ਹੋਮ / ਸਿੱਖਿਆ / ਨੀਤੀਆਂ ਅਤੇ ਯੋਜਨਾਵਾਂ / ਸਰਬ ਸਿੱਖਿਆ ਅਭਿਆਨ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਰਬ ਸਿੱਖਿਆ ਅਭਿਆਨ

ਸਰਬ ਸਿੱਖਿਆ ਅਭਿਆਨ ਜ਼ਿਲ੍ਹਾ ਆਧਾਰਿਤ ਇਕ ਵਿਸ਼ੇਸ਼ ਵਿਕੇਂਦਰਿਤ ਯੋਜਨਾ ਹੈ। ਇਸ ਦੇ ਮਾਧਿਅਮ ਨਾਲ ਪ੍ਰਾਇਮਰੀ ਸਿੱਖਿਆ ਦੇ ਗਲੋਬਲੀਕਰਨ ਟੀਚੇ ਨੂੰ ਪ੍ਰਾਪਤ ਕਰਨਾ ਨਿਰਧਾਰਿਤ ਕੀਤਾ ਗਿਆ ਹੈ।

ਸਰਬ ਸਿੱਖਿਆ ਅਭਿਆਨ ਦਾ ਕਾਰਜ ਰੂਪ ਸਾਲ 2000-2001 ਤੋਂ ਕੀਤਾ ਜਾ ਰਿਹਾ ਹੈ ਜਿਸ ਦਾ ਉਦੇਸ਼ ਵਿਸ਼ਵ ਪੱਧਰ ਦੀ ਸੁਲਭਤਾ ਅਤੇ ਪ੍ਰਤੀਧਾਰਨ, ਮੁਢਲੀ ਸਿੱਖਿਆ ਵਿੱਚ ਬੱਚਿਆਂ ਅਤੇ ਸਮਾਜਿਕ ਸ਼੍ਰੇਣੀ ਦੇ ਅੰਤਰਾਂ ਨੂੰ ਦੂਰ ਕਰਨ ਅਤੇ ਸਿੱਖਣ ਦੀ ਗੁਣਵੱਤਾ ਵਿਚ ਸੁਧਾਰ ਲਈ ਵਿਭਿੰਨ ਖੇਤਰਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਨਵੇਂ ਸਕੂਲ ਖੋਲ੍ਹਿਆ ਜਾਣਾ ਅਤੇ ਵਿਕਲਪਕ ਸਕੂਲੀ ਸਹੂਲਤਾਂ ਪ੍ਰਦਾਨ ਕਰਨਾ, ਸਕੂਲਾਂ ਅਤੇ ਵਾਧੂ ਜਮਾਤਾਂ ਦਾ ਨਿਰਮਾਣ ਕੀਤਾ ਜਾਣਾ, ਸਹੂਲਤ-ਕਮਰਾ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਪ੍ਰਦਾਨ ਕਰਨਾ, ਅਧਿਆਪਕਾਂ ਦਾ ਪ੍ਰਬੰਧ ਕਰਨਾ, ਨਿਯਮਿਤ ਅਧਿਆਪਕਾਂ ਦਾ ਸੇਵਾਕਾਲੀਨ ਸਿਖਲਾਈ ਅਤੇ ਐਡਮਿਨਸਟਰੇਸ਼ਨ ਸਰੋਤ ਸਹਾਇਤਾ, ਮੁਫਤ ਪਾਠ-ਪੁਸਤਕਾਂ ਅਤੇ ਵਰਦੀਆਂ ਅਤੇ ਸਿਖਲਾਈ ਪੱਧਰਾਂ/ਨਤੀਜਿਆਂ ਵਿੱਚ ਸੁਧਾਰ ਲਈ ਸਹਾਇਤਾ ਪ੍ਰਦਾਨ ਕਰਨਾ ਸ਼ਾਮਿਲ ਹੈ।

