ਆਨਲਾਈਨ ਪੰਜੀਕਰਣ ਪ੍ਰਣਾਲੀ ਆਧਾਰ ਨੰਬਰ 'ਤੇ ਆਧਾਰਿਤ ਦੇਸ਼ ਦੇ ਵਿਭਿੰਨ ਹਸਪਤਾਲਾਂ ਨੂੰ ਜੋੜਨ ਦੇ ਲਈ ਇੱਕ ਕੋਸ਼ਿਸ਼ ਹੈ, ਜੋ ਡਾਕਟਰ ਨਾਲ ਮਿਲਣ ਦੇ ਲਈ ਸਮੇਂ ਦੀ ਸੇਵਾ ਉਪਲਬਧ ਕਰਾਉਂਦੀ ਹੈ। ਇਹ ਸੇਵਾ ਉੱਥੇ ਉਪਲਬਧ ਕੀਤੀ ਜਾ ਸਕਦੀ ਹੈ, ਜਿੱਥੇ 'ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚ ਐੱਮ.ਆਈ.ਐੱਸ.) 'ਰਾਹੀਂ ਕਾਊਂਟਰ ਆਧਾਰਿਤ 'ਬਾਹਰੀ ਰੋਗੀ ਵਿਭਾਗ ਪੰਜੀਕਰਣ ਅਤੇ ਅਪਾਇੰਟਮੈਂਟ ਪ੍ਰਣਾਲੀ' ਪਹਿਲਾਂ ਤੋਂ ਲਾਗੂ ਹੈ। ਇਹ ਸੇਵਾ ਐੱਨ.ਆਈ.ਸੀ. ਦੀਆਂ ਕਲਾਊਡ ਸੇਵਾਵਾਂ ਦੇ ਮਾਧਿਅਮ ਨਾਲ ਉਪਲਬਧ ਕਰਾਈ ਗਈ ਹੈ। ਇਹ ਸੇਵਾ ਉਪਭੋਗਤਾ ਦੇ ਆਧਾਰ ਨੰਬਰ 'ਤੇ ਆਧਾਰਿਤ ਵਿਅਕਤੀਗਤ ਜਾਣਕਾਰੀ ਕੇ.ਵਾਈ.ਸੀ. ਦਾ ਪ੍ਰਯੋਗ ਕਰਕੇ ਕਈ ਹਸਪਤਾਲਾਂ ਦੇ ਵਿਭਿੰਨ ਵਿਭਾਗਾਂ ਦੇ ਨਾਲ ਅਪਾਇੰਟਮੈਂਟ ਦੀ ਸਹੂਲਤ ਉਪਲਬਧ ਕਰਵਾਉਂਦੀ ਹੈ। ਜੇਕਰ ਰੋਗੀ ਆਧਾਰ ਦੇ ਨਾਲ ਰਜਿਸਟਰਡ ਹੈ ਤਾਂ ਇਹ ਰੋਗੀ ਦੇ ਨਾਂ ਦਾ ਪ੍ਰਯੋਗ ਕਰਕੇ ਪੰਜੀਕਰਣ ਕਰਦਾ ਹੈ। ਨਹੀਂ ਤਾਂ ਰੋਗੀ ਆਪਣੇ ਮੋਬਾਈਲ ਨੰਬਰ ਦੁਆਰਾ ਪੰਜੀਕਰਣ ਕਰ ਸਕਦਾ ਹੈ। ਆਧਾਰ ਨੰਬਰ 'ਤੇ ਰਜਿਸਟਰਡ ਨਵੇਂ ਰੋਗੀਆਂ ਨੂੰ ਅਪਾਇੰਟਮੈਂਟ ਦੇ ਨਾਲ ਨਾਲ ਇੱਕੋ-ਇੱਕ ਸਿਹਤ ਪਛਾਣ ਅੰਕ (ਯੂ.ਐੱਚ.ਆਈ.ਡੀ.)' ਵੀ ਦਿੱਤਾ ਜਾਵੇਗਾ। ਜੇਕਰ ਆਧਾਰ ਨੰਬਰ ਪਹਿਲਾਂ ਤੋਂ ਹੀ 'ਇੱਕੋ-ਇੱਕ ਸਿਹਤ ਪਛਾਣ ਅੰਕ (ਯੂ.