ਹੋਮ / ਈ-ਸ਼ਾਸਨ / ਸੂਚਨਾ ਦਾ ਅਧਿਕਾਰ / ਅਪੀਲ ਦੀ ਪ੍ਰਕਿਰਿਆ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਅਪੀਲ ਦੀ ਪ੍ਰਕਿਰਿਆ

ਇਹ ਭਾਗ ਸੂਚਨਾ ਅਧਿਕਾਰ ਅਧਿਨਿਯਮ ਦੇ ਅੰਤਰਗਤ ਅਪੀਲ ਪ੍ਰਕਿਰਿਆ ਦੀ ਜਾਣਕਾਰੀ ਦਿੰਦੇ ਹੋਏ ਆਮ ਲੋਕਾਂ ਦੇ ਲਈ ਕੇਂਦਰੀ ਸੂਚਨਾ ਕਮਿਸ਼ਨ ਨੂੰ ਸਿੱਧੇ ਤੌਰ 'ਤੇ ਬੇਨਤੀ ਕਰਨ ਦੀ ਪ੍ਰਕਿਰਿਆ ਦਾ ਵਰਣਨ ਕਰਦਾ ਹੈ।

ਪਹਿਲੀ ਅਪੀਲ ਦੀ ਪ੍ਰਕਿਰਿਆ

ਪਹਿਲੀ ਅਪੀਲ ਉਦੋਂ ਕਰੋ, ਜੇਕਰ

 • ਲੋਕ ਸੂਚਨਾ ਅਧਿਕਾਰੀ ਨੇ ਸੂਚਨਾ ਉਪਲਬਧ ਕਰਵਾਉਣ ਵਾਲੀ ਤੁਹਾਡੇ ਅਰਜ਼ੀ ਨੂੰ ਮਨ੍ਹਾ ਕਰ ਦਿੱਤਾ ਹੋਵੇ,
 • ਲੋਕ ਪ੍ਰਾਧੀਕਰਨ ਨੇ 30 ਦਿਨ ਜਾਂ 48 ਘੰਟੇ, ਜਿਹੋ-ਜਿਹੀ ਵੀ ਸਥਿਤੀ ਹੋ, ਦੀ ਸਮੇਂ-ਸੀਮਾ ਦੇ ਅੰਦਰ ਸੂਚਨਾ ਉਪਲਬਧ ਕਰਾਉਣ ਵਿੱਚ ਅਸਫਲ ਰਿਹਾ ਹੋਵੇ,
 • ਲੋਕ ਪ੍ਰਾਧੀਕਰਨ ਨੇ ਬੇਨਤੀ ਪ੍ਰਾਪਤੀ ਲਈ ਜਾਂ ਲੋੜੀਂਦੇ ਸੂਚਨਾ ਉਪਲਬਧ ਕਰਵਾਉਣ ਦੇ ਲਈ ਸਹਾਇਕ ਲੋਕ ਸੂਚਨਾ ਅਧਿਕਾਰੀ/ਲੋਕ ਸੂਚਨਾ ਅਧਿਕਾਰੀ ਨਿਯੁਕਤ ਨਾ ਕੀਤਾ ਹੋਵੇ,
 • ਸਹਾਇਕ ਲੋਕ ਸੂਚਨਾ ਅਧਿਕਾਰੀ ਨੇ ਤੁਹਾਡੀ ਬੇਨਤੀ ਸਵੀਕਾਰ ਕਰਨ ਜਾਂ ਉਸ ਨੂੰ ਲੋਕ ਸੂਚਨਾ ਅਧਿਕਾਰੀ ਨੂੰ ਅੱਗੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੋਵੇ,
 • ਤੁਸੀਂ ਲੋਕ ਸੂਚਨਾ ਅਧਿਕਾਰੀ ਦੇ ਫੈਸਲੇ ਤੋਂ ਸੰਤੁਸ਼ਟ ਨਾ ਹੋਵੇ,
 • ਤੁਹਾਨੂੰ ਲੱਗਦਾ ਹੈ ਕਿ ਪੂਰਤੀ ਦੀ ਸੂਚਨਾ ਅਧੂਰੀ, ਭ੍ਰਮਿਤ ਕਰਨ ਵਾਲੀ ਜਾਂ ਗਲਤ ਹੈ,
 • ਤੁਹਾਨੂੰ ਲੱਗਦਾ ਹੈ ਕਿ ਸੂਚਨਾ ਦੇ ਅਧਿਕਾਰ ਅਧਿਨਿਯਮ 2005 ਦੇ ਅੰਤਰਗਤ ਸੂਚਨਾ ਪ੍ਰਾਪਤ ਕਰਨ ਲਈ ਮੰਗੀ ਜਾ ਰਹੀ ਫੀਸ ਅਣਉਚਿਤ ਜਾਂ ਜ਼ਿਆਦਾ ਹੈ।

