অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਰਾਸ਼ਟਰੀ ਵਜ਼ੀਫ਼ੇ ਅਤੇ ਪੁਰਸਕਾਰ

ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ (ਐੱਨ.ਸੀ.ਈ.ਆਰ.ਟੀ.) ਮਾਤਰਾਤਮਕ ਅਤੇ ਗੁਣਾਤਮਕ ਅਤੇ ਸਿੱਖਿਆ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਅਸਮਾਨਤਾ ਦੂਰ ਕਰਨ ਅਤੇ ਸਾਰੇ ਵਿਦਿਆਰਥੀਆਂ ਨੂੰ ਬਰਾਬਰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਦਾ ਉਪਰਾਲਾ ਕਰਦੀ ਹੈ। ਐੱਨ.ਸੀ.ਈ.ਆਰ.ਟੀ. ਵਿਦਿਆਰਥੀਆਂ ਵਿੱਚ ਸਿੱਖਿਆ ਦੀ ਪ੍ਰਤਿਭਾ, ਰਾਸ਼ਟਰੀ ਪ੍ਰਤਿਭਾ ਖੋਜ ਯੋਜਨਾ ਦੇ ਮਾਧਿਅਮ ਰਾਹੀਂ ਉਭਾਰਦੀ ਹੈ। ਇਹ ਕਲਾਤਮਕ ਅਤੇ ਖੋਜਪੂਰਣ ਪ੍ਰਤਿਭਾ ਦੇ ਲਈ ਚਾਚਾ ਨਹਿਰੂ ਵਜ਼ੀਫ਼ਿਆਂ ਦੇ ਮਾਧਿਅਮ ਨਾਲ ਕਲਾਤਮਕ ਵਿਸ਼ਿਸ਼ਟਤਾ ਦੀ ਵੀ ਪ੍ਰਸੰਸਾ ਕਰਦੀ ਹੈ।

ਰਾਸ਼ਟਰੀ ਵਜ਼ੀਫ਼ੇ

ਜਮਾਤ ਅੱਠ ਦੇ ਲਈ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ

ਵਜ਼ੀਫ਼ੇ: ਸੰਚਾਲਿਤ ਪ੍ਰੀਖਿਆ ਦੇ ਅਧਾਰ ਉੱਤੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਦੇ ਹਰੇਕ ਸਮੂਹ ਵਿੱਚ ਇੱਕ ਹਜ਼ਾਰ ਵਜ਼ੀਫ਼ੇ ਦਿੱਤੇ ਜਾਂਦੇ ਹਨ।

ਯੋਗਤਾ: ਮਾਨਤਾ ਪ੍ਰਾਪਤ ਸਕੂਲਾਂ ਦੀ ਅੱਠਵਾਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਉਨ੍ਹਾਂ ਰਾਜਾਂ ਜਾਂ ਸੰਘ ਸ਼ਾਸਿਤ ਪ੍ਰਦੇਸ਼ਾਂ, ਜਿੱਥੇ ਸਕੂਲ ਸੰਚਾਲਿਤ ਹਨ, ਦੁਆਰਾ ਸੰਚਾਲਿਤ ਜਾਂਚ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਦੇ ਯੋਗ ਹਨ। ਇਸ ਵਿੱਚ ਸਥਾਨਕਤਾ ਦਾ ਪ੍ਰਤੀਬੰਧ ਨਹੀਂ ਹੁੰਦਾ ਹੈ।

ਪ੍ਰੀਖਿਆ ਯੋਜਨਾ: ਅੱਠਵੀਂ ਜਮਾਤ ਦੇ ਲਈ ਲਿਖਤ ਪ੍ਰੀਖਿਆ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੋਵੇਗਾ:

ਪਹਿਲੇ ਗੇੜ ਦੀ ਰਾਜ ਜਾਂ ਸੰਘ ਸ਼ਾਸਿਤ ਪ੍ਰਦੇਸ਼ ਪ੍ਰੀਖਿਆ ਵਿੱਚ ਦੋ ਹਿੱਸੇ ਹੋਣਗੇ

  • ਮਾਨਸਿਕ ਯੋਗਤਾ ਜਾਂਚ (ਮੈਟ) ਅਤੇ
  • ਵਿਦਵਤਾ ਯੋਗਤਾ ਜਾਂਚ (ਸੈਟ), ਜਿਸ ਵਿੱਚ ਸਮਾਜਿਕ ਵਿਗਿਆਨ, ਵਿਗਿਆਨ ਅਤੇ ਗਣਿਤ ਵਿਸ਼ੇ 'ਚੋਂ ਪ੍ਰਸ਼ਨ ਪੁੱਛੇ ਜਾਂਦੇ ਹਨ।

