ਵੱਖ - ਵੱਖ ਸਰਕਾਰੀ ਸੇਵਾਵਾਂ ਨੂੰ ਈ-ਪ੍ਰਸ਼ਾਸ਼ਨ ਐਪਲੀਕੇਸ਼ਨਾਂ ਵਿੱਚ ਜੀ ਆਈ ਐਸ ਤਕਨੀਕ ਦੀ ਵਰਤੋਂ ਕਰਕੇ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੌਮੀ ਭੂ-ਸਥਾਨਿਕ ਸੂਚਨਾ ਸਿਸਟਮ (ਐਨ ਜੀ ਆਈ ਐਸ) ਨੂੰ ਕਈ ਸੰਗਠਨਾਂ ਜਿਵੇਂ ਭਾਰਤੀ ਸਰਵੇਖਣ, ਕੌਮੀ ਜਾਣਕਾਰੀ ਕੇਂਦਰ (ਐਨ ਆਈ ਸੀ), ਐਨ ਆਰ ਐਸ ਏ ਅਤੇ ਧਰਤ ਵਿਗਿਆਨ ਦਾ ਮੰਤਰਾਲਾ (MoES) ਕੋਲ ਮੌਜੂਦ ਭੂ-ਸਥਾਨਿਕ ਡੇਟੇ ਦਾ ਏਕੀਕਰਨ ਕਰਕੇ ਈ - ਪ੍ਰਸ਼ਾਸ਼ਨ ਐਪਲੀਕੇਸ਼ਨਾਂ ਲਈ ਜੀ ਆਈ ਐਸ ਪਲੇਟਫਾਰਮ ਵਿਕਸਤ ਕਰਨ ਲਈ ਸਥਾਪਿਤ ਕੀਤਾ ਜਾ ਰਿਹਾ ਹੈ।
ਇਹ ਜੀ ਆਈ ਐਸ ਪਲੇਟਫਾਰਮ ਨੂੰ ਵੱਖ-ਵੱਖ ਮਿਸ਼ਨ ਮੋਡ ਪ੍ਰੋਜੈਕਟਾਂ ਤੇ ਹੋਰ ਈ-ਪ੍ਰਸ਼ਾਸ਼ਨ ਸ਼ੁਰੂਆਤਾਂ ਦੇ ਫਾਇਦੇ ਦੇਣ ਲਈ ਸੇਵਾ ਦੇ ਵਜੋਂ ਵਰਤਿਆ ਜਾਵੇਗਾ। ਐਨ ਜੀ ਐਸ ਆਈ ਨੂੰ ਪ੍ਰੋਜੈਕਟਾਂ ਦੀ ਅਸਲ ਤਰੱਕੀ, ਰਾਹਤ ਪ੍ਰਬੰਧ ਤੇ ਪਬਲਿਕ ਸੁਰੱਖਿਆ ਏਜੰਸੀਆਂ ਦੀਆਂ ਖਾਸ ਲੋੜਾਂ ਦੀ ਨਿਗਰਾਨੀ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 12/5/2019