ਐੱਚ.ਆਈ.ਡੀ.)' ਦੇ ਨਾਲ ਜੁੜਿਆ ਹੋਇਆ ਹੈ ਤਾਂ ਕੇਵਲ ਅਪਾਇੰਟਮੈਂਟ ਨੰਬਰ ਦਿੱਤਾ ਜਾਵੇਗਾ ਅਤੇ 'ਇੱਕੋ-ਇੱਕ ਸਿਹਤ ਪਛਾਣ ਅੰਕ (ਯੂ.ਐੱਚ.ਆਈ.ਡੀ.)' ਉਹੀ ਰਹੇਗਾ।
ਸਰਲ ਅਪਾਇੰਟਮੈਂਟ ਪ੍ਰਕਿਰਿਆ
ਹਸਪਤਾਲ ਵਿੱਚ ਤੁਹਾਡੇ ਪਹਿਲੇ ਪੰਜੀਕਰਣ ਅਤੇ ਡਾਕਟਰ ਨਾਲ ਅਪਾਇੰਟਮੈਂਟ ਨੂੰ ਹੁਣ ਆਨਲਾਈਨ ਅਤੇ ਸਰਲ ਬਣਾ ਦਿੱਤਾ ਗਿਆ ਹੈ। ਤੁਸੀਂ ਕੇਵਲ ਆਧਾਰ ਨੰਬਰ ਦਾ ਪ੍ਰਯੋਗ ਕਰ ਕੇ ਆਪਣੇ ਆਪ ਨੂੰ ਤਸਦੀਕ ਕਰੋ, ਉਸ ਦੇ ਬਾਅਦ ਹਸਪਤਾਲ ਅਤੇ ਵਿਭਾਗ ਦੇ ਨਾਮ, ਅਪਾਇੰਟਮੈਂਟ ਲਈ ਮਿਤੀ ਦੀ ਚੋਣ ਕਰੋ ਅਤੇ ਤੁਰੰਤ ਅਪਾਇੰਟਮੈਂਟ ਲਈ ਐੱਸ.ਐੱਮ.ਐੱਸ. ਪ੍ਰਾਪਤ ਕਰੇ।
ਡੈਸ਼ਬੋਰਡ
ਕੁੱਲ ਹਸਪਤਾਲਾਂ ਦੀ ਸੰਖਿਆ ਅਤੇ ਉਨ੍ਹਾਂ ਦੇ ਵਿਭਾਗਾਂ ਦੀ ਸੰਖਿਆ, ਜਿਨ੍ਹਾਂ ਦਾ ਅਪਾਇੰਟਮੈਂਟ ਆਨਲਾਈਨ ਓ.ਆਰ.ਐੱਸ. (ors) ਦੇ ਮਾਧਿਅਮ ਨਾਲ ਲਿਆ ਜਾਣਾ ਹੈ, ਉਨ੍ਹਾਂ ਦੀ ਸੰਖਿਆ ਨੂੰ ਡੈਸ਼ਬੋਰਡ 'ਚ ਦੇਖਿਆ ਜਾ ਸਕਦਾ ਹੈ।
ਹਸਪਤਾਲ ਜੁੜੇ
ਜਿਹੜੇ ਹਸਪਤਾਲ, ਰੋਗੀਆਂ ਨੂੰ ਆਨਲਾਈਨ ਪੰਜੀਕਰਣ ਅਤੇ ਅਪਾਇੰਟਮੈਂਟ ਸਹੂਲਤ ਉਪਲਬਧ ਕਰਾਉਣਾ ਚਾਹੁੰਦੇ ਹਨ, ਉਹ ਓ.ਆਰ.ਐੱਸ. ਨਾਲ ਜੁੜ ਸਕਦੇ ਹਨ। ਇਹ ਵਿਵਸਥਾ ਹਸਪਤਾਲਾਂ ਨੂੰ ਅਪਾਇੰਟਮੈਂਟ ਪ੍ਰਕਿਰਿਆ ਨੂੰ ਆਸਣ ਬਣਾਉਣ ਅਤੇ ਰੋਗੀਆਂ ਦੇ ਆਗਮਨ ਨੂੰ ਸਰਲ ਬਣਾਉਣ ਵਿੱਚ ਸਹਾਇਕ ਹੈ।
ਪ੍ਰ. ors.gov.in ਪੋਰਟਲ ਕੀ ਹੈ ?
