ਭਾਰਤ ਦੇ ਹਰੇਕ ਨਾਗਰਿਕ ਨੂੰ ਮੁਢਲੀ ਸਿੱਖਿਆ ਪਾਉਣ ਦਾ ਅਧਿਕਾਰ ਹੈ। ਇਸ ਸੰਬੰਧ ਵਿੱਚ “ਮੁਢਲੀ (ਪ੍ਰਾਇਮਰੀ ਅਤੇ ਮਿਡਲ ਪੱਧਰ) ਸਿੱਖਿਆ ਮੁਫ਼ਤ ਹੋਵੇ, ਪ੍ਰਾਇਮਰੀ ਸਿੱਖਿਆ ਲਾਜ਼ਮੀ ਹੋਵੇ ਅਤੇ ਤਕਨੀਕੀ ਅਤੇ ਕਿੱਤਾ-ਮੁਖੀ ਸਿੱਖਿਆ ਨੂੰ ਹਰੇਕ ਲਈ ਪਹੁੰਚਯੋਗ ਬਣਾਇਆ ਜਾਵੇ ਅਤੇ ਉੱਚ ਸਿੱਖਿਆ ਹਰੇਕ ਦੀ ਪਹੁੰਚ ਦੇ ਅੰਦਰ ਹੋਵੇ” ਕੁਝ ਅਜਿਹੇ ਬੁਨਿਆਦੀ ਸਿਧਾਂਤ ਹਨ, ਜੋ ਸਾਡਾ ਮਾਰਗ ਦਰਸ਼ਨ ਕਰ ਰਹੇ ਹਨ।
ਸਿੱਖਿਆ ਦਾ ਉਪਯੋਗ ਮਾਨਵ ਵਿਅਕਤੀਤਵ ਦੇ ਸੰਪੂਰਣ ਵਿਕਾਸ, ਮਾਨਵੀ ਅਧਿਕਾਰਾਂ ਅਤੇ ਬੁਨਿਆਦੀ ਸੁਤੰਤਰਤਾ ਦੇ ਲਈ ਕੀਤਾ ਜਾਣਾ ਚਾਹੀਦਾ ਹੈ। ਮਾਤਾ-ਪਿਤਾ ਅਤੇ ਸਰਪ੍ਰਸਤਾਂ ਨੂੰ ਇਹ ਪੂਰਣ ਅਧਿਕਾਰ ਹੋਵੇ ਕਿ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੁੰਦੇ ਹਨ।
ਭਾਗ 8 ਵਿੱਚ ਐੱਮ.ਡੀ.ਜੀ. ਹਾਸਿਲ ਕਰਨ ਲਈ ਸਰਬ ਸਿੱਖਿਆ ਦੇ ਟੀਚੇ ਪ੍ਰਾਪਤ ਕਰਨਾ ਕੁਝ ਹੱਦ ਤਕ ਬੱਚੇ ਅਤੇ ਪ੍ਰਜਣਨ ਸਿਹਤ ਉੱਤੇ ਇਸ ਦੇ ਸਿੱਧੇ ਅਸਰ ਦੀ ਵਜ੍ਹਾ ਕਾਰਨ ਬੇਹੱਦ ਮਹੱਤਵਪੂਰਣ ਹਨ ਅਤੇ ਨਾਲ ਹੀ ਇਸ ਕਾਰਨ ਵੀ ਕਿਉਂਕਿਈ.ਐੱਫ.ਏ. ੨੦੧੫ ਦੇ ਟੀਚਿਆਂ ਦੇ ਲਈ ਈ.ਐੱਫ.ਏ. ਨੇ ਬਹੁ-ਸਾਥੀ ਸਹਿਯੋਗ ਵਿੱਚ ਵਿਸਥਾਰ ਪੂਰਵਕ ਅਨੁਭਵ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ, ਸਿਹਤ ਵਿੱਚ ਸੁਧਾਰ, ਪੀਣ ਦੇ ਸਾਫ਼ ਪਾਣੀ ਦੀ ਉਪਲਬਧਤਾ, ਗਰੀਬੀ ਵਿੱਚ ਕਮੀ ਅਤੇ ਵਾਤਾਵਰਣਿਕ ਸਥਿਰਤਾ ਜਿਹੇ ਹੋਰ ਐੱਮ.ਡੀ.ਜੀ. ਨੂੰ ਪ੍ਰਾਪਤ ਕਰਨਾ, ਸਿੱਖਿਆ ਨਾਲ ਸੰਬੰਧਤ ਐੱਮ.ਡੀ.ਜੀ. ਪ੍ਰਾਪਤ ਕਰਨ ਲਈ ਮਹੱਤਵਪੂਰਣ ਹਨ।