ਦੂਜੇ ਗੇੜ ਦੀ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿੱਚ

  • ਮਾਨਸਿਕ ਯੋਗਤਾ ਜਾਂਚ (ਮੈਟ),
  • ਵਿਦਵਤਾ ਯੋਗਤਾ ਜਾਂਚ (ਸੈਟ), ਜਿਸ ਵਿੱਚ ਸਮਾਜਿਕ ਵਿਗਿਆਨ, ਵਿਗਿਆਨ ਅਤੇ ਗਣਿਤ 'ਚੋਂ ਪ੍ਰਸ਼ਨ ਪੁੱਛੇ ਜਾਂਦੇ ਹਨ।
  • ਇੰਟਰਵਿਊ - ਰਾਸ਼ਟਰੀ ਪੱਧਰ ਦੀ ਲਿਖਤ ਪ੍ਰੀਖਿਆ ਵਿੱਚ ਸਫ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਹੀ ਇੰਟਰਵਿਊ ਵਿੱਚ ਬੁਲਾਇਆ ਜਾਂਦਾ ਹੈ।

ਰਾਸ਼ਟਰੀ ਪ੍ਰਤਿਭਾ ਖੋਜ ਯੋਜਨਾ

ਯੋਗਤਾ

ਕੇਂਦਰੀ ਵਿਦਿਆਲਾ, ਨਵੋਦਯ ਸਕੂਲ, ਸੈਨਿਕ ਸਕੂਲ ਸਮੇਤ ਕਿਸੇ ਵੀ ਪ੍ਰਕਾਰ ਦੇ ਮਾਨਤਾ ਪ੍ਰਾਪਤ ਸਕੂਲ ਦੀ ਦਸਵਾਂ ਜਮਾਤ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਉਸ ਰਾਜ ਤੋਂ, ਜਿੱਥੇ ਸਕੂਲ ਮੌਜੂਦ ਹੈ, ਰਾਜ ਪੱਧਰੀ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਦੇ ਯੋਗ ਹਨ। ਹਾਲਾਂਕਿ ਇਸ ਵਿੱਚ ਸਥਾਨਕਤਾ ਸੰਬੰਧੀ ਕੋਈ ਸ਼ਰਤ ਲਾਗੂ ਨਹੀਂ ਹੁੰਦੀ ਹੈ।

ਅਰਜ਼ੀ ਪ੍ਰਕਿਰਿਆ

ਦੇਸ਼ ਭਰ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਉਪਰੋਕਤ ਪ੍ਰੀਖਿਆ ਦੇ ਬਾਰੇ ਆਪਣੇ ਰਾਜ ਜਾਂ ਸੰਘ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਰਾਹੀਂ ਜਾਰੀ ਸੂਚਨਾ ਨੂੰ ਅਖ਼ਬਾਰਾਂ ਜਾਂ ਸਕੂਲ ਵਿੱਚ ਦੇਖਦੇ ਰਹਿਣ ਅਤੇ ਵਿਗਿਆਪਨ ਜਾਂ ਸੂਚਨਾ ਵਿੱਚ ਵਰਣਿਤ ਲੋੜਾਂ ਦੇ ਅਨੁਸਾਰ ਅੱਗੇ ਵਧਣ।

ਪ੍ਰੀਖਿਆ

ਐੱਨ.ਸੀ.ਈ.ਆਰ.ਟੀ. ਦੁਆਰਾ ਸੰਚਾਲਿਤ ਕਾਤੇ ਜਾਣਾ ਵਾਲੀ ਦੂਜੇ ਪੱਧਰ ਦੀ ਜਾਂਚ ਵਿੱਚ ਜ਼ਰੂਰੀ ਸੰਖਿਆ ਵਿੱਚ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਲਈ ਰਾਜ ਪੱਧਰੀ ਪ੍ਰੀਖਿਆ ਦੇ ਦੋ ਭਾਗ ਹੁੰਦੇ ਹਨ:

