ਸੌਖੀ ਤੇ ਪ੍ਰਮਾਣਕਿਤਾ ਅਧਾਰਿਤ ਡਿਜ਼ਿਟਲ ਲਾਕਰ, ਭਾਵ ਕਿ ਪਬਲਿਕ ਕਲਾਉਡ ਵਿੱਚ ਸਾਂਝਾ ਕਰਨ ਯੋਗ ਪ੍ਰਾਈਵੇਟ ਥਾਂ, ਬਿਨਾਂ-ਕਾਗਜ਼ ਲੈਣ - ਦੇਣ ਲਈ ਵੱਡੀ ਸਹੂਲਤ ਹੋ ਸਕਦਾ ਹੈ। ਨਾਗਰਿਕ ਸਰਕਾਰੀ ਵਲੋਂ ਜਾਰੀ ਕੀਤੇ ਦਸਤਾਵੇਜ਼ਾਂ ਤੇ ਸਰਟੀਫਿਕੇਟਾਂ ਨੂੰ ਡਿਜ਼ਿਟਲ ਰੂਪ ਵਿੱਚ ਸਟੋਰ ਕਰ ਸਕਦੇ ਹਨ ਅਤੇ ਵੱਖ - ਵੱਖ ਏਜੰਸੀਆਂ ਕੋਲ ਬਿਨਾਂ ਭੌਤਿਕ ਦਸਤਾਵੇਜ਼ ਜਾਂ ਕਾਪੀ ਦਿੱਤੇ ਉਹਨਾਂ ਨਾਲ ਸਾਂਝਾ ਕਰ ਸਕਦੇ ਹਨ।
ਨਾਗਰਿਕਾਂ ਲਈ ਡਿਜ਼ਿਟਲ ਲਾਕਰ - ਖੇਡ ਪਰਿਵਰਤਕ
ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਦਾ ਫਾਇਦਾ ਲੈਣ ਲਈ ਪੇਪਰ ਦਸਤਾਵੇਜ਼ ਦੇਣ ਦੀ ਲੋੜ ਹੈ।
(੧) ਭਾਰਤ ਸਰਕਾਰ ਹਰੇਕ ਨਾਗਰਿਕ ਨੂੰ ਡਿਜ਼ਿਟਲ ਪ੍ਰਾਈਵੇਟ ਥਾਂ, ਡਿਜ਼ਿਟਲ ਲਾਕਰ, ਦੇਵੇਗੀ।
(੨) ਡਿਜ਼ਿਟਲ ਲਾਕਰ' ਨਾਗਰਿਕਾਂ ਨੂੰ ਉਹਨਾਂ ਦੇ ਖਾਸ ਦਸਤਾਵੇਜ਼ ਤੇ ਸਨਦਾਂ ਨੂੰ ਸੁਰੱਖਿਆ ਢੰਗ ਨਾਲ ਸੰਭਾਲਣ ਦੇ ਸਮਰੱਥ ਕਰਨਗੇ।
(੩) ਇਲੈਕਟ੍ਰੋਨਿਕ ਦਸਤਾਵੇਜ਼ਾਂ ਨੂੰ ਪਬਲਿਕ ਏਜੰਸੀਆਂ ਜਾਂ ਹੋਰਾਂ ਨੂੰ ਭੌਤਿਕ ਰੂਪ ਵਿੱਚ ਉਹਨਾਂ ਨੂੰ ਦਿੱਤੇ ਬਿਨਾਂ ਸਾਂਝਾ ਕੀਤਾ ਜਾ ਸਕਦਾ ਹੈ।
(੪) ਇਹ 'ਡਿਜ਼ਿਟਲ ਲਾਕਰ' ਨਾਗਰਿਕਾਂ ਦੀਆਂ ਸਹੂਲਤਾਂ ਨੂੰ ਵੱਡੇ ਰੂਪ ਵਿੱਚ ਸੁਧਾਰੇਗਾ ਅਤੇ ਪਬਲਿਕ ਸੇਵਾਵਾਂ ਦੀ ਪੂਰੀ ਪ੍ਰਣਾਲੀ ਵਿੱਚ ਬਿਨਾਂ - ਕਾਗਜ਼ ਲੈਣ - ਦੇਣ ਨੂੰ ਲਿਆਏਗਾ।
(੫) ਮੁਸੀਬਤ ਦੇ ਹਾਲਤ ਜਿਵੇਂ ਕਿ ਹੜ੍ਹ, ਤੂਫਾਨ, ਅੱਗ ਆਦਿ, ਵਿੱਚ, ਜਦੋਂ ਨਾਗਰਿਕ ਕਾਗਜ਼ੀ ਦਸਤਾਵੇਜ਼ ਗੁਆ ਸਕਦੇ ਹਨ, ਤਾਂ ਡਿਜ਼ਿਟਲ ਭੰਡਾਰ ਵਿੱਚ ਦਸਤਾਵੇਜ਼ ਉਹਨਾਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿੱਚ ਵਰਤਣ ਲਈ ਕਿਸੇ ਵੀ ਸਮੇਂ ਕਿਤੇ ਵੀ ਉਪਲੱਬਧ ਹੋਣਗੇ।
ਕਲਾਉਡ - ਅਧਾਰਿਤ ਸੇਵਾਵਾਂ ਦੀ ਡਿਵਲਰੀ ਨੂੰ ਤੇਜ਼ ਕਰਨ ਲਈ, DeitY ਨੇ ਮੇਘਰਾਜ ਕਲਾਉਡ ਸ਼ੁਰੂਆਤ ਨੂੰ ਚਾਲੂ ਕੀਤਾ ਹੈ। ਇਸ ਵਿੱਚ ਕਈ ਕੇਂਦਰੀ ਤੇ ਰਾਜ ਕਲਾਉਡਾਂ ਨੂੰ ਮੌਜੂਦਾ ਜਾਂ ਨਵੇਂ ਢਾਂਚੇ ਉੱਤੇ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਪਰੋਟੋਕਾਲਾਂ, ਸੇਧਾਂ ਤੇ ਮਿਆਰਾਂ ਦੇ ਸਮੂਹਾਂ ਦੀ ਪਾਲਣਾ ਕਰਕੇ ਬਣਾਇਆ ਜਾਵੇਗਾ। DeitY ਨੇ ਕਲਾਉਡ ਅਧਾਰਿਤ ਸੇਵਾਵਾਂ ਦੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ ਦੋ ਨੀਤੀ ਰਿਪੋਰਟਾਂ "GI ਕਲਾਉਡ ਕਾਰਜਨੀਤੀ ਦਿਸ਼ਾ ਪੇਪਰ" ਅਤੇ "GI ਕਲਾਉਡ ਅਪਣਾਉਣ ਤੇ ਸਥਾਪਨ ਖਾਕਾ" ਵੀ ਜਾਰੀ ਕੀਤੇ ਹਨ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 8/12/2020