ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮਹਿਲਾ-ਈ ਹਾਟ

ਇਸ ਲੇਖ ਵਿੱਚ ਮਹਿਲਾ ਈ - ਹਾਟ ਵੈੱਬਸਾਈਟ ਦੇ ਵਿਸ਼ੇ ਵਿੱਚ ਜਾਣਕਾਰੀ ਦਿੱਤੀ ਗਈ ਹੈ।

ਉਦੇਸ਼

ਮਹਿਲਾ ਈ-ਹਾਟ ਮਹਿਲਾ ਉਦਮੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇੱਕ ਸਾਰਥਕ ਪਹਿਲ ਹੈ। ਇਹ ਔਰਤਾਂ ਦੇ ਲਈ ਇੱਕ ਆਨਲਾਈਨ ਵਪਾਰ ਮੰਚ ਹੈ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਰਿਲੀਜ਼ ਕਰ ਸਕਦੇ ਹਨ। ਇਹ 'ਡਿਜੀਟਲ ਇੰਡੀਆ' ਦਾ ਹਿੱਸਾ ਹੈ ਅਤੇ 'ਸਟੈਂਡ ਅਪ ਇੰਡੀਆ' ਦੇ ਰੂਪ ਵਿੱਚ ਦੇਸ਼ ਭਰ ਵਿੱਚ ਔਰਤਾਂ ਦੇ ਲਈ ਇੱਕ ਪਹਿਲ ਹੈ। ਇਹ ਮੰਚ ਔਰਤਾਂ ਦੇ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਨੇ ਕੌਮੀ ਮਹਿਲਾ ਕੋਸ਼ ਦੇ ਤਹਿਤ (ਆਰ.ਐੱਮ.ਕੇ.)ਦੁਆਰਾ ਸਥਾਪਿਤ ਕੀਤਾ ਹੈ। ਮਹਿਲਾ ਉਦਮੀਆਂ ਦੀ ਸਿਰਜਣਾਤਮਕਤਾ ਨੂੰ ਲਗਾਤਾਰ ਸਹਾਰਾ ਅਤੇ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਅਤੇ ਅਰਥ ਵਿਵਸਥਾ ਵਿੱਚ ਉਨ੍ਹਾਂ ਦੀ ਵਿੱਤੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ, ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈ।

ਮਿਸ਼ਨ

ਮਹਿਲਾ ਉਦਮੀਆਂ ਦੇ ਲਈ ਇਹ ਇੱਕ ਵੈੱਬ ਆਧਾਰਿਤ ਵਪਾਰ ਮੰਚ ਪ੍ਰਦਾਨ ਕੀਤਾ ਗਿਆ ਹੈ, ਜਿਸ ਨਾਲ ਸਿੱਧੇ ਖਰੀਦਦਾਰਾਂ ਨੂੰ ਵੇਚਣ ਲਈ ਉਹ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰਨਗੀਆਂ। ਆਨਲਾਈਨ ਵਪਾਰ ਪਲੇਟਫ਼ਾਰਮ ਦੇ ਮਾਧਿਅਮ ਨਾਲ ਮੇਕ ਇਨ ਇੰਡੀਆ ਦਾ ਸਮਰਥਨ ਕਰਨਾ। ਮਹਿਲਾ ਈ-ਹਾਟ ਮਹਿਲਾ ਉਦਮੀਆਂ ਦੀਆਂ ਉਮੀਦਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਇੱਕ ਪਹਿਲ ਹੈ। ਰਾਸ਼ਟਰੀ ਮਹਿਲਾ ਕੋਸ਼ ਦੀ ਵੈੱਬਸਾਈਟ 'ਤੇ ਇਹ ਪਹਿਲੀ ਮਹਿਲਾ ਉਦਮੀਆਂ ਦੁਆਰਾ ਬਣਾਏ ਗਏ/ਨਿਰਮਿਤ/ਵੇਚੇ ਜਾਣ ਵਾਲੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਤਕਨਾਲੋਜੀ ਦਾ ਲਾਭ ਉਠਾਏਗੀ। ਉਹ ਸਿਰਜਣਾਤਮਕ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਕੇ ਆਪਣੀਆਂ ਸੇਵਾਵਾਂ ਨੂੰ ਵੀ ਪ੍ਰਦਰਸ਼ਿਤ ਕਰ ਸਕਦੀਆਂ ਹਨ। ਇਹ ਵਿਸ਼ਿਸ਼ਟ ਈ-ਪਲੇਟਫਾਰਮ ਔਰਤਾਂ ਦੇ ਸਮਾਜਿਕ-ਆਰਥਿਕ ਸ਼ਸ਼ਕਤੀਕਰਨ ਨੂੰ ਮਜ਼ਬੂਤ ਬਣਾਵੇਗਾ।

ਆਨਲਾਈਨ ਮੰਚ ਦੀਆਂ ਵਿਸ਼ੇਸ਼ਤਾਵਾਂ

  • ਇਹ ਮੰਚ ਔਰਤਾਂ ਦੁਆਰਾ ਬਣਾਇਆ/ਨਿਰਮਿਤ/ਉਨ੍ਹਾਂ ਦੇ ਦੁਆਰਾ ਵੇਚੇ ਜਾਣ ਵਾਲੇ ਉਤਪਾਦਾਂ ਦੇ ਪ੍ਰਦਰਸ਼ਨ ਦੇ ਲਈ ਸੂਚਨਾ ਤਕਨਾਲੋਜੀ ਦਾ ਲਾਭ ਉਠਾਉਂਦੇ ਹੋਏ, ਮਹਿਲਾ ਉਦਮੀਆਂ ਦੇ ਲਈ ਇੱਕ ਅਵਸਰ ਪ੍ਰਦਾਨ ਕਰਦਾ ਹੈ।
  • ਔਰਤਾਂ ਦੀ ਰਚਨਾਤਮਕ ਸਮਰੱਥਾ ਨੂੰ ਪ੍ਰਤੀਬਿੰਬਤ ਕਰਦੀਆਂ ਵਿਧਾਵਾਂ ਇਸ ਮੰਚ ਉੱਤੇ ਪੇਸ਼ ਹੋ ਸਕਦੀਆਂ ਹਨ।
  • ਈ-ਹਾਟ ਦੇ ਰੂਪ ਵਿੱਚ ਪੂਰੇ ਕਾਰੋਬਾਰ ਦੇ ਨਿਰਮਾਤਾ ਇੱਕ ਮੋਬਾਈਲ ਦੇ ਮਾਧਿਅਮ ਨਾਲ ਆਪਣਾ ਵਪਾਰ ਨਿਯੰਤ੍ਰਿਤ ਕਰ ਸਕਦੇ ਹਨ; ਜਿਸ 'ਚ ਸਿਰਫ ਇਕ ਮੋਬਾਈਲ ਨੰਬਰ ਦੀ ਲੋੜ ਹੈ।
  • ਖਰੀਦਦਾਰ ਅਤੇ ਵਿਕ੍ਰੇਤਾ ਦੀ ਸਹੂਲਤ ਦੇ ਲਈ, ਤਸਵੀਰਾਂ, ਵੇਰਵਾ, ਲਾਗਤ ਅਤੇ ਮੋਬਾਈਲ ਨੰਬਰ/ਨਿਰਮਾਤਾ ਦੇ ਪਤੇ ਦੇ ਨਾਲ ਉਤਪਾਦ ਈ-ਹਾਟ ਪੋਰਟਲ ਉੱਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।
  • ਖਰੀਦਦਾਰ ਸਰੀਰਕ ਰੂਪ ਨਾਲ ਵਿਕ੍ਰੇਤਾ ਦੇ ਟੈਲੀਫੋਨ ਜਾਂ ਈ-ਮੇਲ ਜਾਂ ਕਿਸੇ ਵੀ ਹੋਰ ਸਾਧਨਾਂ ਦੇ ਮਾਧਿਅਮ ਨਾਲ ਉਸ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ, ਇਹ ਮਹਿਲਾ ਉਦਮੀਆਂ/ਸਵੈ ਸਹਾਇਤਾ ਸਮੂਹ ਦੇ ਉਤਪਾਦਾਂ ਦੇ ਵਪਾਰ ਦੀ ਸਹੂਲਤ ਦੇ ਲਈ ਹੈ।