ਸਰਬ ਸਿੱਖਿਆ ਅਭਿਆਨ ਜ਼ਿਲ੍ਹਾ ਆਧਾਰਿਤ ਇਕ ਵਿਸ਼ੇਸ਼ ਵਿਕੇਂਦਰਿਤ ਯੋਜਨਾ ਹੈ। ਇਸ ਦੇ ਮਾਧਿਅਮ ਨਾਲ ਪ੍ਰਾਇਮਰੀ ਸਿੱਖਿਆ ਦਾ ਗਲੋਬਲੀਕਰਨ ਕਰਨ ਦੀ ਯੋਜਨਾ ਹੈ। ਇਸ ਦੇ ਲਈ ਸਕੂਲ ਪ੍ਰਣਾਲੀ ਨੂੰ ਸਮੁਦਾਇਕ ਮਾਲਕੀ ਵਿੱਚ ਵਿਕਸਿਤ ਕਰਨ ਦੀ ਰਣਨੀਤੀ ਅਪਣਾਅ ਕੇ ਕੰਮ ਕੀਤਾ ਜਾ ਰਿਹਾ ਹੈ। ਇਹ ਯੋਜਨਾ ਪੂਰੇ ਦੇਸ਼ ਵਿੱਚ ਲਾਗੂ ਕੀਤੀ ਗਈ ਹੈ ਅਤੇ ਇਸ ਵਿੱਚ ਸਾਰੇ ਪ੍ਰਮੁੱਖ ਸਰਕਾਰੀ ਵਿਦਿਅਕ ਪਹਿਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਅਭਿਆਨ ਦੇ ਅੰਤਰਗਤ ਰਾਜਾਂ ਦੀ ਭਾਗੀਦਾਰੀ ਨਾਲ 6-14 ਉਮਰ-ਵਰਗ ਦੇ ਸਾਰੇ ਬੱਚਿਆਂ ਨੂੰ 2010 ਤੱਕ ਪ੍ਰਾਇਮਰੀ ਸਿੱਖਿਆ ਉਪਲਬਧ ਕਰਾਉਣ ਦਾ ਟੀਚਾ ਰੱਖਿਆ ਗਿਆ ਸੀ।

ਸਰਬ ਸਿੱਖਿਆ ਅਭਿਆਨ ਕੀ ਹੈ

 • ਵਿਸ਼ਵ ਪੱਧਰ ਦੀ ਪ੍ਰਾਇਮਰੀ ਸਿੱਖਿਆ ਦੇ ਲਈ ਇੱਕ ਸਪੱਸ਼ਟ ਸਮੇਂ-ਸੀਮਾ ਦੇ ਨਾਲ ਪ੍ਰੋਗਰਾਮ।
 • ਪੂਰੇ ਦੇਸ਼ ਦੇ ਲਈ ਉਪਯੋਗੀ ਬੁਨਿਆਦੀ ਸਿੱਖਿਆ ਦੀ ਮੰਗ ਦਾ ਜਵਾਬ,
 • ਬੁਨਿਆਦੀ ਸਿੱਖਿਆ ਦੇ ਮਾਧਿਅਮ ਨਾਲ ਸਮਾਜਿਕ ਨਿਆਂ ਨੂੰ ਹੱਲਾਸ਼ੇਰੀ ਦੇਣ ਦਾ ਮੌਕਾ,
 • ਪ੍ਰਾਇਮਰੀ ਸਿੱਖਿਆ ਦੇ ਪ੍ਰਬੰਧ ਵਿੱਚ - ਪੰਚਾਇਤੀ ਰਾਜ ਸੰਸਥਾਵਾਂ, ਸਕੂਲ ਪ੍ਰਬੰਧਨ ਕਮੇਟੀ, ਪੇਂਡੂ ਅਤੇ ਸ਼ਹਿਰੀ ਗੰਦੀ ਬਸਤੀ ਪੱਧਰੀ ਸਿੱਖਿਆ ਕਮੇਟੀ, ਮਾਪੇ-ਅਧਿਆਪਕ ਸੰਗਠਨ, ਮਾਤਾ- ਅਧਿਆਪਕ ਸੰਗਠਨ, ਜਨਜਾਤੀ ਖੁਦਮੁਖਤਾਰ ਪਰਿਸ਼ਦ ਅਤੇ ਹੋਰ ਜ਼ਮੀਨ ਨਾਲ ਜੁੜੇ ਸੰਸਥਾਵਾਂ ਨੂੰ ਪ੍ਰਭਾਵੀ ਢੰਗ ਨਾਲ ਸ਼ਾਮਿਲ ਕਰਨ ਦਾ ਯਤਨ,
 • ਪੂਰੇ ਦੇਸ਼ ਵਿੱਚ ਵਿਸ਼ਵ ਪੱਧਰ ਦੀ ਪ੍ਰਾਇਮਰੀ ਸਿੱਖਿਆ ਦੇ ਲਈ ਰਾਜਨੀਤਕ ਇੱਛਾ-ਸ਼ਕਤੀ ਦੀ ਪੇਸ਼ਕਾਰੀ,
 • ਕੇਂਦਰ, ਰਾਜ ਅਤੇ ਸਥਾਨਕ ਸਰਕਾਰ ਦੇ ਵਿਚਕਾਰ ਹਿੱਸੇਦਾਰੀ ਅਤੇ
 • ਰਾਜਾਂ ਦੇ ਲਈ ਮੁੱਢਲੀ ਸਿੱਖਿਆ ਦਾ ਆਪਣਾ ਦ੍ਰਿਸ਼ਟੀ ਵਿਕਸਿਤ ਕਰਨ ਦਾ ਸੁਨਹਿਰਾ ਮੌਕਾ।

