ਇੱਕ ਵਨ-ਸਟਾਪ (ਅਧਿਕ੍ਰਿਤ) ਹੱਲ ਹੈ ਜਿਸ ਦੇ ਮਾਧਿਅਮ ਨਾਲ ਵਿਦਿਆਰਥੀ ਬੇਨਤੀ, ਬੇਨਤੀ-ਪੱਤਰ ਪ੍ਰਾਪਤੀ, ਪ੍ਰਕਿਰਿਆ, ਸਮਰਥਨ ਅਤੇ ਵਿਦਿਆਰਥੀਆਂ ਤਕ ਵਿਭਿੰਨ ਵਜ਼ੀਫ਼ਿਆਂ ਦੀ ਸਪਲਾਈ ਕਰਨ ਵਰਗੀਆਂ ਵਿਭਿੰਨ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਰਾਸ਼ਟਰੀ ਵਜ਼ੀਫ਼ਾ ਪੋਰਟਲ ਨੂੰ ਰਾਸ਼ਟਰੀ ਈ-ਸ਼ਾਸਨ ਯੋਜਨਾ ਦੇ ਅੰਤਰਗਤ ਮਿਸ਼ਨ ਮੋਡ ਪਰਿਯੋਜਨਾ (ਐੱਨ.ਈ.ਜੀ.ਪੀ.) ਦੇ ਰੂਪ ਵਿੱਚ ਅਪਣਾਇਆ ਗਿਆ ਹੈ।
ਦ੍ਰਿਸ਼ਟੀਕੋਣ
ਇੱਕ ਵਨ-ਸਟਾਪ (ਅਧਿਕ੍ਰਿਤ) ਹੱਲ ਹੈ ਜਿਸ ਦੇ ਮਾਧਿਅਮ ਨਾਲ ਵਿਦਿਆਰਥੀ ਬੇਨਤੀ, ਬੇਨਤੀ-ਪੱਤਰ ਪ੍ਰਾਪਤੀ, ਪ੍ਰਕਿਰਿਆ, ਸਮਰਥਨ ਅਤੇ ਵਿਦਿਆਰਥੀਆਂ ਤਕ ਵਿਭਿੰਨ ਵਜ਼ੀਫ਼ਿਆਂ ਦੀ ਸਪਲਾਈ ਕਰਨ ਵਰਗੀਆਂ ਵਿਭਿੰਨ ਸੇਵਾਵਾਂ ਉਪਲਬਧ ਕਰਾਈ ਜਾਂਦੀ ਹੈ। ਇਸ ਪਹਿਲ ਦਾ ਉਦੇਸ਼ ਵਜ਼ੀਫ਼ਾ ਅਰਜ਼ੀਆਂ ਦੇ ਤੇਜ਼ ਅਤੇ ਕਾਰਗਰ ਨਿਪਟਾਰੇ ਦੇ ਲਈ ਸਰਲੀਕ੍ਰਿਤ, ਨਿਸ਼ਾਨੇ ਵਲ ਅਗਰਸਰ, ਜਵਾਬਦੇਹ ਉੱਤਰਦਾਈ ਅਤੇ ਪਾਰਦਰਸ਼ੀ ਸਮਾਰਟ ਪ੍ਰਣਾਲੀ ਉਪਲਬਧ ਕਰਾਉਣਾ ਹੈ ਅਤੇ ਰਾਸ਼ੀ ਦੀ ਵੰਡ ਨੂੰ ਬਿਨਾਂ ਕਿਸੇ ਅੜਿੱਕੇ ਦੇ ਸਿੱਧੇ ਲਾਭਾਰਥੀਆਂ ਦੇ ਖਾਤਿਆਂ ਵਿੱਚ ਪਹੁੰਚਾਉਣਾ ਹੈ।
ਮਿਸ਼ਨ
ਰਾਸ਼ਟਰੀ ਈ-ਸ਼ਾਸਨ ਯੋਜਨਾ ਦੇ ਅੰਤਰਗਤ ਮਿਸ਼ਨ ਮੋਡ ਪਰਿਯੋਜਨਾ (ਐੱਮ.ਐੱਮ.ਪੀ.) ਦੇ ਰਾਸ਼ਟਰੀ ਵਜ਼ੀਫ਼ੇ ਪੋਰਟਲ ਦਾ ਉਦੇਸ਼ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸ਼ੁਰੂ ਦੀਆਂ ਵਿਭਿੰਨ ਵਜ਼ੀਫ਼ਾ ਯੋਜਨਾਵਾਂ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੇ ਲਈ ਸਾਂਝਾ ਇਲੈਕਟ੍ਰਾਨਿਕ ਪੋਰਟਲ ਪ੍ਰਦਾਨ ਕਰਨਾ ਹੈ।
ਉਦੇਸ਼
- ਵਿਦਿਆਰਥੀਆਂ ਵਿੱਚ ਸਮੇਂ 'ਤੇ ਵਜ਼ੀਫ਼ਾ ਸਪਲਾਈ ਯਕੀਨੀ ਕਰਨਾ।
- ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵਿਭਿੰਨ ਵਜ਼ੀਫ਼ਾ ਯੋਜਨਾਵਾਂ ਦੇ ਲਈ ਇੱਕ ਸਾਂਝਾ ਪੋਰਟਲ ਉਪਲਬਧ ਕਰਾਉਣਾ
- ਵਿਦਵਾਨਾਂ ਦਾ ਇੱਕ ਸਪੱਸ਼ਟ ਡੇਟਾਬੇਸ ਬਣਾਉਣਾ
