ਜਰੂਰੀ ਹੈ ਕਿ ਸਾਈਬਰਸਪੇਸ ਸਭ ਸੰਗਠਨਾਂ ਤੇ ਵਰਤੋਂਕਾਰਾਂ ਲਈ ਸੁਰੱਖਿਅਤ ਤੇ ਬੇਖ਼ਤਰਾ ਬਣਾਇਆ ਜਾਵੇ।
ਸੰਗਠਿਤ ਢਾਂਚੇ, ਲੋਕਾਂ, ਕਾਰਵਾਈਆਂ, ਤਕਨੀਕਾਂ ਤੇ ਸਹਿਯੋਗ ਦੇ ਨਾਲ ਸਾਈਬਰ ਸਪੇਸ ਵਿੱਚ ਸੂਚਨਾ ਤੇ ਸੂਚਨਾ - ਢਾਂਚੇ ਨੂੰ ਸੁਰੱਖਿਅਤ ਕਰਨ, ਸਾਈਬਰ ਧਮਕੀਆਂ ਨੂੰ ਰੋਕਣ ਤੇ ਜਵਾਬ ਦੇਣ ਦੀ ਸਮਰੱਥ ਬਣਾਉਣ, ਕਮਜ਼ੋਰੀਆਂ ਘਟਾਉਣ ਤੇ ਸਾਈਬਰ ਹਾਦਸਿਆਂ ਤੋਂ ਨੁਕਸਾਨ ਘਟਾਉਣ ਲਈ ਕੌਮੀ ਸੂਚਨਾ ਸੁਰੱਖਿਆ ਨੀਤੀ ਬਣਾਈ ਜਾ ਚੁੱਕੀ ਹੈ।
DeitY ਦੀ ਭਾਰਤੀ ਕੰਪਿਊਟਰ ਐਮਰਜੈਂਸੀ ਜਵਾਬਦੇਹ ਟੀਮ (ICERT/CERT-In) ਵਲੋਂ ਸੰਪੂਰਨ "ਤੁਹਾਡਾ ਸੁਰੱਖਿਅਤ ਪੀਸੀ" ਪੋਰਟਲ ਹੋਸਟ ਕੀਤਾ ਹੈ, ਵਰਤੋਂਕਾਰਾਂ ਲਈ ਖ਼ਤਰੇ ਤੇ ਜੋਖਿਮਾਂ ਲਈ ਸੇਧਾਂ ਤੇ ਉਪਾਆਵਾਂ ਨਾਲ। ਇਸ ਤੋਂ ਇਲਾਵਾ ਸੁਰੱਖਿਅਤ ਤੇ ਬੇਖ਼ਤਰਾ ਸਾਈਬਰ ਥਾਂ ਦੇਣ ਵਾਸਤੇ ਡਿਜ਼ਿਟਲ ਭਾਰਤ ਦੇ ਅਧੀਨ ਸਾਈਬਰ ਸੁਰੱਖਿਆ ਲਈ ਕੌਮੀ ਤਾਲਮੇਲ ਕੇਂਦਰ ਨੂੰ ਮੁੱਖ ਭਾਗ ਵਜੋਂ ਪੇਸ਼ ਕੀਤਾ ਗਿਆ ਹੈ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 8/12/2020