ਹੋਮ / ਈ-ਸ਼ਾਸਨ / ਡਿਜੀਟਲ ਇੰਡੀਆ / ਡਿਜ਼ੀਟਲ ਭਾਰਤ ਪ੍ਰੋਗਰਾਮ ਦੇ ਬਾਰੇ / ਸੁਪਨਾ ਖੇਤਰ ੧ / ਹਰੇਕ ਨਾਗਰਿਕ ਨੂੰ ਡਿਜ਼ਿਟਲ ਢਾਂਚਾ ਸਹੂਲਤ ਵਜੋਂ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹਰੇਕ ਨਾਗਰਿਕ ਨੂੰ ਡਿਜ਼ਿਟਲ ਢਾਂਚਾ ਸਹੂਲਤ ਵਜੋਂ

ਇਹ ਸੁਪਨੇ ਦੇ ਅਧੀਨ ਵੱਖ - ਵੱਖ ਸੇਵਾਵਾਂ ਨੂੰ ਆਨਲਾਈਨ ਪਹੁੰਚਣ ਲਈ ਮੁੱਖ ਹਿੱਸਾ ਉੱਚ ਗਤੀ ਦਾ ਇੰਟਰਨੈਟ ਮੂਲ ਸਹੂਲਤ ਵਜੋਂ ਹੈ।

ਚੰਗੀ ਤਰ੍ਹਾਂ ਕਨੈਕਟ ਹੋਏ ਦੇਸ਼ ਚੰਗੀਆਂ ਸੇਵਾਵਾਂ ਦੇਣ ਵਾਲੇ ਦੇਸ਼ ਲਈ ਬਹਤੁ ਜ਼ਰੂਰੀ ਹੈ। ਇੱਕ ਵਾਰ ਦੂਰ-ਦੁਰਾਡੇ ਖੇਤਰਾਂ ਦੇ ਭਾਰਤੀ ਪੇਂਡੂ ਹੁਣ ਬਰਾਡਬੈਂਡ ਤੇ ਉੱਚ ਗਤੀ ਦੇ ਇੰਟਰਨੈਟ ਰਾਹੀਂ ਡਿਜ਼ਿਟਲ ਰੂਪ ਵਿੱਚ ਕਨੈਕਟ ਹੋਣ ਦੇ ਬਾਅਦ, ਹਰੇਕ ਨਾਗਰਿਕ ਨੂੰ ਇਲੈਕਟ੍ਰੋਨਿਕ ਸੇਵਾਵਾਂ, ਤਹਿ ਕੀਤੇ ਸਮਾਜਿਕ ਫਾਇਦੇ ਤੇ ਵਿੱਤੀ ਦਾਖ਼ਲੇ ਪਹੁੰਚਣ ਅਸਲੀਅਤ ਬਣ ਸਕਦਾ ਹੈ। ਮੁੱਖ ਖੇਤਰ ਵਿੱਚੋਂ ਇੱਕ, ਜਿਸ ਉੱਤੇ ਡਿਜ਼ਿਟਲ ਭਾਰਤ ਦੇ ਕੇਂਦਰਿਤ ਹੈ। ਹਰੇਕ ਨਾਗਰਿਕ ਨੂੰ ਡਿਜ਼ਿਟਲ ਢਾਂਚਾ ਸਹੂਲਤ ਵਜੋਂ।

