ਵੱਡੀ ਸੁਨੇਹਾ ਦੇਣ ਐਪਲੀਕੇਸ਼ਨ ਨੂੰ DeitY ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸਭ ਚੁਣੇ ਪ੍ਰਤੀਨਿਧੀਆਂ ਤੇ ਸਭ ਸਰਕਾਰੀ ਮੁਲਾਜ਼ਮਾਂ ਸ਼ਾਮਿਲ ਹਨ। ੧.੩੬ ਕਰੋੜ ਮੋਬਾਇਲ ਤੇ ੨੨ ਲੱਖ ਈਮੇਲਾਂ ਡਾਟਾਬੇਸ ਦਾ ਹਿੱਸਾ ਹਨ। ਪੋਰਟਲ ੧੫ ਅਗਸਤ ੨੦੧੪ ਨੂੰ ਜਾਰੀ ਕੀਤਾ ਗਿਆ ਸੀ। ਡਾਟਾ ਇਕੱਤਰ ਕਰਨਾ ਤੇ ਡਾਟਾ ਸੁਧਾਈ ਲਗਾਤਾਰ ਜਾਰੀ ਰਹਿਣ ਵਾਲੀ ਕਾਰਵਾਈ ਹੈ।
ਈ-ਸਵਾਗਤ ਟੈਪਲੇਟ ਦੀ ਪਟਾਰੀ ਦਿੱਤੀ ਗਈ ਹੈ। MyGov ਪਲੇਟਫਾਰਮ ਰਾਹੀਂ ਈ-ਸਵਾਗਤ ਦੀ ਕਰਾਵਡ ਸੋਰਸਿੰਗ ਨੂੰ ਨਿਸ਼ਚਿਤ ਕੀਤਾ ਗਿਆ। ਕਰਾਵਡ ਸੋਰਸਿੰਗ ਨੂੰ ਆਜ਼ਾਦੀ ਦਿਵਸ, ਅਧਿਆਪਕ ਦਿਵਸ ਤੇ ਗਾਂਧੀ ਜੈਅੰਤੀ ਸਵਾਗਤ ਵਾਸਤੇ ਡਿਜ਼ਾਇਨ ਬਣਾਉਣ ਲਈ ਵਰਤਿਆ ਗਿਆ ਹੈ। ਈ-ਸਵਾਗਤ ਪੋਰਟਲ ਨੂੰ ੧੪ ਅਗਸਤ ੨੦੧੪ ਨੂੰ ਚਾਲੂ ਕੀਤਾ ਜਾ ਚੁੱਕਾ ਹੈ।
ਇਹ ਸ਼ੁਰੂ ਵਿੱਚ ਦਿੱਲੀ ਵਿੱਚ ਸਭ ਕੇਂਦਰ ਸਰਕਾਰ ਦੇ ਦਫ਼ਤਰਾਂ ਨਾਲ ਸ਼ੁਰੂ ਹੋਵੇਗਾ। ੧੫੦ ਸੰਗਠਨਾਂ ਤੋਂ ੪੦,੦੦੦ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੇ ਪਹਿਲਾਂ ਹੀ ਸਾਂਝੇ ਬਾਇਓ-ਮੈਟਰਿਕ ਹਾਜ਼ਰੀ ਪੋਰਟਲ ਉੱਤੇ ਰਜਿਸਟਰ ਕੀਤਾ ਹੈ http://attendance.gov.in. (ਬਾਹਰੀ ਲਿੰਕ ਹੈ) ਵੱਖ-ਵੱਖ ਕੇਂਦਰੀ ਸਰਕਾਰ ਦੀਆਂ ਇਮਾਰਤਾਂ ਦੇ ਐਂਟਰੀ ਗੇਟ ਵਿੱਚ ੧੦੦੦ ਬਾਇਓ - ਮੈਟਰਿਕ ਹਾਜ਼ਰੀ ਟਰਮੀਨਲ ਸਥਾਪਿਤ ਕੀਤੇ ਜਾ ਰਹੇ ਹਨ, ਜੋ ਕਿ ਵਾਈ-ਫਾਈ ਐਕਸੈਸ ਪੁਆਇੰਟ ਤੇ ਮੋਬਾਇਲ ਕਨੈਕਟਵਿਟੀ ਨਾਲ ਕਨੈਕਟ ਹੋਣਗੇ। ਸਰਕਾਰੀ ਮੁਲਾਜ਼ਮ ਦਿੱਲੀ ਵਿੱਚ ਕਿਸੇ ਵੀ ਕੇਂਦਰ ਸਰਕਾਰ ਦੇ ਦਫ਼ਤਰਾਂ ਤੋਂ ਆਪਣੀ ਹਾਜ਼ਰੀ ਲਗਾਉਣ ਦੇ ਸਮਰੱਥ ਹੋਣਗੇ।
