ਭਾਰਤੀ ਟੈਲੀਕਾਮ ਖੇਤਰ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਖੇਤਰ ਹੈ। ਭਾਰਤ ਵਿੱਚ ਮੋਬਾਇਲ ਫ਼ੋਨ ਦੇ ਵੱਡੇ ਤੇ ਤੇਜ਼ੀ ਨਾਲ ਵੱਧ ਰਹੇ ਖੇਤਰ, ਖਾਸ ਤੌਰ ਉੱਤੇ ਪੇਂਡੂ ਖੇਤਰ ਵਿੱਚ, ਨੇ ਪਬਲਿਕ ਸੇਵਾਵਾਂ ਨੂੰ ਇਲੈਕਟ੍ਰੋਨਿਕ ਰੂਪ ਵਿੱਚ ਵਰਤਣ ਤੇ ਪਹੁੰਚਾਉਣ ਲਈ ਤਿਆਰ ਤੇ ਵੱਡਾ ਆਧਾਰ ਹੈ। ਮੋਬਾਇਲ ਰਾਹੀਂ ਡਾਟੇ ਨੂੰ ਵਰਤਣ ਦੀ ਲੋਕਪ੍ਰਿਅਤਾ ਵਧ ਰਹੀ ਹੈ ਅਤੇ ਅੱਜ ਤੱਕ, ਭਾਰਤ ਵਿੱਚ ਇੰਟਰਨੈਟ ਵਰਤਣ ਵਾਲਿਆਂ ਵਿੱਚੋਂ ਲਗਭਗ ੮੦% ਮੋਬਾਇਲ ਯੰਤਰਾਂ ਰਾਹੀਂ ਵਰਤਦੇ ਹਨ। ਇਸ ਵਿੱਚ ਆਮ ਤੌਰ ਉੱਤੇ ਈ-ਪ੍ਰਸ਼ਾਸ਼ਨ ਤੇ ਖਾਸ ਤੌਰ ਉੱਤੇ ਡਿਜ਼ਿਟਲ - ਤੇ - ਵਿੱਤੀ ਦਾਖ਼ਲੇ ਲਈ ਵੱਡੀ ਸੰਭਾਵਨਾ ਮੌਜੂਦ ਹੈ।
ਮੋਬਾਇਲ ਖੇਤਰ ਵਿੱਚ, DeitY ਨੇ ਮੋਬਾਇਲ ਸੇਵਾ ਸ਼ੁਰੂ ਕੀਤੀ ਹੈ, ਇਨਕਲਾਬੀ ਪੂਰੀ ਤਰ੍ਹਾਂ ਸਰਕਾਰੀ ਮੋਬਾਇਲ ਪ੍ਰਸ਼ਾਸ਼ਨ ਸ਼ੁਰੂਆਤ, ਜਿਸ ਰਾਹੀਂ ਦੇਸ਼ ਭਰ ਵਿੱਚ ਸਰਕਾਰੀ ਵਿਭਾਗਾਂ ਤੇ ਏਜੰਸੀਆਂ ਨਾਗਰਿਕਾਂ ਤੇ ਕਾਰੋਬਾਰਾਂ ਨੂੰ ਪਬਲਿਕ ਸੇਵਾਵਾਂ ਵੱਖ - ਵੱਖ ਮੋਬਾਇਲ ਅਧਾਰਿਤ SMS, USSD, ਮੋਬਾਇਲ ਐਪਸ ਅਤੇ ਵੋਆਇਸ/IVRS ਰਾਹੀਂ ਮੋਬਾਇਲ ਯੰਤਰਾਂ ਰਾਹੀਂ ਦੇਣ ਦੇ ਸਮਰੱਥ ਕਰਦੀ ਹੈ।
ਵਿੱਤੀ ਖੇਤਰ ਵਿੱਚ, DeitY ਨੇ NSDL ਡਾਟਾਬੇਸ ਮੈਨਜੇਮੈਂਟ ਲਿਮਟਡ (NDML) ਨਾਲ ਮਿਲ ਕੇ PayGov, ਸਭ ਸਰਕਾਰੀ ਵਿਭਾਗਾਂ ਤੇ ਸੇਵਾਵਾਂ ਨੂੰ ਨਾਗਰਿਕਾਂ ਤੋਂ ਪਬਲਿਕ ਸੇਵਾਵਾਂ ਲਈ ਆਨਲਾਈਨ ਭੁਗਤਾਨ ਲੈਣ ਦੀ ਸਹੂਲਤਾਂ ਦੇਣ ਲਈ ਸਾਂਝਾ ਪਲੇਟਫਾਰਮ, ਤਿਆਰ ਕੀਤਾ। PayGov ਨਾਗਰਿਕਾਂ ਨੂੰ ਸਿਰੇ ਤੋਂ ਸਿਰੇ ਤੱਕ ਟਰਾਂਸੈਕਸ਼ਨ ਤਜਰਬਾ ਦਿੰਦਾ ਹੈ, ਜੋ ਕਿ ਵੱਖ - ਵੱਖ ਭੁਗਤਾਨ ਚੋਣਾਂ ਨੂੰ ਚੁਣ ਸਕਦੇ ਹਨ ਜਿਵੇਂ ਕਿ ਨੈਟ ਬੈਂਕਿੰਗ (੬੫+ ਬੈਂਕਾਂ), ਡੇਬਿਟ ਕਾਰਡ, ਕਰੈਡਿਟ ਕਾਰਡ, ਨਕਦ ਕਾਰਡ/ ਪ੍ਰੀਪੇਡ ਕਾਰਡ/ਵਾਲਿਟ ਅਤੇ NEFT/RTGS ਆਦਿ।