- ਪ੍ਰਕਿਰਿਆਗਤ ਦੁਹਰਾਅ ਤੋਂ ਬਚਾਅ
- ਵਜ਼ੀਫ਼ੇ ਦੀਆਂ ਵਿਭਿੰਨ ਯੋਜਨਾਵਾਂ ਅਤੇ ਮਾਪਦੰਡ ਵਿੱਚ ਉਚਿਤ ਢੰਗ ਲਿਆਉਣਾ
- ਪ੍ਰਤੱਖ ਲਾਭ ਹਸਤਾਂਤਰਣ ਦੇ ਬੇਨਤੀ-ਪੱਤਰ (ਐਪਲੀਕੇਸ਼ਨ)
- ਵਿਦਿਆਰਥੀਆਂ ਦੇ ਲਈ ਪ੍ਰਕਿਰਿਆ ਦਾ ਸਰਲੀਕਰਨ ਕਰਨਾ
- ਵਜ਼ੀਫ਼ੇ ਨਾਲ ਸੰਬੰਧਤ ਸਾਰੀ ਜਾਣਕਾਰੀ ਇੱਕ ਸਥਾਨ ਤੇ ਉਪਲਬਧ ਕਰਾਉਣਾ
- ਸਾਰੇ ਵਜ਼ੀਫ਼ਿਆਂ ਦੇ ਲਈ ਸਿੰਗਲ ਏਕੀਕ੍ਰਿਤ ਬੇਨਤੀ
- ਬਿਹਤਰ ਪਾਰਦਰਸ਼ਿਤਾ
ਲਾਭ
- ਵਿਦਿਆਰਥੀਆਂ ਦੇ ਲਈ ਸਰਲੀਕ੍ਰਿਤ ਪ੍ਰਕਿਰਿਆ
- ਸਾਰੇ ਵਜ਼ੀਫ਼ਿਆਂ ਦੇ ਲਈ ਸਧਾਰਨ ਬੇਨਤੀ ਫਾਰਮ
- ਵਿਦਿਆਰਥੀਆਂ ਦਾ ਇਕ ਵਾਰੀ ਪੰਜੀਕਰਣ
- ਪਾਤਰਤਾ ਮਾਪਦੰਡ ਦੇ ਆਧਾਰ 'ਤੇ ਸਿਸਟਮ ਨਾਲ ਵਜ਼ੀਫ਼ਾ ਯੋਗ ਵਿਦਿਆਰਥੀ ਦੀ ਪਛਾਣ ਆਸਾਨ
- ਬਿਹਤਰ ਪਾਰਦਰਸ਼ਿਤਾ
- ਡੁਪਲੀਕੇਟ ਐਪਲੀਕੇਸ਼ਨ ਤੋਂ ਬਚਾਅ
- ਡੀ.ਬੀ.ਟੀ. ਦੇ ਮਾਧਿਅਮ ਨਾਲ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਵਜ਼ੀਫ਼ਾ ਦੀ ਰਾਸ਼ੀ ਸਿੱਧੇ ਜਾਰੀ
- ਵਜ਼ੀਫ਼ੇ ਦੀ ਪ੍ਰਕਿਰਿਆ ਦੇ ਹਰ ਕਦਮ ਉੱਤੇ ਐੱਸ.ਐੱਮ.ਐੱਸ. ਅਤੇ ਈ-ਮੇਲ ਅਲਰਟ ਸੇਵਾ
- ਮੰਗ ਆਧਾਰਿਤ ਨਵੀਨਤਮ ਸੂਚਨਾਵਾਂ ਦੇ ਲਈ ਡਿਸੀਜਨ ਸਪੋਰਟ ਸਿਸਟਮ (ਡੀ.ਐੱਸ.ਐੱਸ.) ਦੇ ਰੂਪ ਵਿੱਚ ਕੰਮ ਕਰਨਾ
- ਸਕੇਲੇਬਲ ਅਤੇ ਕਨਫਿਗਰਿਏਬਲ ਮੰਚ
ਵਿਭਿੰਨ ਹਿਤਧਾਰਕਾਂ ਦੇ ਲਈ ਪ੍ਰਸਤਾਵਿਤ ਸੇਵਾਵਾਂ
ਵਿਦਿਆਰਥੀ
ਸੰਸਥਾਵਾਂ
ਰਾਜ ਸਰਕਾਰ ਦੇ ਵਿਭਾਗਾਂ
- ਯੋਜਨਾਵਾਂ ਅਤੇ ਵਰਕਫਲੋ ਕਨਫਿਗਰਿਏਸ਼ਨ
- ਡਾਟਾ ਵੈਰੀਫਿਕੇਸ਼ਨ
- ਬੇਨਤੀ-ਪੱਤਰ ਪ੍ਰੋਸੈਸਿੰਗ
- ਫੰਡ ਰਿਲੀਜ਼
ਕੇਂਦਰੀ ਮੰਤਰਾਲਾ/ਵਿਭਾਗ
- ਯੋਜਨਾਵਾਂ ਅਤੇ ਵਰਕਫਲੋ ਕਨਫਿਗਰਿਏਸ਼ਨ
- ਫੰਡ ਰਿਲੀਜ਼
- ਖਰਚ ਨਿਗਰਾਨੀ
- ਕਾਮਨ ਐੱਮ.ਆਈ.ਐੱਮ.
ਸਰੋਤ : ਨੈਸ਼ਨਲ ਸਕਾਲਰਸ਼ਿਪ ਪੋਰਟਲ
ਆਖਰੀ ਵਾਰ ਸੰਸ਼ੋਧਿਤ : 2/6/2020
0 ਰੇਟਿੰਗ ਅਤੇ 0 ਰਾਇ ਦਿਓ
ਦਿਖਦੇ ਹੋਏ ਸਟਾਰ ਦੀ ਰੇਟਿੰਗ ਦਰਜ ਕਰੋ
© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.