ਕੌਮੀ ਗਿਆਨ ਨੈਟਵਰਕ (NKN) ਉੱਤੇ ਸਭ ਯੂਨੀਵਰਸਿਟੀਆਂ ਇਸ ਸਕੀਮ ਦੇ ਅਧੀਨ ਆਉਣਗੀਆਂ। ਮਨੁੱਖੀ ਵਸੀਲੇ ਵਿਕਾਸ ਮੰਤਰਾਲਾ (MHRD) ਇਹ ਸਕੀਮ ਨੂੰ ਲਾਗੂ ਕਰਨ ਲਈ ਨੋਡਲ ਮੰਤਰਾਲਾ ਹੈ।
ਈਮੇਲ ਸਰਕਾਰ ਨਾਲ ਗੱਲਬਾਤ ਕਰਨ ਦਾ ਮੁੱਢਲਾ ਢੰਗ ਹੋਵੇਗਾ। ਸਰਕਾਰੀ ਈਮੇਲ ਢਾਂਚੇ ਨੂੰ ਢੁੱਕਵੇਂ ਰੂਪ ਵਿੱਚ ਸੁਧਾਰਿਆ ਤੇ ਅੱਪਗਰੇਡ ਕੀਤਾ ਜਾਵੇਗਾ। ਪੜਾਅ-I ਅਧੀਨ ੧੦ ਲੱਖ ਮੁਲਾਜ਼ਮਾਂ ਲਈ ਢਾਂਚੇ ਨੂੰ ਅੱਪਗਰੇਡ ਕਰਨ ਦਾ ਕੰਮ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਾ ਹੈ। ਪੜਾਅ-II ਦੇ ਅਧੀਨ, ਢਾਂਚੇ ਨੂੰ ਮਾਰਚ ੨੦੧੫ ਤੱਕ ੯੮ ਕਰੋੜ ਰੁਪਏ ਦੀ ਕੀਮਤ ਨਾਲ ੫੦ ਲੱਖ ਮੁਲਾਜ਼ਮਾਂ ਲਈ ਅੱਪਗਰੇਡ ਕੀਤਾ ਜਾਵੇਗਾ। DeitY ਇਹ ਸਕੀਮ ਲਈ ਨੋਡਲ ਵਿਭਾਗ ਹੈ।
ਸਰਕਾਰੀ ਈਮੇਲ ਲਈ ਮਿਆਰੀਕਰਨ ਕੀਤੇ ਨਮੂਨੇ ਤਿਆਰ ਕੀਤੇ ਜਾਣਗੇ। ਇਸ ਨੂੰ DeitY ਵਲੋਂ ਸਥਾਪਿਤ ਕੀਤਾ ਜਾ ਰਿਹਾ ਹੈ।
ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਤੇ ਯਾਤਰਾ ਕੇਂਦਰਾਂ ਨੂੰ ਡਿਜ਼ਿਟਲ ਸ਼ਹਿਰਾਂ ਵਲੋਂ ਪ੍ਰਚਾਰਨ ਲਈ ਪਬਲਿਕ ਵਾਈ-ਫਾਈ ਹਾਟਸਪਾਟ ਬਣਾਇਆ ਜਾਵੇਗਾ। ਸਕੀਮ ਨੂੰ DoT ਤੇ ਸ਼ਹਿਰੀ ਵਿਕਾਸ ਮੰਤਾਰਲੇ (MoUD) ਵਲੋਂ ਲਾਗੂ ਕੀਤਾ ਜਾਵੇਗਾ।