ਪਹਿਲੀ ਅਪੀਲ ਕਰਨ ਦੀ ਸਮੇਂ-ਸੀਮਾ

 • ਸੂਚਨਾ ਪੂਰਤੀ ਦੀ ਸਮੇਂ-ਸੀਮਾ (30 ਦਿਨ ਜਾਂ 48 ਘੰਟੇ ਦੇ ਬਾਅਦ, ਜਿਹੋ-ਜਿਹੀ ਵੀ ਸਥਿਤੀ ਹੋਵੇ) ਖਤਮ ਹੋਣ ਜਾਂ ਲੋਕ ਸੂਚਨਾ ਅਧਿਕਾਰੀ ਤੋਂ ਪ੍ਰਾਪਤ ਫੈਸਲਾ ਜਾਂ ਬੇਨਤੀ ਨਾ-ਮਨਜ਼ੂਰ ਦੀ ਸੂਚਨਾ ਦੇ 30 ਦਿਨਾਂ ਦੇ ਅੰਦਰ,
 • ਜੇਕਰ ਪ੍ਰਥਮ ਅਪੀਲਯੋਗ ਅਥਾਰਟੀ ਇਸ ਗੱਲ ਤੋਂ ਸੰਤੁਸ਼ਟ ਹੋ ਜਾਂਦੀ ਹੈ ਕਿ ਅਪੀਲਕਰਤਾ ਨੂੰ ਉਚਿਤ ਕਾਰਨਾਂ ਨਾਲ ਅਪੀਲ ਯਾਚਿਕਾ ਦਰਜ ਕਰਨ ਤੋਂ ਰੋਕਿਆ ਗਿਆ ਹੈ, ਤਾਂ ਉਹ 30 ਦਿਨਾਂ ਦੇ ਬਾਅਦ ਵੀ ਅਪੀਲ ਬੇਨਤੀ ਸਵੀਕਾਰ ਕਰ ਸਕਦੀ ਹੈ।

ਪਹਿਲੀ ਅਪੀਲ ਬੇਨਤੀ ਦਾ ਢਾਂਚਾ

 • ਬੇਨਤੀ ਸਾਦੇ ਕਾਗਜ਼ ਉੱਤੇ ਤਿਆਰ ਕਰੋ, ਜੋ ਹੱਥ-ਲਿਖਤ ਜਾਂ ਟਾਈਪ ਕੀਤੀ ਜਾ ਸਕਦੀ ਹੈ।
 • ਬੇਨਤੀ ਕੇਂਦਰੀ ਸੂਚਨਾ ਕਮਿਸ਼ਨ ਜਾਂ ਸੰਦਰਭਿਤ ਰਾਜ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
 • ਡਾਊਨਲੋਡ ਕੀਤੇ ਗਏ ਫਾਰਮੈਟ ਵਿੱਚ ਸਾਰੀਆਂ ਸੂਚਨਾਵਾਂ ਸਪਸ਼ਟ ਰੂਪ ਨਾਲ ਭਰੋ।
 • ਬੇਨਤੀ-ਪੱਤਰ ਅੰਗਰੇਜ਼ੀ, ਹਿੰਦੀ ਜਾਂ ਖੇਤਰ ਦੀ ਸਰਕਾਰੀ ਭਾਸ਼ਾ ਵਿੱਚ ਤਿਆਰ ਹੋਣਾ ਚਾਹੀਦਾ ਹੈ।

ਬੇਨਤੀ ਦੇ ਨਾਲ ਨੱਥੀ ਕੀਤੇ ਜਾਣ ਵਾਲੇ ਦਸਤਾਵੇਜ਼

 • ਪਹਿਲੀ ਅਪੀਲ ਬੇਨਤੀ ਦੀ ਮੂਲ ਕਾਪੀ।
 • ਜੇਕਰ ਬੇਨਤੀ-ਪੱਤਰ ਫੀਸ ਜਮ੍ਹਾ ਕਰ ਰਹੇ ਹੋ ਤਾਂ ਉਸ ਦਾ ਪ੍ਰਮਾਣ ਅਤੇ ਨਹੀਂ ਕਰ ਰਹੇ ਹੋ ਤਾਂ ਛੂਟ ਪ੍ਰਾਪਤ ਕਰਨ ਲਈ ਪ੍ਰਮਾਣ ਪੱਤਰ।
 • ਲੋਕ ਸੂਚਨਾ ਅਧਿਕਾਰੀ ਤੋਂ ਪ੍ਰਾਪਤ ਫੈਸਲੇ ਦੀ ਕਾਪੀ ਜਾਂ ਨਾ-ਮਨਜ਼ੂਰ ਪੱਤਰ।
 • ਜੇਕਰ ਫੈਸਲਾ ਪ੍ਰਾਪਤ ਨਾ ਹੋਇਆ ਹੋਵੇ, ਤਾਂ ਸੂਚਨਾ ਦੇ ਲਈ ਕੀਤੀ ਗਈ ਬੇਨਤੀ ਦੀ ਸਵੈ-ਹਸਤਾਖਰਿਤ ਫੋਟੋ-ਸਟੇਟ ਕਾਪੀ, ਲੋਕ ਸੂਚਨਾ ਅਧਿਕਾਰੀ ਦੁਆਰਾ ਅਰਜ਼ੀ ਪ੍ਰਾਪਤ ਕਰਨ ਦਾ ਸਬੂਤ (ਰਸੀਦ) ਜਾਂ ਡਾਕ ਰਾਹੀਂ ਅਰਜ਼ੀ ਭੇਜਣ ਦੀ ਰਸੀਦ।

