ਡਿਜੀਟਲ ਲਾਕਰ ਡਿਜੀਟਲ ਇੰਡੀਆ ਪ੍ਰੋਗਰਾਮ ਦਾ ਮਹੱਤਵਪੂਰਣ ਹਿੱਸਾ ਹੈ। ਇਸ ਵੈੱਬ ਸੇਵਾ ਦੇ ਜ਼ਰੀਏ ਤੁਸੀਂ ਜਨਮ ਪ੍ਰਮਾਣ-ਪੱਤਰ, ਪਾਸਪੋਰਟ, ਵਿਦਿਅਕ ਪ੍ਰਮਾਣ-ਪੱਤਰ ਜਿਹੇ ਅਹਿਮ ਦਸਤਾਵੇਜ਼ਾਂ ਨੂੰ ਆਨਲਾਈਨ ਸਟੋਰ ਕਰ ਸਕਦੇ ਹੋ। ਇਹ ਸਹੂਲਤ ਪਾਉਣ ਲਈ ਬਸ ਤੁਹਾਡੇ ਕੋਲ ਅਧਾਰ ਕਾਰਡ ਹੋਣਾ ਚਾਹੀਦਾ ਹੈ। ਅਧਾਰ ਦਾ ਨੰਬਰ ਫੀਡ ਕਰਕੇ ਤੁਸੀਂ ਡਿਜੀਟਲ ਲਾਕਰ ਅਕਾਉਂਟ ਖੋਲ੍ਹ ਸਕਦੇ ਹੋ। ਇਸ ਸਰਵਿਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਕਿਤੇ ਵੀ ਆਪਣੇ ਦਸਤਾਵੇਜ਼ ਵਿੱਚ ਡਿਜੀਟਲ ਲਿੰਕ ਪੇਸਟ ਕਰ ਦਿਓ, ਹੁਣ ਤੁਹਾਨੂੰ ਬਾਰ-ਬਾਰ ਕਾਗਜ਼ਾਂ ਦਾ ਪ੍ਰਯੋਗ ਨਹੀਂ ਕਰਨਾ ਪਵੇਗਾ। ਡਿਪਾਰਟਮੈਂਟ ਆਫ ਇਲੈਕਟਰੌਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (ਡੀ.ਈ.ਆਈ.ਟੀ.ਵਾਈ.) ਨੇ ਹਾਲ ਹੀ ਵਿੱਚ ਡਿਜੀਟਲ ਲਾਕਰ ਦਾ ਬੀਟਾ ਵਰਜਨ ਲਾਂਚ ਕੀਤਾ ਹੈ।
ਇਸ ਨੂੰ ਬਣਾਉਣ ਲਈ ਤੁਹਾਨੂੰ ਡਿਜੀਟਲ ਲਾਕਰ ਉੱਤੇ ਲੌਗ ਇਨ ਕਰਨਾ ਹੋਏਗਾ, ਉਸ ਦੇ ਬਾਅਦ ਤੁਹਾਨੂੰ ਆਈ.ਡੀ. ਬਣਾਉਣੀ ਪਵੇਗੀ। ਉਸ ਦੇ ਬਾਅਦ ਤੁਸੀਂ ਆਧਾਰ ਕਾਰਡ ਨੰਬਰ ਲੌਗ ਇਨ ਕਰ ਦਿਓ। ਉਸ ਦੇ ਬਾਅਦ ਤੁਹਾਡੇ ਨਾਲ ਜੁੜੇ ਕੁਝ ਸਵਾਲ ਤੁਹਾਨੂੰ ਪੁੱਛੇ ਜਾਣਗੇ, ਜਿਸ ਦੇ ਬਾਅਦ ਤੁਹਾਡਾ ਅਕਾਊਂਟ ਬਣ ਜਾਵੇਗਾ ਅਤੇ ਉਸ ਦੇ ਬਾਅਦ ਤੁਸੀਂ ਉਸ ਵਿੱਚ ਸਾਰੇ ਨਿੱਜੀ ਦਸਤਾਵੇਜ਼ ਡਾਊਨਲੋਡ ਕਰ ਦਿਓ, ਜੋ ਹਮੇਸ਼ਾ ਦੇ ਲਈ ਉਸ ਵਿੱਚ ਲੋਡ ਹੋ ਜਾਣਗੇ। ਤੁਹਾਡਾ ਲੌਗ ਇਨ ਆਈ.