ਭਾਗ-1 ਮਾਨਸਿਕ ਯੋਗਤਾ ਜਾਂਚ (ਮੈਟ) ਅਤੇ

ਭਾਗ-2 ਵਿਦਵਤਾ ਯੋਗਤਾ ਜਾਂਚ (ਸੈਟ)।

ਓਲੰਪੀਆਡ

ਨੈਸ਼ਨਲ ਸਾਈਬਰ ਓਲੰਪੀਆਡ

ਯੋਗਤਾ

ਸੀ.ਬੀ.ਐੱਸ.ਈ. (CBSE), ਆਈ.ਸੀ.ਐੱਸ.ਈ. (ICSE) ਅਤੇ ਰਾਜ ਬੋਰਡਾਂ ਨਾਲ ਸੰਬੰਧਤ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਵਿੱਚ ਤੀਜੀ ਤੋਂ 12ਵੀਂ ਜਮਾਤ ਵਿੱਚ ਪੜ੍ਹਨ ਵਾਲੇ ਬੱਚੇ ਨੈਸ਼ਨਲ ਸਾਈਬਰ ਓਲੰਪੀਆਡ ਵਿੱਚ ਸ਼ਾਮਿਲ ਹੋ ਸਕਦੇ ਹਨ। ਨੌਵੀਂ ਤੋਂ 12ਵੀਂ ਜਮਾਤ ਦੇ ਅਜਿਹੇ ਬੱਚਿਆਂ ਨੂੰ, ਜੋ ਕਲਾ, ਵਣਜ ਅਤੇ ਵਿਗਿਆਨ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ, ਇਸ ਮੁਕਾਬਲੇ ਵਿੱਚ ਸ਼ਾਮਿਲ ਹੋ ਸਕਦੇ ਹਨ, ਕਿਉਂਕਿ​ਇਸ ਵਿੱਚ ਵਿਦਿਆਰਥੀਆਂ ਦੀ ਕੰਪਿਊਟਰ ਕੁਸ਼ਲਤਾ ਦੀ ਜਾਂਚ ਕੀਤੀ ਜਾਂਦੀ ਹੈ।

ਨੈਸ਼ਨਲ ਸਾਇੰਸ ਓਲੰਪੀਆਡ

ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ: ਇਹ ਮੁਕਾਬਲਾ ਜਮਾਤ ਤਿੰਨ ਤੋਂ ਜਮਾਤ 12 ਤਕ ਦੇ ਵਿਦਿਆਰਥੀਆਂ ਦੇ ਲਈ ਖੁੱਲ੍ਹਾ ਹੈ ਅਤੇ ਸੰਬੰਧਤ ਸਕੂਲਾਂ ਨੂੰ ਨਿਰਧਾਰਿਤ ਫਾਰਮ ਵਿੱਚ ਰਜਿਸਟ੍ਰੇਸ਼ਨ ਭੇਜਣਾ ਹੋਵੇਗਾ।

ਨੈਸ਼ਨਲ ਮੈਥੇਮੈਟੀਕਲ ਓਲੰਪੀਆਡ

ਰਾਸ਼ਟਰੀ ਪੱਧਰ ਤੇ ਗਣਿਤ ਓਲੰਪੀਆਡ 1976 ਤੋਂ ਰਾਸ਼ਟਰੀ ਉੱਚਤਰ ਗਣਿਤ ਪਰਿਸ਼ਦ (ਐੱਨ.ਬੀ.ਐੱਚ.ਐੱਮ.-ਨੈਸ਼ਨਲ ਬੋਰਡ ਫਾਰ ਹਾਇਰ ਮੈਥੇਮੈਟਿਕਸ) ਦੀ ਪ੍ਰਮੁੱਖ ਗਤੀਵਿਧੀ ਅਤੇ ਉਪਰਾਲਾ ਹੈ। ਇਸ ਗਤੀਵਿਧੀ ਦਾ ਇੱਕ ਮੁੱਖ ਉਦੇਸ਼ ਹਾਈ ਸਕੂਲ ਦੇ ਬੱਚਿਆਂ ਵਿੱਚ ਗਣਿਤ ਦੀਆਂ ਪ੍ਰਤਿਭਾਵਾਂ ਦੀ ਪਛਾਣ ਕਰਨਾ ਹੈ। ਐੱਨ.ਬੀ.ਐੱਚ.ਐੱਮ ਨੇ ਹਰ ਸਾਲ ਹੋਣ ਵਾਲੇ ਅੰਤਰਰਾਸ਼ਟਰੀ ਓਲੰਪੀਆਡ ਵਿੱਚ ਸ਼ਾਮਿਲ ਹੋਣ ਲਈ ਭਾਰਤੀ ਟੀਮ ਦੀ ਚੋਣ ਅਤੇ ਸਿਖਲਾਈ ਦੀ ਜ਼ਿੰਮੇਵਾਰੀ ਵੀ ਲਈ ਹੈ।

ਓਲੰਪੀਆਡ ਮੁਕਾਬਲੇ ਦੇ ਆਯੋਜਨ ਲਈ ਦੇਸ਼ ਨੂੰ 16 ਖੇਤਰਾਂ ਵਿੱਚ ਵੰਡਿਆ ਗਿਆ ਹੈ। ਅੰਤਰਰਾਸ਼ਟਰੀ ਗਣਿਤ ਓਲੰਪੀਆਡ (ਆਈ.ਐੱਮ.ਓ. ) ਵਿੱਚ ਭਾਰਤ ਦੀ ਭਾਗੀਦਾਰੀ ਦੇ ਲਈ ਓਲੰਪੀਆਡ ਪ੍ਰੋਗਰਾਮ ਵਿੱਚ ਹੇਠ ਲਿਖੇ ਗੇੜ ਹੁੰਦੇ ਹਨ

