਅਤੇ ਆਰ ਵੈਲਯੂ, ਭੇਦਨ ਲਈ ਸੋਲਰ ਹੀਟ ਗੇਨ ਕੋਐਫੀਸ਼ੈੰਟ ਅਤੇ ਵਿਜੀਬਲ ਲਾਈਟ ਟ੍ਰਾਂਸਮੀਸ਼ਨ ਸਤਰ, ਏਅਰ ਕੰਨਡੀਸ਼ਨਿੰਗ ਪ੍ਰਣਾਲੀ ਦੇ ਊਰਜਾ ਕੁਸ਼ਲਤਾ ਦੇ ਸਤਰ ਅਤੇ ਵਪਾਰਕ ਇਮਾਰਤਾ ਵਿਚ ਈ.ਸੀ.ਬੀ.ਸੀ ਸਹਿਮਤੀ ਲਈ ਅਨੇਕਾ ਹੋਰ ਪੈਰਾਮੀਟਰ ਦੀ ਸਲਾਹ ਦੇੰਦਾ ਹੈ।

ਇਸ ਪ੍ਰਸੰਗ ਵਿਚ, ਇਮਾਰਤਾ ਦੇ ਮਾਲਿਕ/ਵਰਤਣ ਵਾਲਿਆ ਲਈ ਊਰਜਾ ਦੇ ਖਰਚੇ ਦੀ ਬਚਤ ਦੀ ਅਗਵਾਈ ਕਰਦੇ ਹੋਏ, ਇਮਾਰਤਾ ਵਿਚ ਊਰਜਾ ਕੁਸ਼ਲਤਾ ਨੂੰ ਸੁਧਾਰਨ ਲਈ ਈ.ਸੀ.ਬੀ.ਸੀ ਵਿਸ਼ੇਸ਼ਤਾਵਾ ਦੀ ਚੰਗੀ ਸਮਝ ਅਤੇ ਅਨੇਕਾ ਵਿਕਸਿਤ ਉਤਪਾਦਾ ਦੀ ਵਰਤੋ ਅਤੇ ਤਕਨਾਲਿਜੀ, ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੇ ਹਨ।

ਪੇਡਾ ਦੀ ਪ੍ਰਾਪਤੀਆ

ਉਦਯੋਗ

- ਪੇਡਾ ਨੇ 500 ਕਿਲੋ ਵਾਟ ਜਾਂ ਇਸਤੋ ਜਿਆਦਾ ਲੋਡ ਨਾਲ ਜੁਡ਼ੇ ਹੋਏ 678 ਉਦਯੋਗਾ ਦੇ ਆਂਕਡ਼ੇ ਇਕੱਠੇ ਕੀਤੇ ਹਨ।

- ਊਰਜਾ ਦੀ ਜਾਂਚ ਪ੍ਰੀਖਿਆ 24 ਉਦਯੋਗਾ ਵਿਚ ਕੀਤੀ ਗਈ ਹੈ, ਜੋ ਲਗਭਗ 11,407 ਮੇਗਾ ਵਾਟ ਪ੍ਰਤੀ ਘੰਟਾ ਕੁੱਲ ਸਾਲਾਨਾ ਊਰਜਾ ਬਚਾਉਣ ਦੀ ਸਮਰੱਥਾ ਵਲ ਸੰਕੇਤ ਕਰਦੀ ਹੈ।

- ਰਾਜ ਵਿਖੇ 15 ਮਨੋਨੀਤ ਗ੍ਰਾਹਕਾ ਦੀ ਪਹਿਚਾਣ ਕਰ ਲਿਤੀ ਗਈ ਹੈ, ਪੇਡਾ/ਬੀ.ਈ.ਈ ਨੂੰ ਸਾਲਾਨਾ ਊਰਜਾ ਰਿਪੋਰਟ ਜਮਾ ਕਰਾਉਣ ਲਈ ਇਹਨਾ ਸਾਰੇ ਉਦਯੋਗਾ ਵਿਚ ਏਨਰਜੀ ਮਨੇਜਰ ਨਿਯੁਕਤ ਕੀਤੇ ਗਏ ਹਨ।