ਡੀ. ਅਤੇ ਪਾਸਵਰਡ ਤੁਹਾਡਾ ਆਪਣਾ ਹੋਵੇਗਾ, ਜਿਸ ਨੂੰ ਤੁਸੀਂ ਕਿਤੇ ਵੀ ਖੋਲ੍ਹ ਸਕਦੇ ਹੋ। ਸਭ ਤੋਂ ਵੱਡਾ ਫਾਇਦਾ ਇਸ ਲਾਕਰ ਦੇ ਜ਼ਰੀਏ ਧੋਖਾਧੜੀ ਨਹੀਂ ਹੋ ਸਕਦੀ ਅਤੇ ਨਾ ਹੀ ਨਕਲੀ ਦਸਤਾਵੇਜ਼ਾਂ ਦਾ ਚੱਕਰ ਹੁੰਦਾ ਹੈ, ਇਹ ਪੂਰੀ ਤਰ੍ਹਾਂ ਨਾਲ ਨੀਟ ਐਂਡ ਕਲੀਨ ਪ੍ਰੋਸੈਸ ਹੈ।
ਸਰਕਾਰ ਡਿਜੀਟਲ ਇੰਡੀਆ ਮਿਸ਼ਨ ਦੇ ਤਹਿਤ ਸਾਰੇ ਦੇਸ਼ ਵਾਸੀਆਂ ਨੂੰ ਡਿਜੀਟਲ ਲਾਕਰ ਉਪਲਬਧ ਕਰਾਏਗੀ, ਜਿੱਥੇ ਸੰਬੰਧਤ ਵਿਅਕਤੀ ਦੇ ਸਾਰੇ ਪ੍ਰਮਾਣ-ਪੱਤਰ ਸੁਰੱਖਿਅਤ ਰੱਖੇ ਜਾਣਗੇ।
ਡਿਜੀਟਲ ਲਾਕਰ ਡਿਜੀਟਲ ਭਾਰਤ ਪ੍ਰੋਗਰਾਮ ਇਹ ਬਾਹਰੀ ਵੈੱਬਸਾਈਟ ਜੋ ਇੱਕ ਨਵੀਂ ਵਿੰਡੋ ਵਿੱਚ ਖੁਲ੍ਹਦੀ ਹੈ, ਦੇ ਤਹਿਤ ਪ੍ਰਮੁੱਖ ਪਹਿਲਾਂ ਵਿੱਚੋ ਇੱਕ ਹੈ। ਇਸ ਦਾ ਇੱਕ ਬੀਟਾ ਸੰਸਕਰਣ ਇਲੈੱਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਵਿਭਾਗ (ਡੀ.ਈ.ਆਈ.ਟੀ.ਵਾਈ.), ਭਾਰਤ ਸਰਕਾਰ ਰਾਹੀਂ ਜਾਰੀ ਕੀਤਾ ਗਿਆ ਹੈ। ਡਿਜੀਟਲ ਲਾਕਰ ਦਾ ਉਦੇਸ਼ ਭੌਤਿਕ ਦਸਤਾਵੇਜ਼ਾਂ ਦੇ ਉਪਯੋਗ ਨੂੰ ਘੱਟ ਕਰਨਾ ਅਤੇ ਏਜੰਸੀਆਂ ਵਿਚਕਾਰ ਈ-ਦਸਤਾਵੇਜ਼ਾਂ ਦੇ ਆਦਾਨ-ਪ੍ਰਦਾਨ ਨੂੰ ਸਮਰੱਥ ਕਰਨਾ ਹੈ।