ਵਿਕਰੇਤਾਵਾਂ ਲਈ ਮਹਿਲਾ ਈ-ਹਾਟ ਵਿੱਚ ਭਾਗ ਲੈਣ ਦੇ ਨਿਯਮ ਅਤੇ ਸ਼ਰਤਾਂ

  • ਮਹਿਲਾ ਭਾਰਤੀ ਨਾਗਰਿਕ ਹੋਵੇ/ਮਹਿਲਾ ਸਵੈ-ਸਹਾਇਤਾ ਸਮੂਹ ਦੀ ਹੋਵੇ/ਔਰਤਾਂ ਉੱਦਮ ਦੀ ਅਗਵਾਈ ਕੀਤੀ ਹੋਵੇ।
  • ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।

ਹੋਰ ਨਿਯਮ ਅਤੇ ਸ਼ਰਤਾਂ

ਸਮਾਨ ਅਤੇ ਉਸ ਦੀ ਗੁਣਵੱਤਾ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਹਿੱਸੇਦਾਰ/ਵਿਕ੍ਰੇਤਾ ਦੀ ਹੋਵੇਗੀ ਅਤੇ ਕੌਮੀ ਮਹਿਲਾ ਕੋਸ਼ ਦੀ ਇਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

ਪ੍ਰਤਿਭਾਗੀਆਂ/ਵੇਚਣ ਵਾਲਿਆਂ ਨੂੰ ਹੀ ਉਤਪਾਦ ਦੀ ਕਿਸੇ ਕਮੀ ਜਾਂ ਸੇਵਾ ਵਿੱਚ ਕਿਸੇ ਰੁਕਾਵਟ ਦਾ ਉਪਾਅ ਕਰਨਾ ਹੋਵੇਗਾ; ਆਰ.ਐੱਮ.ਕੇ. ਜ਼ਿੰਮੇਵਾਰ ਨਹੀਂ ਹੋਵੇਗਾ।

ਪ੍ਰਤਿਭਾਗੀਆਂ/ਵੇਚਣ ਵਾਲਿਆਂ ਨੂੰ ਉਪਭੋਗਤਾ ਨੂੰ ਉਤਪਾਦ/ਉਤਪਾਦਾਂ ਅਤੇ ਸੇਵਾਵਾਂ ਦੀ ਸਮੇਂ 'ਤੇ ਸਪਲਾਈ ਯਕੀਨੀ ਕਰਨੀ ਹੈ।

ਉਤਪਾਦਾਂ ਨੂੰ ੩੦ ਦਿਨਾਂ ਦੀ ਇੱਕ ਨਿਊਨਤਮ ਮਿਆਦ ਦੇ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ੩੦ ਦਿਨਾਂ ਦੇ ਬ੍ਰੇਕ ਦੇ ਬਾਅਦ ਫਿਰ ਤੋਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।