- ਪੇਡਾ ਨੇ ਈਕੋ-III ਪਰਿਯੋਜਨਾ ਅਧੀਨ ਛੋਟੇ ਅਤੇ ਮੱਧਮ ਕਾਰੋਬਾਰ ਅਤੇ ਇਮਾਰਤਾ ਵਿਚ ਊਰਜਾ ਕੁਸ਼ਲਤਾ ਨੂੰ ਪ੍ਰੋਤਸਾਹਿਤ ਕਰਨ ਦੇ ਫੋਕਸ ਨਾਲ ਰਾਜ ਵਿਚ ਊਰਜਾ ਬਚਾਵ ਕ੍ਰਿਆਵਾ ਦੀ ਜਿੰਮੇਵਾਰੀ ਲਈ ਯੂਸੈਡ/ਆਈ.ਆਰ.ਜੀ ਨਾਲ ਐਮ.ਓ.ਯੂ ਤੇ ਹਸਤਾਖਰ ਕੀਤੇ ਹਨ। ਲੁਧਿਆਣਾ ਦੇ ਕਪਡ਼ਾ ਉਦਯੋਗ ਵਿਖੇ ਐਸ.ਐਮ.ਈ ਦੇ ਸਮੂਹ ਨੂੰ ਪਛਾਣਿਆ ਗਿਆ ਹੈ ਅਤੇ ਇਹਨਾ ਉਦਯੋਗਾ ਵਿਚ ਕੰਮ ਪ੍ਰਗਤੀ ਤੇ ਹੈ।

ਇਮਾਰਤਾਂ

- ਊਰਜਾ ਕੁਸ਼ਲਤਾ ਦੀ ਮਾਤ੍ਰਾ ਨੂੰ ਅਪਨਾਉਣ ਲਈ ਰਾਜ ਸਰਕਾਰ ਦੇ ਤਿੰਨ ਮੁੱਖ ਦਫਤਰੀ ਇਮਾਰਤਾ ਅਰਥਾਤ ਪੀ.ਐਸ.ਈ.ਬੀ. ਮੁੱਖ ਦਫਤਰ, ਪਟਿਆਲਾ, ਪੂਡਾ ਭਵਨ, ਮੋਹਾਲੀ, ਅਤੇ ਮਾਰਕਫੈੱਡ ਹਾਉਸ, ਚੰਡੀਗਡ਼, ਵਿਖੇ ਊਰਜਾ ਆਡਿਟ ਦਾ ਪ੍ਰਬੰਧ ਕੀਤਾ ਜਾਦਾ ਹੈ।

- 187 ਮੇਗਾ ਵਾਟ ਪ੍ਰਤੀ ਘੰਟਾ ਦੀ ਵਾਸਤਵਿਕ ਊਰਜਾ ਬਚਾਵ ਸੰਭਾਵਨਾ ਇਹਨਾ ਊਰਜਾ ਆਡਿਟ ਵਿਚ ਪਛਾਣੀ ਗਈ ਹੈ।

- ਵਿਸਥਾਰਪੂਰਵਕ ਊਰਜਾ ਆਡਿਟ ਨੂੰ ਜਾਰੀ ਰਖਣ ਅਤੇ ਐਸਕੋ ਰੂਟ ਦੁਆਰਾ ਊਰਜਾ ਬਚਾਵ ਨੂੰ ਲਾਗੂ ਕਰਨ ਲਈ ਅੱਠ ਹੋਰ ਸਰਕਾਰੀ ਇਮਾਰਤਾ ਨੂੰ ਪਛਾਣਿਆ ਗਿਆ ਹੈ।

- ਪੰਜਾਬ ਮਿੰਨੀ ਸਕਤਰੇਤ, ਸੈਕਟਰ-9, ਚੰਡੀਗਡ਼ ਦੀ ਇਮਾਰਤ ਨੂੰ ਐਸਕੋ ਰੂਟ ਦੁਆਰਾ ਊਰਜਾ ਬਚਾਵ ਨੂੰ ਲਾਗੂ ਕਰਨ ਲਈ ਮਾਡਲ ਪ੍ਰਦਰਸ਼ਨ ਪ੍ਰਾਜੈਕਟ ਦੇ ਰੂਪ ਵਿਚ ਚੁਣਿਆ ਗਿਆ ਹੈ।