ਸਰਬ ਸਿੱਖਿਆ ਅਭਿਆਨ ਦਾ ਉਦੇਸ਼

 • ਸਾਰੇ ਬੱਚਿਆਂ ਦੇ ਲਈ ਸਾਲ 2005 ਤੱਕ ਪ੍ਰਾਇਮਰੀ ਸਕੂਲ, ਸਿੱਖਿਆ ਗਾਰੰਟੀ ਕੇਂਦਰ, ਵਿਕਲਪਕ ਸਕੂਲ, “ਬੈਕ ਟੂ ਸਕੂਲ” ਕੈਂਪ ਦੀ ਉਪਲਬਧਤਾ।
 • ਸਾਰੇ ਬੱਚੇ 2007 ਤੱਕ 5 ਸਾਲ ਦੀ ਪ੍ਰਾਇਮਰੀ ਸਿੱਖਿਆ ਪੂਰੀ ਕਰ ਲੈਣ।
 • ਸਾਰੇ ਬੱਚੇ 2010 ਤੱਕ 8 ਸਾਲਾਂ ਦੀ ਸਕੂਲੀ ਸਿੱਖਿਆ ਪੂਰੀ ਕਰ ਲੈਣ।
 • ਸੰਤੋਸ਼ਜਨਕ ਕੋਟੀ ਦੀ ਪ੍ਰਾਇਮਰੀ ਸਿੱਖਿਆ, ਜਿਸ ਵਿੱਚ ਜੀਵਨ ਉਪਯੋਗੀ ਸਿੱਖਿਆ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੋਵੇ, ‘ਤੇ ਜ਼ੋਰ ਦੇਣਾ।
 • ਇਸਤਰੀ-ਪੁਰਖ ਅਸਮਾਨਤਾ ਅਤੇ ਸਮਾਜਿਕ ਵਰਗ-ਭੇਦ ਨੂੰ 2007 ਤੱਕ ਪ੍ਰਾਇਮਰੀ ਪੱਧਰ ਅਤੇ 2010 ਤੱਕ ਪ੍ਰਾਇਮਰੀ ਪੱਧਰ ‘ਤੇ ਖਤਮ ਕਰਨਾ।
 • ਸਾਲ 2010 ਤੱਕ ਸਾਰੇ ਬੱਚਿਆਂ ਨੂੰ ਸਕੂਲ ਵਿੱਚ ਬਣਾਈ ਰੱਖਣਾ।

ਕੇਂਦਰਿਤ ਖੇਤਰ (ਫੋਕਸ ਏਰੀਆ)

 • ਵਿਕਲਪਕ ਸਕੂਲੀ ਵਿਵਸਥਾ
 • ਵਿਸ਼ੇਸ਼ ਜ਼ਰੂਰਤਮੰਦ ਬੱਚੇ
 • ਸਮੁਦਾਇਕ ਇਕਜੁੱਟਤਾ ਜਾਂ ਸੰਗਠਨ
 • ਬਾਲਿਕਾ ਸਿੱਖਿਆ
 • ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ

ਸੰਸਥਾਗਤ ਸੁਧਾਰ - ਸਰਬ ਸਿੱਖਿਆ ਅਭਿਆਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਰਾਜਾਂ ਵਿਚ ਸੰਸਥਾਗਤ ਸੁਧਾਰ ਕੀਤੇ ਜਾਣਗੇ। ਰਾਜਾਂ ਨੂੰ ਆਪਣੀਆਂ ਮੌਜੂਦਾ ਵਿਦਿਅਕ ਪ੍ਰਕਿਰਿਆ ਦਾ ਵਸਤੂਪਰਕ ਮੁਲਾਂਕਣ ਕਰਨਾ ਹੋਵੇਗਾ, ਜਿਸ ਵਿੱਚ ਵਿਦਿਅਕ ਪ੍ਰਸ਼ਾਸਨ, ਸਕੂਲਾਂ ਵਿੱਚ ਉਪਲਬਧੀ ਪੱਧਰ, ਵਿੱਤੀ ਮਾਮਲੇ, ਵਿਕੇਂਦਰੀਕਰਣ ਅਤੇ ਸਮੁਦਾਇਕ ਮਾਲਕੀ, ਰਾਜ ਸਿੱਖਿਆ ਕਾਨੂੰਨ ਦੀ ਸਮੀਖਿਆ, ਅਧਿਆਪਕਾਂ ਦੀ ਨਿਯੁਕਤੀ ਅਤੇ ਅਧਿਆਪਕਾਂ ਦੀ ਤਾਇਨਾਤੀ ਨੂੰ ਤਰਕਸੰਗਤ ਬਣਾਉਣਾ, ਮੌਨੀਟਰਿੰਗ ਅਤੇ ਮੁਲਾਂਕਣ, ਲਡ਼ਕੀਆਂ, ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਅਤੇ ਸੁਵਿਧਾਹੀਣ ਵਰਗਾਂ ਦੇ ਲਈ ਸਿੱਖਿਆ, ਨਿੱਜੀ ਸਕੂਲਾਂ ਅਤੇ ਈ.ਸੀ.ਸੀ.ਈ. ਸੰਬੰਧੀ ਮਾਮਲੇ ਸ਼ਾਮਿਲ ਹੋਣਗੇ। ਕਈ ਰਾਜਾਂ ਵਿੱਚ ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਨ ਦੀ ਵਿਵਸਥਾ ਵਿੱਚ ਸੁਧਾਰ ਦੇ ਲਈ ਸੰਸਥਾਗਤ ਸੁਧਾਰ ਵੀ ਕੀਤੇ ਗਏ ਹਨ।

ਲਗਾਤਾਰ ਵਿੱਤ ਪੋਸ਼ਣ - ਸਰਬ ਸਿੱਖਿਆ ਅਭਿਆਨ ਇਸ ਤੱਥ ‘ਤੇ ਆਧਾਰਿਤ ਹੈ ਕਿ ਮੁੱਢਲੀ ਸਿੱਖਿਆ ਪ੍ਰੋਗਰਾਮ ਦਾ ਵਿੱਤ ਪੋਸ਼ਣ ਲਗਾਤਾਰ ਜਾਰੀ ਰੱਖਿਆ ਜਾਵੇ। ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਚਕਾਰ ਵਿੱਤੀ ਭਾਗੀਦਾਰੀ ਨਾਲ ‘ਤੇ ਦੀਰਘਕਾਲੀਨ ਪਰਿਪੇਖ ਦੀ ਉਮੀਦ ਹੈ।

ਸਮੁਦਾਇਕ ਮਾਲਕੀ - ਇਸ ਪ੍ਰੋਗਰਾਮ ਦੇ ਲਈ ਪ੍ਰਭਾਵਸ਼ਾਲੀ ਵਿਕੇਂਦਰੀਕਰਣ ਦੇ ਜ਼ਰੀਏ ਸਕੂਲ ਆਧਾਰਿਤ ਪ੍ਰੋਗਰਾਮਾਂ ਵਿੱਚ ਸਮੁਦਾਇਕ ਮਾਲਕੀ ਦੀ ਉਮੀਦ ਹੈ। ਮਹਿਲਾ ਸਮੂਹ, ਗ੍ਰਾਮ ਸਿੱਖਿਆ ਕਮੇਟੀ ਦੇ ਮੈਂਬਰਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ ਨੂੰ ਸ਼ਾਮਿਲ ਕਰਕੇ ਇਸ ਪ੍ਰੋਗਰਾਮ ਨੂੰ ਵਧਾਇਆ ਜਾਵੇਗਾ।

