ਅੱਜ ਧਿਆਨ ਈ-ਪ੍ਰਸ਼ਾਸ਼ਨ ਐਪਲੀਕੇਸ਼ਨਾਂ ਨੂੰ ਇੰਝ ਡਿਜ਼ਾਇਨ ਕਰਨ ਲਈ ਹੈ ਕਿ ਸੰਬੰਧਿਤ ਜਾਣਕਾਰੀ, ਸੇਵਾਵਾਂ ਤੇ ਸ਼ਿਕਾਇਤ-ਨਿਪਟਾਰਾ ਢੰਗ ਮੌਕੇ ਉੱਤੇ ਮਿਲ ਸਕੇ ਅਤੇ ਸਭ ਕਿਸਮ ਦੇ ਯੰਤਰਾਂ ਜਿਵੇਂ ਕਿ ਡੈਸਕਟਾਪ ਕੰਪਿਊਟਰ, ਲੈਪਟਾਪ, ਟੇਬਲੇਟ, ਮੋਬਾਇਲ ਆਦਿ ਉੱਤੇ ਵਰਤੋਂਯੋਗ ਹੋਣੀ ਚਾਹੀਦੀ ਹੈ।
ਪੰਚਾਇਤ ਪੱਧਰ ਉੱਤੇ ਉੱਚ ਗਤੀ ਦੇ ਬਰਾਡਬੈਂਡ ਕਨੈਕਟਵਿਟੀ ਦੀ ਸੰਭਵ ਬਣਾਉਣ ਲਈ ਕੌਮੀ ਓਪਟੀਕਲ ਫਾਇਬਰ ਨੈਟਵਰਕ (NOFN) ਪ੍ਰੋਜੈਕਟ ਨੂੰ ਟੈਲੀਕਮਿਊਨੀਕੇਸ਼ਨ ਵਿਭਾਗ (DOT) ਵਲੋਂ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਦੇਸ਼ ਵਿੱਚ ਸਭ ਪੰਚਾਇਤਾਂ ਲਈ ਗੀਗਾਬਾਈਟ ਫਾਇਬਰ ਪਹੁੰਚਾਉਣ ਲਈ ਕਨੈਕਟਵਿਟੀ ਸਮੱਸਿਆਵਾਂ ਨੂੰ ਦੂਰ ਕਰਨਾ ਹੈ।
DeitY ਦਾ ਮੋਬਾਇਲ ਸੇਵਾ ਪ੍ਰੋਜੈਕਟ ਬਹੁਤ ਹੀ ਕਾਮਯਾਬ ਪ੍ਰੋਜੈਕਟ ਹੈ, ਜੋ ਕਿ ਮੋਬਾਇਲ ਆਧਾਰਿਤ ਸੇਵਾਵਾਂ ਤੇ ਮੋਬਾਇਲ ਐਪਸ ਦੇਣ ਲਈ ਕੇਂਦਰ, ਰਾਜ ਤੇ ਲੋਕਲ ਪੱਧਰ ਉੱਤੇ ਸਭ ਸਰਕਾਰੀ ਵਿਭਾਗਾਂ ਤੇ ਏਜੰਸੀਆਂ ਲਈ ਸਾਂਝਾ ਕੌਮੀ ਪਲੇਟਫਾਰਮ ਹੈ। ਦੇਸ਼ ਭਰ ਵਿੱਚ ੧੯੦੦ ਸਰਕਾਰੀ ਵਿਭਾਗ ਤੇ ਏਜੰਸੀਆਂ ਮੋਬਾਇਲ ਸਮਰੱਥ ਸੇਵਾਵਾਂ ਲਈ ਮੋਬਾਇਲ ਪਲੇਟਫਾਰਮ ਨੂੰ ਵਰਤ ਰਹੀਆਂ ਹਨ। ਇਹ ਸ਼ੁਰੂਆਤ ਨੇ ੨੦੧੪ ਸੰਯੁਕਤ ਰਾਸ਼ਟਰ ਪਬਲਿਕ ਸੇਵਾ ਇਨਾਮ ਜਿੱਤਿਆ ਹੈ। ਮੋਬਾਇਲ ਸੇਵਾ ਸੰਯੁਕਤ ਰਾਸ਼ਟਰ ਪਬਲਿਕ ਸੇਵਾ ਇਨਾਮ (੨੦੧੪) "ਸੂਚਨਾ ਦੇ ਯੁੱਗ ਵਿੱਚ ਪੂਰੀ-ਸਰਕਾਰ ਦੇ ਢੰਗਾਂ ਦਾ ਪ੍ਰਸਾਰ" ਵਰਗ ਅਧੀਨ ਜਿੱਤਿਆ ਹੈ। ੨੦੧੪ ਵਿੱਚ ਭਾਰਤ ਤੋਂ ਕੇਵਲ ਇਹੀ ਜੇਤੂ ਸੀ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 11/19/2019