ਪਹਿਲਾ ਗੇੜ: ਖੇਤਰੀ ਗਣਿਤ ਓਲੰਪੀਆਡ (ਆਰ.ਐੱਮ.ਓ.): ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਆਮ ਤੌਰ ਤੇ ਹਰ ਸਾਲ ਸਤੰਬਰ ਅਤੇ ਦਸੰਬਰ ਦੇ ਪਹਿਲੇ ਐਤਵਾਰ ਦੇ ਵਿੱਚ ਆਰ.ਐੱਮ.ਓ. ਦਾ ਆਯੋਜਨ ਹੁੰਦਾ ਹੈ। ਆਰ.ਐੱਮ.ਓ. ਵਿੱਚ ਸ਼ਾਮਿਲ ਹੋਣ ਲਈ 11ਵੀਂ ਜਮਾਤ ਦੇ ਸਾਰੇ ਸਕੂਲੀ ਬੱਚੇ ਯੋਗ ਹਨ। ਇਸ ਵਿੱਚ ਤਿੰਨ ਘੰਟੇ ਦੀ ਲਿਖਤ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਛੇ ਤੋਂ ਸੱਤ ਸਵਾਲ ਹੁੰਦੇ ਹਨ।

ਦੂਜਾ ਗੇੜ: ਭਾਰਤੀ ਰਾਸ਼ਟਰੀ ਗਣਿਤ ਓਲੰਪੀਆਡ (ਆਈ.ਐੱਨ.ਐੱਮ.ਓ.): ਆਈ.ਐੱਨ.ਐੱਮ.ਓ. ਹਰ ਸਾਲ ਫਰਵਰੀ ਦੇ ਪਹਿਲੇ ਐਤਵਾਰ ਨੂੰ ਵਿਭਿੰਨ ਖੇਤਰਾਂ ਦੇ ਕੇਂਦਰਾਂ ਉੱਤੇ ਹੁੰਦਾ ਹੈ। ਆਰ.ਐੱਮ.ਓ. ਦੇ ਅਧਾਰ ਤੇ ਵਿਭਿੰਨ ਖੇਤਰਾਂ ਦੇ ਚੁਣਿੰਦਾ ਵਿਦਿਆਰਥੀ ਹੀ ਆਈ.ਐੱਨ.ਐੱਮ.ਓ. ਵਿੱਚ ਸ਼ਾਮਿਲ ਹੋਣ ਯੋਗ ਹੁੰਦੇ ਹਨ। ਆਈ.ਐੱਨ.ਐੱਮ.ਓ. ਚਾਰ ਘੰਟੇ ਦੀ ਲਿਖਤ ਪ੍ਰੀਖਿਆ ਹੁੰਦੀ ਹੈ। ਪ੍ਰਸ਼ਨ ਪੱਤਰ ਕੇਂਦਰੀ ਪੱਧਰ ਤੇ ਤਿਆਰ ਹੁੰਦੇ ਹਨ ਅਤੇ ਪੂਰੇ ਦੇਸ਼ ਵਿੱਚ ਇੱਕ ਸਮਾਨ ਹੁੰਦੇ ਹਨ। ਆਈ.ਐੱਨ.ਐੱਮ.ਓ. ਵਿੱਚ ਸਰਬੋਤਮ ਸਥਾਨ ਉੱਤੇ ਰਹਿਣ ਵਾਲੇ 30-35 ਵਿਦਿਆਰਥੀਆਂ ਨੂੰ ਪ੍ਰਤਿਭਾ ਦਾ ਪ੍ਰਮਾਣ-ਪੱਤਰ ਦਿੱਤਾ ਜਾਂਦਾ ਹੈ।

ਤੀਜਾ ਗੇੜ: ਅੰਤਰਰਾਸ਼ਟਰੀ ਗਣਿਤ ਓਲੰਪੀਆਡ ਸਿਖਲਾਈ ਕੈਂਪ (ਆਈ.ਐੱਮ.ਓ.ਟੀ.ਸੀ.): ਯੂ.ਐੱਨ.ਐੱਮ.ਓ. ਪ੍ਰਮਾਣ-ਪੱਤਰ ਧਾਰਕਾਂ ਨੂੰ ਹਰ ਸਾਲ ਮਈ-ਜੂਨ ਵਿੱਚ ਆਯੋਜਿਤ ਹੋਣ ਵਾਲੇ ਮਹੀਨੇ ਭਰ ਦੇ ਸਿਖਲਾਈ ਕੈਂਪ ਵਿੱਚ ਬੁਲਾਇਆ ਜਾਂਦਾ ਹੈ। ਇਸ ਦੇ ਇਲਾਵਾ ਪਿਛਲੇ ਸਾਲ ਦੇ ਅਜਿਹੇ ਆਈ.ਐੱਨ.ਐੱਮ.ਓ. ਪ੍ਰਮਾਣ-ਪੱਤਰ ਧਾਰਕਾਂ ਨੂੰ, ਜਿਨ੍ਹਾਂ ਨੇ ਪੂਰੇ ਸਾਲ ਡਿਸਟੈਂਸ ਐਜੂਕੇਸ਼ਨ ਨੂੰ ਸੰਤੋਸ਼ਜਨਕ ਢੰਗ ਨਾਲ ਪੂਰਾ ਕੀਤਾ ਹੋਵੇ, ਦੂਜੇ ਗੇੜ ਦੀ ਸਿਖਲਾਈ ਦੇ ਲਈ ਫਿਰ ਬੁਲਾਇਆ ਜਾਂਦਾ ਹੈ। ਕੈਂਪ ਦੇ ਦੌਰਾਨ ਆਯੋਜਿਤ ਚੋਣ ਪ੍ਰੀਖਿਆ ਦੇ ਅੰਕ ਦੇ ਅਧਾਰ ਤੇ ਜੂਨੀਅਰ ਅਤੇ ਸੀਨੀਅਰ ਸਮੂਹਾਂ 'ਚੋਂ ਸਰਬੋਤਮ ਛੇ ਵਿਦਿਆਰਥੀਆਂ ਦੀ ਚੋਣ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਵਿੱਚ ਭਾਰਤ ਦੀ ਨੁਮਾਇੰਦਗੀ ਦੇ ਲਈ ਕੀਤੀ ਜਾਂਦੀ ਹੈ।