ਇਸ ਪੋਰਟਲ ਦੀ ਮਦਦ ਨਾਲ ਈ-ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਰਜਿਸਟਰਡ ਕੋਸ਼ ਦੇ ਮਾਧਿਅਮ ਰਾਹੀਂ ਕੀਤਾ ਜਾਵੇਗਾ, ਜਿਸ ਨਾਲ ਆਨਲਾਈਨ ਦਸਤਾਵੇਜ਼ਾਂ ਦਾ ਪ੍ਰਮਾਣਿਕਤਾ ਨਿਸ਼ਚਿਤ ਹੋਵੇਗੀ। ਬਿਨੈਕਾਰ ਆਪਣੇ ਇਲੈਕਟ੍ਰਾਨਿਕ ਦਸਤਾਵੇਜ਼ਾਂ ਨੂੰ ਅਪਲੋਡ ਕਰ ਸਕਦੇ ਹਨ ਅਤੇ ਡਿਜੀਟਲ ਈ-ਸਾਇਨ ਸਹੂਲਤ ਦਾ ਉਪਯੋਗ ਕਰਕੇ ਉਨ੍ਹਾਂ ਉੱਤੇ ਹਸਤਾਖ਼ਰ ਕਰ ਸਕਦੇ ਹਨ। ਇਨ੍ਹਾਂ ਡਿਜੀਟਲੀ ਹਸਤਾਖਰਿਤ ਦਸਤਾਵੇਜ਼ਾਂ ਨੂੰ ਸਰਕਾਰੀ ਸੰਗਠਨਾਂ ਜਾਂ ਹੋਰ ਅਦਾਰਿਆਂ ਦੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
ਦਸਤਾਵੇਜ਼ਾਂ ਦਾ ਸੰਗ੍ਰਹਿ ਹੈ ਜੋ ਜਾਰੀਕਰਤਾ ਦੁਆਰਾ ਇੱਕ ਮਿਆਰੀ ਨਮੂਨੇ ਵਿੱਚ ਅਪਲੋਡ ਕੀਤੀ ਗਈ ਅਤੇ ਮਿਆਰੀ ਏ.ਪੀ.ਆਈ. ਦੁਆਰਾ ਸੁਰੱਖਿਅਤ ਤਰੀਕੇ ਨਾਲ ਵਾਸਤਵਿਕ ਸਮੇਂ ਵਿੱਚ ਖੋਜ ਅਤੇ ਉਪਯੋਗ ਦੇ ਲਈ ਉਪਲਬਧ ਹੈ।
ਇੱਕ ਸੁਰੱਖਿਅਤ ਆਨਲਾਈਨ ਤੰਤਰ ਹੈ, ਜਿਸ ਨਾਲ ਬਿਨੈਕਰਤਾ ਵਾਸਤਵਿਕ ਸਮੇਂ ਵਿੱਚ ਯੂ.ਆਰ.ਆਈ. (ਯੂਨੀਫੌਰਮ ਰਿਸੋਰਸ ਸੰਕੇਤਕ) ਦਾ ਉਪਯੋਗ ਕਰਕੇ ਪ੍ਰਾਪਤ ਕਰ ਸਕਦੇ ਹਨ। ਯੂ.ਆਰ.ਆਈ. ਇੱਕ ਕੋਸ਼ ਵਿੱਚ ਜਾਰੀਕਰਤਾ ਰਾਹੀਂ ਅਪਲੋਡ ਕੀਤੀ ਗਈ ਈ-ਦਸਤਾਵੇਜ਼ ਦੇ ਲਈ ਇੱਕ ਕੜੀ ਹੈ। ਯੂ.ਆਰ.ਆਈ. ਦੇ ਆਧਾਰ ਤੇ ਗੇਟਵੇ ਕੋਸ਼ ਦਾ ਪਤਾ ਪਛਾਣ ਕਰੇਗਾ ਅਤੇ ਉਸ ਕੋਸ਼ ਨਾਲ ਈ-ਦਸਤਾਵੇਜ਼ ਨੂੰ ਪ੍ਰਸਤੁਤ ਕਰੇਗਾ।
ਬਿਨੈਕਾਰ ਦੇ ਲਈ
