ਹੋਮ / ਈ-ਸ਼ਾਸਨ / ਈ-ਸ਼ਾਸਨ ਆਨਲਾਈਨ ਸੇਵਾਵਾਂ / ਆਧਾਰ ਕਾਰਡ / ਕਿੱਥੇ ਅਤੇ ਕਿਵੇਂ ਨਾਮਜ਼ਦਗੀ ਕਰੀਏ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕਿੱਥੇ ਅਤੇ ਕਿਵੇਂ ਨਾਮਜ਼ਦਗੀ ਕਰੀਏ

ਇਸ ਹਿੱਸੇ ਵਿੱਚ ਆਧਾਰ ਕਾਰਡ ਨਾਮਜ਼ਦਗੀ ਕਰਨ ਦੀ ਪ੍ਰਕਿਰਿਆ ਅਤੇ ਉਪਯੋਗੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

ਨਾਮਜ਼ਦਗੀ ਪ੍ਰਕਿਰਿਆ

 • ਆਧਾਰ ਨਾਮਜ਼ਦਗੀ ਮੁਫ਼ਤ ਹੈ।
 • ਤੁਸੀਂ ਆਪਣੀ ਪਛਾਣ ਅਤੇ ਪਤੇ ਦੇ ਪ੍ਰਮਾਣ ਦੇ ਨਾਲ ਭਾਰਤ ਵਿੱਚ ਕਿਸੇ ਵੀ ਮਨਜ਼ੂਰਸ਼ੁਦਾ ਨਾਮਜ਼ਦਗੀ ਕੇਂਦਰ ‘ਤੇ ਜਾ ਸਕਦੇ ਹੋ।
 • ਯੂ.ਆਈ.ਡੀ.ਏ.ਆਈ. ਪਛਾਣ ਪ੍ਰਮਾਣ ਦੇ 18 ਅਤੇ ਪਤੇ ਦੇ 33 ਦਸਤਾ‍ਵੇਜਾਂ ਨੂੰ ਪ੍ਰਮਾਣ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ। ਕਿਰਪਾ ਕਰਕੇ, ਰਾਸ਼ਟਰੀ ਪੱਧਰ 'ਤੇ ਪ੍ਰਵਾਨਿਤ ਦਸਤਾ‍ਵੇਜਾਂ ਦੀ ਸੂਚੀ ਦੇ ਲਈ ਇੱਥੇ ਕਲਿਕ ਕਰੋ ਇਲੈਕਸ਼ਨ ਫੋਟੋ ਆਈ.ਡੀ. ਕਾਰਡ/ਰਾਸ਼ਨ ਕਾਰਡ ਅਤੇ ਡ੍ਰਾਈਵਿੰਗ ਲਾਈਸੈਂਸ ਪਛਾਣ ਅਤੇ ਪਤੇ ਦੇ ਕਾਮਨ ਪ੍ਰਮਾਣ ਹਨ।
 • ਪੈਨ ਕਾਰਡ ਅਤੇ ਸਰਕਾਰੀ ਪਛਾਣ ਪੱਤਰ ਜਿਵੇਂ ਪ੍ਰਮਾਣ-ਪੱਤਰ, ਪਛਾਣ ਦੇ ਪ੍ਰਮਾਣ ਸਵੀਕਾਰ ਹੈ, ਜਿਨ੍ਹਾਂ ‘ਤੇ ਫੋਟੋ ਲੱਗਾ ਹੋਵੇ।
 • ਪਤੇ ਦੇ ਪ੍ਰਮਾਣ ਦੇ ਰੂਪ ਵਿੱਚ ਪਾਣੀ-ਬਿਜਲੀ ਦਾ ਬਿਲ/ਟੈਲੀਫੋਨ ਬਿਲ ਵਰਗੇ ਦਸਤਾਵੇਜ਼ ਮੰਨਣਯੋਗ ਹਨ, ਬਸ਼ਰਤੇ ਬਿਲ ਤਿੰਨ ਮਹੀਨੇ ਤੋਂ ਪੁਰਾਣਾ ਨਾ ਹੋਵੇ।
 • ਜੇਕਰ ਤੁਹਾਡੇ ਕੋਲ ਉਪਰੋਕਤ ਕਾਮਨ ਸਬੂਤ ਨਾ ਹੋਣ ਤਾਂ ਸਰਕਾਰੀ ਅਧਿਕਾਰੀ/ਤਹਿਸੀਲਦਾਰ ਦੁਆਰਾ ਲੈਟਰ-ਹੈੱਡ ‘ਤੇ ਜਾਰੀ ਪ੍ਰਮਾਣ-ਪੱਤਰ, ਪਛਾਣ ਦਾ ਪ੍ਰਮਾਣ ਮੰਨਿਆ ਜਾ ਸਕਦਾ ਹੈ, ਬਸ਼ਰਤੇ ਉਸ ਉੱਤੇ ਵਿਅਕਤੀ ਦੀ ਫ਼ੋਟੋ ਵੀ ਲੱਗੀ ਹੋਵੇ।