ਸੰਸਥਾਗਤ ਸਮਰੱਥਾ ਨਿਰਮਾਣ - ਸਰਬ ਸਿੱਖਿਆ ਅਭਿਆਨ ਦੁਆਰਾ ਰਾਸ਼ਟਰੀ ਸਿਖਲਾਈ ਯੋਜਨਾ ਅਤੇ ਪ੍ਰਸ਼ਾਸਨ ਸੰਸਥਾਨ/ਰਾਸ਼ਟਰੀ ਅਧਿਆਪਕ ਸਿੱਖਿਆ ਪਰਿਸ਼ਦ/ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ/ਸੀਮੇਟ (ਐਸ.ਆਈ.ਈ.ਐਮ.ਏ.ਟੀ.) ਜਿਹੀਆਂ ਰਾਸ਼ਟਰੀ ਅਤੇ ਸੂਬਾ ਪੱਧਰੀ ਸੰਸਥਾਵਾਂ ਦੇ ਲਈ ਸਮਰੱਥਾ ਨਿਰਮਾਣ ਦੀ ਮਹੱਤਵਪੂਰਣ ਭੂਮਿਕਾ ਦੀ ਪਰਿਕਲਪਨਾ ਕੀਤੀ ਗਈ ਹੈ। ਗੁਣਵੱਤਾ ਵਿਚ ਸੁਧਾਰ ਦੇ ਲਈ ਮਾਹਿਰਾਂ ਦੇ ਸਥਾਈ ਸਹਿਯੋਗ ਵਾਲੀ ਪ੍ਰਣਾਲੀ ਦੀ ਲੋੜ ਹੈ।

ਵਿਦਿਅਕ ਪ੍ਰਸ਼ਾਸਨ ਦੀ ਮੁੱਖ ਧਾਰਾ ਵਿੱਚ ਸੁਧਾਰ - ਇਸ ਵਿਚ ਸੰਸਥਾਗਤ ਵਿਕਾਸ, ਨਵੀਂ ਪਹਿਲ ਨੂੰ ਸ਼ਾਮਿਲ ਕਰਕੇ ਅਤੇ ਲਾਗਤ ਪ੍ਰਭਾਵੀ ਅਤੇ ਕੁਸ਼ਲ ਪ੍ਰਕਿਰਿਆਵਾਂ ਅਪਣਾ ਕੇ ਵਿਦਿਅਕ ਪ੍ਰਸ਼ਾਸਨ ਦੀ ਮੁੱਖ ਧਾਰਾ ਵਿੱਚ ਸੁਧਾਰ ਕਰਨ ਦੀ ਉਮੀਦ ਹੈ।

ਪੂਰਨ ਪਾਰਦਰਸ਼ਿਤਾ ਯੁਕਤ ਸਮੁਦਾਇਕ ਨਿਰੀਖਣ - ਇਸ ਪ੍ਰੋਗਰਾਮ ਵਿੱਚ ਸਮੁਦਾਇ ਆਧਾਰਿਤ ਤਕਨੀਕ ਅਪਣਾਈ ਜਾਵੇਗੀ। ਵਿਦਿਅਕ ਪ੍ਰਬੰਧ ਸੂਚਨਾ ਤਕਨੀਕ, ਮਾਈਕ੍ਰੋ ਯੋਜਨਾ ਅਤੇ ਸਰਵੇਖਣ ਤੋਂ ਸਮੁਦਾਇ ਆਧਾਰਿਤ ਸੂਚਨਾ ਦੇ ਨਾਲ ਸਕੂਲ ਪੱਧਰੀ ਅੰਕੜਿਆਂ ਦਾ ਸੰਬੰਧ ਸਥਾਪਿਤ ਕਰੇਗਾ। ਇਸ ਦੇ ਇਲਾਵਾ ਹਰ ਸਕੂਲ ਇਕ ਨੋਟਿਸ ਬੋਰਡ ਰਖੇਗਾ, ਜਿਸ ਵਿੱਚ ਸਕੂਲ ਦੁਆਰਾ ਪ੍ਰਾਪਤ ਕੀਤੇ ਗਏ ਸਾਰੇ ਗ੍ਰਾਂਟ ਅਤੇ ਹੋਰ ਵੇਰਵੇ ਦਰਸਾਏ ਜਾਣਗੇ।