ਉ. ਆਨਲਾਈਨ ਪੰਜੀਕਰਣ ਪ੍ਰਣਾਲੀ (ors) ਸਰਕਾਰੀ ਹਸਪਤਾਲਾਂ ਵਿੱਚ ਬਾਹਰੀ ਰੋਗੀ ਵਿਭਾਗ (ਓ.ਪੀ.ਡੀ.) ਅਪਾਇੰਟਮੈਂਟ ਲੈਣ ਦੇ ਲਈ ਇੱਕ ਆਨਲਾਈਨ ਪੰਜੀਕਰਣ ਪੋਰਟਲ ਹੈ ਜੋ ਡਾਕਟਰ ਨਾਲ ਮਿਲਣ ਦੇ ਲਈ ਸਮੇਂ ਦੀ ਸੇਵਾ ਉਪਲਬਧ ਕਰਾਉਂਦੀ ਹੈ ਅਤੇ ਹੋਰ ਸਹੂਲਤਾਂ ਜਿਵੇਂ ਖੂਨ ਦੀ ਉਪਲਬਧਤਾ ਅਤੇ पेमेंट ਗੇਟਵੇ ਦੇ ਮਾਧਿਅਮ ਨਾਲ ਭੁਗਤਾਨ ਕਰਨਾ ਆਦਿ ਮੁਹੱਈਆ ਕਰਵਾਉਂਦੀ ਹੈ। ਇਸ ਦੇ ਦੁਆਰਾ ਦੇਸ਼ ਦੇ ਵਿਭਿੰਨ ਹਸਪਤਾਲਾਂ ਨੂੰ ਜੋੜਨ ਦੇ ਲਈ ਇੱਕ ਉਪਰਾਲਾ ਹੈ।
ਪ੍ਰ. ਕੀ ਡਾਕਟਰਾਂ ਤੋਂ ਸਲਾਹ ਲੈਣ ਦੇ ਲਈ ਅਪਾਇੰਟਮੈਂਟ ਲੈਣਾ ਜ਼ਰੂਰੀ ਹੈ ?
ਉ. ਹਾਂ
ਪ੍ਰ. ਅਪਾਇੰਟਮੈਂਟ ਲੈਣ ਦੇ ਵਿਭਿੰਨ ਤਰੀਕੇ ਕੀ ਹਨ ?
ਉ. ਰੋਗੀ ਜਾਂ ਉਸ ਦਾ ਸਹਾਇਕ ਜਾਂ ਤਾਂ ਵੈੱਬਸਾਈਟ http:// ors.gov.in 'ਤੇ ਆ ਕੇ ਓ.ਪੀ.ਡੀ. ਅਪਾਇੰਟਮੈਂਟ ਪ੍ਰਾਪਤ ਕਰ ਸਕਦਾ ਹੈ ਜਾਂ ਹਸਪਤਾਲ ਵਿੱਚ ਅਪਾਇੰਟਮੈਂਟ ਅਤੇ ਪੰਜੀਕਰਣ ਕਾਊਂਟਰ 'ਤੇ ਆ ਕੇ ਅਪਾਇੰਟਮੈਂਟ ਪ੍ਰਾਪਤ ਕਰ ਸਕਦਾ ਹੈ।
ਪ੍ਰ. http:// ors.gov.in ਦਾ ਪ੍ਰਯੋਗ ਕਰਕੇ ਆਨਲਾਈਨ ਅਪਾਇੰਟਮੈਂਟ ਲੈਣ ਦੇ ਕੀ ਲਾਭ ਹਨ ?
