ਆਮ ਤੌਰ ਉੱਤੇ ਡਿਜ਼ਿਟਲ ਪਲੇਟਫਾਰਮ ਨੂੰ ਵਰਤੋਂਕਾਰਾਂ ਨੂੰ ਸੂਚਨਾ ਦੇਣ ਤੇ ਸੇਵਾ ਦੇ ਪ੍ਰਬੰਧ ਲਈ ਕੀਤਾ ਜਾਂਦਾ ਹੈ। ਇਹਨਾਂ ਪਲੇਟਫਾਰਮਾਂ ਰਾਹੀਂ ਸਰਕਾਰ ਇਸ ਰਾਹੀਂ ਨਾਗਰਿਕਾਂ ਨਾਲ ਸੰਚਾਰ ਕਰ ਸਕਦੀ ਸੀ, ਜੋ ਕਿ ਬਹੁਤਾ ਕਰਕੇ ਇੱਕ ਪਾਸੜ ਹੁੰਦਾ ਸੀ। ਡਿਜ਼ਿਟਲ ਪਲੇਟਫਾਰਮ, ਤਕਨੀਕ ਦੇ ਪੱਖ ਉੱਤੇ ਵਿਕਾਸ ਦੇ ਜ਼ਰੂਰੀ ਹੁੰਗਾਰੇ ਨਾਲ, ਨਵੇਂ ਰੂਪ ਵਿੱਚ ਆਏ ਹਨ ਅਤੇ ਹੁਣ ਸਰਕਾਰੀ ਵਿਭਾਗਾਂ ਨੂੰ ਨਾਗਰਿਕਾਂ ਨਾਲ ਪ੍ਰਭਾਵੀ ਦੋ-ਪਾਸੜ ਸੰਚਾਰ ਤੇ ਤਾਲਮੇਲ ਕਰਨ ਲਈ ਸਮਰੱਥ ਕਰ ਸਕਦੇ ਹਨ। ਪਲੇਟਫਾਰਮ, ਜੋ ਕਿ ਵੱਡੀ ਸਹਿਯੋਗੀ ਸਹੂਲਤ ਦਿੰਦੇ ਹਨ, ਵਰਤੋਂਕਾਰਾਂ ਤੋਂ ਵੱਡੀ ਹਿੱਸੇਦਾਰੀ ਪ੍ਰਾਪਤ ਕਰਦੇ ਹਨ। ਵਾਰ ਵਾਰ ਨਾਗਰਿਕਾਂ ਕੋਲ ਪਹੁੰਚ ਕਰਨ ਦੀ ਬਜਾਏ ਸਰਕਾਰ ਉਹਨਾਂ ਡਿਜ਼ਿਟਲ ਪਲੇਟਫਾਰਮ ਰਾਹੀਂ ਲਗਾਤਾਰ ਸੰਪਰਕ ਵੀ ਰਹਿ ਸਕਦੀ ਹੈ, ਜੋ ਕਿ ਪ੍ਰਸ਼ਾਸ਼ਨ ਵਿੱਚ ਭਾਗ ਲੈਣ ਦੀ ਸਹੂਲਤ ਹੋਵੇਗੀ।
ਪਲੇਟਫਾਰਮ ਖੋਜੀ ਹੱਲਾਂ ਉੱਤੇ ਪੁੱਜਣ ਲਈ ਵੱਖ - ਵੱਖ ਮਾਮਲਿਆਂ ਬਾਰੇ ਚਰਚਾ, ਸਰਕਾਰੀ ਨੂੰ ਸੁਝਾਅ ਦੇਣੇ, ਪ੍ਰਸ਼ਾਸ਼ਨ ਉੱਤੇ ਸੁਝਾਅ ਦੇਣੇ, ਸਰਕਾਰੀ ਕਾਰਵਾਈਆਂ/ਨੀਤੀਆਂ/ਸ਼ੁਰੂਆਤਾਂ ਦੀ ਦਰਜਾਬੰਦੀ ਅਤੇ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਸਰਕਾਰ ਨਾਲ ਸਰਗਰਮ ਰੂਪ ਵਿੱਚ ਭਾਗ ਲੈਣ ਦਾ ਢੰਗ ਦੇਵੇਗਾ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 8/12/2020