ਪ੍ਰਾਰੰਭਿਕ ਸਿੱਖਿਆ ਇਕ ਅਜਿਹਾ ਆਧਾਰ ਹੈ ਜਿਸ ਉੱਤੇ ਦੇਸ਼, ਭਾਵ ਇਸ ਦੇ ਹਰ ਨਾਗਰਿਕ ਦਾ ਵਿਕਾਸ ਨਿਰਭਰ ਕਰਦਾ ਹੈ। ਪਿਛਲੇ ਕੁਛ ਸਮੇਂ ਤੋਂ ਭਾਰਤ ਨੇ ਮੁੱਢਲੀ ਸਿੱਖਿਆ ਇੰਦਰਾਜ, ਉਸ ਦੀ ਸੰਖਿਆ ਏ ਬਰਕਰਾਰ ਰੱਖਣ, ਉਨ੍ਹਾਂ ਦੀ ਨਿਅਮਿਤ ਉਪਸਤਤੀ ਦਰ ਅਤੇ ਸਾਖਰਤਾ ਦੇ ਪਰਸਾਰ ਵਿੱਚ ਉਚੇਚਾ ਵਿਕਾਸ ਕੀਤਾ ਹੈ। ਜਿੱਥੇ ਭਾਰਤ ਦੀ ਉਨੱਤ ਸਿੱਖਿਆ ਏ ਦੇਸ਼ ਦੇ ਆਰਥਿਕ ਵਿਕਾਸ ਦਾ ਸੂਚਕ ਮੰਨਿਆ ਜਾਂਦਾ ਹੈ। ਉੱਖੇ ਭਾਰਤ ਵਿੱਚ ਮੁਢੱਲੀ ਸਿੱਖਿਆ ਦਾ ਵਿਸਥਾਰ ਅਜੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਭਾਰਤ ਵਿੱਚ ਚੌਦ੍ਹਾਂ ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਲਈ ਮੁਫ਼ਤ ਤੇ ਅਨਿਵਾਰੀ ਸਿੱਖਿਆ ਸਵਿਧਾਨਿਕ ਵਿਵਸਥਾ ਹੈ। ਹਿੰਦੁਸਤਾਨ ਦੀ ਸੰਸਦ ਵੱਲੋਂ ਸਨ 2009 ਵਿੱਚ ਸਿੱਖਿਆ ਦਾ ਅਧਿਕਾਰ ਐਕਟ ਪਾਸ ਕੀਤ ਗਿਆ, ਜਿਸ ਅਨੁਸਾਰ 6 ਤੋਂ 14 ਸਾਲ ਤੱਕ ਦੇ ਸਾਰੇ ਬੱਚਿਆਂ ਲਈ ਸਿੱਖਿਆ ਇਕ ਮੌਲਿਕ ਅਧਿਕਾਰ ਬਣ ਗਈ ਸੀ। ਹਾਲਾਂਕਿ ਦੇਸ਼ ਵਿੱਚ ਅਜੇ ਵੀ ਮੁਢਲੀ ਸਿੱਖਿਆ ਏ ਸਭ ਲਈ ਸੰਭਵ ਨਹੀਂ ਬਣਾਇਆ ਜਾ ਸਕਿਆ ਹੈ। ਇਸ ਦਾ ਅਰਥ ਇਹ ਹੋਇਆ ਕਿ ਬੱਚਿਆਂ ਦਾ ਸਕੂਲਾਂ ਵਿੱਚ 100 ਪ੍ਰਤੀਸ਼ਤ ਦਾਫ਼ਲਾ ਜਾਂ ਇੰਦਰਾਜ ਅਤੇ ਸਕੂਲੀ ਸੁਵਿਧਾਵਾਂ ਨਾਲ ਲੈਸ ਹੋਣਾ ਤੇ ਹਰ ਘਰ ਵਿੱਚ ਉਹਨਾਂ ਦੀ ਸੰਖਿਆ ਏ ਬਰਕਰਾਰ ਰੱਖਣਾ ਹੈ। ਇਸ ਘਾਟ ਏ ਪੂਰਾ ਕਰਨ ਲਈ ਸਰਕਾਰ ਨੇ ਸਾਲ 2001 ਵਿੱਚ ਸਰਵ ਸਿੱਖਿਆ ਅਭਿਆਨ ਯੋਜਨਾ ਦਾ ਆਰੰਭ ਕੀਤਾ ਸੀ, ਜੋ ਆਪਣੇ ਆਪ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਹੈ।.
