ਇਹ ਆਧਾਰ ਦਾ ਮਕਸਦ ਨੌਜਵਾਨਾਂ ਨੂੰ IT/ITES ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਦਾ ਫਾਇਦਾ ਲੈਣ ਲਈ ਚਾਹੀਦੀ ਮੁਹਾਰਤ ਲਈ ਸਿਖਲਾਈ ਦੇਣਾ ਹੈ। ਇਹ ਅਧਾਰ ਦੇ ਅਧੀਨ ਖਾਸ ਸਰਗਰਮੀਆਂ ਨਾਲ ਸੰਬੰਧਿਤ ਅੱਠ ਭਾਗ ਹਨ :-
(੧) ਛੋਟੇ ਕਸਬਿਆਂ ਤੇ ਪਿੰਡਾਂ ਵਿੱਚ ਲੋਕਾਂ ਨੂੰ IT ਦੀ ਸਿਖਲਾਈ।
(੨) ਇਹ ਭਾਗ ਦਾ ਮਕਸਦ ੫ ਸਾਲਾਂ ਦੌਰਾਨ IT ਖੇਤਰ ਵਿੱਚ ਨੌਕਰੀਆਂ ਲਈ ਛੋਟੇ ਕਸਬਿਆਂ ਤੇ ਪਿੰਡਾਂ ਤੋਂ ਇੱਕ ਕਰੋੜ ਨੌਜਵਾਨਾਂ ਨੂੰ ਸਿਖਲਾਈ ਦੇਣਾ ਹੈ। DeitY ਇਹ ਸਕੀਮ ਲਈ ਨੋਡਲ ਵਿਭਾਗ ਹੈ।
(੩) ਉੱਤਰ-ਪੂਰਬੀ ਰਾਜਾਂ ਵਿੱਚ IT/ITES
(੪) ਇਹ ਭਾਗ ਦਾ ਮਕਸਦ ਹਰੇਕ ਉੱਤਰ-ਪੂਰਬੀ ਰਾਜਾਂ ਵਿੱਚ ICT ਤੋਂ ਸਹਾਇਤਾ ਪ੍ਰਾਪਤ ਸਹੂਲਤਾਂ ਦੇ ਨਾਲ ਉਹਨਾਂ ਰਾਜਾਂ ਵਿੱਚ BPO ਤਿਆਰ ਕਰਨਾ ਹੈ। DeitY ਇਹ ਸਕੀਮ ਲਈ ਨੋਡਲ ਵਿਭਾਗ ਹੈ।
(੫) ਸਿਖਲਾਈ ਸੇਵਾ ਡਿਲਵਰੀ ਏਜੰਟ।
(੬) IT ਸੇਵਾਵਾਂ ਪਹੁੰਚਣ ਨੂੰ ਢੁੱਕਵੇਂ ਕਾਰੋਬਾਰ ਵਜੋਂ ਚਲਾਉਣ ਲਈ ਮੁਹਾਰਤ ਦੇ ਵਿਕਾਸ ਦੇ ਹਿੱਸੇ ਵਜੋਂ ਤਿੰਨ ਲੱਖ ਸੇਵਾ ਡਿਲਵਰੀ ਏਜੰਟਾਂ ਦੇ ਵਜੋਂ ਸਿਖਲਾਈ ਦੇਣ ਉੱਤੇ ਕੇਂਦਰਿਤ ਹੈ। DeitY ਇਹ ਸਕੀਮ ਲਈ ਨੋਡਲ ਵਿਭਾਗ ਹੈ।
(੭) ਟੈਲੀਕਾਮ ਤੇ ਟੈਲੀਕਾਮ ਨਾਲ ਸੰਬੰਧਿਤ ਸੇਵਾਵਾਂ ਉੱਤੇ ਪੇਂਡੂ ਕਾਮਿਆਂ ਨੂੰ ਸਿਖਲਾਈ ਦੇਣੀ।
(੮) ਇਹ ਭਾਗ ਪੰਜ ਲੱਖ ਪੇਂਡੂ ਕਾਮਿਆਂ ਨੂੰ ਟੈਲੀਕਾਮ ਸੇਵਾ ਪੂਰਕਾਂ (TSP) ਵਾਸਤੇ ਉਹਨਾਂ ਦੀਆਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿਖਲਾਈ ਦੇਣ ਉੱਤੇ ਕੇਂਦਰਿਤ ਹੈ। ਦੂਰ-ਸੰਚਾਰ ਵਿਭਾਗ (DoT) ਇਹ ਸਕੀਮ ਲਈ ਨੋਡਲ ਵਿਭਾਗ ਹੈ।
