ਇੰਸਪਾਇਰ- ਵਿਦਿਆਰਥੀਆਂ ਦੇ ਲਈ ਵਿਗਿਆਨ ਦੇ ਅਧਿਐਨ ਦੀ ਇੱਕ ਪ੍ਰੇਰਨਾ
ਇਨੋਵੇਸ਼ਨ ਇਨ ਸਾਇੰਸ ਪਰਸੁਇਟ ਫਾਰ ਇੰਸਪਾਇਰਡ ਰਿਸਰਚ (ਇੰਸਪਾਇਰ) ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੁਆਰਾ ਲਾਗੂ ਇੱਕ ਰਾਸ਼ਟਰੀ ਪ੍ਰੋਗਰਾਮ ਹੈ, ਜੋ ਵਿਦਿਆਰਥੀਆਂ ਦੇ ਵਿਚਕਾਰ ਮੌਜੂਦ ਪ੍ਰਤਿਭਾ ਨੂੰ ਵਿਗਿਆਨ ਦੇ ਅਧਿਐਨ ਦੇ ਲਈ ਅਤੇ ਖੋਜ ਕਾਰਜ ਵਿੱਚ ਕੈਰੀਅਰ ਨਿਰਮਾਣ ਦੇ ਲਈ ਆਕਰਸ਼ਿਤ ਕਰਦਾ ਹੈ।
ਘਟਕ
ਇਸ ਪ੍ਰੋਗਰਾਮ ਦੇ ਤਿੰਨ ਭਾਗ ਹਨ -
- ਵਿਗਿਆਨ ਵੱਲ ਪ੍ਰਤਿਭਾਵਾਂ ਦੀ ਸ਼ੁਰੂਆਤੀ ਆਕਰਸ਼ਣ ਯੋਜਨਾ (ਐੱਸ.ਈ.ਏ.ਟੀ.ਐੱਸ.), ਦੇ ਦੋ ਉਪ-ਘਟਕ ਹਨ- 5000 ਹਜ਼ਾਰ ਰੁਪਏ ਦਾ ਇੰਸਪਾਇਰ ਪੁਰਸਕਾਰ ਅਤੇ ਕਿਸੇ ਵਿਗਿਆਨ ਕੈਂਪ ਵਿੱਚ ਵਿਸ਼ਵੀ ਵਿਗਿਆਨ ਅਗ੍ਰਣੀਆਂ ਦੇ ਮਾਧਿਅਮ ਨਾਲ ਮੈਂਟਰਸ਼ਿਪ।
- ਬੀ.ਐੱਸ.ਸੀ. ਅਤੇ ਐੱਮ.ਐੱਸ.ਸੀ. ਪੱਧਰਾਂ ਉੱਤੇ ਨਿਰੰਤਰ ਸਿੱਖਿਆ ਦੇ ਲਈ 80,000 ਰੁਪਏ ਦੀ ਦਰ ਨਾਲ ਉੱਚਤਰ ਸਿਖਿਆ ਵਜ਼ੀਫਾ (ਐਸ.ਐੱਚ.ਈ.)।
- ਨੌਜਵਾਨ ਵਿਗਿਆਨੀਆਂ ਦੇ ਲਈ ਖੋਜ ਕੈਰੀਅਰ ਲਈ ਭਰੋਸੇਯੋਗ ਮੌਕੇ (ਏ.ਓ.ਆਰ.ਸੀ.) ਦੇ ਵੀ ਦੋ ਉਪ-ਘਟਕ ਹਨ- ਇੰਸਪਾਇਰ ਫੈਲੋਸ਼ਿਪ ਅਤੇ ਇੰਸਪਾਇਰ ਵਿਭਾਗ।
ਜਦ ਕਿ, ਯੋਜਨਾ ਦੇ ਪਹਿਲੇ ਘਟਕ- ਇੰਸਪਾਇਰ ਪੁਰਸਕਾਰ ਦਾ ਕਾਰਜ ਰੂਪ ਰਾਜਾਂ/ਕੇਂਦਰ-ਸ਼ਾਸ਼ਿਤ ਪ੍ਰਦੇਸ਼ਾਂ ਦੇ ਮਾਧਿਅਮ ਨਾਲ ਕੇਂਦਰੀ ਪੱਧਰ 'ਤੇ ਕੀਤਾ ਜਾਂਦਾ ਹੈ। ਯੋਜਨਾ ਦੇ ਹੋਰ ਘਟਕ ਨੂੰ ਲਾਗੂ ਕਰਨਾ ਸੰਬੰਧਿਤ ਸਿਖਿਅਕ/ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਆਦਿ ਦੇ ਮਾਧਿਅਮ ਨਾਲ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਕੇਂਦਰੀ ਪੱਧਰ 'ਤੇ ਕੀਤਾ ਜਾਂਦਾ ਹੈ।
