ਜਿਵੇਂ ਜਿਵੇਂ ਊਰਜਾ ਦੀਆਂ ਕੀਮਤਾਂ ਵੱਧ ਰਹੀਆਂ ਹਨ, ਸਾਡੇ ਵਿੱਚੋਂ ਬਹੁਤੇ ਆਪਣੇ ਘਰ ਵਿੱਚ ਘੱਟ ਊਰਜਾ ਵਰਤਣ ਦੇ ਤਰੀਕੇ ਲੱਭ ਰਹੇ ਹਨ। ਵਧੀਆ ਖ਼ਬਰ ਇਹ ਹੈ ਕਿ ਬਹੁਤ ਸਾਰੇ ਸੌਖੇ ਬਿਨਾਂ ਖਰਚ ਕਰਨ ਵਾਲੇ ਤਰੀਕੇ ਹਨ ਜੋ ਕਿ ਤੁਸੀਂ ਹੁਣੇ ਵਰਤ ਸਕਦੇ ਹੋ। ਇਹਨਾਂ ਵਿੱਚੋਂ ਕੁਝ ਤਰੀਕੇ ਵਰਤ ਕੇ ਅਤੇ ਰੋਜ਼ਾਨਾਂ ਦੀਆਂ ਆਦਤਾਂ ਨੂੰ ਥੋੜਾ ਜਿਹਾ ਬਦਲ ਕੇ, ਤੁਸੀਂ ਪੈਸੇ ਬਚਾ ਸਕਦੇ ਹੋ ਅਤੇ ਬਿਨਾਂ ਆਪਣੀਆਂ ਸੁਖ ਸੁਵਿਧਾਵਾਂ ਨੂੰ ਘਟਾਇਆਂ ਵਾਤਾਵਰਣ ਦੀ ਮਦਦ ਕਰ ਸਕਦੇ ਹੋ।
ਗਰਮ ਪਾਣੀ ਆਮ ਘਰਾਂ ਦੇ ਊਰਜਾ ਬਿੱਲ ਦੇ ਲੱਗਭੱਗ ੨੫ ਪ੍ਰਤੀਸ਼ਤ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਨੂੰ ਘਟਾਉਣ ਵਾਲੇ ਤਰੀਕਿਆਂ ਵਿੱਚ ਸ਼ਾਮਲ ਹਨ, ਕੱਪੜੇ ਠੰਡੇ ਪਾਣੀ ਨਾਲ ਧੋਣਾ ਤੇ ਮਸ਼ੀਨ ਦੇ ਪੂਰੇ ਭਰ ਜਾਣ ਤੱਕ ਇੰਤਜ਼ਾਰ ਕਰਨਾ, ਭਾਂਡੇ ਧੋਣ ਵਾਲੀ ਮਸ਼ੀਨ ਓਦੋਂ ਚਲਾਉਣਾ ਜਦੋਂ ਇਹ ਪੂਰੀ ਭਰ ਜਾਵੇ, ਘੱਟ ਪਾਣੀ ਦੇ ਵਹਾਅ ਵਾਲਾ ਸ਼ਾਵਰ ਹੈੱਡ ਲਗਾਉਣਾ (ਇਹ ਆਪਣੇ ਪੈਸੇ ਬਹੁਤ ਛੇਤੀ ਪੂਰੇ ਕਰ ਦਿੰਦਾ ਹੈ) ਅਤੇ ਥੋੜੇ ਸਮੇਂ ਲਈ ਨਹਾਉਣਾ।
ਘਰੇਲੂ ਉਪਕਰਣ ਤੁਹਾਡੇ ਊਰਜਾ ਦੇ ਬਿੱਲ ਦੇ ਤੀਸਰੇ ਹਿੱਸੇ ਤੱਕ ਲਈ ਜ਼ਿੰਮੇਵਾਰ ਹੋ ਸਕਦੇ ਹਨ। ਜੇਕਰ ਤੁਸੀਂ ਨਵਾਂ ਫ਼ਰਿੱਜ, ਫ਼ਰੀਜ਼ਰ , ਟੈਲੀਵੀਜ਼ਨ, ਕੱਪੜੇ ਧੋਣ ਵਾਲੀ ਮਸ਼ੀਨ, ਕੱਪੜੇ ਸੁਕਾਉਣ ਵਾਲੀ ਮਸ਼ੀਨ, ਭਾਂਡੇ ਧੋਣ ਵਾਲੀ ਮਸ਼ੀਨ ਜਾਂ ਏਅਰ-ਕੰਡੀਸ਼ਨਰ ਖਰੀਦ ਰਹੇ ਹੋ, ਊਰਜਾ ਰੇਟਿੰਗ ਲੇਬਲ ਵੇਖੋ - ਜ਼ਿਆਦਾ ਤਾਰਿਆਂ ਦਾ ਅਰਥ ਹੁੰਦਾ ਹੈ ਕਿ ਉਪਕਰਣ ਘੱਟ ਊਰਜਾ ਵਰਤੇਗਾ। ਜ਼ਿਆਦਾ ਤਾਰਿਆਂ ਵਾਲੇ ਮਾਡਲ ਥੋੜੇ ਮਹਿੰਗੇ ਹੋਣਗੇ, ਪਰ ਸਸਤਾ ਘੱਟ ਊਰਜਾ ਸਮਰੱਥਾ ਵਾਲਾ ਉਤਪਾਦ ਲੰਮੇ ਸਮੇਂ ਵਿਚ ਮਹਿੰਗਾ ਪਵੇਗਾ।