ਯੋਜਨਾ ਇਕਾਈ ਦੇ ਰੂਪ ਵਿੱਚ ਬਸਤੀ - ਸਰਬ ਸਿੱਖਿਆ ਅਭਿਆਨ ਆਯੋਜਨਾ ਦੀ ਇਕਾਈ ਦੇ ਰੂਪ ਵਿੱਚ ਬਸਤੀ ਦੇ ਨਾਲ ਯੋਜਨਾ ਬਣਾਉਂਦੇ ਹੋਏ ਸਮੁਦਾਇ ਆਧਾਰਿਤ ਦ੍ਰਿਸ਼ਟੀਕੋਣ ‘ਤੇ ਕੰਮ ਕਰਦਾ ਹੈ। ਬਸਤੀ ਯੋਜਨਾਵਾਂ ਜ਼ਿਲ੍ਹਾ ਦੀਆਂ ਯੋਜਨਾਵਾਂ ਤਿਆਰ ਕਰਨ ਦਾ ਅਧਾਰ ਹੋਣਗੀਆਂ।

ਸਮੁਦਾਇ ਦੇ ਪ੍ਰਤੀ ਜਵਾਬਦੇਹੀ - ਸਰਬ ਸਿੱਖਿਆ ਅਭਿਆਨ ਵਿੱਚ ਅਧਿਆਪਕਾਂ, ਪਰਿਵਾਰ ਵਾਲਿਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ ਸਹਿਯੋਗ ਅਤੇ ਜਵਾਬਦੇਹੀ ਅਤੇ ਪਾਰਦਰਸ਼ਿਤਾ ਦੀ ਪਰਿਕਲਪਨਾ ਕੀਤੀ ਗਈ ਹੈ।

ਲੜਕੀਆਂ ਦੀ ਸਿੱਖਿਆ - ਲੜਕੀਆਂ ਖਾਸ ਤੌਰ ਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੀ ਲੜਕੀਆਂ ਦੀ ਸਿੱਖਿਆ, ਸਰਬ ਸਿੱਖਿਆ ਅਭਿਆਨ ਦਾ ਇੱਕ ਪ੍ਰਮੁੱਖ ਉਦੇਸ਼ ਹੋਵੇਗਾ।

ਵਿਸ਼ੇਸ਼ ਸਮੂਹਾਂ ‘ਤੇ ਧਿਆਨ - ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਧਾਰਮਿਕ ਅਤੇ ਭਾਸ਼ਾਈ ਘੱਟ ਗਿਣਤੀ, ਵਾਂਝੇ ਵਰਗਾਂ ਦੇ ਬੱਚਿਆਂ ਅਤੇ ਵਿਕਲਾਂਗ ਬੱਚਿਆਂ ਦੀ ਵਿਦਿਅਕ ਹਿੱਸੇਦਾਰੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਪਰਿਯੋਜਨਾ ਪੂਰਵ ਗੇੜ - ਸਰਬ ਸਿੱਖਿਆ ਅਭਿਆਨ ਪੂਰੇ ਦੇਸ਼ ਵਿੱਚ ਯੋਜਨਾਬੱਧ ਰੂਪ ਨਾਲ ਪਰਿਯੋਜਨਾਪੂਰਵ ਚਰਨ ਆਰੰਭ ਕਰੇਗਾ ਜੋ ਵੰਡ ਅਤੇ ਜਾਂਚ (ਮੌਨੀਟਰਿੰਗ) ਪ੍ਰਕਿਰਿਆ ਨੂੰ ਸੁਧਾਰ ਕੇ ਸਮਰੱਥਾ ਵਿਕਾਸ ਪ੍ਰੋਗਰਾਮ ਚਲਾਏਗਾ।

ਗੁਣਵੱਤਾ ‘ਤੇ ਜ਼ੋਰ ਦੇਣਾ - ਸਰਬ ਸਿੱਖਿਆ ਅਭਿਆਨ ਪਾਠਕ੍ਰਮ ਵਿੱਚ ਸੁਧਾਰ ਕਰਕੇ ਅਤੇ ਬਾਲ ਕੇਂਦਰਿਤ ਕਾਰਜਾਂ ਅਤੇ ਪ੍ਰਭਾਵੀ ਅਧਿਆਪਨ ਵਿਧੀਆਂ ਨੂੰ ਅਪਣਾਅ ਕੇ ਪ੍ਰਾਇਮਰੀ ਪੱਧਰ ਤਕ ਸਿੱਖਿਆ ਨੂੰ ਉਪਯੋਗੀ ਅਤੇ ਪ੍ਰਾਸੰਗਿਕ ਬਣਾਉਣ ‘ਤੇ ਵਿਸ਼ੇਸ਼ ਜ਼ਰ ਦਿੰਦਾ ਹੈ।