ਸਭ ਕਿਤਾਬਾਂ ਈ-ਬੁੱਕ ਵਿੱਚ ਬਦਲਣਯੋਗ ਹੋਣਗੀਆਂ। HRD ਦਾ ਮੰਤਰਾਲਾ/DeitY ਇਸ ਸਕੀਮ ਲਈ ਨੋਡਲ ਏਜੰਸੀਆਂ ਹਨ।
SMS ਅਧਾਰਿਤ ਮੌਸਮ ਜਾਣਕਾਰੀ ਤੇ ਮੁਸੀਬਤ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਇਸ ਮਕਸਦ ਲਈ DeitY ਦਾ ਮੋਬਾਇਲ ਸੇਵਾ ਪਲੇਟਫਾਰਮ ਮੌਜੂਦ ਹੈ। ਇਸ ਸਕੀਮ ਲਈ ਧਰਤ ਵਿਗਿਆਨ ਦਾ ਮੰਤਰਾਲਾ (ਭਾਰਤੀ ਮੌਸਮ ਵਿਭਾਗ - IMD)/ ਗ੍ਰਹਿ ਮਾਮਲਿਆਂ ਦਾ ਮੰਤਰਾਲਾ (MHA) (ਕੌਮੀ ਮੁਸੀਬਤ ਪ੍ਰਬੰਧ ਅਥਾਰਟੀ - NDMA) ਨੋਡਲ ਸੰਗਠਨ ਹਨ।
(੧) ਇਹ ਗੁਆਚੇ ਤੇ ਲੱਭੇ ਬੱਚਿਆਂ ਬਾਰੇ ਮੌਕੇ ਉੱਤੇ ਜਾਣਕਾਰੀ ਪ੍ਰਾਪਤ ਕਰਨ ਤੇ ਸਾਂਝਾ ਕਰਨ ਦੀ ਸਹੂਲਤ ਹੋਵੇਗੀ ਅਤੇ ਜ਼ੁਰਮ ਜਾਂਚ ਕਰਨ ਤੇ ਸਮੇਂ ਸਿਰ ਜਵਾਬਦੇਹੀ ਨੂੰ ਸੁਧਾਰਨ ਲਈ ਵੱਡਾ ਕੰਮ ਕਰੇਗੀ। ਪੋਰਟਲ ਨੂੰ ਹੇਠ ਦਿੱਤੀਆਂ ਵਿਸ਼ੇਸ਼ਤਾਵਾਂ ਨਾਲ ਮੁੜ-ਡਿਜ਼ਾਇਨ ਕੀਤਾ ਜਾ ਰਿਹਾ ਹੈ :-
(੧) ਮੋਬਾਇਲ ਐਪਸ ਰਾਹੀਂ ਨਾਗਰਿਕਾਂ ਦੀ ਹਿੱਸੇਦਾਰੀ ਨੂੰ ਵਧਾਉਣਾ
(੨) ਪੁਲਿਸ ਲਈ ਮੋਬਾਇਲ / SMS ਚੇਤਾਵਨੀ ਸਿਸਟਮ (ਬਾਲ ਭਲਾਈ ਅਧਿਕਾਰੀ)
(੩) ਨਾਗਰਿਕਾਂ ਲਈ ਵਧੀਆ ਨੇਵੀਗੇਸ਼ਨ
(੪) ਸਾਂਝੀਆਂ ਬਾਲ ਸੇਵਾਵਾਂ ਲਈ ਸਹੂਲਤਾਂ
(੫) ਸਿਸਟਮ / ਵੈਬ ਪੋਰਟਲਾਂ ਨੂੰ ਹਰਮਨਪਿਆਰਾ ਬਣਾਉਣ ਲਈ ਸਮਾਜਿਕ ਮੀਡੀਆ ਦੀ ਵਰਤੋਂ
(੨) ਇਹ ਪ੍ਰੋਜੈਕਟ ਲਈ DeitY ਅਤੇ ਔਰਤ ਤੇ ਬਾਲ ਭਲਾਈ ਵਿਭਾਗ (DoWCD) ਨੋਡਲ ਵਿਭਾਗ ਹਨ
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 11/19/2019