ਮਾਈਕਰੋਵੇਵ, ਟੈਲੀਵੀਜ਼ਨ ਅਤੇ ਖੇਡਣ ਵਾਲੇ ਕਨਸੋਲ ਵਰਗੇ ਉਤਪਾਦਾਂ ਦੁਆਰਾ 'ਬਿਨਾਂ ਵਰਤਣ' ('standby power') ਵੇਲੇ ਵੀ ਵਰਤੀ ਜਾ ਰਹੀ ਬਿਜਲੀ ਤੁਹਾਡੇ ਬਿੱਲ ਦੇ ੧੦ ਪ੍ਰਤੀਸ਼ਤ ਲਈ ਜ਼ਿੰਮੇਵਾਰ ਹੋ ਸਕਦੀ ਹੈ। ਜੇ ਇਸ ਵਿੱਚ ਛੋਟੀ ਲਾਈਟ ਜਾਂ ਘੜੀ ਹੈ--ਤਾਂ ਇਹ ਬਿਜਲੀ ਵਰਤ ਰਿਹਾ ਹੈ। ਉਤਪਾਦਾਂ ਨੂੰ ਚਲਾਉਣ ਦੀ ਕੀਮਤ ਨੂੰ, ਕੰਧ ਵਾਲੇ ਬਟਨ ਤੋਂ ਬੰਦ ਕਰਕੇ, ਵਾਧੂ ਫ਼ਰਿੱਜ ਤੇ ਫ਼ਰੀਜ਼ਰਾਂ ਨੂੰ ਹਟਾ ਕੇ, ਅਤੇ ਕੱਪੜਿਆਂ ਨੂੰ ਮਸ਼ੀਨ ਦੀ ਬਜਾਏ ਤਾਰ ਉਪਰ ਸੁਕਾ ਕੇ ਘਟਾਇਆ ਜਾ ਸਕਦਾ ਹੈ।
ਗਰਮ ਅਤੇ ਠੰਡਾ ਕਰਦੇ ਸਮੇਂ ਹਰੇਕ ਡਿਗਰੀ ਵਧਾਉਣ ਨਾਲ ਊਰਜਾ ਦੀ ਖਪਤ ੫ ਤੋਂ ੧੦ ਪ੍ਰਤੀਸ਼ਤ ਤੱਕ ਵੱਧ ਜਾਂਦੀ ਹੈ। ਆਪਣੇ ਬਿੱਲਾਂ ਨੂੰ ਕੰਟਰੋਲ ਵਿੱਚ ਰਖਣ ਲਈ, ਸਰਦੀਆਂ ਵਿੱਚ ਥਰਮੋਸਟੇਟ ਨੂੰ ੧੮ - ੨੦ ਡਿਗਰੀ ਸੈਲਸੀਅਸ ਅਤੇ ਗਰਮੀਆਂ ਵਿੱਚ ੨੫ - ੨੭ ਡਿਗਰੀ ਸੈਲਸੀਅਸ ਉਪਰ ਰੱਖਣ ਬਾਰੇ ਸੋਚੋ। ਤੁਸੀਂ ਅੰਦਰਲੇ ਦਰਵਾਜ਼ਿਆਂ ਨੂੰ ਬੰਦ ਕਰਕੇ ਅਤੇ ਵਰਤੇ ਜਾ ਰਹੇ ਸਿਰਫ ਉਹਨਾਂ ਕਮਰਿਆਂ ਨੂੰ ਹੀ ਗਰਮ ਜਾਂ ਠੰਢਾ ਕਰਕੇ ਵਰਤੀ ਜਾ ਰਹੀ ਬਹੁਤੀ ਊਰਜਾ ਬਚਾ ਸਕਦੇ ਹੋ।
ਆਪਣੇ ਘਰ ਨੂੰ ਸੁਖਦਾਇਕ ਰੱਖਣ ਲਈ ਅਤੇ ਗਰਮ ਤੇ ਠੰਢਾ ਕਰਨ ਦੇ ਖਰਚ ਨੂੰ ਇਕ ਚੌਥਾਈ ਤੱਕ ਬਚਾਉਣ ਵਾਸਤੇ ਆਪਣੇ ਘਰ ਨੂੰ ਬਾਹਰਲੀ ਹਵਾ ਤੋਂ ਬਚਾ ਕੇ ਰੱਖਣਾ ਇਕ ਸਸਤਾ ਤੇ ਸੌਖਾ ਤਰੀਕਾ ਹੈ। ਦਰਵਾਜਿਆਂ, ਫ਼ਰਸ਼ਾਂ, ਖਿੜਕੀਆਂ ਅਤੇ ਸਕਰਟਿੰਗ ਬੋਰਡ ਵਿਚਲੀਆਂ ਵਿੱਥਾਂ ਨੂੰ ਬੰਦ ਕਰਕੇ, ਅਤੇ ਆਪਣੇ ਆਪ ਬਨਾਉਣ ਵਾਲਾ' ਰੇਤ ਦਾ ਭਰਿਆ ਜਾਂ ਕੱਪੜੇ ਦਾ 'ਸੱਪ ਵਰਗਾ' ਹਵਾ ਰੋਕਣ ਵਾਲਾ ਡੱਕਾ, ਕਈ ਵਿਕਲਪ ਹੋ ਸਕਦੇ ਹਨ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 7/31/2020