ਪ੍ਰਧਾਨ ਮੰਤਰੀ ਜਨ-ਧਨ ਯੋਜਨਾ' ਨੂੰ ਦੇਸ਼ ਦੇ ਸਭ ਘਰਾਂ ਵਿੱਚ ਸੰਪੂਰਨ ਵਿੱਤੀ ਦਾਖ਼ਲਾ ਲਿਆਉਣ ਬਾਰੇ ਏਕੀਕ੍ਰਿਤ ਢੰਗ ਦਾ ਕੌਮੀ ਮਿਸ਼ਨ ਲਈ ਜਾਰੀ ਕੀਤਾ ਗਿਆ ਹੈ। ਸਕੀਮ ਵਿੱਚ ਹਰ ਘਰ ਲਈ ਘੱਟੋ-ਘੱਟ ਇੱਕ ਮੂਲ ਬੈਂਕ ਖਾਤੇ ਨਾਲ ਬੈਂਕਿੰਗ ਸਹੂਲਤਾਂ, ਵਿੱਤੀ ਸਾਖਰਤਾ, ਕਰੈਡਿਟ, ਬੀਮੇ ਤੇ ਪੈਨਸ਼ਨ ਸਹੂਲਤਾਂ ਲਈ ਯੂਨੀਵਰਸਲ ਪਹੁੰਚ ਦਾ ਵਿਚਾਰ ਹੈ। ਇਸ ਵਿੱਚ ਸਭ ਸਰਕਾਰੀ ਫਾਇਦਿਆਂ ਨੂੰ ਲਾਭਪਾਤਰ ਦੇ ਬੈਂਕ ਖਾਤਿਆਂ ਵਿੱਚ ਭੇਜਣ ਦਾ ਵੀ ਵਿਚਾਰ ਹੈ।
ਅਕਤੂਬਰ ੨੦੧੪ ਵਿੱਚ DeitY ਵਿਖੇ ਕਰਵਾਈ ਮੋਬਾਇਲ ਪਛਾਣ ਵਿਚਾਰ-ਚਰਚਾ ਸਲਾਹਕਾਰੀ ਵਰਕਸ਼ਾਪ ਦੌਰਾਨ "ਮੋਬਾਇਲ ਨੂੰ ਵਿੱਤੀ ਦਾਖ਼ਲੇ ਲਈ ਸਾਧਨ ਬਣਾਉਣਾ" ਉੱਤੇ ਖਾਸ ਟਰੈਕ ਰੱਖਿਆ ਗਿਆ। ਵਰਕਸ਼ਾਪ ਤੇ ਹੋਰ ਵਿਚਾਰ - ਵਟਾਂਦਰੇ ਵਲੋਂ ਇਹ ਸਾਹਮਣੇ ਆਇਆ ਕਿ ਟੈਲੀਕਾਮ ਸੇਵਾ ਪੂਰਕਾਂ ਦੇ ਵੱਡੇ ਨੈਟਵਰਕ ਦੇ ਨਾਲ ਨਾਲ ਉਹਨਾਂ ਵਲੋਂ ਅਸਲ ਵਿੱਚ ਦਿੱਤੀ ਜਾ ਰਹੀ ਹੈ ਕਰਵੇਜ਼ ਤੇ ਕਨੈਕਟਵਿਟੀ ਨੂੰ ਪੇਂਡੂ ਖੇਤਰਾਂ ਵਿੱਚ ਠੀਕ ਤਰ੍ਹਾਂ ਬੈਂਕਿੰਗ ਸੇਵਾਵਾਂ, ਜਿਵੇਂ ਕਿ ਊਰਜਾ ਦੀ ਮੌਜੂਦਗੀ, ਨਕਦੀ ਪ੍ਰਬੰਧ, ਸੁਰੱਖਿਆ ਅਤੇ ਨਕਦੀ ਜ਼ਮ੍ਹਾਂ ਕਰਨ/ ਕਢਵਾਉਣ ਦੀਆਂ ਢੁੱਕਵੀਆਂ ਥਾਵਾਂ ਆਦਿ ਦੇਣ ਵਿੱਚ ਆ ਰਹੀਆਂ ਸਮੱਸਿਆਵਾਂ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੀ ਸੰਭਾਵਨਾ ਵਜੋਂ ਵਰਤਿਆ ਜਾ ਸਕਦਾ ਹੈ। ਮੋਬਾਇਲ ਵਿੱਤੀ ਦਾਖ਼ਲੇ ਲਈ ਜ਼ਰੂਰੀ ਤੇ ਪ੍ਰਭਾਵੀ ਸਹਾਇਕ ਚੈਨਲ ਵਜੋਂ ਕੰਮ ਕਰ ਸਕਦਾ ਹੈ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 6/20/2020