ਅਧਿਆਪਕਾਂ ਦੀ ਭੂਮਿਕਾ - ਸਰਬ ਸਿੱਖਿਆ ਅਭਿਆਨ, ਅਧਿਆਪਕਾਂ ਦੀ ਮਹੱਤਵਪੂਰਣ ਭੂਮਿਕਾ ਨੂੰ ਸਵੀਕਾਰ ਕਰਦਾ ਹੈ ਅਤੇ ਉਨ੍ਹਾਂ ਦੀ ਵਿਕਾਸ ਸਬੰਧੀ ਲੋੜਾਂ ਉੱਤੇ ਧਿਆਨ ਦੇਣ ਦਾ ਸਮਰਥਨ ਕਰਦਾ ਹੈ।

ਡਿਵੀਜਨ ਸੰਸਾਧਨ ਕੇਂਦਰ/ਸਮੂਹਿਕ ਸੰਸਾਧਨ ਕੇਂਦਰ ਦੀ ਸਥਾਪਨਾ, ਯੋਗ ਸਿਖਿਅਕਾਂ ਦੀ ਨਿਯੁਕਤੀ, ਪਾਠਕ੍ਰਮ ਨਾਲ ਸੰਬੰਧਤ ਸਮੱਗਰੀ ਦੇ ਵਿਕਾਸ ਵਿੱਚ ਸਹਿਯੋਗ ਦੇ ਜ਼ਰੀਏ ਅਧਿਆਪਕ ਵਿਕਾਸ ਦੇ ਮੌਕੇ, ਸਿੱਖਿਆ ਸਬੰਧੀ ਪ੍ਰਕਿਰਿਆਵਾਂ ‘ਤੇ ਧਿਆਨ ਦੇਣਾ ਅਤੇ ਅਧਿਆਪਕਾਂ ਦੇ ਐਕਸਪੋਜਰ ਦੌਰੇ, ਅਧਿਆਪਕਾਂ ਦੇ ਵਿਚਕਾਰ ਮਨੁੱਖੀ ਸਰੋਤ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤੇ ਜਾਂਦੇ ਹਨ।

ਜ਼ਿਲ੍ਹਾ ਸ਼ੁਰੂਆਤੀ ਸਿੱਖਿਆ ਯੋਜਨਾਵਾਂ - ਸਰਬ ਸਿੱਖਿਆ ਅਭਿਆਨ ਦੇ ਕੰਮ ਢਾਂਚੇ ਦੇ ਅਨੁਸਾਰ ਹਰੇਕ ਜ਼ਿਲ੍ਹਾ ਇੱਕ ਜ਼ਿਲ੍ਹਾ ਸ਼ੁਰੂਆਤੀ ਸਿੱਖਿਆ ਯੋਜਨਾ ਤਿਆਰ ਕਰੇਗਾ ਜੋ ਸੰਕੇਦ੍ਰਿਤ ਅਤੇ ਸੰਪੂਰਣ ਦ੍ਰਿਸ਼ਟੀਕੋਣ ਨਾਲ ਯੁਕਤ ਅਰੰਭਕ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਸਾਰੇ ਨਿਵੇਸ਼ਾਂ ਨੂੰ ਦਰਸਾਏਗਾ।