 • ਪਤੇ ਦੇ ਪ੍ਰਮਾਣ ਦੇ ਤੌਰ ‘ਤੇ ਐੱਮ.ਪੀ./ਐੱਮ.ਐੱਲ.ਏ./ਸਰਕਾਰੀ ਅਧਿਕਾਰੀ/ਤਹਿਸੀਲਦਾਰ ਦੁਆਰਾ ਲੈਟਰ-ਹੈੱਡ ‘ਤੇ ਜਾਂ ਗ੍ਰਾਮ ਪੰਚਾਇਤ ਮੁਖੀ ਜਾਂ ਉਸ ਦੇ ਬਰਾਬਰ ਪਦ-ਅਧਿਕਾਰੀ ਦੁਆਰਾ (ਪੇਂਡੂ ਖੇਤਰ ਦੇ ਮਾਮਲੇ ਵਿੱਚ) ਜਾਰੀ ਪ੍ਰਮਾਣ ਪੱਤਰ, ਨੂੰ ਪਤੇ ਦਾ ਪ੍ਰਮਾਣ ਮੰਨਿਆ ਜਾ ਸਕਦਾ ਹੈ, ਬਸ਼ਰਤੇ ਉਸ ਉੱਤੇ ਵਿਅਕਤੀ ਦੀ ਫ਼ੋਟੋ ਵੀ ਲੱਗੀ ਹੋਈ ਹੋਵੇ।
 • ਜੇਕਰ, ਪਰਿਵਾਰ ਵਿੱਚ ਕਿਸੇ ਮੈਂਬਰ ਦੇ ਕੋਲ ਆਪਣਾ ਖੁਦ ਦਾ ਕੋਈ ਪ੍ਰਵਾਨਿਤ ਦਸਤਾਵੇਜ਼ ਨਹੀਂ ਹੈ ਤਾਂ ਉਹ ਵੀ ਅਧਾਰ ਨਾਮਜ਼ਦਗੀ ਕਰਵਾ ਸਕਦਾ ਹੈ, ਜੇਕਰ ਉਸ ਦਾ ਨਾਮ ਪਰਿਵਾਰ ਦੇ ਹੋਰ ਮੈਂਬਰ ਦੇ ਦਸਤਾਵੇਜ਼ ਵਿੱਚ ਦਰਜ ਹੈ। ਅਜਿਹੇ ਮਾਮਲੇ ਵਿੱਚ, ਪਰਿਵਾਰ ਦੇ ਮੁਖੀਆ ਦੀ ਨਾਮਜ਼ਦਗੀ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ, ਜਿਸ ਦੇ ਕੋਲ ਆਪਣੀ ਪਛਾਣ ਅਤੇ ਪਤੇ ਦੇ ਪ੍ਰਮਾਣ ਦੇ ਦਸਤਾਵੇਜ਼ ਹੋਣੇ ਚਾਹੀਦੇ ਹਨ। ਉਸ ਦੇ ਬਾਅਦ ਪਰਿਵਾਰ ਦਾ ਮੁਖੀਆ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਲਈ ਜਾਣਕਾਰਾਂ ਬਣ ਸਕਦਾ ਹੈ, ਜਿਸ ਦੇ ਆਧਾਰ ‘ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਨਾਮਜ਼ਦਗੀ ਹੋ ਸਕਦੀ ਹੈ। ਯੂ.ਆਈ.ਡੀ.ਏ.ਆਈ, ਮੁਖੀ ਦੇ ਨਾਲ ਸੰਬੰਧ ਦੇ ਰੂਪ ਵਿੱਚ 8 ਦਸਤਾਵੇਜ਼ਾਂ ਨੂੰ ਮਾਨਤਾ ਦਿੰਦਾ ਹੈ। ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਦਸਤਾਵੇਜ਼ਾਂ ਦੇ ਲਈ ਕਿਰਪਾ ਕਰਕੇ ਇੱਥੇ ਕਲਿਕ ਕਰੋ।