ਡਿਜੀਟਲ ਲਾਕਰ ਦੇ ਲਈ ਸਾਈਨ ਅਪ ਕਰਨ ਲਈ ਬਿਨੈਕਾਰ ਦੇ ਕੋਲ ਆਧਾਰ ਸੰਖਿਆ ਹੋਣੀ ਚਾਹੀਦੀ ਹੈ। ਡਿਜੀਟਲ ਲਾਕਰ ਦੇ ਲਈ ਸਾਈਨ ਅਪ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਹਾਡਾ ਮੋਬਾਈਲ ਨੰਬਰ ਯੂ.ਆਈ.ਡੀ.ਏ.ਆਈ. ਸਿਸਟਮ ਵਿੱਚ ਤੁਹਾਡੀ ਆਧਾਰ ਸੰਖਿਆ ਨਾਲ ਜੁੜਿਆ ਹੋਇਆ ਹੋਵੇ।
ਲਾਗ-ਇਨ ਖੇਤਰ ਵਿੱਚ ਆਪਣੀ ਆਧਾਰ ਸੰਖਿਆ ਦਰਜ ਕਰੋ। ਯੂ.ਆਈ.ਡੀ.ਏ.ਆਈ. ਉੱਤੇ ਰਜਿਸਟਰਡ ਮੋਬਾਈਲ ਨੰਬਰ ਉੱਤੇ ਓ.ਟੀ.ਪੀ. ਭੇਜਿਆ ਜਾਵੇਗਾ। ਓ.ਟੀ.ਪੀ. ਦਰਜ ਕਰਨ ਤੇ ਯੂ.ਆਈ.ਡੀ.ਏ.ਆਈ. ਨਾਲ ਈ-ਕੇ.ਵਾਈ.ਸੀ. ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਈ-ਕੇ.ਵਾਈ.ਸੀ. ਸਫਲ ਹੋ ਜਾਣ ਤੇ, ਬਿਨੈਕਾਰ ਵਿਭਿੰਨ ਜਾਰੀਕਰਤਿਆਂ ਦੁਆਰਾ ਡਿਜੀਟਲ ਲਾਕਰ ਵਿੱਚ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਦੀ ਯੂ.ਆਰ.ਆਈ. ਦੇਖ ਸਕਦੇ ਹਨ। ਬਿਨੈਕਾਰ ਆਪਣੇ ਡਿਜੀਟਲ ਲਾਕਰ ਵਿੱਚ ਈ-ਦਸਤਾਵੇਜ਼ਾਂ ਨੂੰ ਅਪਲੋਡ ਅਤੇ ਉਨ੍ਹਾਂ ਨੂੰ ਈ-ਸਾਈਨ ਵੀ ਕਰ ਸਕਦੇ ਹਨ।
ਬਿਨੈਕਾਰ ਫਰਮਾਇਸ਼ ਕਰਤਾ ਦੇ ਈਮੇਲ ਪਤੇ ਉੱਤੇ ਈ-ਦਸਤਾਵੇਜ਼ ਦੇ ਲਈ ਲਿੰਕ ਸਾਂਝਾ ਕਰਕੇ ਨਿੱਜੀ ਦਸਤਾਵੇਜ਼ਾਂ ਨੂੰ ਸਾਂਝਾ ਕਰ ਸਕਦੇ ਹਨ।
ਜਾਰੀਕਰਤਾਵਾਂ ਦੇ ਲਈ
ਬਿਨੈਕਾਰ ਨੂੰ ਆਈ.ਡੀ. ਪ੍ਰਾਪਤ ਕਰਨ ਲਈ ਡਿਜੀਟਲ ਲਾਕਰ ਪ੍ਰਣਾਲੀ ਉੱਤੇ ਰਜਿਸਟਰ ਕਰਨਾ ਪਵੇਗਾ।