ਜ਼ਿਲ੍ਹਾ ਸ਼ੁਰੂਆਤੀ ਸਿੱਖਿਆ ਯੋਜਨਾ - ਸਰਬ ਸਿੱਖਿਆ ਅਭਿਆਨ ਢਾਂਚਾ ਦੇ ਅਨੁਸਾਰ ਹਰੇਕ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਦੇ ਖੇਤਰ ਵਿੱਚ ਸੰਪੂਰਣ ਅਤੇ ਕੇਂਦਰਿਤ ਦ੍ਰਿਸ਼ਟੀਕੋਣ ਦੇ ਨਾਲ, ਨਿਵੇਸ਼ ਕੀਤੇ ਜਾਣ ਵਾਲੇ ਅਤੇ ਉਸ ਦੇ ਲਈ ਜ਼ਰੂਰੀ ਰਾਸ਼ੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਜ਼ਿਲ੍ਹਾ ਸ਼ੁਰੂਆਤੀ ਸਿੱਖਿਆ ਯੋਜਨਾ ਤਿਆਰ ਕਰੇਗੀ। ਇੱਥੇ ਇੱਕ ਪ੍ਰਤੱਖ ਯੋਜਨਾ ਹੋਵੇਗੀ ਜੋ ਦੀਰਘ ਮਿਆਦ ਤਕ ਵਿਸ਼ਵ ਪੱਧਰ ਦੀ ਪ੍ਰਾਇਮਰੀ ਸਿੱਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਗਤੀਵਿਧੀਆਂ ਨੂੰ ਢਾਂਚਾ ਪ੍ਰਦਾਨ ਕਰੇਗਾ। ਉਸ ਵਿੱਚ ਇੱਕ ਸਾਲਾਨਾ ਕਾਰਜ ਯੋਜਨਾ ਅਤੇ ਬਜਟ ਵੀ ਹੋਵੇਗਾ, ਜਿਸ ਵਿੱਚ ਸਾਲ ਭਰ ਵਿੱਚ ਪਹਿਲ ਦੇ ਆਧਾਰ ‘ਤੇ ਸੰਪਾਦਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀਆਂ ਸੂਚੀਆਂ ਹੋਣਗੀਆਂ। ਪ੍ਰਤੱਖ ਯੋਜਨਾ ਇੱਕ ਪ੍ਰਮਾਣਿਕ ਦਸਤਾਵੇਜ਼ ਹੋਵੇਗਾ, ਜਿਸ ਵਿੱਚ ਪ੍ਰੋਗਰਾਮ ਲਾਗੂ ਕਰਨ ਦੇ ਮੱਧ ਵਿੱਚ ਲਗਾਤਾਰ ਸੁਧਾਰ ਵੀ ਹੋਵੇਗਾ।

ਸਰਬ ਸਿੱਖਿਆ ਅਭਿਆਨ ਵਿੱਚ ਗ੍ਰਾਮ ਸਿੱਖਿਆ ਕਮੇਟੀ ਦੀ ਭੂਮਿਕਾ

ਸਰਬ ਸਿੱਖਿਆ ਅਭਿਆਨ ਸਰਕਾਰ ਦੀ ਇੱਕ ਮਹੱਤਵਾਕਾਂਕਸ਼ੀ ਯੋਜਨਾ ਹੈ। ਸਰਬ ਸਿੱਖਿਆ ਅਭਿਆਨ ਦੇ ਐਲਾਨ ਟੀਚੇ ਦੇ ਅਨੁਸਾਰ ਇੱਕ ਨਿਸ਼ਚਿਤ ਸਮੇਂ ਸੀਮਾ ਦੇ ਅੰਦਰ ਸਾਰੇ ਬੱਚਿਆਂ ਦਾ ਸੌ–ਫੀਸਦੀ ਨਾਮਜ਼ਦਗੀ, ਠਹਿਰਾਅ ਅਤੇ ਗੁਣਵੱਤਾ ਯੁਕਤ ਸ਼ੁਰੂਆਤੀ ਸਿੱਖਿਆ ਯਕੀਨੀ ਕਰਨਾ ਹੈ। ਨਾਲ ਹੀ ਸਮਾਜਿਕ ਬੇਮੇਲਤਾ ਅਤੇ ਲਿੰਗ ਭੇਦ ਨੂੰ ਵੀ ਦੂਰ ਕਰਨਾ ਹੈ।

ਸਰੋਤ : ਸਰਬ ਸਿੱਖਿਆ ਅਭਿਆਨ ਅਧਿਸੂਚਨਾ, ਭਾਰਤ ਸਰਕਾਰ 2004 ਅਤੇ 2005, ਰਾਜ ਸੰਸਾਧਨ ਕੇਂਦਰ, ਮਕਾਨ ਸੰਖਿਆ -251, ਕਡਰੂ, ਰਾਂਚੀ -834002 (ਝਾਰਖੰਡ)

3.36170212766
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top