ਆਰ.ਐੱਮ.ਕੇ. ਈ-ਹਾਟ 'ਚ ਰਿਲੀਜ਼ ਹੋਣ ਵਾਲੇ ਉਤਪਾਦਾਂ ਦੀ ਚੋਣ ਕਰੇਗਾ, ਸੇਵਾਵਾਂ ਨੂੰ ਈ-ਹਾਟ ਤੇ ਸੂਚੀਬੱਧ ਹੋਣ ਦੇ ਲਈ ਸਾਰੇ ਅਧਿਕਾਰ ਸੁਰੱਖਿਅਤ ਰੱਖਦੇ ਕਰੇਗਾ। ਚੋਣ ਦੇ ਬਾਅਦ ਆਰ.ਐੱਮ.ਕੇ. ਭਾਗ ਲੈਣ ਵਾਲਿਆਂ ਨੂੰ ਸੂਚਿਤ ਕਰਨਗੇ/ਫਿਰ ਵਿਕ੍ਰੇਤਾ ਪ੍ਰਵਾਨਗੀ ਪੱਤਰ ਭੇਜਣਗੇ ਅਤੇ ਫਿਰ ਹੀ ਸੇਵਾ ਸੰਪਰਕਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।

ਪ੍ਰਤਿਭਾਗੀਆਂ/ਵਿਕਰੇਤਾਵਾਂ ਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਗੈਰ-ਕਾਨੂੰਨੀ ਜਾਂ ਤਸਕਰੀ ਦਾ ਸਮਾਨ ਪ੍ਰਦਰਸ਼ਿਤ ਨਹੀਂ ਹੋ ਰਿਹਾ ਹੈ, ਕਿਉਂਕਿ ਇਸ ਨਿਯਮ ਦਾ ਉਲੰਘਣ ਪ੍ਰਤਿਭਾਗੀਆਂ/ਵਿਕਰੇਤਾਵਾਂ ਤੇ ਕਾਨੂੰਨੀ ਕਾਰਵਾਈ ਕਰ ਸਕਦਾ ਹੈ।

ਪ੍ਰਤਿਭਾਗੀਆਂ/ਵਿਕਰੇਤਾਵਾਂ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਦੇਸ਼ ਦੇ ਕਾਨੂੰਨ ਦੇ ਅਨੁਸਾਰ ਸਾਰੇ ਕਾਨੂੰਨੀ ਰਸਮਾਂ ਅਤੇ ਵਿਦੇਸ਼ਾਂ ਵਿਚ ਵਿਕਰੀ ਦੇ ਲਈ ਦੇ ਸਾਰੇ ਨਿਯਮ ਦਾ ਇੱਕੋ ਵੇਲੇ ਪਾਲਣ ਕਰ ਰਹੇ ਹਨ।

ਪ੍ਰਤਿਭਾਗੀਆਂ/ਵੇਚਣ ਵਾਲਿਆਂ ਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਉਹ ਸਾਰੇ ਲਾਗੂ ਕਰਾਂ ਦਾ ਭੁਗਤਾਨ ਕਰ ਰਹੇ ਹਨ ਅਤੇ ਪ੍ਰਾਸੰਗਿਕ ਕਾਨੂੰਨਾਂ/ਨਿਯਮਾਂ ਅਤੇ ਰੈਗੂਲੇਸ਼ਨਾਂ ਦਾ ਪਾਲਣ ਕਰ ਰਹੇ ਹਨ।

ਨਿਯਮ ਅਤੇ ਪਾਤਰਤਾ ਸ਼ਰਤਾਂ ਸਹਿਤ ਆਰ.ਐੱਮ.ਕੇ. ਦੇ ਵਿਵੇਕਾਧਿਕਾਰ 'ਤੇ ਕਿਸੇ ਵੀ ਸਮੇਂ ਤੇ ਬਦਲਿਆ ਜਾ ਸਕਦਾ ਹੈ।

ਪ੍ਰਤਿਭਾਗੀਆਂ/ਵੇਚਣ ਵਾਲਿਆਂ ਨੂੰ ਖਰੀਦਦਾਰ ਤੋਂ ਸਿੱਧੇ ਭੁਗਤਾਨ ਪ੍ਰਾਪਤ ਹੋਵੇਗਾ।

ਪ੍ਰਤਿਭਾਗੀਆਂ/ਵਿਕ੍ਰੇਤਾ ਆਪਣੇ ਰਾਜ ਵਿੱਚ ਲਾਗੂ ਨਿਊਨਤਮ ਫੀਸ ਦੇ ਸਟੰਪ ਪੇਪਰ 'ਤੇ, ਉਪਕ੍ਰਮ ਪੇਸ਼ ਕਰਨਗੇ।

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ (ਐੱਫ.ਏ.ਕਿਊ.)

ਪ੍ਰ. ਮਹਿਲਾ ਈ-ਹਾਟ ਕੀ ਹੈ ?

ਉ. ਇਹ ਇਕ ਆਨਲਾਈਨ ਵਪਾਰ ਪਲੇਟਫ਼ਾਰਮ ਹੈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਮਹਿਲਾ ਉਦਮੀਆਂ/ਸਵੈ-ਸਹਾਇਤਾ ਦਲਾਂ ਨੂੰ, ਜਿਨ੍ਹਾਂ ਨੂੰ ਆਪਣੇ ਵਿਸਥਾਰ ਦੇ ਲਈ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਵਪਾਰ ਸਹਾਇਤਾ ਪ੍ਰਦਾਨ ਕਰਨ ਦੇ ਲਈ ਆਰ.ਐੱਮ.ਕੇ. ਦੀ ਵੈੱਬਸਾਈਟ 'ਤੇ ਮਹਿਲਾ ਈ-ਹਾਟ ਸ਼ੁਰੂ ਕੀਤੀ ਹੈ। ਮਹਿਲਾ ਈ-ਹਾਟ ਵਪਾਰ ਅੰਤਰਫਲਕ ਪਲੇਟਫ਼ਾਰਮ ਹੈ, ਜਿੱਥੇ ਮਹਿਲਾ ਉਦਮੀਆਂ ਦੁਆਰਾ ਨਿਰਮਿਤ ਉਤਪਾਦ ਪ੍ਰਦਰਸ਼ਿਤ ਕੀਤੇ ਜਾਂਦੇ ਹਨ।

ਪ੍ਰ. ਮਹਿਲਾ ਈ-ਹਾਟ ਤੇ ਉਤਪਾਦਾਂ ਨੂੰ ਕਿਵੇਂ ਦੇਖੀਏ ?

ਉ. ਆਪਣੀ ਪਸੰਦ ਦੇ ਸਮੂਹ ਦੀ ਚੋਣ ਕਰਨ ਦੇ ਬਾਅਦ, ਮਦ ਬਿਓਰੇ ਦੇ ਅੱਗੇ ਦਿੱਤੇ ਗਏ 'ਹੋਰ ਦਿਖਾਓ' ਲਿੰਕ ਉੱਤੇ ਕਲਿਕ ਕਰੋ। ਜੇ ਉਤਪਾਦ/ਸ਼੍ਰੇਣੀ ਦਾ ਹੋਰ ਜ਼ਿਆਦਾ ਵੇਰਵਾ ਦੇਖਣਾ ਚਾਹੁੰਦੇ ਹੋ, ਤਾਂ 'ਹੋਰ ਦਿਖਾਓ' ਲਿੰਕ ਉੱਤੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ।

ਪ੍ਰ. ਮੈਂ ਕਿਸੇ ਵੀ ਸਹਾਇਤਾ ਦੇ ਲਈ ਈ-ਹਾਟ ਨਾਲ ਕਿਵੇਂ ਸੰਪਰਕ ਕਰ ਸਕਦਾ/ਸਕਦੀ ਹਾਂ ?

ਉ. ਈ-ਹਾਟ ਸੰਬੰਧਤ ਪ੍ਰਸ਼ਨਾਂ ਜਾਂ ਸੁਝਾਵਾਂ ਦੇ ਲਈ, ਤੁਸੀਂ ਸਾਡੀ ਗਾਹਕ ਸਹਾਇਤਾ ਟੀਮ ਨਾਲ, ਜਿਸ ਵਿੱਚ ਸ਼੍ਰੀ ਅੰਕਿਤ ਕੁਮਾਰ ਪਾਠਕ, ਸ਼੍ਰੀ ਹੇਮੰਤ ਕੁਮਾਰ ਅਤੇ ਸ਼੍ਰੀਮਤੀ ਸੁਪਿੰਦਰ ਕੌਰ ਸ਼ਾਮਿਲ ਹਨ, ਟੈਲੀਫ਼ੋਨ ਨੰ. ੦੧੧-੨੬੫੬੭੧੮੭ 'ਤੇ ਜਾਂ rmkosh@gmail.com ਉੱਤੇ ਈ-ਮੇਲ ਭੇਜ ਕੇ ਸੰਪਰਕ ਕਰ ਸਕਦੇ ਹੋ।

ਪ੍ਰ. ਮਹਿਲਾ ਈ-ਹਾਟ ਦੁਆਰਾ ਕਿਹੜੇ ਉਤਪਾਦਾਂ ਦਾ ਵਪਾਰ ਕੀਤਾ ਜਾਂਦਾ ਹੈ ?

ਉ. ਉਤਪਾਦਾਂ ਦੀ ਸ਼੍ਰੇਣੀ ਵਿੱਚ ਸ਼ਾਲਾਂ, ਸਾੜ੍ਹੀਆਂ, ਡ੍ਰੈਸ ਫੈਬ੍ਰਿਕਸ, ਸਜਾਵਟ ਦਾ ਸਾਮਾਨ, ਕਾਲੀਨ, ਮਿੱਟੀ ਦੇ ਬਰਤਨ, ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਦੇ ਕੱਪੜੇ, ਮੋਮਬੱਤੀਆਂ, ਕੁਟੀਰ ਉਤਪਾਦ, ਲਿਨੇਨ ਆਦਿ ਸ਼ਾਮਿਲ ਹਨ।

ਪ੍ਰ. ਕਿਸ ਪ੍ਰਕਾਰ ਦੀਆਂ ਸੇਵਾਵਾਂ ਪੋਰਟਲ 'ਤੇ ਰਿਲੀਜ਼ ਕੀਤੀਆਂ ਜਾਂਦੀਆਂ ਹਨ ?

ਉ. ਮਹਿਲਾ ਈ-ਹਾਟ ਔਰਤਾਂ ਦੁਆਰਾ ਸਿਲਾਈ, ਕਸੀਦਾਕਾਰੀ, ਮਹਿੰਦੀ ਲਗਾਉਣ ਆਦਿ ਵਰਗੀਆਂ ਗਾਹਕ ਵਿਸ਼ੇਸ਼ ਸੇਵਾਵਾਂ ਨੂੰ ਆਪਣੇ ਆਨਲਾਈਨ ਪਲੇਟਫ਼ਾਰਮ ਤੇ ਪ੍ਰਦਰਸ਼ਿਤ ਕਰਦੀ ਹੈ।

ਪ੍ਰ. ਮੈਂ ਪੋਰਟਲ ਉੱਤੇ ਕਿਸ ਤਰ੍ਹਾਂ ਪ੍ਰਦਰਸ਼ਿਤ ਕਰ ਸਕਦਾ/ਸਕਦੀ ਹਾਂ ?

ਉ. ਮਹਿਲਾ ਈ-ਹਾਟ ਤੇ ਭਾਗੀਦਾਰ/ਵਿਕ੍ਰੇਤਾ ਵਿਅਕਤੀ, ਗੈਰ-ਸਰਕਾਰੀ ਸੰਗਠਨ/ਮਹਿਲਾ ਸਵੈ-ਸਹਾਇਤਾ ਦਲ ਜਾਂ ਔਰਤ ਉੱਦਮੀ ਜਾਂ ਤਾਂ ਨਿਰਮਾਤਾ ਜਾਂ ਵਿਕ੍ਰੇਤਾ ਜਾਂ ਸੇਵਾ ਪ੍ਰਦਾਤਾ ਹੋ ਸਕਦੀਆਂ ਹਨ।

ਮੁੱਖ ਮੈਨਿਊ 'ਚ 'ਸਾਡੇ ਨਾਲ ਜੁੜੋ' 'ਚ ਜਾਓ ਅਤੇ ਫਾਰਮ ਭਰੋ ਅਤੇ ਪੇਸ਼ ਕਰੋ।

ਪ੍ਰ. ਉਤਪਾਦਾਂ ਅਤੇ ਸੇਵਾਵਾਂ ਦੇ ਪ੍ਰਦਰਸ਼ਨ ਨਾਲ ਸੰਬੰਧਤ ਚੋਣ ਨੀਤੀ ?

ਉ. ਤੁਸੀਂ 'ਸਾਡੇ ਨਾਲ ਜੁੜੋ' ਦੇ ਮਾਧਿਅਮ ਨਾਲ ਜਾਂ rmkosh[at]gmail[dot]com ਉੱਤੇ ਈ-ਮੇਲ ਰਾਹੀਂ ਜਾਂ ਰਾਸ਼ਟਰੀ ਮਹਿਲਾ ਕੋਸ਼, ਬੀ-੧੨, ਚੌਥੀ ਮੰਜ਼ਿਲ, ਕੁਤੁਬ ਇੰਸਟੀਚਿਊਸ਼ਨਲ ਏਰੀਆ, ਨਵੀਂ ਦਿੱਲੀ-੧੧੦੦੧੬ ਨੂੰ ਪੱਤਰ ਦੇ ਰਾਹੀਂ ਵੇਰਵਾ ਭੇਜ ਸਕਦੇ ਹੋ। ਪ੍ਰਦਰਸ਼ਨ ਦੇ ਲਈ ਉਤਪਾਦ ਅਤੇ ਸੇਵਾਵਾਂ ਦੀ ਚੋਣ ਇਕ ਕਮੇਟੀ ਦੁਆਰਾ ਕੀਤੀ ਜਾਵੇਗੀ, ਜਿਸ ਦਾ ਫੈਸਲਾ ਆਖਰੀ ਹੋਵੇਗਾ।

ਪ੍ਰ. ਉਤਪਾਦਾਂ ਦੇ ਪ੍ਰਦਰਸ਼ਨ ਦੇ ਲਈ ਮਨਜ਼ੂਰੀ ?

ਉ. ਜੇਕਰ ਚੋਣ ਹੁੰਦੀ ਹੈ, ਆਰ.ਐੱਮ.ਕੇ. ਤੁਹਾਡੇ ਨਾਲ ਸੰਪਰਕ ਕਰੇਗਾ ਅਤੇ ਮਹਿਲਾ ਈ-ਹਾਟ ਤੇ ਉਤਪਾਦਾਂ ਦੇ ਪ੍ਰਦਰਸ਼ਨ ਦੇ ਲਈ ਆਰ.ਐੱਮ.ਕੇ. ਦੁਆਰਾ ਤੈਅ ਨੇਮ ਅਤੇ ਸ਼ਰਤਾਂ ਦੇ ਅਨੁਸਾਰ ਤੁਹਾਨੂੰ ਉਤਪਾਦ ਦਾ ਵੇਰਵਾ, ਮਨਜ਼ੂਰੀ ਪੱਤਰ ਭੇਜਣਾ ਹੋਵੇਗਾ। ਪ੍ਰਾਸੰਗਿਕ ਫਾਰਮ ਨੂੰ ਮੁੱਖ ਮੈਨਿਊ ਦੇ 'ਡਾਊਨਲੋਡ' ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਸਰੋਤ: ਮਹਿਲਾ ਈ-ਹਾਟ

3.35099337748
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top