ਭਾਰਤੀ BPO ਉਦਯੋਗ ਪਿਛਲੇ ਸਾਲਾਂ ਦੇ ਦੌਰਾਨ ਵੱਡੀ ਤਰੱਕੀ ਦੀ ਗਵਾਹ ਹੈ ਅਤੇ ਭਾਰਤ ਸੰਸਾਰ ਵਿੱਚ ਤਰਜੀਹੀ BPO ਟਿਕਾਣੇ ਵਜੋਂ ਤੇਜ਼ੀ ਨਾਲ ਉਭਰਿਆ ਹੈ। ਪ੍ਰਬੰਧਕੀ ਕਾਰਜ ਪ੍ਰਭਾਵ, ਮੁਹਾਰਤ ਪ੍ਰਾਪਤ ਕਾਮਿਆਂ ਦੀ ਮੌਜੂਦਗੀ ਤੇ ਰੁਜ਼ਗਾਰ ਮੌਕਿਆਂ ਦੀ ਲਗਾਤਾਰ ਵੱਧ ਰਹੀ ਮੰਗ ਦੇ ਵਰਗੇ ਕਈ ਕਾਰਨਾਂ ਦੇ ਕਰਕੇ ਦੇਸ਼ ਵਿੱਚ ਲਗਾਤਾਰ BPO ਉਦਯੋਗ ਦੀ ਮੰਗ ਵਿੱਚ ਵਾਧਾ ਕੀਤਾ ਹੈ। ਪਰ, BPO ਉਦਯੋਗ ਮੁੱਖ ਰੂਪ ਨਾਲ ਵੱਡੇ (ਪੱਧਰ-I) ਸ਼ਹਿਰ ਵਿੱਚ ਤੇ ਦੁਆਲੇ ਹੀ ਕੇਂਦਰਿਤ ਹੈ, ਜਿੱਥੇ ਕਿ ਮੁਹਾਰਤ ਪ੍ਰਾਪਤ ਕਾਮੇ ਦੇਸ਼ ਦੇ ਕਈ ਭਾਗਾਂ ਤੋਂ ਰੁਜ਼ਗਾਰ ਲਈ ਆਉਂਦੇ ਹਨ, ਜਿਸ ਵਿੱਚ ਉੱਤਰ-ਪੂਰਬ ਖੇਤਰ ਸ਼ਾਮਿਲ ਹੈ।
ਵੱਡੇ (ਪੱਧਰ-I) ਸ਼ਹਿਰਾਂ ਵਿੱਚ ਕੰਪਨੀ ਨੂੰ ਆਵਰਤੀ ਕਾਮਿਆਂ ਦੇ ਖ਼ਰਚ ਵੱਧ ਮੰਨੇ ਜਾਂਦੇ ਹਨ, ਖਾਸ ਤੌਰ ਉੱਤੇ ਰਿਹਾਇਸ਼ ਦੇ ਵੱਧ ਖ਼ਰਚੇ ਤੇ ਲੰਮੀ ਦੂਰੀ ਤੱਕ ਯਾਤਰਾ ਦੇ ਖ਼ਰਚੇ। ਇਸਕਰਕੇ BPO ਕੰਪਨੀਆਂ ਲਈ ਛੋਟੇ (ਪੱਧਰ-II/III) ਸ਼ਹਿਰਾਂ ਵਿੱਚ ਜਾਣਾ, ਜਿਸ ਵਿੱਚ ਉੱਤਰ ਪੂਰਬੀ ਖੇਤਰ ਵੀ ਸ਼ਾਮਿਲ ਹੈ, ਦੂਰਦਰਸ਼ਤਾ ਹੈ, ਕਿਉਂਕਿ ਇਸ ਨਾਲ ਕਾਮਿਆਂ ਦੇ ਨਾਲ ਸੰਬੰਧਿਤ ਖ਼ਰਚੇ ਕਾਫ਼ੀ ਘੱਟਦੇ ਹਨ ਅਤੇ ਇਸ ਨਾਲ ਉਹ ਪ੍ਰਬੰਧਾਂ ਤੋਂ ਵੱਧ ਫਾਇਦਾ ਲੈ ਸਕਦੀਆਂ ਹਨ। ਉੱਤਰ - ਪੂਰਬ ਵਿਚ BPO ਕਾਰਵਾਈਆਂ ਸਥਾਪਿਤ ਕਰਨ ਦਾ ਮੁੱਖ ਕਾਰਨ ਸਪਸ਼ਟ ਹੈ। ਖੇਤਰ ਵਿੱਚ ਕਈ ਵੱਖ - ਵੱਖ ਮਸਲੇ ਹਨ, ਜਿਸ ਵਿੱਚ ਭਰੋਸੇਯੋਗ ਇੰਟਰਨੈਟ ਕਨੈਕਟਵਿਟੀ ਤੇ ਬਿਜਲੀ ਸ਼ਾਮਿਲ ਹਨ।
ਮੌਜੂਦਾ ਮਾਹੌਲ:-
(੧) ਨਵਾਂ ਕੇਂਦਰ ਸ਼ੁਰੂ ਕਰਨ ਵਿੱਚ ਮੁੱਖ ਸਮੱਸਿਆਵਾਂ ਵਿੱਚ ਲੋੜੀਂਦੇ ਫੰਡ ਤੇ ਪ੍ਰਸ਼ਾਸ਼ਕੀ ਕਾਰਵਾਈਆਂ ਹਨ।
ਬਦਲਿਆ ਮਾਹੌਲ:-
(੨) ਨਾਗਰਿਕ ਉੱਤਰ-ਪੂਰਬੀ BPO ਪ੍ਰਸਾਰ ਸਕੀਮ (NEBPS) ਦੇ ਤਹਿਤ ਫੰਡਾਂ ਲਈ ਅਪਲਾਈ ਕਰਕੇ ਖ਼ਰਚ ਕੀਤੀ ਪੂੰਜੀ ਦਾ ੫੦% ਪ੍ਰਾਪਤ ਕਰ ਸਕਦੇ ਹਨ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 2/6/2020