- ਰਾਜ ਸਰਕਾਰ ਇਮਾਰਤਾ ਜਿਵੇ ਕਿ ਜਿਲਾ ਪ੍ਰਸ਼ਾਸਨ ਕੰਪਲੈਕਸ, ਅਦਾਲਤੀ ਕੰਪਲੈਕਸ, ਸਿਵਲ ਹਸਪਤਾਲ, ਯੂਨਿਵਰਸਿਟੀਆਂ, ਨਗਰ ਨਿਗਮ/ਕਮੇਟੀ ਦਫਤਰ, ਹੋਰ ਖਾਸ ਇਮਾਰਤਾ ਨੂੰ ਊਰਜਾ ਕੁਸ਼ਲਤਾ ਦੀ ਮਾਤ੍ਰਾ ਨੂੰ ਅਪਨਾਉਣ ਲਈ ਚੁਣਿਆ ਗਿਆ ਹੈ ਅਤੇ 55 ਇਮਾਰਤਾ ਦੇ ਊਰਜਾ ਆਂਕਡ਼ਿਆ ਨੂੰ ਇਕੱਠਾ ਕਰ ਲਿਆ ਗਿਆ ਹੈ। ਇਹਨਾ ਊਰਜਾ ਆਂਕਡ਼ਿਆਂ ਦਾ ਪਬਲਿਕ ਸੈਕਟਰ ਇਮਾਰਤਾ ਲਈ ਊਰਜਾ ਖਪਤ ਮਾਤ੍ਰਾ ਨੂੰ ਸਿੱਧ ਕਰਨ ਵਾਸਤੇ ਅੱਗੇ ਵਿਸ਼ਸ਼ਲੇਸ਼ਣ ਕੀਤਾ ਜਾਏਗਾ ਜੋਕਿ ਯੂਸੈਡ ਈਕੋ-III ਪਰਿਯੋਜਨਾ ਦੀ ਮਦਦ ਨਾਲ ਊਰਜਾ ਕੁਸ਼ਲ ਪ੍ਰੋਜੈਕਟਾ ਲਈ ਉਚਿਤ ਇਮਾਰਤਾ ਛਾਨਣ ਵਿਚ ਮਦਦ ਕਰੇਗੀ।

- ਪੀ.ਡਬਲਿਉ.ਡੀ. ਬੀ. ਅਤੇ ਆਰ(ਇਲੈਕਟ੍ਰੀਕਲ) ਪੰਜਾਬ ਦੇ ਵੱਡੇ ਅਫਸਰਾ ਨਾਲ ਰਾਜ ਪੱਧਰੀ ਮੀਟਿੰਗ, ਉਹਨਾ ਨੂੰ ਐਸਕੋ ਰੂਟ ਦੁਆਰਾ ਰਾਜ ਦੀਆ ਸਰਕਾਰੀ ਇਮਾਰਤਾ ਵਿਚ ਊਰਜਾ ਬਚਾਵ ਉਪਾਉ ਅਪਨਾਉਣ ਲਈ ਉਤਸਾਹਿਤ ਕਰਨ ਵਾਸਤੇ ਆਯੋਜਿਤ ਕੀਤੀ ਗਈ।

ਏਨਰਜੀ ਕੰਨਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ):

- ਊਰਜਾ ਬਚਾਵ ਇਮਾਰਤੀ ਕੋਡ(ਈ.ਸੀ.ਬੀ.ਸੀ) ਨੂੰ ਸਵੈਇਛੱਤ ਆਧਾਰ ਤੇ ਇਸਦੀ ਪਾਲਣਾ ਲਈ ਸੰਬੰਧਿਤ ਵਿਭਾਗਾ ਵਿਚ ਪ੍ਰਚਾਰਿਤ ਕਰ ਦਿਤਾ ਗਿਆ ਹੈ।