ਪਹਿਲੀ ਅਪੀਲ ਬੇਨਤੀ ਕਿੱਥੇ ਕਰੋ

 • ਪਹਿਲੀ ਅਪੀਲ ਬੇਨਤੀ, ਉਸੇ ਲੋਕ ਪ੍ਰਾਧੀਕਰਨ ਵਿੱਚ ਪ੍ਰਥਮ ਅਪੀਲਯੋਗ ਅਥਾਰਟੀ ਦੇ ਦਫ਼ਤਰ ਵਿੱਚ ਕਰੋ,
 • ਪਦ ਕ੍ਰਮ ਵਿੱਚ ਪ੍ਰਥਮ ਅਪੀਲਯੋਗ ਅਥਾਰਟੀ, ਲੋਕ ਸੂਚਨਾ ਅਧਿਕਾਰੀ ਤੋਂ ਸੀਨੀਅਰ ਅਧਿਕਾਰੀ ਹੁੰਦਾ ਹੈ। ਇਹ ਬੇਨਤੀ ਸਵੀਕਾਰ ਕਰਨ, ਬਿਨੈਕਾਰ ਦੁਆਰਾ ਮੰਗੀ ਗਈ ਸੂਚਨਾ ਦੇ ਅਨੁਸਾਰ ਲੋਕ ਸੂਚਨਾ ਅਧਿਕਾਰੀ ਨੂੰ ਸੂਚਨਾ ਪੂਰਤੀ ਦਾ ਹੁਕਮ ਦੇਣ ਜਾਂ ਸੂਚਨਾ ਦੇ ਅਧਿਕਾਰ ਕਾਨੂੰਨ- 2005 ਦੇ ਕਿਸੇ ਹਿੱਸੇ ਦੇ ਅੰਤਰਗਤ ਅਰਜ਼ੀ ਨੂੰ ਨਾ-ਮਨਜ਼ੂਰ ਕਰਨ ਦੇ ਲਈ ਉੱਤਰਦਾਈ ਹੁੰਦਾ ਹੈ।
 • ਪਹਿਲੀ ਅਪੀਲ ਬੇਨਤੀ ਸੌਂਪਣ ਤੋਂ ਪਹਿਲਾਂ, ਪ੍ਰਥਮ ਅਪੀਲਯੋਗ ਅਥਾਰਟੀ ਦੇ ਨਾਮ, ਫੀਸ (ਕੁਝ ਰਾਜਾਂ ਵਿੱਚ ਪਹਿਲੀ ਅਪੀਲ ਦੇ ਲਈ ਕੋਈ ਫੀਸ ਨਹੀਂ ਲਿਆ ਜਾਂਦਾ ਤਾਂ ਕੁਝ ਰਾਜਾਂ ਵਿੱਚ ਕਿਰਾਏ ਲਏ ਜਾਂਦੇ ਹਨ ਅਤੇ ਫੀਸ ਭੁਗਤਾਨ ਦੀ ਪ੍ਰਕਿਰਿਆ ਦੀ ਜਾਣਕਾਰੀ ਪ੍ਰਾਪਤ ਕਰ ਲਵੋ।

ਬੇਨਤੀ-ਪੱਤਰ ਜਮ੍ਹਾ ਕਰਨ ਦੀ ਵਿਧੀ:

 • ਬੇਨਤੀ ਹੱਥੇ-ਹੱਥ ਜਾਂ ਡਾਕ ਦੇ ਮਾਧਿਅਮ ਨਾਲ ਭੇਜੀ ਜਾ ਸਕਦੀ ਹੈ।
 • ਬੇਨਤੀ, ਡਾਕ ਰਾਹੀਂ ਭੇਜਣ ਦੀ ਸਥਿਤੀ ਵਿੱਚ ਕੇਵਲ ਰਜਿਸਟਰਡ ਪੋਸਟ ਸੇਵਾ ਦਾ ਹੀ ਇਸਤੇਮਾਲ ਕਰੋ. ਕੂਰੀਅਰ ਸੇਵਾ ਦਾ ਕਦੇ ਪ੍ਰਯੋਗ ਨਾ ਕਰੋ।
 • ਦੋਵੇਂ ਹੀ ਹਾਲਤਾਂ ਵਿਚ ਅਰਜ਼ੀ ਭੇਜਣ ਜਾਂ ਜਮ੍ਹਾ ਕਰਨ ਦੀ ਰਸੀਦ ਪ੍ਰਾਪਤ ਕਰ ਲਵੋ।

ਸੂਚਨਾ ਉਪਲਬਧ ਕਰਾਉਣ ਦੀ ਸਮੇਂ-ਸੀਮਾ:

 • ਸਧਾਰਨ ਸਥਿਤੀ ਵਿੱਚ ਫੈਸਲਾ 30 ਦਿਨਾਂ ਵਿੱਚ ਦਿੱਤਾ ਜਾਣਾ ਚਾਹੀਦਾ ਹੈ, ਪਰ ਅਪਵਾਦ ਸਰੂਪ ਉਸ ਵਿੱਚ 45 ਦਿਨਾਂ ਦਾ ਸਮਾਂ ਲੱਗ ਸਕਦਾ ਹੈ।
 • ਫੈਸਲਾ ਦੇਣ ਦੀ ਸਮੇਂ-ਸੀਮਾ ਦੀ ਗਣਨਾ ਪ੍ਰਥਮ ਅਪੀਲਯੋਗ ਅਥਾਰਟੀ ਰਾਹੀਂ ਬੇਨਤੀ ਪੱਤਰ ਪ੍ਰਾਪਤ ਕਰਨ ਦੀ ਤਰੀਕ ਤੋਂ ਸ਼ੁਰੂ ਹੁੰਦੀ ਹੈ।