ਬਿਨੈਕਾਰ ਨੂੰ ਆਈ.ਡੀ. ਮਿਲਣ ਮਗਰੋਂ, ਜਾਰੀਕਰਤਾ ਰਿਪੋਜਿਟਰੀ ਸੇਵਾ ਪ੍ਰਦਾਤਾ ਏ.ਪੀ.ਆਈ. ਦਾ ਉਪਯੋਗ ਕਰਕੇ ਨਾਮਿਤ ਕੋਸ਼ ਵਿੱਚ ਇੱਕ ਮਿਆਰੀ ਐਕਸ.ਐੱਮ.ਐੱਲ. ਫਾਰਮੈਟ ਵਿੱਚ ਦਸਤਾਵੇਜ਼ਾਂ ਨੂੰ ਅਪਲੋਡ ਕਰ ਸਕਦੇ ਹਨ।
ਕੋਸ਼ ਵਿੱਚ ਅਪਲੋਡ ਕੀਤੇ ਗਏ ਹਰੇਕ ਦਸਤਾਵੇਜ਼ ਦੇ ਲਈ ਬਿਨੈਕਾਰ ਆਈ.ਡੀ., ਦਸਤਾਵੇਜ਼ ਦਾ ਪ੍ਰਕਾਰ ਅਤੇ ਯੂਨਿਕ ਦਸਤਾਵੇਜ਼ ਆਈ.ਡੀ. ਹੋਵੇਗਾ। ਦਸਤਾਵੇਜ਼ ਯੂ.ਆਰ.ਆਈ. ਸੰਬੰਧਤ ਨਿਵਾਸੀ ਦੀ ਆਧਾਰ ਸੰਖਿਆ ਦੇ ਅਧਾਰ ਤੇ ਉਸ ਦੇ ਡਿਜੀਟਲ ਲਾਕਰ ਵਿੱਚ ਸੰਧਾਰਿਤ ਕੀਤਾ ਜਾਵੇਗਾ।
ਫਰਮਾਇਸ਼ ਕਰਤਿਆਂ ਦੇ ਲਈ
ਫਰਮਾਇਸ਼ ਕਰਤਾ ਨੂੰ ਡਿਜੀਟਲ ਲਾਕਰ ਪ੍ਰਣਾਲੀ ਉਪਯੋਗ ਕਰਨ ਦੇ ਲਈ ਪਹਿਲਾਂ ਐਕਸੇਸ ਗੇਟਵੇ ਉੱਤੇ ਰਜਿਸਟਰ ਕਰਨਾ ਪਵੇਗਾ।
ਫਰਮਾਇਸ਼ ਕਰਤਾ ਦਸਤਾਵੇਜ਼ ਯੂ.ਆਰ.ਆਈ. ਦਾ ਉਪਯੋਗ ਕੋਸ਼ ਤੋਂ ਐਕਸੇਸ ਗੇਟਵੇ ਦੇ ਮਾਧਿਅਮ ਨਾਲ ਦਸਤਾਵੇਜ਼ਾਂ ਨੂੰ ਸੁਰੱਖਿਅਤ ਤੌਰ ਤੇ ਪ੍ਰਾਪਤ ਕਰਨ ਲਈ ਕਰ ਸਕਦੇ ਹਨ।
ਈ-ਸਾਈਨ ਸੇਵਾ ਉਤਪਾਦਨ ਦੇ ਪੂਰਵ ਗੇੜ ਵਿੱਚ ਹੈ ਅਤੇ ਇਸ ਲਈ ਇਸ ਦਾ ਇਸਤੇਮਾਲ ਜਾਂਚ ਦੇ ਉਦੇਸ਼ ਲਈ ਹੀ ਕੀਤਾ ਜਾ ਸਕਦਾ ਹੈ। ਈ-ਸਾਈਨ ਦੀ ਕਾਨੂੰਨੀ ਮਾਨਤਾ ਦਾ ਭਰੋਸਾ ਜਾਂਚ ਗੇੜ ਦੇ ਦੌਰਾਨ ਨਹੀਂ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਦੇ ਲਈ
ਵਧੇਰੇ ਜਾਣਕਾਰੀ ਲਈ ਇੱਥੇ ਕਲਿਕ ਕਰੋ।
ਆਖਰੀ ਵਾਰ ਸੰਸ਼ੋਧਿਤ : 8/12/2020