ਇੰਸਪਾਇਰ ਪੁਰਸਕਾਰ ਯੋਜਨਾ ਦਾ ਉਦੇਸ਼ 10-15 ਸਾਲ ਦੀ ਉਮਰ ਸਮੂਹ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਆਕਰਸ਼ਿਤ ਕਰਨ ਅਤੇ ਕੈਰੀਅਰ ਬਣਾਉਣ ਅਤੇ ਨਵੀਵਤਾ ਦਾ ਅਨੁਭਵ ਕਰਨ ਦੇ ਲਈ ਉਨ੍ਹਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ।
ਮੁੱਖ ਵਿਸ਼ੇਸ਼ਤਾਵਾਂ
- ਯੋਜਨਾ ਦੇ ਤਹਿਤ 11ਵੀਂ ਪੰਜ ਸਾਲਾ ਯੋਜਨਾ ਦੀ ਮਨਜ਼ੂਰੀ ਦੇ ਅਨੁਸਾਰ ਪੰਜ ਸਾਲਾ ਯੋਜਨਾ ਮਿਆਦ ਦੇ ਦੌਰਾਨ 5000 ਹਜ਼ਾਰ ਰੁਪਏ ਦੇ ਇੰਸਪਾਇਰ ਪੁਰਸਕਾਰ ਦੇ ਲਈ ਦੇਸ਼ ਦੇ ਹਰੇਕ ਸਕੂਲ ਤੋਂ 2 ਵਿਦਿਆਰਥੀਆਂ (ਛੇਵੀਂ ਤੋਂ ਲੈ ਕੇ 10ਵੀਂ ਜਮਾਤ ਤਕ) ਦੀ ਚੋਣ ਕੀਤਾ ਜਾਂਦਾ ਹੈ, ਤਾਂ ਕਿ ਉਹ ਵਿਗਿਆਨ ਦੇ ਪ੍ਰੋਜੈਕਟ/ਮਾਡਲ ਤਿਆਰ ਕਰ ਸਕਣ। ਇੰਸਪਾਇਰ ਪੁਰਸਕਾਰ ਦੇ ਲਈ ਵਾਰੰਟ ਸਿੱਧੇ ਤੌਰ 'ਤੇ ਚੋਣਵੇਂ ਵਿਦਿਆਰਥੀ ਦੇ ਨਾਂ ਨਾਲ ਜਾਰੀ ਕੀਤਾ ਜਾਂਦਾ ਹੈ ਅਤੇ ਰਾਜ/ਸਕੂਲ ਦੇ ਅਧਿਕਾਰੀਆਂ ਦੇ ਮਾਧਿਅਮ ਨਾਲ ਉਨ੍ਹਾਂ ਦੇ ਕੋਲ ਭੇਜਿਆ ਜਾਂਦਾ ਹੈ।
- ਯੋਜਨਾ ਦੇ ਤਹਿਤ ਸਾਰੇ ਪੁਰਸਕਾਰ ਪ੍ਰਾਪਤ ਕਰਤਿਆਂ ਦੇ ਲਈ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਤਾ (ਡੀ.ਐੱਲ.ਈ.ਪੀ.ਸੀ.) ਵਿੱਚ ਭਾਗ ਲੈਣਾ ਜ਼ਰੂਰੀ ਹੁੰਦਾ ਹੈ। ਜ਼ਿਲ੍ਹੇ ਤੋਂ ਆਈ 5 ਤੋਂ 10 ਫੀਸਦੀ ਸਭ ਤੋਂ ਵਧੀਆ ਇੰਦਰਾਜਾਂ ਦੀ ਚੋਣ ਰਾਜ ਪੱਧਰੀ ਪ੍ਰਦਰਸ਼ਨੀਆਂ ਅਤੇ ਪ੍ਰੋਜੈਕਟ ਪ੍ਰਤੀਯੋਗਤਾ (ਐੱਸ.