ਸਰਕਾਰ ਆਧਾਰ ਕਾਰਡ ਨੂੰ ਜਨ-ਧਨ ਅਕਾਊਂਟ ਨਾਲ ਜੋੜਨ ਦੀ ਤਿਆਰੀ ਕਰ ਰਹੀ ਹੈ। ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸਾਰੇ ਜਨ-ਧਨ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਬੈਂਕਾਂ ਤੋਂ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਵਿੱਤੀ ਸਾਖਰਤਾ ਵਧਾਉਣ ਦੇ ਉਪਰਾਲੇ ਦੁੱਗਣੇ ਕਰਨ ਨੂੰ ਕਿਹਾ ਹੈ। ਅਜਿਹੇ ਵਿੱਚ ਜੇਕਰ ਤੁਹਾਡਾ ਆਧਾਰ ਨਹੀਂ ਬਣਿਆ ਹੈ ਤਾਂ ਛੇਤੀ ਹੀ ਇਸ ਨੂੰ ਬਣਵਾ ਲਵੋ। ਜੇਕਰ ਤੁਸੀਂ ਆਪਣੇ ਆਧਾਰ ਕਾਰਡ ਅਪਲਾਈ ਕੀਤਾ ਹੈ ਅਤੇ ਕਾਰਡ ਘਰ ਨਹੀਂ ਪਹੁੰਚਿਆ ਜਾਂ ਫਿਰ ਐਨਰੋਲਮੈਂਟ ਸਲਿੱਪ ਹੀ ਗੁੰਮ ਹੋ ਗਈ ਹੋਵੇ ਤਾਂ ਪਰੇਸ਼ਾਨ ਨਾ ਹੋਵੋ। ਤੁਸੀਂ ਈ-ਨੰਬਰ ਡਾਊਨਲੋਡ ਕਰਕੇ ਕਾਰਡ ਅਤੇ ਨੰਬਰ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਅਤੇ ਈ-ਮੇਲ ਆਈ.ਡੀ. ਦੇ ਜ਼ਰੀਏ ਨੈੱਟ ਰਾਹੀਂ ਆਪਣਾ ਈ-ਆਧਾਰ ਬਣਾ ਸਕਦੇ ਹੋ। ਨਾਲ ਹੀ ਐਨਰੋਲਮੈਂਟ ਨੰਬਰ ਵੀ ਡਾਊਨਲੋਡ ਕਰ ਸਕਦੇ ਹੋ। ਯੂ.ਆਈ.ਡੀ.ਏ.ਆਈ. ਨੇ ਭਾਰਤੀ ਨਾਗਰਿਕਾਂ ਦੇ ਲਈ ਵੈੱਬਸਾਈਟ ‘ਤੇ ਕਾਲ ਕਵੇਰੀ ਸਾਫਟਵੇਅਰ ਦੇ ਜ਼ਰੀਏ ਇਹ ਸਹੂਲਤ ਸ਼ੁਰੂ ਕੀਤੀ ਹੈ।
ਲੋਕਾਂ ਦਾ ਆਧਾਰ ਕਾਰਡ ਬਣਾਉਣ ਤੋਂ ਪਹਿਲਾਂ ਐਨਰੋਲਮੈਂਟ ਪ੍ਰਕਿਰਿਆ ਅਪਣਾਈ ਜਾਂਦੀ ਹੈ। ਸੈਂਟਰ ‘ਤੇ ਆਧਾਰ ਕਾਰਡ ਬਣਾਉਣ ਦੇ ਲਈ ਦਰਜ ਹੋਣ ਵਾਲੀ ਜਾਣਕਾਰੀ ਦੇ ਬਾਅਦ ਜੋ ਪਰਚੀ ਦਿੱਤੀ ਜਾਂਦੀ ਹੈ, ਉਸ ਨੂੰ ਐਨਰੋਲਮੈਂਟ ਪਰਚੀ ਕਿਹਾ ਜਾਂਦਾ ਹੈ। ਇਸ ਨੰਬਰ ‘ਤੇ ਤੁਸੀਂ ਆਪਣਾ ਆਧਾਰ ਕਾਰਡ ਸਟੇਟਸ ਜਾਣ ਸਕਦੇ ਹੋ। ਇਹ ਸਹੂਲਤ ਵੀ ਵੈੱਬਸਾਈਟ ‘ਤੇ ਹੈ।
ਜਿਨ੍ਹਾਂ ਦੇ ਆਧਾਰ ਕਾਰਡ ਬਣ ਗਏ ਹਨ, ਉਹ ਆਧਾਰ ਨੰਬਰ ਨਾਲ ਅਤੇ ਜਿਨ੍ਹਾਂ ਦੇ ਬਣ ਕੇ ਨਹੀਂ ਆਏ ਹਨ, ਉਹ ਐਨਰੋਲਮੈਂਟ (ਈ.ਆਈ.ਡੀ.) ਪਰਚੀ ਦੇ ਨੰਬਰ ਵਿੱਚੋਂ ਡੁਪਲੀਕੇਟ ਕਾਰਡ ਜਾਂ ਪਰਚੀ ਕਢਵਾ ਸਕਦੇ ਹਨ।
ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ www.uidai.gov.in ਦੇ ਮੁੱਖ ਪੇਜ ‘ਤੇ ਜਾ ਕੇ ਆਧਾਰ ਕਾਰਡ ਦੇ ਮੋਨੋ ਦੇ ਹੇਠਾਂ ਸਿਲੈਕਟ ਦਾ ਆਪਸ਼ਨ ਆਵੇਗਾ। ਇਸ ਉੱਤੇ ਕਲਿਕ ਕਰਦੇ ਹੀ ਕਈ ਆਪਸ਼ਨ ਖੁੱਲ੍ਹਣਗੇ। ਇਨ੍ਹਾਂ ਵਿੱਚੋਂ ਰੇਸੀਡੇਂਟ ਪੋਰਟਲ ਉੱਤੇ ਕਲਿਕ ਕਰੋ। ਕਲਿਕ ਕਰਦੇ ਹੀ ਈ.ਆਈ.ਡੀ./ਯੂ.ਆਈ.ਡੀ. ਦਾ ਆਪਸ਼ਨ ਆਵੇਗਾ।
ਰੇਸੀਡੇਂਟ ਉੱਤੇ ਕਲਿਕ ਕਰਨ ਦੇ ਬਾਅਦ ਅਗਲਾ ਪੇਜ ਆਵੇਗਾ। ਇਸ ਵਿੱਚ ਇਕ ਗੋਲ ਘੇਰੇ ਵਿੱਚ ਆਧਾਰ ਕਾਰਡ ਲਈ ਇੱਕ ਮਹਿਲਾ ਨਜ਼ਰ ਆਵੇਗੀ। ਇਸ ਦੇ ਹੇਠਾਂ ਈ.ਆਈ.ਡੀ./ਯੂ.ਆਈ.ਡੀ. ਦਾ ਆਪਸ਼ਨ ਆਵੇਗਾ। ਤੁਹਾਡੇ ਐਨਰੋਲਮੈਂਟ ਨੰਬਰ ਦੀ ਸਲਿੱਪ ਗਵਾਚੀ ਹੈ ਤਾਂ ਈ.ਆਈ.ਡੀ. ਤੇ ਅਤੇ ਜੇਕਰ ਆਧਾਰ ਕਾਰਡ ਗਵਾਚਾ ਹੈ ਤਾਂ ਯੂ.ਆਈ.ਡੀ. ਉੱਤੇ ਕਲਿਕ ਕਰੋ। ਇਸ ਦੇ ਬਾਅਦ ਇੱਕ ਫਾਰਮ ਆਵੇਗਾ। ਫਾਰਮ ‘ਤੇ ਸਿੱਧੇ ਇਸ ਲਿੰਕ ਨਾਲ ਜਾਓ: ਯੂਆਈਡੀਏਆਈ ਪੋਰਟਲ
ਯੂਆਈਡੀ/ਈਆਈਡੀ ਉੱਤੇ ਕਲਿਕ ਕਰਨ ਦੇ ਬਾਅਦ ਇੱਕ ਫਾਰਮ ਆਵੇਗਾ, ਜਿਸ ਵਿੱਚ ਨਾਮ, ਐਨਰੋਲਮੈਂਟ ਕਰਾਉਂਦੇ ਸਮੇਂ ਦਿੱਤਾ ਮੋਬਾਈਲ ਨੰਬਰ ਜਾਂ ਮੇਲ ਆਈ.ਡੀ. ਭਰਨਾ ਹੋਵੇਗਾ। ਸਕ੍ਰੀਨ ‘ਤੇ ਚਾਰ ਅੰਕਾਂ ਦਾ ਸਕਿਓਰਿਟੀ ਕੋਡ ਦਿਸੇਗਾ, ਉਸ ਨੂੰ ਐਂਟਰ ਕਰੋ। ਅਜਿਹਾ ਕਰਨ ਦੇ ਬਾਅਦ ਸਕ੍ਰੀਨ ‘ਤੇ ਦਿਸ ਰਹੇ GET OTP ਉੱਤੇ ਕਲਿਕ ਕਰੋ। ਕੁਝ ਹੀ ਦੇਰ ਵਿੱਚ ਮੋਬਾਈਲ ‘ਤੇ ਵਨ ਟਾਈਮ ਪਾਸਵਰਡ ਆਵੇਗਾ। ਇਸ ਦੇ ਐਂਟਰ ਕਰਦੇ ਹੀ ਮੋਬਾਈਲ ਨੰਬਰ ‘ਤੇ ਈ.ਆਈ.ਡੀ. ਜਾਂ ਯੂ.ਆਈ.ਡੀ. ਨੰਬਰ ਆ ਜਾਵੇਗਾ। ਆਧਾਰ ਕਾਰਡ ਦੇ ਲਈ ਤੁਹਾਨੂੰ ਮਿਲੇ ਯੂ.ਆਈ.ਡੀ. ਨੰਬਰ ਦੇ ਜ਼ਰੀਏ ਯੂ.ਆਈ.ਡੀ.ਏ.ਆਈ. ਪੋਰਟਲ ਉੱਤੇ ਜਾ ਕੇ ਈ-ਆਧਾਰ ਡਾਊਨਲੋਡ ਕਰ ਸਕਦੇ ਹੋ।
ਆਪਣੇ ਆਧਾਰ ਕਾਰਡ ਦਾ ਸਟੇਟਸ ਪਤਾ ਕਰਨ ਦੇ ਲਈ ਕਿਰਪਾ ਕਰਕੇ ਇਸ ਲਿੰਕ ਉੱਤੇ ਜਾਓ - ਈਆਧਾਰ ਜਾਂ ਯੂਆਈਡੀਏਆਈ ਪੋਰਟਲ ਲਿੰਕ ‘ਤੇ ਜਾ ਕੇ ਵੀ ਆਪਣੇ ਆਧਾਰ ਕਾਰਡ ਦਾ ਸਟੇਟਸ ਜਾਣ ਸਕਦੇ ਹੋ।
ਸਰੋਤ: ਦੈਨਿਕ ਸਮਾਚਾਰ ਪੱਤਰ
ਆਖਰੀ ਵਾਰ ਸੰਸ਼ੋਧਿਤ : 3/26/2020