ਇਹ ਸੁਪਨੇ ਦੇ ਅਧੀਨ ਵੱਖ-ਵੱਖ ਸੇਵਾਵਾਂ ਨੂੰ ਆਨਲਾਈਨ ਪਹੁੰਚਣ ਲਈ ਮੁੱਖ ਹਿੱਸਾ ਉੱਚ ਗਤੀ ਦਾ ਇੰਟਰਨੈਟ ਮੂਲ ਸਹੂਲਤ ਵਜੋਂ ਹੈ। ਡਿਜ਼ਿਟਲ ਪਛਾਣ, ਵਿੱਤੀ ਦਾਖ਼ਲੇ ਅਤੇ ਆਮ ਸੇਵਾਵਾਂ ਕੇਂਦਰਾਂ ਦੀ ਸੌਖੀ ਮੌਜੂਦਗੀ ਨੂੰ ਯਕੀਨ ਬਣਾਉਣ ਲਈ ਸਮਰੱਥ ਢਾਂਚਾ ਸਥਾਪਿਤ ਕਰਨ ਦੀ ਵੀ ਵਿਉਂਤ ਹੈ। ਨਾਗਰਿਕਾਂ ਨੂੰ "ਡਿਜ਼ਿਟਲ ਲਾਕਰ" ਦੇਣ ਦਾ ਵੀ ਸੁਝਾਅ ਹੈ, ਜੋ ਪਬਲਿਕ ਕਲਾਉਡ ਉੱਤੇ ਸਾਂਝਾ ਕਰਨ ਯੋਗ ਪ੍ਰਾਈਵੇਟ ਥਾਂ ਹੋਵੇਗਾ, ਅਤੇ ਜਿੱਥੇ ਸਰਕਾਰੀ ਵਿਭਾਗਾਂ ਤੇ ਏਜੰਸੀਆਂ ਵਲੋਂ ਜਾਰੀ ਕੀਤੇ ਦਸਤਾਵੇਜ਼ਾਂ ਨੂੰ ਸੌਖੇ ਢੰਗ ਨਾਲ ਆਨਲਾਈਨ ਵਰਤਣ ਲਈ ਸਟੋਰ ਕੀਤਾ ਜਾ ਸਕਦਾ ਹੈ। ਇਹ ਵੀ ਵਿਉਂਤ ਬਣਾਈ ਗਈ ਹੈ ਕਿ ਸਾਈਬਰਸਪੇਸ ਨੂੰ ਸੁਰੱਖਿਅਤ ਅਤੇ ਬੇਖ਼ਤਰਾ ਬਣਾਇਆ ਜਾਵੇ।

ਮੁੱਢਲੀ ਸਹੂਲਤ ਵਜੋਂ ਉੱਚ ਗਤੀ ਇੰਟਰਨੈਟ:-

 

ਸੂਚਨਾ ਤੇ ਸੰਚਾਰ ਤਕਨੀਕਾਂ (ICT) ਕੋਲ ਦੇਸ਼ ਵਿੱਚ ਵੱਡੇ ਡਿਜ਼ਿਟਲ ਫ਼ਰਕ (ICT ਲਈ ਸੌਖੀ ਤੇ ਪ੍ਰਭਾਵੀ ਪਹੁੰਚ ਦੇ ਰੂਪ ਵਿੱਚ) ਨੂੰ ਨਾ ਕੇਵਲ ਪੂਰਾ ਕਰਨ ਦੀ ਸੰਭਾਵਨਾ ਹੈ, ਬਲਕਿ ਅਰਥਚਾਰੇ, ਰੁਜ਼ਗਾਰ ਤੇ ਉਤਪਾਦਨ ਵਿੱਚ ਵਾਧੇ ਲਈ ਚੰਗਾ ਯੋਗਦਾਨ ਪਾਇਆ ਹੈ।

ਦੇਸ਼ ਦੇ ਚਾਰੇ ਪਾਸੇ ਉੱਚ ਗਤੀ ਇੰਟਰਨੈਟ ICT ਢਾਂਚਾ, ਓਪਟੀਕਲ ਫਾਇਬਰ ਤੇ ਬੇਤਾਰ ਤਕਨੀਕਾਂ ਰਾਹੀਂ ਆਖਰੀ-ਮੀਲ ਕਨੈਕਟਵਿਟੀ ਚੋਣਾਂ ਸਥਾਪਿਤ ਕਰਨ ਕਰਕੇ ਪਹੁੰਚਾਉਣ ਉੱਤੇ ਜ਼ੋਰ ਹੈ, ਜੋ ਕਿ ਸਹਿਣਯੋਗ, ਭਰੋਸੇਯੋਗ ਤੇ ਮੁਕਾਬਲੇ ਵਾਲਾ ਹੋਵੇ| ਕਾਰਵਾਈ ਦੀ ਸਕੀਮ ਤੇ ਸਮਾਂ ਅੱਗੇ ਦਿੱਤਾ ਹੈ:-