ਸੂਚਨਾ ਅਤੇ ਟੈਕਨਾਲੋਜੀ ਦੇ ਇਸ ਯੁੱਗ ਵਿੱਚ ਸੂਚਨਾਂ ਤੇ ਸੰਚਾਰ ਸ਼ਿਲਪ ਵਿਗਿਆਨ ਸਿੱਖਿਆ ਦੇ ਖੇਤਰ ਵਿੱਚ ਵੰਚਿਤ ਅਤੇ ਸੰਪੰਨ ਸਮੂਦਾਇਆਂ, ਉਚੇਚੇ ਤੌਰ ਤੇ ਗ੍ਰਾਮੀਨ ਖੇਤਰ ਵਿੱਚ, ਦੇ ਵਿਚਕਾਰ ਦੀ ਦੂਰੀ ਏ ਘਟਾਉਣ ਦਾ ਕੰਮ ਕਰ ਰਿਹਾ ਹੈ। ਭਾਰਤ ਵਿਕਾਸ ਪ੍ਰਦੇਸ਼ ਦੁਆਰ ਨੇ ਪ੍ਰਾਂਭਿਕ ਸਿੱਖਿਆ ਦੇ ਖੇਤਰ ਵਿੱਚ ਮੌਲਿਕ ਸਿੱਖਿਆ ਦੁਆਰਾ ਬੱਚਿਆਂ ਤੇ ਅਧਿਆਪਕਾਂ ਲਈ ਲੋੜੀਂਦੀ ਸਾਮਗਰੀ ਪ੍ਰਦਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਕਿਸੇ ਲਈ ਮੁਢੱਲੀ ਸਿੱਖਿਆ ਦੇ ਮੰਤਵ ਏ ਪੂਰਾ ਕੀਤਾ ਜਾ ਸਕੇ।.
ਸਿੱਖਿਆ ਮੌਲਕ ਮਾਨਵ ਅਧਿਕਾਰ ਹੈ ਤੇ ਹਰ ਸ਼ਹਿਰੀ ਇਸ ਦਾ ਹੱਕਦਾਰ ਹੈ। ਸਾਡੇ ਵਿਕਾਸ ਲਈ ਵਿਆਕਤੀਗਤ ਤੇ ਸਮਾਜਿਕ ਤੌਰ ਤੇ ਇਸ ਦੀ ਸਮੀਖਿਆ ਅਤਿ ਜ਼ਰੂਰੀ ਹੈ।.
6 ਤੋਂ 14 ਸਾਲ ਦੀ ਉਮਰ ਦੇ ਵਿਚਕਾਰ ਹਰ ਬੱਚਾ ਮੁਫ਼ਤ ਤੇ ਲਾਂਮੀ ਸਿੱਖਿਆ ਦਾ ਅਧਿਕਾਰ ਰੱਖਦਾ ਹੈ। ਇਸ ਸੰਬੰਧੀ 86 ਵੀਂ ਸਵਿਧਾਨਕ ਸੋਧ ਐਕਟ ਆਰਟੀਕਲ 21 ਜ਼ ਵਿੱਚ ਵਿਆਖਿਆ ਕੀਤੀ ਗਈ ਹੈ।.