ਚੌਥਾ ਗੇੜ: ਅੰਤਰਰਾਸ਼ਟਰੀ ਗਣਿਤ ਓਲੰਪੀਆਡ (ਆਈ.ਐੱਮ.ਓ.): ਕੈਂਪ ਦੇ ਅੰਤ ਵਿੱਚ ਚੁਣਿੰਦਾ ਛੇ ਮੈਂਬਰੀ ਟੀਮ ਇੱਕ ਨੇਤਾ ਅਤੇ ਇੱਕ ਉਪ ਨੇਤਾ ਦੇ ਨਾਲ ਆਈ.ਐੱਮ.ਓ. ਵਿੱਚ ਭਾਰਤ ਦੀ ਨੁਮਾਇੰਦਗੀ ਕਰਦੀ ਹੈ, ਜਿਹੜੀ ਆਮ ਤੌਰ ਤੇ ਜੁਲਾਈ ਵਿੱਚ ਵਿਭਿੰਨ ਦੇਸ਼ਾਂ ਵਿੱਚ ਆਯੋਜਿਤ ਹੁੰਦਾ ਹੈ। ਆਈ.ਐੱਮ.ਓ. ਵਿੱਚ ਸਾਢੇ ਚਾਰ-ਚਾਰ ਘੰਟੇ ਦੀਆਂ ਦੋ ਲਿਖਤ ਪ੍ਰੀਖਿਆਵਾਂ ਹੁੰਦੀਆਂ ਹਨ, ਜਿਸ ਨੂੰ ਦੋ ਦਿਨਾਂ ਵਿੱਚ ਘੱਟੋ-ਘੱਟ ਇੱਕ ਦਿਨ ਦੇ ਵਕਫੇ ਤੇ ਆਯੋਜਿਤ ਕੀਤਾ ਜਾਂਦਾ ਹੈ। ਆਈ.ਐੱਮ.ਓ. ਦੇ ਸਥਾਨ ਤਕ ਜਾਣ ਅਤੇ ਆਉਣ ਵਿੱਚ ਲਗਭਗ ਦੋ ਹਫ਼ਤੇ ਦਾ ਸਮਾਂ ਲੱਗਦਾ ਹੈ। ਆਈ.ਐੱਮ.ਓ. ਵਿੱਚ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ ਭਾਰਤੀ ਟੀਮ ਦੇ ਵਿਦਿਆਰਥੀਆਂ ਨੂੰ ਅਗਲੇ ਸਾਲ ਦੇ ਕੈਂਪ ਦੇ ਅੰਤ ਵਿੱਚ ਆਯੋਜਿਤ ਰਸਮੀ ਸਮਾਰੋਹ ਵਿੱਚ ਐੱਨ.ਬੀ.ਐੱਚ.ਐੱਮ. ਤੋਂ ਆਮ ਤੌਰ ਤੇ ਪੰਜ ਹਜਾਰ, ਚਾਰ ਹਜ਼ਾਰ ਅਤੇ ਤਿੰਨ ਹਜ਼ਾਰ ਰੁਪਏ ਦਾ ਨਗਦ ਪੁਰਸਕਾਰ ਦਿੱਤਾ ਜਾਂਦਾ ਹੈ। ਮਨੱਖੀ ਸਰੋਤ ਵਿਕਾਸ ਮੰਤਰਾਲਾ ਅੱਠ ਮੈਂਬਰੀ ਭਾਰਤੀ ਪ੍ਰਤੀਨਿਧੀ ਮੰਡਲ ਦੀ ਵਿਦੇਸ਼ ਯਾਤਰਾ ਦਾ ਖ਼ਰਚ ਦਿੰਦਾ ਹੈ, ਜਦ ਕਿ​ਐੱਨ.ਬੀ.ਐੱਚ.ਐੱਮ. (ਡੀ.ਏ.ਈ.) ਦੇਸ਼ ਦੇ ਅੰਦਰ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਨਾਲ ਜੁੜੇ ਸਾਰੇ ਖ਼ਰਚ ਵਹਿਣ ਕਰਦਾ ਹੈ।