- ਸੀ.ਆਈ.ਆਈ, ਚੰਡੀਗਡ਼ ਵਿਖੇ 4 ਦਸੰਬਰ 2007 ਨੂੰ ਯੂਸੈਡ ਈਕੋ-III ਪਰਿਯੋਜਨਾ ਅਧੀਨ ਰਾਜ ਪੱਧਰੀ ਈ.ਸੀ.ਬੀ.ਸੀ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ।

ਰੋਸ਼ਨੀ ਦਾ ਸੋਮਾ

- ਅੰਮ੍ਰਿਤਸਰ ਨਗਰ ਨਿਗਮ ਵਿਖੇ ਐਸਕੋ ਰੂਟ ਦੁਆਰਾ 8000 ਸਟ੍ਰੀਟ ਲਾਈਟਾ ਨੂੰ ਊਰਜਾ-ਕੁਸ਼ਲ ਲਾਈਟਾ ਨਾਲ ਬਦਲਿਆ ਗਿਆ ਹੈ।

- ਰਾਜ ਵਿਖੇ ਸਾਰੇ 5 ਨਗਰ ਨਿਗਮਾ ਅਤੇ 133 ਮਿਉਨਿਸੀਪਲ ਕਮੇਟੀਆ ਵਿਚ ਸਟ੍ਰੀਟ ਲਾਈਟਾ ਨੂੰ ਊਰਜਾ-ਕੁਸ਼ਲ ਲਾਈਟਾ ਵਿਚ ਬਦਲਣ ਲਈ ਪ੍ਰਿੰਸੀਪਲ ਸਕੱਤਰ, ਸਥਾਨਕ ਸਰਕਾਰ, ਪੰਜਾਬ ਦੇ ਨਾਲ ਮੀਟਿੰਗ ਕੀਤੀ ਗਈ। ਮੋਜੂਦਾ ਸਟ੍ਰੀਟ ਲਾਈਟਾ ਲਈ ਬੁਨਿਆਦੀ ਆਂਕਡ਼ੇ ਇਕੱਠੇ ਕੀਤੇ ਜਾ ਰਹੇ ਹਨ।

- ਪੀ.ਐਸ.ਈ.ਬੀ ਆਪਣੇ ਸਾਰੇ ਦਫਤਰਾ, ਗੈਸਟ ਹਾਉਸਾ, ਕਲੋਨੀਆ ਅਤੇ ਥਰਮਲ ਪਾਵਰ ਸਟੋਸ਼ਨਾ ਵਿਚ ਊਰਜਾ-ਕੁਸ਼ਲ ਲਾਈਟਾ ਲਗਾਉਣ ਦੀ ਪ੍ਰਕਿਰਿਆ 'ਚ ਹੈ।

- ਖੇਤੀਬਾਡ਼ੀ ਪੰਪੀਗ ਦੇ ਗ੍ਰਾਹਕਾ ਨੂੰ 31.1.2008 ਤਕ ਬਲਬਾਂ ਨੂੰ 20 ਵਾੱਟ ਸੀ.ਐਫ.ਐਲ ਬਲਬਾਂ ਨਾਲ ਬਦਲਣ ਲਈ ਨਿਰਦੇਸ਼ ਦਿਤੇ ਹਨ।

ਜਨ-ਜਾਗਰੂਕ ਕ੍ਰਿਆਵਾ

- ਸਾਡੇ ਫੀਲਡ ਸਟਾਫ ਦੁਆਰਾ ਦਿਤੇ ਲੈਕਚਰਾ ਅਤੇ ਊਰਜਾ ਬਚਾਵ ਟਿਪਸ ਦੇ ਪ੍ਰਦਰਸ਼ਨ ਦੁਆਰਾ 250 ਸਕੂਲਾਂ/ਕਾਲਜਾਂ ਵਿਚ ਊਰਜਾ ਬਚਾਵ ਮੁਹਿੰਮ ਸ਼ੁਰੂ ਕੀਤੀ ਗਈ ਹੈ।

