ਆਦਰਸ਼ ਪਛਾਣ ਉਹ ਹੈ ਜੋ ਕਿ ਵਿਲੱਖਣ, ਇੱਕ ਹੀ ਕਾਫ਼ੀ, ਖ਼ਰੀ ਹੋਣੀ ਚਾਹੀਦੀ ਹੈ ਕਿ ਉਹ ਡੁਪਲੀਕੇਟ ਤੇ ਨਕਲੀ ਰਿਕਾਰਡਾਂ ਦੀ ਦੀ ਇਜਾਜ਼ਤ ਨਾ ਦੇਵੇ, ਸਸਤੇ ਰੂਪ ਤੇ ਜੀਵਨ ਭਰ ਚੱਲਣ ਨਾਲ ਸੌਖੀ ਤੇ ਡਿਜ਼ਿਟਲ ਰੂਪ ਵਿੱਚ ਪ੍ਰਮਾਣਿਤ ਹੋਵੇ।
ਆਧਾਰ, ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵਲੋਂ ਭਾਰਤ ਸਰਕਾਰ ਦੇ ਵਜੋਂ ਜਾਰੀ ਕੀਤਾ ੧੨ - ਅੰਕੀ ਵਿਲੱਖਣ ਪਛਾਣ ਨੰਬਰ, ਇਹ ਲੋੜਾਂ ਨੂੰ ਪੂਰਾ ਕਰਦਾ ਹੈ। ਇਹ ਨਾਗਰਿਕ ਨੂੰ ਉਸ ਦੇ ਪੂਰੇ ਜੀਵਨ ਲਈ ਕਿਸੇ ਵੀ ਸਮੇਂ ਕਿਤੇ ਵੀ ਬਿਨਾਂ-ਕਾਗਜ਼ ਲਾਜ਼ਮੀ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ। ਪਛਾਣ ਦੀ ਜਾਂਚ ਪਰਮਾਣਕਿਤਾ ਯੰਤਰਾਂ ਦੀ ਮਦਦ ਨਾਲ ਆਨਲਾਈਨ ਕੀਤੀ ਜਾਂਦੀ ਹੈ, ਜੋ ਕਿ UIDAI ਦੇ ਕੇਂਦਰੀ ਭੰਡਾਰ ਨਾਲ ਜੁੜਦਾ ਹੈ ਅਤੇ UIDAI ਵਿੱਚ ਮੌਜੂਦ ਜਨਅੰਕੜੇ ਤੇ ਬਾਇਓਮੈਟਰਿਕ ਡਾਟੇ ਦੇ ਮੁਤਾਬਕ ਮੂਲ ਸਵਾਲਾਂ, ਕੀ ਵਿਅਕਤੀ ਉਹੀ ਹੈ, ਜਿਸ ਦਾ ਦਾਅਵਾ ਕਰਦਾ ਹੈ ?", ਦੇ ਜਵਾਬ 'ਹਾਂ' ਜਾਂ 'ਨਹੀਂ' ਦੇ ਰੂਪ ਵਿੱਚ ਦਿੰਦਾ ਹੈ। ਆਧਾਰ ਨੂੰ ਕਿਸੇ ਵੀ ਐਪਲੀਕੇਸ਼ਨ ਵਲੋਂ ਵਰਤਿਆ ਜਾ ਸਕਦਾ ਹੈ, ਜਿਸ ਲਈ ਐਪਲੀਕੇਸ਼ਨ ਵਲੋਂ ਨਾਗਰਿਕ ਦੀ ਪਛਾਣ ਤਹਿ ਕਰਨ ਅਤੇ/ਜਾਂ ਨਾਗਰਿਕ ਨੂੰ ਸੇਵਾਵਾਂ/ਫਾਇਦੇ/ਇਖ਼ਤਿਆਰ ਦੇਣ ਲਈ ਸੁਰੱਖਿਆ ਪਹੁੰਚ ਦੇਣ ਵਾਸਤੇ ਵਰਤਣ ਦੀ ਲੋੜ ਹੁੰਦੀ ਹੈ।
DeitY ਨੇ ਅਕਤੂਬਰ ੨੦੧੪ ਵਿੱਚ ਵਿਅਕਤੀਗਤ ਪਛਾਣ ਦੀ ਇਲੈਕਟ੍ਰੋਨਿਕ ਪਰਮਾਣਕਿਤਾ ਲਈ ਸਾਧਨਾਂ ਵਜੋਂ ਮੋਬਾਇਲ ਨੂੰ ਕਿਵੇਂ ਵਰਤੀਏ ਦੇ ਵੱਖ-ਵੱਖ ਪੱਖਾਂ ਉੱਤੇ ਵਿਚਾਰ - ਚਰਚਾ ਕਰਨ ਲਈ ਵੱਖ-ਵੱਖ ਹਿੱਸੇਦਾਰਾਂ ਨਾਲ ਸਲਾਹਕਾਰੀ ਵਰਕਸ਼ਾਪ ਕੀਤੀ। ਵਰਕਸ਼ਾਪ ਦਾ ਮੁੱਖ ਨਤੀਜਾ ਤੇ ਹੋਰ ਚਰਚਾ ਸੀ ਕਿ "ਡਿਜ਼ਿਟਲ ਪਛਾਣ" ਨੂੰ ਮੋਬਾਇਲਟੀ ਨਾਲ ਵਿਅਕਤੀ ਦੀ ਪਛਾਣ ਸਥਾਪਿਤ ਕਰਕੇ ਵਰਤਣਾ ਚਾਹੀਦਾ ਹੈ।
ਮੋਬਾਇਲ ਨੂੰ ਡਿਜ਼ਿਟਲ ਪਛਾਣ ਲਈ ਸਾਧਨ ਵਜੋਂ ਵਰਤਣ ਲਈ, ਤਿੰਨ ਸੰਭਵ ਮੋਬਾਇਲ ਪਛਾਣ ਹੱਲ ਸਾਹਮਣੇ ਆਏ:-
(੧) ਆਧਾਰ ਨਾਲ ਜੋੜਿਆ ਮੋਬਾਇਲ ਨੰਬਰ
(੨) ਮੋਬਾਇਲ ਨਾਲ ਡਿਜ਼ਿਟਲ ਦਸਤਖਤ; ਅਤੇ
(੩) ਆਵਾਜ਼ ਬਾਇਓਮੈਟਰਿਕਸ ਨਾਲ ਮੋਬਾਇਲ (ਜਾਂ ਇਕੱਲਾ ਜਾਂ ਮੋਬਾਇਲ ਨੰਬਰ ਨਾਲ ਲਿੰਕ ਕੀਤਾ)। ਹਰੇਕ ਨਾਗਰਿਕ ਨੂੰ ਮੋਬਾਇਲ ਨਾਲ ਲਿੰਕ ਕੀਤੀ ਪੰਘੂੜੇ-ਤੋਂ-ਸਮਾਧ ਤੱਕ ਡਿਜ਼ਿਟਲ ਪਛਾਣ ਦੇ ਫਾਇਦੇ ਲੈਣ ਲਈ ਸਭ ਤੋਂ ਕਾਰਗਰ ਤੇ ਪ੍ਰਭਾਵੀ ਹੱਲਾਂ ਨੂੰ ਸਥਾਪਿਤ ਕਰਨ ਦਾ ਕੰਮ ਜਾਰੀ ਹੈ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 6/20/2020