ਮਲਟੀਮੀਡੀਆ ਸਾਮਗਰੀ ਦੀ ਵਭਿੰਨ ਭਾਗ ਵਿਗਿਆਨ ਖੰਡ ਆਦਿ ਰਚਨਾਤਮਕ ਸੋਚ ਤੇ ਸਿੱਖਣ ਦੀ ਪ੍ਰਕਿਰਿਆ ਬੱਚਿਆਂ ਵਿੱਚ ਕਿਰਿਆਸ਼ੀਲ ਭਾਗੀਦਾਰੀ ਏ ਪ੍ਰਭਾਵਸ਼ਾਲੀ ਰੂਪ ਵਿਚ ਵਧਾਉਦੀਂ ਹੈ। ਇਸ ਪ੍ਰਕਾਰ ਦੀਆਂ ਦੂਜੀਆਂ ਉਦਾਹਰਣਾਂ ਏ ਇਸ ਭਾਗ ਵਿੱਚ ਪ੍ਰਸਤੁਤ ਕੀਤਾ ਗਿਆ ਹੈ।
ਅਧਿਆਪਨ ਅਤੇ ਸਿੱਖਣ ਪ੍ਰਕਿਰਿਆ ਦੀਆਂ ਅਨੇਕ ਮਹੱਤਵਪੂਰਨ ਗਲ੍ਹਾਂ ਵਿਦਿਆਰਥੀ ਜੀਵਨ ਵਿੱਚ ਇਸ ਪ੍ਰਕਿਰਿਆ ਦੀ ਉਪਯੋਗਤਾ ਸਿੱਧ ਕਰਦੀਆਂ ਹਨ। ਵਿਭਿੰਨ ਕੌਸ਼ਲਾਂ ਦੇ ਨਾਲ ਅਧਿਆਪਕ ਦੀ ਵਿਦਿਆਰਥੀ ਦੇ ਵਿਵਹਾਰ ਅਤੇ ਸਿੱਖਣ ਦੇ ਅਨੁਭਵ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਭੂਮਿਕਾ ਹੁੰਦੀ ਹੈ, ਉਸ ਦੇ ਅਧਿਆਪਨ ਤੇ ਸਿੱਖਿਅਣ ਦੀ ਜਾਣਕਾਰੀ ਇਹ ਭਾਗ ਦਿੰਦਾ ਹੈ।.
ਇਹ ਭਾਗ ਆਨਲਾਈਨ ਮੁਲਾਂਕਣ ਦੇ ਅੰਤਰਗਤ ਵੈਬ ਸੰਸਾਧਨਾ ਦੀ ਸਹਾਇਤਾ ਨਾਲ ਵੱਖ_ਵੱਖ ਵਿਸ਼ਿਆਂ ਦੇ ਮੁਲਾਂਕਣ ਏ ਦਰਸਾਉਂਦੇ ਹੋਏ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਜਾਨਣ ਦਾ ਅਵਸਰ ਪ੍ਰਦਾਨ ਕਰਦਾ ਹੈ।.
ਇਸ ਭਾਗ ਵਿੱਚ ਹਾਵਰਡ ਗਾਰਡਨਰ ਦੇ ਬਹੁਪ੍ਰਤਿਭਾ ਮਨੋਵਿਗਿਆਨਕ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਵੱਖ_ਵੱਖ ਲੋਕਾਂ ਦੀ ਵਿਭਿੰਨ ਪ੍ਰਕਾਰ ਦੀ ਬੁੱਧੀ (ਤਰਕ_ਪੂਰਨ, ਦ੍ਰਿਸ਼ਟੀਗਤ, ਸੰਗੀਤਮਈ ਆਦਿ) ਸੰਬੰਧੀ ਜਾਣਕਾਰੀ ਦਿੰਦਾ ਹੈ ਕਿ ਹਰ ਵਿਅਕਤੀ ਵਿੱਚ ਸੱਤ ਪ੍ਰਕਾਰ ਦੀ ਬੁੱਧੀ ਹੁੰਦੀ ਹੈ। ਇਕ ਵਿਅਕਤੀ ਕਿਸੇ ਦੋ ਜਾਂ ਵੱਧ ਕਿਸਮ ਦੀ ਬੁੱਧੀ ਵਿੱਚ ਦੂਜਿਆ ਨਾਲੋਂ ਅੱਗੇ ਹੋ ਸਕਦਾ ਹੈ ਤੇ ਕੁੱਝ ਵਿਆਕਤੀ ਅਜਿਹੇ ਵੀ ਹੋ ਸਕਦੇ ਹਨ ਜੋ ਇਹਨਾਂ ਸੱਤਾਂ ਕਿਸਮ ਦੀ ਬੁੱਧੀ ਵਿੱਚ ਤਾਲ_ਮੇਲ ਬਣਾ ਸਕਦੇ ਹਨ।.