ਉ. ਓ.ਪੀ.ਡੀ. ਅਪਾਇੰਟਮੈਂਟ/ਪੰਜੀਕਰਣ ਲੈਣ ਦੇ ਲਈ ਰੋਗੀ ਨੂੰ ਲੰਬੀਆਂ ਕਤਾਰਾਂ ਵਿੱਚ ਨਹੀਂ ਲੱਗਣਾ ਪੈਂਦਾ।
ਪ੍ਰ. ਅਪਾਇੰਟਮੈਂਟ ਪ੍ਰਾਪਤ ਕਰਨ ਦੇ ਲਈ ਪੂਰਵ ਰਸਮਾਂ/ਲੋੜਾਂ ਕੀ ਹਨ ?
ਉ. ਨਵੇਂ ਰੋਗੀ ਦੇ ਕੋਲ ਆਧਾਰ ਨੰਬਰ ਅਤੇ ਅਧਾਰ ਦੇ ਨਾਲ ਰਜਿਸਟਰਡ ਮੋਬਾਈਲ ਨੰਬਰ ਹੋਣਾ ਜ਼ਰੂਰੀ ਹੈ। ਸਿਸਟਮ ਯੂ.ਆਈ.ਡੀ.ਏ.ਆਈ. ਨਾਲ ਈ ਕੇ.ਵਾਈ,ਸੀ. ਡਾਟਾ ਦਾ ਉਪਯੋਗ ਕਰਕੇ ਰੋਗੀ ਦੀ ਵਿਅਕਤੀਗਤ ਜਾਣਕਾਰੀ ਉਪਲਬਧ ਕਰਾਉਂਦਾ ਹੈ।
ਰੋਗੀ ਦਾ ਮੋਬਾਇਲ ਨੰ: ਯੂ.ਆਈ.ਡੀ.ਏ.ਆਈ. ਨਾਲ ਰਜਿਸਟਰਡ ਨਾ ਹੋਣ ਦੀ ਸਥਿਤੀ ਵਿੱਚ ਰੋਗੀ ਦਾ ਨਾਮ (ਜਿਵੇਂ ਕਿ 'ਆਧਾਰ’ ਵਿੱਚ ਦਿੱਤਾ ਗਿਆ ਹੈ) ਉਪਲਬਧ ਕਰਵਾਉਣਾ ਹੋਵੇਗਾ ਅਤੇ ਯੂ.ਆਈ.ਡੀ.ਏ.ਆਈ. ਨਾਲ ਜਨਸਾਂਖਿਅਕੀ ਸੰਬੰਧੀ ਤਸਦੀਕ ਕਰਨ ਦੇ ਬਾਅਦ ਰੋਗੀ ਦੀ ਮੋਬਾਇਲ ਨੰ: ਅਤੇ ਹੋਰ ਵੇਰਵੇ ਜਿਵੇਂ ਪਤਾ, ਉਮਰ ਆਦਿ ਮੰਗਿਆ ਜਾਵੇਗਾ।
ਜੇਕਰ ਰੋਗੀ ਦੇ ਕੋਲ ਆਧਾਰ ਨੰ. ਨਹੀਂ ਹੈ ਤਾਂ ਰੋਗੀ ਨੂੰ ਆਪਣੀਆਂ ਵਿਅਕਤੀਗਤ ਜਾਣਕਾਰੀ ਜਿਵੇਂ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਂ ਅਤੇ ਪਤਾ ਆਦਿ ਉਪਲਬਧ ਕਰਵਾਉਣਾ ਹੋਵੇਗਾ।