ਗਣਿਤ ਓਲੰਪੀਆਡ ਦੇ ਲਈ ਪਾਠਕ੍ਰਮ: ਗਣਿਤ ਓਲੰਪੀਆਡ ਦਾ ਪਾਠਕ੍ਰਮ (ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ) ਪ੍ਰੀ-ਡਿਗਰੀ ਕਾਲਜ ਗਣਿਤ ਹੈ। ਕਠਿਨਾਈ ਦਾ ਪੱਧਰ ਆਰ.ਐੱਮ.ਓ. ਨੂੰ ਆਈ.ਐੱਨ.ਐੱਮ.ਓ. ਅਤੇ ਫਿਰ ਆਈ.ਐੱਮ.ਓ. ਤਕ ਵਧਦਾ ਜਾਂਦਾ ਹੈ।

ਗਣਿਤ ਓਲੰਪੀਆਡ ਦੇ ਲਈ ਕੁਝ ਸੁਝਾਈਆਂ ਗਈਆਂ ਪੁਸਤਕਾਂ ਹਨ-

  • ਮੈਥੇਮੈਟਿਕਸ ਓਲੰਪੀਆਡ ਪ੍ਰਾਇਮਰ, ਵੀ ਕ੍ਰਿਸ਼ਣਾਮੂਰਤੀ, ਸੀ.ਆਰ. ਪ੍ਰਾਨੇਸਚਰ, ਕੇ.ਐੱਨ. ਰੰਗਨਾਥਨ ਅਤੇ ਬੀ.ਜੇ. ਵੈਂਕਟਚਲਾ ਦੁਆਰਾ (ਇੰਟਰਲਾਈਨ ਪਬਲਿਸ਼ਿੰਗ ਪ੍ਰਾਈਵੇਟ ਲਿਮਿਟਡ, ਬੈਂਗਲੁਰੂ)
  • ਚੈਲੇਂਜ ਐਂਡ ਥ੍ਰਿਲ ਆਫ ਪ੍ਰੀ ਕਾਲਜ ਮੈਥੇਮੈਟਿਕਸ, ਵੀ. ਕ੍ਰਿਸ਼ਣਾਮੂਰਤੀ, ਸੀ.ਆਰ. ਪ੍ਰਾਨੇਸਚਰ, ਕੇ.ਐੱਨ. ਰੰਗਨਾਥਨ ਅਤੇ ਬੀ.ਜੇ. ਵੈਂਕਟਚਲਾ ਦੁਆਰਾ (ਨਿਊ ਏਜ ਇੰਟਰਨੈਸ਼ਨਲ ਪਬਲਿਸ਼ਰਜ਼, ਨਵੀਂ ਦਿੱਲੀ)