ਕਿੱਤੇ ਸੰਬੰਧੀ ਜਾਣਕਾਰੀ ਚੰਗਾ ਭਵਿੱਖ ਬਣਾਉਣ ਵਿੱਚ ਸਹਾਇਤਾ ਕਰਦੀ ਹੈ। ਇਹ ਭਾਗ ਆਪਣੇ ਪਾਠਕਾਂ ਲਈ 10 ਵੀਂ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਹੋਣ ਵਾਲੇ ਵੱਖ_ਵੱਖ ਅਧਿਐਨਾਂ ਅਤੇ ਰੋਂਗਾਰ ਦੇ ਮੌਕਿਆਂ ਸੰਬੰਧੀ ਜਾਣਕਾਰੀ ਤੇ ਸੁਝਾਅ ਦਿੰਦਾ ਹੈ।.
ਕੰਪਿਊਟਰ ਸਿੱਖਿਆ ਭਾਗ ਵੱਖ_ਵੱਖ ਵਿਸ਼ਿਆਂ ਸੰਬੰਧੀ ਜਾਗਰੁਕਤਾ ਫੈਲਾਉਂਦੇ ਹੋਏ ਕੰਪਿਊਟਰ ਤਕਨੀਕ ਸੰਬੰਧੀ ਮੁੱਢਲੀ ਜਾਣਕਾਰੀ ਤੇ ਉਸ ਤੋਂ ਪਾਪਤ ਹੋਣ ਵਾਲੇ ਮਹਤੱਵਪੂਰਨ ਯੋਗਦਾਨ ਦੀ ਜਾਣਕਾਰੀ ਦਿੰਦਾ ਹੈ।
ਇਹ ਭਾਗ ਸਿੱਖਿਆ ਦੇ ਖੇਤਰ ਵਿੱਚ ਉਪਯੋਗ ਸਰਕਾਰੀ, ਸੰਸਾਧਨ, ਸਿੱਖਿਅਣ ਅਤੇ ਅਦਾਨ ਪ੍ਰਦਾਨ ਸੰਸਾਧਨ, ਬਾਲ ਅਧਿਕਾਰ ਤੇ ਪ੍ਰਚਾਰ, ਲਿੰਗ ਅਨੁਪਾਤ ਬਰਾਬਰਤਾ ਸੰਬੰਧੀ ਰਾਸ਼ਟਰੀ ਅਤੇ ਅੰਤਰ_ਰਾਸ਼ਟਰੀ ਸੰਸਾਧਨਾਂ ਬਾਰੇ ਜਾਨਣ ਦੇ ਅਵਸਰ ਪ੍ਰਦਾਨ ਕਰਦਾ ਹੈ।
ਸੂਚਨਾ ਤੇ ਪ੍ਰਸਾਰ ਦੇ ਇਸ ਯੁੱਗ ਵਿੱਚ ਆਈ. ਸੀ. ਟੀ. ਸਿੱਖਿਆ ਦੇ ਖੇਤਰ ਵਿੱਚ ਹੋਣ ਵਾਲੇ ਅਦਾਨ ਪ੍ਰਦਾਨ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਉਂਦਾ ਹੈ, ਫ਼ਾਸ ਤੌਰ ਤੇ ਭਾਰਤ ਦੇ ਗ੍ਰਾਮੀਨ ਖੇਤਰ ਵਿੱਚ। ਚਰਚਾ ਮੰਚ ਸਿੱਖਿਆ ਤੇ ਇਸ ਨਾਲ ਜੁੜੇ ਵਿਭਿੰਨ ਵਿਸ਼ਿਆਂ ਵਿੱਚ ਵਿਚਾਰਾਂ ਦੇ ਅਦਾਨ ਪ੍ਰਦਾਨ ਦੇ ਅਵਸਰ ਪ੍ਰਦਾਨ ਕਰਦਾ ਹੈ ਤਾਂ ਜੋ ਭਾਰਤ ਵਿੱਚ ਮੁੱਢਲੀ ਸਿੱਖਿਆ ਏ ਉਤਸਾਹਿਤ ਕੀਤਾ ਜਾ ਸਕੇ।.
ਆਖਰੀ ਵਾਰ ਸੰਸ਼ੋਧਿਤ : 12/4/2020