ਪ੍ਰ. ਇੰਟਰਨੈੱਟ (http:// ors.gov.in) ਜਾਂ ਹਸਪਤਾਲ ਕਾਉਂਟਰ ਤੋਂ ਅਪਾਇੰਟਮੈਂਟ ਲੈਣ ਵਾਲੇ ਰੋਗੀਆਂ ਦੇ ਲਈ ਕੀ ਕੋਈ ਕੋਟਾ (ਰਾਖਵੀਂ ਸੰਖਿਆ) ਨਿਰਧਾਰਿਤ ਕੀਤਾ ਗਿਆ ਹੈ।
ਉ. ਸੰਬੰਧਿਤ ਹਸਪਤਾਲਾਂ ਦੁਆਰਾ ਨਿਰਧਾਰਤ ਕੋਟਾ (ਰਾਖਵੇਂ ਸੰਖਿਆ) ਸਾਫਟਵੇਅਰ ਵਿੱਚ ਦਿੱਤਾ ਗਿਆ ਹੈ/ਸ਼ਾਮਿਲ ਕੀਤਾ ਗਿਆ ਹੈ।
ਪ੍ਰ. ਨਵੇਂ ਮਰੀਜ਼ ਦੁਆਰਾ ਦੇ ਲਈ ਅਪਾਇੰਟਮੈਂਟ ਲੈਣ ਦੀ ਕੀ ਪ੍ਰਕਿਰਿਆ ਹੈ ?
ਉ. ਜੇਕਰ ਤੁਹਾਡੇ ਕੋਲ ਰੋਗੀ ਦਾ ਅਧਾਰ ਨੰ. ਜਾਂ ਰੋਗੀ ਦੀ ਮੋਬਾਇਲ ਨੰ: ਜੋ ਯੂ.ਆਈ.ਡੀ.ਏ.ਆਈ. ਨਾਲ ਰਜਿਸਟਰਡ ਹੈ, ਤਦ ਕੇਵਲ ਇੱਕ ਵਾਰ ਪ੍ਰਯੋਗ ਦੇ ਲਈ ਪਾਸਵਰਡ (ਓ.ਟੀ.ਪੀ.), ਯੂ.ਆਈ.ਡੀ.ਏ.ਆਈ. ਰਾਹੀਂ ਮੋਬਾਈਲ 'ਤੇ ਐੱਸ. ਐੱਮ. ਐੱਸ. (ਐੱਸ.ਐੱਮ.ਐੱਸ.) ਕੀਤਾ ਜਾਵੇਗਾ ਅਤੇ ਰੋਗੀ ਨੂੰ ਯੂ.ਆਈ.ਡੀ.ਏ.ਆਈ. ਉੱਤੇ ਉਪਲਬਧ ਨਿੱਜੀ ਜਾਣਕਾਰੀ ਹਸਪਤਾਲ ਦੇ ਬਾਹਰੀ ਰੋਗੀ ਵਿਭਾਗ (ਓ.ਪੀ.ਡੀ.) ਅਪਾਇੰਟਮੈਂਟ ਦੇ ਲਈ ਪ੍ਰਯੋਗ ਕਰਨ ਦੀ ਸਹਿਮਤੀ ਦੇਣੀ ਹੋਵੇਗੀ।