- ਸਤੰਬਰ ਵਿਖੇ ਊਰਜਾ ਬਚਾਵ ਉੱਤੇ ਸਕੂਲਾ ਵਿਚ ਚੋਥੀ ਅਤੇ ਪੰਜਵੀ ਕਲਾਸ ਦੇ ਬੱਚਿਆ ਲਈ ਜਿਲਾ ਪੱਧਰ ਤੇ ਚਿੱਤ੍ਰਕਲਾ ਮੁਕਾਬਲਾ ਕਰਾਇਆ ਗਿਆ। ਰਾਜ ਪੱਧਰੀ ਮੁਕਾਬਲੇ ਲਈ 50 ਚਿੱਤ੍ਰਕਲਾਵਾ ਨੂੰ ਚੁਣਿਆ ਗਿਆ ਜਿਨਾ ਵਿਚੋ ਤਿੰਨ ਰਾਸ਼ਟਰੀ ਪੱਧਰ ਦੇ ਚਿੱਤ੍ਰਕਲਾ ਮੁਕਾਬਲੇ ਲਈ ਚੁਣੀਆ ਗਈਆ।

- ਮੋਬਾਈਲ ਐਗਜ਼ੀਬੀਸ਼ਨ(ਪ੍ਰਦਰਸ਼ਿਤ) ਵੈਨਾ/ ਬੈਟਰੀ ਓਪਰੇਟਿਡ ਵਾਹਨਾ ਦੇ ਪ੍ਰਦਰਸ਼ਨ ਦੀ ਮਦਦ ਨਾਲ ਲੋਕਾ ਵਿਚਕਾਰ ਲਗਾਤਾਰ ਜਾਗਰੂਕਤਾ ਬਣਾਈ ਜਾ ਰਹੀ ਹੈ।

- ਸਾਰੇ ਜਿਲਿਆ ਵਿਖੇ ਸਕੂਲਾ ਵਿਚ 100,000 ਕਿਤਾਬੀ ਸਟੀਕਰ ਵੰਡੇ ਗਏ ਹਨ।

- ਊਰਜਾ ਬਚਾਵ ਦੇ ਨਾਅਰੇ ਵਾਲੇ ਬੋਰਡ ਤਿਆਰ ਕੀਤੇ ਗਏ ਹਨ।

ਐਲਾਨੇ ਗਏ ਸਰਕਾਰੀ ਅਧਿਆਦੇਸ਼

- ਸਰਕਾਰੀ & ਵਿਅਕਤੀਗਤ ਇਮਾਰਤਾ ਉਦਯੋਗਾ ਸਹਿਤ ਵਿਖੇ ਸੋਲਰ ਵਾਟਰ ਹੀਟਿੰਗ ਸਿਸਟਮ, ਕੰਮਪੈਕਟ ਫਲੋਰੋਸੈੰਟ ਲੈੰਪ ਅਤੇ ਬੀ.ਆਈ.ਐਸ ਦੀ ਵਰਤੋ ਦੇ ਸੰਬੰਧ ਵਿਚ 20.1.2006 ਨੂੰ ਰਾਜ ਸਰਕਾਰ ਦਾ ਅਧਿਨਿਅਮ ਪ੍ਰਕਾਸ਼ਿਤ ਕੀਤਾ ਗਿਆ। 500 ਵਰਗ ਯਾਰਡ ਨਾਲੋ ਜਿਆਦਾ ਖੇਤਰ ਵਾਲੀਆ ਇਮਾਰਤਾ ਲਈ ਸੋਲਰ ਵਾਟਰ ਹੀਟਿੰਗ ਸਿਸਟਮ ਦੀ ਵਰਤੋ ਲਾਜ਼ਮੀ ਹੈ।

- ਰਾਜ ਸਰਕਾਰ ਦੇ 22.8.2007 ਵਿਖੇ ਐਲਾਨੇ ਗਏ ਨਿਰਦੇਸ਼ ਅਨੁਸਾਰ ਜਾਰੀ ਕੀਤੀ ਗਈ ਤਾਰੀਖ ਦੇ ਤਿੰਨ ਮਹੀਨਿਆ ਦੇ ਦੋਰਾਨ ਸਰਕਾਰੀ ਗੈਸਟ ਹਾਉਸ, ਬੋਰਡ ਦੇ ਦਫਤਰਾ, ਨਿਗਮਾ, ਸਹਿਕਾਰੀ ਸੰਸਥਾਵਾ ਅਤੇ ਨਗਰ ਨਿਗਮਾ ਸਮੇਤ ਸਾਰੇ ਸਰਕਾਰੀ ਇਮਾਰਤਾ ਅਤੇ ਦਫਤਰਾ ਵਿਖੇ ਇਨਕੰਨਡੈਸੰਟ ਬਲਬਾ ਨੂੰ ਸੀ.ਐਫ.ਐਲ ਨਾਲ ਬਦਲਿਆ ਜਾਵੇ