ਹਾਲਾਂਕਿ ਕਈ ਈ.ਐੱਫ.ਏ. ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਪ੍ਰਗਤੀ ਹੋਈ ਹੈ, ਚੁਣੌਤੀਆਂ ਫਿਰ ਵੀ ਬਾਕੀ ਹਨ। ਅੱਜ ਸਕੂਲ ਜਾਣ ਵਾਲੀ ਉਮਰ ਦੇ ਕਈ ਬੱਚੇ ਹਨ, ਜੋ ਹਾਲੇ ਵੀ ਮਾਲੀ, ਸਮਾਜਿਕ ਜਾਂ ਸਰੀਰਕ ਚੁਣੌਤੀਆਂ - ਜਿਨ੍ਹਾਂ ਵਿੱਚ ਉੱਚ ਪ੍ਰਜਣਨ ਦਰ, ਐੱਚ.ਆਈ.ਵੀ./ਏਡਜ਼ ਅਤੇ ਸੰਘਰਸ਼ ਜਿਹੇ ਕਾਰਨਾਂ ਕਾਰਨ ਹਾਲੇ ਵੀ ਸਕੂਲ ਨਹੀਂ ਜਾਂਦੇ ਹਨ।
ਵਿਕਾਸਸ਼ੀਲ ਦੇਸ਼ਾਂ ਵਿੱਚ ਸਕੂਲੀ ਸਿੱਖਿਆ ਦੀ ਪਹੁੰਚ ੧੯੯੦ ਤੋਂ ਬਿਹਤਰ ਹੋਈ ਹੈ - ੧੬੩ ਵਿੱਚੋਂ ਕੋਈ ੪੭ ਦੇਸ਼ਾਂ ਨੇ ਵਿਸ਼ਵ ਪੱਧਰ ਦੀ ਪ੍ਰਾਇਮਰੀ ਸਿੱਖਿਆ (ਐੱਮ.ਡੀ.ਜੀ. ੨) ਹਾਸਿਲ ਕੀਤੀ ਹੈ ਅਤੇ ੨੦ ਹੋਰ ਦੇਸ਼ ੨੦੧੫ ਤਕ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ "ਸਹੀ ਰਾਹ 'ਤੇ” ਹੋਣ ਦੇ ਅਨੁਮਾਨ ਹਨ। ਪਰ ੪੪ ਦੇਸ਼ਾਂ ਵਿੱਚ ਹਾਲੇ ਵੀ ਬਹੁਤ ਚੁਣੌਤੀਆਂ ਬਾਕੀ ਹਨ, ਜਿਨ੍ਹਾਂ ਵਿੱਚੋਂ ੨੩ ਉਪ-ਸਹਾਰਾ ਅਫਰੀਕਾ ਵਿੱਚ ਹਨ। ਇਨ੍ਹਾਂ ਦੇਸ਼ਾਂ ਵਿੱਚ ੨੦੧੫ ਤਕ ਵਿਸ਼ਵ ਪੱਧਰ ਦੀ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨ ਦੀ ਸੰਭਾਵਨਾ ਨਹੀਂ ਹੈ, ਜਦੋਂ ਤਕ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਉਪਰਾਲਿਆਂ ਨੂੰ ਤੇਜ਼ ਨਾ ਕੀਤੇ ਜਾਏ।
ਹਾਲਾਂਕਿ ਸਿੱਖਿਆ ਵਿੱਚ ਲਿੰਗਿਕ ਅੰਤਰ (ਐੱਮ.ਡੀ.ਜੀ. ੩) ਘੱਟ ਹੋ ਰਿਹਾ ਹੈ। ਜਦੋਂ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਲਈ ਸੁਖਿਆਈ ਅਤੇ ਇਨ੍ਹਾਂ ਦੇ ਪੂਰਾ ਹੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੁੜੀਆਂ ਨੂੰ ਪ੍ਰਾਪਤ ਲਾਭ ਹਾਲੇ ਵੀ ਸੀਮਤ ਹੈ। ਪ੍ਰਾਇਮਰੀ ਅਤੇ ਮਿਡਲ ਪੱਧਰ ਤੇ ਕੁੜੀਆਂ ਦੀ ਹਾਲ ਹੀ ਵਿੱਚ ਨਾਮਜ਼ਦਗੀ ਦੇ ਬਾਵਜੂਦ - ਵਿਸ਼ੇਸ਼ ਰੂਪ ਨਾਲ ਉਪ-ਸਹਾਰਾ ਅਫਰੀਕਾ ਅਤੇ ਦੱਖਣੀ ਏਸ਼ੀਆ ਵਿੱਚ - ੨੪ ਦੇਸ਼ਾਂ ਵਿੱਚ ਜਾਂ ਤਾਂ ਪ੍ਰਾਇਮਰੀ ਜਾਂ ਮਿਡਲ ਪੱਧਰ ਉੱਤੇ ੨੦੧੫ ਤਕ ਲਿੰਗ ਸਮਾਨਤਾ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਨਹੀਂ ਹੈ। ਇਨ੍ਹਾਂ ਦੇਸ਼ਾਂ ਦਾ ਬਹੁਮਤ (੧੩) ਉਪ-ਸਹਾਰਾ ਅਫਰੀਕਾ ਵਿੱਚ ਹੈ।
ਸਿੱਖਣ ਦੇ ਖਰਾਬ ਨਤੀਜੇ ਅਤੇ ਘੱਟ ਗੁਣਵੱਤਾ ਦੀ ਸਿੱਖਿਆ ਵੀ - ਸਿੱਖਿਆ ਦੇ ਖੇਤਰ ਵਿੱਚ - ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਦਾਹਰਣ ਦੇ ਲਈ, ਕਈ ਵਿਕਾਸਸ਼ੀਲ ਦੇਸ਼ਾਂ ਵਿੱਚ, ਜਿੱਥੇ ਪਹਿਲੀ ਜਮਾਤ ਵਿੱਚ ਦਾਖਲਾ ਲੈਣ ਵਾਲੇ ਉਪਲਬਧ ਵਿਦਿਆਰਥੀ, ਜੋ ਪ੍ਰਾਇਮਰੀ ਸਕੂਲ ਦੇ ੬੦ ਪ੍ਰਤੀਸ਼ਤ ਵਿਦਿਆਰਥੀਆਂ ਤੋਂ ਵੀ ਘੱਟ, ਸਕੂਲੀ ਸਿੱਖਿਆ ਦੇ ਆਖਰੀ ਗਰੇਡ ਤਕ ਪਹੁੰਚਦੇ ਹਨ। ਇਸ ਤੋਂ ਇਲਾਵਾ, ਕਈ ਦੇਸ਼ਾਂ ਵਿੱਚ ਵਿਦਿਆਰਥੀ/ਅਧਿਆਪਕ ਅਨੁਪਾਤ ੪੦:੧ ਤੋਂ ਵੱਧ ਹੈ ਅਤੇ ਕਈ ਪ੍ਰਾਇਮਰੀ ਅਧਿਆਪਕਾਂ ਵਿੱਚ ਲੋੜੀਂਦੀ ਯੋਗਤਾ ਦੀ ਕਮੀ ਹੈ।
ਇਸ ਅਭਿਆਨ ਵਿੱਚ ਬੱਚਿਆਂ, ਜਵਾਨਾਂ ਅਤੇ ਬਾਲਗਾਂ ਨੂੰ ਉਪਯੋਗੀ ਬੁਨਿਆਦੀ ਸਿੱਖਿਆ ਪ੍ਰਦਾਨ ਕਰਨ ਦੀ ਵਿਸ਼ਵ-ਵਿਆਪੀ ਪ੍ਰਤੀਬੱਧਤਾ ਹੈ। ਸਾਲ 1990 ਵਿੱਚ ਸਾਰਿਆਂ ਦੇ ਲਈ ਸਿੱਖਿਆ ਦੇ ਵਿਸ਼ਵ-ਸੰਮੇਲਨ ਵਿੱਚ ਇਸ ਅਭਿਆਨ ਨੂੰ ਸ਼ੁਰੂ ਕੀਤਾ ਗਿਆ ਸੀ।