ਫੋਕਸ ਖੇਤਰ                        
ਨਿਯਤ ਕੀਤੇ ਨਤੀਜੇ
ਪੇਂਡੂ ਖੇਤਰਾਂ ਲਈ ਬਰਾਡਬੈਂਡ ੨੦੧੬ - ੨੦੧੭ ਤੱਕ ੨,੫੦,੦੦੦ ਪਿੰਡ ਪੰਚਾਇਤਾਂ (GP) ਲਈ ਕਵਰੇਜ਼
ਸ਼ਹਿਰੀ ਖੇਤਰਾਂ ਲਈ ਬਰਾਡਬੈਂਡ ਸੇਵਾ ਪਹੁੰਚਣ ਲਈ ਵਰਚੁਅਲ ਨੈਟਵਰਕ ਪੂਰਕ; ਨਵੇਂ ਸ਼ਹਿਰੀ ਬਸਤੀਆਂ ਤੇ ਇਮਾਰਤਾਂ ਵਿੱਚ ਲਾਜ਼ਮੀ ਸੰਚਾਰ ਢਾਂਚਾ
ਕੌਮੀ ਜਾਣਕਾਰੀ ਢਾਂਚਾ ਵਧੀਆ ਕਾਰਗੁਜ਼ਾਰੀ ਤੇ ਤਾਲਮੇਲ ਲਈ ਕੌਮੀ ਈ-ਪ੍ਰਸ਼ਾਸ਼ਨ ਸਕੀਮ (NeGP) ਅਧੀਨ ਸਭ ਮੂਲ ICT ਢਾਂਚਾ ਦਾ ਏਕੀਕਰਨ; ਮਾਰਚ ੨੦੧੭ ਤੱਕ ਕੌਮੀ ਪੱਧਰ ਉੱਤੇ ਕਰਵੇਜ਼
ਮੋਬਾਈਲ ਕਨੈਕਟੀਵਿਟੀ ਲਈ ਸਰਵਵਿਆਪੀ ਪਹੁੰਚ ਵੱਡੇ ਪੱਧਰ ਉੱਤੇ ਨੈਟਵਰਕ ਪਹੁੰਚਾਉਣਾ; ਤੱਕ 55,619 ਨਾ-ਕਵਰ ਕੀਤੇ ਪਿੰਡਾਂ ਲਈ ਕਰਵੇਜ਼
ਕੌਮੀ ਪੇਂਡੂ ਇੰਟਰਨੈਟ ਮਿਸ਼ਨ ਦੇ ਅਧੀਨ ਪਬਲਿਕ ਇੰਟਰਨੈਟ ਪਹੁੰਚ ਪ੍ਰੋਗਰਾਮ ੨੦੧੬ - ੨੦੧੭ ਤੱਕ ੨,੨੫,੦੦੦ GP ਲਈ ਸਾਂਝੇ ਸੇਵਾ ਕੇਂਦਰਾਂ (CSC) ਰਾਹੀਂ  ਕਵਰੇਜ਼; ੨੦੧੫ - ੨੦੧੬ ਤੱਕ ੧,੫੦,੦੦੦ ਡਾਕ ਘਰਾਂ ਨੂੰ ਬਹੁ-ਸੇਵਾ ਕੇਂਦਰਾਂ ਵਲੋਂ ਮੁੜ - ਵਿਕਸਤ ਕੀਤਾ ਜਾ ਰਿਹਾ ਹੈ|

ਸਰੋਤ : ਡਿਜ਼ੀਟਲ ਭਾਰਤ

3.23837209302
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top