ਐੱਲ.ਈ.ਪੀ.ਸੀ.) ਵਿੱਚ ਭਾਗ ਲੈਣ ਦੇ ਲਈ ਕੀਤਾ ਜਾਂਦਾ ਹੈ। ਰਾਜ/ਕੇਂਦਰ-ਸ਼ਾਸ਼ਿਤ ਪ੍ਰਦੇਸ਼ ਤੋਂ ਆਈ ਸਭ ਤੋਂ ਵਧੀਆ 5 ਫੀਸਦੀ ਇੰਦਰਾਜਾਂ (ਘੱਟ ਤੋਂ ਘੱਟ ਪੰਜ) ਦੀ ਚੋਣ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਤਾ (ਐੱਨ.ਐੱਲ.ਈ.ਪੀ.ਸੀ.) ਵਿੱਚ ਭਾਗੀਦਾਰੀ ਦੇ ਲਈ ਕੀਤਾ ਜਾਂਦਾ ਹੈ। ਸਾਰੇ ਪੱਧਰਾਂ ਉੱਤੇ ਪਰਿਯੋਜਨਾਵਾਂ ਦਾ ਮੁਲਾਂਕਣ ਮਾਹਿਰਾਂ ਦੀ ਇੱਕ ਨਿਰਣਾਇਕ ਸਮਿਤੀ ਦੁਆਰਾ ਕੀਤਾ ਜਾਂਦਾ ਹੈ।
- ਡੀ.ਐੱਲ.ਈ.ਪੀ.ਸੀ., ਐੱਸ.ਐੱਲ.ਈ.ਪੀ.ਸੀ. ਅਤੇ ਐੱਨ.ਐੱਲ.ਈ.ਪੀ.ਸੀ. ਦੇ ਚੋਣਵੇਂ ਪੁਰਸਕਾਰ ਪ੍ਰਾਪਤ ਕਰਤਿਆਂ ਦੇ ਨਾਲ ਹੀ ਪ੍ਰੋਜੈਕਟ ਦੀ ਤਿਆਰੀ ਲਈ ਮਾਰਗ ਦਰਸ਼ਨ ਦੇਣ ਵਾਲੇ ਸਲਾਹਕਾਰ/ਸਿਖਿਅਕ ਦੇ ਲਈ ਭਾਗੀਦਾਰੀ ਪ੍ਰਮਾਣ-ਪੱਤਰ ਜਾਰੀ ਕੀਤੇ ਜਾਂਦੇ ਹਨ। ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨੀਆਂ ਆਯੋਜਿਤ ਕਰਨ 'ਤੇ ਆਉਣ ਵਾਲੀ ਪੂਰੀ ਲਾਗਤ ਦਾ ਭਾਰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਕੀਤਾ ਜਾਂਦਾ ਹੈ।
- ਇੰਸਪਾਇਰ ਪੁਰਸਕਾਰ ਪ੍ਰਾਪਤ ਕਰਤਿਆਂ ਦੇ ਲਈ ਵਿਦਿਆਰਥੀਆਂ ਦੀ ਚੋਣ ਹਰੇਕ ਸਕੂਲ ਦੇ ਮੁੱਖ ਅਧਿਆਪਕ/ਮੁੱਖ ਅਧਿਆਪਕਾ/ਪ੍ਰਧਾਨ ਦੁਆਰਾ ਕੀਤਾ ਜਾਂਦਾ ਹੈ, ਜਿਨ੍ਹਾਂ ਲਈ ਵਿਗਿਆਨ ਵਿੱਚ ਰੁਚੀ ਰੱਖਣ ਵਾਲੇ ਸਭ ਤੋਂ ਵਧੀਆ ਵਿਦਿਆਰਥੀ ਦੀ ਨਾਮਜ਼ਦਗੀ ਭੇਜਣਾ ਅਤੇ ਇਸ ਦੇ ਨਾਲ ਹੀ ਨਾਮਜ਼ਦਗੀ ਅਤੇ ਚੋਣ ਲਈ ਸਕੂਲ ਦੁਆਰਾ ਨਿਰਧਾਰਿਤ ਸ਼ਰਤਾਂ ਦਾ ਵੀ ਵੇਰਵਾ ਭੇਜਣਾ ਜ਼ਰੂਰੀ ਹੈ। ਜ਼ਿਲ੍ਹਾ ਪੱਧਰ 'ਤੇ ਸਿੱਖਿਆ ਅਧਿਕਾਰੀ ਵੱਡੇ ਰੂਪ ਵਿੱਚ ਆਪਣੇ ਖੇਤਰ ਅਧਿਕਾਰ ਦੇ ਸਕੂਲਾਂ ਦਾ ਵੇਰਵਾ ਤਿਆਰ ਕਰਦੇ ਹਨ ਅਤੇ ਰਾਜ ਪੱਧਰ 'ਤੇ ਸਿੱਖਿਆ ਅਧਿਕਾਰੀਆਂ ਦੇ ਮਾਧਿਅਮ ਨਾਲ ਪ੍ਰਸਤਾਵ ਡੀ.ਐੱਸ.ਟੀ. ਦੇ ਕੋਲ ਭੇਜਦੇ ਹਨ।
- ਛੇਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤਕ ਦੀ ਪੜ੍ਹਾਈ ਕਰਨ ਵਾਲੇ ਦੇਸ਼ ਦੇ ਸਾਰੇ ਸਕੂਲ ਚਾਹੇ ਉਹ ਸਰਕਾਰੀ ਅਤੇ ਨਿੱਜੀ ਹੋਣ, ਗ੍ਰਾਂਟ ਪ੍ਰਾਪਤ ਹੋਵੇ ਜਾਂ ਬਿਨਾਂ ਗ੍ਰਾਂਟ ਹਨ, ਚਾਹੇ ਉਹ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਅਤੇ ਸਥਾਨਕ ਸੰਸਥਾਵਾਂ ਦੁਆਰਾ ਸੰਚਾਲਿਤ ਹੋਣ, ਇਸ ਯੋਜਨਾ ਵਿੱਚ ਭਾਗੀਦਾਰੀ ਦੇ ਲਈ ਪਾਤਰ ਹਨ।
- ਰਾਜ ਦੇ ਅਧਿਕਾਰੀਆਂ ਨਾਲ ਇਸ ਪ੍ਰਕਾਰ ਪ੍ਰਾਪਤ ਕੀਤੇ ਗਏ ਪ੍ਰਸਤਾਵਾਂ ਦੇ ਲਈ ਯੋਜਨਾ ਦੇ ਮਾਪਦੰਡਾਂ ਦੇ ਅਨੁਸਾਰ ਡੀ.ਐੱਸ.ਟੀ. ਵਿੱਚ ਪ੍ਰਕਿਰਿਆ ਸੰਚਾਲਿਤ ਕੀਤੀ ਜਾਂਦੀ ਹੈ ਅਤੇ ਚੋਣਵੇਂ ਵਿਦਿਆਰਥੀਆਂ ਦੇ ਨਾਂ ਨਾਲ ਪੁਰਸਕਾਰ ਵਾਰੰਟਾਂ ਨੂੰ ਤਿਆਰ ਕਰਨ ਦੇ ਲਈ ਡੀ.ਐੱਸ.ਟੀ. ਦੇ ਬੈਂਕਰ ਦੇ ਕੋਲ ਚੋਣਵੇਂ ਵਿਦਿਆਰਥੀਆਂ ਦੀ ਸੂਚੀ ਭੇਜ ਦਿੱਤੀ ਜਾਂਦੀ ਹੈ। ਬੈਂਕ ਨਾਲ ਇਸ ਪ੍ਰਕਾਰ ਪ੍ਰਾਪਤ ਪੁਰਸਕਾਰ ਵਾਰੰਟਾਂ ਨੂੰ ਜ਼ਿਲ੍ਹਾ-ਪੱਧਰੀ ਸਿੱਖਿਆ ਅਧਿਕਾਰੀਆਂ ਦੇ ਮਾਧਿਅਮ ਨਾਲ ਚੋਣਵੇਂ ਪੁਰਸਕਾਰ ਪ੍ਰਾਪਤ ਕਰਤਿਆਂ ਤੱਕ ਪਹੁੰਚਾਉਣ ਲਈ ਰਾਜ-ਪੱਧਰੀ ਅਧਿਕਾਰੀਆਂ ਦੇ ਕੋਲ ਭੇਜ ਦਿੱਤਾ ਜਾਂਦਾ ਹੈ।
ਲਾਗੂ ਕਰਨ ਤੋਂ ਪਹਿਲਾਂ ਦੀ ਸਥਿਤੀ
ਇਸ ਯੋਜਨਾ ਵਿੱਚ ਹਰੇਕ ਸਾਲ ਦੋ ਲੱਖ ਪੁਰਸਕਾਰ ਪ੍ਰਾਪਤ ਕਰਤਿਆਂ ਦੇ ਹਿਸਾਬ ਤੋਂ ਪੰਜ ਸਾਲਾ ਯੋਜਨਾ ਮਿਆਦ ਦੇ ਦੌਰਾਨ ਇੱਕ ਮੀਲੀਅਨ (10 ਲੱਖ) ਵਿਦਿਆਰਥੀਆਂ ਦੀ ਚੋਣ ਦਾ ਟੀਚਾ ਰੱਖਿਆ ਗਿਆ। ਦੇਸ਼ ਵਿੱਚ ਛੇਵੀਂ ਤੋਂ ਲੈ ਕੇ 10ਵੀਂ ਜਮਾਤ ਤਕ ਦੀ ਪੜ੍ਹਾਈ ਕਰਵਾਉਣ ਵਾਲੇ ਲਗਭਗ 4.5 ਤੋਂ ਲੈ ਕੇ ਪੰਜ ਲੱਖ ਸਕੂਲ ਹਨ। ਇਹ ਯੋਜਨਾ ਦਸੰਬਰ 2009 ਦੇ ਦੌਰਾਨ ਸ਼ੁਰੂ ਕੀਤੀ ਗਈ ਸੀ।
ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਡੀ.ਐੱਲ.ਈ.ਪੀ.ਐੱਸ.ਸੀ. ਵਿੱਚ ਦੋ ਲੱਖ ਤੋਂ ਵੱਧ ਪੁਰਸਕਾਰ ਪ੍ਰਾਪਤ ਕਰਤਿਆਂ ਨੇ ਭਾਗ ਲਿਆ। ਅਤੇ ਡੀ.ਐੱਲ.ਈ.ਪੀ.ਸੀ. ਦੇ ਚੋਣਵੇਂ ਲਗਭਗ 15 ਹਜ਼ਾਰ ਪੁਰਸਕਾਰ ਪ੍ਰਾਪਤ ਕਰਤਿਆਂ ਨੇ ਐੱਸ.ਐੱਲ.ਈ.ਪੀ.ਸੀ. ਵਿੱਚ ਭਾਗ ਲਿਆ। ਅਤੇ 14-16 ਅਗਸਤ 2011 ਦੌਰਾਨ ਨਵੀਂ ਦਿੱਲੀ ਵਿੱਚ ਆਯੋਜਿਤ ਪਹਿਲੇ ਐੱਨ.ਐੱਲ.ਈ.ਪੀ.ਸੀ. ਵਿੱਚ ਲਗਭਗ 700 ਪੁਰਸਕਾਰ ਪ੍ਰਾਪਤ ਕਰਤਿਆਂ ਨੇ ਭਾਗ ਲਿਆ। ਡੀ.ਐੱਲ.ਈ.ਪੀ.ਸੀ., ਐੱਮ.ਐੱਲ.ਡੀ.ਪੀ.ਸੀ. ਨਾਲ ਸੰਬੰਧਤ ਖਰਚ ਨੂੰ ਪੂਰਾ ਕਰਨ ਦੇ ਲਈ ਇਲੈਕਟ੍ਰੋਨਿਕ ਫੰਡ ਟਰਾਂਸਫਰ ਦੇ ਮਾਧਿਅਮ ਰਾਹੀਂ ਰਾਜ ਦੇ ਨੋਡਲ ਅਧਿਕਾਰੀ ਦੇ ਕੋਲ ਉਨ੍ਹਾਂ ਦੇ ਅਧਿਸੂਚਿਤ ਬੈਂਕ ਖਾਤੇ ਵਿੱਚ ਧਨ-ਰਾਸ਼ੀ ਭੇਜ ਦਿੱਤੀ ਜਾਂਦੀ ਹੈ। ਇਸ ਯੋਜਨਾ ਦੇ ਬਾਰੇ ਜ਼ਿਆਦਾ ਜਾਣਕਾਰੀ ਲਈ ਇੱਥੇ ਕਲਿਕ ਕਰੋ।
ਸਰੋਤ
- ਪਸੂਕਾ ਦਫ਼ਤਰ (ਪ੍ਰੈੱਸ ਇਨਫਰਮੇਸ਼ਨ ਬਿਊਰੋ-ਪੀ.ਆਈ.ਬੀ.)