ਰੋਗੀ ਦਾ ਮੋਬਾਇਲ ਨੰ: ਯੂ.ਆਈ.ਡੀ.ਏ.ਆਈ. ਨਾਲ ਰਜਿਸਟਰਡ ਨਾ ਹੋਣ ਦੀ ਸਥਿਤੀ ਵਿੱਚ ਰੋਗੀ ਦਾ ਨਾਮ (ਜਿਵੇਂ ਕਿ 'ਆਧਾਰ’ ਵਿੱਚ ਦਿੱਤਾ ਗਿਆ ਹੈ) ਉਪਲਬਧ ਕਰਵਾਉਣਾ ਹੋਵੇਗਾ ਅਤੇ ਯੂ.ਆਈ.ਡੀ.ਏ.ਆਈ. ਨਾਲ ਜਨਸਾਂਖਿਅਕੀ ਸੰਬੰਧੀ ਤਸਦੀਕ ਕਰਨ ਦੇ ਬਾਅਦ ਰੋਗੀ ਦੀ ਮੋਬਾਇਲ ਨੰ: ਅਤੇ ਹੋਰ ਵੇਰਵੇ ਜਿਵੇਂ ਪਤਾ, ਉਮਰ ਆਦਿ ਮੰਗਿਆ ਜਾਵੇਗਾ।
ਜੇਕਰ ਵਰਤੋਂਕਾਰ ਦੇ ਕੋਲ ਆਧਾਰ ਨੰ. ਨਹੀਂ ਹੈ ਫਿਰ ਵੀ ਉਹ ਆਨਲਾਈਨ ਅਪਾਇੰਟਮੈਂਟ ਲੈ ਸਕਦਾ ਹੈ ਪਰ ਹਸਪਤਾਲ ਤੋਂ ਓ.ਪੀ.ਡੀ. ਕਾਰਡ ਲੈਣ ਤੋਂ ਪਹਿਲਾਂ ਰੋਗੀ ਦੀ ਪਛਾਣ ਪੱਤਰ ਉਪਲਬਧ ਕਰਵਾਉਣਾ ਹੋਵੇਗਾ।
ਵਰਤੋਂਕਾਰ ਸਰਕਾਰੀ ਹਸਪਤਾਲ ਦੇ ਵਿਭਾਗ ਦੀ ਚੋਣ ਕਰ ਸਕਦਾ ਹੈ, ਜਿੱਥੇ ਉਸ ਨੂੰ ਰੋਗੀ ਦੀ ਜਾਂਚ/ਇਲਾਜ ਕਰਵਾਉਣਾ ਹੈ। ਇਸ ਦੇ ਬਾਅਦ ਵਰਤੋਂਕਾਰ ਨੂੰ ਓ.ਪੀ.ਡੀ. ਅਪਾਇੰਟਮੈਂਟ ਦੀ ਵਿਸਤ੍ਰਿਤ ਜਾਣਕਾਰੀ ਅਤੇ ਪ੍ਰਵਾਨਗੀ ਮੋਬਾਇਲ ਨੰ: ਉੱਤੇ ਮੈਸੇਜ (ਐੱਸ. ਐੱਮ. ਐੱਸ.) ਵੱਲੋਂ ਭੇਜੀ ਜਾਵੇਗੀ।
ਪ੍ਰ. ਹਸਪਤਾਲ ਨੂੰ ਆਧਾਰ ਨੰ. ਦੇਣ ਦੇ ਕੀ ਫਾਇਦੇ ਹਨ ?
ਉ.ਜੇਕਰ ਰੋਗੀ ਪਹਿਲੀ ਵਾਰ ਹਸਪਤਾਲ ਆਉਣ 'ਤੇ 'ਆਧਾਰ ਨੰ.' ਮੁਹੱਈਆ ਕਰਵਾਉਂਦਾ ਹੈ ਤਾਂ ਉਸ ਨੂੰ ਆਨਲਾਈਨ ਅਪਾਇੰਟਮੈਂਟ ਦੇ ਲਈ ਉਹੋ ਜਿਹੀ ਹੀ ਪਹਿਲ ਦਿੱਤੀ ਜਾਵੇਗੀ, ਵਰਗੀਆਂ ਹਸਪਤਾਲ ਦੀ ਕਤਾਰ/ਪੰਗਤੀ/ਲਾਈਨ ਵਿੱਚ ਖੜ੍ਹਾ ਹੈ ਅਤੇ ਰੋਗੀ ਨੂੰ ਵਿਸ਼ੇਸ਼ ਹਸਪਤਾਲ ਪਛਾਣ ਅੰਕ ਯੂ.ਐੱਚ.ਆਈ.ਡੀ. ਉਪਲਬਧ ਕਰਾਇਆ ਜਾਵੇਗਾ। ਭਵਿੱਖ ਵਿੱਚ ਰੋਗੀ ਨੂੰ ਆਨਲਾਈਨ ਭੁਗਤਾਨ ਕਰਕੇ 'ਈ-ਬਾਹਰੀ ਰੋਗੀ ਵਿਭਾਗ ਕਾਰਡ' (ਈ-ਓ.ਪੀ.ਡੀ. ਕਾਰਡ) ਪ੍ਰਿੰਟ ਕਰਵਾ ਸਕਦਾ ਹੈ।
ਜੇਕਰ ਰੋਗੀ ਹਸਪਤਾਲ ਤੋਂ ਮੁੜ ਸਲਾਹ/ਜਾਂਚ ਕਰਵਾਉਣੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਆਧਾਰ ਨੰ. ਨੂੰ ਪਹਿਲਾਂ ਦੀ ਵਿਸ਼ੇਸ਼ ਹਸਪਤਾਲ ਪਛਾਣ ਅੰਕ (ਯੂ.ਐੱਚ.ਆਈ.ਡੀ.) ਦੇ ਨਾਲ ਜੋੜਨਾ ਚਾਹੀਦਾ ਹੈ, ਜਿਸ ਨਾਲ ਹਸਪਤਾਲ ਨੂੰ ਉਸ ਦੀ ਬਿਹਤਰ ਚਿਕਿਤਸਾ ਦੇ ਲਈ ਈ.ਐੱਚ.ਆਰ. (ਈ.ਸਿਹਤ ਵੇਰਵਾ) ਸੰਭਾਲਣ ਵਿਚ ਮਦਦ ਮਿਲੇਗੀ।
ਰੋਗੀ ਦੇ ਵਿਲੱਖਣ ਪਛਾਣ ਅੰਕ ਨੂੰ (ਯੂ.ਐੱਚ.ਆਈ.ਡੀ.) ਨੂੰ ਆਧਾਰ ਕਾਰਡ ਨਾਲ ਜੋੜਿਆ ਜਾਵੇਗਾ, ਜਿਸ ਨਾਲ ਭਵਿੱਖ ਵਿੱਚ ਹੋਰ ਹਸਪਤਾਲਾਂ ਨੂੰ ਵੀ ਉਸ ਦਾ ਈ.ਐੱਚ.ਆਰ. (ਈ.ਸਿਹਤ ਵੇਰਵਾ) ਮੁਹੱਈਆ ਕਰਵਾਇਆ ਜਾ ਸਕੇ।
ਰੋਗੀ ਦੀ ਮੋਬਾਇਲ ਨੰ: ਯੂ.ਆਈ.ਡੀ.ਏ.ਆਈ. ਨਾਲ ਰਜਿਸਟਰਡ ਨਾ ਹੋਣ ਦੀ ਸਥਿਤੀ ਵਿੱਚ ਰੋਗੀ ਦਾ ਨਾਮ (ਜਿਵੇਂ ਕਿ 'ਆਧਾਰ’ ਵਿੱਚ ਦਿੱਤਾ ਗਿਆ ਹੈ) ਉਪਲਬਧ ਕਰਵਾਉਣਾ ਹੋਵੇਗਾ ਅਤੇ ਯੂ.ਆਈ.ਡੀ.ਏ.ਆਈ. ਨਾਲ ਜਨਸਾਂਖਿਅਕੀ ਸੰਬੰਧੀ ਤਸਦੀਕ ਕਰਨ ਦੇ ਬਾਅਦ ਰੋਗੀ ਦਾ ਮੋਬਾਇਲ ਨੰ: ਅਤੇ ਹੋਰ ਵੇਰਵੇ ਜਿਵੇਂ ਪਤਾ
ਆਖਰੀ ਵਾਰ ਸੰਸ਼ੋਧਿਤ : 3/26/2020