ਗਣਿਤ ਓਲੰਪੀਆਡ ਪ੍ਰੀਖਿਆ ਯੋਜਨਾ ਦੀ ਪੂਰੀ ਜਾਣਕਾਰੀ ਦੇ ਲਈ:ਇੱਥੇ ਕਲਿਕ ਕਰੋ।

ਰਾਸ਼ਟਰੀ ਯੋਗਤਾ ਵਜ਼ੀਫ਼ਾ ਯੋਜਨਾ

ਲਾਗੂ ਕਰਨਾ

ਰਾਸ਼ਟਰੀ ਯੋਗਤਾ ਵਜ਼ੀਫ਼ਾ ਯੋਜਨਾ ਦੀ ਸ਼ੁਰੂਆਤ 1961-62 ਸ਼ੈਸ਼ਨ ਤੋਂ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਪ੍ਰਤਿਭਾਸ਼ਾਲੀ ਗਰੀਬ ਵਿਦਿਆਰਥੀਆਂ ਨੂੰ ਮੈਟ੍ਰਿਕ ਮਗਰੋਂ ਪੜ੍ਹਾਈ ਦੇ ਲਈ ਵਜ਼ੀਫ਼ਾ ਦੇਣਾ ਹੈ, ਤਾਂ ਕਿ​ ਉਹ ਗਰੀਬੀ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਪੇਂਡੂ ਖੇਤਰਾਂ ਦੇ ਜਮਾਤ 6 ਤੋਂ 12 ਦੇ ਪ੍ਰਤਿਭਾਸ਼ਾਲੀ ਬੱਚਿਆਂ ਦੇ ਲਈ ਇਹ ਵਜ਼ੀਫ਼ਾ ਯੋਜਨਾ 1971-72 ਤੋਂ ਲਾਗੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਪੜ੍ਹਾਈ ਦੇ ਲਈ ਸਮਾਨ ਮੌਕੇ ਉਪਲਬਧ ਕਰਾਉਣਾ ਹੈ। 9ਵੀਂ ਯੋਜਨਾ ਤਕ ਇਹ ਯੋਜਨਾਵਾਂ ਕੇਂਦਰ ਰਾਹੀਂ ਪ੍ਰਾਯੋਜਿਤ ਯੋਜਨਾਵਾਂ ਦੇ ਰੂਪ ਵਿਚ ਲਾਗੂ ਕੀਤੀਆਂ ਗਈਆਂ। ਵਿਭਾਗ ਨੇ ਲਾਗੂ ਕਰਨ ਲਈ ਹੁਣ ਇਨ੍ਹਾਂ ਯੋਜਨਾਵਾਂ ਨੂੰ ਮਿਲਾ ਕੇ 'ਰਾਸ਼ਟਰੀ ਯੋਗਤਾ ਵਜ਼ੀਫ਼ਾ ਯੋਜਨਾ' ਬਣਾਈ ਹੈ। ਇਹ ਸੋਧੀ ਹੋਈ ਯੋਜਨਾ ਯੋਗਤਾ ਸੰਬੰਧੀ ਪੈਮਾਨਿਆਂ ਅਤੇ ਵਜ਼ੀਫ਼ੇ ਦੀ ਦਰ ਆਦਿ ਵਿੱਚ ਤਬਦੀਲੀ ਨੂੰ ਨਿਰਧਾਰਿਤ ਕਰਦੀ ਹੈ।

ਉਦੇਸ਼

ਇਸ ਯੋਜਨਾ ਦਾ ਉਦੇਸ਼ ਜਮਾਤ 9 ਅਤੇ 10 ਵਿੱਚ ਪੜ੍ਹਾਈ ਕਰਦੇ ਪੇਂਡੂ ਖੇਤਰਾਂ ਦੇ ਯੋਗ ਵਿਦਿਆਰਥੀਆਂ ਅਤੇ ਮੈਟ੍ਰਿਕ ਤੋਂ ਲੈ ਕੇ ਪੋਸਟ ਗਰੈਜੁਏਟ ਪੱਧਰ ਤਕ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਦੇ ਯੋਗ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਨਾ ਹੈ।

ਵਿਸ਼ਾ-ਖੇਤਰ

ਜਮਾਤ 9 ਅਤੇ 10 ਦੇ ਲਈ ਵਜ਼ੀਫ਼ੇ ਪੇਂਡੂ ਖੇਤਰ ਦੇ ਸਕੂਲਾਂ, ਸਰਕਾਰੀ ਸਕੂਲਾਂ ਅਤੇ ਵਿਕਾਸ ਖੰਡ ਵਿੱਚ ਸਥਿਤ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਲਈ ਉਪਲਬਧ ਹਨ। ਮੈਟ੍ਰਿਕ ਦੇ ਬਾਅਦ ਪੋਸਟ ਗਰੈਜੁਏਟ ਪੱਧਰ ਤਕ ਦੇ ਪਾਠਕ੍ਰਮ ਦੇ ਲਈ ਸੂਬਾ ਵਾਰ ਯੋਗਤਾ ਦੇ ਅਧਾਰ ਉੱਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਜ਼ੀਫ਼ੇ ਉਪਲਬਧ ਹਨ। ਵਜ਼ੀਫ਼ਾ ਉਸ ਪ੍ਰਦੇਸ਼/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਦਾ ਵਿਦਿਆਰਥੀ ਨਿਵਾਸੀ ਹੈ ਜਾਂ ਜਿੱਥੋਂ ਉਸ ਨੇ ਉਹ ਪ੍ਰੀਖਿਆ ਪਾਸ ਕੀਤੀ ਹੈ, ਜਿਸ ਦੇ ਅਧਾਰ ਤੇ ਉਹਨੂੰ ਵਜ਼ੀਫ਼ਾ ਪ੍ਰਦਾਨ ਕੀਤਾ ਗਿਆ ਹੈ। ਪੇਂਡੂ ਖੇਤਰਾਂ ਵਿੱਚ ਸਕੂਲਾਂ ਦੀ ਪਛਾਣ ਰਾਜ ਸ਼ਾਸਨ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਰਾਹੀਂ ਕੀਤੀ ਜਾਵੇਗੀ।

ਖੇਤਰ ਅਤੇ ਪਾਤਰਤਾ

ਜਮਾਤ 9 ਅਤੇ 10 ਦੇ ਵਿਦਿਆਰਥੀਆਂ ਲਈ ਵਜ਼ੀਫ਼ੇ ਕੇਵਲ ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ ਉਪਲਬਧ ਹੋਣਗੇ।