ਨੋਟ: ਪਹਿਲੀ ਅਪੀਲ ਬੇਨਤੀ ਦੇ ਨਾਲ ਭੇਜੇ ਜਾਣ ਵਾਲੇ ਮੂਲ ਬੇਨਤੀ ਅਤੇ ਸਾਰੇ ਨੱਥੀ ਕਾਗਜ਼ਾਂ ਦੀ ਫੋਟੋ-ਸਟੇਟ ਕਾਪੀ ਬਣਾ ਕੇ ਦੋ ਕਾਪੀ ਬਣਾ ਕੇ ਆਪਣੇ ਕੋਲ ਸੁਰੱਖਿਅਤ ਰੱਖ ਲਵੋ।

ਦੂਜੀ ਅਪੀਲ ਦੀ ਪ੍ਰਕਿਰਿਆ

ਦੂਜੀ ਅਪੀਲ ਬੇਨਤੀ ਕਰੋ, ਜੇਕਰ

 • ਤੁਸੀਂ ਪ੍ਰਥਮ ਅਪੀਲਯੋਗ ਅਧਿਕਾਰੀ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੋ,
 • ਤੁਹਾਨੂੰ ਲੱਗਦਾ ਹੈ ਕਿ ਲੋਕ ਪ੍ਰਾਧੀਕਰਨ ਰਾਹੀਂ ਉਪਲਬਧ ਕਰਾਈ ਗਈ ਸੂਚਨਾ ਅਧੂਰੀ, ਭ੍ਰਮਿਤ ਕਰਨ ਵਾਲੀ ਜਾਂ ਗਲਤ ਹੈ,
 • ਲੋਕ ਸੂਚਨਾ ਅਧਿਕਾਰੀ ਜਾਂ ਪ੍ਰਥਮ ਅਪੀਲਯੋਗ ਅਥਾਰਟੀ ਨੇ ਸੂਚਨਾ ਉਪਲਬਧ ਕਰਵਾਉਣ ਦੀ ਤੁਹਾਡੀ ਪਟੀਸ਼ਨ ਨਾ-ਮਨਜ਼ੂਰ ਕਰ ਦਿੱਤੀ ਹੋਵੇ,
 • ਅਪੀਲਯੋਗ ਅਥਾਰਟੀ ਨਿਰਧਾਰਿਤ ਸਮੇਂ-ਸੀਮਾ ਦੇ ਅੰਦਰ ਸੂਚਨਾ ਉਪਲਬਧ ਕਰਵਾਉਣ 'ਚ ਅਸਫਲ ਰਹੀ ਹੋਵੇ,
 • ਸਹਾਇਕ ਲੋਕ ਸੂਚਨਾ ਅਧਿਕਾਰੀ ਨੇ ਬੇਨਤੀ, ਰਾਜ/ਕੇਂਦਰੀ ਲੋਕ ਸੂਚਨਾ ਅਧਿਕਾਰੀ ਜਾਂ ਪ੍ਰਥਮ ਅਪੀਲਯੋਗ ਅਫਸਰ ਨੂੰ ਅੱਗੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੋਵੇ,
 • ਤੁਹਾਨੂੰ ਲੱਗਦਾ ਹੈ ਕਿ ਸੂਚਨਾ ਦੇ ਅਧਿਕਾਰ ਅਧਿਨਿਯਮ 2005 ਦੇ ਅੰਤਰਗਤ ਸੂਚਨਾ ਪ੍ਰਾਪਤ ਕਰਨ ਲਈ ਮੰਗੀ ਜਾ ਰਹੀ ਫੀਸ ਅਣਉਚਿਤ ਜਾਂ ਜ਼ਿਆਦਾ ਹੈ।

ਦੂਜੀ ਅਪੀਲ ਬੇਨਤੀ ਕਿੱਥੇ ਸੌਂਪੇ:

 • ਰਾਜ ਸੂਚਨਾ ਕਮਿਸ਼ਨ ਦੇ ਦਫ਼ਤਰ ਵਿੱਚ (ਜੇਕਰ ਮਾਮਲਾ ਰਾਜ ਲੋਕ ਪ੍ਰਾਧੀਕਰਨ ਨਾਲ ਸੰਬੰਧਤ ਹੋਵੇ)।
 • ਕੇਂਦਰੀ ਸੂਚਨਾ ਕਮਿਸ਼ਨ ਦੇ ਦਫ਼ਤਰ ਵਿੱਚ (ਜੇਕਰ ਮਾਮਲਾ ਕੇਂਦਰੀ ਲੋਕ ਪ੍ਰਾਧੀਕਰਨ ਨਾਲ ਸੰਬੰਧਤ ਹੋਵੇ)।

ਦੂਜੀ ਅਪੀਲ ਬੇਨਤੀ ਕਰਨ ਦੀ ਸਮੇਂ-ਸੀਮਾ

 • ਬੇਨਤੀ 'ਤੇ ਫੈਸਲਾ ਦੇਣ ਦੀ ਸਮੇਂ-ਸੀਮਾ (30 ਦਿਨ ਜਾਂ ਵਿਸ਼ੇਸ਼ ਸਥਿਤੀ ਵਿੱਚ 45 ਦਿਨ) ਖਤਮ ਹੋਣ ਜਾਂ ਲੋਕ ਸੂਚਨਾ ਅਧਿਕਾਰੀ ਨਾਲ ਫੈਸਲਾ ਪ੍ਰਾਪਤ ਹੋਣ ਜਾਂ ਬੇਨਤੀ ਨਾ-ਮਨਜ਼ੂਰ ਦੀ ਸੂਚਨਾ ਮਿਲਣ ਦੇ 90 ਦਿਨਾਂ (3 ਮਹੀਨੇ) ਦੇ ਅੰਦਰ।
 • ਜੇਕਰ ਰਾਜ/ਕੇਂਦਰੀ ਸੂਚਨਾ ਕਮਿਸ਼ਨ ਇਸ ਗੱਲ ਤੋਂ ਸੰਤੁਸ਼ਟ ਹੋ ਜਾਂਦਾ ਹੈ ਕਿ ਅਪੀਲਕਰਤਾ ਨੂੰ ਉਚਿਤ ਕਾਰਨਾਂ ਨਾਲ ਅਪੀਲ ਦਾਇਰ ਕਰਨ ਤੋਂ ਰੋਕਿਆ ਗਿਆ ਹੈ ਤਾਂ ਉਹ ਅਪੀਲ 90 ਦਿਨਾਂ ਦੇ ਬਾਅਦ ਵੀ ਸਵੀਕਾਰ ਕਰ ਸਕਦਾ ਹੈ।

ਦੂਜੀ ਅਪੀਲ ਬੇਨਤੀ ਦਾ ਢਾਂਚਾ

 • ਬੇਨਤੀ ਸਾਦੇ ਕਾਗਜ਼ 'ਤੇ ਤਿਆਰ ਕੀਤੀ ਜਾ ਸਕਦੀ ਹੈ। ਬੇਨਤੀ ਡਾਊਨਲੋਡ ਕਰਨ ਲਈ ਕਿਰਪਾ ਕਰਕੇ ਸਭ ਤੋਂ ਹੇਠਾਂ ਜਾਓ।
 • ਬੇਨਤੀ-ਪੱਤਰ ਹੱਥ-ਲਿਖਤ ਜਾਂ ਟਾਈਪ ਕੀਤਾ ਜਾ ਸਕਦਾ ਹੈ।
 • ਕੇਂਦਰੀ ਸੂਚਨਾ ਕਮਿਸ਼ਨ ਦੀ ਸਥਿਤੀ ਵਿੱਚ ਬੇਨਤੀ-ਪੱਤਰ ਅੰਗਰੇਜ਼ੀ ਜਾਂ ਹਿੰਦੀ ਵਿੱਚ ਅਤੇ ਰਾਜ ਸੂਚਨਾ ਕਮਿਸ਼ਨ ਦੀ ਸਥਿਤੀ ਵਿੱਚ ਖੇਤਰ ਦੀ ਸਰਕਾਰੀ ਭਾਸ਼ਾ ਜਾਂ ਅੰਗਰੇਜ਼ੀ ਵਿਚ ਤਿਆਰ ਕੀਤਾ ਜਾ ਸਕਦਾ ਹੈ।

ਬੇਨਤੀ ਪੱਤਰ ਦੀ ਤਿਆਰੀ

 • ਨਿਰਧਾਰਿਤ ਫਾਰਮੈਟ ਵਿੱਚ ਜ਼ਰੂਰੀ ਸੂਚਨਾਵਾਂ ਸਪਸ਼ਟ ਰੂਪ ਨਾਲ ਭਰੋ।
 • ਨੱਥੀ ਕਾਗਜ਼ਾਂ ਦੀ ਸੂਚੀ ਦਰਸਾਉਣ ਲਈ ਪੰਨੇ ਗਿਣਤੀ ਦੇ ਨਾਲ ਅਨੁਕ੍ਰਮਣਿਕਾ ਬਣਾਓ।
 • ਦੂਜੀ ਅਪੀਲ ਬੇਨਤੀ ਦੇ ਨਾਲ ਭੇਜੇ ਜਾਣ ਵਾਲੇ ਸਾਰੇ ਦਸਤਾਵੇਜ਼ਾਂ ਨੂੰ ਹੇਠ ਲਿਖੇ ਕ੍ਰਮ ਵਿੱਚ ਨੱਥੀ ਕਰੋ-
 • ਦੂਜੀ ਅਪੀਲ ਲਈ ਮੂਲ ਬੇਨਤੀ ਪੱਤਰ,
 • ਲੋਕ ਸੂਚਨਾ ਅਧਿਕਾਰੀ ਜਾਂ ਪ੍ਰਥਮ ਅਪੀਲਯੋਗ ਅਧਿਕਾਰੀ ਤੋਂ ਪ੍ਰਾਪਤ ਫੈਸਲਾ ਜਾਂ ਨਾ-ਮਨਜ਼ੂਰ ਪੱਤਰ ਦੀ ਸਵੈ-ਹਸਤਾਖਰਿਤ ਫੋਟੋ-ਸਟੇਟ ਕਾਪੀ (ਜੇਕਰ ਹੋਣ ਤਾਂ),
 • ਸੂਚਨਾ ਲਈ ਦਿੱਤੇ ਗਏ ਬੇਨਤੀ ਪੱਤਰ ਦੀ ਸਵੈ-ਹਸਤਾਖਰਿਤ ਫੋਟੋ-ਸਟੇਟ ਕਾਪੀ,
 • ਪਹਿਲੀ ਅਪੀਲ ਬੇਨਤੀ ਦੀ ਸਵੈ-ਹਸਤਾਖਰਿਤ ਫੋਟੋ-ਸਟੇਟ ਕਾਪੀ,
 • ਲੋਕ ਸੂਚਨਾ ਅਧਿਕਾਰੀ ਅਤੇ/ਜਾਂ ਪ੍ਰਥਮ ਅਪੀਲਯੋਗ ਅਧਿਕਾਰੀ ਨੂੰ ਕੀਤੇ ਫੀਸ ਭੁਗਤਾਨ ਦੇ ਸਬੂਤ ਦੀ ਸਵੈ-ਹਸਤਾਖਰਿਤ ਫੋਟੋ-ਸਟੇਟ ਕਾਪੀ,
 • ਬੇਨਤੀ-ਪੱਤਰ ਜਮ੍ਹਾ ਕਰਨ ਦਾ ਸਬੂਤ (ਰਸੀਦ ਜਾਂ ਹੋਰ ਰੂਪ ਵਿੱਚ) ਦੀ ਸਵੈ-ਹਸਤਾਖਰਿਤ ਫੋਟੋ-ਸਟੇਟ ਕਾਪੀ ਆਦਿ।
 • ਉਪਰੋਕਤ ਸਾਰੇ ਦਸਤਾਵੇਜ਼ਾਂ ਦੀ ਇੱਕ ਸੇਟ ਫੋਟੋ-ਸਟੇਟ ਕਾਪੀ ਕਰਾ ਕੇ ਆਪਣੇ ਕੋਲ ਸੁਰੱਖਿਅਤ ਰੱਖ ਲਵੋ, ਜਦੋਂ ਕਿ ਮੂਲ ਕਾਪੀ ਕਮਿਸ਼ਨ ਨੂੰ ਭੇਜ ਦਿਓ।

ਬੇਨਤੀ ਭੇਜਣ ਦੀ ਪ੍ਰਕਿਰਿਆ:

 • ਬੇਨਤੀ-ਪੱਤਰ ਰਜਿਸਟਰਡ ਡਾਕ ਰਾਹੀਂ ਭੇਜੋ। ਇਸ ਦੇ ਲਈ ਕਦੀ ਕੂਰੀਅਰ ਸੇਵਾ ਦਾ ਉਪਯੋਗ ਨਾ ਕਰੋ।
 • ਬੇਨਤੀ ਦੇ ਨਾਲ ਰਸੀਦ ਵੀ ਲਗਾਓ।
 • ਕੇਂਦਰੀ ਸੂਚਨਾ ਕਮਿਸ਼ਨ ਨੂੰ ਬੇਨਤੀ-ਪੱਤਰ ਆਨਲਾਈਨ ਵੀ ਭੇਜਿਆ ਜਾ ਸਕਦਾ ਹੈ। ਬੇਨਤੀ, ਆਨਲਾਈਨ ਰੂਪ ਨਾਲ ਜਮ੍ਹਾ ਕਰਨ ਲਈ ਇੱਥੇ ਕਲਿਕ ਕਰੋ।

ਸੂਚਨਾ ਉਪਲਬਧ ਹੋਣ ਦੀ ਸਮੇਂ-ਸੀਮਾ

 • ਸਧਾਰਨ ਸਥਿਤੀ ਵਿੱਚ ਫੈਸਲਾ 30 ਦਿਨਾਂ ਦੇ ਅੰਦਰ ਦਿੱਤਾ ਜਾਣਾ ਚਾਹੀਦਾ ਹੈ ਤੇ ਅਪਵਾਦ ਸਰੂਪ ਉਹ 45 ਦਿਨਾਂ ਵਿੱਚ ਵੀ ਪ੍ਰਾਪਤ ਹੋ ਸਕਦਾ ਹੈ।
 • ਫੈਸਲਾ ਦੇਣ ਦੇ ਸਮੇਂ ਦੀ ਗਣਨਾ ਕੇਂਦਰੀ/ਰਾਜ ਸੂਚਨਾ ਕਮਿਸ਼ਨ ਦੁਆਰਾ ਬੇਨਤੀ ਪ੍ਰਾਪਤ ਹੋਣ ਦੀ ਤਰੀਕ ਤੋਂ ਸ਼ੁਰੂ ਹੁੰਦੀ ਹੈ।
 • ਰਾਜ/ਕੇਂਦਰੀ ਸੂਚਨਾ ਕਮਿਸ਼ਨ ਦਾ ਫੈਸਲਾ ਦੋਵੇਂ ਧਿਰਾਂ ਦੇ ਲਈ ਸਹੀ ਹੋਵੇਗਾ। ਪਰੰਤੂ ਰਾਜ/ਕੇਂਦਰੀ ਸੂਚਨਾ ਕਮਿਸ਼ਨ ਦੇ ਫੈਸਲੇ ਤੋਂ ਪੀੜਤ ਲੋਕ ਪ੍ਰਾਧੀਕਰਨ ਉਸ ਦੇ ਖਿਲਾਫ ਹਾਈਕੋਰਟ ਵਿੱਚ ਅਪੀਲ ਦਾਇਰ ਕਰ ਸਕਦਾ ਹੈ।

ਕੇਂਦਰੀ ਸੂਚਨਾ ਕਮਿਸ਼ਨ ਅਤੇ ਆਨਲਾਈਨ ਸ਼ਿਕਾਇਤ

 • ਜਦੋਂ ਤੁਸੀਂ ਕੇਂਦਰੀ ਲੋਕ ਸੂਚਨਾ ਅਧਿਕਾਰੀ ਨੂੰ ਆਪਣਾ ਬੇਨਤੀ-ਪੱਤਰ ਜਮ੍ਹਾ ਨਹੀਂ ਕਰਵਾ ਸਕੇ ਹੋ, ਚਾਹੇ ਇਸ ਲਈ ਕਿ ਇਸ ਕਾਨੂੰਨ ਦੇ ਤਹਿਤ ਅਜਿਹਾ ਕੋਈ ਅਧਿਕਾਰੀ ਨਿਯੁਕਤ ਹੀ ਨਹੀਂ ਕੀਤਾ ਗਿਆ ਹੋਵੇ ਜਾਂ ਇਸ ਲਈ ਕਿ ਕੇਂਦਰੀ ਸਹਾਇਕ ਲੋਕ ਸੂਚਨਾ ਅਧਿਕਾਰੀ ਨੇ ਇਸ ਕਾਨੂੰਨ ਦੇ ਤਹਿਤ ਸੂਚਨਾ ਜਾਂ ਅਪੀਲ ਦੇ ਲਈ ਤੁਹਾਡੀ ਬੇਨਤੀ ਕੇਂਦਰੀ ਲੋਕ ਸੂਚਨਾ ਅਧਿਕਾਰੀ ਜਾਂ ਸੀਨੀਅਰ ਅਧਿਕਾਰੀ ਨੂੰ ਅੱਗੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੋਵੇ, ਜਿਵੇਂ ਕਿ ਧਾਰਾ 19 ਦੀ ਉਪਧਾਰਾ (1) ਜਾਂ ਕੇਂਦਰੀ ਸੂਚਨਾ ਕਮਿਸ਼ਨ ਵਿੱਚ ਦਰਸਾਇਆ ਹੈ,
 • ਜੇਕਰ ਕੇਂਦਰੀ ਲੋਕ ਸੂਚਨਾ ਅਧਿਕਾਰੀ ਨੇ ਇਸ ਕਾਨੂੰਨ ਦੇ ਤਹਿਤ ਕਿਸੇ ਵੀ ਸੂਚਨਾ ਨੂੰ ਪ੍ਰਾਪਤ ਕਰਨ ਦੇ ਤੁਹਾਡੇ ਅਨੁਰੋਧ ਨੂੰ ਠੁਕਰਾ ਦਿੱਤਾ ਹੋਵੇ,
 • ਜੇਕਰ ਕੇਂਦਰੀ ਲੋਕ ਸੂਚਨਾ ਅਧਿਕਾਰੀ ਨੇ ਤੁਹਾਡੇ ਸੂਚਨਾ ਪ੍ਰਾਪਤ ਕਰਨ ਸਬੰਧੀ ਬੇਨਤੀ ਦਾ ਕੋਈ ਜਵਾਬ ਇਸ ਕਾਨੂੰਨ ਦੇ ਤਹਿਤ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਨਾ ਦਿੱਤਾ ਹੋਵੇ,
 • ਜੇਕਰ ਕੇਂਦਰੀ ਲੋਕ ਸੂਚਨਾ ਅਧਿਕਾਰੀ ਤੁਹਾਨੂੰ ਕੋਈ ਅਜਿਹੀ ਫੀਸ ਚੁਕਾਉਣ ਦੀ ਗੱਲ ਕਹਿ ਰਿਹਾ ਹੋਵੇ, ਜਿਸ ਨੂੰ ਤੁਸੀਂ ਗੈਰ-ਜ਼ਰੂਰੀ ਮੰਨਦੇ ਹੋ,
 • ਜੇਕਰ ਤੁਹਾਨੂੰ ਯਕੀਨ ਹੋਵੇ ਕਿ ਕੇਂਦਰੀ ਲੋਕ ਸੂਚਨਾ ਅਧਿਕਾਰੀ ਨੇ ਤੁਹਾਨੂੰ ਜੋ ਸੂਚਨਾ ਦਿੱਤੀ ਹੈ, ਉਹ ਅਧੂਰੀ, ਦੁਬਿਧਾਜਨਕ ਜਾਂ ਗਲਤ ਹੈ
 • ਜੇਕਰ ਤੁਸੀਂ ਕੇਂਦਰੀ ਲੋਕ ਸੂਚਨਾ ਅਧਿਕਾਰੀ ਦੁਆਰਾ ਦਿੱਤੀ ਸੂਚਨਾ ਤੋਂ ਸੰਤੁਸ਼ਟ ਨਾ ਹੋਵੋ।

ਜ਼ਰੂਰੀ ਕਾਗਜ਼ (ਪੀ.ਡੀ.ਐੱਫ./ਜੇ.ਪੀ.ਜੀ./ਜੀ.ਆਈ.ਐੱਫ ਫਾਰਮੈਟ ਵਿੱਚ)

 • ਬੀ.ਪੀ.ਐੱਲ. ਪ੍ਰਮਾਣ-ਪੱਤਰ (ਜੇਕਰ ਤੁਸੀਂ ਫੀਸ ਵਿੱਚ ਛੂਟ ਚਾਹੁੰਦੇ ਹੋ)
 • ਉਮਰ ਪ੍ਰਮਾਣ-ਪੱਤਰ (ਜੇਕਰ ਤੁਸੀਂ ਸੀਨੀਅਰ ਨਾਗਰਿਕ ਹੋ)
 • ਪ੍ਰਮਾਣ-ਪੱਤਰ (ਜੇਕਰ ਤੁਸੀਂ ਸਰੀਰਕ ਤੌਰ ਤੇ ਵਿਕਲਾਂਗ ਹੋ)
 • ਹੋਰ ਕੋਈ ਕਾਗਜ਼ ਜੋ ਤੁਸੀਂ ਆਪਣੇ ਮਾਮਲੇ ਦੀ ਪੁਸ਼ਟੀ ਕਰਨ ਦੇ ਲਈ ਦੇਣਾ ਚਾਹੁੰਦੇ ਹੋ
 • ਸਾਰੇ ਦਸਤਾਵੇਜ਼ ਪੀ.ਡੀ.ਐੱਫ./ਜੇ.ਪੀ.ਜੀ./ਜੀ.ਆਈ.ਐੱਫ ਫਾਰਮੈਟ ਵਿੱਚ ਹੋਣ,
 • ਨੱਥੀ ਕਾਗਜ਼ ਦੀ ਫਾਈਲ ਦਾ ਆਕਾਰ 2 ਐਮ.ਬੀ. ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।

ਆਨਲਾਈਨ ਬੇਨਤੀ ਦੀ ਪ੍ਰਕਿਰਿਆ

 • ਆਨਲਾਈਨ ਬੇਨਤੀ ਦੇ ਲਈ ਇੱਥੇ ਕਲਿਕ ਕਰੋ।
 • ਫਾਰਮ ਭਰੋ ਅਤੇ ਜ਼ਰੂਰੀ ਕਾਗਜ਼ ਅਪਲੋਡ ਕਰੋ।
 • ਫਾਰਮ ਭਰਨ ਦੇ ਬਾਅਦ "Save as Draft/Submit" ਬਟਨ ਉੱਤੇ ਕਲਿਕ ਕਰੋ।
 • ਇੱਕ ਵਾਰ ਫਾਰਮ ਸੇਵ ਹੋ ਜਾਣ ਦੇ ਬਾਅਦ ਤੁਹਾਨੂੰ ਇੱਕ ਸ਼ਿਕਾਇਤ ਸੰਖਿਆ ਦਿੱਤੀ ਜਾਵੇਗੀ।
 • ਜੇਕਰ ਤੁਸੀਂ "Save as Draft" ਦੇ ਰੂਪ ਵਿੱਚ ਆਪਣਾ ਫਾਰਮ ਜਮ੍ਹਾ ਕਰਵਾ ਰਹੇ ਹੋ, ਤਾਂ ਅੰਤਿਮ ਰੂਪ ਨਾਲ ਜਮ੍ਹਾ ਕਰਵਾਉਣ ਤੋਂ ਪਹਿਲਾਂ ਤੁਸੀਂ ਇਸ ਵਿੱਚ ਫੇਰਬਦਲ ਕਰ ਸਕੋਗੇ।

ਆਪਣੀ ਸ਼ਿਕਾਇਤ ਦੀ ਸਥਿਤੀ ਜਾਂਚੋ

 • ਬੇਨਤੀ-ਪੱਤਰ ਜਮ੍ਹਾ ਕਰਵਾਉਣ ਦੇ ਬਾਅਦ ਆਪਣੇ ਬੇਨਤੀ-ਪੱਤਰ ਦੀ ਸਥਿਤੀ ਆਨਲਾਈਨ ਰੂਪ ਨਾਲ ਪਤਾ ਕਰ ਸਕਦੇ ਹੋ।
 • ਕੇਂਦਰੀ ਸੂਚਨਾ ਕਮਿਸ਼ਨ ਦੇ ਕੋਲ ਬੇਨਤੀ ਦੀ ਸਥਿਤੀ ਪਤਾ ਕਰਨ ਦੇ ਲਈ ਇੱਥੇ ਕਲਿਕ ਕਰੋ।

ਸੂਚਨਾ ਪ੍ਰਾਪਤੀ ਲਈ ਅਰਜ਼ੀ ਨਮੂਨਾ

ਸੂਚਨਾ ਪ੍ਰਾਪਤ ਕਰਨ ਦੇ ਲਈ ਨਿਰਧਾਰਿਤ ਵਿਭਾਗ, ਦਫ਼ਤਰ ਅਤੇ ਹੋਰ ਸਥਾਨ ਤੇ ਇੱਕ ਨਮੂਨੇ ਦੇ ਨਾਲ ਬੇਨਤੀ-ਪੱਤਰ ਜਮ੍ਹਾ ਕਰਨਾ ਹੁੰਦਾ ਹੈ। ਇੱਥੇ ਅਸੀਂ ਲੋਕਾਂ ਦੀ ਸਹਾਇਤਾ ਦੇ ਲਈ ਸਧਾਰਨ ਨਮੂਨਾ, ਪਹਿਲੀ ਅਪੀਲ ਨਮੂਨੇ ਅਤੇ ਦੂਜੀ ਅਪੀਲ ਨਮੂਨੇ ਰਾਜ ਸਰਕਾਰ ਅਤੇ ਕੇਂਦਰੀ ਸੂਚਨਾ ਕਮਿਸ਼ਨ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਇਹ ਨਮੂਨੇ ਉਸੇ ਤਰ੍ਹਾਂ ਜਾਂ ਥੋੜ੍ਹੇ ਤਬਦੀਲ ਕਰਨ ਦੇ ਬਾਅਦ ਜਾਂ ਨਿਰਧਾਰਿਤ ਦਫ਼ਤਰ ਦੇ ਅਨੁਸਾਰ ਪ੍ਰਸ਼ਨਾਂ ਦੇ ਮੇਲ ਕਰਨ ਦੇ ਬਾਅਦ ਜਮ੍ਹਾ ਕੀਤੇ ਜਾ ਸਕਦੇ ਹਨ, ਕੁਝ ਰਾਜਾਂ ਨੇ ਆਨਲਾਈਨ ਸਹੂਲਤ ਵੀ ਉਪਲਬਧ ਕਰਾਈ ਹੈ।

ਸਰੋਤ: rti.gov.in

3.41176470588
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top