 • ਜਿੱਥੇ ਕਿਤੇ ਨਿਵਾਸੀ ਦੇ ਕੋਲ ਦਸਤਾਵੇਜ ਨਾ ਹੋਣ ਤਾਂ ਉਹ ਨਾਮਜ਼ਦਗੀ ਕੇਂਦਰ ‘ਤੇ ਮੁਹੱਈਆ ਜਾਣਕਾਰਾਂ ਦੀ ਮਦਦ ਲੈ ਸਕਦਾ ਹੈ। ਜਾਣਕਾਰਾਂ ਨੂੰ ਰਜਿਸਟਰਾਰ ਨਿਸ਼ਚਿਤ ਕਰਦਾ ਹੈ। ਵਧੇਰੇ ਜਾਣਕਾਰੀ ਦੇ ਲਈ ਸੰਬੰਧਤ ਰਜਿਸਟਰਾਰ ਦੇ ਦਫ਼ਤਰ ਨਾਲ ਸੰਪਰਕ ਕਰੋ।
 • ਨਾਮਜ਼ਦਗੀ ਕੇਂਦਰ ਤੇ ਕਿਰਪਾ ਕਰਕੇ ਫਾਰਮ ‘ਚ ਆਪਣਾ ਵੇਰਵਾ ਭਰੋ। ਨਾਮਜ਼ਦਗੀ ਦੇ ਦੌਰਾਨ ਤੁਹਾਡੀ ਫੋਟੋ, ਫਿੰਗਰ-ਪ੍ਰਿੰਟ ਅਤੇ ਅੱਖਾਂ ਦੀਆਂ ਪੁਤਲੀਆਂ' ਦੇ ਨਿਸ਼ਾਨ ਵੀ ਲਏ ਜਾਣਗੇ। ਨਾਮਜ਼ਦਗੀ ਦੇ ਦੌਰਾਨ ਤੁਸੀਂ ਆਪਣਾ ਵੇਰਵਾ, ਕੰਪਿਊਟਰ ਸਕ੍ਰੀਨ ‘ਤੇ ਦੇਖ ਸਕਦੇ ਹੋ। ਜੇਕਰ ਜ਼ਰੂਰੀ ਹੋਵੇ ਤਾਂ ਉਸ ਵਿੱਚ ਸੁਧਾਰ ਵੀ ਕਰਵਾ ਸਕਦੇ ਹੋ। ਤੁਹਾਨੂੰ ਇੱਕ ਰਸੀਦ ਵੀ ਦਿੱਤੀ ਜਾਵੇਗੀ, ਜਿਸ ‘ਤੇ ਅਸਥਾਈ ਨਾਮਜ਼ਦਗੀ ਨੰਬਰ ਅਤੇ ਹੋਰ ਵੇਰਵਾ ਦਿੱਤਾ ਹੋਇਆ ਹੁੰਦਾ ਹੈ।
 • ਤੁਸੀਂ ਕੇਵਲ ਇੱਕ ਵਾਰ ਹੀ ਨਾਮਜ਼ਦਗੀ ਕਰਵਾ ਸਕਦੇ ਹੋ। ਦੁਬਾਰਾ ਨਾਮਜ਼ਦਗੀ ਕਰਵਾਉਣ ਦਾ ਮਤਲਬ ਹੈ, ਆਪਣਾ ਸਮਾਂ ਬਰਬਾਦ ਕਰਨਾ। ਤੁਹਾਨੂੰ ਆਧਾਰ ਨੰਬਰ ਇਕ ਵਾਰ ਹੀ ਮਿਲੇਗਾ।
 • ਤੁਹਾਡੇ ਦੁਆਰਾ ਦਿੱਤੀ ਸੂਚਨਾ ਦੇ ਆਧਾਰ ‘ਤੇ ਤੁਹਾਡੇ ਵੇਰਵੇ ਦੀ ਕੇਂਦਰੀ ਪੱਧਰ ‘ਤੇ ਜਾਂਚ ਕੀਤੀ ਜਾਵੇਗੀ। ਜੇਕਰ ਤੁਹਾਡੀ ਬੇਨਤੀ ਸਫਲ ਹੋ ਜਾਂਦੀ ਹੈ ਤਾਂ ਆਧਾਰ ਨੰਬਰ ਤਿਆਰ ਕੀਤਾ ਜਾਵੇਗਾ ਅਤੇ ਉਸ ਨੂੰ ਡਾਕ ਰਾਹੀਂ ਤੁਹਾਡੇ ਪਤੇ ਉੱਤੇ ਭੇਜ ਦਿੱਤਾ ਜਾਵੇਗਾ।
 • ਸੀ.ਆਈ.ਡੀ.ਆਰ. ਵਿੱਚ ਨਿਵਾਸੀ ਦਾ ਡਾਟਾ ਪੈਕਟ ਪ੍ਰਾਪਤ ਹੋਣ ਦੇ ਬਾਅਦ 60-90 ਦਿਨ ਦੇ ਅੰਦਰ ਆਧਾਰ ਪੱਤਰ ਬਣ ਜਾਂਦਾ ਹੈ। ਜੇਕਰ ਨਾਮਜ਼ਦਗੀ ਐੱਨ.ਪੀ.ਆਰ. ਦੇ ਤਹਿਤ ਕਰਵਾਈ ਗਈ ਹੈ ਤਾਂ ਕੁਝ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ।

ਨਾਮਜ਼ਦਗੀ ਦੇ ਕਰਨ ਦੇ ਬਾਅਦ

ਨਾਮਜ਼ਦਗੀ ਦੇ ਬਾਅਦ, ਨਾਮਜ਼ਦਗੀ ਕੇਂਦਰ ਸੁਪਰਵਾਈਜਰ ਦੁਆਰਾ ਕੁਆਲਿਟੀ ਚੈੱਕ ਕੀਤਾ ਜਾਂਦਾ ਹੈ। ਉਸ ਦੇ ਬਾਅਦ ਸੁਧਾਰ ਪ੍ਰਕਿਰਿਆ ਕੀਤੀ ਜਾਂਦੀ ਹੈ (ਜਿੱਥੇ ਕਿਤੇ ਜ਼ਰੂਰਤ ਹੁੰਦੀ ਹੈ) ਅਤੇ ਡਾਟਾ ਪੈਕੇਟ ਨੂੰ ਲਾਗੂ ਕੀਤਾ ਜਾਂਦਾ ਹੈ। ਉਸ ਦੇ ਬਾਅਦ ਨਾਮਜ਼ਦਗੀ ਏਜੰਸੀਆਂ ਰਾਹੀਂ ਡਾਟਾ ਸੈਂਟਰ ਨੂੰ ਭੇਜ ਦਿੱਤਾ ਜਾਂਦਾ ਹੈ। ਸੀ.ਆਈ.ਡੀ.ਆਰ. ਵਿੱਚ ਡਾਟਾ ਦੀ ਸਕ੍ਰੀਨਿੰਗ ਅਤੇ ਵੈਲੀਡੇਸ਼ਨ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਡਾਟਾ ਦਾ ਪ੍ਰਮਾਣੀਕਰਣ ਨਿਸ਼ਚਿਤ ਕੀਤਾ ਜਾਂਦਾ ਹੈ। ਇਸ ਨਾਲ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕੋਈ ਨਾਮਜ਼ਦਗੀ ਡੁਪਲੀਕੇਟ ਤਾਂ ਨਹੀਂ ਹੈ। ਨਾਗਰਿਕ ਤੋਂ ਇਕੱਤਰ ਕੀਤੇ ਗਏ ਡੈਮੋਗ੍ਰਾਫਿਕ ਅਤੇ ਬਾਇਓਮੈਟ੍ਰਿਕ ਡਾਟਾ ਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ। ਇਸ ਦੇ ਇਲਾਵਾ, ਆਪਰੇਟਰ/ਸੁਪਰਵਾਈਜਰ/ਜਾਣਕਾਰਾਂ/ਨਾਮਜ਼ਦਗੀ ਏਜੰਸੀ ਅਤੇ ਰਜਿਸਟਰਾਰ ਵੱਲੋਂ ਹਰੇਕ ਪੈਕੇਟ ਦੀ ਸੂਚਨਾ ਨੂੰ ਵੈਲੀਡੇਟ ਕੀਤਾ ਜਾਂਦਾ ਹੈ। ਕਵਾਲਿਟੀ ਚੈੱਕ ਅਤੇ ਹੋਰ ਵੈਲੀਡੇਸ਼ਨ ਦੇ ਪਾਸ ਹੋਣ ਤੇ ਪੈਕੇਟਸ ਨੂੰ ਡੀ-ਡੁਪਲੀਕੇਸ਼ਨ ਲਈ ਭੇਜਿਆ ਜਾਂਦਾ ਹੈ ਅਤੇ ਆਧਾਰ ਤਿਆਰ ਹੋ ਜਾਂਦਾ ਹੈ।

ਜੇਕਰ ਕੋਈ ਖਾਮੀ ਹੁੰਦੀ ਹੈ ਤਾਂ ਪੈਕੇਟ ਨੂੰ ਰੋਕ ਲਿਆ ਜਾਂਦਾ ਹੈ। ਉਦਾਹਰਣ ਦੇ ਲਈ, ਜੇਕਰ ਨਿਵਾਸੀ ਦੀ ਨਾਮਜ਼ਦਗੀ ਕਰਨ ਵਾਲੇ ਆਪਰੇਟਰ ਦਾ ਵੇਰਵਾ ਡਾਟਾਬੇਸ ਦੇ ਅਨੁਸਾਰ ਨਾ ਹੋਵੇ ਜਾਂ ਫੋਟੋ ਅਤੇ ਉਮਰ/ਜੈਂਡਰ ਵਿੱਚ ਮਿਸਮੈਚ ਹੋਵੇ (ਉਦਾਹਰਣ ਦੇ ਤੌਰ ‘ਤੇ 50 ਸਾਲ ਦੀ ਉਮਰ ਦੇ ਨਿਵਾਸੀ ਦੀ ਫੋਟੋ ਦੇ ਸਥਾਨ ਇੱਕ ਬੱਚੇ ਦੀ ਫ਼ੋਟੋ ਛਪੀ ਹੋਵੇ) ਤਾਂ ਅਜਿਹੇ ਮਾਮਲੇ ‘ਚ ਅੱਗੇ ਦੀ ਜਾਂਚ-ਪੜਤਾਲ ਲਈ ਪੈਕੇਟਾਂ ਨੂੰ ਰੋਕ ਲਿਆ ਜਾਂਦਾ ਹੈ। ਜਿੱਥੇ ਕਿਤੇ ਸੰਭਵ ਹੁੰਦਾ ਹੈ, ਸੁਧਾਰਾਤਮਕ ਕਾਰਵਾਈ ਕੀਤੀ ਜਾਂਦੀ ਹੈ, ਨਹੀਂ ਤਾਂ ਨਿਵਾਸੀ ਨੂੰ ਪੱਤਰ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਉਸ ਦੀ ਨਾਮਜ਼ਦਗੀ ਰੱਦ ਹੋ ਗਈ ਹੈ ਅਤੇ ਨਿਵਾਸੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੁਰਨ-ਨਾਮਜ਼ਦਗੀ ਕਰਵਾਏ। ਭਾਰਤੀ ਡਾਕ ਨੂੰ ਆਧਾਰ ਪੱਤਰ ਦੀ ਪ੍ਰਿੰਟਿੰਗ ਅਤੇ ਡਿਲੀਵਰੀ ਦੀ ਜਿੰਮੇਵਾਰੀ ਸੌਂਪੀ ਗਈ ਹੈ। ਬੈਕਲੌਗ ‘ਤੇ ਨਿਰਭਰ ਕਰਦੇ ਹੋਏ ਅਤੇ ਡਿਲੀਵਰੀ ਦੀ ਲੋਕੇਸ਼ਨ ਨੂੰ ਦੇਖਦੇ ਹੋਏ, ਭਾਰਤੀ ਡਾਕ, ਆਮ ਤੌਰ ਤੇ ਆਧਾਰ ਪੱਤਰ ਨੂੰ ਪ੍ਰਿੰਟ ਕਰਨ ਅਤੇ ਡਿਲੀਵਰ ਕਰਨ ਲਈ 3-5 ਹਫ਼ਤੇ ਦਾ ਸਮਾਂ ਲੈਂਦਾ ਹੈ।

ਜੇਕਰ ਆਧਾਰ ਨਾਮਜ਼ਦਗੀ ਐੱਨ.ਪੀ.ਆਰ. ਦੇ ਮਾਧਿਅਮ ਨਾਲ ਹੋਇਆ ਹੈ ਤਾਂ ਵੈਰੀਫਿਕੇਸ਼ਨ ਆਰ.ਜੀ.ਆਈ. ਦੁਆਰਾ ਦਰਸਾਏ ਐੱਲ.ਆਰ.ਯੂ.ਆਰ. (ਲੋਕਲ ਰਜਿਸਟਰਾਰ ਆਫ ਯੂਜਲ ਰੈਜੀਡੈਂਟਸ) ਪ੍ਰਕਿਰਿਆ ਦੇ ਤਹਿਤ ਹੋਵੇਗਾ। ਆਧਾਰ ਅੰਕ, ਐੱਲ.ਆਰ.ਯੂ.ਆਰ. ਪ੍ਰਕਿਰਿਆ ਦੇ ਪੂਰਾ ਹੋਣ ਦੇ ਬਾਅਦ ਹੀ ਜਾਰੀ ਕੀਤਾ ਜਾਵੇਗਾ। ਇਸ ਪ੍ਰਕਿਰਿਆ ਵਿੱਚ ਕੁਝ ਜ਼ਿਆਦਾ ਸਮਾਂ ਲੱਗਦਾ ਹੈ। ਨਾਮਜ਼ਦਗੀ ਦੇ ਸਮੇਂ ਨਿਵਾਸੀ ਨੂੰ ਨਾਮਜ਼ਦਗੀ ਕੇਂਦਰ ‘ਤੇ ਇੱਕ ਰਸੀਦ ਦਿੱਤੀ ਜਾਂਦੀ ਹੈ। ਇਸ ਰਸੀਦ ਤੋਂ ਨਿਵਾਸੀ ਨੂੰ ਰਜਿਸਟਰਾਰ ਦੀ ਜਾਣਕਾਰੀ ਮਿਲ ਸਕਦੀ ਹੈ। ਜੇਕਰ ਨਾਮਜ਼ਦਗੀ ਆਰ.ਜੀ.ਆਈ. ਦੁਆਰਾ ਕੀਤਾ ਗਿਆ ਹੈ ਤਾਂ ਆਰ.ਜੀ.ਆਈ. ਆਫਿਸ ਤੋਂ ਵੇਰਵਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਕਿੱਥੇ ਨਾਮਜ਼ਦਗੀ ਕਰੀਏ

ਆਧਾਰ ਨਾਮਜ਼ਦਗੀ ਕੇਂਦਰ ਜਿੱਥੇ ਤੁਸੀਂ ਨਾਮਜ਼ਦਗੀ ਕਰ ਸਕਦੇ ਹੋ।

ਨਾਮਜ਼ਦਗੀ ਦੇ ਲਈ ਆਪਣਾ ਸਥਾਨ ਸੁਰੱਖਿਅਤ ਕਰੋ।

ਹੇਠ ਲਿਖੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਵਾਸੀ ਕਿਰਪਾ ਕਰਕੇ ਨੋਟ ਕਰ ਲੈਣ ਕਿ ਇਨ੍ਹਾਂ ਰਾਜਾਂ ਵਿੱਚ ਨਾਮਜ਼ਦਗੀ ਕਾਰਜ ਰਜਿਸਟਰਾਰ ਜਨਰਲ ਆਫ਼ ਇੰਡੀਆ ਦੇ ਦਫ਼ਤਰ ਦੁਆਰਾ ਪੂਰਾ ਕੀਤਾ ਜਾ ਰਿਹਾ ਹੈ ਜੋ ਕਿ ਰਾਸ਼ਟਰੀ ਜਨ-ਸੰਖਿਆ ਰਜਿਸਟਰਾਰ (ਐੱਨ.ਪੀ.ਆਰ.) ਤਿਆਰ ਕਰ ਰਿਹਾ ਹੈ। ਇਸ ਲਈ ਇਨ੍ਹਾਂ ਰਾਜਾਂ ਦੇ ਨਿਵਾਸੀਆਂ ਨੂੰ ਅਲੱਗ ਤੋਂ ਆਧਾਰ ਲਈ ਨਾਮਜ਼ਦਗੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ।

 • ਰਾਜ: ਅਰੁਣਾਚਲ ਪ੍ਰਦੇਸ਼/ਆਸਾਮ/ਜੰਮੂ੍-ਕਸ਼ਮੀਰ/ਮੇਘਾਲਿਆ/ਮਿਜੋਰਮ/ਉਡੀਸਾ/ਤਾਮਿਲਨਾਡੂ ਅਤੇ ਪੱਛਮੀ ਬੰਗਾਲ।
 • ਕੇਂਦਰ ਸ਼ਾਸਿਤ ਪ੍ਰਦੇਸ਼: ਅੰਡੇਮਾਨ-ਨਿਕੋਬਾਰ ਦੀਪ ਸਮੂਹ/ਦਾਦਰ ਅਤੇ ਨਾਗਰ ਹਵੇਲੀ ਅਤੇ ਲਕਸ਼ਦੀਪ

ਕਰਨਾਟਕ ਦੇ ਜ਼ਿਲ੍ਹੇ: ਉਡਿਪੀ/ਗਡਾਗ/ਉੱਤ–ਕੰਨੜ/ਹਵੇਰੀ/ਦਾਵਾਗੇਰੇ/ਬੰਗਲੌਰ ਗ੍ਰਾਮੀਅ ਚਿਕਬਾਲਾਪੁਰ ਅਤੇ ਕੋਡਾਗੂ ਹੋਰਨਾਂ ਰਾਜ (ਕੇਂਦਰ ਸ਼ਾਸਿਤ ਪ੍ਰਦੇਸ਼/ਜਿਲੇ) ਦੇ ਨਿਵਾਸੀ, ਕਿਰਪਾ ਕਰਕੇ ਨੋਟ ਕਰਨ ਕਿ ਉਨ੍ਹਾਂ ਨੂੰ ਯੂ.ਆਈ.ਡੀ.ਏ.ਆਈ. ਦੇ ਅੰਤਰਗਤ ਨਾਮਜ਼ਦਗੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਜੇਕਰ ਉਨ੍ਹਾਂ ਨੇ ਐੱਨ.ਪੀ.ਆਰ. ਦੇ ਤਹਿਤ ਆਪਣੀ ਨਾਮਜ਼ਦਗੀ ਪਹਿਲਾਂ ਹੀ ਕਰਵਾ ਲਈ ਹੈ।

ਸਰੋਤ: ਭਾਰਤੀ ਵਿਲੱਖਣ ਪਛਾਣ ਅਥਾਰਟੀ, ਭਾਰਤ ਸਰਕਾਰ

3.00684931507
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top