ਜਿਨ੍ਹਾਂ ਵਿਦਿਆਰਥੀਆਂ ਨੇ ਹੇਠ ਦਿੱਤੇ ਵਰਗਾਂ ਵਿੱਚ, ਵਿਗਿਆਨ ਅਤੇ ਵਣਜ ਵਿਸ਼ਿਆਂ ਵਿੱਚ ਕੁੱਲ ਮਿਲਾ ਕੇ 60 ਪ੍ਰਤੀਸ਼ਤ ਅਤੇ ਹਿਊਮੈਨੀਟੀਜ਼ ਵਿਭਾਗ ਵਿੱਚ 55 ਪ੍ਰਤੀਸ਼ਤ ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਹੀ ਹੋਰ ਸ਼ਰਤਾਂ ਦੇ ਅਧੀਨ ਰਾਸ਼ਟਰੀ ਯੋਗਤਾ ਵਜ਼ੀਫ਼ਾ ਯੋਜਨਾ ਦੇ ਲਈ ਪਾਤਰ ਸਮਝਿਆ ਜਾਏਗਾ-

  • 10ਵੀਂ ਜਮਾਤ/ਮੈਟ੍ਰਿਕ/ਹਾਈ ਸਕੂਲ-10+2 ਪੱਧਰ/ਗਰੈਜੁਏਟ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਨ ਲਈ,
  • 10+2 ਪ੍ਰਣਾਲੀ ਦੇ ਸੀਨੀਅਰ ਸੈਕੰਡਰੀ ਬੋਰਡ ਪ੍ਰੀਖਿਆ ਦੀ 12ਵੀਂ ਜਾਂ ਗਰੈਜੁਏਟ ਅਤੇ ਉਸ ਦੇ ਬਾਅਦ ਦੇ ਪਾਠਕ੍ਰਮ ਦੇ ਪਹਿਲੇ ਸਾਲ ਵਿੱਚ ਵਜ਼ੀਫ਼ਾ ਪ੍ਰਦਾਨ ਕਰਨ ਲਈ

ਕੋਈ ਵੀ ਵਿਦਿਆਰਥੀ ਜਿਸ ਨੂੰ ਰਾਸ਼ਟਰੀ ਯੋਗਤਾ ਵਜ਼ੀਫ਼ਾ ਪ੍ਰਾਪਤ ਹੋ ਰਹੀ ਹੋਵੇ, ਉਹ ਅਧਿਐਨ ਦੇ ਲਈ ਕੋਈ ਵੀ ਹੋਰ ਵਜ਼ੀਫ਼ਾ ਪ੍ਰਾਪਤ ਨਹੀਂ ਕਰ ਸਕੇਗਾ। ਅਜਿਹੇ ਵਿਦਿਆਰਥੀ ਜੋ ਨੌਕਰੀ ਕਰ ਰਹੇ ਹਨ, ਉਹ ਇਸ ਵਜ਼ੀਫ਼ੇ ਨੂੰ ਪ੍ਰਾਪਤ ਕਰਨ ਯੋਗ ਨਹੀਂ ਹੋਣਗੇ।

ਇਸ ਯੋਜਨਾ ਦੇ ਅੰਤਰਗਤ ਵਜ਼ੀਫ਼ਾ ਪ੍ਰਾਪਤ ਕਰਨ ਦੌਰਾਨ ਵਿਦਿਆਰਥੀ ਜਿਸ ਸੰਸਥਾ ਵਿੱਚ ਅਧਿਐਨ ਕਰ ਰਿਹਾ ਹੋਵੇ, ਉਹ ਫੀਸ ਵਿੱਚ ਛੋਟ ਦਾ ਲਾਭ ਲੈ ਸਕੇਗਾ। ਨਾਲ ਹੀ, ਉਹ ਉਮੀਦਵਾਰ ਜਿਨ੍ਹਾਂ ਨੇ ਵਜ਼ੀਫ਼ੇ ਲਈ ਅਰਜ਼ੀ ਦੇਣ ਤੋਂ ਇੱਕ ਸਾਲ ਪਹਿਲਾਂ ਯੋਗਤਾ ਪ੍ਰੀਖਿਆ ਪਾਸ ਕੀਤੀ ਹੋਵੇ, ਉਹ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ।

ਮਾਪਿਆਂ ਦੀ ਆਮਦਨ ਸੀਮਾ

ਇਸ ਯੋਜਨਾ ਦੇ ਅੰਤਰਗਤ ਸਾਰੀਆਂ ਸ਼੍ਰੇਣੀਆਂ ਵਿੱਚ ਵਜ਼ੀਫ਼ਾ ਕੇਵਲ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਦੇ ਮਾਪੇ/ਪਾਲਕਾਂ ਦੀ ਸਾਰੇ ਸਰੋਤਾਂ ਤੋਂ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਵੱਧ ਨਾ ਹੋਵੇ।

ਸੰਬੰਧਤ ਸਰੋਤ

  1. www.ncert.nic.in

ਆਖਰੀ ਵਾਰ ਸੰਸ਼ੋਧਿਤ : 7/8/2020© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate