ਡਿਜ਼ਿਟਲ ਸਾਖਰਤਾ ਡਿਜ਼ਿਟਲ ਭਾਰਤ ਪ੍ਰੋਗਰਾਮ ਦੀ ਸੰਭਾਵਨਾ ਦਾ ਸਹੀਂ ਤੇ ਪੂਰਾ ਫਾਇਦਾ ਲੈਣ ਲਈ ਹਰੇਕ ਪੱਧਰ ਉੱਤੇ ਬਹੁਤ ਜ਼ਰੂਰੀ ਮੰਨੀ ਗਈ ਹੈ। ਇਹ ਨਾਗਰਿਕਾਂ ਨੂੰ ਆਪਣੇ ਫਾਇਦੇ ਲਈ ਡਿਜ਼ਿਟਲ ਤਕਨੀਕਾਂ ਦੇ ਪੂਰੀ ਵਰਤੋਂ ਦੇ ਸਮਰੱਥ ਬਣਾਉਂਦੀ ਹੈ। ਇਹ ਉਹਨਾਂ ਨੂੰ ਰੁਜ਼ਗਾਰ ਮੌਕੇ ਲੱਭਣ ਤੇ ਆਰਥਿਕ ਰੂਪ ਵਿੱਚ ਯੋਗ ਬਣਾਉਂਦੀ ਹੈ।
ਅੱਜ ਧਿਆਨ ਹਰੇਕ ਘਰ ਵਿੱਚ ਇੱਕ ਵਿਅਕਤੀ ਨੂੰ ਈ-ਸਾਖਰ ਬਣਾਉਣ ਉੱਤੇ ਹੈ। ਮੂਲ ICT ਢਾਂਚੇ ਨੂੰ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਸਥਾਪਿਤ ਕੀਤਾ ਗਿਆ ਹੈ, ਜਿਵੇਂ ਕਿ CSC, ਜੋ ਕਿ ਦੇਸ਼ ਦੇ ਦੂਰ-ਦੁਰਾਂਡੇ ਖੇਤਰਾਂ ਵਿੱਚ ਡਿਜ਼ਿਟਲ ਸਾਖਰਤਾ ਲੈ ਕੇ ਜਾਣ ਲਈ ਜ਼ਰੂਰੀ ਭੂਮਿਕਾ ਨਿਭਾ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਦੇਸ਼ ਭਰ ਵਿੱਚ ਸਭ ਪੰਚਾਇਤਾਂ ਕੋਲ ਉੱਚ-ਗਤੀ ਕਨੈਕਟਵਿਟੀ ਹੈ, ਟੈਲੀਕਾਮ ਵਿਭਾਗ (DoT) ਨੇ ਭਾਰਤ ਬਰਾਡਬੈਂਡ ਨੈਟਵਰਕ ਲਿਮ.(BBNL) ਨੂੰ ਕੌਮੀ ਓਪਟੀਕਲ ਫਾਇਬਰ ਨੈਟਵਰਕ (NOFN) ਲਾਗੂ ਕਰਨ ਲਈ ਸਥਾਪਿਤ ਕੀਤਾ ਹੈ। BBNL ਦੇਸ਼ ਭਰ ਵਿੱਚ 2,50,000 ਪਿੰਡ ਪੰਚਾਇਤਾਂ ਵਿੱਚੋਂ ਹਰੇ ਲਈ ਓਪਟੀਕਲ ਫਾਇਬਰ ਕੇਬਲ ਟਰਮੀਨਲ ਵਿਛਾਏਗਾ, ਜੋ ਕਿ ਸਭ ਹਿੱਸੇਦਾਰਾਂ ਲਈ ਸੂਚਨਾ ਹਾਈਵੇ ਦੇ ਵਜੋਂ ਦੇਸ਼ ਭਰ ਵਿੱਚ ਸਭ ਪਿੰਡਾਂ ਤੱਕ ਡਿਜ਼ਿਟਲ ਦਾਖ਼ਲੇ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ 100 Mbps ਲਿੰਕ ਦੇਣ ਲਈ ਵਰਤਿਆ ਜਾਵੇਗਾ। ਇਹ ਲੋਕਲ ਸੰਗਠਨਾਂ ਜਿਵੇਂ ਕਿ ਪੰਚਾਇਤ ਦਫ਼ਤਰ, ਸਕੂਲਾਂ,ਸਿਹਤ ਕੇਂਦਰਾਂ,ਲਾਇਬਰੇਰੀਆਂ ਆਦਿ ਲਈ ਡਿਜ਼ਿਟਲੀਕਰਨ ਤੇ ਕਨੈਕਟਵਿਟੀ ਨੂੰ ਯਕੀਨੀ ਬਣਾਏਗਾ। ਉਦਯੋਗ ਕੌਮੀ ਡਿਜ਼ਿਟਲ ਸਾਖਰਤਾ ਮਿਸ਼ਨ ਰਾਹੀਂ ਈ-ਸਾਖਰਤਾ ਟੀਚੇ ਦੇ ਸਹਿਯੋਗ ਲਈ ਵੀ ਅੱਗੇ ਆਇਆ ਹੈ।
ਇਲੈਕਟ੍ਰੋਨਿਕ ਤੇ ਸੂਚਨਾ ਤਕਨੀਕ ਦੀ ਕੌਮੀ ਸੰਸਥਾ (NIELIT),DeitY ਅਧੀਨ ਆਜ਼ਾਦ ਸੋਸਾਇਟੀ,ਨੇ ਦੇਸ਼ ਭਰ ਵਿੱਚ ਕੋਰਸ,ਜੋ ਕਿ ਲੋਕਾਂ ਨੂੰ ਕੰਪਿਊਟਰ ਤੇ ਹੋਰ ਮੁੱਢਲੀਆਂ ਸਰਗਰਮੀਆਂ ਜਿਵੇਂ ਕਿ ਈਮੇਲ,ਇੰਟਰਨੈਟ ਬਰਾਊਜ਼ ਕਰਨ ਆਦਿ,ਰਾਹੀਂ ਈ-ਪ੍ਰਸ਼ਾਸ਼ਨ ਲੈਣ-ਦੇਣ, ਲਈ ਸਮਰੱਥ ਕਰਨ ਵਾਸਤੇ 5000 ਤੋਂ ਵੱਧ ਸਹੂਲਤ ਕੇਂਦਰਾਂ ਦੀ ਪਛਾਣ ਕੀਤੀ ਹੈ। NIELIT ਨੇ ਉਦਯੋਗਿਕ ਹਿੱਸੇਦਾਰਾਂ ਨਾਲ ਡਿਜ਼ਿਟਲ ਸਾਖਰਤਾ ਉੱਤੇ ਕੋਰਸ ਕਰਵਾਉਣ ਤੇ ਆਨਲਾਈਨ ਪ੍ਰੀਖਿਆ ਲੈਣ ਲਈ MoU ਉੱਤੇ ਦਸਤਖਤ ਕੀਤੇ ਹਨ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 3/26/2020