੨੪ ਸਾਲਾਂ ਦੇ ਬਾਅਦ ਵੀ ਕਈ ਦੇਸ਼ ਇਸ ਟੀਚੇ ਤੋਂ ਕਾਫੀ ਪਿੱਛੇ ਚਲ ਰਹੇ ਹਨ। ਸੇਨੇਗਲ ਦੇ ਡਕਾਰ ਸ਼ਹਿਰ ਵਿੱਚ ਵਿਭਿੰਨ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਫਿਰ ੨੦੦੭ ਵਿੱਚ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਸਾਲ ੨੦੧੫ ਤਕ ਹਰੇਕ ਲਈ ਸਿੱਖਿਆ ਦੇ ਟੀਚੇ ਨੂੰ ਹਾਸਿਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਸੀ। ਉਨ੍ਹਾਂ ਨੇ ਮੁੱਖ ਛੇ ਸਿੱਖਿਆ ਟੀਚਿਆਂ ਦੀ ਪਛਾਣ ਕੀਤੀ ਅਤੇ ਸਾਲ ੨੦੧੫ ਤਕ ਸਾਰੇ ਬੱਚਿਆਂ, ਨੌਜਵਾਨਾਂ ਅਤੇ ਬਾਲਗ ਵਰਗ ਦੀਆਂ ਸਿੱਖਿਆ ਸੰਬੰਧੀ ਲੋੜਾਂ ਦੀ ਪੂਰਤੀ ਕਰਨ ਦੀ ਗੱਲ ਕਹੀ।
ਇੱਕ ਮੋਢੀ ਇਕਾਈ ਦੇ ਰੂਪ ਵਿਚ ਯੂਨੈਸਕੋ ਸਾਰੀਆਂ ਅੰਤਰਰਾਸ਼ਟਰੀ ਪਹਿਲਾਂ ਨੂੰ ਸਾਰਿਆਂ ਲਈ ਸਿੱਖਿਆ ਦੇ ਟੀਚੇ ਨੂੰ ਪਾਉਣ ਵੱਲ ਅਗਰਸਰ ਅਤੇ ਇਕਜੁੱਟ ਕਰ ਰਹੀ ਹੈ। ਸਰਕਾਰਾਂ, ਵਿਕਾਸ ਏਜੰਸੀ, ਨਾਗਰਿਕ ਸੰਸਥਾਵਾਂ, ਗੈਰ-ਸਰਕਾਰੀ ਅਦਾਰੇ ਅਤੇ ਮੀਡੀਆ ਕੁਝ ਅਜਿਹੇ ਸਹਿਯੋਗੀ ਅਦਾਰੇ ਹਨ, ਜੋ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।
ਸਾਰਿਆ ਲਈ ਸਿੱਖਿਆ ਟੀਚੇ ਨੂੰ ਪ੍ਰਾਪਤ ਕਰਨ ਦਾ ਇਹ ਅਭਿਆਨ ਅੱਠ ਸ਼ਤਾਬਦੀ ਵਿਕਾਸ ਲਕਸ਼ (ਮਿਲੇਨੀਅਮ ਡਿਵੈਲਪਮੈਂਟ ਗੋਲ, ਐੱਮ.ਡੀ.ਜੀ.) ਖਾਸ ਕਰਕੇ ਸਾਲ ੨੦੧੫ ਤਕ ਜਨਤਕ ਪ੍ਰਾਇਮਰੀ ਸਿੱਖਿਆ ਉੱਤੇ ਐੱਮ.ਡੀ.ਜੀ.-੨ ਅਤੇ ਸਿੱਖਿਆ ਵਿੱਚ ਔਰਤ-ਪੁਰਸ਼ ਸਮਾਨਤਾ ਉੱਤੇ ਐੱਮ.ਡੀ.ਜੀ.-੩ ਨੂੰ ਵੀ ਮਦਦ ਪਹੁੰਚਾ ਰਿਹਾ ਹੈ।
ਸਿੱਖਿਆ ਦੇ ਮਹੱਤਵ ਉੱਤੇ ਪੇਂਡੂ ਲੋਕਾਂ ਨੂੰ ਪ੍ਰੇਰਿਤ ਕੀਤੇ ਜਾਣ ਦੀ ਲੋੜ ਹੈ। ਹੇਠ ਲਿਖੀਆਂ ਸੂਚਨਾਵਾਂ ਲੋਕਾਂ ਦੇ ਲਈ ਹਲ ਪ੍ਰਦਾਨ ਕਰਨਗੀਆਂ -
ਆਖਰੀ ਵਾਰ ਸੰਸ਼ੋਧਿਤ : 6/15/2020