- ਪੰਜਾਬ 6.12.2007 ਵਿਖੇ ਏ.ਪੀ.ਖਪਤਕਾਰਾ ਲਈ ਕੰਮਪੈਕਟ ਫਲੋਰੋਸੈੰਟ ਲੈੰਪ ਦੀ ਵਰਤੋ ਲਾਜਮੀ ਕਰਨ ਦਾ ਨਿਰਦੇਸ਼ ਜਾਰੀ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। ਹਰੇਕ ਏ.ਪੀ. ਖਪਤਕਾਰਾ ਦੇ ਟਿਊਬਵੈੱਲ ਕੋਠੀ ਤੇ ਸਵਿਕਾਰਿਤ ਹਰੇਕ 2 ਨੰ. ਲਾਇਟਿੰਗ ਪੁਆਇੰਟ ਤੇ ਸੀ.ਐਫ.ਐਲ (ਅਧਿਕਤਮ 20 ਵਾਟ) ਦੀ ਵਰਤੋ ਲਾਜਮੀ ਹੋਵੇਗੀ, 1.2.2008 ਤੋ ਲਾਗੂ।

ਊਰਜਾ ਸੂਚਨਾ ਕੇੰਦਰ

- ਬੀ.ਈ.ਈ, ਊਰਜਾ ਮੰਤ੍ਰਾਲਿਆ, ਭਾਰਤ ਸਰਕਾਰ ਅਤੇ ਏ.ਡੀ.ਈ.ਐਮ.ਈ, ਫਰਾਂਸ ਦੀ ਸੰਯੁਕਤ ਸਹਾਇਤਾ ਅਧੀਨ, ਪੇਡਾ ਨੇ ਹੇਠ ਲਿਖੇ ਊਰਜਾ ਸੂਚਨਾ ਕੇੰਦਰਾਂ ਦੀ ਯੋਜਨਾ ਬਣਾਈ ਹੈ:

- ਪੇਡਾ ਦਫਤਰ, ਚੰਡੀਗਡ਼ ਵਿਖੇ ਇਕ ਰਾਜ ਪੱਧਰੀ ਈ.ਆਈ.ਸੀ ਹੈ।

- ਜਿਲਾ ਮੁੱਖ ਦਫਤਰ ਵਿਖੇ 20 ਈ.ਆਈ.ਸੀ ਹੈ।

- ਦੋ ਈ.ਆਈ.ਸੀ ਮਾਡਲ ਦੇ ਪ੍ਰਸਤਾਵ, ਇਕ ਪੇਡਾ ਦਫਤਰੀ ਕੰਮਪਲੈਕਸ, ਚੰਡੀਗਡ਼, ਅਤੇ ਦੂਸਰਾ ਕੰਮਿਉਨਿਟੀ ਕੰਮਪਲੈਕਸ, ਪਲਾਹੀ ਨੇਡ਼ੇ ਫਗਵਾਡ਼ਾ, ਜਿਲਾ ਕਪੂਰਥਲਾ, ਏ.ਡੀ.ਈ.ਐਮ.ਈ, ਫਰਾਂਸ ਨੂੰ ਪੇਸ਼ ਕੀਤੇ ਗਏ ਹਨ।

ਸਰੋਤ : www.peda.gov.in/

4.44105691057
Ramandeep Singh Oct 15, 2016 12:52 AM

Good information about energy.

Ranjha Oct 15, 2016 12:41 AM

Wadiya jankari mili hai.

Geetinder kaur Oct 12, 2016 11:49 PM

Bahut waadiya jankari hai.

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top